jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 15 February 2013

ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਦੇ ਸਟਾਫ਼ ਦੀ ਅਣਮਿੱਥੇ ਸਮੇਂ ਦੀ ਹੜਤਾਲ

www.sabblok.blogspot.com
ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਦੇ ਸਟਾਫ਼ ਦੀ ਅਣਮਿੱਥੇ ਸਮੇਂ ਦੀ ਹੜਤਾਲ ਤੀਜੇ ਦਿਨ ਵੀ ਨਿਰਵਿਘਨ ਜਾਰੀ ਰਹੀ।ਸੰਨ ੧੯੭੨ ਵਾਲੀ ਸੀ.ਸੀ.ਐਸ. ਪੈਨਸ਼ਨ, ਨਾਨ ਟੀਚਿੰਗ ਸਟਾਫ਼ ਨੂੰ ੧੦ ਪ੍ਰਤੀਸ਼ਤ ਵਾਧੂ ਭੱਤਾ, ਤਰੱਕੀਆਂ 'ਚ ਲਗਾਤਾਰਤਾ, ਕੰਮ ਦੇ ਘੰਟੇ ਅਤੇ ਡਿਊਟੀ ਨਿਸ਼ਚਿਤ ਕਰਨਾ, ਵਾਰਡਨ, ਮੈਟਰਨ ਤੇ ਹੋਰ ਦਰਜਾ ਚਾਰ ਕਰਮਚਾਰੀਆਂ ਦੀ ਨਿਯੁਕਤੀ ਆਦਿ ਵੀਹ ਮੰਗਾਂ ਨੂੰ ਲੈ ਕੇ ਨਵੋਦਿਆ ਦੀਆਂ ਮੁਲਾਜ਼ਮ ਜੱਥੇਬੰਦੀਆਂ ਦੀ ਜੁਆਇੰਟ ਕਮੇਟੀ ਦੇ ਸੱਦੇ ਤੇ ਪੂਰੇ ਦੇਸ਼ 'ਚ ਨਵੋਦਿਆ ਸਕੂਲਾਂ ਦੇ ਕਰਮਚਾਰੀ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਹਨ। ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮੰਨਵਾਉਣ ਲਈ ਕਰਮਚਾਰੀਆਂ ਨੇ ਜ਼ੋਰਦਾਰ ਨਾਰ੍ਹੇਬਾਜ਼ੀ ਕੀਤੀ। ਧਰਨੇ ਨੂੰ ਜਲੰਧਰ ਯੂਨਿਟ ਦੇ ਪ੍ਰਧਾਨ ਸੀਤਾ ਰਾਮ ਬਾਂਸਲ, ਜਰਨਲ ਸਕੱਤਰ ਆਰ.ਐਸ.ਗਿਆਨੀ, ਐਨ.ਕੇ. ਸਿੰਘ, ਹਰਜੋਤ ਕੌਰ ਦੁੱਗਲ, ਅਮਿਤ ਕੁਮਾਰ, ਅਖਿਲੇਸ਼ ਛਾਬੜਾ ਨੇ ਸੰਬੋਧਨ ਕੀਤਾ।ਬੁਲਾਰਿਆਂ ਤੋਂ ਇਲਾਵਾ ਜਸਪ੍ਰੀਤ ਸਿੰਘ, ਪਰਦੀਪ ਕੁਮਾਰ, ਹਰੀਸ਼ ਕੁਮਾਰ, ਸੰਗੀਤਾ ਸਰਪਾਲ, ਸਤਾਰ ਸਿੰਘ, ਸਤਪਾਲ, ਪਰਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸੀਤਾ ਰਾਮ ਬਾਂਸਲ     ਆਰ.ਐਸ ਗਿਆਨੀ
ਪ੍ਰਧਾਨ       ਜਨਰਲ ਸਕੱਤਰ
੭੫੮੯੨੫੬੦੯੨     ੯੪੧੭੯੧੦੮੧੧

ਮੰਗਾਂ
੧. ਜੁਆਇੰਟ ਕਨਸਲਟਿੰਗ ਮਸ਼ੀਨਰੀ ਦਾ ਗਠਨ ਕੀਤਾ ਜਾਵੇ।
੨. ਸੀ.ਸੀ.ਐਸ. ੧੯੭੨ ਵਾਲੀ ਪੈਨਸ਼ਨ ਸਾਰਿਆਂ ਕਰਮਚਾਰੀਆਂ ਨੂੰ ਦਿੱਤੀ ਜਾਵੇ।
੩. ਨਾਨ-ਟੀੰਿਚੰਗ ਸਟਾਫ਼ ਨੂੰ ੧੦% ਭੱਤਾ ਦਿੱਤਾ ਜਾਵੇ।
੪. ਟੀਚਿੰਗ ਸਟਾਫ਼ ਨੂੰ ਲਗਾਤਾਰ ਤੱਰਕੀ ਦੇ ਮੌਕੇ ਦਿੱਤੇ ਜਾਣ।
੫. ਹਾਊਸ ਮਾਸਟਰ ਤੇ ਅਸਿਸਟੈਂਟ ਹਾਊਸ ਮਾਸਟਰ ਦਾ ਭੱਤਾ ਵਧਾਇਆ ਜਾਵੇ।
੬. ਹਾਊਸ ਮਦਰ ਦੀ ਗਿਣਤੀ ਵਧਾਈ ਜਾਵੇ।
੭. ਸਾਰੇ ਕਰਮਚਾਰੀਆਂ ਦੇ ਕੰਮ ਦੇ ਘੰਟੇ ਨਿਯਤ ਕੀਤੇ ਜਾਣ।
੮. ਵਾਰਡਨ ਤੇ ਮੈਟਰਨ ਦੀ ਰੈਗੂਲਰ ਭਰਤੀ ਕੀਤੀ ਜਾਵੇ।
੯. ਅਧਿਆਪਕਾਂ ਲਈ ਪਹਿਲਾਂ ਵਾਂਗ ਕਮਾਈ ਛੁੱਟੀ ਲਾਗੂ ਕੀਤੀ ਜਾਵੇ।
੧੦. ਭਾਸ਼ਾ ਅਧਿਆਪਕਾਂ ਦੀਆਂ ਪੀ.ਜੀ.ਟੀ. ਪੋਸਟਾਂ ਬਣਾਈਆਂ ਜਾਣ।
੧੧. ਇੱਕਸਾਰ ਟਰਾਂਸਫ਼ਰ ਪਾਲਿਸੀ ਲਾਗੂ ਕੀਤੀ ਜਾਵੇ।
੧੨. ਸਾਰੇ ਸਟਾਫ਼ ਦੀ ਸਮਾਂ ਬੱਧ ਤਰੱਕੀ ਕੀਤੀ ਜਾਵੇ ਅਤੇ ਵਿਭਾਗੀ
ਇੱਕਸਾਰ ਟਰਾਂਸਫ਼ਰ ਪਾੱਲਿਸੀ ਲਾਗੂ ਕੀਤੀ ਜਾਵੇ।
੧੩. ਜੂਨੀਅਰ ਕਰਮਚਾਰੀਆਂ ਨਾਲੋਂ ਸੀਨੀਅਰ ਕਰਮਚਾਰੀਆਂ ਦੀ ਤਨਖ਼ਾਹ ਵੱਧ ਹੋਵੇ।
੧੪. ਨੌਕਰੀ ਦੌਰਾਨ ਮਰ ਚੁੱਕੇ ਕਰਮਚਾਰੀਆਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾਵੇ।
੧੫. ਸਟਾਫ਼ ਵਾਸਤੇ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਜਾਵੇ।
੧੬. ਛੁੱਟੀ ਵੇਲੇ ਕੰਮ ਕਰਨ ਬਦਲੇ ਕੰਮਪੈਨਸੇਂਟਰੀ ਛੁੱਟੀ ਦਿੱਤੀ ਜਾਵੇ।
੧੭. ਨਵੋਦਿਆ ਵਿਦਿਆਲਿਆ ਸਮਿਤੀ ਵਿੱਚ ਕੰਮ ਕਰਦੇ ਕੰਪਿਊਟਰ ਅਪਰੇਟਰ ਦਾ ਗਰੇਡ ਪੇਅ ੨੪੦੦ ਤੋਂ ਵਧਾ ਕੇ ੪੨੦੦ ਕੀਤਾ ਜਾਵੇ ਜਿਵੇਂ ਕਿ ਮਾਨਵ ਸੰਸਥਾਨ ਵਿਕਾਸ ਮੰਤਰਾਲੇ ਦੇ ਬਾਕੀ ਵਿਭਾਗਾਂ ਵਿੱਚ ਹੈ।
੧੮. ਜੇ.ਐਨ.ਵੀ.ਐਸ.ਟੀ. ਦੇ ਫ਼ਾਰਮਾਂ ਨੂੰ ਚੈੱਕ ਕਰਨ ਦੀ ਫੀਸ ਵਧਾਈ ਜਾਵੇ।
੧੯. ਵਿਭਾਗੀ ਤਰੱਕੀ ਟੈਸਟ ਲਗਾਤਾਰ ਕਰਵਾਏ ਜਾਣ।
੨੦. ਦਰਜਾ ਚਾਰ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ।
 

No comments: