jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 28 February 2012

ਭਾਈ ਦਲਜੀਤ ਸਿੰਘ ਬਿੱਟੂ ਢਾਈ ਸਾਲ ਬਾਅਦ ਰਿਹਾਅ

www.sabblok.blogspot.com


altਅੰਮ੍ਰਿਤਸਰ,28ਫਰਵਰੀ(ਗੁਰਬੀਰ ਸਿੰਘ ਖਾਲਸਾ):-ਅੱਜ ਪੂਰੇ ਢਾਈ ਸਾਲ ਜੇਲ੍ਹ ਵਿਚ ਨਜ਼ਰਬੰਦ ਰੱਖਣ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਨੂੰ ਜ਼ਮਾਨਤ ਉਤੇ ਰਿਹਾ ਕਰ ਦਿਤਾ ਗਿਆ, ਅਦਾਲਤੀ ਅਮਲ ਨੇ ਭਾਵੇਂ ਪਛੜਕੇ ਹੀ ਸਹੀ ਪਰ ਇਹ ਗੱਲ ਸਪਸ਼ਟ ਕਰ ਦਿਤੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਜਾਂ ਨਜ਼ਰਬੰਦ ਕਰਨ ਦਾ ਕੋਈ ਕਾਨੂੰਨੀ ਅਧਾਰ ਮੌਜੂਦ ਨਹੀਂ ਸੀ।27 ਅਗਸਤ 2009 ਨੂੰ ਉਹਨਾਂ ਦੀ ਲੁਧਿਆਣਾ ਤੋਂ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ, ਮਾਨਸਾ, ਰੋਪੜ ਤੇ ਸਰਦੂਲਗੜ ਵਿਚ 4 ਕੇਸ ਪਾਏ ਗਏ ਜਿਹਨਾਂ ਵਿਚੋਂ ਰੋਪੜ ਵਾਲਾ ਕੇਸ ਬਰੀ ਹੋ ਚੁੱਕਾ ਹੈ ਅਤੇ ਬਾਕੀ ਵੀ ਬਰੀ ਹੋਣ ਦੀ ਕਗਾਰ ਉੱਤੇ ਹਨ। ਇਸ ਢਾਈ ਸਾਲ ਦੀ ਨਜ਼ਰਬੰਦੀ ਦੌਰਾਨ ਉਹਨਾਂ ਉੱਤੇ ਸਰਕਾਰ ਵਲੋਂ ਬਰਨਾਲਾ, ਫਤਿਹਗੜ੍ਹ ਸਾਹਿਬ ਤੇ ਅੰਮ੍ਰਿਤਸਰ ਵਿਖੇ ਪਹਿਲਾਂ ਤੋਂ ਚੱਲ ਰਹੇ ਦੇਸ਼-ਧ੍ਰੋਹ ਦੇ 3 ਕੇਸ ਵੀ ਬਰੀ ਹੋ ਗਏ ਹਨ। ਇਸ ਤਰ੍ਹਾਂ ਭਾਈ ਦਲਜੀਤ ਸਿੰਘ ਉੱਤੇ ਹੁਣ ਤੱਕ ਪਾਏ ਕੁੱਲ 29 ਕੇਸਾਂ ਵਿਚੋਂ 25 ਬਰੀ ਹੋ 
ਚੁੱਕੇ ਹਨ ਅਤੇ ਬਾਕੀ 4 ਕੇਸ ਵੀ ਆਪਣਾ ਦਮ ਤੋੜਨ ਲਈ ਸਹਿਕ ਰਹੇ ਹਨ ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਭਾਈ ਦਲਜੀਤ ਸਿੰਘ ਦੀ ਗ੍ਰਿਫਤਾਰੀ, ਉਹਨਾਂ ਨੂੰ ਹਰ ਹੀਲੇ ਜੇਲ੍ਹ ਵਿਚ ਡੱਕਣ ਦੇ ਕਪਟੀ ਮਨੋਰਥ ਤੇ ਮੰਦਭਾਵਨਾ ਨਾਲ ਕੀਤੀ ਗਈ ਸੀ। ਸਵਾਲ ਖੜ੍ਹਾ ਹੁੰਦਾ ਹੈ ਕਿ ਭਾਈ ਦਲਜੀਤ ਸਿੰਘ ਨੂੰ ਇਸ ਅਦਾਲਤੀ ਹਨੇਰਗਰਦੀ ਦਾ ਸ਼ਿਕਾਰ ਕਿਉਂ ਹੋਣਾ ਪਿਆ ਹੈ? ਇਹ ਸਿਰਫ ਇਕ ਸਖਸ਼ੀਅਤ ਦਾ ਸਵਾਲ ਨਹੀਂ ਹੈ ਸਗੋਂ ਗੁਰੂ ਸਾਹਿਬਾਨ ਵਲੋਂ ਪਾਏ ਗਏ ਪੂਰਨਿਆਂ ਉਪਰ ਚੱਲਣ ਵਾਲਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਸਮੇਂ ਸਮੇਂ ਸਿਰ ਜ਼ਾਲਮ ਹਕੂਮਤਾ ਦਾ ਟਾਕਰਾ ਕਰਦਿਆਂ ਆਪਣੇ ਗੁਰੂ ਪ੍ਰਤੀ ਫਰਜ਼ਾਂ ਨੂੰ ਅਦਾ ਕੀਤਾ ਹੈ।ਅੱਜ ਕਰੀਬ ਸ਼ਾਮੀ 4 ਵਜੇ ਭਾਈ ਦਲਜੀਤ ਸਿੰਘ ਬਿੱਟੂ ਕੇਂਦਰੀ ਜੇਲ਼੍ਹ ਚੋ ਬਾਹਰ ਆਏ ਜਿੱਥੇ ਹਜਾਰਾਂ ਸੰਗਤਾਂ ਨੇ ਜੈਕਾਰਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਉਹ ਉੱਥੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਚੱਲ ਪਏ ਅਤੇ ਉਸ ਤੋਂ ਬਾਅਦ ਦੇਰ ਸ਼ਾਮ ਲੁਧਿਆਣਾ ਵੱਲ ਚਾਲੇ ਪਾਏ।ਇਸ ਮੋਕੇ ਭਾਈ ਬਿੱਟੂ ਨੇ ਕਿਹਾ ਕਿ ਅਸਲ ਵਿਚ ਗੁਰੂ ਸਾਹਿਬਾਨ ਨੇ ਆਦਰਸ਼ ਮਨੁੱਖ, ਸਮਾਜ ਅਤੇ ਰਾਜ ਦੀ ਸਿਰਜਣਾ ਦਾ ਜੋ ਨਿਆਰਾ ਪੈਗਾਮ ਦਿੱਤਾ ਉਸ ਦੀ ਪੂਰਣਤਾ ਲਈ ਸਮੁੱਚੇ ਰੂਪ ਵਿਚ ਵੱਖਰੇ ਪ੍ਰਬੰਧ ਦੀ ਲੋੜ ਹੈ।ਇਸ ਇਤਿਹਾਸਕ ਧਰਤੀ ਤੇ ਪਹਿਲਾਂ ਵੀ ਅਤੇ ਵਰਤਮਾਨ ਸਮੇਂ ਵਿਚ ਵੀ ਕਾਬਜ਼ ਪਦਾਰਥਵਾਦੀ ਰਾਜਸੀ ਪ੍ਰਬੰਧਾਂ ਦਾ ਗੁਰਮਤਿ ਵਿਚਾਰਧਾਰਾ ਨਾਲ ਬੁਨਿਆਦੀ ਰੂਪ ਵਿਚ ਟਕਰਾਅ ਰਿਹਾ ਹੈ।ਮੁਗਲਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਨਸ਼ਲਕੁਸ਼ੀ ਕਰਕੇ ਅਤੇ ਅੰਗਰੇਜ਼ਾਂ ਨੇ ਨਿਆਰੀ ਪਹਿਚਾਣ ਨੂੰ ਪੇਤਲਾ ਪਾ ਕੇ ਖਤਮ ਕਰਨ ਦਾ ਤਰੀਕਾ ਅਪਣਾਇਆ।ਹੁਣ ਬ੍ਰਾਹਮਣਵਾਦੀ (ਭਾਰਤੀ) ਯੂਨੀਅਨ ਦੋਵੇਂ ਤਰੀਕੇ ਅਪਣਾ ਰਹੀ ਹੈ। ਭਾਰਤੀ ਹਕੂਮਤ ਇਕ ਪਾਸੇ ਵੇਲਾ ਵਿਹਾ ਚੁੱਕੇ ਜਾਤੀ ਪ੍ਰਬੰਧ ਨੂੰ ਵੀ ਲਾਗੂ ਕਰਨਾ ਚਾਹੂੰਦੀ ਹੈ ਤੇ ਦੂਜੇ ਪਾਸੇ ਅਧੁਨਿਕ ਯੂਰਪੀਅਨ 'ਇਕ ਕੌਮ ਇਕ ਦੇਸ਼' ਵਾਲੇ ਮਾਡਲ ਨੂੰ ਵੀ ਲਾਗੂ ਕਰਨਾ ਚਾਹੁੰਦੀ ਹੈ ਜਿਸ ਕਰਕੇ ਇਸ ਨੂੰ ਖਾਲਸਾ ਪੰਥ ਦੋਵਾਂ ਪੱਖਾਂ ਤੋਂ ਦੁਸ਼ਮਣ ਨਜ਼ਰ ਆਉਂਦਾ ਹੈ। ਇਹੋ ਵਜ੍ਹਾ ਹੈ ਕਿ ਇਹ ਦੋਵੇਂ ਤਰੀਕੇ ਅਪਣਾ ਰਹੇ ਹਨ।ਇਕ ਪੱਖੋਂ ਸਾਨੂੰ ਖਤਮ ਵੀ ਕਰਨਾ ਚਾਹੁੰਦਾ ਹੈ ਤੇ ਦੂਜੇ ਪਾਸੇ ਆਪਣੇ ਵਿਚ ਜਜ਼ਬ ਵੀ ਕਰਨਾ ਚਾਹੁੰਦਾ ਹੈ।ਭਾਰਤੀ ਸਟੇਟ ਆਪਣੇ ਆਪ ਨੂੰ ਯੂਨੀਅਨ ਵੀ ਐਲਾਨਦੀ ਹੈ ਅਤੇ ਦੂਜੇ ਪਾਸੇ ਇਕ-ਕੌਮੀ ਲੋਕਤੰਤਰ ਵੀ।ਇਹ ਲੋਕਤੰਤਰ ਦੇ ਨਾਂ ਤੇ ਰਚਿਆ ਗਿਆ ਇਕ ਬਹੁਤ ਵੱਡਾ ਧੋਖਾ ਹੈ, ਜੋ ਏਕਤਾ, ਅਖੰਡਤਾ ਅਤੇ ਸੁਰੱਖਿਆ ਦੇ ਨਾਂ ਹੇਠ ਅਨੇਕਾਂ ਸਭਿਆਚਾਰਕ, ਧਾਰਮਕ ਅਤੇ ਕੌਮੀ ਸਮੂਹਾਂ ਦੀ ਅਜ਼ਾਦੀ ਨੂੰ ਕੁਚਲ ਰਿਹਾ ਹੈ। ਕਸ਼ਮੀਰੀ, ਨਾਗੇ, ਮੀਜੋ, ਤਾਮਲ ਤੇ ਮਾਓਵਾਦੀ ਲੋਕਾਂ ਦੀ ਬਗਾਵਤ ਇਸ ਦਾ ਸਬੂਤ ਹੈ। ਆਪਣੇ ਤਰੀਕੇ ਨਾਲ ਜੀਣਾ ਹਰ ਮਨੁੱਖੀ ਭਾਈਚਾਰੇ ਦਾ ਕੁਦਰਤੀ ਹੱਕ ਹੈ। ਅਸੀਂ ਵੀ ਇਹ ਹੱਕ ਆਪਣੇ ਗੁਰੂ ਆਸ਼ੇ ਅਨੁਸਾਰ ਚਾਹੁੰਦੇ ਹਾਂ।ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਅਤੇ ਰਾਜਧਾਨੀ ਦਾ ਮਸਲਾ, ਪੰਜਾਬ ਫੈਲੇ ਡੇਰਾਵਾਦ ਅਤੇ ਨਸ਼ੇ ਆਦਿ-ਇਹ ਸਾਰੇ ਇਕ ਤਰ੍ਹਾਂ ਨਾਲ ਖਾਲਸਾ ਪੰਥ ਦੀ ਅਜ਼ਾਦੀ ਨੂੰ ਹਰ ਤਰ੍ਹਾਂ ਨਾਲ ਖਤਮ ਕਰਨ ਦੇ ਵੱਡੇ ਮਨਸੂਬੇ ਦਾ ਹਿੱਸਾ ਹਨ। ਇਹਨਾਂ ਸਾਰਿਆਂ ਹਮਲਿਆਂ ਦਾ ਇਕੋ ਹੱਲ ਹੈ ਜੋ ਗੁਰੂ ਦੀ ਕਿਰਪਾ ਨਾਲ ਇਤਿਹਾਸ ਵਲੋਂ ਤੈਅ ਹੋ ਚੁੱਕਾ ਹੈ ਅਤੇ ਵਰਤਮਾਨ ਖਾੜਕੂ ਲਹਿਰ ਨੇ ਜਿਸ ਤੇ ਮੋਹਰ ਲਾ ਦਿੱਤੀ ਹੈ ਕਿ ਖਾਲਸਤਾਨ ਬਿਨਾਂ ਸਿੱਖਾਂ ਦਾ ਅਜ਼ਾਦੀ ਨਾਲ ਜੀਣ ਦਾ ਸੁਪਨਾ ਸੰਭਵ ਨਹੀਂ ਹੈ। ਪਿਛਲੇ ਸਮੇਂ ਵਿਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਡੇਰੇਦਾਰਾਂ ਦੀ ਪੁਸ਼ਤ-ਪਨਾਹੀ ਕੀਤੀ ਹੈ ਅਤੇ ਜਿਸ ਤਰ੍ਹਾਂ ਝੂਠੇ ਪੁਲਸ ਮੁਕਾਬਲੇ ਬਣਾਏ ਹਨ ਅਤੇ ਹੁਣ ਫੇਰ ਝੂਠੇ ਕੇਸ ਪਾਏ ਹਨ ਹਨ, ਇਹਨਾਂ ਗੱਲਾਂ ਨੇ ਸਾਡੇ ਅਜ਼ਾਦੀ ਦੇ ਨਿਸ਼ਚੇ ਨੂੰ ਹੋਰ ਪੱਕਾ ਕੀਤਾ ਹੈ ਅਤੇ ਭਾਰਤੀ ਲੋਕਤੰਤਰ ਦੇ ਥੋਥੇਪਣ ਨੂੰ ਜ਼ਾਹਰ ਕੀਤਾ ਹੈ।ਵਿਚਾਰਧਾਰਕ ਤੌਰ ਤੇ ਇਹ ਰਾਜਸੀ ਪ੍ਰਬੰਧ ਇਤਿਹਾਸ ਵਿਚ ਆਪਣੀਆਂ ਸੀਮਾਵਾਂ ਹੰਢਾ ਚੁੱਕੇ ਹਨ ਜਿਸ ਕਰਕੇ ਇਕ ਪਾਸੇ ਮਨੁੱਖਤਾ ਦੇ ਆਪਸੀ (ਰਾਜਸੀ-ਸਭਿਆਚਰਕ) ਟਕਰਾਵਾਂ ਅਤੇ ਦੂਜੇ ਪਾਸੇ ਤਰੱਕੀ ਦੇ ਨਾਂ ਹੇਠ ਕੁਦਰਤ ਨਾਲ ਟਕਰਾਵਾਂ ਨੇ ਵੱਡੇ ਮਸਲੇ ਖੜ੍ਹੇ ਕਰ ਦਿੱਤੇ ਹਨ।ਇਹਨਾਂ ਮਸਲਿਆਂ ਦੇ ਹੱਲ ਲਈ ਨਵੇਂ ਰਾਜਸੀ ਪ੍ਰਬੰਧ ਦੀ ਲੋੜ ਪੂਰੀ ਦੁਨੀਆਂ ਨੂੰ ਮਹਿਸੂਸ ਹੋ ਰਹੀ ਹੈ। ਸਰਬਤ ਦੇ ਭਲੇ, ਸਾਂਝੀਵਾਲਤਾ ਅਤੇ ਸਹਿਹੋਂਦ ਦੀਆਂ ਕੀਮਤਾਂ ਕਰਕੇ ਗੁਰਮਤਿ ਮਾਡਲ ਤੀਸਰੇ ਬਦਲ ਦੀ ਸੰਭਵਨਾ ਰੱਖਦਾ ਹੈ।ਇਸ ਮਾਡਲ ਨੂੰ ਦੁਨੀਆਂ ਦੇ ਭਲੇ ਲਈ ਅਤੇ ਆਪਣੇ ਜੀਣ ਲਈ ਸਾਨੂੰ ਆਪਣੇ ਦੇਸ਼ ਦੀ ਲੋੜ ਹੈ।ਅਸੀਂ ਸਾਰੇ ਅਜ਼ਾਦੀ-ਪਸੰਦ ਅਤੇ ਨਿਆਂ-ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਸਾਰੇ ਰਲਕੇ ਇਸ ਜ਼ੁਲਮ ਦੇ ਰਾਜਸੀ ਅਡੰਬਰ ਨੂੰ ਤੋੜੀਏ ਤਾਂ ਕਿ ਕਰੋੜਾਂ ਮਾਸੂਮ ਤੇ ਮਜ਼ਲੂਮ ਲੋਕ ਅਜ਼ਾਦੀ ਦਾ ਅਹਿਸਾਸ ਕਰ ਸਕਣ ਜੋ ਉਹਨਾਂ ਦਾ ਕੁਦਰਤੀ ਹੱਕ ਹੈ। ਸਾਨੂੰ ਗੁਰੁ ਸਾਹਿਬ ਨੇ ਸਰਬੱਤ ਦੇ ਭਲੇ ਦਾ, ਸਰਬ ਸਾਂਝੀਵਾਲਤਾ ਦਾ ਅਤੇ ਜੀਓ ਤੇ ਜੀਣ ਦਿਓ ਦਾ ਸਬਕ ਸਿਖਾਇਆ ਹੈ ਅਸੀਂ ਹਰ ਹਾਲ ਵਿਚ ਇਸ ਤੇ ਪਹਿਰਾ ਦਿੰਦੇ ਹੋਏ ਆਪਣੇ ਨਿਸ਼ਾਨੇ ਵੱਲ ਅੱਗੇ ਵਧਦੇ ਰਹਾਂਗੇ।ਇਸ ਵੱਖ-ਵੱਖ ਰੂਪਾਂ-ਵੇਸਾਂ ਵਾਲ਼ੇ ਲੰਮੇ ਯੁੱਧ ਵਿਚ ਜਿਹਨਾਂ ਨੇ ਜਿੰਨਾ ਵੀ ਹਿੱਸਾ ਪਾਇਆ ਹੈ ਅਸੀਂ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ।ਅੱਜ ਰਿਹਾਈ ਮੌਕੇ ਹੋਰਨਾ ਤੋਂ ਇਲਾਵਾ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪੰਚ ਤੇ ਸ਼ਰੋਮਣੀ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾਪਿੰਡ, ਦਲ ਖਾਲਸਾ ਦੇ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ, ਪੰਚ ਪਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਭਾਈ ਮੋਹਕਮ ਸਿੰਘ ਖਾਲਸਾ ਐਕਸ਼ਨ ਕਮੇਟੀ, ਭਾਈ ਦਲਜੀਤ ਸਿੰਘ ਪੰਜਵੜ, ਬੀਬੀ ਸੰਦੀਪ ਕੌਰ ਕਾਸ਼ਤੀਵਾਲ, ਭਾਈ ਗੁਰਜਿੰਦਰ ਸਿੰਘ ਪ੍ਰਧਾਨ ਸਿੱਖ ਫੈਡਰੇਸ਼ਨ ਭਿੰਡਰਾਂਵਾਲਾ, ਬੀਬੀ ਪਰਮਜੀਤ ਕੌਰ ਖਾਲੜਾ, ਭਾਈ ਜਸਬੀਰ ਸਿੰਘ ਪੱਧਰੀ, ਭਾਈ ਬਲਜੀਤ ਸਿੰਘ ਖਾਲਸਾ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਬਲਵਿੰਦਰ ਸਿੰਘ ਝਬਾਲ ਖਾਲੜਾ ਮਿਸ਼ਨ ਕਮੇਟੀ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਹਰਕਿਰਤ ਸਿੰਘ ਲੁਧਿਆਣਾ, ਭਾਈ ਬਲਜੀਤ ਸਿੰਘ ਰਾਗੀ ਜੀ, ਭਾਈ ਜਸਵਿੰਦਰ ਸਿੰਘ ਸ਼ਾਤ, ਬੀਬੀ ਮਨਜੀਤ ਕੌਰ ਸ਼ਹੀਦ ਭਾਈ ਫੌਜਾ ਸਿੰਘ ਟਰੱਸਰਟ, ਭਾਈ ਦਇਆ ਸਿੰਘ ਕੱਕੜ, ਭਾਈ ਪਲਵਿੰਦਰ ਸਿੰਘ ਸ਼ੁਤਰਾਣਾ, ਭਾਈ ਕੰਵਰਪਾਲ ਸਿੰਘ ਬਿੱਟੂ ਦਲ ਖਾਲਸਾ, ਭਾਈ ਸਰਬਜੀਤ ਸਿੰਘ ਘੁਮਾਣ ਦਲ ਖਾਲਸਾ, ਗਿਆਨੀ ਪਰਤਾਪ ਸਿੰਘ ਧਰਮੀ ਫੌਜੀ, ਭਾਈ ਗੁਰਪ੍ਰੀਤ ਸਿੰਘ, ਭਾਈ ਸੇਵਕ ਸਿੰਘ ਸਾਬਕਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਭਾਈ ਮਨਧੀਰ ਸਿੰਘ ਪੰਚ ਪ੍ਰਧਾਨੀ, ਭਾਈ ਦਰਸ਼ਨ ਸਿੰਘ ਜਗਾ ਰਾਮ ਤੀਰਥ, ਭਾਈ ਅਮਰੀਕ ਸਿੰਘ ਈਸੜੂ, ਭਾਈ ਜਸਵੀਰ ਸਿੰਘ ਖੰਡੂਰ, ਭਾਈ ਬਲਦੇਵ ਸਿੰਘ ਸਿਰਸਾ, ਭਾਈ ਜਰਨੈਲ ਸਿੰਘ ਹੁਸੈਨਪੁਰ, ਭਾਈ ਰਾਜਵਿੰਦਰ ਸਿੰਘ ਭੰਗਾਲੀ, ਭਾਈ ਜਸਬੀਰ ਸਿੰਘ ਡਾਂਗੋ, ਭਾਈ ਗੁਰਮੀਤ ਸਿੰਘ ਗੋਗਾ ਸਮਾਣਾ, ਭਾਈ ਮਨਜੀਤ ਸਿੰਘ ਬੰਬ ਰਸੂਲਪੁਰ, ਭਾਈ ਰੇਸ਼ਮ ਸਿੰਘ ਮੋਗਾ, ਭਾਈ ਸੁਲਤਾਨ ਸਿੰਘ ਸੋਢੀ, ਭਾਈ ਨਿਰਮਲ ਸਿੰਘ ਬਸੀਆਂ, ਭਾਈ ਹਰਪਾਲ ਸਿੰਘ ਮੌਜੋਵਾਲ, ਭਾਈ ਗੁਰਮੀਤ ਸਿੰਘ ਸੰਘੇੜਾ, ਭਾਈ ਭੋਲਾ ਸਿੰਘ ਸੰਘੇੜਾ, ਭਾਈ ਅੱਛਰਾ ਸਿੰਘ ਹਮੀਦੀ, ਭਾਈ ਸੁਖਵਿੰਦਰ ਸਿੰਘ ਫੌਜੀ, ਭਾਈ ਹਰਿੰਦਰਪਰੀਤ ਸਿੰਘ ਹੈਰੀ, ਭਾਈ ਹਰਜੀਤ ਸਿੰਘ ਬਟਾਲਾ, ਭਾਈ ਗੁਰਦੀਪ ਸਿੰਘ ਕਾਲਾਝਾੜ, ਭਾਈ ਖੁਸ਼ਹਾਲ ਸਿੰਘ ਜਫਰਵਾਲ, ਭਾਈ ਕੁਲਵੰਤ ਸਿੰਘ ਦਿਆਲਗੜ, ਭਾਈ ਧਰਮਿੰਦਰ ਸਿੰਘ ਮਹਿਤਾ, ਭਾਈ ਬਲਜੀਤ ਸਿੰਗ ਬੂਰੇਨੰਗਲ, ਭਾਈ ਮਨਜੀਤ ਸਿੰਘ ਝਬਾਲ, ਭਾਈ ਨੱਥਾ ਸਿੰਘ ਬਡਾਲਾ, ਭਾਈ ਹਰਦਿਆਲ ਸਿੰਘ ਕਰਤਾਰਪੁਰ, ਭਾਈ ਹਰੀ ਸਿੰਘ, ਭਾਈ ਪਰਮਿੰਦਰ ਸਿੰਘ ਸੋਨੀ, ਭਾਈ ਪੱਪਲਪਰੀਤ ਸਿੰਘ ਤੇ ਹੋਰ ਅਨੇਕਾਂ ਸਿੰਘ ਹਾਜ਼ਰ ਸਨ।

No comments: