www.sabblok.blogspot.com
ਨਕੋਦਰ(ਟੋਨੀ)--- ਨੌਜਵਾਨ ਵਰਗ ਨੂੰ ਨਸ਼ਾ ਰਹਿਤ ਬਣਾਉਣ ਤੇ ਠੀਕ ਮਾਰਗ ਦਰਸ਼ਨ ਕਰਨ ਦਾ ਸੰਕਲਪ ਲੈ ਕੇ ਹੋਂਦ ਵਿੱਚ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਕਲੱਬ (ਰਜਿ.) ਦੀ ਮੀਟਿੰਗ ਚੇਅਰਮੈਨ ਜਸਵੀਰ ਸਿੰਘ ਉਪਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸਰਬ ਸੰਮਤੀ ਨਾਲ 11 ਫਰਵਰੀ ਨੂੰ ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਵਿਖੇ ਕਬੱਡੀ ਕੱਪ ਕਰਵਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਿਲੀਜ਼ ਕਰਦਿਆਂ ਕਲੱਬ ਦੇ ਪ੍ਰੈਸ ਸਕੱਤਰ ਭੁਪਿੰਦਰ ਨਿੱਝਰ ਨੇ ਦੱਸਿਆ ਕਿ ਕਬੱਡੀ ਕੱਪ ਓਪਨ ਵਿੱਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਹਿੱਸਾ ਲੈਣਗੀਆਂ। ਸਮਾਗਮ ਵਿੱਚ ਸ਼ਮ੍ਹਾਂ ਰੋਸ਼ਨ ਕਰਨ ਦੀ ਰਸਮ ਸੀਨੀਅਰ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਇਨਾਮਾਂ ਦੀ ਵੰਡ ਵਿਧਾਇਕ ਅਮਰਜੀਤ ਸਿੰਘ ਸਮਰਾ ਕਰਨਗੇ। ਮੀਟਿੰਗ ਦੌਰਾਨ ਕਲੱਬ ਦੇ ਵਿਛੜੇ ਨੌਜਵਾਨ ਮੈਂਬਰ ਗੁਰਦੀਪ ਸਿੰਘ ਪੱਪਾ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੋਨ ਧਾਰ ਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। ਇਸ ਮੌਕੇ ਵਾਈਸ ਚੇਅਰਮੈਨ ਸਤਿੰਦਰ ਸਿੰਘ ਭਾਟੀਆ , ਮੀਤ ਪ੍ਰਧਾਨ ਰਾਕੇਸ਼ ਮਹਿਤਾ, ਪ੍ਰੈਸ ਸਕੱਤਰ ਭੁਪਿੰਦਰ ਨਿੱਝਰ, ਖਜ਼ਾਨਚੀ ਜੋਗਿੰਦਰ ਸਿੰਘ, ਸਕੱਤਰ ਹੈਪੀ ਜੰਡੂ, ਮੀਤ ਪ੍ਰਧਾਨ ਸੁਖਦੇਵ ਸਿੰਘ, ਸੁਭਾਸ਼ ਬਾਸੀ, ਹਰਜੀਤ ਸਿੰਘ ਸੰਧੂ, ਜਤਿੰਦਰ ਸਿੰਘ ਸੰਧੂ, ਵਿੱਕੀ ਕੌੜਾ, ਰਣਜੀਤ ਤੂਰ, ਹਰਜੀਤ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਜਗਦੀਸ਼ ਦੀਸ਼ਾ, ਦਲਵੀਰ ਹਾਲੈਂਡ, ਬਲਵੰਤ ਹਾਲੈਂਡ, ਲਖਵਿੰਦਰ ਸਿੰਘ, ਮਨਦੀਪ ਸਿੰਘ, ਸੰਜੀਵ ਚੋਪੜਾ, ਦੀਪਾ ਯੂ.ਕੇ., ਲਖਵਿੰਦਰ ਸਿੰਘ ਸੰਘੇੜਾ, ਬਲਵੀਰ ਸਿੰਘ, ਹਰਜੀਤ ਜੀਤਾ ਆਦਿ ਹਾਜ਼ਰ ਸਨ।“

No comments:
Post a Comment