jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 11 February 2012

ਲੁੱਟ-ਖੋਹ, ਚੋਰੀ, ਡਕੈਤੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਮਾਰੂ ਹਥਿਆਰਾਂ ਸਮੇਤ ਗਿਫ਼ਤਾਰ

www.sabblok.blogspot.com
ਨਕੋਦਰ,  (ਟੋਨੀ)----   ਸਥਾਨਕ ਪੁਲਸ ਨੇ ਇਲਾਕੇ ’ਚ ਲੁੱਟ-ਖੋਹ, ਚੋਰੀ, ਡਕੈਤੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਇੱਕ ਮੋਟਰਸਾਈਕਲ ਤੇ ਮਾਰੂ ਹਥਿਆਰਾਂ ਸਮੇਤ ਗਿਫ਼ਤਾਰ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਪ੍ਰੈਸ ਨੂੰ ਇਹ ਜਾਣਕਾਰੀ ਦਿਦਿਆਂ ਡੀ.ਐਸ.ਪੀ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਥਾਣਾ ਮੁਖੀ ਰਸ਼ਮਿੰਦਰ ਸਿੱਧੂ ਦੀ ਅਗਵਾਈ ਹੇਠ ਐਸ.ਆਈ. ਮਹਿੰਦਰ ਸਿੰਘ ਸਮੇਤ ਪੁਲਸ ਪਾਰਟੀ ਨੇ ਕਪੂਰਥਲਾ ਰੋਡ ਟੀ-ਪੁਆਇੰਟ ਹੁਸੈਨਪੁਰ ਸੜਕ ’ਤੇ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਾਮ ਸਰੂਪ, ਸੰਨੀ ਪੁੱਤਰ ਅਮਰਜੀਤ ਵਾਸੀ ਇੰਦਰਾ ਕਾਲੋਨੀ ਨਕੋਦਰ ਤੇ ਮਨਪ੍ਰੀਤ ਸਿੰਘ ਉਰਫ ਦੀਪਾ ਪੁੱਤਰ ਮੇਹਰ ਚੰਦ ਵਾਸੀ ਮੁਹੱਲਾ ਕਮਾਲਪੁਰਾ ਨਕੋਦਰ ਵਜੋਂ ਹੋਈ ਹੈ। ਤਲਾਸ਼ੀ ਲੈਣ ’ਤੇ ਇਨ੍ਹਾਂ ਪਾਸੋਂ ਦੋ ਦਾਤਰ ਬਰਾਮਦ ਕੀਤੇ।

ਥਾਣਾ ਮੁਖੀ ਰਸ਼ਮਿੰਦਰ ਨੇ ਦੱਸਿਆ ਕਿ ਉਕਤ ਦੋਸ਼ੀਆਂ ’ਤੇ ਸ਼ੱਕ ਪੈਣ ਕਾਰਨ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਖੁਲਾਸਾ ਹੋਇਆ ਕਿ ਮੋਟਰਸਾਈਕਲ ਕੁਝ ਦਿਨ ਪਹਿਲਾਂ 3 ਫਰਵਰੀ ਨੂੰ ਮੋਤਾ ਸਿੰਘ ਨਗਰ ਜਲੰਧਰ ਤੋਂ ਉਨ੍ਹਾਂ ਚੋਰੀ ਕੀਤਾ ਸੀ। ਬੀਤੀ 4 ਫਰਵਰੀ ਨੂੰ ਕਮਲਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਨੂੰ ਮਾਰੂ ਹਥਿਆਰਾਂ ਨਾਲ ਡਰਾ-ਧਮਕਾ ਕੇ ਇਹ ਉਸ ਦੀਆਂ ਕਰੀਬ 1 ਤੋਲਾ ਵਜ਼ਨੀ ਵਾਲ਼ੀਆਂ ਲੁੱਟ ਕੇ ਫਰਾਰ ਹੋ ਗਏ ਸਨ ਅਤੇ ਅੱਜ ਵੀ ਉਹ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਜਾ ਰਹੇ ਸਨ ਕਿ ਪੁਲਸ ਨੇ ਪਹਿਲਾਂ ਹੀ ਕਾਬੂ ਕਰ ਲਏ। ਪੁਲਸ ਨੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।

No comments: