www.sabblok.blog.in
ਨਕੋਦਰ (ਟੋਨੀ) -----ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਬੀਤੇ ਦਿਨ ਪੰਜਾਬ ਦੇ ਚੀਫ ਸੈਕਟਰੀ ਤੇ ਵਿਦਿਅਕ ਵਿਭਾਗ ਦੇ ਸਕ¤ਤਰ ਨੂੰ 15 ਮਾਰਚ ਲਈ ਨੋਟਿਸ ਜਾਰੀ ਕੀਤੇ ਹਨ।। ਸੂਤਰਾਂ ਅਨੁਸਾਰ ਇਹ ਨੋਟਿਸ ਇੱਕ ਸਥਾਨਕ ਸਮਾਜ ਸੇਵਕ ਆਦਿਤਿਆ ਭਟਾਰਾ ਵਲੋਂ ਸਥਾਨਕ ਲੜਕਿਆਂ ਦੇ ਸਰਕਾਰੀ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਤਕ ਅਪਗ੍ਰੇਡ ਕਰਨ ਦੀ ਬੇਨਤੀ ਦੀ ਸੁਣਵਾਈ ਕਰਦਿਆਂ ਮਾਣਯੋਗ ਜਸਟਿਸ ਐਮ. ਐਮ. ਕੁਮਾਰ ਤੇ ਮਾਣਯੋਗ ਜਸਟਿਸ ਆਲੋਕ ਸਿੰਘ ਦੇ ਡਵੀਜ਼ਨ ਬੈਂਚ ਨੇ ਦਿਤੇ ਹਨ।। ਉਕਤ ਸਮਾਜ ਸੇਵਕ ਨੇ ਆਪਣੀ ਬੇਨਤੀ ਵਿੱਚ ਇਹ ਸੂਚਨਾ ਮਾਣਯੋਗ ਅਦਾਲਤ ਨੂੰ ਦਿਤੀ ਸੀ ਕਿ ਇਹ ਸਕੂਲ 1856 ਵਿੱਚ ਆਰੰਭ ਹੋਇਆ ਸੀ ਅਤੇ ਕਈ ਵਾਰ ਸਾਰੀਆਂ ਸ਼ਰਤਾਂ ਸੀਨੀਅਰ ਸੈਕੰਡਰੀ ਵਜੋਂ ਅਪਗ੍ਰੇਡ ਦੀਆਂ ਪੂਰੀਆਂ ਕਰਨ ’ਤੇ ਵੀ ਇਸ ਨੂੰ ਉਕਤ ਦਰਜਾ ਨਹੀਂ ਦਿੱਤਾ ਗਿਆ, ਜਿਸ ਦੇ ਸਿਟੇ ਵਜੋਂ ਇਸ ਖੇਤਰ ਦੇ ਗਰੀਬ ਘਰਾਣੇ ਦੇ ਬਚਿਆਂ ਨੂੰ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਮਹਿੰਗੀ ਵਿਦਿਆ ਪ੍ਰਾਪਤ ਕਰਨ ਲਈ ਮਜਬੂਰ ਹੋਣ ਪਿਆ।।

No comments:
Post a Comment