jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 13 February 2012

ਓਲੰਪਿਕ ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ

www.sabblok.blogspot.com


  •  ਰਣਜੀਤ ਸਿੰਘ ਪ੍ਰੀਤ
  •                                        (ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )-ਲੰਡਨ ਓਲੰਪਿਕ -2012 ਲਈ ਹੁਣ ਤੱਕ ਪੁਰਸ਼ ਅਤੇ ਮਹਿਲਾ ਵਰਗ ਦੀਆਂ 9-9 ਟੀਮਾਂ ਕੁਆਲੀਫ਼ਾਈ ਕਰ ਚੁੱਕੀਆਂ ਹਨ । ਦੋਹਾਂ ਵਰਗਾਂ ਲਈ 3-3 ਟੀਮਾਂ ਨੇ 16 ਫਰਵਰੀ ਤੋਂ 6 ਮਈ 2012 ਤੱਕ ਖੇਡੇ ਜਾਣ ਵਾਲੇ ਤਿੰਨ ਮੁਕਾਬਲਿਆਂ ਵਿੱਚੋਂ ਕੁਆਲੀਫ਼ਾਈ ਕਰਨਾਂ ਹੈ । ਦੱਖਣੀ ਅਫ਼ਰੀਕਾ ਦੀ ਮਹਿਲਾ ਟੀਮ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਸੀ,ਪਰ ਉਸ ਵੱਲੋਂ ਕੁਆਲੀਫਾਈ ਗੇੜ ਰਾਹੀਂ ਪ੍ਰਵੇਸ਼ ਪਾਉਂਣ ਦੀ ਗੱਲ ਆਖਣ ਨਾਲ  ਅਰਜਨਟੀਨਾ ਨੂੰ ਸਿੱਧਾ ਦਾਖ਼ਲਾ ਮਿਲ ਗਿਆ ਹੈ । ਤਿੰਨ ਕੁਆਲੀਫਾਈ ਮੁਕਾਬਲਿਆਂ ਵਿੱਚ 18-18 ਟੀਮਾਂ ਨੇ 6-6 ਦੇ ਹਿਸਾਬ ਨਾਲ ਸ਼ਿਰਕਤ ਕਰਨੀ ਹੈ । ਇਸ ਤਰ੍ਹਾਂ 3 ਮਹਿਲਾ ਟੀਮਾਂ,ਅਤੇ 3 ਪੁਰਸ਼ ਟੀਮਾਂ ਜੇਤੂ ਰਹਿ ਕਿ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ । ਪੁਰਸ਼ ਅਤੇ ਮਹਿਲਾ ਵਰਗ ਦਾ ਪਹਿਲਾ ਗੇੜ ਭਾਰਤ ਦੇ ਮੇਜਰ ਧਿਆਂਨ ਚੰਦ ਨੈਸ਼ਨਲ ਸਟੇਡੀਅਮ ਵਿੱਚ 18 ਤੋਂ 26 ਫ਼ਰਵਰੀ ਤੱਕ,ਖੇਡਿਆ ਜਾਣਾ ਹੈ । ਜਿਸ ਵਿੱਚ ਵਿਸ਼ਵ ਹਾਕੀ ਰੈਕਿੰਗ 'ਚ 10ਵੇਂ ਸਥਾਨ ਦੀ ਭਾਰਤੀ ਟੀਮ ਨੇ, ਕੈਨੇਡਾ, ਫਰਾਂਸ,ਪੋਲੈਂਡ,ਸਿੰਗਾਪੁਰ,ਅਤੇ ਇਟਲੀ ਨਾਲ ਖੇਡਦਿਆਂ, ਪੁਰਸ਼ ਵਰਗ ਵਿੱਚੋਂ ਜੇਤੂ ਹੋ ਕੇ ਕੁਆਲੀਫ਼ਾਈ ਕਰਨਾਂ ਹੈ। ਸਾਨੂੰ ਉਹ ਵੀ ਦੁਖਦਾਈ ਪਲ ਯਾਦ ਹਨ, ਜਦੋਂ ਸਿਡਨੀ ਓਲੰਪਿਕ ਸਮੇ ਇਸ ਓਲੰਪਿਕ ਕੁਆਫ਼ਾਇਰ ਮੁਕਾਬਲੇ ਵਿੱਚ ਖੇਡ ਰਹੀ ਪੋਲੈਂਡ ਟੀਮ ਨੇ ਸੈਮੀਫਾਈਨਲ ਦੇ ਬਹੁਤ ਕਰੀਬ ਪਹੁੰਚੀ  ਭਾਰਤੀ ਟੀਮ ਨੂੰ ਹਰਾ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ । ਇਸ ਤੋਂ ਬਿਨਾ ਦੂਜੀਆਂ ਟੀਮਾਂ ਦੀ ਜੋ ਵਿਸ਼ਵ ਪੱਧਰ 'ਤੇ ਕਾਰਗੁਜ਼ਾਰੀ ਵੇਖੀ ਪਰਖ਼ੀ ਗਈ ਹੈਉਸ ਅਨੁਸਾਰ ਕੋਈ ਵੀ ਟੀਮ ਭਾਰਤ ਲਈ ਮੁਸ਼ਕਿਲ ਖੜ੍ਹੀ ਕਰ ਸਕਦੀ ਹੈਕੁਝ ਚਿਰ ਪਹਿਲਾਂ ਚੈਂਪੀਅਨਜ਼ ਚੈਲੰਜ ਟੂਰਨਾਮੈਂਟ 'ਚ ਛੁਪੇ ਰੁਸਤਮ ਬੈਲਜ਼ੀਅਮ ਨੇ ਜਿਸ ਤਰ੍ਹਾਂ ਭਾਰਤ ਨੂੰ ਲੀਗ ਮੈਚ 'ਚ 3-3 ਦੀ ਬਰਾਬਰੀ ਤੇ ਰੋਕਿਆ,ਉੱਥੇ ਫਿਰ ਫਾਈਨਲ ਮੈਚ ਦੇ ਆਖਰੀ ਪਲਾਂ ਵਿਚ ਜਿੱਤ ਹਾਸਲ ਕਰਕੇ ਅਗਲੇ ਵਰ੍ਹੇ ਦੀ ਚੈਂਪੀਅਨਜ਼ ਟਰਾਫੀ ਖੇਡਣ ਤੋਂ ਵੀ ਵਾਂਝਾ ਕਰ ਦਿੱਤਾ । ਓਲੰਪਿਕ ਲਈ ਕੁਆਲੀਫਾਈ ਕਰਨ ਲਈ ਇਵੇਂ ਹੀ ਮਹਿਲਾ ਵਰਗ ਵਿੱਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ,ਇਟਲੀ, ਕੈਨੇਡਾ, ਯੂਕਰੇਨ, ਪੋਲੈਂਡ ਨਾਲ ਜ਼ੋਰ ਅਜ਼ਮਾਈ ਕਰਨੀ ਹੈ ।
                                 ਪੁਰਸ਼ਵਰਗ ਦਾ ਦੂਜਾ ਗੇੜ ਡਬਲਿਨ (ਆਇਰਲੈਂਡ) ਵਿੱਚ 10 ਤੋਂ 18 ਮਾਰਚ ਤੱਕ,ਅਤੇ ਮਹਿਲਾ ਵਰਗ ਦਾ ਦੂਜਾ ਗੇੜ ਬੀਰਸਚੌਟ (ਬੈਲਜੀਅਮ) ਵਿੱਚ 17 ਤੋਂ 25 ਮਾਰਚ ਤੱਕ ਹੋਣਾ ਹੈ। ਜਦੋਂ ਕਿ ਤੀਜਾ ਅਤੇ ਆਖ਼ਰੀ ਪੁਰਸ਼,ਮਹਿਲਾ ਵਰਗ ਦਾ ਕੁਆਲੀਫ਼ਾਈ ਗੇੜ ਮੁਕਾਬਲਾ ਕਾਕਾਮਿਗਾਹਰਾ (ਜਪਾਨ) ਵਿੱਚ 25 ਅਪ੍ਰੈਲ ਤੋਂ 6 ਮਈ 2012 ਤੱਕ ਖੇਡਿਆ ਜਾਣਾ ਹੈ । ਭਾਰਤ ਨੂੰ ਪਿਛਲੇ ਕੁੱਝ ਓਲੰਪਿਕ ਮੁਕਾਬਲਿਆਂ ਲਈ ਨਮੋਸ਼ੀ ਭਰਿਆ ਕੁਆਲੀਫ਼ਾਈ ਮੁਕਾਬਲਾ ਖੇਡਣਾ ਪੈ ਰਿਹਾ ਹੈ। ਜਦੋਂ ਕਿ ਬਹੁਤ ਮੁਲਕ ਸਿੱਧੇ ਤੌਰ ਤੇ ਹੀ ਕੁਆਲੀਫ਼ਾਈ ਕਰ ਜਾਂਦੇ ਹਨ। ਕੌਣ ਭੁਲਾ ਸਕਦਾ ਹੈ ਮਾਰਚ, 2008 ਦਾ ਉਹ ਮਨਹੂਸ ਦਿਨ ਜਦੋਂ ਸੈਂਟਿਆਗੋ (ਚਿੱਲੀ) ਵਿਖੇ ਖੇਡੇ ਜਾਣ ਵਾਲੇ ਬੀਜਿੰਗ ਉਲੰਪਿਕਸ-2008 ਲਈ, ਕੁਆਲੀਫਾਈ ਮੁਕਾਬਲੇ ਦੇ ਫਾਈਨਲ ਵਿੱਚ ਭਾਰਤੀ ਟੀਮ  ਬ੍ਰਿਟੇਨ ਤੋਂ  2-0 ਨਾਲ ਹਾਰ ਕੇ ਉਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਉਲੰਪਿਕ ਤੱਕ ਅਪੜਨ ਤੋਂ ਵਾਂਝੀ ਰਹਿ ਗਈ ਸੀ । ਵਿਸ਼ਵ ਹਾਕੀ ਇਤਿਹਾਸ ਦੇ ਅੰਕੜੇ ਗਵਾਹ ਹਨ ਕਿ ਭਾਰਤ ਅਜੇ ਤੱਕ ਕਦੇ ਵੀ ਵਿਸ਼ਪ ਕੱਪ ਕੁਆਲੀਫਾਇਰ ਜਾਂ ਉਲੰਪਿਕਸ ਕੁਆਲੀਫਾਇਰ ਮੁਕਾਬਲਾ ਨਹੀਂ ਜਿੱਤ ਸਕਿਆ ਹੈ। ਗੱਲ 1991 'ਚ ਆਕਲੈਂਡ (ਨਿਊਜ਼ੀਲੈਂਡ) ਵਿਖੇ ਖੇਡੇ ਜਾਣ ਵਾਲੇ ਉਲੰਪਿਕ ਕੁਆਲੀਫਾਇਰ ਮੁਕਾਬਲੇ ਤੋਂ ਸ਼ੁਰੂ ਕਰਦੇ ਹਾਂ । ਜਿੱਥੇ ਭਾਰਤ ਫਾਈਨਲ ਹਾਰ ਕੇ ਦੂਜੇ ਸਥਾਨ 'ਤੇ ਰਿਹਾ ਸੀ। ਬਾਰਸੀਲੋਨਾ (ਸਪੇਨ) ਵਿਖੇ 1995 'ਚ ਉਲੰਪਿਕ ਕੁਆਲੀਫਾਇਰ ਟੂਰਨਾਮੈਂਟ ਸਮੇ ਵੀ ਭਾਰਤ ਦਾ ਦੂਜਾ ਸਥਾਨ ਸੀ ਅਤੇ 2003 'ਚ ਏਥਨਜ਼ ਉਲੰਪਿਕ ਲਈ ਕੁਆਲੀਫਾਇਰ ਟੂਰਨਾਮੈਂਟ ' ਮੈਡਰਿਡ (ਸਪੇਨ) ਵਿਖੇ ਭਾਰਤ ਚੌਥੇ ਸਥਾਨ 'ਤੇ ਹੀ ਰਹਿ ਸਕਿਆ ਸੀ। ਪਰ ਉਦੋਂ ਕੁਆਲੀਫਾਇਰ ਟੂਰਨਾਮੈਂਟ ਦਾ ਫਾਰਮਿਟ ਕੁਝ ਵੱਖਰੀ ਤਰ੍ਹਾਂ ਦਾ ਸੀ। ਇਸ ਲਈ ਏਸ਼ੀਅਨ ਖੇਡਾਂ 'ਚ ਚੰਗੀ ਕਾਰਗੁਜ਼ਾਰੀ ਨਾ ਦਿਖਾ ਕੇ ਵੀ ਭਾਰਤ ਉਲੰਪਿਕ ਹਾਕੀ ਲਈ ਕੁਆਲੀਫਾਈ ਕਰ ਜਾਂਦਾਰਿਹਾ ਹੈ । ਪਰ ਮੌਜੂਦਾ ਸਮੇਂ ਉਲੰਪਿਕ ਕੁਆਲੀਫਾਇਰ ਟੂਰਨਾਮੈਂਟ ਦਾ ਜੋ ਫਾਰਮਿਟ ਹੈਉਸ ਅਨੁਸਾਰ ਇਸ ਵਾਰੀ ਦੇ ਕੁਆਲੀਫ਼ਾਈ ਗੇੜ ਵਿੱਚ ਵੀ ਕਈ ਚੁਣੌਤੀਆਂ ਮੌਜੂਦ ਹਨ । ਭਾਰਤੀ ਟੀਮ ਤੋਂ ਇਹ ਤਾਂ ਉਮੀਦਾਂ ਲਗਦੀਆਂ ਹਨ ਕਿ ਉਹ ਇਸ ਕੁਆਲੀਫਾਇਰ ਟੂਰਨਾਮੈਂਟ ਦੇ ਫਾਈਨਲ ਵਿਚ ਤਾਂ ਪਹੁੰਚ ਸਕਦੀ ਹੈ । ਪਰ ਇਸ ਟੂਰਨਾਮੈਂਟ 'ਚ ਚੈਂਪੀਅਨ ਬਣ ਕੇ ਉਲੰਪਿਕਸ ਲਈ ਟਿਕਟ ਕਟਾਉਣੀ ਸੌਖੀ ਨਹੀਂ ਹੈ । ਆਪਣੀ ਮੇਜ਼ਬਾਨੀ ਅਧੀਨ   ਆਪਣੇ ਹੀ ਦੇਸ਼ ਵਾਸੀਆਂ ਦੇ ਵੱਡੇ ਇਕੱਠ ਸਾਹਮਣੇਤਾੜੀਆਂ ਦੀ ਗੂੰਜ ,ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਉੱਚੇ-ਉੱਚੇ ਨਾਅਰਿਆਂ ਨਾਲ ਲਬਰੇਜ਼ ਖੇਡ ਮੈਦਾਨ ਦੀ ਫਿਜ਼ਾ 'ਚ ਕੌਣ ਚਾਹੇਗਾ ਕਿ ਉਹ ਚੈਂਪੀਅਨ ਨਾ ਬਣ ਸਕੇ ਪਰ ਫਾਈਨਲ ਜਿੱਤਣ ਦਾ ਘਰੇਲੂ ਮੈਦਾਨ ਵਿੱਚ ਮਨੋਵਿਗਿਆਨਕ ਦਬਾਅ ਵੀ ਵੱਖਰਾ ਹੁੰਦਾ ਹੈ। ਘਰੇਲੂ ਮੈਦਾਨ 'ਚ ਹਾਰਨ ਦੀ ਨਮੋਸ਼ੀ ਦਾ ਵੀ ਖਿਡਾਰੀਆਂ 'ਤੇ ਬਹੁਤ ਜ਼ਿਆਦਾ ਮਾਨਸਿਕ ਦਬਾਅ ਬਣਿਆਂ ਰਹਿੰਦਾ ਹੈ। ਬੀਜਿੰਗ ਉਲੰਪਿਕਸ 'ਚੋਂ ਬਾਹਰ ਰਹਿਣ ਦੀ ਨਮੋਸ਼ੀ ਦਾ ਅਹਿਸਾਸ ਅਤੇ ਹੁਣ ਲੰਡਨ ਉਲੰਪਿਕਸ 'ਚ ਇਹ ਫਾਈਨਲ ਮੈਚ ਹਾਰ ਕੇ ਬਾਹਰ ਹੋਣ ਦਾ ਡਰ 70 ਮਿੰਟਾਂ ਦੇ ਫਾਈਨਲ ਵਿੱਚ ਮਨੋਵਿਗਿਆਨਕ ਅਸਰ ਹੰਢਾਉਂਣਾਂ ਵੀ ਸੌਖਾ ਨਹੀਂ ਹੈ। ਇਹ  ਉਲੰਪਿਕ ਹਾਕੀ ਦੇ ਬਾਦਸ਼ਾਹ  ਲਈ ਵੱਡੇ ਵੱਕਾਰ ਦਾ ਸਬੱਬ ਵੀ ਹੋਵੇਗਾ ਹਾਕੀ ਸੰਸਥਾਵਾਂ ਦੀ ਖਿੱਚੋਤਾਣ ਦਰਮਿਆਂਨ ਹੁਣ ਭਰਤ ਸ਼ੇਤਰੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੀ ਕਾਰਗੁਜ਼ਾਰੀ ਵੇਖਣ ਦਾ ਮੌਕਾ ਵੀ ਮਿਲੇਗਾ । ਅਜਿਹੀ ਖਿਚੋਤਾਣ ਸਦਕਾ ਹੀ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਹੀ ਨਹੀਂ ਸੀ ਖੁੱਸੀ,ਸਗੋਂ ਮੇਜ਼ਬਾਨ ਵਜੋਂ ਟਰਾਫ਼ੀ ਖੇਡਣ ਤੋਂ ਵੀ ਭਾਰਤੀ ਟੀਮ ਖੁੰਜ ਗਈ ਸੀ,ਅਤੇ ਬੈਲਜੀਅਮ ਤੋਂ ਹਾਰਨ ਕਰਕੇ ਇਸ ਸਾਲ ਦੀ ਟਰਾਫ਼ੀ ਤੋਂ ਵੀ ਬਾਹਰ ਹੋ ਗਿਆ ਹੈ ।
     ਓਲੰਪਿਕ ਕੁਆਲੀਫਾਈ ਮੁਕਾਬਲੇ ਵਿੱਚ ਕਿਸ ਟੀਮ ਨੇ ,ਕਿਸ ਟੀਮ ਨਾਲ,ਕਿਸ ਤਾਰੀਖ਼ ਨੂੰ ਕਿੰਨੇ ਵਜੇ ਮੈਚ ਖੇਡਣਾਂ ਹੈ,ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ:-
    ਪੁਰਸ਼ ਵਰਗ:
    18 ਫਰਵਰੀ: ਕੈਨੇਡਾ ਬਨਾਮ ਇਟਲੀ(2 ਵਜੇ),ਫ਼ਰਾਂਸ- ਪੋਲੈਂਡ(4 ਵਜੇ),ਭਾਰਤ-ਸਿੰਗਾਪੁਰ(8 ਵਜੇ),
    19 ਫਰਵਰੀ: ਪੋਲੈਂਡ-ਕੈਨੇਡਾ(12 ਵਜੇ), ਸਿੰਗਾਪੁਰ -ਫ਼ਰਾਂਸ(4 ਵਜੇ),ਭਾਰਤ- ਇਟਲੀ (8 ਵਜੇ),
    21 ਫਰਵਰੀ: ਸਿੰਗਾਪੁਰ -ਕੈਨੇਡਾ(2 ਵਜੇ),ਪੋਲੈਂਡ- ਇਟਲੀ (4ਵਜੇ),ਭਾਰਤ-ਫਰਾਂਸ(8 ਵਜੇ),
    22 ਫਰਵਰੀ: ਸਿੰਗਾਪੁਰ -ਪੋਲੈਂਡ(12 ਵਜੇ),ਫਰਾਂਸ- ਇਟਲੀ (4 ਵਜੇ),ਭਾਰਤ-ਕੈਨੇਡਾ(8 ਵਜੇ),
    24 ਫਰਵਰੀ: ਇਟਲੀ - ਸਿੰਗਾਪੁਰ (2 ਵਜੇ),ਫਰਾਂਸ-ਕੈਨੇਡਾ(4 ਵਜੇ),ਭਾਰਤ-ਪੋਲੈਂਡ(8 ਵਜੇ),
    26 ਫਰਵਰੀ;ਕਲਾਸੀਫਿਕੇਸ਼ਨ ਮੈਚ:- ਸੱਭ ਤੋਂ ਘੱਟ ਅੰਕਾਂ ਵਾਲੀਆਂ ਦੋ ਟੀਮਾਂ ਦਾ 5ਵੇਂ,6ਵੇਂ ਸਥਾਨ ਲਈ ਮੈਚ(3 ਵਜੇ),ਵਿਚਕਾਰ ਰਹੀਆਂ ਦੋਨੋਂ ਟੀਮਾਂ ਦਾ ਤੀਜੇ-ਚੌਥੇ ਸਥਾਨ ਲਈ ਮੈਚ(5.30 ਵਜੇ), ਟਾਪਰ ਅੰਕਾਂ ਵਾਲੀਆਂ ਦੋ ਟੀਮਾਂ ਦਰਮਿਆਂਨ ਓਲੰਪਿਕ ਕੁਆਲੀਫਾਈ ਕਰਨ ਵਾਲਾ ਮੈਚ(ਰਾਤ 8 ਵਜੇ),।  

    ਮਹਿਲਾ ਵਰਗ:-
    18 ਫਰਵਰੀ;ਦੱਖਣੀ ਅਫ਼ਰੀਕਾ ਬਨਾਮ ਪੋਲੈਂਡ(10 ਵਜੇ),ਇਟਲੀ-ਕੈਨੇਡਾ(12 ਵਜੇ),ਭਾਰਤ-ਯੂਕਰੇਨ(6 ਵਜੇ),
    19 ਫਰਵਰੀ: ਇਟਲੀ- ਪੋਲੈਂਡ(10 ਵਜੇ),ਦੱਖਣੀ ਅਫਰੀਕਾ-ਯੂਕਰੇਨ(2 ਵਜੇ),ਭਾਰਤ-ਕੈਨੇਡਾ(6 ਵਜੇ),
    21 ਫਰਵਰੀ: ਕੈਨੇਡਾ-ਯੂਕਰੇਨ(10 ਵਜੇ),ਇਟਲੀ-ਦੱਖਣੀ ਅਫਰੀਕਾ(12 ਵਜੇ),ਪੋਲੈਂਡ-ਭਾਰਤ(6 ਵਜੇ),
    22 ਫਰਵਰੀ: ਯੂਕਰੇਨ-ਇਟਲੀ(10 ਵਜੇ),ਕੈਨੇਡਾ-ਪੋਲੈਂਡ(2 ਵਜੇ),ਭਾਰਤ-ਦੱਖਣੀ ਅਫਰੀਕਾ(6 ਵਜੇ),
    24 ਫਰਵਰੀ:ਦੱਖਣੀ ਅਫਰੀਕਾ-ਕੈਨੇਡਾ(10 ਵਜੇ),ਯੂਕਰੇਨ-ਪੋਲੈਂਡ(12 ਵਜੇ),
    ਇਟਲੀ-ਭਾਰਤ(6 ਵਜੇ),
    26 ਫਰਵਰੀ;ਕਲਾਸੀਫਿਕੇਸ਼ਨ ਮੈਚ:- ਸੱਭ ਤੋਂ ਘੱਟ ਅੰਕਾਂ ਵਾਲੀਆਂ ਦੋ ਟੀਮਾਂ ਦਾ 5 ਵੇਂ,6 ਵੇਂ ਸਥਾਨ ਲਈ ਮੈਚ(3 ਵਜੇ),ਵਿਚਕਾਰ ਰਹੀਆਂ ਦੋਨੋਂ ਟੀਮਾਂ ਦਾ ਤੀਜੇ-ਚੌਥੇ ਸਥਾਨ ਲਈ ਮੈਚ(5.30 ਵਜੇ), ਟਾਪਰ ਅੰਕਾਂ ਵਾਲੀਆਂ ਦੋ ਟੀਮਾਂ ਦਰਮਿਆਂਨ ਓਲੰਪਿਕ ਕੁਆਲੀਫਾਈ ਕਰਨ ਵਾਲਾ ਮੈਚ(ਰਾਤ 8 ਵਜੇ),।  
                            **********************
    ਰਣਜੀਤ ਸਿੰਘ ਪ੍ਰੀਤ
    ਭਗਤਾ-151206 (ਬਠਿੰਡਾ)
    ਮੁਬਾਇਲ ਸੰਪਰਕ:98157-07232

    No comments: