www.sabblok.blogspot.com
ਨਕੋਦਰ, (ਟੋਨੀ ) -ਸਥਾਨਕ ਬੱਸ ਸਟੈਂਡ ’ਤੇ ਸਵਾਰੀਆਂ ਕੋਲੋਂ ਉਨ੍ਹਾਂ ਦਾ ਕੀਮਤੀ ਸਮਾਨ ਤੇ ਨਕਦੀ ਚੋਰੀ ਕਰਦੀਆਂ ਪੰਜ ਔਰਤਾਂ ਨੂੰ ਬੱਸ ਕੰਡਕਟਰ ਨੇ ਰੰਗੇ-ਹੱਥੀਂ ਫੜਿਆ ਤੇ ਉਨ੍ਹਾਂ ਪੰਜਾਂ ਔਰਤਾਂ ਨੂੰ ਪੁਲਸ ਹਵਾਲੇ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਕੋਦਰ ਦੇ ਬੱਸ ਸਟੈਂਡ ’ਤੇ ਸਵਾਰੀਆਂ ਪਾਸੋਂ ਕੀਮਤੀ ਸਾਮਾਨ ਚੋਰੀ ਕਰਨ ਵਾਲੀਆਂ ਔਰਤਾਂ ਪਿਛਲੇ ਕਾਫ਼ੀ ਦਿਨਾਂ ਤੋਂ ਸਰਗਰਮ ਸਨ ਤੇ ਅੱਜ ਬੱਸ ਸਟੈਂਡ ’ਤੇ ਇਨ੍ਹਾਂ ਠੱਗ ਔਰਤਾਂ ਨੇ ਬੱਸ ’ਚ ਚੜ੍ਹ ਰਹੀਆਂ ਔਰਤਾਂ ਦੇ ਮੌਕਾ ਪਾ ਕੇ 14000 ਦੇ ਕਰੀਬ ਪੈਸੇ ਕੱਢ ਲਏ, ਪਰ ਉਨ੍ਹਾਂ ਦੇ ਕੋਲ ਖੜ੍ਹੇ ਕੰਡਕਟਰ ਨੇ ਇਨ੍ਹਾਂ ਵਿੱਚੋਂ ਇੱਕ ਔਰਤ ਨੂੰ ਰੰਗੇ-ਹੱਥੀਂ ਕਾਬੂ ਕਰ ਲਿਆ ਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁੱਛ-ਗਿੱਛ ਦੌਰਾਨ ਠੱਗ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦਾ ਤਿੰਨ ਮੈਂਬਰੀ ਗਿਰੋਹ ਹੈ ਅਤੇ ਉਹ ਜਲੰਧਰ ਦੀ ਕਾਜ਼ੀ ਮੰਡੀ ਵਿਖੇ ਰਹਿੰਦੀਆਂ ਹਨ। ਹਰ ਰੋਜ਼ ਹੀ ਉਹ ਬੱਸ ਸਟੈਂਡਾਂ ’ਤੇ ਪਰਸਾਂ ’ਚੋ ਪੈਸੇ ਕੱਢਣ ਦਾ ਧੰਦਾ ਕਰਦੀਆਂ ਹਨ। ਇਸ ਘਟਨਾ ਤੋਂ ਬਾਅਦ ਦੋ ਹੋਰ ਔਰਤਾਂ ਨੂੰ ਇਸੇ ਤਰ੍ਹਾਂ ਚੋਰੀ ਕਰਦੇ ਲੋਕਾਂ ਨੇ ਕਾਬੂ ਕੀਤਾ, ਜੋ ਇੱਕ ਮਹਿਲਾ ਦੇ ਪਰਸ ’ਚੋਂ ਪੈਸੇ ਕੱਢ ਰਹੀਆਂ ਸਨ। ਇਹ ਦੋਵੇਂ ਔਰਤਾਂ ਫਿਲੌਰ ਰੇਲਵੇ ਲਾਈਨ ਕੋਲ ਬਣੀਆਂ ਝੁੱਗੀਆਂ ਵਿੱਚ ਰਹਿੰਦੀਆਂ ਹਨ। ਲੋਕਾਂ ਨੇ ਇਨ੍ਹਾਂ ਔਰਤਾਂ ਨੂੰ ਵੀ ਪੁਲਸ ਹਵਾਲੇ ਕਰ ਦਿੱਤਾ।

No comments:
Post a Comment