ਮੁੱਖ ਅਧਿਆਪਕ ਸੁਰਿੰਦਰ ਕੁਮਾਰ ਰਾਨਾ ਅਤੇ ਸਾਇੰਸ ਅਧਿਆਪਕ ਬਲਜਿੰਦਰ ਸਿੰਘ ਨਾਲ ਸਕੂਲ ਦੇ ਵਿਦਿਆਰਥੀ |
ਭੋਗਪੁਰ(ਜੱਗੀ)---ਸਰਕਾਰੀ ਹਾਈ ਸਕੂਲ ਰਾਸਤਗੋ ਵਖੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵਲੋਂ "ਵੈਟਲੈਂਡ ਦਿਵਸ' ਮਨਾਇਆ ਗਿਆ। ਪਰੋਗ੍ਰਾਮ ਦੀ ਸੁਰੂਆਤ ਮੁੱਖਅਧਿਆਪਕ ਸ਼੍ਰੀ ਸੁਰਿੰਦਰ ਕੁਮਾਰ ਰਾਣਾ ਨੇ ਭਾਸ਼ਨ ਦੇ ਕੇ ਕੀਤੀ ਉਹਨਾਂ ਨੇ ਵਿਦਿਆਰਥੀਆਂ ਨੂੰ ਵੈਟਲੈਂਡ ਦਿਵਸ ਦੀ ਮਹੱਤਤਾ ਬਾਰੇ ਦੱਸਿਆ।ਇਸ ਮੌਕੇ ਤੇ ਵਿਦਿਆਰਥੀਆਂ ਵਿੱਚ ਚਾਰਟ ਬਣਾਉਣ ਦੇ ਮੁਕਾਬਲੇ ਕਰਾਏ ਗਏ ਜਿਸ ਵਿੱਚ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਜੇਤੂ ਵਿਦਿਆਰਥੀਆਂ ਨੂੰ ਗੁਲਮੋਹਰ ਈਕੋ ਕਲੱਬ ਸਰਕਾਰੀ ਹਾਈ ਸਕੂਲ ਰਾਸਤਗੋ ਵਲੋਂ ਇਨਾਮ ਦਿੱਤੇ ਗਏ ਸਾਇੰਸ ਮਾਸਟਰ ਸ਼੍ਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਲਗਾਹਾਂ ਕਰਕੇ ਬਹੁਤ ਸਾਰੇ ਪਰਵਾਸੀ ਪੰਛੀ ਇਹਨਾਂ ਥਾਵਾਂ ਤੇ ਆਉਦੇਂ ਹਨ।ਜਿਸ ਕਰਕੇ ਪੰਛੀਆ ਦੀ ਬਹੁਤ ਸਾਰੀਆਂ ਜਾਤੀਆਂ ਧਰਤੀ ਤੇ ਵਿਕਾਸ ਕਰਦੀਆਂ ਹਨ। ਪਰ ਜਲਗਾਹਾਂ ਦੀ ਠੀਕ ਸਾਂਭ ਸੰਭਾਲ ਨਾ ਹੋਣ ਕਰਕੇ ਪਰਵਾਸੀ ਪੰਛੀਆਂ ਆਉਣ ਵਿੱਚ ਕਮੀ ਆ ਰਹੀ ਓਹਨਾ ਨੇ ਜਲਗਾਹਾ ਦੀ ਸਾਂਭ ਸੰਭਾਲ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਚਾਰਟ ਬਣਾਉਣ ਦੇ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਜਲਗਾਹਾ ਦੇ ਖੁਬਸੂਰਤ ਚਿੱਤਰ ਬਨਾਏ ਇਸ ਮੁਕਾਬਲੇ ਵਿੱਚ ਅਠਵੀ ਕਲਾਸ ਦੀ ਸੁਪ੍ਰੀਤ ਅਤੇ ਸਿਮੀ ਨੇ ਪਹਲਾ , ਅਠਵੀ ਕਲਾਸ ਦੀ ਹੀ ਅਸ਼੍ਮਿੰਦਰ ਕੋਰ ਅਤੇ ਕਾਜਲ ਚੋਪੜਾ ਨੇ ਦੂਜਾ ਅਤੇ ਨੋਵੀ ਕਲਾਸ ਦੀ ਜਸਕਰਨ ਪ੍ਰੀਤ ਅਤੇ ਸੁਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ
No comments:
Post a Comment