ਨਸ਼ੇ ਨੇ ਕੀਤਾ ਪੰਜਾਬ ਦਾ ਨਾਸ਼ !----ਗਾਜ਼ੀ ਸੰਧੂ
ਕੋਈ ਸਮਾਂ ਸੀ ਜਦੋਂ ਪੰਜਾਬ ਦਾ ਨਾਮ ਲੈਂਦਿਆਂ ਹੀ ਅੱਖਾਂ ਅੱਗੇ ਤਗੜੇ ਜੁੱਸਿਆਂ ਵਾਲੇ ਗੱਭਰੂ ਘੁੰਮਣ ਲੱਗ ਜਾਂਦੇ ਸਨ। ਖੇਤਾਂ ਦੇਵੱਟਾਂ ਬੰਨਿਆਂ ਤੇ ਢੋਲੇ ਲਾਉਣ ਵਾਲੀ ਇਸ ਸਿੱਧਰੀ ਜਿਹੀ ਪੰਜਾਬੀ ਕੋਮ ਤੋਂ ਦੁਨੀਆਂ ਖੌਫ ਖਾਂਦੀ ਸੀ। ਨੋਜਵਾਨ ਨਿਰੋਈ ਖੁਰਾਕਖਾਂਦੇ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ ਅਤੇ ਸ਼ਾਮ ਨੂੰ ਘੋਲ-ਕਬੱਡੀ ਵਿੱਚ ਆਪਣੇ ਜੋਹਰ ਦਿਖਾਉਂਦੇ। ਵੈਲਾਂ-ਐਬਾਂ ਤੋਂ ਕੋਹਾਂਦੂਰ ਜਵਾਨੀ ਆਪਣੀ ਹੀ ਮਸਤੀ ਵਿੱਚ ਸਾਰਾ ਦਿਨ ਲੁੱਡੀਆਂ ਪਾਉਂਦੀ ਰਹਿੰਦੀ। ਇਸ ਜਵਾਨੀ ਦੇ ਜੋਸ਼ ਨੇ ਹੀ 70 ਦੇ ਦਹਾਕੇਵਿੱਚ ਦੇਸ਼ ਨੂੰ ਹਰੀ ਕ੍ਰਾਂਤੀ ਦਾ ਸੁਪਨਾਂ ਸਾਕਾਰ ਕਰਕੇ ਦਿੱਤਾ।ਸਮੇਂ ਨੇ ਕਰਵਟ ਬਦਲੀ ਤੇ 70 ਦਾ ਦਹਾਕਾ ਖਤਮ ਹੁੰਦਿਆਂ-ਹੁੰਦਿਆਂ ਇਸ ਮਾਣਮੱਤੀ ਜਵਾਨੀ ਦੀ ਤਸਵੀਰ ਅਤੇ ਤਕ਼ਦੀਰਹੀ ਬਦਲ ਗਈ। ਜਿਹੜੀ ਜਵਾਨੀ ਤੰਬਾਕੂ ਨੂੰ ਵੀ ਹੱਥ ਲਾਉਣ ਤੋਂ ਤੋਬਾ ਕਰਦੀ ਸੀ ਉਹੀ ਸੋਹਲ ਜਵਾਨੀ ਵੱਡੇ-ਵੱਡੇ ਨਸ਼ਿਆਂਦੇ ਮੱਕੜਜਾਲ ਵਿੱਚ ਘਿਰ ਗਈ। ਇਸ ਦਾ ਨਤੀਜਾ ਬੜਾ ਹੀ ਭਿਆਨਕ ਨਿਕਲਿਆ। ਜਿਹਨਾਂ ਸ਼ਰੀਰਾਂ ਨੂੰ ਦੇਖ ਕੇ ਹੀ ਭੁੱਖਲਹਿੰਦੀ ਸੀ ਉਹ ਹੁਣ ਹੱਡੀਆਂ ਦੀ ਮੁੱਠ ਰਹਿ ਗਏ ਹਨ। ਜਿਹੜੇ ਗੱਭਰੂ ਮੇਲਿਆਂ ਵਿੱਚ ਕਬੱਡੀਆਂ ਪਾਕੇ ਅਲ੍ਹੜਾਂ ਦੇ ਦਿਲਲੁੱਟਦੇ ਸਨ ਉਹ ਅੱਜ ਸੜਕਾਂ ਤੇ ਡਿੱਗਦੇ ਫਿਰਦੇ ਹਨ । ਦੁੱਧ-ਮੱਖਣਾਂ ਦੀ ਥਾਂ ਕੈਪਸੂਲ ਅਤੇ ਗੋਲੀਆਂ ਨੇ ਲੈ ਲਈ ਹੈ। ਮਜਾਕਦੀ ਪਾਤਰ ਬਣਕੇ ਰਹਿ ਗਈ ਹੈ ਅੱਜ ਦੇ ਦੋਰ ਦੀ ਸਾਡੀ ਪੰਜਾਬੀ ਜਵਾਨੀ। ਦੁਨੀਆਂ ਤੇ ਰਾਜ ਕਰਨ ਵਾਲੀ ਪੰਜਾਬ ਦੀ ਜਵਾਨੀਅੱਜ ਪੂਰੀ ਤਰ੍ਹਾਂ ਨਸ਼ੇ ਵਿੱਚ ਗਲਤਾਨ ਹੋ ਚੁੱਕੀ ਹੈ। ਇਹ ਸੁਣ ਕੇ ਰੂਹ ਨੂੰ ਕੰਬਣੀਂ ਛਿੜ ਜਾਂਦੀ ਹੈ ਕਿ ਪੰਜਾਬ ਦੇ 73 %ਨੋਜਵਾਨ ਨਸ਼ੇੜੀ ਬਣ ਗਏ ਨੇ।ਪੰਜਾਬ ਵਿੱਚ ਇਹ ਨਸ਼ੇ ਦਾ ਜੋ ਛੇਵਾਂ ਦਰਿਆ ਵਗਿਆ ਹੈ ਇਸ ਨੇ ਹਰੇਕ ਸ਼ਹਿਰ, ਕਸਬਾ, ਪਿੰਡ, ਗਲੀ-ਮੁਹੱਲਾ ਹੜ੍ਹ ਲਿਆਹੈ। ਇਸ ਛੇਵੇਂ ਦਰਿਆ ਦੀ ਸਭ ਤੋਂ ਜਿਆਦੀ ਮਾਰ ਦਿਹਾਤੀ ਇਲਾਕਿਆਂ ਨੂੰ ਪਈ ਹੈ। 67 % ਪੇਂਡੂ ਅਬਾਦੀ ਨਸ਼ੇ ਦੀ ਗੁਲਾਮਬਣ ਗਈ ਹੈ। ਮਾਝੇ ਦੇ 61 % ਮਾਲਵੇ ਦੇ 64 % ਅਤੇ ਦੁਆਬੇ ਦੇ 68 % ਪਰਿਵਾਰਾਂ ਵਿੱਚ ਘੱਟੋ-ਘੱਟ ਇੱਕ ਨਸ਼ੇੜੀ ਜਰੂਰਹੈ। ਬਾਰਡਰ ਏਰੀਏ ਦੇ 71 % ਨੋਜਵਾਨ ਨਸ਼ਿਆਂ ਦੇ ਆਦੀ ਹਨ। ਸਭ ਤੋਂ ਜਿਆਦਾ ਦੁੱਖਦਾਈ ਤਸਵੀਰ ਵਿਦਿਆਰਥੀਵਰਗ ਦੀ ਹੈ। ਪੰਜਾਬ ਵਿੱਚ ਹਰੇਕ ਤੀਜਾ ਵਿਦਿਆਰਥੀ ਨਸ਼ੇਬਾਜ਼ ਹੈ ਜਦ ਕਿ ਹਰੇਕ ਦਸਵੀ ਵਿਦਿਆਰਥਣ ਨਸ਼ੇ ਤੇ ਹੱਥਅਜਮਾਂਉਦੀ ਹੈ ਇਸ ਤੋਂ ਇਲਵਾ 66% ਸਕੂਲੀ ਵਿਦਿਆਰਥੀ ਵੀ ਤੰਬਾਕੂ ਉਤਪਾਦ ਵਰਤਦੇ ਹਨ। ਪਿੰਡਾਂ ਵਿੱਚੋਂ ਤਰਨਤਾਰਨਜ਼ਿਲੇ ਦੇ ਪਿੰਡ ਨਸ਼ਾ ਕਰਨ ਦੇ ਮਾਮਲੇ ਵਿੱਚ ਅੱਵਲ ਹਨ ਜਦ ਕਿ ਸ਼ਹਿਰਾਂ ਵਿੱਚੋ ਅੰਮ੍ਰਿਤਸਰ ਮੋਹਰੀ ਹੈ। ਨਸ਼ੇ ਦਾ ਪਸਾਰਪੰਜਾਬ ਵਿੱਚ ਕਿਸ ਪੱਧਰ ਤੇ ਵਧਿਆ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਅੰਮ੍ਰਿਤਸਰ ਵਰਗੇ ਪਾਕ ਸ਼ਹਿਰ ਵਿੱਚਹਰ ਰੋਜ਼ 1 ਕਰੋੜ ਦੀ ਸ਼ਰਾਬ ਪੀਤੀ ਜਾਂਦੀ ਹੈ। ਮਾਲਵੇ ਦੇ ਰਾਜਸਥਾਨ ਨਾਲ ਲੱਗਦੇ ਪਿੰਡਾਂ ਦੀ 70 % ਅਬਾਦੀ ਭੁੱਕੀ ਖਾਂਦੀਹੈ। ਪੰਜਾਬ ਦੇ 70 % ਨਸ਼ੇੜੀ ਮੈਡੀਕਲ ਨਸ਼ਾ ਕਰਦੇ ਹਨ ਜਿੰਨਾਂ ਵਿੱਚ ਗੋਲੀਆਂ, ਕੈਪਸੂਲ, ਆਇਉਡੈਕਸ ਅਤੇ ਟੀਕੇਸ਼ਾਂਮਿਲ ਹਨ ਜਦੋਂ ਕਿ 16% ਨਸ਼ੇੜੀ ਸਮੈਕ, ਹਰੋਇਨ , ਕੋਕੀਨ ਆਦਿ ਵਰਗੇ ਤਗੜੇ ਨਸ਼ੇ ਕਰਦੇ ਹਨ।ਇਸ ਨਸ਼ੇ ਦੀ ਅੰਧਾਂਧੁੰਦ ਵਰਤੋਂ ਨੇਂ ਜਿੱਥੇ ਲੱਖਾਂ ਘਰ ਪੱਟ ਦਿੱਤੇ ਹਨ ਉੱਥੇ ਇਸ ਜ਼ਹਿਰ ਨੇਂ ਸਾਡੇ ਪੰਜਾਬੀ ਸਮਾਜ ਵਿੱਚ ਕਈਕੁਰੀਤੀਆਂ ਨੂੰ ਵੀ ਵਾੜ ਦਿੱਤਾ ਹੈ। ਅੱਜ ਪੰਜਾਬ ਵਿੱਚ ਜ਼ੁਰਮ ਦਾ ਗ੍ਰਾਫ ਅਸਮਾਨ ਛੂਹ ਰਿਹਾ ਹੈ ਵੱਧ ਰਹੀਆਂ ਚੋਰੀ ਡਕੈਤੀਦੀਆਂ ਵਾਰਦਾਤਾਂ ਇਸ ਨਸ਼ੇ ਦੀ ਹੀ ਦੇਣ ਹਨ। ਸ਼ੋਂਕ ਤੋਂ ਸ਼ੁਰੂ ਹੋਣ ਵਾਲਾ ਇਹ ਅੰਤਹੀਣ ਸਫ਼ਰ ਵੱਡੀ ਗਿਣਤੀ ਵਿੱਚ ਨੋਜਵਾਨਾਂਨੂੰ ਅਪਰਾਧੀ ਬਣਾ ਰਿਹਾ ਹੈ ਕਿਉਕਿ ਜਦੋਂ ਕੋਈ ਪੱਕਾ ਨਸ਼ੇੜੀ ਬਣ ਜਾਂਦਾਂ ਹੈ ਤਾਂ ਉਸ ਦਾ ਖਰਚਾ ਕਈ ਗੁਣਾਂ ਵੱਧ ਜਾਂਦਾਂ ਹੈਆਲਸੀ ਹੋਣ ਕਰਕੇ ਉਹ ਕੰਮ ਨਹੀ ਕਰ ਸਕਦੇ ਇਸ ਲਈ ਪਹਿਲਾਂ ਉਹ ਘਰੋਂ ਚੋਰੀ ਸ਼ੁਰੂ ਕਰਦੇ ਹਨ ਜੋ ਜਲਦੀ ਹੀਡਕੈਤੀਆਂ ਵਿੱਚ ਬਦਲ ਜਾਂਦੀ ਹੈ। ਇਸ ਤਰ੍ਹਾਂ ਇਹ ਰਾਹ ਤੋਂ ਭਟਕੇ ਨੋਜਵਾਨ ਪੇਸ਼ੇਵਰ ਅਪਰਾਧੀ ਬਣ ਜਾਂਦੇ ਹਨ ਜੋ ਸਾਰੀਜਿੰਦਗੀ ਮੌਤ ਦੀ ਖੇਡ ਖੇਡਦੇ ਰਹਿੰਦੇਂ ਹਨ।ਇਸ ਨਸ਼ੇ ਦੇ ਤੂਫਾਨ ਨੇਂ ਪੰਜਾਬ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ। ਅੱਜ ਇਸ ਦੇ ਕਹਿਰ ਤੋਂ ਕੋਈ ਕਰਮਾਂ ਵਾਲਾ ਹੀ ਘਰਬਚਿਆ ਹੈ। ਪਿੰਡਾਂ ਦੀ ਦੁਕਾਨਾਂ ਤੇ ਖਾਣ-ਪੀਣ ਦੀਆਂ ਵਸਤੂਆਂ ਘੱਟ ਹੁੰਦੀਆਂ ਹਨ ਜਦ ਕਿ ਸਿਗਰੇਟ ਤੰਬਾਕੂ ਦੇ ਬ੍ਰਾਂਡਜਿਆਦਾ ਹੁੰਦੇ ਹਨ। 10 -15 ਸਾਲ ਦੇ ਬੱਚੇ ਪਿੰਡਾਂ ਵਿੱਚ ਨਸ਼ੇ ਦੇ ਟੀਕੇ ਲਾਉਂਦੇ ਆਮ ਦੇਖੇ ਜਾ ਸਕਦੇ ਹਨ। ਸ਼ਹਿਰਾਂ ਦੀਤਸਵੀਰ ਵੀ ਪਿੰਡਾਂ ਨਾਲੋਂ ਕੋਈ ਵੱਖਰੀ ਨਹੀ ਹੈ। ਪੜ੍ਹੇ-ਲਿਖੇ ਪਰਿਵਾਰਾਂ ਨਾਲ ਤਾਲੁਕ ਰੱਖਣ ਵਾਲੇ ਨੋਜਵਾਨ ਸਮੈਕ ਦੇ ਸੂਟੇਆਂਵਿੱਚ ਆਪਣੀ ਕੀਮਤੀ ਜਿੰਦਗੀ ਉਡਾ ਰਹੇ ਹਨ।ਅੱਜ ਨਸ਼ੇ ਨੇ ਪੰਜਾਬ ਨੂੰ ਉਸ ਮੋੜ ਤੇ ਲਿਆ ਖੜ੍ਹਾ ਕੀਤਾ ਹੈ ਜਿੱਥੇ ਉਸ ਕੋਲ ਇੱਕੋ ਰਾਹ ਬਚਿਆ ਹੈ ਕਿ ਕਿਸੇ ਵੀ ਤਰੀਕ਼ੇਨਾਲ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀਆਂ ਜੰਜੀਰਾਂ 'ਚੋ ਅਜਾਦ ਕਰਵਾਇਆ ਜਾਵੇ ਚਾਹੇ ਉਹ ਤਰੀਕ਼ਾ ਪਿਆਰ ਵਾਲਾ ਹੋਵੇ ਚਾਹੇਉਹ ਡੰਡੇਂ ਵਾਲਾ। ਇਸ ਵਾਸਤੇ ਸਰਕਾਰ ਅਤੇ ਸਮਾਜ ਦੋਹਾਂ ਨੂੰ ਹੀ ਆਪਣੇ-ਆਪਣੇ ਪੱਧਰ ਤੇ ਤਨਦੇਹੀ ਨਾਲ ਕੰਮ ਕਰਨਾਂਪਵੇਗਾ। ਹੁਣ ਹੋਰ ਦੇਰੀ ਕਰਨ ਦਾ ਤਾਂ ਸਵਾਲ ਹੀ ਨਹੀ ਉੱਠਦਾ ਕਿਉਕੇ ਪੰਜਾਬ ਦਾ ਤਕਰੀਬਨ ਹਰੇਕ ਘਰ ਨਸ਼ੇ ਦੀ ਅੱਗਵਿੱਚ ਜਲ ਰਿਹਾ ਹੈ ਜੋ ਘਰ ਬਚੇ ਹਨ ਉਹਨਾਂ ਨੂੰ ਵੀ ਸਹਿਯੋਗ ਦੇਣਾਂ ਪਵੇਗਾ ਕਿਉਕੇ ਇਸ ਚੰਦਰੀ ਅੱਗ ਦਾ ਕੋਈ ਪਤਾ ਨਹੀਇਹ ਕਿੱਧਰ ਨੂੰ ਆਪਣਾ ਰੁਖ ਕਰ ਲਵੇ। ਨਸ਼ੇ ਖਿਲਾਫ਼ ਜੰਗ ਜਿੱਤਣ ਲਈ ਸਾਨੂੰ ਸਭ ਨੂੰ ਇੱਕ ਹੋਣਾ ਪਵੇਗਾ ਤੇ ਇੱਕ ਹੋਣਾਂ ਵੀਚਾਹੀਦਾ ਹੈ ਆਖਿਰ ਇਹ ਪੰਜਾਬ ਦੀ ਹਸਤੀ ਦਾ ਸਵਾਲ ਹੈ।ਲਾਲ ਸਿੰਘ ਦੀ ਕਹਾਣੀ ਰਚਨਾ“ ਸਾਹਿਤਕਾਰਤਾ ਹੀ ਪ੍ਰਤੀਬੱਧਤਾ ਹੈ “– ਲਾਲ ਸਿੰਘ
ਕਹਾਣੀਕਾਰ ਲਾਲ ਸਿੰਘ ਪੰਜਾਬੀ ਦੇ ਸਮਕਾਲੀ ਸਿਰਕੱਢ ਕਹਾਣੀਕਾਰਾਂ ਵਿਚੋਂ ਇਕ ਕਹਾਣੀਕਾਰ ਹੈ । ਲਾਲ ਸਿੰਘ ਸਧਾਰਨ ਕਿਸਮ ਦਾ ਇਨਸਾਨ ਹੈ ਸਾਦਾ ਪਹਿਰਾਵਾ ਪਾਉਣ ਵਾਲਾ ਤੇ ਸਾਊ ਸੁਭਾਅ ਦਾ ਮਾਲਕ ਹੈ । ਮੌਜੂਦਾ ਪੰਜਾਬੀ ਕਹਾਣੀਕਾਰਾਂ ਵਿੱਚ ਉਸਦਾਂ ਨਾਂ ਪ੍ਰੇਮ ਪ੍ਰਕਾਸ਼ ਅਤੇ ਵਰਿਆਮ ਸੰਧੂ ਵਰਗੇ ਪ੍ਰਮੁੱਖ ਕਹਾਣੀਕਾਰਾਂ ਦੇ ਨਾਲ ਨਾਲ ਆਉਂਦਾ ਹੈ । ਦੁਆਬੇ ਦੇ ਪਿੰਡ ਝੱਜਾਂ ਜਿਲ੍ਹਾ ਹੋਸ਼ਿਆਰਪੁਰ ( ਹੁਣ ਵਾਸੀ ਦਸੂਹਾ ) ਦੇ ਜੰਮਪਲ ਹੋਣ ਕਾਰਨ ਉਸ ਦੀਆਂ ਕਹਾਣੀਆਂ ਵਿੱਚ ਦੁਆਬੇ ਦੀ ਮਿੱਟੀ ਦੀ ਖੁਸ਼ਬੋ ਮਾਣੀ ਜਾ ਸਕਦੀ ਹੈ । ਉਹ ਲੋਕ-ਹਿਤੂ ,ਮਨੁੱਖ ਹਿਤੈਸ਼ੀ ਤੇ ਅਗਾਂਹ ਵਧੂ ਸੋਚ ਅਤੇ ਰੁਚੀ ਰੱਖਣ ਵਾਲਾ ਹੈ । ਇਕ ਲੇਖਕ ਵਜੋਂ ਉਹ ਵੱਖ-ਵੱਖ ਵਿਸ਼ਿਆਂ ਉੱਤੇ ਕਲਮ ਅਜਮਾਉਣ ਵਿੱਚ ਸਫਲ ਹੋਇਆ ਹੈ । ਉਸਦੀ ਸਮੁੱਚੀ ਰਚਨਾ ਵਿੱਚ ਕਮਾਲ ਦੀ ਸਹਿਜਤਾ ਹੈ । ਪੰਜਾਬ ਦਾ ਦੁਖਾਂਤਕ ਸਥਿਤੀ ਨੂੰ ਅਨੁਭਵ ਕਰਦੇ ਹੋਏ ਵੱਖ ਵੱਖ ਵਿਸ਼ਿਆਂ ਨੂੰ ਆਧਾਰ ਬਣਾ ਕੇ ਉਸ ਨੇ ਬਹੁਤ ਸਾਰੀਆਂ ਕਹਾਣੀਆਂ ਸਾਧਾਰਨ ਪਾਠਕਾਂ ਦੀ ਬਜਾਇ ਵਿਦਵਾਨਾਂ , ਬੁੱਧੀਮਾਨ ਪਾਠਕਾਂ ਨੂੰ ਜ਼ਿਆਦਾ ਪ੍ਰਭਾਵਤ ਕਰਦੀਆਂ ਹਨ । ਮਤਲਬ ਇਹ ਕਿ ਉਸਦੀਆਂ ਕਹਾਣੀਆਂ ਪੜ੍ਹਨ ਵੇਲੇ ਪਾਠਕਾਂ ਨੂੰ ਪੂਰੇ ਸੁਚੇਤ ਰਹਿਣਾ ਪੈਂਦਾ ਹੈ । ਅਧਿਆਪਨ ਪਿੱਠਭੂਮੀ ਹੋਣ ਕਰਕੇ ਸਕੂਲਾਂ ਦੇ ਵਾਤਾਵਰਨ ਨੂੰ ਬਾਖੂਬੀ ਚਿਤਰਿਆ ਹੈ । ਪ੍ਰਾਪਤ ਸਮਾਜ ਵਿਵਸਥਾ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਪ ਕਰਨ ਲਈ ਆਪਣੀ ਕਲਮ ਰਾਹੀਂ ਮਾਰਕਸਵਾਦੀ ਵਿਚਾਰਧਾਰਾ ਦੇ ਦ੍ਰਿਸ਼ਟੀਕੋਣ ਤੋਂ ਕਿਰਤਾਂ ਦੀ ਉਸਨੇ ਸਿਰਜਣਾ ਕੀਤੀ ਹੈ । ਲਾਲ ਸਿੰਘ ਕੋਲ ਸਾਫ,ਨਿਧੜਕ ਤੇ ਸਪੱਸ਼ਟ ਗੱਲ ਕਹਿਣ ਦੀ ਸਮਰੱਥਾ ਹੇ । ਸਾਦਾ ਜੀਵਨ ਬਤੀਤ ਕਰਦੇ ਦੁਆਬੇ ਦੀ ਪ੍ਰਤੀਨਿਧਤਾ ਕਰਨ ਵਾਲੇ ਇਸ ਕਹਾਣੀਕਾਰ ਦੇ ਹੁਣ ਤੱਕ ਛੇ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ । ਮਾਰਖੋਰੇ ( 1984 ), ਬਲੌਰ ( 1986 ) , ਧੁੱਪ-ਛਾਂ ( 1990 ) , ਕਾਲੀ ਮਿੱਟੀ (1996 ), ਅੱਧੇ ਅਧੂਰੇ ( 2003 ) ਅਤੇ ਗੜ੍ਹੀ ਬਖ਼ਸ਼ਾ ਸਿੰਘ ( 2009 ) ਨਾਲ ਪੰਜਾਬੀ ਸਾਹਿਤਕ ਖੇਤਰ ਵਿੱਚ ਇੱਕ ਸਮਰੱਥ ਕਹਾਣੀਕਾਰ ਵੱਜੋਂ ਉਸ ਦੀ ਚਰਚਾ ਹੁੰਦੀ ਹੈ ।ਲਾਲ ਸਿੰਘ ਸਮਾਜਿਕ ਸਰੋਕਾਰਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਦਾ ਹੈ । ਉਹ ਵਰਗਾਂ ਦੀ ਗੱਲ ਕਰਦਾ ਹੈ , ਲੁੱਟ-ਖਸੁੱਟ ਦੀ ਗੱਲ ਕਰਦਾ ਹੈ ਅਥਵਾ ਸਮਾਜ ਦੇ ਸਾਰੇ ਪੱਖਾਂ ਦੀ ਗੱਲ ਕਰਦਾ ਹੈ । ਕਥਾ –ਸੰਗ੍ਰਹਿ ‘ਧੁੱਪ-ਛਾਂ’ ਵਿੱਚ ਪ੍ਰਸਤੁਤ ਸੱਤ ਕਹਾਣੀਆਂ ਸਮਾਜ ਦੇ ਸਭਿਆਚਰਕ, ਆਰਥਿਕ ਅਤੇ ਰਾਜਨੀਤਕ ਪੱਖਾਂ ਦੀ ਤਸਵੀਰ ਪੇਸ਼ ਕਰਦੀਆਂ ਹਨ । ਰਾਜਨੀਤੀ ਨੂੰ ਆਧਾਰ ਬਣਾ ਕੇ ਪਿੰਡ ਦੇ ਗਰੀਬ ਸ਼ੇਣੀ ਦੇ ਹੋਏ ਸ਼ੋਸ਼ਣ , ਜਾਤ ਪਾਤ ਪੱਖੋਂ ਉਤਪੀੜਤ ਹੋਈ ਨਿਮਨ ਸ਼੍ਰੇਣੀ ਦੀ ਸਮਾਜਕ ਸਥਿਤੀ ਨੂੰ ਦਰਸਾਉਣ ,ਗਰੀਬ ਤਬਕੇ ਤੇ ਲੋਟੂ ਲੋਕਾਂ ਦੇ ਅੱਤਿਆਚਾਰ । ਆਧੁਨਿਕ ਤਕਨੀਕੀ ਯੁੱਗ ਵਿੱਚ ਕੁਰਸੀ ਦੀ ਪ੍ਰਾਪਤੀ ਲਈ ਧਰਮ ਕਰਮ ਦੀ ਜ਼ਰੂਰਤ ,ਦਲਿਤ ਵਰਗ ਲਈ ਚਿੰਤਨ,ਜਾਗੀਰਦਾਰੀ ਸਮਾਜ ਵੱਲੋਂ ਕੀਤੀ ਜਾਦੀਂ ਲੁੱਟ,ਪੰਜਾਬ ਦੇ ਸੰਕਟ ਨੂੰ ਪ੍ਰਤੀਕਾਰਤਮਕ ਰੂਪ ਨਾਲ ਪੇਸ਼ਕਾਰੀ ,ਅਖੌਤੀ ਵਿਗਿਆਨੀਆਂ,ਖੋਜੀਆਂ ,ਰੀਸਰਚ ਸਕਾਲਰਾਂ ਦੇ ਕਟਾਂਕਸ਼, ਸਮਾਜ ਦੀ ਸੇਵਾ ਲਈ ਸੰਘਰਸ਼ਮਈ ਰਸਤਾ ਅਪਨਾਉਣ ਦੇ ਸੰਦੇਸ਼ , ਲੇਖਕਾਂ ਦੀ ਪ੍ਰਕਾਸ਼ਕਾਂ ਵੱਲੋਂ ਹੁੰਦੀ ਲੁੱਟ ਸਮੇਤ ਸਮਾਜ ਵਿੱਚ ਅੱਤਿਆਚਾਰ , ਭ੍ਰਿਸ਼ਟਾਚਾਰ ਆਦਿ ਸਮਾਜਿਕ ਬੁਰਾਈਆਂ ਨੇ ਸਮਾਜਕ ਰਿਸ਼ਤਿਆਂ ,ਕਰਜਿਆਂ ਨਾਲ ਨਿਰੰਤਰ ਭੰਨੀ ਕਿਸਾਨੀ ਦਾ ਆਰਥਿਕ ਤੇ ਸਮਾਜਿਕ ਨਿਘਾਰ,ਭਾਰਤੀ ਸਮਾਜ ਵਿੱਚ ਲਗੀਆਂ ਜਾਤੀ ਪਾਤੀ ਵਿਵਸਥਾ ਦੀਆਂ ਡੂੰਘੀਆਂ ਤੇ ਮਜਬੂਤ ਜੜ੍ਹਾਂ ,ਲੋਕਾਂ ਦੇ ਅੰਧ-ਵਿਸ਼ਵਾਸ਼ੀ ਹੋਣ ਦਾ , ਕਦਰਾਂ-ਕੀਮਤਾਂ ਦੀ ਮੁੱਲ-ਘਟਾਈ ਵਾਲੇ ਅਤੇ ਅਜਿਹੇ ਹੋਰ ਸਮਾਜਕ ਸਰੋਕਾਰਾਂ ਨੂੰ ਲਾਲ ਸਿੰਘ ਆਪਣੀਆਂ ਕਹਾਣੀਆਂ ਵਿੱਚ ਕੇਂਦਰੀ ਸਰੋਕਾਰ ਬਣਾਉਂਦੀਆਂ ਹਨ ।ਪੰਜਾਬ ਤ੍ਰਾਸਦੀ ਨੂੰ ਕਹਾਣੀਆਂ ਦਾ ਵਿਸ਼ਾ ਬਣਾਉਣ ਵਾਲੇ ਲੇਖਕਾਂ ਵਿੱਚ ਪ੍ਰੇਮ ਪ੍ਰਕਾਸ਼ , ਵਰਿਆਮ ਸੰਧੂ , ਮੋਹਨ ਭੰਡਾਰੀ ਆਦਿ ਤੋਂ ਬਾਅਦ ਲਾਲ ਸਿੰਘ ਦਾ ਨਾਂ ਵੀ ਆਉਂਦਾ ਹੈ ।ਲਾਲ ਸਿੰਘ ਇਕ ਸਮਝਦਾਰ,ਸੁਲਝਿਆ ਹੋਇਆ ਕਹਾਣੀਕਾਰ ਹੈ । ਉਸਨੇ ਆਪਣੀਆਂ ਕਹਾਣੀਆਂ ਦੇ ਪਾਤਰ ਆਮ ਜੀਵਨ ਵਿਚੋਂ ਹੀ ਲਏ ਹਨ । ਉਸ ਦੇ ਪਾਤਰ ਕਥਾ ਵਿਚ ਕਿਧਰੇ ਵੀ ਵਾਧੂ ਨਹੀ ਦਿਖਾਈ ਦਿੰਦੇ । ਉਸ ਨੇ ਆਪਣੀਆਂ ਕਹਾਣੀਆਂ ‘ਚ ਲੋੜ ਅਨੁਸਾਰ ਹੀ ਪਾਤਰ ਲਏ ਹਨ ।ਉਸਦੀਆਂ ਕਹਾਣੀਆਂ ਵਿੱਚ ਚੇਤੰਨ ਦਲਿਤ ਪਾਤਰ ਅਤੇ ਦਲਿਤਾਂ ਦਾ ਸ਼ੋਸ਼ਣ ਕਰਨ ਵਾਲੇ ਪਾਤਰ ਸਿਰਜੇ ਗਏ ਹਨ । ਪ੍ਰਮੁੱਖ ਤੌਰ ਤੇ ਲਾਲ ਸਿੰਘ ਦੇ ਪਾਤਰ ਚਾਰ ਸ਼੍ਰੇਣੀਆਂ ਦੇ ਹਨ , ਸ਼ੋਸ਼ਕ ਪਾਤਰ , ਸ਼ੋਸ਼ਿਤ ਪਾਤਰ , ਜਾਗਰੂਪ ਤੇ ਚੇਤੰਨ ਪਾਤਰ ਅਤੇ ਇਸਤਰੀ ਪਾਤਰ । ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਜਿਥੇ ਔਰਤਾਂ ਨਾਲ ਹੁੰਦਾ ਜਿਨਸੀ ਤੇ ਅਜਾਰਥਿਕ ਸ਼ੋਸ਼ਣ ਪੇਸ਼ ਕੀਤਾ ਹੈ ਉਥੇ ਇਸ ਸ਼ੋਸ਼ਣ ਤੋਂ ਚੇਤੰਨ ਵੇਖੀਆਂ ਜਾ ਸਕਦੀਆਂ ਹਨ । ਲਾਲ ਸਿੰਘ ਦਾ ਔਰਤਾਂ ਪ੍ਰਤੀ ਦ੍ਰਿਸ਼ਟੀਕੌਣ ਉਸਾਰੂ ਹੈ । ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਕੁਦਰਤ ਦੀ ਕਰੋਪੀ ਦੇ ਸ਼ਿਕਾਰ ਪਾਤਰਾਂ ਦਾ ਚਿਤਰਣ ਵੀ ਮਿਲਦਾ ਹੈ ।ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਦੀ ਕਥਾ-ਸਿਰਜਨਾ ਕਰਨ ਲਈ ਵਰਣਾਤਮਕ , ਵਾਰਤਾਲਾਪੀ , ਸੰਕੇਤਕ ਅਤੇ ਘਟਨਾਵੀਂ ਵਿਧੀਆਂ ਦਾ ਇਸਤੇਮਾਲ ਬਾਖੂਬੀ ਕੀਤਾ ਹੈ । ਇਹਨਾ ਵਿਧੀਆਂ ਨਾਲ ਉਸਾਰੇ ਗਏ ਪਾਤਰ ਵਰਗ ਵਿਸ਼ੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਪਾਤਰ ਹਨ ।ਉਨ੍ਹਾਂ ਦੀ ਵਿਅਕਤੀਗਤ ਹੋਂਦ ਵੀ ਕਾਇਮ ਰਹਿੰਦੀ ਹੈ । ਉਨ੍ਹਾਂ ਦੀ ਮਾਨਸਿਕਤਾ ਵਿੱਚ ਡੂੰਘਾਈ ਵੇਖੀ ਜਾ ਸਕਦੀ ਹੈ ।ਪਾਤਰਾਂ ਦਾ ਹਕੀਕੀ ਜੀਵਨ ਪੇਸ਼ ਕੀਤਾ ਗਿਆ ਹੈ । ਜਿਆਦਾਤਰ ਪਾਤਰ ਦੇ ਪਰਿਸਥਿਤੀਆਂ ਦੇ ਸ਼ਿਕਾਰ ਹਨ । ਪਾਤਰ ਪੇਂਡੂ ਪਿਛੋਕੜ ਤੋਂ ਆਏ ਹਨ । ਲਾਲ ਸਿੰਘ ਇਹ ਗੱਲ ਮੰਨ ਕੇ ਚਲਦਾ ਹੈ ਕਿ ਗਲਪੀ ਪਾਤਰ ਸਮਾਜਕ ਵਿਰੋਧਾਂ ਵਿਚੋਂ ਵਿਕਸਿਤ ਹੁੰਦੇ ਹਨ । ਇਸ ਲਈ ਉਸ ਦੇ ਮਹੱਤਵਪੂਰਨ ਪਾਤਰਾਂ ਦੇ ਆਲੇ ਦੁਆਲੇ ਪਾਤਰਾਂ ਦੀ ਇਕ ਵੱਡੀ ਭੀੜ ਵੀ ਵਿਖਾਈ ਦਿੰਦੀ ਹੈ ।ਇਸ ਭੀੜ ਦੇ ਪਾਤਰ ਦੂਰ ਤੱਕ ਆਪਣੀ ਹੋਂਦ ਸਥਾਪਤ ਨਹੀਂ ਕਰ ਸਕਦੇ । ਪਰੰਤੂ ਪ੍ਰਮੁੱਖ ਪਾਤਰਾਂ ਨੂੰ ਸਿਰਜਨਾ ਵਿਚ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ ।ਲਾਲ ਸਿੰਘ ਵਿੱਚ ਇਕ ਚੰਗੇ ਕਹਾਣੀਕਾਰ ਵਾਲੇ ਸਾਰੇ ਗੁਣ ਮੌਜੂਦ ਹਨ । ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਜਿਉਂ ਜਿਉਂ ਬੌਧਿਕਤਾ ਦਾ ਅੰਸ਼ ਵਧਦਾ ਜਾਂਦਾ ਹੈ , ਉਵੇਂ ਹੀ ਉਸ ਦੀਆਂ ਕਹਾਣੀਆਂ ਵਿੱਚ ਜਟਿਲਤਾ ਆਉਂਦੀ ਜਾਂਦੀ ਹੈ ।ਲਾਲ ਸਿੰਘ ਮਾਰਕਸਵਾਦ ਤੋਂ ਪ੍ਰਭਾਵਿਤ ਕਹਾਣੀਕਾਰ ਹੈ । ਇਸ ਸਬੰਧੀ ਉਸਦੇ ਆਪਣੇ ਵਿਚਾਰ ਹਨ “ ਮੈਨੂੰ ਤੁਸੀਂ ਉਨ੍ਹਾਂ ਲੇਖਕਾਂ ‘ਚ ਗਿਣਦੇ ਹੋ .......ਜਿਨ੍ਹਾਂ ਨੇ ਮਾਰਕਸਵਾਦ ਦੇ ਪ੍ਰਭਾਵ ਨੂੰ ਆਪਣੀ ਲੇਖਣੀ ਵਿੱਚ ਦੋਸ਼ਪੂਰਨ ਹੱਦ ਤੱਕ ਗ੍ਰਹਿਣ ਕੀਤਾ ਹੈ । ਇਸ ਪ੍ਰਭਾਵ ਨੂੰ ਭਾਵੇਂ ਕਬੂਲਿਆ ਤਾਂ ਅਚੇਤ ਰੂਪ ਵਿਚ ਹੀ , ਪਰ ਹੁਣ ਸੁਚੇਤ ਰਹਿ ਕੇ ਵੀ ਇਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ । “ਲਾਲ ਸਿੰਘ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ । ਉਹ ਮੱਧ ਵਰਗ ਤੇ ਨਿਮਨ ਵਰਗ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ । ਆਪਣੀਆਂ ਕਹਾਣੀਆਂ ਵਿਚ ਉਹ ਗਰੀਬਾਂ , ਦੀਆਂ ਸਮੱਸਿਆਵਾਂ ਬਾਰੇ ਸੋਚਦਾ ਹੀ ਨਹੀਂ ਸਗੋਂ ਉਹਨਾਂ ਦਾ ਹੱਲ ਲੱਭਣ ਦਾ ਯਤਨ ਕਰਦਾ ਹੈ । ਉਸ ਦੀ ਕਹਾਣੀ ਕਲਾ ਵਿਚੋਂ ਜੀਵਨ ਲਈ ਉਮੀਦ ਦਾ ਅਭਾਸ ਹੁੰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਸ਼ੇ ਸਮਾਜ ਦੀਆਂ ਸਮੱਸਿਆਵਾਂ ਨਾਲ ਜੁੜਦੇ ਹੋਏ ਸਮੱਸਿਆ ਪ੍ਰਧਾਨ ਬਣ ਜਾਂਦੀਆਂ ਹਨ ।ਲਾਲ ਸਿੰਘ ਦੀ ਕਹਾਣੀ ਕਲਾ ਦੀ ਪ੍ਰਧਾਨ ਧੁਰਾ ਤਾਂ ਅਮੀਰੀ ਗਰੀਬੀ ਦੇ ਪਾੜੇ ਦੀ ਸਮੱਸਿਆ ਨੂੰ ਚਿਤਰਨ ਵਾਲੀ ਬਣਦੀ ਹੈ । ਇਸ ਪਾੜੇ ਨੂੰ ਉਸਨੇ ਛੋਟੀ ਕਿਸਾਨੀ ਦੀ ਆਰਥਿਕ ਦਸ਼ਾ ਅਤੇ ਗਰੀਬ ਮਜਦੂਰਾਂ ਦੇ ਪੀੜਿਤ ਜੀਵਨ ਦੇ ਪ੍ਰਸੰਗ ‘ਚ ਉਭਾਰਿਆ ਹੈ । ਧਾਰਮਿਕ ਪਾਖੰਡਬਾਜ਼ੀ ਦੇ ਨੰਗੇ ਨਾਚ ਨੂੰ ਪੰਜਾਬ ਸੰਕਟ ਦੇ ਸੰਦਰਭ ਵਿੱਚ ਚਿਤਰਿਆ ਹੈ । ਸਰਕਾਰੀ ਮਹਿਕਮਿਆਂ ਵਿਚਲੇ ਭ੍ਰਿਸ਼ਟਾਚਾਰ ਨੁੰ ਰਾਜਨੀਤਕ ਸੰਦਰਭ ‘ਚ ਪੇਸ਼ ਕੀਤਾ ਹੈ । ਅਗਾਂਹਵਧੂ ਦ੍ਰਿਸ਼ਟੀਕੋਣ ਕੇਂਦਰ ਵਿਚ ਰੱਖ ਕੇ ਉਸ ਸਮੱਸਿਆਵਾਂ ਦਾ ਕਲਾਤਮਕ ਪ੍ਰਗਟਾਵਾ ਕਰਦਾ ਹੈ ਅਤੇ ਇਸ ਵਿਚ ਕਾਫੀ ਹੱਦ ਤੱਕ ਲਾਲ ਸਿੰਘ ਸਫਲ ਰਿਹਾ ਹੈ ।ਲਾਲ ਸਿੰਘ ਪਾਤਰਾਂ ਨੂੰ ਲੋੜ ਅਨੁਸਾਰ ਥਾਂ ਦੇਣ ਲਈ ਬੜੀ ਹੀ ਸੋਚ ਤੇ ਸਮਝ ਤੋਂ ਕੰਮ ਲੈਦਾਂ ਹੈ ।ਕਹਾਣੀਆਂ ਵਿੱਚ ਵਾਧੂ ਪਾਤਰ ਨਹੀਂ ਪੇਸ਼ ਕਰਦਾ । ਕਹਾਣੀਆਂ ਵਿਚ ਯਥਾਰਥ ਦੀ ਪੇਸ਼ਕਾਰੀ ਨੂੰ ਹੀ ਪ੍ਰਮੁੱਖਤਾ ਸਥਾਨ ਪ੍ਰਾਪਤ ਹੈ । ਕਹਾਣੀਆਂ ਦਾ ਪਲਾਟ ਲਾਲ ਸਿੰਘ ਯਥਾਰਥਮਈ ਬਣਾਉਦਾ ਹੈ । ਯਥਾਰਥ ਦੀ ਪੇਸ਼ਕਾਰੀ ਰਾਹੀਂ ਲਾਲ ਸਿੰਘ ਦੀ ਕਹਾਣੀ ‘ਚ ਰੌਚਕਤਾ ਕਮਾਲ ਦੀ ਹੁੰਦੀ ਹੈ । ਲਾਲ ਸਿੰਘ ਦੇ ਪਲਾਟ ਸੰਗਠਨ ਵਿਚੋਂ ਰਵਾਇਤੀ ਹੁਨਰੀ ਕਹਾਣੀ ਦੇ ਪਲਾਟ ਨੂੰ ਲੱਭਣਾ ਬਤਾ ਔਖਾ ਹੈ । ਕਿਉਂਕਿ ਕਹਾਣੀਕਾਰ ਦੀਆਂ ਕਹਾਣੀਆਂ ਦੇ ਇਕਹਿਰੇ ਪਲਾਟ ਨਹੀਂ ਹਨ ਕਿਉਂਕੀ ਅਸਲ ਵਿੱਚ ਆਧੁਨਿਕ ਜੀਵਨ ਦੇ ਯਥਾਰਥ ਨੂੰ ਇਕਹਿਰੇ ਪਲਾਂਟ ਰਾਹੀਂ ਦਰਸਾਉਣਾ ਅਸੰਭਵ ਹੈ ਇਸ ਲਈ ਲਾਲ ਸਿੰਘ ਦੀਆਂ ਕਹਾਣੀਆਂ ਜਟਿਲ ਹੁੰਦੀਆਂ ਹਨ। ਲਾਲ ਸਿੰਘ ਦੀਆਂ ਕਹਾਣੀਆਂ ਦੇ ਆਰੰਭ ਵਿੱਚ ਹੀ ਵਿਲੱਖਣਤਾ ਵੇਖਣ ਨੂੰ ਮਿਲਦੀ ਹੈ । ਉਹ ਕਈ ਵਾਰ ਕਹਾਣੀ ਦੀ ਸ਼ੁਰੂਆਤ ਕਹਾਣੀ ਦੇ ਪ੍ਰਤੀਕ ਵਾਕ ਨੂੰ ਦੁਹਰਾ ਕੇ ਹੀ ਕਰਦਾ ਹੈ । ਇਹ ਪਹਿਲਾਂ ਵਾਕ ਜਿਥੇ ਕਹਾਣੀ ਦੀ ਰੌਚਕਤਾ ਪੈਦਾ ਕਰਦਾ ਹੈ , ਉਥੇ ਮੂਲ ਵਿਸ਼ੇ ਵੱਲ ਵੀ ਸੰਕੇਤ ਕਰਦਾ ਹੈ ।ਲਾਲ ਸਿੰਘ ਦੀਆਂ ਕਹਾਣੀਆਂ ਮੋਟੇ ਤੌਰ ਤੇ ਪਾਤਰ ਪ੍ਰਧਾਨ , ਪ੍ਰ਼ਤੀਕਾਤਮਕ ਤੇ ਚਿਨ੍ਹਾਂਤਕਮ , ਇਕ ਬਚਨੀ , ਵਰਣਾਤਮਕ , ਘਟਨਾ ਪ੍ਰਧਾਨ ਅਤੇ ਪਿਛਲ ਝਾਤ ਪਵਾਊ ਕਹਾਣੀਆਂ ਹਨ । ਲਾਲ ਸਿੰਘ ਦੀਆਂ ਕਹਾਣੀਆਂ ਵਿਚ ਸਿਖਰ ਅੰਤ ਦੇ ਕਾਫੀ ਨਜ਼ਦੀਕ ਹੁੰਦਾ ਹੈ । ਇਸਦੀਆਂ ਕਹਾਣੀਆਂ ਵਿਚ ਕਾਫੀ ਰੌਚਕਤਾ ਹੈ । ਪਾਠਕ ਵਿੱਚ ਅੱਗੇ ਕੀ ਹੋਇਆ ਜਾਨਣ ਦੀ ਉਤਸੁਕਤਾ ਪੈਦਾ ਬੜੀ ਤੀਬਰ ਹੁੰਦੀ ਹੈ । ਲਾਲ ਸਿੰਘ ਦੀਆਂ ਕਹਾਣੀਆਂ ਵਿਚ ਰਵਾਨੀ ਹੋਣ ਕਾਰਨ ਪਾਠਕ ਕਹਾਣੀ ਦੇ ਸਿਖਰ ਵੱਲ ਜਾ ਕੇ ਕਹਾਣੀ ਦੇ ਅੰਤ ਪਿੱਛੋਂ ਅੰਤ ਮਗਰੋਂ ਹੱਕਾ ਬੱਕਾ ਰਹਿ ਜਾਂਦਾ ਹੈ ।ਦੁਆਬੇ ਇਲਾਕੇ ਵਿਚ ਰਹਿਣ ਕਾਰਨ ਲਾਲ ਸਿੰਘ ਦੀ ਗਲਪ ਭਾਸ਼ਾ ਉੱਤੇ ਦੁਆਬੀ ਰੰਗ ਦਾ ਹੋਣਾ ਸੁਭਾਵਕ ਗੱਲ ਹੈ। ਉਹ ਆਪਣੀ ਦੁਆਬੀ ਉਪਬੋਲੀ ਦੀ ਵਰਤੋਂ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ । ਲਾਲ ਸਿੰਘ ਕਹਾਣੀਆਂ ਵਿੱਚ ਵਿਅੰਗ ਵਿਧੀ ਦੀ ਵਰਤੋਂ ਕਰਦਾ ਹੈ । ਵਿਅੰਗ ਰਾਹੀਂ ਉਸਨੇ ਸਮਾਜਕ ਬੁਰਾਈਆਂ ਦੇ ਮਨੁੱਖੀ ਕਮਜ਼ੋਰੀ ਨੂੰ ਨਿਸ਼ਾਨਾ ਬਣਾਇਆ ਹੈ । ਲਾਲ ਸਿੰਘ ਦੀਆਂ ਕਹਾਣੀਆਂ ਦੇ ਵਾਰਤਾਲਾਪ ਕਾਫੀ ਰੌਚਕ ਹਨ । ਉਸਨੇ ਪੰਜਾਬੀ , ਹਿੰਦੀ , ਹਰਿਆਣਵੀ , ਭੋਜਪੁਰੀ , ਪਹਾੜੀ , ਉਰਦੂ ਤੇ ਅੰਗਰੇਜ਼ੀ ਵਿੱਚ ਵਾਰਤਾਲਾਪ ਰਚੇ ਹਨ ।ਲਾਲ ਸਿੰਘ ਨੇ ਆਪਣੀਆਂ ਕਈ ਕਹਾਣੀਆਂ ਵਿਚ ਸਮਾਸੀ ਸ਼ਬਦਾਂ ਦੀ ਵਰਤੋਂ ਕੀਤੀ ਹੈ । ਲਾਲ ਸਿੰਘ ਦੀ ਬੋਲੀ ਚਾਹੇ ਕੋਈ ਵੀ ਹੋਵੇ ,ਪੰਤੂ ਉਸਨੇ ਪ੍ਰਭਾਵਸ਼ਾਲੀ ਵਾਕਾਂ ਦੀ ਸਿਰਜਨਾ ਕੀਤੀ ਹੈ । ਜਿਨ੍ਹਾਂ ਤੋਂ ਉਸ ਦੇ ਡੂੰਘੇ ਗਿਆਨ ਦਾ ਅਭਾਸ ਹੁੰਦਾ ਹੈ ।ਲਾਲ ਸਿੰਘ ਸਮਾਜ ਯਥਾਰਥ ਦੀ ਪੇਸ਼ਕਾਰੀ ਲਈ ਨਿਸੰਗ ਹੋ ਕੇ ਗਾਲ੍ਹਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦਾ ।ਲਾਲ ਸਿੰਘ ਦੀ ਕਹਾਣੀ ਦਾ ਅਕਾਰ , ਰੂਪ ਅਤੇ ਬਣਤਰ ਇਸਨੂੰ ਨਾਵਲ ਵਾਂਗ ਖਿਲਾਰਨ ਦੀ ਆਗਿਆ ਹੀ ਦਿੰਦੀ ਹੈ । ਸਥਾਨਕ ਰੰਗਣ ਨਾਲ ਕਹਾਣੀ ਵਿਚ ਯਥਾਰਥਤਾ ਆ ਜਾਂਦੀ ਹੈ । ਕਦੇ ਕਦੇ ਪਾਤਰਾਂ ਦੀ ਮਨੋਦਸ਼ਾ ਦਾ ਵਿਸ਼ਲੇਸ਼ਣ ਕਰਨ ਲਈ ਅਤੇ ਕਦੇ ਕਦੇ ਉਤੇਜਿਤ ਮਨੁੱਖੀ ਹਾਵਾਂ-ਭਾਵਾਂ ਤੇ ਜ਼ਜ਼ਬਿਆਂ ਨੂੰ ਪ੍ਰਗਟ ਕਰਨ ਲਈ ਵੀ ਸਥਾਨਕ ਸਭਿਆਚਾਰ ਦਾ ਪ੍ਰਯੋਗ ਵੀ ਕਰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਵਿਚ ਦੁਆਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਝਲਕੀਆਂ ਦਿਖਾਈ ਦਿੰਦੀਆਂ ਹਨ। ਪੇਂਡੂ ਜੀਵਨ ਚਿੱਤਰਨ ਕਰਨ ਸਮੇਂ ਉਸਨੇ ਘਰਾਂ , ਫਸਲਾਂ , ਡੰਗਰਾਂ , ਖੇਤੀ ਦੇ ਨਵੇਂ ਤਜਰਬਿਆਂ ਆਦਿ ਦਾ ਜ਼ਿਕਰ ਕੀਤਾ ਹੈ ।ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਸ਼ੇ , ਸਿਰਲੇਖ ਅਤਿਅੰਤ ਸਫਲ ਰਹੇ ਹਨ । ਪੰਜਾਬੀ ਕਹਾਣੀ ਦੇ ਖੇਤਰ ਵਿਚ ਉਸਨੇ ਨਿਵੇਕਲਾ ਸਥਾਨ ਬਣਾ ਕੇ ਪੰਜਾਬੀ ਪਾਠਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ ।ਲਾਲ ਸਿੰਘ ਨੇ ਸਭ ਤੋਂ ਜ਼ਿਆਦਾ ਕਿਸੇ ਕਹਾਣੀਕਾਰ ਦਾ ਪ੍ਰਭਾਵ ਕਬੂਲਿਆ ਲਗਦਾ ਹੈ ਤਾਂ ਉਹ ਸੁਜਾਨ ਸਿੰਘ ਹੈ ਕਿਉਂਕੀ ਸੁਜਾਨ ਸਿੰਘ ਪ੍ਰਗਤੀਵਾਦੀ ਕਹਾਣੀਕਾਰ ਸੀ ਤੇ ਜਿਸ ਨੇ ਨਿਮਨ ਵਰਗ ਦੀ ਪੀੜ ਨੂੰ ਪੂਰੀ ਤਰ੍ਹਾਂ ਮਹਿਸੂਸਿਆ ਤੇ ਆਪਣੀ ਕਥਾ ਵਿੱਚ ਜੁਬਾਨ ਵੀ ਦਿੱਤੀ । ਜਿਵੇਂ ਸੁਜਾਨ ਸਿੰਘ ਲਿਖਦਾ ਸੀ ਉਸੇ ਰੰਗ ‘ਚ ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਲਿਖੀਆਂ ਹਨ ।ਸੁਜਾਨ ਸਿੰਘ ਤੇ ਲਾਲ ਸਿੰਘ ਵਿੱਚ ਸਾਂਝ ਉਹਨਾਂ ਦੇ ਨਿੱਜੀ ਜੀਵਨ ਤੋਂ ਪਤਾ ਲੱਗਦੀ ਹੈ । ਦੋਹਾਂ ਦਾ ਜੀਵਨ ਸੰਘਰਸ਼ਸ਼ੀਲ ਰਿਹਾ ਹੈ । ਦੋਹਾਂ ਨੇ ਆਰਥਿਕ ਔਕੜਾਂ ਨੂੰ ਭੋਗਿਆ ਹੈ ।ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਸੰਤ ਸਿੰਘ ਸੋਖੋਂ ਵਾਲਾ ਬੌਧਿਕ ਅੰਸ਼ ਵੀ ਭਾਰੂ ਨਹੀਂ ਹੈ । ਉਸ ਦੇ ਪਾਤਰ ਯਥਾਰਥਕ ਹਨ । ਕਹਾਣੀ ਵਿਚ ਉਵੇਂ ਹੀ ਪੇਸ਼ ਹੁੰਦੇ ਹਨ , ਜਿਵੇਂ ਪਰਿਸਥਿਤੀਆਂ ਉਹਨਾਂ ਨੂੰ ਚਾਹੁੰਦੀਆਂ ਹਨ । ਲਾਲ ਸਿੰਘ ਦੇ ਪਾਤਰ ਉਸਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਦੇ । ਲਾਲ ਸਿੰਘ ਦੇ ਕਥਾਈ ਪਾਤਰ ਭਾਵੇਂ ਹੇਠਲੀ ਜਮਾਤ ਵਿੱਚੋਂ ਹੋਣ ,ਕਿਰਸਾਨੀ ਵਿਚੋਂ ਹੋਣ ਜਾਂ ਫੇਰ ਮੱਧ ਵਰਗ ਵਿਚੋਂ , ਸਾਰੇ ਦੇ ਸਾਰੇ ਆਪਣੀ ਵਰਗਗਤ ਮਾਨਸਿਕਤਾ ਅਨੁਕੂਲ ਵਿਚਰਦੇ ਹਨ । ਔਰਤ ਦੇ ਜਿਨਸੀ ਸੰਬੰਧਾਂ ਦੀ ਪੇਸ਼ਕਾਰੀ ਸਮੇਂ ਕਰਤਾਰ ਸਿੰਘ ਦੁੱਗਲ ਨਾਲੋਂ ਲਾਲ ਸਿੰਘ ਇੱਕ ਵੱਖਰੀ ਭਾਂਤ ਦਾ ਕਹਾਣੀਕਾਰ ਨਜ਼ਰ ਆਉਂਦਾ ਹੈ ।ਲਾਲ ਸਿੰਘ ਨੇ ਪੇਂਡੂ ਸਮਾਜ ਦਾ ਸੰਘਣਾ ਵਾਤਾਵਰਨ ਚਿਤਰਿਆ ਹੈ । ਪਾਤਰਾਂ ਦੀ ਬੋਲੀ ਦੁਆਬੀ ਵਾਤਾਵਰਣ ਨੂੰ ਹੋਰ ਗੂੜ੍ਹਾ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ । ਇਸੇ ਲਈ ਲਾਲ ਸਿੰਘ ਦੀ ਕਹਾਣੀ ਨਿੱਕੀ ਨਾ ਹੋ ਕੇ ਲੰਬੀ ਕਹਾਣੀ ਦਾ ਰੂਪ ਧਾਰ ਜਾਂਦੀ ਹੈ ।ਲਾਲ ਸਿੰਘ ਕਹਾਣੀ ਲਿਖਣ ਸਮੇਂ ਕਦੀ ਪਿਛਲੇ ਸਮੇਂ ਦੇ ਕਿਸੇ ਛਿਣ ਦੀ ਗੱਲ ਕਰਨ ਲਗ ਪੈਂਦਾ ਹੈ , ਕਦੇ ਵਰਤਮਾਨ ਸਮੇਂ ਦੇ ਕਿਸੇ ਪਲ ਨੂੰ ਬਿਆਨ ਕਰਦਾ ਹੈ । ਲਾਲ ਸਿੰਘ ਇੱਕ ਵਧੀਆ ਕਹਾਣੀਕਾਰ ਹੈ । ਉਸ ਨੇ ਆਪਣੇ ਚੌਗਿਰਦੇ ਵਿਚ ਜਿਹੜੀਆਂ ਘਟਨਾਵਾਂ ਨੂੰ ਵੇਖਿਆ ਹੈ , ਨੂੰ ਆਪਣੀਆਂ ਕਹਾਣੀਆਂ ਵਿਚ ਗਲਪ ਦੀ ਪੱਧਰ ‘ਤੇ ਰਹਿ ਕੇ ਕਲਮਬੰਦ ਕਰ ਦਿੱਤਾ । ਸਮਾਜਕ ਰਿਸ਼ਤਿਆਂ ਦਾ ਚਿਤਰਨ ਹੈ । ਰਾਜਨੀਤਕ ਦੇ ਧਾਰਮਿਕ ਪੈਂਤੜਿਆਂ ਨੂੰ ਆਪਣੀ ਕਥਾ ਸਮੱਗਰੀ ਦਾ ਹਿੱਸਾ ਬਣਾਇਆ ਹੈ । ਲਾਲ ਸਿੰਘ ਕਿਰਤੀ ਵਰਗ ‘ਚੋਂ ਆਇਆ ਹੋਣ ਕਰਕੇ ਉਸ ਨੂੰ ਕਿਰਤੀ ਜਮਾਤ ਦੀ ਆਰਥਿਕ ਦਸ਼ਾ ਤੇ ਉਤਪੀੜਤ ਸਥਿਤੀ ਦਾ ਅਹਿਸਾਸ ਹੈ । ਉਹ ਬਰਾਬਰੀ ਦੇ ਸਮਾਜ ਦੀ ਤੜਪ ਰੱਖਣ ਵਾਲਾ ਸੱਚਾ ਤੇ ਸੁਹਿਰਦ ਲੇਖਕ ਹੈ । ਭਾਵ ਲਾਲ ਸਿੰਘ ਇੱਕ ਯਥਾਰਥਵਾਦੀ ਕਹਾਣੀਕਾਰ ਹੈ । ਲਾਲ ਸਿੰਘ ਲੋਕ ਹਿਤੂ ,ਮਨੁੱਖ ਹਿਤੈਸ਼ੀ ਅਗਾਂਹਵਧੂ ਸੋਚ ਵਾਲਾ ਲੇਖਕ ਹੈ । ਲਾਲ ਸਿੰਘ ਨਿਮਨ ਸ਼੍ਰੇਣੀ ਦਾ ਗਲਪਕਾਰ ਹੈ । ਮਿਹਨਤ ਮਜ਼ਦੂਰੀ ਕਰਨ ਦੇ ਬਾਵਜੂਦ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਤੋਂ ਅਸਮਰੱਥ ਜਾਪਦਾ ਦਲਿਤ ਵਰਗ ਇਸਦੀਆਂ ਕਹਾਣੀਆਂ ਵਿੱਚ ਕਾਰਜਸ਼ੀਲ ਹੈ । ਲਾਲ ਸਿੰਘ ਦੀਆਂ ਕਹਾਣੀਆਂ ਜੀਵਨ ਦੇ ਵੱਖ ਵੱਖ ਪੱਖਾਂ ਦੀਆਂ ਸਮੱਸਿਆਵਾਂ ਦਾ ਫੋਕਸੀਕਰਨ ਹੈ। ਇਸ ਦੀਆਂ ਕਹਾਣੀਆਂ ਸਮਾਜਕ ਸਰੋਕਾਰਾਂ ਦੇ ਦਾਇਰੇ ਵਿਚ ਉਥੋਂ ਦੀਆਂ ਸਮੱਸਿਆਵਾਂ ,ਕਮਜ਼ੋਰੀਆਂ ਨੂੰ ਬਿਆਨ ਕਰਦੀਆਂ ਹਨ ।ਪੇਸ਼ਕਸ਼ : ਅਮਰਜੀਤ ਸਿੰਘ ਦਸੂਹਾ
Sociologically Chandigarh is not beautiful city:--Writer--Pandit Rao DharennavarIt is sad to witness clash among students in National games which were held in city beautiful. Handball players of Kerala were beaten up badly by Chandigarh players. Some players were admitted in hospital. It was painful to see national players murmuringwith pain in cold. This kind of violent behavior is not expected from Chandigarh players because Chandigarh is supposed to be City beautiful but this kind of violent behavior has proved that Chandigarh players are not beautiful in their behavior. Violent behavior of players has sent wrong message to the world about city beautiful. People have started asking whether city is beautiful in words or in real sense. This questions will keep emerging for many reasons. Firstly, city has more than 350 liquor shops but only 4 public libraries, secondly, the city has no culture of its own because city is artificially constructed on the land of villages. thirdly. the city has not got literary tradition because of which people have not got story to read and adopt in everyday life.It will be artificial to judge the beauty of city on the bases wide road or roundabouts. The beauty of city depends on the behavior, cultural activities and literary tradition of people. Violent act of Chandigarh in national games prove that Chandigarh lacks in sociological tradition of peaceful society. I have been observing national games since 2004. It has been great sports meet all these years all though many of the students did face problems like weather, food and language.These problems are more with south Indian students because they rarely encounter with such a cold weather. In-spite of all hurdles, students come on the field to play, just to win and make their schools proud. It is more than a crime to attack players on the field. It is even painful when home team attack guest team. This openly questions the morality of coach and teachers. The teaching methodology might have been negative or even inspiration part of coach might have been violent. Chandigarh Administration which is hosting national games, has even more role to play to provide behavioral lessons to home teams.In the world of consumer culture, youngsters are eager to win rather than eager to learn. clash or fight emerge when there is high amount of eagerness to win. It is duty of coach to tell his puppils to have eagerness to learn rather than eager to win. Modern world has witnessed lack of God fear and this lackness is very high among students. Players do not have religious lesson from their coach. It is need of time to bring God fear among players. Chandigarh Administration has been conducting national games since many years in the city . Every year many teams from different games had come but this year only few game players had come. I only fear Chandigarh will lose the status of good host if such incidents keep happening.Chandigarh has been witnessing many crime in recent times. Incidents like kidnap and murder have become normal talk. If Chandigarh is unique and beautiful then let us make this city alcohol free so that we can tell the world that here is city which has its unique characteristics . We need to find a way for developing cultural tradition of Chandigarh. It is possible only in the school level to start with therefore recent we need to tell learn from the violent behavior of Chandigarh players on the field and teach our students in the schools to have peacefull behavior on the game field. Literary tradition has to be constructed in Chandigarh so that good poems and stories can be written which will carry the messages of national unity and peaceful behavior.Pandit Rao DharennavarAssistant ProfessorPG Govt CollegeSector- 46Chandigarh.9988351695
ਰੁਝੇਵਾਂ ਫੇਸਬੁੱਕ ਦਾ--
ਐਚ.ਸਿੰਘ ਸੰਧੂ ਹਾਲੈਂਡ
पंजाब को फिर से अशांत करने का प्रयास---ज्योति डांग
पंजाब मे आतंकवाद का को समाप्त हुए बहुत समय हो गया है. एक युग बीत गया है पंजाब मे आतंकवाद को समाप्त हुए.
आज भी लोग नहीं भूले हैं वो दौर जिस समय पंजाब आतंकवाद की आग मे सुलग रहा था. वो समय इतना भयानक था की आज भी उस को याद करके रोंगटे खड़े हो जाते हैं. उस दौर मे आम इंसान का घर से बाहर निकलना दुश्वार था. कोई घर से बाहर जाता था काम से तो ये नहीं मालूम था वो वापस घर आएगा या नहीं. घरवाले उसके वापस आने की दुआएँ माँगते थे सारा दिन जब तक वो वापस नहीं आ जाता था घर. उस समय इतना माहौल खराब था कि लोग अपनो को शक़ की नज़रों से देखते थे. उस समय जिंदगी जीना दुश्वार होगया था.
एक समय ऐसा भी आया था जब आतंकवादी से त्रस्द जनता पंजाब छोड़ के जाने लगी थी. केंदर सरकार ने उस समय के पी एस गिल जी को पंजाब पुलिस का उच्च अधिकारी बनके भेजा और उनकी सरपरस्ती मे आतंकवाद का वो बुरा दूर समाप्त हुआ. आज भी पंजाब को अशांत करने प्रयास निरंतर जारी हैं
पंजाब को अशांत करने के प्रयास निरंतर जारी हैं और चिंताजनक बात यह है कि सरकार और प्रशासन इस ओर गंभीरतापूर्वक ध्यान नहीं दे रहे हैं। पुलिस अधिकारी बार-बार एक ही बात दोहरा रहे हैं कि पंजाब में दोबारा आतंकवाद भड़कने का कोई खतरा नहीं है। उनकी बात में भले ही सत्यता हो किंतु इस प्रकार की निश्चिंतता पुलिस को भारी भी पड़ सकती है। गत सप्ताह जालंधर में 21 साल से भगोड़ा घोषित एक आतंकी का पकड़ा जाना और उससे इस बात का खुलासा होना कि वह अपने पुराने साथियों को सक्रिय करने में जुटा हुआ था, खतरे की घंटी की भांति है और यदि यह घंटी पुलिस तथा प्रशासन को सुनाई नहीं दे रही है तो यह गंभीर बात है। आतंकवादी संगठन प्रदेश में हिंसा फैलाने तथा अपनी विचारधारा के समर्थकों को एकजुट करने में लगे हुए हैं। इसका प्रमाण गत दिवस लुधियाना में एक कपड़ा फैक्ट्री पर मारे गए छापे में भी मिला है। लुधियाना में पुलिस ने शर्ट बनाने वाली एक फैक्ट्री पर छापा मार कर भिंडरांवाला की तस्वीर छपी टी-शर्ट बरामद की है जिस पर खालिस्तान समर्थक नारे लिखे हुए हैं। पुलिस का कहना है कि फैक्ट्री में अब तक दस हजार ऐसी टी-शर्ट बन चुकी हैं। जाहिर है कि इतनी बड़ी संख्या में समर्थक तैयार किए जा रहे होंगे। इसके अतिरिक्त जो आतंकी जेल में बंद हैं वे भी अवसर मिलने पर खुलेआम खालिस्तान समर्थक नारे लगाते हैं। इतना ही नहीं सड़क पर दौड़ रही हजारों गाड़ियों पर भिंडरांवाला के चित्र अंकित हैं। यह ठीक है कि भिंडरांवाला को एक संत के रूप में स्वीकार किया जाता है किंतु खालिस्तान की विचारधारा से उनकी संबद्धता से भी इनकार नहीं किया जा सकता है। यही कारण है कि पुलिस ने उनके चित्रों वाली टी-शर्टो की बरामदगी की है। ऐसी परिस्थितियों में इस बात से इनकार नहीं किया जा सकता कि कुछ शक्तियां प्रदेश को अशांत करना चाह रही हैं। ऐसे में पुलिस की जिम्मेदारी बनती है कि वह पूरे मामले को गंभीरता से ले तथा सतर्कता बरते। यह ठीक है कि पंजाब की जनता ऐसी किसी अलगाववादी विचारधारा को स्वीकार नहीं करती है लेकिन पुलिस की सावधानी भी आवश्यक है ताकि समाज में किसी प्रकार के भय का माहौल न बनने पाए। इस मामले में पुलिस की लापरवाही प्रदेश पर भारी भी पड़ सकती है।
केंदर सरकार को चाहिए कि वो ऐसा क़ानून पारित करे जिस के तहत ऐसा कोई भी इंसान अपनी गाडियो पीछे किसी भी ऐसे इंसान की तस्वीरें ना लगाई जाएँ जिनका आतंकवादी से कोई भी किसी भी तरह का रिश्ता रहा हो वो चाहे कोई संत हो याँ किसी भी धार्मिक संस्था का अनुयायी रहा हो और ना ही किसी को ये हक़ है की वो आम लोगो की जिंदगी से बार बार खेल सके.
हम आम जनता को इतना जागरूक होना होगा की ये आतंकवादी फिर से पंजाब मे आपने" पाँव ना पसार" पाएँ और साथ ही पंजाब सरकार को और पंजाब पुलिस को अपने कर्तव्य का निर्वाह पूरे मनोयोग से करना होगा
आम जनता को आपसी भाईचारे और खुली सोच को अपनाना होगा और सभी को अपने धर्मों से उपर उठके इंसानियत धर्म को अपनाना होगा और संकीर्ण विचारधारा को छोड़ना होगा तभी हमारा पंजाब ,दूसरे प्रदेश और भारत इन आतंकवाद से मुक्त हो पायेगा
ਪੰਜਾਬ ਦੀਆਂ ਚੋਣਾਂ ਦੌਰਾਨ ਲਗਭਗ ਇਕ ਮਹੀਨਾ ਚੱਲੇ ਚੋਣ ਪ੍ਰਚਾਰ ਨੂੰ ਮੈਂ ਸੁਣਦਾ ਰਿਹਾ ਹਾਂ | ਹਰ ਪਾਰਟੀ ਦੇ ਉਮੀਦਵਾਰ ਆਪਣੇ ਵਾਅਦੇ ਦੇਣ ਵਿੱਚ ਮਾਹਿਰ ਨਜ਼ਰ ਆ ਰਹੇ ਸਨ, ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਹੋ ਰਹੀ ਸੀ | ਪਰ ਸੋਚਣ ਦੀ ਗੱਲ ਇਹ ਸੀ ਕਿ ਇਕ ਵੀ ਉਮੀਦਵਾਰ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਹੋਰ ਭਰਨ ਲਈ ਕਿਸੇ ਵੀ ਵਾਅਦੇ ਨਾਲ ਅੱਗੇ ਨਹੀਂ ਆਇਆ | ਘੱਟ ਤੋਂ ਘੱਟ ਖੱਬੇ ਪੱਖੀ ਉਮੀਦਵਾਰਾਂ ਤੋਂ ਇਹ ਉਮੀਦ ਸੀ, ਪਰ ਅਫਸੋਸ ਕਿਸੇ ਨੇ ਵੀ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਭਰਨ ਲਈ ਚੋਣ ਦਾ ਮੁੱਦਾ ਨਹੀਂ ਬਣਾਇਆ |
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਮਾਨਵੀ ਨਾਗਰਿਕਤਾ ਵਿੱਚ ਕਿਸੇ ਨੇ ਵੀ ਸਮਾਜ ਦੀ ਪਹਿਚਾਣ ਉਸ ਦੇ ਸਾਹਿਤ ਦੀ ਸੰਪਤੀ ਨਾਲ ਹੀ ਹੁੰਦੀ ਹੈ | ਜਿੰਨੀ ਵੀ ਸਾਹਿਤ ਦੀ ਸੰਪਤੀ ਹੁੰਦੀ ਹੈ, ਓਨੀ ਹੀ ਸਮਾਜ ਦੀ ਉਨਤੀ ਹੁੰਦੀ ਹੈ | ਨਾਲ ਹੀ ਉਸ ਨੂੰ ਦੁਨੀਆਂ ਦਾ ਗੌਰਵਸ਼ਾਲੀ ਸਥਾਨ ਵੀ ਮਿਲਦਾ ਹੈ | ਇਸ ਗੌਰਵਸ਼ਾਲੀ ਸਥਾਨ ਨੂੰ ਪਾਉਣ ਲਈ ਪੰਜਾਬ ਅੱਗੇ ਆ ਸਕਦਾ ਹੈ ਕਿਉਂਕਿ ਇਸ ਧਰਤੀ ਉਤੇ ਆਰਥਿਕ ਪ੍ਰਗਤੀ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਇਹਾ ਦੁਨੀਆਂ ਵਿੱਚ ਇਹ ਆਦਰਸ਼ ਸਮਾਜ ਬਣਾਉਣ ਦੀ ਸਮਰੱਥਾ ਰੱਖਦਾ ਹੈ, ਪਰ ਉਸ ਮੁਕਾਮ ਤੱਕ ਪਹੁੰਚਣ ਲਈ ਇਸ ਨੂੰ ਹੋਰ ਅਧੇਰੇ ਮਿਆਰੀ ਸਾਹਿਤ ਸੰਪਤੀ ਪੈਦਾ ਕਰਨ ਦੀ ਲੋੜ ਹੈ | ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਹੁਣ ਪੰਜਾਬ ਕੋਲ ਸਾਹਿਬਤ ਸੰਪਤੀ ਨਹੀਂ ਹੈ | ਇਹ ਸੂਬਾ ਸਾਹਿਤਕ ਖੇਤਰ ਵਿਚ ਕਿਸੇ ਪੱਖੋਂ ਵੀ ਘੱਟ ਨਹੀਂ ਹੈ | ਇਸੇ ਧਰਤੀ ਉਤੇ ਹੀ ਸਿੱਖ ਧਰਮ ਦੀ ਸਥਾਪਨਾ ਹੋਈ | ਇਸੇ ਧਰਤੀ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਚਾਰ ਵੇਦ ਅਤੇ ਭਗਵਦ ਗੀਤਾ ਦੀ ਰਚਨਾ ਹੋਈ ਹੈ | ਇਸ ਧਰਤੀ ’ਤੇ ਸੂਰਵੀਰ ਪੁੱਤਰਾਂ ਨੇ ਵਿਦੇਸ਼ਾ ਜੁਲਮਾਂ ਦਾ ਸਾਹਮਣਾ ਵੀ ਕੀਤਾ ਹੈ | ਦੇਸ਼ ਦੀ ਵੰਡ ਦੇ ਨਾਲ ਹੀ ਦੇਸ਼ ਦੀ ਵੰਡ ਦਾ ਦਰਦ ਸਹਿਣ ਵਾਲੇ ਸਾਡੇ ਪੰਜਾਬੀ ਦਿਲਾਂ ਤੋਂ ਲੱਖਾਂ ਕਹਾਣੀਆਂ ਲਿਖੀਆਂ ਜਾਣੀਆਂ ਚਾਹੀਦੀਆਂ ਸਨ | ਅਤਿਵਾਦ ਜਿਹੇ ਦਰਦ ਭਰੇ ਸਮੇਂ ਤੋਂ ਗੁਜ਼ਰ ਕੇ ਸ਼ਾਂਤੀ ਦੇ ਰੂਪ ਵਿੱਚ ਬਦਲੇ ਸਾਡੇ ਪੰਜਾਬ ਵਿੱਚ ਕੇਵਲ ਕੇਂਦਰੀ ਸਾਹਿਤ ਅਕੈਡਮੀ ਕਰਨਾਟਕ ਦੀ ਕੰਨੜ ਭਾਸ਼ਾ ਨੂੰ ਜੇਕਰ 9 ਗਿਆਨ ਪੀਠ ਪੁਰਸਕਾਰ ਮਿਲ ਸਕਦੇ ਹਨ ਤਾਂ ਫਿਰ ਪੰਜਾਬੀ ਭਾਸ਼ਾ ਨੂੰ ਦੋ ਹੀ ਕਿਉਂ ? ਹਰੀ ਕ੍ਰਾਂਤੀ ਤੋਂ ਆਰਥਿਕ ਉਨਤੀ ਪਾਉਣ ਵਾਲੇ ਪੰਜਾਬ ਸਮਾਜ ਵਿੱਚ ਸਾਹਿਤ ਕ੍ਰਾਂਤੀ ਦੀ ਵੀ ਲੋੜ ਹੈ | ਜੇਕਰ ਸਹਿਤ ਕ੍ਰਾਂਤੀ ਦੀ ਲਹਿਰ ਪੰਜਾਬ ਦੀ ਹਰ ਗਲੀ, ਮੁਹੱਲੇ ਤਕ ਪਹੁੰਚ ਜਾਵੇ ਤਾਂ ਨਾ ਸਿਰਫ ਨਸ਼ਾ ਪੀੜਤ ਨੌਜਵਾਨ ਦੇ ਹੱਥਾਂ ਵਿੱਚ ਕਿਤਾਬਾਂ ਹੋਣਗੀਆਂ, ਬਲਕਿ ਪੰਜਾਬ ਦੇ ਹਰ ਦਿਖਣ ਵਾਲੇ ਸ਼ਰਾਬ ਦੇ ਠੇਕੇ ਦੀ ਥਾਂ ’ਤੇ ਲਾਈਬਰੇਰੀ ਹੋਵੇਗੀ | ਆਧੁਨਿਕ ਕਾਲ ਵਿੱਚ ਪੰਜਾਬ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ, ਮੁਨਸ਼ਾ ਸਿੰਘ ਦੁਖੀ, ਗਿਆਨੀ ਹੀਰਾ ਸਿੰਘ ਦਰਦ, ਵਿਧਾਤਾ ਸਿੰਘ ਤੀਰ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੁਖਪਾਲ ਵੀਰ ਸਿੰਘ ਹਸਰਤ, ਸ਼ਿਵ ਕੁਮਾਰ ਬਟਾਲਵੀ, ਪ੍ਰਭਜੋਤ ਕੌਰ, ਆਈ.ਐਸ.ਨੰਦਾ, ਡਾ. ਹਰਚਰਨ ਸਿੰਘ, ਨਾਨਕ ਸਿੰਘ, ਕੁਲਵੰਤ ਸਿੰਘ ਵਿਰਕ, ਪ੍ਰੋ. ਸਾਹਿਬ ਸਿੰਘ ਹਨ | ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਮਹਾਨ ਸਾਹਿਤਕਾਰਾਂ ਵਿੱਚ ਕਿੰਨੀਆਂ ਕੁ ਇਸਤਰੀਆਂ ਹਨ, ਜੋ ਸਾਹਿਤਕਾ ਹਨ ? ਚਿੰਤਨ ਦੀ ਗੱਲ ਇਹ ਹੈ ਕਿ ਪੁਰਸ਼-ਪ੍ਰਧਾਨ ਸਮਾਜ ਨੇ ਔਰਤ ਖੁਦ ਸਾਹਿਤਕ ਰਚਨਾ ਕਰਨ ਲੱਗੇ ਤਾਂ ਇਸ ਸੰਸਾਰ ਦੀ ਸੁੰਦਰਤਾ ਕੁਝ ਹੋ ਹੋਵੇਗੀ | ਕਠੋਰ ਪੁਰਸ਼ ਪ੍ਰਧਾਨ ਸਮਾਜ ਵਿੱਚ ਭਰੂਣ ਹੱਤਿਆ ਤੋਂ ਬਚ ਗਈਆਂ ਕੁੜੀਆਂ ਜੇ ਕਰ ਸਾਹਿਤ ਲਿਖਣ ਲੱਗ ਜਾਣ ਤਾਂ ਪੰਜਾਬ ਦੇ ਸਾਹਿਤ ਵਿੱਚ ਕ੍ਰਾਂਤੀ ਆ ਜਾਵੇਗੀ |
ਪੰਡਤ ਰਾਓ ਧਰਨੇਵਰ,
ਸਮਾਜ ਸਾਸਤਰ ਦੇ ਪ੍ਰੋਫੈਸਰ,
ਸਰਕਾਰੀ ਕਾਲਜ,
ਸੈਕਟਰ 46, ਚੰਡੀਗੜ੍ਹ |
(ਪੰਡਤ ਰਾਓ ਕਰਨਾਟਕ ਤੋਂ ਹੈ,
ਪਰ ਪੰਜਾਬੀ ਭਾਸ਼ਾ ਸਿੱਖ ਕੇ
8 ਪੰਜਾਬੀ ਕਿਤਾਬਾਂ ਤੇ
ਸ੍ਰੀ ਜਪੁੱਜੀ ਸਾਹਿਬ ਤੇ
ਸੁੱਖਮਣੀ ਸਾਹਿਬ, ਕੰਨੜ ਭਾਸ਼ਾ
ਵਿੱਚ ਅਨੁਵਾਦ ਕਰ ਚੁੱਕੇ ਹਨ) |
ਕਿਸਾਨਾਂ ਦੀ ਮੌਤ ਅਤੇ ਸਿਆਸਤਦਾਨਾਂ ਦਾ ਹਾਸਾ-
---ਪ੍ਰੋ. ਪੰਡਤ ਰਾਓ ਧਰੈਨੱਵਰ
ਮਰਣਿ ਨ ਮੂਰਤ ਪੁਛਿਆ
ਪੂਛੀ ਬਿਤਿ ਨ ਵਾਰੁ || (ਸਾਰੰਗ 124)
ਪਰ ਮੌਤ ਕਦੇ ਇੰਨੀ ਜਲਦੀ ਆ ਜਾਂਦੀ ਹੈ ਕਿ ਇਹ ਵਿਅਕਤੀ ਲਈ ਆਪਣੇ ਅਸਤਿਤਵ ਨੂੰ ਅਰਥ ਦੇਣ ਦਾ ਵੀ ਮੌਕਾ ਨਹੀਂ ਮਿਲਦਾ | ਕਦੇ-ਕਦੇ ਇਹ ਸੋਚਣ ਨੂੰ ਮਜਬੂਰ ਹੇ ਜਾਂਦੇ ਹਾਂ ਕਿ ਇਹ ਸਾਰਾ ਕੁਦਰਤ ਦਾ ਕਰਿਸ਼ਮਾ ਹੈ ਜਾਂ ਖੁਦਾ ਦੀ ਖੇਡ ਹੈ | ਜੇਕਰ ਮੌਤ ਮਾਨਵ ਜਨਮ ਵਿਚ ਸਹੀ ਵਕਤ ਆ ਜਾਵੇ ਤਾਂ ਠੀਕ ਹੈ, ਪਰ ਸਹੀ ਸਮੇਂ ਤੋਂ ਪਹਿਲੇ ਕਿਸੇ ਨੂੰ ਮੌਤ ਆ ਜਾਵੇ ਤਾਂ ਜ਼ਿੰਦਗੀ ਦੀ ਖੂਬਸੂਰਤੀ ਗਾਇਬ ਹੋ ਜਾਂਦੀ ਹੈ | ਜਨਮ ਦਾ ਅੰਤ ਇਕ ਦਿਨ ਹੋਣਾ ਹੀ ਹੈ, ਪਰ ਅੰਤ ਹੀ ਆਰੰਭ ਵਿਚ ਹੋਵੇ ਤਾਂ ਮੌਛ ਭਿਆਨਕ ਹੋਵੇਗੀ |
ਲੱਖਾਂ-ਕਰੋੜਾਂ ਲੋਕਾਂ ਤਾ ਤਰ੍ਹਾਂ-ਤਰ੍ਹਾਂ ਦੇ ਰੋਗਾਂ ਤੋਂ ਪੀੜ੍ਹਤ ਹੋ ਕੇ ਤੜਪਣਾ ਇਕ ਤਰਫ ਹੈ ਅਤੇ ਮੌਤ ਨੂੰ ਸੁਪਨੇ ਵਿਚ ਵੀ ਨਾ ਸੋਚਣ ਵਾਲੇ ਅਚਾਨਕ ਮਰ ਜਾਣ ਵਾਲੇ ਬਦਨਸੀਨ ਇਨਸਾਨਾਂ ਦਾ ਸਮੂਹ ਇਕ ਤਰਫ਼ | ਜਿੰਦਗੀ ਵਿਚ ਵਿਚ ਸਭ ਕੁਝ ਪਾ ਲਿਆ ਸਮਝ ਕੇ ਘਿਉ ਰੋਟੀ ਖਾਣ ਵਾਲੇ ਲੋਕ ਇਕ ਤਰਫ਼ ਹਨ ਅਤੇ ਇਕ ਰੋਟੀ ਪਾਉਣ ਲਈ ਮਰਦੇ-ਮਰਦੇ ਜਿਉਣ ਵਾਲੇ ਲੋਕ ਇਕ ਤਰਫ਼ ਹਨ | ਇਨ੍ਹਾਂ ਸਾਰੇ ਲੋਕਾਂ ਨੂੰ ਮੌਤ ਦਾ ਖੌਫ਼ ਹਮੇਸ਼ਾ ਘੇਰੀ ਰੱਖਦਾ ਹੈ |
ਜਿੱਦੂ ਕ੍ਰਿਸ਼ਨਾਮੂਰਤੀ ਕਹਿੰਦੇ ਹਨ ਜਿਸ ਤਰ੍ਹਾਂ ਜ਼ਿੰਦਗੀ ਨੂੰ ਮਹਿਸੂਸ ਕਰਦੇ ਹਾਂ, ਇਸੇ ਤਰ੍ਹਾਂ ਮੌਤ ਵੀ ਇਕ ਅਦਭੁੱਤ ਅਹਿਸਾਸ ਹੈ | ਅਰਥਾਤ ਮਾਨਸਿਕ ਮੌਤ ਬਿਨਾ ਅਸੀਂ ਜੀਅ ਨਹੀਂ ਸਕਦੇ | ਬੀਤਿਆ ਹੋਇਆ ਕੱਲ੍ਹ ਸਾਡੇ ਵਾਸਤੇ ਮੌਤ ਦਾ ਦਿਨ ਹੀ ਹੈ | ਜੇਕਰ ਅਸੀਂ ਇਹ ਮਹਿਸੂਸ ਨਹੀਂ ਕਰਦੇ ਹਾਂ ਅਸੀਂ ਮਕੈਨੀਕਲ ਜ਼ਿੰਦਗੀ ਵਿੱਚ ਰਹਿੰਦੇ ਹਾਂ | ਮਕੈਨੀਕਲ ਜਿੰਦਗੀ ਵਾਲੀ ਸੋਚ ਕਦੇ ਵੀ ਪਿਆਰ ਅਤੇ ਸੁਤੰਤਰਤਾ ਦਾ ਅਰਥ ਨਹੀਂ ਜਾਣਦੀ | ਅੱਗੇ ਕ੍ਰਿਸ਼ਨਾਮੂਰਤੀ ਕਹਿੰਦੇ ਹਨ, ਜਿਹੜਾ ਵੀ ਵਿਅਕਤੀ ਸਮਾਜ ਵਿਚ ਬਿਨਾ ਝਗੜੇ ਪਿਆਰ ਦੇ ਨਾਲ ਅਤੇ ਵਧੀਆ ਸੋਚ ਦੇ ਨਾਲ ਰਹਿੰਦਾ ਹੈ, ਉਸ ਨੂੰ ਮੌਤ ਤੋਂ ਡਰ ਨਹੀਂ ਲੱਗਦਾ | ਪਰ ਅਚਾਨਕ ਇਨਸਾਨ ਨੂੰ ਪਤਾ ਚੱਲੇ ਕਿ ਉਸ ਨੂੰ ਕੈਂਸਰ ਹੈ ਤਾਂ ਉਸ ਦਾ ਡਰਨਾ ਸੁਭਾਵਿਕ ਹੈ | ਅਫਸੋਸ ਦੀ ਗੱਲ ਹੈ ਕਿ ਜ਼ਿੰਦਗੀ ਵਿੱਚ ਮੌਤ ਦਾ ਸੁਪਨਾ ਕਦੇ ਵੀ ਨਾ ਦੇਖਣ ਵਾਲੇ ਕਿਸਾਨ ਸੱਚਮੁਚ ਮੌਤ ਨੂੰ ਆਤਮ ਹੱਤਿਆ ਦੇ ਰੂਪ ਵਿੱਚ ਦੇਖ ਰਹੇ ਹਨ | ਕਰਜ਼ੇ ਤੋਂ ਤੰਗ ਹੋ ਕੇ ਆਤਮ-ਹੱਤਿਆ ਕਰਨ ਵਾਲੇ ਕਿਸਾਨਾ ਦੀ ਸੰਖਿਆ ਪੂਰੇ ਦੇਸ਼ ਵਿੱਚ ਵੱਧ ਰਹੀ ਹੈ | ਸਾਡੇ ਪੰਜਾਬ ਵਿਚ ਕਿਸਾਨਾਂ ਦੀ ਆਤਮ ਹੱਤਿਆ ਵਰਗੀਆਂ ਘਟਨਾਵਾਂ ਦੇਖਣ ਤੋਂ ਬਾਅਦ ਦੀ ਇਨ੍ਹਾਂ ਕਿਸਾਨਾਂ ਦੁਆਰਾ ਸਖਤ ਮਿਹਨਤ ਕਰਕੇ ਪੈਦਾ ਕੀਤੀ ਕਣਕ ਦੀਆਂ ਰੋਟੀਆਂ ਦੀ ਸਾਡੇ ਪੇਟ ਵਿੱਚ ਪਚਣਗੀਆਂ ?
ਥਠਜ;ਕ ਣਚਗੀਕਜਠ ਦੇ ਅਨਾਰ, “ਆਦਮੀ ਤਿੰਨ ਤਰ੍ਹਾਂ ਨਾਲ ਆਤਮ ਹੱਤਿਆ ਕਰ ਕੇ ਮੌਤ ਦੀ ਆਗੋਸ਼ ਵਿੱਚ ਜਾਂਦਾ ਹੈ |
ਪਹਿਲੀ ਆਤਮਹੱਤਿਆ, ਸਵਾਰਥਵਾਦੀ ਆਤਮਹੱਤਿਆ ਹੈ | ਦੂਸਰੀ ਪਰ ਉਪਕਾਰੀ ਆਤਮ ਹੱਤਿਆ ਹੈ ਅਤੇ ਤੀਸਰੀ ਬੇ-ਅਸੂਲੀ ਆਤਮ ਹੱਤਿਆ ਹੈ | ਸਵਾਰਥਵਾਦੀ ਆਤਮ ਹੱਤਿਆ ਆਦਮੀ ਕਦ ਤਕ ਕਰਦਾ ਹੈ, ਜਦ ਉਸ ਦਾ ਰਿਸ਼ਤਾ ਸਮਾਜ ਦੇ ਨਾਲੋਂ ਟੁੱਟ ਜਾਂਦਾ ਹੈ ਅਤੇ ਉਹ ਸਮਾਜ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੰਦਾ ਹੈ | ਉਹ ਇਕਲਾਪੇ ਨੂੰ ਬਰਦਾਸ਼ਤ ਨਾ ਕਰਦੇ ਹੋਏ ਆਪਣੇ ਆਪ ਨੂੰ ਮਾਰ ਦਿੰਦਾ ਹੈ | ਜਿਵੇਂ ਨਸ਼ਾ ਕਰਨ ਵਾਲੇ |
ਪਰ ਉਪਕਾਰੀ ਆਤਮ ਹੱਤਿਆ ਇਕ ਇਨਸਾਨ ਤਦ ਕਰਦਾ ਹੈ, ਜਦ ਉਸ ਦਾ ਰਿਸ਼ਤਾ ਸਮਾਜ ਦੇ ਨਾਲ ਬਹੁਤ ਗੁੜ੍ਹਾ ਹੋ ਜਾਂਦਾ ਹੈ | ਉਹ ਸਮਾਜ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ, ਜਿਵੇਂ ਸਾਡੇ ਸੈਨਿਕ ਜਵਾਨ, ਮੌਤ ਸਾਹਮਣੇ ਹੋਣ ਦੇ ਬਾਵਜੂਦ ਦੁਸ਼ਮਣ ਦਾ ਸਾਹਮਣਾ ਕਰਦੇ ਹੋਏ ਅੱਗੇ ਵੱਧਦੇ ਹਨ | ਜਵਾਨ ਦੀ ਮੌਤ ਇਸ ਤਰ੍ਹਾਂ ਦੀ ਆਤਮ ਹੱਤਿਆ ਦੀ ਉਦਾਹਰਣ ਹੈ |
ਬੇ-ਅਸੂਲੀ ਹੱਤਿਆ ਇਕ ਇਨਸਾਨ ਤੱਕ ਕਰਦਾ ਹੈ, ਜਦੋਂ ਕੋਈ ਵੱਡੀ ਕੁਦਰਤੀ ਬਿਪਤਾ ਨਾ ਪਵੇ | ਜਿਵੇਂ ਭੂਚਾਲ ਵਰਗੀ ਬਿਪਤਾ ਨਾਲ ਸਾਰੇ ਰਿਸ਼ਤੇਦਾਰਾਂ ਦੇ ਖੋਹ ਜਾਣਾ ਤੋਂ ਬਾਅਦ ਕਈ ਵਿਅਕਤੀ ਇਕਲਾਪੇ ਨੂੰ ਬਰਦਾਸ਼ਤ ਨਾ ਕਰਕੇ ਆਤਮ ਹੱਤਿਆ ਕਰ ਜਾਂਦੇ ਹਨ | ਇਸੇ ਤਰ੍ਹਾਂ ਜਦੋਂ ਬਾਰਸ਼ ਨਹੀਂ ਹੁੰਦੀ ਅਤੇ ਚੰਗੀ ਅਤੇ ਚੰਗੀ ਤਰ੍ਹਾਂ ਫਸਲ ਪੈਦਾ ਨਹੀਂ ਹੁੰਦੀ ਤਾਂ ਤੰਕ ਹੋ ਕੇ ਕਿਸਾਨ ਆਤਮ ਹੱਤਿਆ ਕਰ ਜਾਂਦੇ ਹਨ |
ਕਿਸੇ ਵੀ ਮੌਤ ਨੂੰ ਦੇਖਣ ਤੋਂ ਬਾਅਦ ਦੁੱਖ ਦਾ ਮਾਤਮ ਉਸ ਦੇ ਸਾਰੇ ਪਰਿਵਾਰ ਉਪਰ ਛਾ ਜਾਂਦਾ ਹੈ, ਪਰ ਕਿਸਾਨ ਮੌਤ ਸਾਰੇ ਸਮਾਜ ਨੂੰ ਹਿਲਾ ਕੇ ਰੱਖ ਦਿੰਦੀ ਹੈ | 18 ਅਪ੍ਰੈਲ 2007 ਨਵੀਂ ਦਿੱਲੀ ਵਿਖੇ ੍ਹ;.ਅਅਜਅਪ ਙਰਠਠਜਤਤਜਰਅ ਦੁਆਰਾ ਖੇਤੀ ਬਾੜੀ ਉਪਰ ਕੀਤੀ ਗਈ ਇਕ ਮੀਟਿੰਗ ਵਿੱਚ ਸਾਡੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਐਗਰੀ ਕਲਚਰਲ ਯੂਨੀਵਰਸਿਟੀ (੍ਹਂਓ) ਦੇ ਸਰਵੇ ਅਨੁਸਾਰ 82% ਕਿਸਾਨ ਕਰਜ਼ੇ ਹੇਠ ਦੱਬੀ ਜ਼ਿੰਦਗੀ ਜੀਅ ਰਹੇ ਹਨ |ੌ ਬਾਦਲ ਸਾਹਿਬ ਨੇ ਇਹ ਗੱਲ ਵੀ ਬਿਲਕੁਲ ਸਹੀ ਕਹੀ ਕਿ ਭਾਰਤ ਹੀ ਬਹੁਤ ਜਲਦੀ ਅਨਾਜ ਦੀ ਆਮਦ ਵਧਾਉਣ ਵਾਲਾ ਦੇਸ਼ ਬਣੇਗਾ | ਜੇਕਰ ਬਾਦਲ ਸਾਹਿਬ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਬਾਰੇ ਅਧਿਐਨ ਕਰਨ ਲਈ ਪੰਜਾਬ ਦੇ ਹਰ ਪਿੰਡ ਵਿਚ ਸਮਾਜ ਸ਼ਾਸਤਰੀਆਂ ਨੂੰ ਭੇਜ ਕੇ ਇਸ ਸਮੱਸਿਆ ਦੇ ਸਮਾਜਿਕ ਕਾਰਨਾਂ ਦਾ ਅਧਿਐਨ ਕਰਵਾਉਣ ਅਤੇ ਕਿਸਾਨਾਂ ਦਾ ਮਨੋਬਲ ਵਧਾਉਣ ਲਈ ਮਨੋ ਵਿਗਿਆਨੀਆਂ ਦਾ ਸਮੂਹ ਭੇਜਿਆ ਜਾਵੇ ਤਾਂ ਹੀ ਕਿਸਾਨਾਂ ਦੇ ਆਤਮ ਹੱਤਿਆ ਦੇ ਇਸ ਰੁਝਾਨ ਨੂੰ ਕਾਫੀ ਹੱਦ ਤੱਕ ਠੱਲ੍ਹਿਆ ਜਾ ਸਕਦਾ ਹੈ |
ਪੰਡਤ ਰਾਓ ਧਰਨੇਵਰ,
ਸਮਾਜ ਸਾਸਤਰ ਦੇ ਪ੍ਰੋਫੈਸਰ,
ਸਰਕਾਰੀ ਕਾਲਜ,
ਸੈਕਟਰ 46, ਚੰਡੀਗੜ੍ਹ |
(ਪੰਡਤ ਰਾਓ ਕਰਨਾਟਕ ਤੋਂ ਹੈ,
ਪਰ ਪੰਜਾਬੀ ਭਾਸ਼ਾ ਸਿੱਖ ਕੇ
8 ਪੰਜਾਬੀ ਕਿਤਾਬਾਂ ਤੇ
ਸ੍ਰੀ ਜਪੁੱਜੀ ਸਾਹਿਬ ਤੇ
ਸੁੱਖਮਣੀ ਸਾਹਿਬ, ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ) |
ਸਾਹਿਤਕ ਕ੍ਰਾਂਤੀ ਦੀ ਲੋੜ----ਪ੍ਰੋ. ਪੰਡਤ ਰਾਓ ਧਰੈਨੱਵਰ
ਡਾਕਟਰ ਚੰਦਰਸ਼ੇਖਰ ਕੰਬਾਰ(ਗਿਆਂਨ੍ਪੀਠ ਐਵਾਰਡੀ ) |
ਪ੍ਰੋ. ਪੰਡਤਰਾਓ ਧਰੇਨੰਵਰ |
ਮਹਾਨ ਇਨਸਾਨ ਦੀ ਵੱਡੀ ਸੋਚ ਨੂੰ ਕੰਬਾਰ ਦੇ ਉਸ ਸਲਾਹ ਵਿੱਚ ਮੈਨੂੰ ਦਿਖਾਈ ਦਿਤੀ | ਬਚਪਨ ਤੋਂ ਹੀ ਕੰਬਾਰ ਜੀ ਦੇ ਕਵਿਤਾਵਾਂ ਨੂੰ ਸੁਣਨ ਵਾਲਾ ਮੈਂ ਉਹਨਾਂ ਦੇ ਹਰੇਕ ਨਾਟਕ ਤੇ ਨਾਵਲ ਪੜੇ ਹਨ | ਮੈਂ ਵੀ ਉਹਨਾਂ ਦੇ ਖੇਤਰ ਤੋਂ ਹਾਂ, ਇਸ ਲਈ ਉਹਨਾਂ ਦੀ ਹਰੇਕ ਕਾਵਿ ਸ਼ੈਲੀ ਤੇ ਨਾਟਕ ਰਚਨਾਵਾਂ ਦੇ ਨਾਲ ਚਿਰਪਰਿਚਿਤ ਹਾਂ | ਉੱਤਰ ਕਰਨਾਟਕ ਦੇ ਅਨੁਖਾ ਬੋਲ ਸ਼ੈਲੀ ਨੂੰ ਰਚਨਾਵਾਂ ਦੇ ਵਿੱਚ ਇਸਤੇਮਾਲ ਕਰਕੇ ਆਮ ਲੋਕਾਂ ਦੇ ਨਾਲ ਜੁੜ ਜਾਂਦੇ ਹਨ ਡਾ. ਕੰਬਾਰ | 1937 ਈ. ਕਰਨਾਟਕ ਦੇ ਬੇਲਗਾਮ ਜ਼ਿਲ੍ਹੇ ਦੇ ਗੋਡਗਾਰੇ ਪਿੰਡ ਵਿੱਚ ਜਨਮ ਲੈਣ ਵਾਲਾ ਕੰਬਾਰ ਜੀ 11 ਤੋਂ ਵੱਧ ਕਵਿਤਾ ਸੰਗ੍ਰਹਿ ਕਿਤਾਬਾਂ ਛਾਪੀਆਂ ਹਨ, 30 ਤੋਂ ਜ਼ਿਆਦਾ ਨਾਟਕ ਲਿਖੇ ਹਨ | 5 ਨਾਵਲ ਤੇ 4 ਕਹਾਣੀਆਂ ਲਿਖ ਚੁੱਕੇ ਹਨ | ਡਾਕਟਰ ਕੰਬਾਰ ਦੀ ਖਾਸੀਅਤ ਇਹ ਹੈ ਕਿ ਉਹ ਨਾਟਕ ਲਿਖ ਕੇ ਖੁਦ ਨਿਰਦੇਸ਼ਨ ਦਿੰਦੇ ਹਨ | ਉਹਨਾਂ ਦੇ ਦੋ ਨਾਟਕ ਸੀਨੇਮਾ ਦੇ ਰੂਪ ਵਿੱਚ ਪ੍ਰਦਰਸ਼ਿਤ ਵੀ ਹੋ ਚੁੱਕੇ ਹਨ | ਡਾਕਟਰ ਕੰਬਾਰ ਦੀ ਬਹੁਚਰਚਿਤ ‘ਜੋਕੂਰ ਸਵਾਮੀ’ ‘ਕਮਲਦੇਵੀ ਚਟੋਪਾਧਿਆਏ’ ‘ਨਾਟਿਏ ਸੰਘ’ ਰਚਨਾਵਾਂ ਉਹਨਾਂ ਨੂੰ ਸਹਾਇਤ ਦੇ ਸ਼ਿਖਰ ਤੱਕ ਪਹੁੰਚਾਇਆ | ਹੰਪੀ ਦੇ ਕੰਨੜ ਵਿਸ਼ਵਵਿਦਿਆਲੇ ਦੇ ਪਹਿਲੇ ਉਪ-ਕੁਲਪਤੀ ਦੇ ਰੂਪ ਵਿੱਚ ਸੇਵਾ ਕਰਨ ਦਾ ਗੌਰਵ ਵੀ ਕੰਬਾਰ ਨੂੰ ਜਾਂਦਾ ਹੈ | ਕੇਂਦਰੀ ਸਾਹਿਤਆ ਅਕਾਡਮੀ ਅਵਾਰਡ ਦੇ ਨਾਲ ਨਾਲ ਪਦਮਸ਼੍ਰੀ, ਪੰਪਾ ਸੰਮਾਨ ਹਾਸਿਲ ਕਰਨ ਵਾਲੇ ਡਾਕਟਰ ਕੰਬਾਰ ਕੰਨੜ ਭਾਸ਼ਾ ਲਈ ਅਠਵੀਂ ਗਿਆਨਪੀਠ ਅਵਾਰਡ ਲਾਕੇ ਕੰਨੜ ਭਾਸ਼ਾ ਇਕ ਕਲਾਸੀਕਲ ਭਾਸ਼ਾ ਹੈ, ਸਾਬਿਤ ਕਰ ਦਿੱਤਾ | ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਾਨਵੀ ਨਾਗਰਿਕਤਾ ਵਿੱਚ ਕਿਸੇ ਨੇ ਵੀ ਪਹਿਚਾਣ ਉਸ ਦੇ ਸਾਹਿਤ ਦੀ ਸੰਪਤੀ ਨਾਲ ਹੀ ਹੁੰਦੀ ਹੈ | ਜਿੰਨੀ ਵੀ ਸਾਹਿਤ ਦੀ ਸੰਪਤੀ ਹੁੰਦੀ ਹੈ, ਓਨੀ ਹੀ ਸਮਾਜ ਦੀ ਉਨਤੀ ਹੁੰਦੀ ਹੈ | ਨਾਲ ਹੀ ਉਸ ਨੂੰ ਦੁਨੀਆਂ ਦਾ ਗੌਰਵਸ਼ਾਲੀ ਸਥਾਨ ਵੀ ਮਿਲਦਾ ਹੈ | ਇਸ ਗੌਰਵਸ਼ਾਲੀ ਸਥਾਨ ਨੂੰ ਪਾਉਣ ਲਈ ਪੰਜਾਬ ਅੱਗੇ ਆ ਸਕਦਾ ਹੈ ਕਿਉਂਕਿ ਇਸ ਧਰਤੀ ਉਤੇ ਆਰਥਿਕ ਪ੍ਰਗਤੀ ਇਸ ਹੱਦ ਤਕ ਪਹੁੰਚ ਚੁਕੀ ਹੈ ਕਿ ਇਹ ਦੁਨੀਆਂ ਵਿੱਚ ਇਕ ਆਦਰਸ਼ ਸਮਾਜ ਬਣਨ ਦੀ ਸਮਰਥਾ ਰਖਦਾ ਹੈ, ਪਰ ਉਸ ਮੁਕਾਮ ਤੱਕ ਪਹੁੰਚਣ ਲਈ ਇਸ ਨੂੰ ਹੋਰ ਵਧੇਰੇ ਮਿਆਰੀ ਸਾਹਿਤ ਸੰਪਤੀ ਪੈਦਾ ਕਰਨ ਦੀ ਲੋੜ ਹੈ | ਇਹ ਸੁਬਾ ਸਾਹਿਤਕ ਖੇਤਰ ਵਿੱਚ ਕਿਸੇ ਪੱਖੋਂ ਵੀ ਘੱਟ ਨਹੀਂ ਹੈ | ਇਸੇ ਧਰਤੀ ਉਤੇ ਹੀ ਸਿੱਖ ਧਰਮ ਦੀ ਸਥਾਪਨਾ ਹੋਈ | ਇਸੇ ਧਰਤੀ ਉਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਚਾਰ ਵੇਦ ਅਤੇ ਭਗਵਤ ਗੀਤਾ ਜੀ ਦੀ ਰਚਨਾ ਹੋਈ ਹੈ | ਇਸ ਧਰਤੀ ‘ਤੇ ਸੂਰਵੀਰ ਪੁੱਤਰਾਂ ਨੇ ਵਿਦੇਸ਼ੀ ਜ਼ੁਲਮਾਂ ਦਾ ਸਾਹਮਣਾ ਵੀ ਕੀਤਾ ਹੈ | ਦੇਸ਼ ਦੀ ਵੰਡ ਦੇ ਨਾਲ ਹੀ ਦੇਸ਼ ਦੀ ਵੰਡ ਦਾ ਦਰਦ ਸਹਿਣ ਵਾਲੇ ਸਾਡੇ ਪੰਜਾਬੀ ਦਿਲਾਂ ਤੋਂ ਲੱਖਾਂ ਕਹਾਣੀਆਂ ਲਿਖੀਆਂ ਜਾਣੀਆਂ ਚਾਹੀਦੀਆਂ ਸਨ | ਅਤਿਵਾਦ ਜਿਹੇ ਦਰਦ ਭਰੇ ਸਮੇਂ ਤੋਂ ਗੁਜ਼ਰ ਕੇ ਸ਼ਾਂਤੀ ਦੇ ਰੂਪ ਵਿਚ ਬਦਲੇ ਸਾਡੇ ਪੰਜਾਬ ਵਿੱਚ ਕੇਵਲ ਕੇਂਦਰੀ ਸਾਹਿਤ ਐਕਡਮੀ ਪੁਰਸਕਾਰ ਜਿੱਤਣ ਵਾਲੇ ਸਾਹਿਤਕਾਰ ਹੀ ਕਿਉ. ਹਨ ? ਮੈਂ ਪੁਛਦਾ ਹਾਂ ਕਿ ਨੋਬਲ ਪੁਰਸਕਾਰ ਜਿਤਣ ਵਾਲੇ ਸਾਹਿਤਕਾਰ ਕਿਉਂ ਨਹੀਂ ਹਨ ? ਪਰ ਇਹ ਪ੍ਰਸ਼ਨ ਕੋਈ ਵੀ ਉਠਾ ਸਕਦਾ ਹੈ ਕਿ ਕਰਨਾਟਕ ਦੀ ਕੰਨੜ ਭਾਸ਼ਾ ਨੂੰ ਜੇਕਰ 8 ਗਿਆਨ ਪੀਠ ਪੁਰਸਕਾਰ ਮਿਲ ਸਕਦੇ ਹਨ ਤਾਂ ਫਿਰ ਪੰਜਾਬੀ ਭਾਸ਼ਾ ਨੂੰ ਦੋ ਹੀ ਕਿਉਂ ? ਹਰੀ ਕ੍ਰਾਂਤੀ ਤੋਂ ਆਰਥਿਕ ਉਨਤੀ ਪਾਉਣ ਵਾਲੇ ਪੰਜਾਬੀ ਸਮਾਜ ਵਿੱਚ ਸਾਹਿਤ ਕ੍ਰਾਂਤੀ ਦੀ ਲੋੜ ਹੈ | ਜੇਕਰ ਸਾਹਿਤ ਕ੍ਰਾਂਤੀ ਦੀ ਲਹਿਰ ਪੰਜਾਬ ਦੀ ਹਰ ਗਲੀ, ਮੁਹੱਲੇ ਤਕ ਪਹੁੰਚ ਜਾਵੇ ਤਾਂ ਨਾ ਸਿਰਫ ਨਸ਼ਾ ਪੀੜਤ ਨੌਜਵਾਨਾਂ ਹੱਥਾਂ ਵਿੱਚ ਕਿਤਾਬਾਂ ਹੋਣਗੀਆਂ, ਬਲਕਿ ਪੰਜਾਬ ਦੇ ਹਰ ੇ ਦਿਖਣ ਵਾਲੇ ਸ਼ਰਾਬ ਦੇ ਠੇਕੇ ਦੀ ਥਾਂ ‘ਤੇ ਲਾਇਬਰੇਰੀ ਹੋਵੇਗੀ | ਆਧੁਨਿਕ ਕਾਲ ਵਿਚ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਕੰਮ ਹੋਇਆ ਹੈ | ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਪ੍ਰੇਰਿਤ ਕਰਨ ਵਾਲੇ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ, ਮੁਨਸ਼ਾ ਸਿੰਘ ਦੁਖੀ, ਗਿਆਨੀ ਹੀਰਾ ਸਿੰਘ ਦਰਦ, ਵਿਧਾਤਾ ਸਿੰਘ ਤੀਰ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੁਖਪਾਲ ਵੀਰ ਸਿੰਘ ਹਸਰਤ, ਸ਼ਿਵ ਕੁਮਾਰ ਬਟਾਲਵੀ, ਪ੍ਰਭਜੋਤ ਕੌਰ, ਆਈ.ਸੀ. ਨੰਦਾ, ਡਾ. ਹਰਚਰਨ ਸਿੰਘ, ਨਾਨਕ ਸਿੰਘ, ਕੁਲਵੰਤ ਸਿੰਘ ਵਿਰਕ, ਪ੍ਰੋ. ਸਾਹਿਬ ਸਿੰਘ ਹਨ | ਪਰ ਸੋਚਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਮਹਾਨ ਸਾਹਿਤਕਾਰਾਂ ਵਿੱਚ ਕਿੰਨੀਆਂ ਕੁ ਇਸਤਰੀਆਂ ਹਨ, ਜੋ ਸਾਹਿਤਕਾਰ ਹਨ ? ਚਿੰਤਨ ਦੀ ਗੱਲ ਇਹ ਹੈ ਕਿ ਪੁਰਸ਼-ਪ੍ਰਧਾਨ ਸਮਾਜ ਨੇ ਔਰਤ ਨੂੰ ਸਿਰਫ਼ ਸੋਸ਼ਤ ਕਰਕੇ ਸਾਹਿਤ ਦਾ ਵਿਸ਼ਾ-ਵਸਤੂ ਬਣਾ ਦਿੱਤਾ ਹੈ | ਜੇਕਰ ਔਰਤ ਖੁਦ ਸਾਹਿਤਕ ਰਚਨਾ ਕਰਨ ਲੱਗੇ ਤਾਂ ਇਸ ਸੰਸਾਰ ਦੀ ਸੁੰਦਰਤਾ ਕੁਝ ਹੋਰ ਹੀ ਹੋਵੇਗੀ | ਕਠੋਰ ਪੁਰਸ਼ ਪ੍ਰਧਾਨ ਸਮਾਜ ਵਿੱਚ ਭਰੂਣ ਹਤਿਆ ਤੋਂ ਬੱਚ ਗਈਆਂ ਕੁੜੀਆਂ ਜੇਕਰ ਸਾਹਿਤ ਲਿਖਣ ਲੱਗ ਜਾਣ ਤਾਂ ਪੰਜਾਬ ਵਿੱਚ ਸਾਹਿਤਕ ਕ੍ਰਾਂਤੀ ਆਵੇਗੀ |
ਪ੍ਰੋ. ਪੰਡਤਰਾਓ ਧਰੇਨੰਵਰ
ਸਾਰਕਾਰੀ ਕਾਲਜ
ਸੈਕਟਰ 46, ਚੰਡੀਗੜ੍ਹ |
9988351695
(ਪ੍ਰੋ. ਪੰਡਤਰਾਓ ਕਰਨਾਟਕ ਤੋਂ ਹੈ ਪਰ ਪੰਜਾਬੀ ਸਿੱਖ ਕੇ ਹੁਣ ਤੱਕ 8 ਕਿਤਾਬਾਂ ਪੰਜਾਬੀ ਵਿੱਚ ਲਿਖਿਆਂ ਹਨ) |
ਮੁਲਾਂਪੁਰ ਦੀ ਮੁਟਿਆਰ---ਪ੍ਰੋ. ਪੰਡਤਰਾਓ ਧਰੇਨੰਵਰ
ਸੁੰਦਰ ਮਹਿਲ ਵਿੱਚ ਆਰਾਮ ਨਾਲ ਬੈਠ ਹੋਏ ਸੁੰਦਰ ਨਾਰਾਂ ਸੁਣੋਂ ਮੇਰੀ ਗੱਲ, ਮੇਰੀ ਸੁੰਦਰੀ, ਮੇਰੇ ਸਪਨਿਆਂ ਦੀ ਰਾਣੀ, ਮੇਰੀ ਪਿਆਰੀ ਮੁਲਾਂਪੁਰ ਦੀ ਮੁਟਿਆਰ ਨੂੰ ਦੇਖਣ ਲਈ ਚੰਦਰ ਨਾਲ ਗੱਲ ਕਰਨ ਦੀ ਮੇਰਾ ਤਰੀਕਾ ਤੈਨੂੰ ਪਤਾ ਹੈ, ਕਿਹੜਾ ਸੀ |
ਸ਼ਾਮ ਦੇ ਸਮੇਂ
ਦੇਖਿਆ ਮੈਂ ਚੰਦਰ ਨੂੰ
ਪੁੱਛਿਆ ਮੈਂ ਚੰਦਰ ਨੂੰ
ਕਿ ਦੇਖਿਆ ਮੇਰੀ ਮੁਟਿਆਰ ਨੂੰ
ਚੋਰ ਚੰਦਰ, ਬੜਾ ਨਟਖਟ
ਦੱਸਿਆ ਕਲ ਵੇਖ ਕੇ ਆਵਾਂਗਾ
ਊੜੀਕ ਰਿਹਾ ਹਾਂ ਚੰਦਰ ਨੂੰ
ਮੇਰੇ ਮੁਟਿਆਰ ਦੀ ਖਬਰ ਨੂੰ
ਮੇਰੀ ਜਿੰਦਗੀ ਦੀ ਰਾਹ ਨੂੰ
ਚੰਦਰ ਨੂੰ ਵੀ ਨਾ ਦੇਖਣ ਵਾਲੀ ਸਿਰਫ ਮੈਨੂੰ ਹੀ ਦਿਖਣ ਵਾਲੀ ਮੇਰੀ ਮੁਟਿਆਰ ਕਿਵੇਂ ਲਗਦੀ ਹੈ, ਤੈਨੂੰ ਪਤਾ ਕਿਵੇਂ ਲਗਦੀ ਹੈ ? ਉਹ ਰੂਪ ਵਿੱਚ ਰੂਪਵਤੀ, ਕਲਾ ਵਿੱਚ ਕਮਲਾਆਕਸ਼ੀ, ਸੰਪਤ ਵਿੱਚ ਧੰਨਲਕਸ਼ਮੀ ਨੂੰ ਵੀ ਹਰਾਉਣ ਵਾਲੀ ਹੈ | ਇਹਨਾਂ ਹੀ ਨਹੀਂ ਉਹ ਜੱਦ ਚਲਦੀ ਹੈ, ਮੋਰ ਵੀ ਸ਼ਰਮਾਂਉਂਦਾ ਹੈ | ਉਸ ਦਾ ਵਰਨਣ ਮੈਂ ਕਿਹੜੇ ਸ਼ਬਦਾਂ ਵਿੱਚ ਕਰਾਂ ? ਖੂਬ ਵਰਨਣ ਲਈ ਬੁਲਾਵਾਂ ਮੈਂ ਵਰਕਵੀ ਨੂੰ ਜਾਂ ਬਣ ਜਾਵਾਂ ਮੈਂ ਖੁਦ ਦਰਸ਼ਕ ਕਵੀ | ਨਾਂ-ਨਾਂ ਕਵੀ ਬਣ ਕੇ ਮੈਂ ਨਹੀਂ ਕਰਾਂਗਾ ਮੇਰੀ ਮੁਟਿਆਰ ਦੀ ਸੁੰਦਰਤਾ ਦਾ ਮਾਪਣ | ਰੂਪ ਵਿੱਚ ਕੀ ਹੈ ? ਕੀ ਹੈ ਰੰਗ ਵਿੱਚ ? ਦੱਸੋ ਮੈਨੂੰ ਕੀ ਹੈ ਉਸ ਲਾਲ ਚਮੜੀ ਵਿੱਚ ? ਲਾਲ ਚਮੜੀ ਦੇਖ ਕੇ ਦਿਵਾਨਾ ਮੈਂ ਨਹੀਂ ਹੋਇਆ | ਪਰ ਦਿਵਾਨਾ ਹੋਇਆ ਮੈਂ ਉਸਦੀ ਦੇਖ ਕੇ ਮੰਨ ਨਿਵਾਂ, ਮਾਂ ਵਰਗਾ ਪਿਆਰ ਦੇਖਕੇ, ਉਸ ਦੀ ਮੱਤ ਉੱਚੀ ਵੀ ਹਮੇਸ਼ਾ ਹੈ ਲੱਗਦਾ ਹੈ | ਜਦੋਂ ਉਹ ਬੋਲਦੀ ਹੈ ਹਰ ਬੋਲੀ ਵਿੱਚ ਪੰਜਾਬੀ ਮਾਂ-ਬੋਲੀ ਹੈ | ਉਸ ਦੀ ਹਰ ਬੋਲੀ ਸ਼ਾਰਧੇ ਦੀ ਵੀਣਾ ਦੇ ਸਵਰ ਵਰਗੀ ਹੈ | ਤੁਸੀਂ ਸੋਚ ਰਹੇ ਹੋਵੋਗੇ, ਇਹ ਕਿ ਹੋਇਆ ? ਕਰਨਾਟਕ ਤੋਂ ਆ ਕੇ ਪੰਜਾਬੀ ਮੁਟਿਆਰ ਨਾਲ ਪਿਆਰ ਕਰ ਬੈਠਾ ਮਦਰਾਸੀ | ਜੇਕਰ ਤੁਸੀਂ, ਤੈਨੂੰ ਪਿਆਰ ਹੋ ਗਿਆ ਕਹਿ ਕੇ ਗਾਉਗੇ ਤਾਂ ਮੈਂ ਬਾਹਰਵੀਂ ਸਦੀ ਦੇ ਕਰਨਾਟਕ ਦੇ ਗਿਆਣੀ ਸਰਵਦਨਯ ਵਚਨ,
ਹਿਸਾਬ ਕਦੇ ਧੋਖਾ ਨਹੀਂ ਖਾਂਦੀ,
ਬਿਲੀ ਕਦੇ ਮਰਦੀ ਨਹੀਂ,
ਪਿਆਰ ਬੰਧਣ ਤੋਂ ਕੋਈ ਬਚੇ ਨਹੀਂ
ਬੋਲ ਕੇ ਗਾਵਾਂਗਾ | ਮੇਰੀ ਮੁਟਿਆਰ ਸ਼ਰਮਾ ਕੇ ਘਰ ਵਿੱਚ ਨਹੀਂ ਬੈਠਦੀ, ਲੋਕਾਂ ਨੂੰ ਜਗਾਉਣ ਵਾਲੀ ਉਸਦੀ ਹਰ ਬੋਲੀ ਹਰ ਲੋਕ ਮਾਣਦੇ ਹਨ, ਨਵੀਂ ਸਮਾਜ ਰਚਨਾ ਕਰਨ ਵਾਲੀ ਪ੍ਰਗਤੀਸ਼ੀਲ ਹੈ | ਮਾਂ ਦੇ ਘਰ ਵਿੱਚ ਬੈਠ ਕੇ ਦਹੇਜ ਦੀ ਚਿੰਤਾ ਵਧਾਉਣ ਵਾਲੀ ਬੇਟੀ ਨਹੀਂ ਹੈ ਮੇਰੀ ਮੁਟਿਆਰ, ਦਹੇਜ ਵਿਵਸਥਾ ਨੂੰ ਜੜੋਂ ਪੁੱਟਣ ਲਈ ਸੋਚਣ ਵਾਲੀ ਮੇਰੀ ਮੁਟਿਆਰ ਨਾ ਸਿਰਫ ਪੰਜਾਬ ਪਰ ਸੱਤ ਸਮੁੰਦਰ ਪਾਰ ਵੀ ਸਾਰੀ ਨਾਰਾਂ ਨੂੰ ਪ੍ਰੇਰਿਤ ਕਰਨ ਵਾਲੀ ਹੈ ਮੇਰੀ ਮੁਟਿਆਰ | ਪ੍ਰੇਰਣਾ ਰਹਿਤ ਸੁੰਦਰ ਨਾਰੀਓ ਸਭ ਕੁਝ ਹੈ ਸੋਚ ਕੇ ਅਰਾਮ ਨਾਲ ਏ.ਸੀ. ਵਿੱਚ ਜਿੰਦਗੀ ਚਲਾਉਣ ਵਾਲੋ ਸੁਣੋ, ਮੇਰੀ ਮੁਟਿਆਰ ਸਰਬਤ ਦੇ ਭੱਲੇ ਵਿੱਚ ਵਿਸ਼ਵਾਸ ਰੱਖਕੇ ਸੰਗਤ ਤੇ ਪੰਗਤ ਨੂੰ ਅਪਣਾਉਂਦੀ ਹੈ | ਜੋ ਵੀ ਹੋ ਰਿਹਾ ਹੈ ਉਸ ਨੂੰ ਨਾ ਸਵਿਕਾਰ ਕਰਨ ਵਾਲੀ ਮੇਰੀ ਮੁਟਿਆਰ ਬਾਵਾ ਬਲਵੰਤ ਦੀ ਸੋਚ, ਮੈਨੂੰ ਸਭ ਪੀੜਤ ਜਹਾਨ ਦੀ ਮੂਸੀਬਤ ਸਹਿਣ ਦੇ ਖਿਲਾਫ ਸੋਚ ਕੇ ਯਥਾਰਥ ਵਾਦ ਦੀ ਨਿੰਦਾ ਕਰਕੇ ਕਰਵੇ ਦੇ ਵਰਤਾਂ ਤੋਂ ਲੇ ਆਏ ਤਲਵਾਰ ਮਾਏਂ ਕਹਿ ਕੇ ਹਿੰਮਤ ਨਾਲ ਗਾਂਉਂਦੀ ਹੈ | ਭਾਵੇਂ ਪੂਰਣ ਸਿੰਘ ਜੀ ਨੇ ਲਿਖਿਆ ਹੋਵੇ ਭਗਤੀ ਵਿੱਚ ਮੈਂ ਪਤੰਗ ਕਿਸੇ ਦੀ ਡੋਰਾਂ ਵਾਤਾ ਖਿਜਦਾ | ਇਸ ਪੰਕਤੀ ਦੇ ਵਿੱਚ ਵੀ ਪਰਸ਼ ਪ੍ਰਧਾਨ ਸਮਾਜ ਔਰਤ ਤੇ ਦਬ-ਦਬਾਅ ਨੂੰ ਵੇਖਦੀ ਹੈ | ਨਵੇਂ ਇਤਿਹਾਸ ਲਿਖਣ ਦੀ ਸਪਨੇ ਦੇਖਣ ਵਾਲੀ ਮੇਰੀ ਮੁਟਿਆਰ ਪਾਸ਼ ਦੀ ਕਵਿਤਾ ਨਾ ਹੋਣਾ ਤੜਪਦਾ, ਸਭ ਸਹਿਣਾ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ, ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਨੂੰ ਨਾ ਸਿਰਫ ਪੰਜਾਬੀ ਵਿੱਚ ਗਾਊਂਦੀ ਹੈ ਬਲਕਿ ਵੱਖ ਵੱਖ ਭਾਸ਼ਾ ਵਿੱਚ ਅਨੁਵਾਦ ਕਰਕੇ ਪਾਸ਼ ਦੀ ਸੋਚ ਨੂੰ ਲੋਕਾਂ ਨੂੰ ਬੋਲਦੀ ਹੈ | ਦੱਸੋ ਮੈਨੂੰ ਕਿਵੇਂ ਲੱਗੀ ਮੇਰੀ ਮੁਟਿਆਰ ਤੁਹਾਨੂੰ ?
ਪ੍ਰੋ. ਪੰਡਤਰਾਓ ਧਰੇਨੰਵਰ,
ਸਰਕਾਰੀ ਕਾਲਜ, ਸੈਕਟਰ - 46,
ਚੰਡੀਗੜ੍ਹ |
ਫੋਨ ਨੰ. 9988351695

"ਫੇਸਬੁੱਕ ਦੇ ਡਾਕੀਏ"-------ਮਿੰਟੂ ਬਰਾੜ
www.sabblok.blogspot.com
. ਮਿੰਟੂ ਬਰਾੜ
mintubrar@gmail.com
ਆਧੁਨਿਕਤਾ ਦੇ ਇਸ ਦੌਰ 'ਚ ਅੱਜ ਸਾਡੇ ਨਿੱਤਨੇਮ ਦੇ ਕਾਰਜਾਂ ਵਿੱਚ ਦਾਤਣ-ਪਾਣੀ, ਨਹਾਉਣ-ਧੋਣ ਅਤੇ ਅਕਾਲ ਪੁਰਖ ਦੀ ਉਸਤਤ ਦੇ ਨਾਲ-ਨਾਲ, ਜਿਹੜਾ ਇੱਕ ਜ਼ਰੂਰੀ ਅਧਿਆਏ ਹੋਰ ਜੁੜ ਗਿਆ ਹੈ, ਉਹ ਹੈ ਸੋਸ਼ਲ ਨੈੱਟਵਰਕਿੰਗ। ਭਾਵੇਂ ਉਹ ਫੇਸਬੁੱਕ ਹੋਵੇ ਭਾਵੇਂ ਯੂ-ਟਿਊਬ ਤੇ ਭਾਵੇਂ ਕੁਝ ਹੋਰ। ਜੇਕਰ ਹੁਣ ਇਹ ਕਹਿ ਲਈਏ ਕਿ ਅੱਜ-ਕਲ ਇਸ ਦੀ ਸਾਡੇ ਸਰੀਰ ਨੂੰ ਭੁੱਖ ਹੀ ਨਹੀਂ, ਤੋੜ ਜਿਹੀ ਵੀ ਲਗਦੀ ਹੈ ਤਾਂ ਗ਼ਲਤ ਨਹੀਂ ਹੋਵੇਗਾ । ਜਿਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਨੂੰ ਡਰ ਲੱਗਦਾ ਹੈ ਕਿ ਇਸ ਤੇਜ਼ ਤਰਾਰ ਯੁੱਗ 'ਚ ਕਿਤੇ ਅਸੀਂ ਪਛੜ ਹੀ ਨਾ ਜਾਈਏ। ਕਿਉਂਕਿ ਜੇ ਕਿਸੇ ਮਿੱਤਰ ਪਿਆਰੇ ਨੇ ਸਾਨੂੰ ਕੋਈ ਤਾਜ਼ਾ ਕਾਂਡ ਪਹਿਲਾਂ ਸੁਣਾ ਦਿੱਤਾ ਤਾਂ ਅਸੀਂ ਆਪਣੇ ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਸਮਝਣ ਲੱਗ ਜਾਂਦੇ ਹਾਂ ਤੇ ਮੂਹਰਲਾ ਤੁਹਾਨੂੰ ਡੰਗਰ ਸਮਝਣ ਲੱਗ ਜਾਂਦਾ ਹੈ। ਉਹ ਸੋਚਦਾ ਕਿ ਪਤਾ ਨਹੀਂ ਇਹ ਕਿਹੜੇ ਜਹਾਨ 'ਚ ਰਹਿੰਦਾ ਹੈ !
ਮੈਨੂੰ ਲੋਕਾਂ ਦਾ ਤਾਂ ਪਤਾ ਨਹੀਂ ਪਰ ਮੇਰੀ ਰੋਜ਼ਮੱਰਾ ਦੀ ਜ਼ਿੰਦਗੀ ਤਾਂ ਬਿਸਤਰੇ ਚੋਂ ਉੱਠ ਕੇ ਲੈਪਟਾਪ ਦਾ ਬਟਨ ਦੱਬਣ ਤੋ ਸ਼ੁਰੂ ਹੁੰਦੀ ਹੈ। ਫੇਰ ਦਾਤਣ ਕੁਰਲੇ ਵੱਲ ਨੂੰ ਜਾਈਦਾ ਹੈ ਤੇ ਸੋਚ ਇਹੀ ਹੁੰਦੀ ਹੈ ਕਿ ਆਉਂਦੇ ਨੂੰ ਲੈਪਟਾਪ ਖੁੱਲ੍ਹ ਕੇ ਤਿਆਰ ਹੋਵੇ, ਕਿਤੇ ਕੋਈ ਵਕਤ ਬਰਬਾਦ ਨਾ ਹੋ ਜਾਵੇ।

ਜੀਵਨ 'ਚ ਆਈ ਤੇਜ਼ੀ ਦਾ ਅੱਜ ਇਹ ਆਲਮ ਹੋ ਗਿਆ ਹੈ ਕਿ ਕੁਝ ਸਾਲ ਪਹਿਲਾਂ ਜੋ ਅਸੀਂ ਟੀ.ਵੀ. ਚੈਨਲਾਂ ਦੇ ਦਾਅਵੇ ਸੁਣਦੇ ਹੁੰਦੇ ਸੀ ਕਿ ਸਭ ਤੋਂ ਪਹਿਲਾਂ ਫਲਾਂ ਖ਼ਬਰ ਸਿਰਫ਼ ਸਾਡੇ ਚੈਨਲ ਨੇ ਦਿਖਾਈ, ਪਰ ਅੱਜ ਇਹ ਤੇਜ਼ੀ ਇਕੱਲੇ ਇਕੱਲੇ ਸ਼ਖ਼ਸ ਦੇ ਹੱਥ ਆ ਚੁੱਕੀ ਹੈ। ਇਸ ਦੌੜ 'ਚ ਆਪਣੇ ਆਪ ਨੂੰ ਫੰਨੇ ਖ਼ਾਂ ਦਰਸਾਉਣ ਲਈ ਕਈ ਬਾਰ ਮੇਰੇ ਮਿੱਤਰ-ਪਿਆਰੇ ਸਾਰੀਆਂ ਹੱਦਾਂ ਬੰਨੇ ਹੀ ਟੱਪ ਜਾਂਦੇ ਹਨ। ਭਾਵੇਂ ਇਸ ਨਾਲ ਕਿਸੇ ਦਾ ਜਿੰਨ੍ਹਾਂ ਮਰਜ਼ੀ ਨੁਕਸਾਨ ਹੋ ਜਾਵੇ। ਬੱਸ ਦੁਨੀਆਂ ਤੱਕ ਇਹ ਖ਼ਬਰ ਪਹੁੰਚਾਉਣ ਵਾਲੇ ਆਪਾਂ ਪਹਿਲੇ ਇਨਸਾਨ ਹੋਣੇ ਚਾਹੀਦੇ ਹਾਂ। ਦੋਸਤੋ! ਬਹੁਤ ਘੱਟ ਲਿਖਣ ਦੀ ਕੋਸ਼ਿਸ਼ ਕਰੀ ਦੀ ਹੈ। ਪਰ ਜਦੋਂ ਪਾਣੀ ਪੁੱਲਾਂ ਉੱਤੋਂ ਦੀ ਲੰਘ ਜਾਵੇ ਤਾਂ ਕਾਗ਼ਜ਼ 'ਤੇ ਗ਼ੁੱਸਾ ਲਾਹਉਣ ਬੈਠ ਜਾਈਦਾ ਹੈ। ਬੱਸ ਅੱਜ ਵੀ ਇਹੀ ਸਬੱਬ ਬਣਿਆ। ਦੋ ਚਾਰ ਦਿਨਾਂ ਦਾ ਫੇਸਬੁੱਕ ਦੇ ਡਾਕੀਆਂ ਦੀ ਤੇਜ਼ੀ ਤੋਂ ਹੈਰਾਨ ਹਾਂ। (ਮਾਫ਼ ਕਰਨਾ ਇਹ ਡਾਕੀਆ ਸ਼ਬਦ ਮੇਰੀ ਕਲਮ ਦੀ ਉਪਜ ਨਹੀਂ ਹੈ, ਇਹ ਉੱਘੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਹੋਰਾਂ ਦੇ ਸ਼ਬਦ ਹਨ। ਜਿੰਨਾ ਦਾ ਖ਼ੁਲਾਸਾ ਇਸ ਲੇਖ 'ਚ ਅੱਗੇ ਜਾ ਕੇ ਕਰਦੇ ਹਾਂ) ।
ਸਾਰੇ ਜਹਾਨ 'ਚ ਵੱਸਦੇ ਪੰਜਾਬੀਆਂ ਨੂੰ 'ਮਾਣਕ ਸਾਹਿਬ' ਦੇ ਇਸ ਜਹਾਨ ਤੋਂ ਰੁਖ਼ਸਤ ਹੋਣ ਦੀ ਖ਼ਬਰ ਨੇ ਧੁਰ ਅੰਦਰੋਂ ਹਿਲਾ ਦਿੱਤਾ ਸੀ। ਪਰ ਸਾਡੇ ਆਧੁਨਿਕ ਯੁੱਗ ਦੇ ਤੇਜ਼ ਤਰਾਰ ਲੋਕਾਂ ਨੇ ਉਨ੍ਹਾਂ ਨੂੰ ਦੋ ਦਿਨ ਪਹਿਲਾ ਹੀ ਇਸ ਜਹਾਨ ਤੋਂ ਤੋਰ ਦਿੱਤਾ ਸੀ। ਦੋਸਤੋ! ਪਤਾ ਨਹੀਂ ਇਸ ਦੁੱਖ ਭਰੀ ਝੂਠੀ ਖ਼ਬਰ ਨਾਲ ਇਹਨਾਂ ਲੋਕਾਂ ਨੂੰ ਕਿਹੜਾ ਤਮਗ਼ਾ ਮਿਲਣਾ ਸੀ, ਜੋ ਇਨ੍ਹਾਂ ਨੇ ਅਜਿਹਾ ਕੀਤਾ!
ਜਦੋਂ ਹਰ ਰੋਜ਼ ਵਾਂਗ ਲੈਪਟਾਪ ਖੋਲ੍ਹਿਆ ਤਾਂ ਮੂਹਰੋਂ ਇਹ ਖ਼ਬਰ ਪੜ੍ਹ ਕੇ ਦਿਲ ਬਹੁਤ ਔਖਾ ਹੋਇਆ। ਪਰ ਪਤਾ ਨਹੀਂ ਕਿਉਂ ਦਿਲ ਨੇ ਮੰਨਿਆਂ ਨਹੀਂ ਤੇ ਇੰਡੀਆ 'ਚ ਦਿਨ ਚੜ੍ਹਨ ਦੀ ਉਡੀਕ 'ਚ ਬਹਿ ਗਿਆ ਕਿ ਕਿਸੇ ਸਾਂਝੇ ਮਿੱਤਰ ਤੋਂ ਸਹੀ ਜਾਣਕਾਰੀ ਲੈਂਦੇ ਹਾਂ। ਪਰ ਇੰਨੇ ਚਿਰ ਨੂੰ ਜਿਸ ਮਿੱਤਰ ਨੇ ਇਹ ਖ਼ਬਰ ਪਾਈ ਸੀ, ਉਸੇ ਨੂੰ ਸੁਨੇਹਾ ਛੱਡਿਆ ਕਿ ਕੀ ਹੋ ਗਿਆ? ਤਾਂ ਮੂਹਰੋਂ ਜਨਾਬ ਕਹਿੰਦੇ ''ਮਾਣਕ ਡੀ.ਐੱਮ.ਸੀ. 'ਚ ਦਾਖਿਲ ਸੀ, ਉੱਥੇ ਹੀ ਇਹ ਭਾਣਾ ਵਰਤ ਗਿਆ।''
ਮੈਂ ਫੇਰ ਦੁਹਰਾ ਕੇ ਪੁੱਛਿਆ ''ਕੀ ਇਹ ਸੱਚੀ ਗੱਲ ਹੈ?''
''ਬਿਲਕੁੱਲ ਜੀ ਸੌ ਫ਼ੀਸਦੀ ਸੱਚ ਹੈ ਜੀ।'' ਉਸ ਕਿਹਾ ।
ਚਲੋ ਜੀ, ਏਨੇ ਨੂੰ ਦਿਨ ਚੜ੍ਹ ਆਇਆ ਤੇ ਮੈਂ ਹਾਲੇ ਸੋਚ ਹੀ ਰਿਹਾ ਸੀ ਕਿ ਕਿਸ ਨੂੰ ਫ਼ੋਨ ਕਰਾਂ! ਏਨੇ ਨੂੰ ਮੇਰੇ ਇੱਕ ਪੁਰਾਣੇ ਮਿੱਤਰ ਪਲਾਜ਼ਮਾ ਰਿਕਾਰਡਿੰਗ ਦੇ ਮਾਲਕ ਦੀਪਕ ਬਾਲੀ ਹੋਰਾਂ ਦਾ ਫ਼ੋਨ ਆ ਗਿਆ। ਦੁੱਖ ਸੁੱਖ ਤੋਂ ਬਾਅਦ ਜਦੋਂ ਮੈਂ ਡਰਦੇ-ਡਰਦੇ ਨੇ ਮਾਣਕ ਸਾਹਿਬ ਵਾਲੀ ਖ਼ਬਰ ਦੀ ਪੁਸ਼ਟੀ ਕਰਨੀ ਚਾਹੀ ਤਾਂ ਉਹ ਕਹਿੰਦੇ! ਨਾ ਵੀਰ ਇਹ ਝੂਠੀ ਖ਼ਬਰ ਹੈ ਉਹ ਢਿੱਲੇ ਜ਼ਰੂਰ ਹਨ ਪਰ ਰੱਬ ਦੀ ਖ਼ੈਰ ਸਦਕਾ ਨੌਂ-ਬਰ-ਨੌਂ ਹਨ। ਜਦੋਂ ਮੈਂ ਉਨ੍ਹਾਂ ਨੂੰ ਫੇਸਬੁੱਕ ਵਾਲੀ ਅਫ਼ਵਾਹ ਬਾਰੇ ਦੱਸਿਆ ਤਾਂ ਕਹਿੰਦੇ ਹੋਲਡ ਰੱਖੋ ਮੈਂ ਹੋਰ ਕਲੀਅਰ ਕਰਦਾ ਹਾਂ। ਜਦੋਂ ਮੈਂ ਖ਼ੁਦ ਆਪਣੇ ਕੰਨੀਂ ਇਹ ਸੁਣ ਲਿਆ ਕਿ ਸਭ ਠੀਕ ਹੈ ਤਾਂ ਦਿਲ 'ਚ ਉਸ ਵੀਰ ਪ੍ਰਤੀ ਬਹੁਤ ਗ਼ੁੱਸਾ ਆਇਆ, ਜੋ ਫੇਸ ਬੁੱਕ ਤੇ ਆਉਂਦੇ ਕਮੈਂਟਸ ਦੇ ਬੜੀ ਸ਼ਿੱਦਤ ਨਾਲ ਜਵਾਬ ਦੇ ਰਿਹਾ ਸੀ ਤੇ ਆਪਣੇ ਆਪ ਨੂੰ ਮਾਣਕ ਦੇ ਟੱਬਰ ਦਾ ਜੀਅ ਮਹਿਸੂਸ ਕਰ ਰਿਹਾ ਸੀ। ਜਿਵੇਂ ਲੋਕ ਉਸ ਕੋਲ ਗੋਡਾ ਨਿਵਾਉਣ ਆ ਰਹੇ ਹੋਣ! ਭਾਵੇਂ ਖ਼ੁਦ ਮੈਂ ਸਲਾਮਤੀ ਦੀ ਖ਼ਬਰ ਸੁਣ ਲਈ ਸੀ ਪਰ ਫੇਰ ਵੀ ਦਿਲ ਹੋਰ ਤਸੱਲੀ ਚਾਹੁੰਦਾ ਸੀ। ਇੰਗਲੈਂਡ ਬੈਠੇ ਬਾਈ ਸ਼ਿਵਚਰਨ ਜੱਗੀ ਕੁੱਸੇ ਨੂੰ ਸੁਨੇਹਾ ਲਾਇਆ ਤਾਂ ਉਹ ਕਹਿੰਦੇ, ''ਨਿੱਕਿਆ ! ਦੋ ਮਿੰਟ ਦੇ ਬੱਸ ਹੁਣੇ ਦੱਸਦਾ''। ਦੋ ਕਿਹੜੇ ਇੱਕ ਮਿੰਟ 'ਚ ਹੀ ਉਹ ਕਹਿੰਦੇ; ''ਓਏ ਐਵੇਂ ਭੌਂਕੀ ਜਾਂਦੇ ਆ, ਸਾਡਾ ਬਾਈ ਮਾਣਕ ਟੱਲੀ ਵਰਗਾ। ਹੁਣੇ ਮੇਰੀ ਦੇਵ ਥਰੀਕੇ ਵਾਲੇ ਬਾਈ ਨਾਲ ਗੱਲ ਹੋਈ ਹੈ''। ਚਲੋ ਜੀ ਏਨੇ ਨੂੰ ਇੱਕ ਹੋਰ ਮਿੱਤਰ ਰਾਣਾ ਬੈਨੀਪਾਲ ਦਾ ਸੁਨੇਹਾ ਮਿਲ ਗਿਆ, ਕਹਿੰਦੇ ਭਗਵੰਤ ਮਾਨ ਹੋਰਾਂ ਤੋਂ ਪੁੱਛਿਆ ਸਭ ਠੀਕ ਹੈ। ਫੇਰ ਜਦੋਂ ਮੈਨੂੰ ਏਨੀ ਕੁ ਤਸੱਲੀ ਮਿਲੀ ਤਾਂ ਮੈਂ ਉਸੇ ਮਿੱਤਰ ਨਾਲ ਪਾ ਲਿਆ ਪੇਚਾ।
ਮੂਹਰੋਂ ਕਹਿੰਦਾ, ''ਬਾਈ ਅੱਜ ਨਹੀਂ ਤਾਂ ਕੱਲ੍ਹ ਕਿੰਨੇ ਦਿਨ ਵੈਂਟੀਲੇਟਰ ਤੇ ਸਾਹ ਲਊਗਾ''।
''ਤੁਹਾਡੀ ਕੋਈ ਨਿੱਜੀ ਰੰਜਸ਼ ਹੈ ਮਾਣਕ ਪਰਵਾਰ ਨਾਲ?'' ਮੈਂ ਪੁੱਛਿਆ ।
''ਨਹੀਂ ਬਾਈ ਅਸੀਂ ਤਾਂ ਕਿ ਲੈਣਾ ਕੋਈ ਜੀਵੇ ਕੋਈ ਮਰੇ''।
''ਫੇਰ ਤੁਸੀਂ ਆਹ ਜਿਊਂਦੇ ਜੀ ਨੂੰ ਕਿਉਂ ਮਾਰ ਰਹੇ ਹੋ?''
''ਮੈਂ ਸੋਚਿਆ ਕਿ ਆਈ.ਸੀ.ਯੂ. 'ਚ ਹੈ, ਹੋਰ ਕਿੰਨਾ ਕੁ ਚਿਰ ਕੱਟੂ’’!!! ਸੋ ਫੇਸਬੁੱਕ ਤੇ ਲਿਖ ਦਿੱਤਾ''। ਜੁਆਬ ਮਿਲਿਆ ।
ਮੈਂ ਸੋਚਿਆ ਇਸ ਇਨਸਾਨ ਨਾਲ ਬਹਿਸ ਕਰਨ ਦਾ ਕੋਈ ਫ਼ਾਇਦਾ ਨਹੀਂ। ਜਦੋਂ ਇਸ ਨੂੰ ਯੁੱਗਪੁਰਸ਼ ਦੀ ਕਦਰ ਨਹੀਂ ਤਾਂ ਤੂੰ ਮੈਂ ਕੀ ਚੀਜ਼ ਹਾਂ?
ਅਗਲੀ ਗੱਲ ਸਾਡੇ ਸੱਭਿਆਚਾਰ 'ਚ ਆ ਰਹੇ ਨਿਘਾਰ ਦੀ ਹੈ। ਇਸ ਮੁੱਦੇ ਨੂੰ ਉਠਾ ਕੇ ਹੁਣ ਤੱਕ ਇੱਕਾ-ਦੁੱਕਾ ਕਲਮਾਂ ਵਾਲੇ ਆਪਣੇ ਗਲ-ਗ਼ਲਾਮੇ ਪਾ ਰਹੇ ਸਨ। ਪਰ ਫੇਸ ਬੁੱਕ ਦੇ ਯੁੱਗ 'ਚ ਉਸਾਰੂ ਸੋਚ ਵਾਲੇ ਮਿੱਤਰਾਂ ਦੀ ਵੀ ਕੋਈ ਕਮੀ ਨਹੀਂ, ਜੋ ਉਸਾਰੂ ਢੰਗ ਨਾਲ ਇਸ ਦੀ ਵਰਤੋਂ 'ਚ ਲੱਗੇ ਹੋਏ ਹਨ। ਜਾਗਰੂਕ ਲੋਕਾਂ ਦਾ ਕਾਫ਼ਲਾ ਬਣਦਾ ਜਾ ਰਿਹਾ ਹੈ ਤੇ ਨਿਘਾਰ ਲਿਆਉਣ ਵਾਲਿਆਂ ਦੀ ਵੀ ਕਮੀ ਨਹੀਂ । ਸਭ ਤੋਂ ਵੱਧ ਗੰਦ ਪਾ ਰਹੇ ਹਨ ਸਾਡੇ ਪੰਜਾਬੀ ਸੱਭਿਆਚਾਰ ਦੇ ਸੇਵਕ ਕਹਾਉਣ ਵਾਲੇ ਗਾਇਕ ਤੇ ਗੀਤਕਾਰ। ਜਿੰਨ੍ਹਾਂ ਨੇ ਪਹਿਲਾਂ ਤਾਂ ਗੀਤਾਂ ਨੂੰ ਸੁਣਨ ਨਾਲੋਂ ਦੇਖਣ ਵਾਲੇ ਬਣਾ ਦਿੱਤਾ ਤੇ ਅੱਜ ਕੱਲ੍ਹ ਬੋਲਾਂ 'ਚ ਵੀਰ ਰਸ ਜਾਂ ਸ਼ਿੰਗਾਰ ਰਸ ਦੀ ਥਾਂ ਕਾਮ ਰਸ ਤੇ ਮਾਰ ਧਾੜ ਰਸ ਭਰ ਕੇ ਨਾ ਸੁਣਨ ਜੋਗੇ ਛੱਡੇ ਨਾ ਦੇਖਣ ਜੋਗੇ!
ਪਹਿਲਾਂ ਇੱਕ ਵਾਕਿਆ ਹੋਰ ਸਾਂਝਾ ਕਰ ਲਈਏ, ਫੇਰ ਅੱਗੇ ਦੀ ਗੱਲ ਕਰਦੇ ਹਾਂ। ਪਿਛਲੇ ਦਿਨੀਂ ਗਾਇਕ ਦਲਜੀਤ ਦੁਸਾਂਝ ਕਿਸੇ ਸਟੇਜ ਤੇ ਟਪੂਸੀਆਂ ਮਾਰਦਾ ਡਿੱਗ ਪਿਆ ਸੀ। ਲੋਕਾਂ ਉਸ ਦੀ ਇਸ ਵੀਡੀਓ 'ਤੇ ਪੁੱਠੇ ਸਿੱਧੇ ਕਮੈਂਟ ਕਰ ਦਿੱਤੇ ਸਨ। ਉੱਧਰ ਦਲਜੀਤ ਨੇ ਆਪਣੇ ਨਵੇਂ ਗਾਣੇ ਦਾ ਪ੍ਰੋਮੋ ਨੈੱਟ ਤੇ ਪਾ ਦਿੱਤਾ। ਹਮੇਸ਼ਾ ਵਾਂਗ ਉਸ ਦੇ ਫੈਨ ਵਾਹ-ਵਾਹ ਕਰੀ ਜਾ ਰਹੇ ਸਨ। ਪਰ ਕੁਝ ਜਾਗਰੂਕ ਮਿੱਤਰ ਇਸ ਵਿਚਲੇ ਗੰਦੇ ਬੋਲਾਂ ਤੇ ਉਂਗਲ਼ਾਂ ਚੁੱਕ ਕੇ ਦਿਲਜੀਤ ਦਾ ਦਿਲ ਨਹੀਂ ਜਿੱਤ ਸਕੇ। ਗਾਇਕ ਸਾਹਿਬ ਨੂੰ ਗ਼ੁੱਸਾ ਆ ਗਿਆ। ਉਹ ਨੇ ਸੋਚਿਆ, ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਉਨ੍ਹਾਂ ਚੁੱਕ ਲਿਆ ਆਪਣਾ ਵਾਜਾ ਤੇ ਆਪਣੀ ਭੜਾਸ ਕੈਮਰੇ ਮੂਹਰੇ ਕੱਢ ਦਿੱਤੀ। ਇਸੇ ਕ੍ਰੋਧ ਨੇ 'ਫੇਸਬੁੱਕ ਦੇ ਡਾਕੀਏ' ਸ਼ਬਦ ਦੀ ਉਤਪਤੀ ਕੀਤੀ। ਇਹ ਸ਼ਬਦ ਵਿਚ ਏਨੀ ਬੁਰਾਈ ਨਹੀਂ ਦਿਖਾਈ ਦੇ ਰਹੀ ਪਰ ਜੋ ਗਾਲ਼ੀ-ਗਲੋਚ ਤੇ ਉਹ ਉੱਤਰ ਆਇਆ ਉਸ ਲਈ ਤਾਂ ਇਹ ਹੀ ਕਿਹਾ ਜਾ ਸਕਦਾ ਕਿ ਕ੍ਰੋਧ ਅਕਲ ਨੂੰ ਖਾ ਜਾਂਦਾ। ਸੋ, ਉਹੀ ਕੁਝ ਇਸ ਗਾਇਕ ਨਾਲ ਹੋਇਆ।
ਅੱਗੇ ਜਾਣ ਤੋਂ ਪਹਿਲਾਂ ਦਲਜੀਤ ਬਾਰੇ ਜਿੰਨਾ ਕੁ ਮੈਂ ਅੱਖੀਂ ਦੇਖਿਆ, ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਸੁਣਿਆ ਹੈ ਕਿ ਦਿਲਜੀਤ ਇੱਕ ਉੱਘੇ ਕੀਰਤਨੀਏ ਸਿੰਘ ਦਾ ਨੇੜੇ ਦਾ ਰਿਸ਼ਤੇਦਾਰ ਹੈ। ਕਈ ਸਾਲਾਂ ਤੋਂ ਬਹੁਤ ਸਾਰੇ ਹਿੱਟ ਗੀਤ ਗਾ ਚੁੱਕਿਆ ਹੈ। ਜਦੋਂ ਤੱਕ ਇਹ ਗਾਇਕ 'ਹਨੀ ਸਿੰਘ' ਨਾਮੀ ਸੰਗੀਤਕਾਰ ਦੇ ਸੰਪਰਕ 'ਚ ਨਹੀਂ ਆਇਆ ਸੀ, ਉਦੋਂ ਤੱਕ ਇਸ ਤੇ ਕੋਈ ਉਂਗਲ ਨਹੀਂ ਉੱਠੀ ਸੀ। ਪਰ 'ਦਿਲਜੀਤ' ਦਾ ਮੰਨਣਾ ਹੈ ਕਿ 'ਹਨੀ ਸਿੰਘ' ਨੇ ਉਸ ਦਾ ਦਾਇਰਾ ਵਿਸ਼ਾਲ ਕੀਤਾ ਹੈ। ਸੋ, ਉਹ ਉਸ ਦਾ ਦੇਣ ਨਹੀਂ ਦੇ ਸਕਦਾ। ਮੇਰੀ ਜਿੰਨੀ ਕੁ ਸਾਂਝ ਇਸ ਗਾਇਕ ਨਾਲ ਪਈ ਹੈ, ਉਹ ਵੀ ਸਾਂਝੀ ਕਰ ਲਵਾਂ। ਪਿਛਲੇ ਵਰ੍ਹੇ ਜਦੋਂ ਇਹ ਗਾਇਕ ਐਡੀਲੇਡ ਵਿੱਚ ਆਪਣਾ ਸ਼ੋਅ ਕਰਨ ਆਇਆ ਸੀ ਤਾਂ ਤਕਰੀਬਨ ਇੱਕ ਘੰਟਾ ਮੇਰੀ ਇਸ ਗਾਇਕ ਨਾਲ ਕਈ ਮੁੱਦਿਆਂ ਤੇ ਗੱਲ ਹੋਈ ਸੀ। ਗੱਲਬਾਤ ਤੋਂ ਬਾਅਦ ਇਹ ਇੱਕ ਸੁਲਝਿਆ ਹੋਇਆ ਮੁੰਡਾ ਜਾਪਿਆ। ਗੱਲਾਂ-ਬਾਤਾਂ ਦੌਰਾਨ ਸਮਾਜ ਪ੍ਰਤੀ ਕਾਫ਼ੀ ਚਿੰਤਤ ਲੱਗਿਆ। ਉਸਨੇ ਚੰਗਾ ਕੰਮ ਕਰਨ ਪ੍ਰਤੀ ਵਚਨਬੱਧਤਾ ਦਰਸਾਈ। ਮੈਂ ਵੀ ਆਪਣੇ ਦਿਲ ਦੀ ਇੱਕ ਗੱਲ ਇਸ ਨਾਲ ਸਾਂਝੀ ਕੀਤੀ ਕਿ ਜੋ ਅੱਜਕੱਲ੍ਹ ਨਵੀਂ ਪੀੜ੍ਹੀ ਵਿੱਚ ਫਿਰ ਤੋਂ ਪੱਗ ਬੰਨ੍ਹਣ ਦਾ ਰੁਝਾਨ ਵਧਿਆ ਹੈ, ਉਸ ਪਿੱਛੇ ਤੁਹਾਡੇ ਸਮੇਤ ਤੁਹਾਡੇ ਕੁਝ ਸਮਕਾਲੀ ਗਾਇਕਾਂ ਦਾ ਬਹੁਤ ਵੱਡਾ ਰੋਲ ਹੈ। ਸੋ, ਤੁਸੀਂ ਵਧਾਈ ਦੇ ਪਾਤਰ ਹੋ। ਪਰ ਅੱਜ ਇਸ ਕਲਾਕਾਰ ਵੱਲੋਂ ਕੈਮਰੇ ਮੂਹਰੇ ਸ਼ਰੇਆਮ ਇਹੋ ਜਿਹਾ ਵਤੀਰਾ ਕਰਦੇ ਦੇਖ ਕੇ ਬੜਾ ਅਜੀਬ ਲੱਗਿਆ ਕਿ ਜਾਂ ਤਾਂ ਮੈਂ ਇਸ ਇਨਸਾਨ ਨੂੰ ਪੜ੍ਹਨ 'ਚ ਨਾਕਾਮ ਰਿਹਾ ਜਾਂ ਫੇਰ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਵਾਲੀ ਗੱਲ ਹੋ ਸਕਦੀ ਹੈ।
'ਹਨੀ ਸਿੰਘ' ਦੇ ਮਾਮਲੇ 'ਚ ਤਾਂ ਮੈਂ ਸਿਰਫ਼ ਏਨਾ ਹੀ ਲਿਖਾਂਗਾ ਕਿ ਜੇ ਇਹ ਉਹ ''ਪੱਚੀ ਪਿੰਡਾਂ ਵਾਲਾ'' 'ਹਨੀ ਸਿੰਘ' ਹੈ ਤਾਂ, ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਇਹੋ ਜਿਹੇ ਇਨਸਾਨ ਦਾ ਮੂੰਹ ਨਹੀਂ ਦੇਖਣਾ ਚਾਹਾਂਗਾ। ਖ਼ੁਦਾ ਨਾ ਖਾਸਤਾ ਕਦੇ ਸਾਹਮਣਾ ਹੋ ਗਿਆ ਤਾਂ ਫੇਰ ਰੱਬ ਜਾਣੇ ਸਾਡੇ ਅਮੀਰ ਸੱਭਿਆਚਾਰ ਦੇ ਇਸ ਕਾਤਿਲ ਨੂੰ ਕਿਵੇਂ ਮਾਫ਼ ਕਰਾਂਗਾ।
ਪਿਛਲੇ ਦਿਨੀਂ ਬਹੁਤ ਸਾਰੇ ਫੇਸਬੁੱਕੀਆਂ ਨੇ ਇਸ ਖ਼ਿਲਾਫ਼ ਇੱਕ ਮੁਹਿੰਮ ਵਿੱਢੀ ਹੈ। ਉਹ ਹੈ ਤਾਂ ਕਾਬਿਲ-ਏ-ਤਾਰੀਫ਼ ਪਰ ਨਿਧੜਕ ਨੌਜਵਾਨ ਲੇਖਕ ਸਵਰਨ ਸਿੰਘ ਟਹਿਣਾ ਹੋਰਾਂ ਨੇ ਆਪਣੇ ਇੱਕ ਲੇਖ 'ਚ ਇਸ ਮੁੱਦੇ ਨੂੰ ਚੁੱਕਿਆ ਸੀ। ਉਨ੍ਹਾਂ ਲਿਖਿਆ ਸੀ ਕਿ ਅਸੀਂ ਫੇਸਬੁੱਕ 'ਤੇ ਇੱਕ ਕਮੈਂਟ ਦੇ ਕੇ ਕੱਦੂ 'ਚ ਤੀਰ ਮਾਰਿਆ ਸਮਝ ਕੇ ਬਹਿ ਜਾਂਦੇ ਹਾਂ। ਉਨ੍ਹਾਂ ਸਹੀ ਗੱਲ ਕਹੀ ਹੈ ਕਿ ਚਾਰ ਅੱਖਰ ਲਿਖ ਕੇ ਇਸ ਬੁਰਾਈ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਇਸ ਲਈ ਪੂਰਾ ਮੋਰਚਾ ਚਲਾਉਣ ਦੀ ਲੋੜ ਹੈ।
ਸੋ, ਇਸੇ ਗੱਲ ਨੂੰ ਮੁੱਖ ਰੱਖਦਿਆਂ ਆਸਟ੍ਰੇਲੀਆ ਦੇ 24 ਘੰਟੇ ਚੱਲਣ ਵਾਲੇ ਪਹਿਲੇ ਪੰਜਾਬੀ ਰੇਡੀਓ ''ਹਰਮਨ ਰੇਡੀਓ'' ਨੇ ਇਸ ਮਾਮਲੇ 'ਚ ਪਹਿਲ ਕਦਮੀ ਕੀਤੀ ਹੈ। ਹੁਣ ਤੱਕ ਇਸ ਦਾ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ। ਪਰ ਸੋਚਣ ਦੀ ਗੱਲ ਇਹ ਹੈ ਕਿ ਜਦੋਂ ਆਪਣੇ ਸੰਘਰਸ਼ ਅਤੇ ਸ਼ੁਰੂਆਤੀ ਦੌਰ ਚੋਂ ਲੰਘ ਰਿਹਾ ਇੱਕ ਰੇਡੀਓ ਅਦਾਰਾ ਇਹ ਕਦਮ ਚੁੱਕ ਸਕਦਾ ਹੈ, ਤਾਂ ਸਥਾਪਿਤ ਲੋਕ ਇਸ ਮੁਹਿੰਮ ਵਿਚ ਹਿੱਸਾ ਕਿਉਂ ਨਹੀਂ ਪਾ ਸਕਦੇ? ਹੁਣ ਸੁਣ ਲਵੋ ਕਿ ਹਰਮਨ ਰੇਡੀਓ ਨੇ ਇਸ ਕੰਮ ਨੂੰ ਨੱਥ ਪਾਉਣ ਲਈ ਇਹੋ ਜਿਹਾ ਕੀ ਕਰ ਦਿੱਤਾ ।
ਜਦੋਂ ਨਿੱਤ ਦਿਹਾੜੇ ਜਾਗਰੂਕ ਸਰੋਤਿਆਂ ਵੱਲੋਂ ਲੱਚਰਤਾ ਦੇ ਮੁੱਦੇ ਨੂੰ ਚੁੱਕਿਆ ਜਾਂਦਾ ਰਿਹਾ ਤਾਂ 'ਹਰਮਨ ਰੇਡੀਓ' ਨੇ ਆਪਣੇ ਸਹਿਯੋਗੀਆਂ ਨਾਲ ਇੱਕ ਮੀਟਿੰਗ ਕੀਤੀ। ਉਸ ਵਿਚ ਸਭ ਨੇ ਆਪਣਾ ਆਪਣਾ ਨਜ਼ਰੀਆ ਰੱਖਿਆ ਕਿ ਇਸ ਕੰਮ 'ਚ ਰੇਡੀਓ ਕਿਸ ਤਰ੍ਹਾਂ ਯੋਗਦਾਨ ਪਾ ਸਕਦਾ ਹੈ। ਜ਼ਿਆਦਾਤਰ ਸਹਿਯੋਗੀਆਂ ਦਾ ਮੰਨਣਾ ਸੀ ਕਿ ਜਿਸ ਗਾਣੇ ਦੇ ਬੋਲਾਂ ਵਿਚ ਮਾਰ-ਧਾੜ ਜਾਂ ਅਸ਼ਲੀਲਤਾ ਆਉਂਦੀ ਹੈ, ਉਨ੍ਹਾਂ ਨੂੰ ਰੇਡੀਓ ਤੇ ਚਲਾਉਣਾ ਹੀ ਨਹੀਂ ਚਾਹੀਦਾ। ਪਰ ਇਹਨਾਂ ਗੱਲਾਂ ਨੂੰ ਚੁੱਪ ਚਾਪ ਸੁਣ ਰਹੇ ਰੇਡੀਓ ਦੇ ਡਾਇਰੈਕਟਰ 'ਅਮਨਦੀਪ ਸਿੱਧੂ' ਜ਼ਿਆਦਾ ਸੰਤੁਸ਼ਟ ਨਹੀਂ ਦਿਸੇ। ਉਹ ਕਹਿੰਦੇ ਇਸ ਨਾਲ ਅਸਲੀ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ, ਕਿਉਂਕਿ ਇੱਕ ਅਦਾਰੇ ਵੱਲੋਂ ਇਹੋ ਜਿਹਾ ਕਰਨ ਨਾਲ ਇਹਨਾਂ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਿਆ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੀ ਇਸ ਵਿਚ ਕੀ ਰਾਏ ਹੈ ਤਾਂ ਉਹ ਕਹਿੰਦੇ; "ਭਾਅ ਜੀ! ''ਮੈਂ ਚਾਹੁੰਦਾ ਕਿ ਇਹਨਾਂ ਦੇ ਤੀਰਾਂ ਦਾ ਮੂੰਹ ਇਹਨਾਂ ਵੱਲ ਹੀ ਕਰ ਦੇਈਏ। ਤਾਂ ਕਿ ਜਿੰਨੇ ਵਾਰ ਇਹ ਸਾਡੇ ਸੱਭਿਆਚਾਰ ਤੇ ਕਰ ਰਹੇ ਹਨ, ਉਹ ਸਾਰੇ ਇਹਨਾਂ ਨੂੰ ਆਪਣੀ ਹਿੱਕ ਤੇ ਝੱਲਣੇ ਪੈਣ। ਇੱਕ ਹੋਰ ਵੱਡੀ ਸਚਾਈ ਇਹ ਹੈ ਕਿ ਇਸ ਕੰਮ 'ਚ ਸਰੋਤੇ ਜੋ ਇਹਨਾਂ ਦੇ ਗਾਣਿਆਂ ਦੀ ਫ਼ਰਮਾਇਸ਼ ਕਰਦੇ ਹਨ, ਬਰਾਬਰ ਦੇ ਗੁਨਾਹਗਾਰ ਹਨ। ਜੋ ਵਿਚਾਰ ਮੇਰੇ ਮਨ 'ਚ ਹੈ, ਉਸ ਨਾਲ ਇਹਨਾਂ ਦੋਹਾਂ ਧਿਰਾਂ ਨੂੰ ਸ਼ਰਮ ਝੱਲਣੀ ਪੈਣੀ ਹੈ"।
ਮੇਰੀ ਉਤਸੁਕਤਾ ਵੱਧ ਗਈ ਕਿ ਸਿੱਧੂ ਸਾਹਿਬ ਆਪਣੇ ਤਰਕਸ਼ 'ਚ ਇਹੋ ਜਿਹਾ ਕਿਹੜਾ ਬ੍ਰਹਮ ਅਸਤਰ ਪਾਈ ਬੈਠੇ ਹਨ! ਉਨ੍ਹਾਂ ਜੋ ਸੁਝਾਅ ਦਿੱਤਾ ਉਹ ਸਭ ਦੇ ਸੀਨੇ ਵੱਜਿਆ। ਜਿਸ ਤਹਿਤ ਇਹ ਫ਼ੈਸਲਾ ਲਿਆ ਗਿਆ ਕਿ ਦੋ ਕਿਸਮ ਦੀਆਂ ਚੇਤਾਵਨੀਆਂ ਬਣਾਈਆਂ ਜਾਣ। ਜਿਨ੍ਹਾਂ ਵਿਚ ਇੱਕ ਮਾਰ ਧਾੜ ਤੇ ਹਿੰਸਕ ਵਿਸ਼ੇ ਪ੍ਰਤੀ ਚੇਤਾਵਨੀ ਹੋਵੇ ਤੇ ਦੂਜੀ ਲੱਚਰਤਾ ਪ੍ਰਤੀ। ਜਦੋਂ ਵੀ ਕੋਈ ਸਰੋਤਾ ਇਹੋ ਜਿਹੇ ਗੀਤ ਦੀ ਫ਼ਰਮਾਇਸ਼ ਕਰੇ ਤਾਂ ਗੀਤ ਤੋਂ ਪਹਿਲਾਂ ਇਹ ਚੇਤਾਵਨੀ ਚਲੇ ਕਿ ''ਹੁਣ ਚੱਲਣ ਵਾਲੇ ਗੀਤ ਵਿਚ ਅਸੱਭਿਅਕ ਵਿਸ਼ੇ ਜਾਂ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਸਰੋਤਿਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ''। ਜਾਂ ''ਹੁਣ ਚੱਲਣ ਵਾਲੇ ਗੀਤ ਵਿਚ ਮਾਰ ਧਾੜ ਜਾਂ ਹਿੰਸਕ ਵਿਸ਼ਾ ਹੈ, ਸਰੋਤਿਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ''। ਉਮੀਦ ਹੈ ਇਸ ਚੇਤਾਵਨੀ ਨਾਲ ਸੂਝਵਾਨ ਸਰੋਤੇ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰ ਲੈਣਗੇ, ਤਾਂ ਕਿ ਆਪਣੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ।
ਇਹੋ ਜਿਹੀ ਚੇਤਾਵਨੀ ਸੁਣਨ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਸੂਝਵਾਨ ਸਰੋਤਾ ਦੁਬਾਰਾ ਉਸ ਗਾਣੇ ਦੀ ਫ਼ਰਮਾਇਸ਼ ਕਰੇਗਾ। ਹਾਂ ! ਵਿਰਸੇ ਦਾ ਘਾਣ ਕਰਕੇ ਆਪਣੀਆਂ ਜੇਬਾਂ ਭਰਨ ਵਾਲਿਆਂ ਨੂੰ ਸ਼ਾਇਦ ਇਹ ਚੇਤਾਵਨੀ ਗੀਤ ਨਾਲੋਂ ਵੀ ਹਿੰਸਕ ਜਾਂ ਲੱਚਰ ਲੱਗੇ। ਹੁਣ ਸੋਚਣ ਦੀ ਗੱਲ ਇਹ ਹੈ ਕਿ ਹਰਮਨ ਰੇਡੀਓ ਨੇ ਤਾਂ ਇਹ ਰੀਤ ਚੜ੍ਹਦੇ ਸਾਲ ਤੋਂ ਸ਼ੁਰੂ ਕਰ ਦੇਣੀ ਹੈ। ਪਰ ਕੀ ਇਹ ਦੂਜੇ ਅਦਾਰੇ ਵੀ ਇਸ ਨੂੰ ਲਾਗੂ ਕਰਨ 'ਚ ਦਿਲਚਸਪੀ ਦਿਖਾਉਣਗੇ ਕਿ ਸਿਰਫ਼ ਚਾਰ ਛਿੱਲੜਾਂ ਲਈ ਆਪਣੇ ਅਮੀਰ ਵਿਰਸੇ 'ਚ ਇਹ ਗਾਲੀ ਗਲੋਚ ਦੇ ਦੌਰ ਨੂੰ ਹੱਲਾਸ਼ੇਰੀ ਦੇਣਗੇ!
ਗਲ ਮੋੜ ਕੇ ਫੇਸਬੁੱਕ ਦੇ ਡਾਕੀਆਂ ਤੇ ਲੈ ਕੇ ਆਉਂਦੇ ਹਾਂ। ਦੋਸਤੋ! ਇਹ ਜਿਹੜਾ ਰੁਝਾਨ ਚੱਲਿਆ ਹੈ, ਇਸ ਬਾਰੇ ਜੇ ਇੰਝ ਕਹਿ ਲਈਏ ਕਿ ਵਕਤ ਨੇ ਹਰ ਬੰਦੇ ਦੇ ਹੱਥ ਇੱਕ ਇਹੋ ਜਿਹੀ ਤਾਕਤ ਦੇ ਦਿੱਤੀ ਹੈ, ਜਿਸ ਨਾਲ ਘੱਟੋ-ਘੱਟ ਅਸੀਂ ਆਪਣੇ ਅਧਿਕਾਰਾਂ ਦੀ ਰਾਖੀ ਕਰ ਸਕਦੇ ਹਾਂ। ਬਸ਼ਰਤੇ, ਇਸ ਦੀ ਵਰਤੋਂ ਉਸਾਰੂ ਸੋਚ ਨਾਲ ਤੇ ਚੰਗੇ ਕਾਰਜਾਂ ਲਈ ਕੀਤੀ ਜਾਵੇ। ਨਾ ਕੀ ਲੱਚਰਤਾ ਫੈਲਾਉਣ ਲਈ ਜਾਂ ਫੇਰ ਇੱਕ ਦੂਜੇ ਨਾਲ ਕਿੜ ਕੱਢਣ ਲਈ। ਪਰ ਅਫ਼ਸੋਸ ! ਇਹੋ ਜਿਹਾ ਹੋ ਬਹੁਤ ਘੱਟ ਰਿਹਾ ਹੈ। ਮੇਰੇ ਇੱਕ ਕਲਮੀ ਮਿੱਤਰ 'ਗਿੰਨੀ ਸਾਗੁ' ਦੇ ਕਹਿਣ ਵਾਂਗ ਬਾਈ ਜੀ ਫੇਸਬੁੱਕ ਟੁੱਚ-ਘੜੁੱਚ ਸ਼ਾਇਰੀ, ਲੱਚਰ ਗੀਤ, ਗੰਦੀਆਂ ਫ਼ੋਟੋ, ਅਸ਼ਲੀਲ ਵੀਡੀਓ ਦਾ ਅੱਡਾ ਬਣ ਕੇ ਰਹਿ ਗਈ ਹੈ। ਗੱਲ ਹੈ ਵੀ ਸੌ ਫ਼ੀਸਦੀ ਸੱਚੀ। ਅੱਜ ਕੱਲ੍ਹ ਤਾਂ ਇਹ ਲੜਾਈ ਦਾ ਅੱਡਾ ਵੀ ਬਣ ਗਈ ਹੈ।
ਹੋਰ ਤਾਂ ਹੋਰ ਅੱਜ ਕੱਲ੍ਹ ਜੋ ਵਾਇਰਸ ਦਾ ਹਮਲਾ ਫੇਸਬੁੱਕ ਤੇ ਹੋ ਰਿਹਾ ਉਹ ਸਭ ਤੋਂ ਹੀ ਸ਼ਰਮਸਾਰ ਹੈ। ਜਦੋਂ ਮਰਜ਼ੀ ਆਪਣਾ ਅਕਾਉਂਟ ਖੋਲ੍ਹੋ, ਮੂਹਰੋਂ ਪੰਜ-ਚਾਰ ਇਹੋ ਜਿਹੀਆਂ ਪੋਸਟਾਂ ਤੁਹਾਡੀ ਵਾਲ ਤੇ ਪੋਸਟ ਕੀਤੀਆਂ ਪਈਆਂ ਹੋਣ ਗਈਆਂ ਜਿੰਨਾਂ ਨੂੰ ਦੇਖ ਕੇ ਛੇਤੀ ਛੇਤੀ ਲੈਪਟਾਪ ਦਾ ਮੂੰਹ ਕੰਧ ਵੱਲ ਕਰਨਾ ਪੈਂਦਾ ਹੈ, ਖੌਰੇ ਕੋਈ ਦੇਖ ਹੀ ਨਾ ਲਵੇ। ਇਸ ਵਿਚਲੀ ਇੱਕ ਹੋਰ ਸੱਚਾਈ ਨੂੰ ਵੀ ਸਾਂਝਾ ਕਰ ਹੀ ਲਈਏ। ਜਦੋਂ ਕਿਸੇ ਮੇਰੇ ਮਿੱਤਰ ਦੇ ਖਾਤੇ ਚੋਂ ਇਹ ਅਸ਼ਲੀਲ ਪੋਸਟਾਂ ਆਉਂਦੀਆਂ ਹਨ ਤਾਂ ਉਹ ਮਿੱਤਰ ਦੂਜਿਆਂ ਤੋਂ ਮਾਫ਼ੀ ਮੰਗਦਾ ਹੈ ਕਿ ਮੇਰੇ ਖਾਤੇ ਚੋਂ ਜੋ ਗ਼ਲਤ ਪੋਸਟਾਂ ਹੋ ਰਹੀਆਂ ਹਨ ਉਸ 'ਚ ਮੇਰਾ ਕਸੂਰ ਨਹੀਂ ਹੈ । ਇਹ ਸਭ ਕੁਝ ਖ਼ੁਦ ਹੀ ਹੋਈ ਜਾਂਦਾ ਹੈ। ਪਰ ਸੱਚ ਇਹ ਹੁੰਦਾ ਹੈ ਕਿ ਅਣਜਾਣ ਪੁਣੇ ਵਿੱਚ ਕਈ ਵਾਰ ਸਾਡਾ ਮਨ ਲਲਚਾ ਜਾਂਦਾ ਤੇ ਅਸੀਂ ਵੇਲੇ-ਕੁਵੇਲੇ ਪਰਦੇ ਨਾਲ ਦੁਨੀਆਂ ਤੋਂ ਅੱਖ ਬਚਾ ਕੇ ਉਸ ਅਸ਼ਲੀਲ ਤਸਵੀਰ ਜਾਂ ਵੀਡੀਓ ਤੇ ਕਲਿੱਕ ਕਰ ਬਹਿੰਦੇ ਹਾਂ। ਬੱਸ ਇਹੀ ਗੁਸਤਾਖ਼ੀ ਫੇਰ ਸਾਨੂੰ ਥਾਂ-ਥਾਂ ਜ਼ਲੀਲ ਕਰਦੀ ਹੈ।
ਫੇਸ ਬੁੱਕ ਦੇ ਡਾਕੀਆਂ ਦੀ ਨਿੰਦਿਆ ਤਾਂ ਬਹੁਤ ਹੋ ਗਈ । ਆਓ, ਹੁਣ ਇਸ ਦਾ ਚੰਗਾ ਪੱਖ ਵੀ ਦੇਖ ਲਈਏ। ਚੰਗੀ ਸੋਚ ਵਾਲੇ ਬੰਦੇ ਅੱਜ ਵੀ ਇਸ ਸਾਧਨ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕਰ ਰਹੇ ਹਨ। ਜਿਨ੍ਹਾਂ ਵਿਚੋਂ ਮੈਂ ਇਨਸਾਨੀਅਤ ਗਰੁੱਪ ਦੀ ਗੱਲ ਕਰਨੀ ਚਾਹਾਂਗਾ। ਇਸ ਗਰੁੱਪ ਦੇ ਤਹਿਤ ਦੁਨੀਆ ਭਰ ਦੇ ਜਾਗਰੂਕ ਸੱਜਣ ਲੋੜਵੰਦਾਂ ਦੀ ਮਦਦ ਕਰ ਕੇ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ। ਇਹ ਗਰੁੱਪ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਮੱਦਦ ਕਰ ਚੁੱਕਿਆ ਹੈ । ਇਸ ਗਰੱਪ ਵਿਚ ਪੰਜਾਬੀ ਨਿਊਜ਼ ਆਨਲਾਈਨ ਦੇ ਚੀਫ਼ ਐਡੀਟਰ ਸੁਖਨੈਬ ਸਿੰਘ ਸਿੱਧੂ, ਕੈਨੇਡਾ ਤੋਂ ਗੁਰਮੁਖ ਸਿੰਘ ਝੁੱਟੀ, ਦੁਬਈ ਤੋਂ ਖੀਵਾ ਮਾਹੀ ਅਤੇ ਹੋਰ ਬਹੁਤ ਸਾਰੇ ਮਿੱਤਰ ਹਰ ਵਕਤ ਮਦਦ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਬਹੁਤ ਸਾਰੇ ਉੱਦਮੀ ਪੰਜਾਬੀ ਮਾਂ ਬੋਲੀ ਦੇ ਫੈਲਾਓ ਲਈ ਇਸ ਸਾਧਨ ਦੀ ਵਰਤੋਂ ਕਰ ਕੇ ਮਾਂ ਬੋਲੀ ਦੀ ਅਸਲੀ ਸੇਵਾ ਕਰ ਰਹੇ ਹਨ। ਕਈ ਲੋਕ ਸਮਾਜ 'ਚ ਫੈਲ ਚੁੱਕੀਆਂ ਬੁਰਾਈਆਂ ਨਾਲ ਦੋ-ਦੋ ਹੱਥ ਕਰ ਰਹੇ ਹਨ। ਕਈ ਅਖੌਤੀ ਗਾਇਕਾਂ ਤੇ ਅਖੌਤੀ ਸਾਧਾਂ ਨੂੰ ਨੱਥ ਪਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਕੁਝ ਮੇਰੇ ਵੀਰ ਪੰਜਾਬੀ ਵਿਚ ਹਾਇਕੂ ਵਿਧੀ ਨੂੰ ਦੁਨੀਆਂ ਤੱਕ ਪਹੁੰਚਾਉਣ 'ਚ ਯਤਨਸ਼ੀਲ ਹਨ। ਸੋ, ਮੁੱਕਦੀ ਗੱਲ ਇਹ ਹੈ ਕਿ ਚੰਗੇ ਕੰਮ ਕਰਨ ਵਾਲਿਆਂ ਦਾ ਵੀ ਤੋੜਾ ਨਹੀਂ। ਪਰ ਪਤਾ ਨਹੀਂ ਕਿਉਂ ਮਾੜੇ ਕੰਮ ਵਾਲਿਆਂ ਦੀ ਬਹੁਤਾਤ ਹੈ।
ਪਰ ਜੇ ਹੁਣ ਪੰਜਾਬੀਆਂ ਦੀ ਅਣਖ ਦੀ ਗੱਲ ਕਰੀਏ ਤਾਂ ਇਤਿਹਾਸ ਕਹਿੰਦਾ ਹੈ ਕਿ ਅਸੀਂ ਪਹਿਲਾਂ ਵਾਰ ਕਰਦੇ ਨਹੀਂ, ਪਰ ਜੇ ਕੋਈ ਵਾਰ ਕਰਦਾ ਤਾਂ ਸਾਨੂੰ ਉਸ ਦਾ ਮੂੰਹ ਤੋੜ ਜਵਾਬ ਦੇਣਾ ਵੀ ਆਉਂਦਾ ਹੈ। ਬੱਸ ਲੋੜ ਹੈ, ਇੱਕ ਜੁੱਟਤਾ ਦਿਖਾਉਣ ਦੀ । ਹੁਣ ਜਦੋਂ ਇੱਕ ਗਾਇਕ ਨੇ ਆਪਣੀ ਲੱਚਰਤਾ ਫੈਲਾਉਣ ਲਈ ਸਾਨੂੰ ਸਭਨਾਂ ਨੂੰ ਫੇਸਬੁੱਕ ਦੇ ਡਾਕਅਿਾਂ ਦਾ ਦਰਜਾ ਦੇ ਹੀ ਦਿੱਤਾ ਹੈ, ਤਾਂ ਆਓ ਸਾਰੇ ਰਲ ਕੇ ਦਿਖਾ ਦੇਈਏ ਕਿ 'ਡਾਕੀਆ' ਜਿਸ ਨੂੰ ਸਾਡੇ ਸਮਾਜ ਨੇ 'ਵਿਚਾਰੇ' ਦੀ ਪਰਿਭਾਸ਼ਾ ਦੇ ਰੱਖੀ ਹੈ, ਉਸ ਵਿਚ ਅਸਲ ਵਿਚ ਕਿੰਨੀ ਤਾਕਤ ਹੁੰਦੀ ਹੈ। ਨਾਲੇ ਉਹ ਦਿਨ ਗਏ ਹੁਣ ਜਦੋਂ ਇਬਰਾਹੀਮ ਲਿੰਕਨ ਦੇ ਮਰਨ ਦੀ ਖ਼ਬਰ ਅਮਰੀਕਾ ਤੋਂ ਇੰਗਲੈਂਡ ਤਕ ਛੇ ਮਹੀਨਿਆਂ 'ਚ ਪਹੁੰਚੀ ਸੀ। ਅੱਜ ਤਾਂ ਆਧੁਨਿਕਤਾ ਨਾਲ ਲੈਸ ਡਾਕੀਆ ਜੇ ਆਪਣੀ ਆਈ ਤੇ ਆ ਜਾਵੇ ਤਾਂ ਇੱਕ ਅੱਧਾ ਗਾਇਕ ਤਾਂ ਕਿ ਮਾਂ ਬੋਲੀ ਦਾ ਘਾਣ ਕਰਨ ਵਾਲਿਆਂ ਨੂੰ ਹੀ ਲੁਕਣ ਦਾ ਥਾਂ ਨਹੀਂ ਥਿਆਉਣੀ।
ਜਾਂਦੇ-ਜਾਂਦੇ ਹੋਰ ਸੁਣ ਲਵੋ ਅੱਜ ਕੱਲ੍ਹ ਸਾਡਾ ਨੌਜਵਾਨ ਵਰਗ ਇਹਨਾਂ ਅਖੌਤੀ ਗਾਇਕਾਂ ਨੂੰ ਆਪਣੇ ਰੋਲ ਮਾਡਲ ਬਣਾ ਲੈਂਦਾ ਹੈ, ਕਿਉਂਕਿ ਉਨ੍ਹਾਂ ਨੂੰ ਇਹਨਾਂ ਦੀ ਬਾਹਰੀ ਦਿੱਖ ਆਪਣੇ ਵੱਲ ਖਿੱਚਦੀ ਹੈ। ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਪਿਛਲੇ ਦਿਨੀਂ ਅਖ਼ਬਾਰ 'ਚ ਇੱਕ ਖ਼ਬਰ ਛਪੀ ਸੀ। "ਹੱਥ ਕੋਈ ਨਹੀਂ ਪਾਉਂਦਾ ਸਾਨੂੰ ਖੁੱਲ੍ਹੇ ਸ਼ੇਰਾਂ ਨੂੰ" ਨਾਂ ਦਾ ਇੱਕ ਗੀਤ ਗਾਉਣ ਵਾਲਾ ਗਾਇਕ ਬੇਨਤੀ ਕਰ ਰਿਹਾ ਸੀ ਕਿ ਮੇਰੀ ਜਾਨ ਨੂੰ ਖ਼ਤਰਾ ਹੈ, ਇਸ ਲਈ ਅੱਜਕੱਲ੍ਹ ਡਰਦਾ ਮਾਰਿਆ ਮੈਂ ਘਰੋਂ ਬਾਹਰ ਨਹੀਂ ਨਿਕਲਦਾ। ਬਾਕੀ ਤੁਸੀਂ ਆਪ ਸਿਆਣੇ ਹੋ। ਮੇਰੀ ਤਾਂ ਜਿੰਨੀ ਕੁ ਮੱਤ ਸੀ ਉਨ੍ਹੀਂ ਕੁ ਗੱਲ ਕਰ ਦਿੱਤੀ ਹੁਣ ਫ਼ੈਸਲਾ ਤੁਹਾਡੇ ਹੱਥ ਹੈ।
****
-ਪ੍ਰੋ. ਪੰਡਤਰਾਓ ਧਰੇਨੰਵਰ[Image]
ਆਧੁਨਿਕ ਕਾਲ ਦੇ ਵਿਸ਼ਵੀਕਰਣ ਯੁਗ ਵਿੱਚ ਸਵਾਰਥੀ ਲੋਕ ਆਪਣੇ ਅਸਤਿੱਤਵ ਲਈ ਜਿਉਂਦੇ ਰਹਿੰਦੇ ਹਨ | ਹਜ਼ਾਰਾਂ ਸਾਲਾਂ ਤੋਂ ਸ਼ੋਸ਼ਤ ਹੋਏ ਕੁਝ ਜਨਸਮੂਹ ਹੁਣ ਵੀ ਵੀ ਸ਼ੋਸ਼ਤ ਹੋ ਰਹੇ ਹਨ | ਚਾਹੇ ਉਹ ਜਾਤੀ ਆਧਾਰ ਤੇ ਹੋਵੇ ਜਾਂ ਫਿਰ ਲਿੰਗ ਦ ਆਧਾਰ ਤੇ ਹੋਵੇ | ਇਸ ਤਰ੍ਹਾਂ ਦੇ ਯੁੱਗ ਵਿੱਚ ਕੌਣ, ਕਿਸ ਦੀ ਸੇਵਾ ਕਰੇਗਾ, ਪਰ ਸਿੱਖ ਧਰਮ ਇਕ ਇਹੋ ਜਿਹਾ ਧਰਮ ਹੈ, ਜਿਸਦੇ ਵਿੱਚ ਨਿਸਵਾਰਥ ਸੇਵਾ ਪਾ ਸਕਦੇ ਹਾਂ
| ਮੈਨੂੰ ਤਾਂ ਹਰੇਕ ਗੁਰ-ਸਿੱਖ ਦੁਨੀਆਂ ਨੂੰ ਸੁੰਦਰ ਬਣਾਉਣ ਦੀ ਜੁੰਮੇਵਾਰੀ ਉਠਾਈ ਹੁੰਦੀ ਪ੍ਰਤੀਤ ਹੁੰਦਾ ਹੈ | ਕੋਈ ਵੀ ਗੁਰ-ਸਿੱਖ ਮਿਲ ਕੇ ਗੱਲ-ਬਾਤ ਕਰਕੇ ਵੇਖੋ ਉਹ ਸਿੱਖ ਦਾ ਮੰਨ ਨਿਵਾਂ, ਮੱਤ-ਉੱਚੀ ਨੂੰ ਸਾਬਿਤ ਕਰਦੇ ਹਨ, ਕਿਉਂਕਿ ਸੱਚੀ ਸੇਵਾ ਕਰਨ ਤੋਂ ਬਾਅਦ ਹੀ ਉਹਨਾਂ ਦੀ ਮੱਤ ਉੱਚੀ ਹੋ ਸਕਦੀ ਹੈ | ਮੱਤ ਉਚੀ ਹੋਣ ਲਈ ਨੀਵੇਂ ਮਨ ਨਾਲ ਮਾਨਵਤਾ ਦੀ ਸੇਵਾ ਕਰਨਾ ਇਕ ਸੱਚਾ ਗੁਰ-ਸਿੱਖ ਜਾਣਦਾ ਹੈ | ਸੱਚੇ ਮੰਨ ਦੇ ਨਾਲ ਹੀ ਜਨ-ਸੇਵਾ ਕਰਨਾ ਪ੍ਰਮਾਤਮਾ ਦੀ ਸੇਵਾ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:-
ਜੋ ਤਿਸੁ ਭਾਵੈ, ਸੁ ਆਰਤੀ ਹੋਇ || (ਧਨਾਸਰੀ 663)
ਜਿਹੜਾ ਵੀ ਸੱਚੇ ਦਿਲ ਨਾਲ ਸੇਵਾ ਕਰਦਾ ਹੈ, ਉਹ ਪ੍ਰਮਾਤਮਾ ਨੂੰ ਭਾਂਉਂਦਾ ਹੈ | ਜਨ ਸੇਵਾ ਵਿੱਚ ਕਦੇ ਵੀ ਜਾਤੀ, ਵਰਣ ਤੇ ਲਿੰਗ ਦੇ ਅਧਾਰ ਤੇ ਅਸਮਾਨਤਾ ਨਹੀਂ ਹੋਣੀ ਚਾਹੀਦੀ | ਪ੍ਰਮਾਤਮਾ ਦੇ ਸਾਹਮਣੇ ਸਭ ਇਕ ਸਮਾਨ ਹਨ | ਗੁਰੂ ਜੀ ਆਖਦੇ ਹਨ:--
ਸਭੁ ਕੋ ਊਚਾ ਆਖੀਐ, ਨੀਚੁ ਨ ਦੀਸੈ ਕੋਇ ||
ਇਕਨੈ ਭਾਂਡੇ ਸਾਜਿਐ, ਇਕੁ ਚਾਨਣੁ ਤਿਹੁ ਲੋਇ || (ਸਿਰੀ 62)
ਵਾਹਿਗੁਰੂ ਦੇ ਸਾਹਮਣੇ ਨਾ ਕੋਈ ਛੋਟਾ ਹੈ ਨਾ ਹੀ ਕੋਈ ਵੱਡਾ ਹੈ | ਸਭ ਇਕ ਸਮਾਨ ਹਨ ਤੇ ਗੁਰੂ ਘਰ ਸਭ ਲਈ ਖੁਲ੍ਹਾ ਹੈ | ਅੱਜ ਸ਼੍ਰੀ ਹਰਿਮੰਦਰ ਸਾਹਿਬ, ਇਸ ਸਮਾਨਤਾ ਦਾ ਪ੍ਰਤੀਕ ਹੈ ਜਿਸ ਦੇ ਚਾਰੋਂ ਦਿਸ਼ਾ ਵਿੱਚ ਚਾਰ ਦਰਵਾਜੇ ਹਨ ਜਿਸਦਾ ਭਾਵ ਹੈ ਗੁਰੂ ਹਰ ਧਰਮ, ਵਰਗ, ਜਾਤੀ ਲਈ ਇਕ ਸਮਾਨ ਭਾਵਨਾ ਰੱਖਦਾ ਹੈ | ਜਿੱਥੇ ਅਮੀਰ, ਗਰੀਬ, ਵੱਖ ਵੱਖ ਧਰਮਾਂ, ਜਾਤੀਆਂ ਅਤੇ ਵਰਗਾਂ ਦੇ ਲੋਕ ਇਕੱਠੇ ਬੈਠ ਕੇ ਪੰਗਤ ਤੇ ਸੰਗਤ ਦਾ ਅਨੰਦ ਮਾਣਦੇ ਹਨ |
ਜਦ ਮੈਂ ਆਪਣੇ ਮਾਤਾ ਪਿਤਾ ਨਾਲ ਪਹਿਲੀ ਵਾਰ ਸ਼੍ਰੀ ਹਰਿਮੰਦਰ ਸਾਹਿਬ ਗਿਆ ਸੀ ਤਾਂ ਮੈਨੂੰ ਅਹਿਸਾਸ ਹੋਇਆ ਸੀ ਕਿ ਸ਼ਾਂਤੀ ਪਾਉਣ ਲਈ ਸ਼੍ਰੀ ਹਰਿਮੰਦਰ ਸਾਹਿਬ ਤੋਂ ਵੱਧ ਕੇ ਪਵਿੱਤਰ ਸਥਾਨ ਕੋਈ ਨਹੀਂ ਹੋ ਸਕਦਾ | ਮੈਂ ਪਰਮਾਤਮਾ ਦੀ ਮੌਜੂਦਗੀ ਨੂੰ ਹਰਿਮੰਦਰ ਸਾਹਿਬ ਦੇ ਹਰ ਕਣ ਕਣ ਵਿੱਚ ਮਹਿਸੂਸ ਕੀਤਾ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਪਵਿੱਤਰ ਸਰੋਵਰ ਦੇ ਕੰਢੇ ਤੇ ਬੈਠ ਕੇ ਕੀਰਤਨ ਰਾਹੀਂ ਗੁਰੂ ਵਾਕਾਂ ਨੁੰ ਸੁਣਨਾ ਮੇਰੇ ਲਈ ਇਕ ਯਾਦਗਾਰ ਪਲ ਸੀ | ਕੀਰਤਨ ਸੁਣਦਿਆਂ ਸਾਨੂੰ ਦੋ ਘੰਟੇ ਹੋ ਚੁੱਕੇ ਸਨ ਦੇ ਦਿਲ ਹਾਲੇ ਹੋਰ ਬੈਠਣ ਲਈ ਕਹਿ ਰਿਹਾ ਸੀ | ਉਸ ਪਵਿੱਤਰ ਸਰੋਵਰ ਦਾ ਨਜ਼ਾਰਾ ਮੈਨੂੰ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸੰਸਾਰ ਭਰ ਦੀਆਂ ਪਵਿੱਤਰ ਨਦੀਆਂ ਦਾ ਸੰਗਮ ਹੋ ਗਿਆ ਹੋਵੇ | ਮੈਂ ਸੋਚ ਰਿਹਾ ਸੀ ਜਿਵੇਂ ਜਾਰੀ ਦੁਨੀਆਂ ਦੀਆਂ ਨਦੀਆਂ ਨੂੰ}ਮਿਲਾਕੇ ਜਿਵੇਂ ਮਹਾਂਸਾਗਰ ਬਣ ਜਾਂਦਾ ਹੈ, ਉਸੇ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ ਬਾਅਦ ਦੁਨੀਆਂ ਦੇ ਸਾਰੇ ਧਰਮ ਮਿਲ ਕੇ ਇਸੇ ਪਵਿੱਤਰ ਸਥਾਨ ਤੇ ਇਕ ਸੰਸਾਰੀ ਧਰਮ ਸਥਾਪਤ ਕਰਨਗੇ | ਪਤਾ ਨਹੀਂ ਹਜ਼ਾਰਾਂ ਸਾਲਾਂ ਤੋਂ ਬਾਅਦ ਵਾਹਿਗੁਰੂ ਦਾ ਇਹ ਪਵਿੱਤਰ ਸਥਾਨ ਸੰਸਾਰੀ ਸਾਰੇ ਧਰਮਾਂ ਨੂੰ ਇਕ ਸੰਸਾਰੀ ਧਰਮ ਵਿੱਚ ਪਰਿਵਰਤਨ ਲਿਆਉਣ ਵਾਲੇ ਸਵਰਗ ਦੇ ਰੂਪ ਵਿੱਚ ਸਾਹਮਣੇ ਆਪੇ | ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:-
ਏਕੋ ਹੁਕਮੁ ਵਰਤੈ ਸਭ ਲੋਈ ||
ਏਕਮੁ ਤੇ ਸਭ ਓਪਤਿ ਹੋਈ || (ਗਉੜੀ 223)
੦ਓ ਸਰਵ ਸ਼੍ਰੇਸ਼ਟ ਹੈ, ਦੁਨੀਆਂ ਦੇ ਸਾਰੇ ਜੀਵ-ਜੰਤੂ ਉਸ ਵਾਹਿਗੁਰੂ ਦੀ ਕ੍ਰਿਪਾ ਨਾਲ ਇਸ ਦੁਨੀਆਂ ਤੇ ਮੌਜੂਦ ਹਨ | ਕੋਈ ਵੀ ਇਨਸਾਨ ਜੇਕਰ ਇਕ ਵਾਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਵੇ ਤਾਂ ਉਹ ਸੱਚੀ ਭਾਵਨਾ ਰੱਖਣ ਵਾਲਾ ਸਿੱਖ ਬਣੇਗਾ | ਸਿੱਖ ਦਾ ਭਾਵ ਹੈ ਸਿੱਖਣ ਵਾਲਾ-ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਸਚਾਈ, ਮਾਨਵਤਾ ਅਤੇ ਸੇਵਾ ਭਾਵਨਾ ਨੂੰ ਸਿਖਣ ਵਾਲਾ ਸੱਚਾ ਸਿੱਖ ਬਣ ਗਿਆ ਹਾਂ | ਬੇਸ਼ੱਕ ਹੋ ਸਕਦਾ ਹੈ ਕਿ ਮੈਂ ਸਿਖ ਧਰਮ ਦੀ ਅਜੇ ਸਾਰੀ ਰਹਿਤ ਮਰਯਾਦਾ ਦੀ ਪਾਲਣਾ ਨਹੀਂ ਕਰ ਰਿਹਾ ਹੋਵੇਗਾ ਪਰ, ਮੈਂ ਤਾਂ ਦਿਨ ਵਿੱਚ ਕਈ ਵਾਰ ਜਪਦਾ ਹੈ:-
੦ਓ ਸਤਿਨਾਮੁ,
ਕਰਤਾ ਪੁਰਖੁ,
ਨਿਰਭਉ, ਨਿਰਵੈਰ,
ਅਕਾਲ ਮੂਰਤਿ,
ਅਜੂਨੀ ਸੈਭੰ, ਗੁਰ ਪ੍ਰਸਾਦਿ || (ਮੂਲ ਮੰਤਰ 1)
[Image] ਪ੍ਰੋ. ਪੰਡਤਰਾਓ ਧਰੇਨੰਵਰ, ਸਰਕਾਰੀ ਕਾਲਜ, ਸੈਕਟਰ-46, ਚੰਡੀਗੜ੍ਹ
ਮੋਬਾਇਲ: 9988351695
ਈਮੇਲ:-punjabi.maboli@yahoo.comਪ੍ਰੋ. ਪੰਡਤਰਾਓ ਕਰਨਾਟਕ ਤੋਂ ਹੈ ਪਰ ਪੰਜਾਬੀ ਸਿੱਖ ਕੇ ਹੁਣ ਤੱਕ 8 ਕਿਤਾਬਾਂ ਪੰਜਾਬੀ ਵਿੱਚ ਲਿਖ ਚੁੱਕੇ ਹਨ |www.sabblok.blogspot.com
ਜਾਗੋ ! ਪੰਜਾਬੀ ਔਰਤੋ ਜਾਗੋ !!--ਪ੍ਰੋ. ਪੰਡਤ ਰਾਓ ਧਰੈਨੱਵਰ
ਮਰਣਿ ਨ ਮੂਰਤੁ ਪੁਛਿਆ
ਪੁਛੀ ਥਿਤਿ ਨ ਵਾਰੁ . (ਸਾਰੰਗ, 1244)
ਕੋਈ ਤਾਂ ਮੈਨੂੰ ਦੱਸੋ 60 ਸਾਲ ਵਿੱਚ ਮਰ ਜਾਣਾ ਕਿਥੋਂ ਦਾ ਇਨਸਾਫ ਹੈ ? 61 ਸਾਲ ਵੀ ਪੂਰਾ ਨਹੀਂ ਕਰਨ ਵਾਲੇ ਕੁਲਦੀਪ ਮਾਣਕ ਸਾਹਿਬ ਅਸੀਂ ਸਾਰਿਆਂ ਨੂੰ ਛੱਡ ਕੇ ਤੁਰ ਗਏ ..... ਤੁਰ ਹੀ ਨਹੀਂ ਗਏ ..... ਬਲਕਿ ਤੁਰਨ ਲਈ ਉਹਨਾਂ ਨੂੰ ਮਜ਼ਬੂਰ ਕੀਤਾ ਗਿਆ | ਹਰ ਥਾਂ ਤੇ ਸ਼ਰਾਬ ਦੇ ਠੇਕਿਆਂ ਨੂੰ ਬਣਾਉਣ ਵਾਲਿਆਂ ਨੂੰ ਪੁੱਛਣਾ ਪਵੇਗਾ ਕਿ ਕੌਣ ਹੈ, ਮਾਣਕ ਸਾਹਿਬ ਦੀ ਬੇਵਕਤ ਮੌਤ ਦੇ ਜਿੰਮੇਦਾਰ | ਉਹਨਾਂ ਨੂੰ ਪੁੱਛਣਾ ਪਵੇਗਾ ਜਿਨ•ਾਂ ਨੇ ਮਾਣਕ ਸਾਹਿਬ ਲਈ ਪੈਗ ਬਣਾ ਕੇ ਹਰ ਪੈਗ ਵਿੱਚ ਸਾਥ ਦਿੱਤਾ | ਮਾਣਕ ਸਾਹਿਬ ਹੋਰ ਨਹੀਂ ਪੀਣਾ ਚਾਹੁੰਦੇ ਸਨ ਪਰ ਪੈਗ ਤੇ ਪੈਗ ਪਿਲਾ ਕੇ ਮਾਣਕ ਸਾਹਿਬ ਦੇ ਜਿਗਰ ਨੂੰ ਖਰਾਬ ਕਰਨ ਵਾਲਿਆਂ ਨੂੰ ਪੁੱਛਣਾ ਪਵੇਗਾ | ਉਹਨਾਂ ਨੂੰ ਵੀ ਪੁੱਛਣਾ ਪਵੇਗਾ, ਜਿਨ•ਾਂ ਨੇ ‘ਘਰ ਦੀ ਸ਼ਰਾਬ ਹੋਵੇ’ ਗਾ ਕੇ ਹਰੇਕ ਘਰ ਦੇ ਵਿੱਚ ਮਹਾਸ਼ਰਾਬੀ ਪੈਦਾ ਕਰ ਦਿੱਤੇ | ਮਾਣਕ ਸਾਹਿਬ ਦੀ ਬੇਵਕਤ ਮੌਤ ਦੇ ਜਿੰਮੇਦਾਰਾਂ ਨੂੰ ਪੁਛੱਣਾ ਪਵੇਗਾ, ਕਿ ‘ਮਾਂ ਹੁੰਦੀ ਹੈ ਮਾਂ’ ਗਾਉਣ ਵਾਲੇ ਮਹਾਨ ਕਲਾਕਾਰ ਨੂੰ ਪੰਜਾਬ ਮਾਂ ਬੋਲੀ ਤੋਂ ਕਿਵੇਂ ਇੰਨੀ ਜਲਦੀ ਅਲਵਿਦਾ ਕਹਿ ਦਿੱਤਾ | ਪੂਰੇ ਇਤਿਹਾਸ ਦੇ ਪੰਨੇ ਵਿੱਚ ਸ਼ਾਂਤ ਰਹਿਣ ਵਾਲੇ ਪੰਜਾਬੀ ਔਰਤਾਂ ਨੂੰ ਵੀ ਪੁੱਛਣਾ ਪਵੇਗਾ ਕਿ ਕੁਲਦੀਪ ਮਾਣਕ ਸਾਹਿਬ ਦੇ ਬੇਵਕਤ ਮੌਤ ਦੇ ਜਿੰਮੇਵਾਰ ਕੌਣ ਹਨ |
ਇਤਿਹਾਸ ਦੇ ਕੋਈ ਵੀ
ਪੰਨੇ ਵਿੱਚ ‘ਹੱਲਾ-ਬੋਲ’ ਕਹਿ ਕੇ ਨਹੀਂ ਗਰਜਨ ਵਾਲੀ ਪੰਜਾਬੀ ਔਰਤ, ਦੱਖਣੀ ਭਾਰਤ ਦੀ ਔਰਤ ਦੀ ਕ੍ਰਾਂਤੀਕਾਰੀ ਸੋਚ ਨੂੰ ਪੜ•ਨਾ ਚਾਹੀਦਾ ਹੈ | ਕਿਉਂਕਿ ਕਦੇ ਦੱਖਣੀ ਭਾਰਤੀ ਵੀ ਸ਼ਰਾਬ ਦੇ ਜਾਲ ਵਿੱਚ ਫਸ ਗਏ ਸਨ | ਸਭ ਤੋਂ ਵੱਧ ਸ਼ਰਾਬ ਦੱਖਣ ਭਾਰਤ ਦੇ ਲੋਕ ਹੀ ਪੀਂਦੇ ਸਨ | ਸ਼ਰਾਬ ਪੀ ਕੇ ਔਰਤਾਂ ਦੇ ਖਿਲਾਫ ਜੁਲਮ ਕਰਦੇ ਸਨ | ਸ਼ਰਾਬੀ ਪਤੀਆਂ ਤੋਂ ਹਿੰਸਾ ਨਾ ਸਹਿਣ ਵਾਲੇ ਦੱਖਣ ਭਾਰਤ ਦੀਆਂ ਔਰਤਾਂ ਨੇ ਸ਼ਰਾਬ ਦੇ ਖਿਲਾਫ ਅਵਾਜ਼ ਉਠਾਈ | ਅਵਾਜ਼ ਇੰਨੀ ਬੁਲੰਦ ਸੀ ਕਿ ਸਾਰੀ ਦੁਨੀਆਂ ਨੇ ਉਹਨਾਂ ਦੀ ਅਵਾਜ਼ ਸੁਣ ਲਈ | ਉਥੇ ਦੀਆਂ ਸਾਰੀਆਂ ਔਰਤਾਂ ਨੇ ਮਿਲ ਕੇ ਫੈਸਲਾ ਕੀਤਾ ਸੀ ਕਿ ਜਿਹੜਾ ਵੀ ਸ਼ਰਾਬ ਪੀ ਕੇ ਪਿੰਡ ਵਿੱਚ ਆਉਂਦਾ ਹੈ, ਉਹਨਾਂ ਨੂੰ ਸਾਰੀਆਂ ਔਰਤਾਂ ਨੇ ਮਿਲ ਕੇ ਝਾੜੂ ਤੇ ਚੱਪਲਾਂ ਨਾਲ ਕੁੱਟਣਾ ਹੈ | ਔਰਤਾਂ ਦਾ ਇਹ ਅੰਦੋਲਨ ਇਸ ਹੱਦ ਤੱਕ ਪਹੁੰਚ ਗਿਆ ਸੀ ਕਿ ਹਰ ਘਰ ਤੋਂ ਝਾੜੂ ਤੇ ਚੱਪਲ ਦੀ ਮਾਲਾ ਅੰਦੋਲਨ ਦਾ ਹਿੱਸਾ ਬਣ ਗਏ ਸਨ | ਸਰਵ ਜਨਕ ਵਿੱਚ ਔਰਤ ਤੋਂ ਮਾਰ ਖਾਏ ਹੋਏ ਬੇਸ਼ਰਮ ਸ਼ਰਾਬੀ ਪੁਰਸ਼ ਪ੍ਰਧਾਨ ਸਮਾਜ ਇਸ ਅੰਦੋਲਨ ਤੋਂ ਹਾਰ ਗਿਆ | ਸਰਕਾਰ ਨੇ ਵੀ ਔਰਤ ਦੇ ਇਸ ਮਜ਼ਬੂਤ ਅੰਦੋਲਨ ਤੋਂ ਹਾਰ ਕੇ ਸ਼ਰਾਬ ਬੇਚਣਾ ਹੀ ਨਿਸ਼ੇਦ ਕਰ ਦਿੱਤਾ ਸੀ | ਮੈਂ ਪੁੱਛਦਾ ਹਾਂ ਕਿ ਸ਼ਰਾਬ ਦੇ ਖਿਲਾਫ ਇਹੋ ਜਿਹਾ ਔਰਤਾਂ ਦਾ ਅੰਦੋਲਨ ਪੰਜਾਬ ਵਿੱਚ ਅੱਜ ਤੱਕ ਕਿਂਉਂ ਨਹੀਂ ਹੋਇਆ ? ਬਚਪਨ ਤੋਂ ਹੀ, ਗੁਰੂਆਂ ਦੇ ਤਿਆਗ ਅਤੇ ਬਹਾਦੁਰੀ ਦੀਆਂ ਕਹਾਣੀਆਂ ਸੁਨਣ ਵਾਲੀਆਂ ਪੰਜਾਬੀ ਔਰਤਾਂ ਦੇ ਦਿਮਾਗ ਵਿੱਚ ਸ਼ਰਾਬ ਦੇ ਖਿਲਾਫ ਲੜਨ ਦੀ ਸੋਚ ਹੁਣ ਤੱਕ ਕਿਉਂ ਨਹੀਂ ਪੈਦਾ ਹੋਈ ? ਮੈਨੂੰ ਤਾਂ ਲਗਦਾ ਹੈ ਕਿ ਪੰਜਾਬੀ ਔਰਤ ਨਾ ਸਿਰਫ ਇਤਿਹਾਸ ਦੇ ਪੰਨੇ ਵਿੱਚ ਸ਼ਾਂਤ ਸੀ, ਬਲਕਿ ਦੇਸ਼ ਦੀ ਵੰਡ ਦੇ ਵਕਤ ਵੀ ਚੁੱਪ ਸੀ | ਆਤੰਕਵਾਦ ਦੇ ਵਕਤ ਵੀ ਚੁੱਪ ਸੀ | ਪਰ ਕੀ ਆਧੁਨਿਕ ਯੁੱਗ ਦੇ ਵਗਦੇ ਛੇਵਾਂ ਦਰਿਆ ‘ਸ਼ਰਾਬਪਨ’ ਦੇ ਖਿਲਾਫ ਵੀ ਪੰਜਾਬੀ ਔਰਤ ਚੁੱਪ ਰਹੇਗੀ ? ਇਤਿਹਾਸ ਵਿੱਚ ਮਾਈ ਭਾਗੋ ਨੂੰ ਛੱਡ ਕੇ ਹੋਰ ਕੋਈ ਵੀ ਤਲਵਾਰ ਨਾ ਉਠਾਉਣ ਵਾਲੀ ਪੰਜਾਬੀ ਔਰਤ ਨੂੰ, ਅਧੁਨਿਕ ਕਾਲ ਵਿੱਚ ਸ਼ਰਾਬੀ ਪੁਰਸ਼ ਪ੍ਰਧਾਨ ਸਮਾਜ ਦੇ ਖਿਲਾਫ ਘੱਟੋ-ਘੱਟ ਝਾੜੂ-ਚੱਪਲ ਤਾਂ ਉਠਾਣੀ ਪਵੇਗੀ | ਸ਼ਰਾਬ ਪੀ ਕੇ ਪਵਿੱਤਰ ਪੰਜਾਬ ਨੂੰ ਅਪਵਿੱਤਰ ਕਰਨ ਵਾਲੇ ਸ਼ਰਾਬੀ ਤਾਂ ਤਲਵਾਰ ਦੀ ਮਾਰ ਨੂੰ ਖਾਣ ਦੀ ਹੈਸੀਅਤ ਵੀ ਨਹੀਂ ਰੱਖਦੇ, ਪਰ ਝਾੜੂ-ਚੱਪਲ ਦੀ ਮਾਰ ਨੂੰ ਖਾਣ ਲਈ, ਪੂਰੀ ਦੀ ਪੂਰੀ ਹੈਸੀਅਤ ਰੱਖਦੇ ਹਨ | ਓ ਮੇਰੇ ਪੰਜਾਬੀ ਭੈਣੋਂ, ਤੁਸੀਂ ਸਾਰੀਆਂ ਨੇ ਇਕੱਠਾ ਹੋ ਕੇ ਉਹਨਾਂ ਨੂੰ ਕੁੱਟਣਾ ਨਹੀਂ, ਪਰ ਝਾੜੂ-ਚੱਪਲ ਜ਼ਰੂਰ ਦਿਖਾਓ | ਉਹਨਾਂ ਨੂੰ ਵੀ ਚੱਪਲ ਦੇ ਰੰਗ ਦਿਖਾਓ, ਜਿਨ•ਾਂ ਨੇ ਸ਼ਰਾਬੀ ਗਾਣੇ ਲਿਖ ਕੇ ਮਾਸੂਮ ਲੋਕਾਂ ਨੂੰ ਵੀ ਵਿਆਹਾਂ ਵਿੱਚ ਨਚਾਇਆ | ਤੇ ਉਹਨਾਂ ਕਲਮਕਾਰਾਂ ਨੂੰ ਵੀ ਨਹੀਂ ਛੱਡਣਾ ਜਿਨ•ਾਂ ਨੇ ਕਲਮ ਦੀ ਸਿਆਹੀ ਨੂੰ ਵੀ ਸ਼ਰਾਬੀ ਸਿਆਹੀ ਬਣਾ ਕੇ ਕਲਮ ਦੀ ਤਾਕਤ ਨੂੰ ਵੀ ਸ਼ਰਾਬੀ ਬਣਾ ਦਿੱਤਾ |
ਜੇਕਰ ਅਹਿੰਸਾਵਾਦੀ ਲੋਕ ਇਹ ਕਹਿਣਗੇ ਕਿ ਇਹ ਸਾਰੀ ਗੱਲ ਹਿੰਸਾ ਦੇ ਪ੍ਰਤੀਕ ਹੈ ਤੇ ਹਿੰਸਾਂ ਗੈਰ ਕਾਨੂੰਨੀ ਹੈ ਤਾਂ ਉਹਨਾਂ ਨੂੰ ਤੁਸੀਂ ਜ਼ਰੂਰ ਪੁੱਛੋ ‘ਸ਼ਰਾਬ ਪੀ ਕੇ ਪਤਨੀ ਨੂੰ ਮਾਰਨਾ-ਕੁੱਟਣਾ ਹਿੰਸਾ ਨਹੀਂ ਸੀ ?’ ਸ਼ਰਾਬ ਪੀ-ਪੀ ਕੇ ਮਰ ਜਾਣ ਤੋਂ ਬਾਦ ਘਰ ਦੀ ਜਿੰਮੇਵਾਰੀ ਨੂੰ ਬੇਸਹਾਰਾ ਪਤਨੀ ਤੇ ਛੱਡ ਕੇ ਰਾਮ ਨਾਮ ਸੱਤ ਹੈ ਹੋ ਜਾਣ ਵਾਲੇ ਪਤੀ ਦੀ ਇਹ ਹਿੰਸਾ ਨਹੀਂ ਹੈ ? ਹਰ ਥਾਂ ਤੇ ਸ਼ਰਾਬ ਦੇ ਠੇਕੇ ਬਣਾ ਕੇ ਮਾਸੂਮ ਲੋਕਾਂ ਦੇ ਜਿਗਰ-ਗੁਰਦਾ ਖਰਾਬ ਕਰਨਾ ਹਿੰਸਾਂ ਨਹੀਂ ਹੈ ? ਹਿੰਸਾਂ ਦੀ ਪਰਿਭਾਸ਼ਾ ਇਹਨਾਂ ਨੂੰ ਜ਼ਰੂਰ ਪੁੱਛੋ |
ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਂਉਂਦੇ ਹਨ:-
ਬਾਬਾ ! ਹੋਰੁ ਖਾਣਾ ਖੁਸੀ ਖੁਆਰੁ
ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ, (ਸਿਰੀ, 16)
ਮੇਰੇ ਸਤਿਗੁਰੂ ਜੀ ਸਾਫ-ਸਾਫ ਸੰਦੇਸ਼ ਦਿੰਦੇ ਹਨ ਕਿ ਸ਼ਰੀਰ ਤੇ ਮਾਨਸਿਕ ਸਥਿੱਤੀ ਨੂੰ ਹਾਨੀ ਪਹੁਚਾਉਣ ਵਾਲੀ ਐਸੀ ਕੋਈ ਵੀ ਚੀਜ਼ ਪੀਣੀ ਤੇ ਖਾਣੀ ਨਹੀਂ ਚਾਹੀਦੀ | ਪਰ ਪੁਰਸ਼ ਪ੍ਰਧਾਨ ਸਮਾਜ ਨੇ ਹੁਣ ਤੱਕ ਗੁਰੂਆਂ ਦੀ ਬਾਣੀ ਨੂੰ ਸਮਝਿਆ ਹੀ ਨਹੀਂ | ਪੂਰੇ ਇਤਿਹਾਸ ਵਿੱਚ ਪੁਰਸ਼ ਪ੍ਰਧਾਨ ਸਮਾਜ ਨੇ ਔਰਤ ਅਤੇ ਸ਼ਰਾਬ ਨੂੰ ਮੌਜ ਦੀ ਵਸਤੂ ਬਣਾ ਰੱਖਿਆ ਹੈ | ਇਸ ਲਈ ਮੇਰੇ ਸੱਤਗੁਰੂ ਦੀ ਇਸ ਬਾਣੀ ਨੂੰ ਹਰੇਕ ਸ਼ਰਾਬੀ ਦੇ ਕੰਨ ਪਕੜ ਕੇ ਨਹੀਂ ਸਮਝਾਣਾ, ਬਲਕਿ ਤੁਹਾਡੇ ਕੋਮਲ ਮੰਨ ਤੋਂ ਸਮਝਾਉਣਾ ਹੈ | ਜੇਕਰ ਇਹ ਸ਼ਰਾਬੀ ਲੋਕ ਫਿਰ ਵੀ ਨਾ ਸਮਝੇ ਤਾਂ ਸਾਰਿਆਂ ਨੇ ਇੱਕਠੇ ਹੋ ਕੇ ਝਾੜੂ ਤੇ ਚੱਪਲ ਦਾ ਅੰਦੋਲਨ ਸ਼ੁਰੂ ਕਰਨਾ ਹੈ ਤਾਂਕਿ ਕੁਲਦੀਪ ਮਾਣਕ ਵਰਗੇ ਅਨਮੋਲ ਰਤਨ ਬੇ-ਵਕਤ ਮੌਕੇ ਸ਼ਰਾਬ ਦੀ ਭੇਂਟ ਨਾ ਚੜ•ਨ | ‘ਮਾਂ ਹੁੰਦੀ ਹੈ ਮਾਂ’ ਗਾ ਕੇ ਤੁਹਾਡਾ ਦਰਜ਼ਾ ਸਰਵਉਚ ਕਰਨ ਵਾਲੇ ਮਾਣਕ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਦੇਣ ਲਈ ਤੁਹਾਡੇ ਅੰਦੋਲਨ ਦੀ ਲੋੜ ਹੈ | ਇਹ ਅੰਦੋਲਨ ਪੁਰਸ਼ ਕਦੇ ਵੀ ਨਹੀਂ ਕਰ ਸਕਦਾ | ਤਬਦੀਲੀਆਂ ਤੁਹਾਡੇ ਅੰਦੋਲਨ ਤੋਂ ਹੀ ਹੋ ਸਕਦੀਆਂ ਹਨ | ਜਾਗੋ ਆਈ ਜਾਗੋ ਗਾ ਕੇ ਪੁਰਸ਼ ਦੇ ਵਿਆਹ ਵਿੱਚ ਪੂਰੀ ਰਾਤ ਸਭ ਨੂੰ ਜਗਾਉਣ ਵਾਲੀ ਪੰਜਾਬੀ ਔਰਤ ਨੂੰ ਖੁਦ ਜਾਗਣ ਦੀ ਲੋੜ ਹੈ | ਇਸ ਲਈ ਜਾਗੋ ! ਪੰਜਾਬੀ ਔਰਤੋ ਜਾਗੋ !!
ਸਰਕਾਰੀ ਕਾਲਜ, ਸੈਕਟਰ 46, ਚੰਡੀਗੜ• |
ਮੋਬਾਇਲ ਨੰ.: 9988351695
ਈਮੇਲ: punjabi.maboli@yahoo.com
ਨੋਟ: ਪ੍ਰੋ. ਪੰਡਤਰਾਓ ਧਰੈਨੱਵਰ ਕਰਨਾਟਕ ਤੋਂ ਹੈ ਪਰ ਪੰਜਾਬੀ ਭਾਸ਼ਾ ਸਿਖ ਕੇ ਹੁਣ ਤੱਕ ਉਹ 8 ਕਿਤਾਬਾਂ ਪੰਜਾਬੀ ਵਿੱਚ ਲਿਖ ਚੁੱਕੇ ਹਨ ਤੇ ‘ਸ਼੍ਰੀ ਜਪੁਜੀ ਸਾਹਿਬ’, ਸ਼੍ਰੀ ਸੁਖਮਨੀ ਸਾਹਿਬ’ ਦਾ ਕੰਨੜ ਭਾਸ਼ਾ ਵਿੱਚ ਤਰਜਮਾ ਕਰ ਚੁੱਕੇ