jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 14 February 2012

ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ

www.sabblok.blogspot.com
ਨਕੋਦਰ  (ਟੋਨੀ)-ਇੰਸਪੈਕਟਰ ਸੁਖਵਿੰਦਰ ਸਿੰਘ ਸੰਧੂ ਐਸ. ਐਚ. ਓ. ਮਹਿਤਪੁਰ ਦੀ ਅਗਵਾਈ ਹੇਠ ਪੁਲਿਸ ਨੇ ਮੁਸ਼ਤੈਦੀ ਦਾ ਸਬੂਤ ਦਿੰਦਿਆਂ ਪਿਛਲੇ ਦਿਨੀਂ ਸੰਗੋਵਾਲ ਪਿੰਡ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਦੁਕਾਨ ਅੰਦਰ ਸੁੱਤੀ ਸ੍ਰੀਮਤੀ ਕ੍ਰਿਸ਼ਨਾ ਦੇਵੀ ਦੇ ਅੰਨ੍ਹੇ ਕਤਲ ਦੀ ਗੁਥੀ ਸੁਲਝਾ ਕੇ ਪੰਜ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ’ਚੋਂ 4 ਦੋਸ਼ੀ ਪਿੰਡ ਸੰਗੋਵਾਲ ਤੇ ਇੱਕ ਦੋਸ਼ੀ ਪਿੰਡ ਬਾਂਗੀਵਾਲ ਦਾ ਹੈ।।ਪੁਲਿਸ ਸੂਤਰਾਂ ਅਨੁਸਾਰ ਬਲਵਿੰਦਰ ਸਿੰਘ ਉਰਫ ਮੋਨਾ ਉਰਫ ਚਤਰਾ ਪੁੱਤਰ ਦੁਖੀਆ ਵਾਸੀ ਸੰਗੋਵਾਲ ਨੇ ਕੋਈ ਤਿੰਨ ਮਹੀਨੇ ਪਹਿਲਾਂ ਕਿਸੇ ਦੁਕਾਨ ਤੋਂ ਚੋਰੀ ਕੀਤੀ ਸੀ ਤੇ ਸ਼¤ਕ ਦੇ ਆਧਾਰ ’ਤੇ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤੇ ਕਹਾਣੀ ਦੀਆਂ ਕੜੀਆਂ ਜੁੜਦੀਆਂ ਗਈਆਂ।।ਦੋਸ਼ੀ ਬਲਵਿੰਦਰ ਸਿੰਘ ਉਰਫ ਮੋਨਾ ਨੇ ਮੰਨਿਆ ਕਿ ਮਨਪ੍ਰੀਤ ਉਰਫ ਮਨੀ ਪੁੱਤਰ ਗੁਰਦੀਪ ਸਿੰਘ, ਹਰਵਿੰਦਰ ਸਿੰਘ ਉਰਫ ਮੰਗਾ ਪੁੱਤਰ ਤਰਸੇਮ, ਦਵਿੰਦਰ ਕੁਮਾਰ ਉਰਫ ਰਾਜੂ ਪੁੱਤਰ ਸੁਰਿੰਦਰਪਾਲ (ਸਾਰੇ ਵਾਸੀ ਸੰਗੋਵਾਲ) ਤੇ ਪਰਮਜੀਤ ਵਾਸੀ ਬਾਂਗੀਵਾਲ ਨਾਲ ਰਲ ਕੇ ਦੁਕਾਨ ’ਚ ਚੋਰੀ ਦੀ ਸਕੀਮ ਬਣਾਈ। ਮਨਪ੍ਰੀਤ ਗਲੀ ’ਚ ਖੜ੍ਹਾ ਰਿਹਾ ਤੇ ਬਾਕੀ ਸਾਰੇ ਰੰਬੇ ਨਾਲ ਛੱਤ ਪੁੱਟ ਕੇ ਦੁਕਾਨ ਅੰਦਰ ਉਤਰ ਗਏ।।ਸ੍ਰੀਮਤੀ ਕ੍ਰਿਸ਼ਨਾ ਦੇਵੀ ਜਾਗ ਪਈ ਤੇ ਉਸ ਨੇ ਚੋਰਾਂ ਨੂੰ ਵੇਖ ਲਿਆ।। ਪਛਾਣੇ ਜਾਣ ਦੇ ਡਰ ਤੋਂ ਉਨ੍ਹਾਂ ਉਸ ਦਾ ਕਤਲ ਕਰ ਦਿੱਤਾ।



No comments: