www.sabblok.blogspot.com
ਲੁਧਿਆਣਾ, 2 ਫਰਵਰੀ (PMI News)"=-ਪੁਲਸ ਨੂੰ ਹੰਬੜਾਂ ਰੋਡ 'ਤੇ ਸਥਿਤ ਗੋਲਫ ਲਿੰਕ ਕਾਲੋਨੀ ਦੇ ਇਕ ਫਾਰਮ ਹਾਊਸ ਤੋਂ ਡੀ. ਐੱਸ. ਪੀ. ਬਲਰਾਜ ਸਿੰਘ ਗਿੱਲ ਅਤੇ ਉਸਦੀ ਮਹਿਲਾ ਮਿੱਤਰ ਦੀ ਲਾਸ਼ ਬਰਾਮਦ ਹੋਈ। ਡੀ. ਐੱਸ. ਪੀ. ਇਸ ਸਮੇਂ ਮੋਗਾ 'ਚ ਚੋਣ ਡਿਊਟੀ ਨਿਭਾਅ ਰਿਹਾ ਸੀ ਅਤੇ ਬੁੱਧਵਾਰ ਨੂੰ ਆਪਣੇ ਘਰ ਵਾਪਸ ਆਇਆ ਸੀ। ਉਸਦੇ ਰਿਸ਼ਤੇਦਾਰਾਂ ਦੇ ਅਨੁਸਾਰ ਉਹ ਕੱਲ ਸ਼ਾਮ 6 ਵਜੇ ਤੋਂ ਲਾਪਤਾ ਸੀ। ਰਾਤ ਕਰੀਬ 9 ਵਜੇ ਮੋਬਾਈਲ ਫੋਨ ਬੰਦ ਹੋਇਆ ਤਾਂ ਉਸਦੇ ਬਾਰੇ ਚਿੰਤਾ ਹੋਈ। ਕਈ ਜਗ੍ਹਾ 'ਤੇ ਤਲਾਸ਼ ਕਰਨ ਤੋਂ ਬਾਅਦ ਸੁਰਾਗ ਨਾ ਮਿਲਿਆ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਸਵੇਰੇ 4 ਵਜੇ ਜਾਂਚ ਦੌਰਾਨ ਹੀ ਦੋਹਾਂ ਦੀਆਂ ਲਾਸ਼ਾਂ ਫਾਰਮ ਹਾਊਸ ਵਿਚ ਪਏ ਹੋਣ ਸਬੰਧੀ ਪਤਾ ਲੱਗਿਆ, ਜਿਸਦੇ ਬਾਅਦ ਪੁਲਸ ਕਮਿਸ਼ਨਰ ਈਸ਼ਵਰ ਚੰਦਰ ਸ਼ਰਮਾ, ਡੀ. ਸੀ. ਪੀ. ਆਸ਼ੀਸ਼ ਚੌਧਰੀ, ਏ. ਸੀ. ਪੀ. ਗੁਰਪ੍ਰੀਤ ਸਿੰਘ, ਸੀ. ਆਈ. ਏ. ਹੈੱਡ ਕੁਆਰਟਰ ਦੀਆਂ ਪੁਲਸ ਟੀਮਾਂ ਅਤੇ ਥਾਣਾ ਹੈਬੋਵਾਲ ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਪੰਚਨਾਮਾ ਕਰਨ ਦੇ ਬਾਅਦ ਦੋਹਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਟਰਮ ਦੇ ਲਈ ਭੇਜ ਦਿੱਤੀਆਂ। ਬਲਰਾਜ ਗਿੱਲ ਦਾ ਗਲਾ ਵੀ ਰੇਤਿਆ ਹੋਇਆ ਸੀ ਅਤੇ ਸਿਰ ਵਿਚ ਅਨੇਕਾਂ ਤੇਜ਼ਧਾਰ ਹਥਿਆਰਾਂ ਦੇ ਜ਼ਖ਼ਮ ਸਨ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਿਆ ਕਿ ਡੀ. ਐੱਸ. ਪੀ. ਪਹਿਲਾਂ ਵੀ ਉਕਤ ਫਾਰਮ ਹਾਊਸ ਵਿਚ ਆਉਂਦਾ-ਜਾਂਦਾ ਰਹਿੰਦਾ ਸੀ ਕਿਉਂਕਿ ਇਹ ਫਾਰਮ ਹਾਊਸ ਉਸਦੇ ਦੋਸਤ ਸੰਜੇ ਅਗਨੀਹੋਤਰੀ ਦਾ ਹੈ। ਪੁਲਸ ਨੇ ਜਦ ਉੁਥੇ ਪਹੁੰਚ ਕੇ ਜਾਂਚ ਕੀਤੀ ਤਾਂ ਉਥੇ ਸੁਰੱਖਿਆ ਕਰਮੀ ਨਹੀਂ ਸੀ, ਜਦਕਿ ਸੋਫੇ 'ਤੇ ਡੀ. ਸੀ. ਪੀ. ਬਲਰਾਜ ਦੀ ਲਾਸ਼ ਪਈ ਸੀ, ਪੂਰਾ ਸਭ ਕੁਝ ਫਰੋਲਣ ਤੋਂ ਬਾਅਦ ਇਕ 30 ਸਾਲ ਦੀ ਮਹਿਲਾ ਦੀ ਬਾਥਰੂਮ ਵਿਚੋਂ ਲਾਸ਼ ਮਿਲੀ।
ਡੀ. ਸੀ. ਪੀ. ਨੇ ਦੱਸਿਆ ਕਿ ਹੁਣ ਤਕ ਦੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਹਥਿਆਰਿਆਂ ਦੀ ਸੰਖਿਆ 4 ਤੋਂ ਜ਼ਿਆਦਾ ਸੀ। ਇਹ ਲੋਕ ਕੱਲ ਸ਼ਾਮ ਤੋਂ ਹੀ ਡੀ. ਸੀ. ਪੀ. ਦਾ ਪਿੱਛਾ ਕਰ ਰਹੇ ਸਨ। ਹੱਤਿਆਰਿਆਂ ਨੇ ਬੜੀ ਬੇਦਰਦੀ ਨਾਲ ਡੀ. ਸੀ. ਪੀ. ਦੇ ਸਿਰ ਅਤੇ ਗਲੇ 'ਚ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਦੀ ਪਛਾਣ ਕਰਵਾਈ ਜਾ ਰਹੀ ਹੈ। ਉਸ ਤੋਂ ਬਾਅਦ ਹੀ ਸਾਰੀ ਸੱਚਾਈ ਸਾਹਮਣੇ ਆਵੇਗੀ ਕਿ ਹੱਤਿਆ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ। ਜਿਸ ਤਰ੍ਹਾਂ ਬਹੁਤ ਹੀ ਬੇਦਰਦੀ ਨਾਲ ਦੋਹਾਂ ਦੀ ਹੱਤਿਆ ਕੀਤੀ ਗਈ ਉਸਦੇ ਪਿੱਛੇ ਇਕ ਕਾਰਨ ਨਾਜਾਇਜ਼ ਸਬੰਧ ਵੀ ਹੋ ਸਕਦੇ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਪੁਲਸ ਨੇ ਇਸ ਸਬੰਧ ਵਿਚ ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ ਅਤੇ ਪੁਲਸ ਨੂੰ ਡੀ. ਸੀ. ਪੀ ਦੀ ਲਾਪਤਾ ਗੱਡੀ ਵੀ ਨੂਰਪੂਰ ਬੇਟ ਤੋਂ ਬਰਾਮਦ ਹੋ ਚੁੱਕੀ ਹੈ। ਪੁਲਸ ਅਜੇ ਕੋਈ ਖੁਲਾਸਾ ਕਰਨ ਨੂੰ ਤਿਆਰ ਨਹੀਂ ਬਲਕਿ ਪੁਲਸ ਦਾ ਕਹਿਣਾ ਹੈ ਕਿ ਸਾਰੇ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ।( WITH THANKS From- AAPNA PUNJAB NEWS) | |
No comments:
Post a Comment