jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 February 2012

ਪਾਕਿਸਤਾਨ ਆਪਣੇ ਕਬਜ਼ੇ ਵਾਲਾ ਕਸ਼ਮੀਰ ਚੀਨ ਨੂੰ ਸੌਂਪੇਗਾ

www.sabblok.blogspot.com

   ਵਾਸਿੰਗਟਨ : (ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )---ਪਾਕਿਸਤਾਨ ਕਸ਼ਮੀਰ ਦੇ ਵਿਵਾਦਤ  ਗਿਲਗਿਟ ਬਾਲਿਟਸਤਾਨ ਖੇਤਰ ਨੂੰ 50 ਸਾਲ ਲਈ ਚੀਨ  ਨੂੰ ਲੀਜ਼ ਤੇ ਦੇਣ ਲਈ ਵਿਚਾਰ ਕਰ ਰਿਹਾ ਹੈ। ਅਮਰੀਕਾ ਨਾਲ ਚੱਲਦੇ ਤਣਾਅ ਕਾਰਨ  ਚੀਨ ਨਾਲ ਆਪਸੀ ਰਿਸ਼ਤੇ ਮਜਬੂਤ ਬਣਾਉਣ ਲਈ ਉਹ ਇਹ ਕਦਮ  ਉਠਾ ਰਿਹਾ ਹੈ। 
ਅਮਰੀਕਾ ਦੇ ਨਾਮਵਰ ਥਿੰਕ ਟੈਂਕ ਮਿਡਲ ਈਸਟ ਮੀਡੀਆ ਰਿਸ਼ਰਚ  ਇੰਸਟੀਚਿਊਟ ਨੇ ਆਪਣੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਹੈ। 
 ਰਿਪੋਰਟ ਵਿੱਚ ਅਜਿਹਾ ਗਿਲਗਿਟ ਬਾਲਿਟਸਤਾਨ ਦੇ ਉਰਦੂ ਅਖਬਾਰ ਵਿੱਚ ਪ੍ਰਕਾਸਿ਼ਤ  ਖ਼ਬਰਾਂ ਦੇ ਆਧਾਰ  ਤੇ ਕਹੀ ਗਈ ਹੈ।  ਜਿਸ ਮੁਤਾਬਿਕ   ਗਿਲਗਿਟ ਦੇ ਲਈ ਪਾਕਿ –ਚੀਨ  ਸਾਮਰਿਕ ਸਮਗਾਗਕ ਦਾ ਇਹ  ਫੈਸਲਾ ਸੰਭਾਵੀ ਤੌਰ ਤੇ  ਇਸ ਸਾਲ ਜਨਵਰੀ ਵਿੱਚ ਸੈਨਾ ਪ੍ਰਮੁੱਖ  ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਦੀ ਚੀਨ ਯਾਤਰਾ ਦੌਰਾਨ ਲਿਆ ਗਿਆ ।
  ਅਖਬਾਰ ਵਿੱਚ ਪ੍ਰਕਾਸਿ਼ਤ ਖਬ਼ਰ ਮੁਤਾਬਿਕ ਕਿਹਾ ਗਿਆ ਹੈ ਕਿ ਪਾਕਿਸਤਾਨ  ਵਿੱਚ ਵਿਗੜਦੇ ਹਾਲਤ ਅਤੇ ਅਮਰੀਕਾ  ਦੇ ਤਣਾਅਪੂਰਨ ਰਿਸ਼ਤੇ  ਦੇ ਚੱਲਦੇ ਇਹ ਇਲਾਕਾ 50 ਸਾਲਾਂ ਲਈ ਚੀਨ ਦੀ ਝੋਲੀ  ਪਾਉਣ ਦਾ ਵਿਚਾਰ ਬਣਾਇਆ ਹੈ।  
 ਅਖਬਾਰ ਮੁਤਾਬਿਕ ਅਮਰੀਕੀ ਥਿੰਕ ਟੈਂਕ ਨੇ ਵੀ ਇਸ ਕਦਮ ਨੂੰ ਹਰੀ ਝੰਡੀ ਦੇ ਦਿੱਤੀ ਹੈ।  ਚੀਨ ਅਤੇ ਅਮਰੀਕੀ  ਥਿੰਕ ਟੈਂਕ ਨੇ  ਕਿਹਾ ਕਿ  ਪਾਕਿਸਤਾਨ ਸੈਨਾ ਦੇ ਮੁਖੀ ਦੀ  ਪੰਜ ਦਿਨਾਂ   ਚੀਨ ਦੀ ਯਾਤਰਾ ਦੇ ਮੱਦੇਨਜ਼ਰ ਅਖਬਾਰ ਦੀ ਇਹ ਖ਼ਬਰ ਹੋਰ ਮਹੱਤਵਪੂਰਨ ਹੋ ਜਾਂਦੀ ਹੈ। 
 ਬੀਜਿੰਗ ਵਿੱਚ ਚੀਨੀ ਪ੍ਰਧਾਨ ਮੰਤਰੀ ਵੇਨ ਜਿਆਬਾਓ ਨਾਲ ਮੀਟਿੰਗ ਵਿੱਚ ਜਨਰਲ ਕਿਆਨੀ ਨੇ ਕਿਹਾ ਸੀ ਕਿ  ਚੀਨ – ਪਾਕਿਸਤਾਨ  ਸਾਮਰਿਕ ਸਾਝੇਦਾਰੀ ਦੋਨਾਂ ਦੇਸ਼ਾਂ ਦੀ  ਨੀਤੀਆਂ ਵਿੱਚ ਮਹੱਤਵਪੂਰਨ ਹੈ। 
 ਚੀਨੀ ਪ੍ਰਧਾਨ ਮੰਤਰੀ  ਦਾ ਕਹਿਣਾ ਹੈ ਕਿ ਚੀਨੀ ਸਰਕਾਰ ਅਤੇ ਸੈਨਾ ਦੋਨਾਂ ਦੇਸ਼ਾਂ  ਦੇ ਵਿੱਚ ਰੱਖਿਆ ਸਹਿਯੋਗ  ਨੂੰ ਮਜਬੂਤ ਕਰਨਾ ਅਤੇ ਜਿ਼ਆਦਾ ਤੋਂ ਜਿ਼ਆਦਾ  ਸੈਨਿਕ ਅਦਾਨ ਪ੍ਰਦਾਨ ਜਾਰੀ ਰੱਖੇਗੀ ।
 ਅਮਰੀਕੀ ਥਿੰਕ ਟੈਂਕ ਸੋਚਦਾ ਹੈ ਦੋਵੇ  ਦੇਸ਼   ਆਪਣੀ ਇਕੱਠੀ ਆਰਮੀ ਤਿਆਰ ਕਰਦੇ ਹੋਏ ਵਿਕਾਸ ਯੋਜਨਾਵਾਂ ਦਾ ਬਹਾਨਾ ਬਣਾ ਰਹੇ ਹਨ ।
 ਰਿਪੋਰਟ ਮੁਤਾਬਿਕ   ਵੀ  ਚੀਨ ਵਿਕਾਸ ਯੋਜਨਾਵਾਂ ਦੇ ਨਾਂਮ ਤੇ ਗਿਲਗਿਟ  ਬਾਲਿਟਸਤਾਨ ਵਿੱਚ ਆਪਣਾ ਕੰਮ ਸੁਰੂ ਕਰੇਗਾ  ਅਤੇ ਫਿਰ ਹੌਲੀ ਹੌਲੀ  ਇਸ ਖੇਤਰ  ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਵੇਗਾ , ਇਸ ਮਗਰੋਂ   ਇਲਾਕੇ ਨੂੰ 50 ਸਾਲ   ਕਬਜ਼ੇ ਵਿੱਚ ਲੈ ਕੇ ਫੌਜ ਤਾਇਨਾਤ ਕਰ ਦੇਵੇਗਾ ।

No comments: