jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 14 February 2012

ਦਿਨ-ਦਿਹਾੜੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਖੋਹ ਕੇ ਲੁਟੇਰੇ ਫਰਾਰ

www.sabblok.blogspot.com
ਨਕੋਦਰ,  (ਟੋਨੀ )-ਪਿੰਡ ਉਗੀ ਦੇ ਚਿੱਟੀ ਫਿਲਿੰਗ ਸਟੇਸ਼ਨ ਦੇ ਪੈਟਰੋਲ ਪੰਪ ਤੋਂ ਤਿੰਨ ਅਣਪਛਾਤੇ ਲੁਟੇਰਿਆਂ ਵਲੋਂ ਦਿਨ-ਦਿਹਾੜੇ ਪੈਟਰੋਲ ਪੰਪ ਦੇ ਕਰਿੰਦੇ ਬਲਵੰਤ ਸਿੰਘ ਉਰਫ ਬੰਟੀ ਦੇ ਸਿਰ ਵਿੱਚ ਦਾਤਰ ਮਾਰ ਕੇ ਤੇ ਗੰਭੀਰ ਫੱਟੜ ਕਰ ਕੇ ਨਕਦੀ ਖੋਹ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ।।ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦੇ ਪੀੜਤ ਕਰਿੰਦੇ ਬਲਵੰਤ ਸਿੰਘ ਉਰਫ ਬੰਟੀ ਪੁੱਤਰ ਬਿੱਲੂ ਰਾਮ ਪਿੰਡ ਤਲਵੰਡੀ ਭਰੋ  ਨੇ ਦਸਿਆ ਕਿ ਪਿੰਡ ਉਗੀ ਵਲੋਂ ਅੱਜ ਦੁਪਹਿਰ 3 ਕੁ ਵਜੇ ਦੇ ਕਰੀਬ ਤਿੰਨ ਅਣਪਛਾਤੇ ਮੋਨੇ ਲੁਟੇਰੇ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਤੇ ਕਾਲੇ ਰੰਗ ਦੇ ਬਗੈਰ ਨੰਬਰ ਤੋਂ ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ,। ਓਹਨਾ ਨੇ ਉਹਨਾਂ ਮੈਨੂੰ ਕਿਹਾ ਕਿ ਸਾਡੇ ਮੋਟਰਸਾਈਕਲ ਵਿੱਚ 300 ਰੁਪਏ ਦਾ ਪੈਟਰੋਲ ਪਾ ਦਿਉ ਤੇ ਮੈਂ ਤਿੰਨ ਸੌ ਰੁਪਏ ਦਾ ਪੈਟਰੋਲ ਪਾ ਦਿੱਤਾ। ਮੈਨੂੰ ਉਕਤ ਲੁਟੇਰਿਆਂ ਨੇ ਇੱਕ ਹਜ਼ਾਰ ਦਾ ਨੋਟ ਕੱਢ ਕੇ ਦੇ ਦਿੱਤਾ ਤੇ ਜਦੋਂ ਮੈਂ ਉਕਤ ਲੁਟੇਰਿਆਂ ਨੂੰ ਬਾਕੀ ਬਕਾਇਆ ਮੋੜਨ ਲਗਾ ਤਾਂ ਉਕਤ ਲੁਟੇਰਿਆਂ ਨੇ ਮੇਰੇ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਉਨ੍ਹ ਮੇਰੇ ਕੋਲੋਂ ਹੋਰ ਪੈਸਿਆਂ ਦੀ ਮੰਗ ਕਰਨ ਲਗੇ।। ਮੈਨੂੰ ਧੂਹ ਕੇ ਕਾਫੀ ਦੂਰ ਲੈ ਗਏ ਤੇ ਮੇਰੀ ਜੇਬ ਵਿੱਚੋਂ 3-4 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ।।ਫਿਰ ਲੁਟੇਰਿਆਂ ਨੇ ਸੰਜੇ ਕੁਮਾਰ ਪੁੱਤਰ ਫਿਕਨ ਵਾਸੀ ਬਿਹਾਰ ਦੇ ਨਾਲ ਵੀ ਖਿਚ-ਧੂਹ ਕੀਤੀ ਤੇ ਤਿੰਨ ਚਾਰ ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਿਰ ਮਲ੍ਹੀਆਂ ਕਲਾਂ ਵਲ ਨੂੰ ਫਰਾਰ ਹੋ ਗਏ। ਮੌਕੇ ’ਤੇ ਸ: ਹਰਮੀਤ ਸਿੰਘ ਹੁੰਦਲ ਡੀ. ਐਸ. ਪੀ. ਨਕੋਦਰ, ਸ: ਹਰਪ੍ਰੀਤ ਸਿੰਘ ਐਸ. ਐਚ. ਓ. ਨਕੋਦਰ ਤੇ ਸ: ਗੁਰਮੀਤ ਸਿੰਘ ਏ. ਐਸ. ਆਈ. ਪੁਲਿਸ ਚੌਕੀ ਇੰਚਾਰਜ ਉਗੀ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਘਟਨਾ ਸਥਾਨ ’ਤੇ ਪਹੁੰਚ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿ¤ਤੀ।। ਉਕਤ ਅਫਸਰਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

No comments: