www.sabblok.blogspot.com
ਕੈਲੀਫੋਰਨੀਆ, (ਹੁਸਨ ਲੜੋਆ ਬੰਗਾ) - ਪ੍ਰੋ. ਗੁਰਬਖਸ਼ ਸਿੰਘ ਸਚਦੇਵ ਦੀ ਪਲੇਠੀ ਸਾਹਿਤਕ ਕਲਾਕ੍ਰਿਤ 'ਇਹ ਤੇਰੇ ਚਿਰਾਗ਼ ਬਲਣ ਹਮੇਸ਼ਾਂ' ਜਿਸ ਵਿਚ ਉਨ੍ਹਾਂ ਦੀਆਂ ਮੌਲਿਕ ਕਵਿਤਾਵਾਂ, ਪੁਸਤਕ ਰੀਵੀਊ, ਪਸੰਦੀਦਾ ਕਵਿਤਾਵਾਂ ਤੋਂ ਇਲਾਵਾ ਪਰਿਵਾਰਕ ਕਵਿਤਾਵਾਂ ਸ਼ਾਮਲ ਕੀਤੀਆਂਗਈਆਂ ਹਨ । ਇਹ ਪੁਸਤਕ ਬਾਰਾਂ ਫਰਵਰੀ, 2012 (ਦਿਨ ਐਤਵਾਰ) ਨੂੰ ਬੇ-ਏਰੀਆ ਦੇ ਨਾਮਵਰ ਸਾਹਿਤਕਾਰਾਂ ਵੱਲੋਂ ਪ੍ਰੋ. ਹਰਭਜਨ ਸਿੰਘਦੇ ਗ੍ਰਹਿ-ਸਥਾਨ : 3335 Homestead Road, Apt # 17, Santa Clara, CA 95051 ਵਿਖੇ ਰੀਲੀਜ਼ ਕੀਤੀ ਜਾਵੇਗੀ। ਇਹ ਲਿਖਤਾਂਭਾਵਨਾ ਅਤੇ ਵਿਵੇਕ ਦੀਆਂ ਗਹਿਰਾਈਆਂ ਵਿਚੋਂ ਪੈਦਾ ਹੋਈਆਂ ਹਨ। ਇਸ ਪੁਸਤਕ ਬਾਰੇ ਦੋ ਪੇਪਰ ਪੜ੍ਹੇ ਜਾਣਗੇ । ਪਹਿਲਾ ਪੇਪਰ ਸੁਰਜੀਤ ਪਾਤਰ ਦਾ ਲਿਖਿਆ 'ਇਕ ਜੋਤਿ ਸਰੂਪ ਮਨ ਦੇ ਦਰਸ਼ਨ� ਸਿਆਸਤ ਸਿੰਘ ਜੰਮੂ ਵੱਲੋਂ ਪੇਸ਼ ਕੀਤਾ ਜਾਵੇਗਾ, ਦੂਜਾ ਪੇਪਰ ਹਰਜਿੰਦਰ ਸਿੰਘਪੰਧੇਰ ਦਾ ਲਿਖਿਆ ਖੁਦ ਉਨ੍ਹਾਂ ਵੱਲੋਂ ਪੇਸ਼ ਕੀਤਾ ਜਾਵੇਗਾ । ਇਸ ਤੋਂ ਬਾਅਦ ਇਸ ਪੁਸਤਕ ਬਾਰੇ ਵਿਚਾਰ-ਚਰਚਾ ਹੋਵੇਗਾ । ਇਹ ਸਮਾਗਮ ਸ਼ਾਮ ਤਿੰਨ ਵਜੇ ਤੋਂ ਛੇ ਵਜੇ ਤੱਕ ਚੱਲੇਗਾ । |
No comments:
Post a Comment