jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 28 February 2012

ਭਾਈ ਦਲਜੀਤ ਸਿੰਘ ਬਿੱਟੂ ਢਾਈ ਸਾਲ ਬਾਅਦ ਰਿਹਾਅ

www.sabblok.blogspot.com


altਅੰਮ੍ਰਿਤਸਰ,28ਫਰਵਰੀ(ਗੁਰਬੀਰ ਸਿੰਘ ਖਾਲਸਾ):-ਅੱਜ ਪੂਰੇ ਢਾਈ ਸਾਲ ਜੇਲ੍ਹ ਵਿਚ ਨਜ਼ਰਬੰਦ ਰੱਖਣ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਨੂੰ ਜ਼ਮਾਨਤ ਉਤੇ ਰਿਹਾ ਕਰ ਦਿਤਾ ਗਿਆ, ਅਦਾਲਤੀ ਅਮਲ ਨੇ ਭਾਵੇਂ ਪਛੜਕੇ ਹੀ ਸਹੀ ਪਰ ਇਹ ਗੱਲ ਸਪਸ਼ਟ ਕਰ ਦਿਤੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਜਾਂ ਨਜ਼ਰਬੰਦ ਕਰਨ ਦਾ ਕੋਈ ਕਾਨੂੰਨੀ ਅਧਾਰ ਮੌਜੂਦ ਨਹੀਂ ਸੀ।27 ਅਗਸਤ 2009 ਨੂੰ ਉਹਨਾਂ ਦੀ ਲੁਧਿਆਣਾ ਤੋਂ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ, ਮਾਨਸਾ, ਰੋਪੜ ਤੇ ਸਰਦੂਲਗੜ ਵਿਚ 4 ਕੇਸ ਪਾਏ ਗਏ ਜਿਹਨਾਂ ਵਿਚੋਂ ਰੋਪੜ ਵਾਲਾ ਕੇਸ ਬਰੀ ਹੋ ਚੁੱਕਾ ਹੈ ਅਤੇ ਬਾਕੀ ਵੀ ਬਰੀ ਹੋਣ ਦੀ ਕਗਾਰ ਉੱਤੇ ਹਨ। ਇਸ ਢਾਈ ਸਾਲ ਦੀ ਨਜ਼ਰਬੰਦੀ ਦੌਰਾਨ ਉਹਨਾਂ ਉੱਤੇ ਸਰਕਾਰ ਵਲੋਂ ਬਰਨਾਲਾ, ਫਤਿਹਗੜ੍ਹ ਸਾਹਿਬ ਤੇ ਅੰਮ੍ਰਿਤਸਰ ਵਿਖੇ ਪਹਿਲਾਂ ਤੋਂ ਚੱਲ ਰਹੇ ਦੇਸ਼-ਧ੍ਰੋਹ ਦੇ 3 ਕੇਸ ਵੀ ਬਰੀ ਹੋ ਗਏ ਹਨ। ਇਸ ਤਰ੍ਹਾਂ ਭਾਈ ਦਲਜੀਤ ਸਿੰਘ ਉੱਤੇ ਹੁਣ ਤੱਕ ਪਾਏ ਕੁੱਲ 29 ਕੇਸਾਂ ਵਿਚੋਂ 25 ਬਰੀ ਹੋ 
ਚੁੱਕੇ ਹਨ ਅਤੇ ਬਾਕੀ 4 ਕੇਸ ਵੀ ਆਪਣਾ ਦਮ ਤੋੜਨ ਲਈ ਸਹਿਕ ਰਹੇ ਹਨ ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਭਾਈ ਦਲਜੀਤ ਸਿੰਘ ਦੀ ਗ੍ਰਿਫਤਾਰੀ, ਉਹਨਾਂ ਨੂੰ ਹਰ ਹੀਲੇ ਜੇਲ੍ਹ ਵਿਚ ਡੱਕਣ ਦੇ ਕਪਟੀ ਮਨੋਰਥ ਤੇ ਮੰਦਭਾਵਨਾ ਨਾਲ ਕੀਤੀ ਗਈ ਸੀ। ਸਵਾਲ ਖੜ੍ਹਾ ਹੁੰਦਾ ਹੈ ਕਿ ਭਾਈ ਦਲਜੀਤ ਸਿੰਘ ਨੂੰ ਇਸ ਅਦਾਲਤੀ ਹਨੇਰਗਰਦੀ ਦਾ ਸ਼ਿਕਾਰ ਕਿਉਂ ਹੋਣਾ ਪਿਆ ਹੈ? ਇਹ ਸਿਰਫ ਇਕ ਸਖਸ਼ੀਅਤ ਦਾ ਸਵਾਲ ਨਹੀਂ ਹੈ ਸਗੋਂ ਗੁਰੂ ਸਾਹਿਬਾਨ ਵਲੋਂ ਪਾਏ ਗਏ ਪੂਰਨਿਆਂ ਉਪਰ ਚੱਲਣ ਵਾਲਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਸਮੇਂ ਸਮੇਂ ਸਿਰ ਜ਼ਾਲਮ ਹਕੂਮਤਾ ਦਾ ਟਾਕਰਾ ਕਰਦਿਆਂ ਆਪਣੇ ਗੁਰੂ ਪ੍ਰਤੀ ਫਰਜ਼ਾਂ ਨੂੰ ਅਦਾ ਕੀਤਾ ਹੈ।ਅੱਜ ਕਰੀਬ ਸ਼ਾਮੀ 4 ਵਜੇ ਭਾਈ ਦਲਜੀਤ ਸਿੰਘ ਬਿੱਟੂ ਕੇਂਦਰੀ ਜੇਲ਼੍ਹ ਚੋ ਬਾਹਰ ਆਏ ਜਿੱਥੇ ਹਜਾਰਾਂ ਸੰਗਤਾਂ ਨੇ ਜੈਕਾਰਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਉਹ ਉੱਥੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਚੱਲ ਪਏ ਅਤੇ ਉਸ ਤੋਂ ਬਾਅਦ ਦੇਰ ਸ਼ਾਮ ਲੁਧਿਆਣਾ ਵੱਲ ਚਾਲੇ ਪਾਏ।ਇਸ ਮੋਕੇ ਭਾਈ ਬਿੱਟੂ ਨੇ ਕਿਹਾ ਕਿ ਅਸਲ ਵਿਚ ਗੁਰੂ ਸਾਹਿਬਾਨ ਨੇ ਆਦਰਸ਼ ਮਨੁੱਖ, ਸਮਾਜ ਅਤੇ ਰਾਜ ਦੀ ਸਿਰਜਣਾ ਦਾ ਜੋ ਨਿਆਰਾ ਪੈਗਾਮ ਦਿੱਤਾ ਉਸ ਦੀ ਪੂਰਣਤਾ ਲਈ ਸਮੁੱਚੇ ਰੂਪ ਵਿਚ ਵੱਖਰੇ ਪ੍ਰਬੰਧ ਦੀ ਲੋੜ ਹੈ।ਇਸ ਇਤਿਹਾਸਕ ਧਰਤੀ ਤੇ ਪਹਿਲਾਂ ਵੀ ਅਤੇ ਵਰਤਮਾਨ ਸਮੇਂ ਵਿਚ ਵੀ ਕਾਬਜ਼ ਪਦਾਰਥਵਾਦੀ ਰਾਜਸੀ ਪ੍ਰਬੰਧਾਂ ਦਾ ਗੁਰਮਤਿ ਵਿਚਾਰਧਾਰਾ ਨਾਲ ਬੁਨਿਆਦੀ ਰੂਪ ਵਿਚ ਟਕਰਾਅ ਰਿਹਾ ਹੈ।ਮੁਗਲਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਨਸ਼ਲਕੁਸ਼ੀ ਕਰਕੇ ਅਤੇ ਅੰਗਰੇਜ਼ਾਂ ਨੇ ਨਿਆਰੀ ਪਹਿਚਾਣ ਨੂੰ ਪੇਤਲਾ ਪਾ ਕੇ ਖਤਮ ਕਰਨ ਦਾ ਤਰੀਕਾ ਅਪਣਾਇਆ।ਹੁਣ ਬ੍ਰਾਹਮਣਵਾਦੀ (ਭਾਰਤੀ) ਯੂਨੀਅਨ ਦੋਵੇਂ ਤਰੀਕੇ ਅਪਣਾ ਰਹੀ ਹੈ। ਭਾਰਤੀ ਹਕੂਮਤ ਇਕ ਪਾਸੇ ਵੇਲਾ ਵਿਹਾ ਚੁੱਕੇ ਜਾਤੀ ਪ੍ਰਬੰਧ ਨੂੰ ਵੀ ਲਾਗੂ ਕਰਨਾ ਚਾਹੂੰਦੀ ਹੈ ਤੇ ਦੂਜੇ ਪਾਸੇ ਅਧੁਨਿਕ ਯੂਰਪੀਅਨ 'ਇਕ ਕੌਮ ਇਕ ਦੇਸ਼' ਵਾਲੇ ਮਾਡਲ ਨੂੰ ਵੀ ਲਾਗੂ ਕਰਨਾ ਚਾਹੁੰਦੀ ਹੈ ਜਿਸ ਕਰਕੇ ਇਸ ਨੂੰ ਖਾਲਸਾ ਪੰਥ ਦੋਵਾਂ ਪੱਖਾਂ ਤੋਂ ਦੁਸ਼ਮਣ ਨਜ਼ਰ ਆਉਂਦਾ ਹੈ। ਇਹੋ ਵਜ੍ਹਾ ਹੈ ਕਿ ਇਹ ਦੋਵੇਂ ਤਰੀਕੇ ਅਪਣਾ ਰਹੇ ਹਨ।ਇਕ ਪੱਖੋਂ ਸਾਨੂੰ ਖਤਮ ਵੀ ਕਰਨਾ ਚਾਹੁੰਦਾ ਹੈ ਤੇ ਦੂਜੇ ਪਾਸੇ ਆਪਣੇ ਵਿਚ ਜਜ਼ਬ ਵੀ ਕਰਨਾ ਚਾਹੁੰਦਾ ਹੈ।ਭਾਰਤੀ ਸਟੇਟ ਆਪਣੇ ਆਪ ਨੂੰ ਯੂਨੀਅਨ ਵੀ ਐਲਾਨਦੀ ਹੈ ਅਤੇ ਦੂਜੇ ਪਾਸੇ ਇਕ-ਕੌਮੀ ਲੋਕਤੰਤਰ ਵੀ।ਇਹ ਲੋਕਤੰਤਰ ਦੇ ਨਾਂ ਤੇ ਰਚਿਆ ਗਿਆ ਇਕ ਬਹੁਤ ਵੱਡਾ ਧੋਖਾ ਹੈ, ਜੋ ਏਕਤਾ, ਅਖੰਡਤਾ ਅਤੇ ਸੁਰੱਖਿਆ ਦੇ ਨਾਂ ਹੇਠ ਅਨੇਕਾਂ ਸਭਿਆਚਾਰਕ, ਧਾਰਮਕ ਅਤੇ ਕੌਮੀ ਸਮੂਹਾਂ ਦੀ ਅਜ਼ਾਦੀ ਨੂੰ ਕੁਚਲ ਰਿਹਾ ਹੈ। ਕਸ਼ਮੀਰੀ, ਨਾਗੇ, ਮੀਜੋ, ਤਾਮਲ ਤੇ ਮਾਓਵਾਦੀ ਲੋਕਾਂ ਦੀ ਬਗਾਵਤ ਇਸ ਦਾ ਸਬੂਤ ਹੈ। ਆਪਣੇ ਤਰੀਕੇ ਨਾਲ ਜੀਣਾ ਹਰ ਮਨੁੱਖੀ ਭਾਈਚਾਰੇ ਦਾ ਕੁਦਰਤੀ ਹੱਕ ਹੈ। ਅਸੀਂ ਵੀ ਇਹ ਹੱਕ ਆਪਣੇ ਗੁਰੂ ਆਸ਼ੇ ਅਨੁਸਾਰ ਚਾਹੁੰਦੇ ਹਾਂ।ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਅਤੇ ਰਾਜਧਾਨੀ ਦਾ ਮਸਲਾ, ਪੰਜਾਬ ਫੈਲੇ ਡੇਰਾਵਾਦ ਅਤੇ ਨਸ਼ੇ ਆਦਿ-ਇਹ ਸਾਰੇ ਇਕ ਤਰ੍ਹਾਂ ਨਾਲ ਖਾਲਸਾ ਪੰਥ ਦੀ ਅਜ਼ਾਦੀ ਨੂੰ ਹਰ ਤਰ੍ਹਾਂ ਨਾਲ ਖਤਮ ਕਰਨ ਦੇ ਵੱਡੇ ਮਨਸੂਬੇ ਦਾ ਹਿੱਸਾ ਹਨ। ਇਹਨਾਂ ਸਾਰਿਆਂ ਹਮਲਿਆਂ ਦਾ ਇਕੋ ਹੱਲ ਹੈ ਜੋ ਗੁਰੂ ਦੀ ਕਿਰਪਾ ਨਾਲ ਇਤਿਹਾਸ ਵਲੋਂ ਤੈਅ ਹੋ ਚੁੱਕਾ ਹੈ ਅਤੇ ਵਰਤਮਾਨ ਖਾੜਕੂ ਲਹਿਰ ਨੇ ਜਿਸ ਤੇ ਮੋਹਰ ਲਾ ਦਿੱਤੀ ਹੈ ਕਿ ਖਾਲਸਤਾਨ ਬਿਨਾਂ ਸਿੱਖਾਂ ਦਾ ਅਜ਼ਾਦੀ ਨਾਲ ਜੀਣ ਦਾ ਸੁਪਨਾ ਸੰਭਵ ਨਹੀਂ ਹੈ। ਪਿਛਲੇ ਸਮੇਂ ਵਿਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਡੇਰੇਦਾਰਾਂ ਦੀ ਪੁਸ਼ਤ-ਪਨਾਹੀ ਕੀਤੀ ਹੈ ਅਤੇ ਜਿਸ ਤਰ੍ਹਾਂ ਝੂਠੇ ਪੁਲਸ ਮੁਕਾਬਲੇ ਬਣਾਏ ਹਨ ਅਤੇ ਹੁਣ ਫੇਰ ਝੂਠੇ ਕੇਸ ਪਾਏ ਹਨ ਹਨ, ਇਹਨਾਂ ਗੱਲਾਂ ਨੇ ਸਾਡੇ ਅਜ਼ਾਦੀ ਦੇ ਨਿਸ਼ਚੇ ਨੂੰ ਹੋਰ ਪੱਕਾ ਕੀਤਾ ਹੈ ਅਤੇ ਭਾਰਤੀ ਲੋਕਤੰਤਰ ਦੇ ਥੋਥੇਪਣ ਨੂੰ ਜ਼ਾਹਰ ਕੀਤਾ ਹੈ।ਵਿਚਾਰਧਾਰਕ ਤੌਰ ਤੇ ਇਹ ਰਾਜਸੀ ਪ੍ਰਬੰਧ ਇਤਿਹਾਸ ਵਿਚ ਆਪਣੀਆਂ ਸੀਮਾਵਾਂ ਹੰਢਾ ਚੁੱਕੇ ਹਨ ਜਿਸ ਕਰਕੇ ਇਕ ਪਾਸੇ ਮਨੁੱਖਤਾ ਦੇ ਆਪਸੀ (ਰਾਜਸੀ-ਸਭਿਆਚਰਕ) ਟਕਰਾਵਾਂ ਅਤੇ ਦੂਜੇ ਪਾਸੇ ਤਰੱਕੀ ਦੇ ਨਾਂ ਹੇਠ ਕੁਦਰਤ ਨਾਲ ਟਕਰਾਵਾਂ ਨੇ ਵੱਡੇ ਮਸਲੇ ਖੜ੍ਹੇ ਕਰ ਦਿੱਤੇ ਹਨ।ਇਹਨਾਂ ਮਸਲਿਆਂ ਦੇ ਹੱਲ ਲਈ ਨਵੇਂ ਰਾਜਸੀ ਪ੍ਰਬੰਧ ਦੀ ਲੋੜ ਪੂਰੀ ਦੁਨੀਆਂ ਨੂੰ ਮਹਿਸੂਸ ਹੋ ਰਹੀ ਹੈ। ਸਰਬਤ ਦੇ ਭਲੇ, ਸਾਂਝੀਵਾਲਤਾ ਅਤੇ ਸਹਿਹੋਂਦ ਦੀਆਂ ਕੀਮਤਾਂ ਕਰਕੇ ਗੁਰਮਤਿ ਮਾਡਲ ਤੀਸਰੇ ਬਦਲ ਦੀ ਸੰਭਵਨਾ ਰੱਖਦਾ ਹੈ।ਇਸ ਮਾਡਲ ਨੂੰ ਦੁਨੀਆਂ ਦੇ ਭਲੇ ਲਈ ਅਤੇ ਆਪਣੇ ਜੀਣ ਲਈ ਸਾਨੂੰ ਆਪਣੇ ਦੇਸ਼ ਦੀ ਲੋੜ ਹੈ।ਅਸੀਂ ਸਾਰੇ ਅਜ਼ਾਦੀ-ਪਸੰਦ ਅਤੇ ਨਿਆਂ-ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਸਾਰੇ ਰਲਕੇ ਇਸ ਜ਼ੁਲਮ ਦੇ ਰਾਜਸੀ ਅਡੰਬਰ ਨੂੰ ਤੋੜੀਏ ਤਾਂ ਕਿ ਕਰੋੜਾਂ ਮਾਸੂਮ ਤੇ ਮਜ਼ਲੂਮ ਲੋਕ ਅਜ਼ਾਦੀ ਦਾ ਅਹਿਸਾਸ ਕਰ ਸਕਣ ਜੋ ਉਹਨਾਂ ਦਾ ਕੁਦਰਤੀ ਹੱਕ ਹੈ। ਸਾਨੂੰ ਗੁਰੁ ਸਾਹਿਬ ਨੇ ਸਰਬੱਤ ਦੇ ਭਲੇ ਦਾ, ਸਰਬ ਸਾਂਝੀਵਾਲਤਾ ਦਾ ਅਤੇ ਜੀਓ ਤੇ ਜੀਣ ਦਿਓ ਦਾ ਸਬਕ ਸਿਖਾਇਆ ਹੈ ਅਸੀਂ ਹਰ ਹਾਲ ਵਿਚ ਇਸ ਤੇ ਪਹਿਰਾ ਦਿੰਦੇ ਹੋਏ ਆਪਣੇ ਨਿਸ਼ਾਨੇ ਵੱਲ ਅੱਗੇ ਵਧਦੇ ਰਹਾਂਗੇ।ਇਸ ਵੱਖ-ਵੱਖ ਰੂਪਾਂ-ਵੇਸਾਂ ਵਾਲ਼ੇ ਲੰਮੇ ਯੁੱਧ ਵਿਚ ਜਿਹਨਾਂ ਨੇ ਜਿੰਨਾ ਵੀ ਹਿੱਸਾ ਪਾਇਆ ਹੈ ਅਸੀਂ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ।ਅੱਜ ਰਿਹਾਈ ਮੌਕੇ ਹੋਰਨਾ ਤੋਂ ਇਲਾਵਾ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪੰਚ ਤੇ ਸ਼ਰੋਮਣੀ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾਪਿੰਡ, ਦਲ ਖਾਲਸਾ ਦੇ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ, ਪੰਚ ਪਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਭਾਈ ਮੋਹਕਮ ਸਿੰਘ ਖਾਲਸਾ ਐਕਸ਼ਨ ਕਮੇਟੀ, ਭਾਈ ਦਲਜੀਤ ਸਿੰਘ ਪੰਜਵੜ, ਬੀਬੀ ਸੰਦੀਪ ਕੌਰ ਕਾਸ਼ਤੀਵਾਲ, ਭਾਈ ਗੁਰਜਿੰਦਰ ਸਿੰਘ ਪ੍ਰਧਾਨ ਸਿੱਖ ਫੈਡਰੇਸ਼ਨ ਭਿੰਡਰਾਂਵਾਲਾ, ਬੀਬੀ ਪਰਮਜੀਤ ਕੌਰ ਖਾਲੜਾ, ਭਾਈ ਜਸਬੀਰ ਸਿੰਘ ਪੱਧਰੀ, ਭਾਈ ਬਲਜੀਤ ਸਿੰਘ ਖਾਲਸਾ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਬਲਵਿੰਦਰ ਸਿੰਘ ਝਬਾਲ ਖਾਲੜਾ ਮਿਸ਼ਨ ਕਮੇਟੀ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਹਰਕਿਰਤ ਸਿੰਘ ਲੁਧਿਆਣਾ, ਭਾਈ ਬਲਜੀਤ ਸਿੰਘ ਰਾਗੀ ਜੀ, ਭਾਈ ਜਸਵਿੰਦਰ ਸਿੰਘ ਸ਼ਾਤ, ਬੀਬੀ ਮਨਜੀਤ ਕੌਰ ਸ਼ਹੀਦ ਭਾਈ ਫੌਜਾ ਸਿੰਘ ਟਰੱਸਰਟ, ਭਾਈ ਦਇਆ ਸਿੰਘ ਕੱਕੜ, ਭਾਈ ਪਲਵਿੰਦਰ ਸਿੰਘ ਸ਼ੁਤਰਾਣਾ, ਭਾਈ ਕੰਵਰਪਾਲ ਸਿੰਘ ਬਿੱਟੂ ਦਲ ਖਾਲਸਾ, ਭਾਈ ਸਰਬਜੀਤ ਸਿੰਘ ਘੁਮਾਣ ਦਲ ਖਾਲਸਾ, ਗਿਆਨੀ ਪਰਤਾਪ ਸਿੰਘ ਧਰਮੀ ਫੌਜੀ, ਭਾਈ ਗੁਰਪ੍ਰੀਤ ਸਿੰਘ, ਭਾਈ ਸੇਵਕ ਸਿੰਘ ਸਾਬਕਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਭਾਈ ਮਨਧੀਰ ਸਿੰਘ ਪੰਚ ਪ੍ਰਧਾਨੀ, ਭਾਈ ਦਰਸ਼ਨ ਸਿੰਘ ਜਗਾ ਰਾਮ ਤੀਰਥ, ਭਾਈ ਅਮਰੀਕ ਸਿੰਘ ਈਸੜੂ, ਭਾਈ ਜਸਵੀਰ ਸਿੰਘ ਖੰਡੂਰ, ਭਾਈ ਬਲਦੇਵ ਸਿੰਘ ਸਿਰਸਾ, ਭਾਈ ਜਰਨੈਲ ਸਿੰਘ ਹੁਸੈਨਪੁਰ, ਭਾਈ ਰਾਜਵਿੰਦਰ ਸਿੰਘ ਭੰਗਾਲੀ, ਭਾਈ ਜਸਬੀਰ ਸਿੰਘ ਡਾਂਗੋ, ਭਾਈ ਗੁਰਮੀਤ ਸਿੰਘ ਗੋਗਾ ਸਮਾਣਾ, ਭਾਈ ਮਨਜੀਤ ਸਿੰਘ ਬੰਬ ਰਸੂਲਪੁਰ, ਭਾਈ ਰੇਸ਼ਮ ਸਿੰਘ ਮੋਗਾ, ਭਾਈ ਸੁਲਤਾਨ ਸਿੰਘ ਸੋਢੀ, ਭਾਈ ਨਿਰਮਲ ਸਿੰਘ ਬਸੀਆਂ, ਭਾਈ ਹਰਪਾਲ ਸਿੰਘ ਮੌਜੋਵਾਲ, ਭਾਈ ਗੁਰਮੀਤ ਸਿੰਘ ਸੰਘੇੜਾ, ਭਾਈ ਭੋਲਾ ਸਿੰਘ ਸੰਘੇੜਾ, ਭਾਈ ਅੱਛਰਾ ਸਿੰਘ ਹਮੀਦੀ, ਭਾਈ ਸੁਖਵਿੰਦਰ ਸਿੰਘ ਫੌਜੀ, ਭਾਈ ਹਰਿੰਦਰਪਰੀਤ ਸਿੰਘ ਹੈਰੀ, ਭਾਈ ਹਰਜੀਤ ਸਿੰਘ ਬਟਾਲਾ, ਭਾਈ ਗੁਰਦੀਪ ਸਿੰਘ ਕਾਲਾਝਾੜ, ਭਾਈ ਖੁਸ਼ਹਾਲ ਸਿੰਘ ਜਫਰਵਾਲ, ਭਾਈ ਕੁਲਵੰਤ ਸਿੰਘ ਦਿਆਲਗੜ, ਭਾਈ ਧਰਮਿੰਦਰ ਸਿੰਘ ਮਹਿਤਾ, ਭਾਈ ਬਲਜੀਤ ਸਿੰਗ ਬੂਰੇਨੰਗਲ, ਭਾਈ ਮਨਜੀਤ ਸਿੰਘ ਝਬਾਲ, ਭਾਈ ਨੱਥਾ ਸਿੰਘ ਬਡਾਲਾ, ਭਾਈ ਹਰਦਿਆਲ ਸਿੰਘ ਕਰਤਾਰਪੁਰ, ਭਾਈ ਹਰੀ ਸਿੰਘ, ਭਾਈ ਪਰਮਿੰਦਰ ਸਿੰਘ ਸੋਨੀ, ਭਾਈ ਪੱਪਲਪਰੀਤ ਸਿੰਘ ਤੇ ਹੋਰ ਅਨੇਕਾਂ ਸਿੰਘ ਹਾਜ਼ਰ ਸਨ।

Panditrao Speaks on Punjabi Maa Boli--ਪੰਡਿਤ ਰਾਉ ਮਾਂ ਬੋਲੀ ਪੰਜਾਬੀ ਲਈ ਜਲੰਧਰ ਦੂਰਦਰਸ਼ਨ ਤੇ ਬੋਲਦੇ ਹੋਏ

www.sabblok.blogspot.com

Panditrao Speaks on Punjabi Maa Boli

www.sabblok.blogspot.com

ਲੇਖ ------ਨਸ਼ੇ ਨੇ ਕੀਤਾ ਪੰਜਾਬ ਦਾ ਨਾਸ਼ !----ਗਾਜ਼ੀ ਸੰਧੂ-----ਲਾਲ ਸਿੰਘ ਦੀ ਕਹਾਣੀ ਰਚਨਾ “ ਸਾਹਿਤਕਾਰਤਾ ਹੀ ਪ੍ਰਤੀਬੱਧਤਾ ਹੈ “ – ਲਾਲ ਸਿੰਘ( ਮੂਲ ਲੇਖਿਕਾ : ਊਸ਼ਾ ਰਾਣੀ(ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)"Sociologically Chandigarh is not beautiful city"----Pandit Rao Dharennavar,-----"ਰੁਝੇਵਾਂ ਫੇਸਬੁੱਕ ਦਾ"-- ਐਚ.ਸਿੰਘ ਸੰਧੂ ਹਾਲੈਂ,----ਡ"पंजाब को फिर से अशांत करने का प्रयास"---ज्योति डांग----"ਸਾਹਿਤਕ ਇਨਕਲਾਬ ਲਿਆਉਣ ਦਾ ਵਾਅਦਾ ਕਿਸੇ ਵੀ ਉਮੀਦਵਾਰ ਨੇ ਕਿਉਂ ਨਹੀਂ ਕੀਤਾ ?" ---ਪ੍ਰੋ. ਪੰਡਤ ਰਾਓ ਧਰੈਨੱਵਰ, "ਕਿਸਾਨਾਂ ਦੀ ਮੌਤ ਅਤੇ ਸਿਆਸਤਦਾਨਾਂ ਦਾ ਹਾਸਾ"- ---ਪ੍ਰੋ. ਪੰਡਤ ਰਾਓ ਧਰੈਨੱਵਰ, " "ਸਾਹਿਤਕ ਕ੍ਰਾਂਤੀ ਦੀ ਲੋੜ"----ਪ੍ਰੋ. ਪੰਡਤ ਰਾਓ ਧਰੈਨੱਵਰ----,-"ਮੁਲਾਂਪੁਰ ਦੀ ਮੁਟਿਆਰ"---ਪ੍ਰੋ. ਪੰਡਤਰਾਓ ਧਰੇਨੰਵਰ -----,--"ਫੇਸਬੁੱਕ ਦੇ ਡਾਕੀਏ"-------ਮਿੰਟੂ ਬਰਾੜ



    • ਨਸ਼ੇ ਨੇ ਕੀਤਾ ਪੰਜਾਬ ਦਾ ਨਾਸ਼ !----ਗਾਜ਼ੀ ਸੰਧੂ

      ਕੋਈ ਸਮਾਂ ਸੀ ਜਦੋਂ ਪੰਜਾਬ ਦਾ ਨਾਮ ਲੈਂਦਿਆਂ ਹੀ ਅੱਖਾਂ ਅੱਗੇ ਤਗੜੇ ਜੁੱਸਿਆਂ ਵਾਲੇ ਗੱਭਰੂ ਘੁੰਮਣ ਲੱਗ ਜਾਂਦੇ ਸਨ ਖੇਤਾਂ ਦੇਵੱਟਾਂ ਬੰਨਿਆਂ ਤੇ ਢੋਲੇ ਲਾਉਣ ਵਾਲੀ ਇਸ ਸਿੱਧਰੀ ਜਿਹੀ ਪੰਜਾਬੀ ਕੋਮ ਤੋਂ ਦੁਨੀਆਂ ਖੌਫ ਖਾਂਦੀ ਸੀ ਨੋਜਵਾਨ ਨਿਰੋਈ ਖੁਰਾਕਖਾਂਦੇ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ ਅਤੇ ਸ਼ਾਮ ਨੂੰ ਘੋਲ-ਕਬੱਡੀ ਵਿੱਚ ਆਪਣੇ ਜੋਹਰ ਦਿਖਾਉਂਦੇ ਵੈਲਾਂ-ਐਬਾਂ ਤੋਂ ਕੋਹਾਂਦੂਰ ਜਵਾਨੀ ਆਪਣੀ ਹੀ ਮਸਤੀ ਵਿੱਚ ਸਾਰਾ ਦਿਨ ਲੁੱਡੀਆਂ ਪਾਉਂਦੀ ਰਹਿੰਦੀ ਇਸ ਜਵਾਨੀ ਦੇ ਜੋਸ਼ ਨੇ ਹੀ 70 ਦੇ ਦਹਾਕੇਵਿੱਚ ਦੇਸ਼ ਨੂੰ ਹਰੀ ਕ੍ਰਾਂਤੀ ਦਾ ਸੁਪਨਾਂ ਸਾਕਾਰ ਕਰਕੇ ਦਿੱਤਾ
      ਸਮੇਂ ਨੇ ਕਰਵਟ ਬਦਲੀ ਤੇ 70 ਦਾ ਦਹਾਕਾ ਖਤਮ ਹੁੰਦਿਆਂ-ਹੁੰਦਿਆਂ ਇਸ ਮਾਣਮੱਤੀ ਜਵਾਨੀ ਦੀ ਤਸਵੀਰ ਅਤੇ ਤਕ਼ਦੀਰਹੀ ਬਦਲ ਗਈ ਜਿਹੜੀ ਜਵਾਨੀ ਤੰਬਾਕੂ ਨੂੰ ਵੀ ਹੱਥ ਲਾਉਣ ਤੋਂ ਤੋਬਾ ਕਰਦੀ ਸੀ ਉਹੀ ਸੋਹਲ ਜਵਾਨੀ ਵੱਡੇ-ਵੱਡੇ ਨਸ਼ਿਆਂਦੇ ਮੱਕੜਜਾਲ ਵਿੱਚ ਘਿਰ ਗਈ ਇਸ ਦਾ ਨਤੀਜਾ ਬੜਾ ਹੀ ਭਿਆਨਕ ਨਿਕਲਿਆ ਜਿਹਨਾਂ ਸ਼ਰੀਰਾਂ ਨੂੰ ਦੇਖ ਕੇ ਹੀ ਭੁੱਖਲਹਿੰਦੀ ਸੀ ਉਹ ਹੁਣ ਹੱਡੀਆਂ ਦੀ ਮੁੱਠ ਰਹਿ ਗਏ ਹਨ ਜਿਹੜੇ ਗੱਭਰੂ ਮੇਲਿਆਂ ਵਿੱਚ ਕਬੱਡੀਆਂ ਪਾਕੇ ਅਲ੍ਹੜਾਂ ਦੇ ਦਿਲਲੁੱਟਦੇ ਸਨ ਉਹ ਅੱਜ ਸੜਕਾਂ ਤੇ ਡਿੱਗਦੇ ਫਿਰਦੇ ਹਨ  ਦੁੱਧ-ਮੱਖਣਾਂ ਦੀ ਥਾਂ ਕੈਪਸੂਲ ਅਤੇ ਗੋਲੀਆਂ ਨੇ ਲੈ ਲਈ ਹੈ ਮਜਾਕਦੀ ਪਾਤਰ ਬਣਕੇ ਰਹਿ ਗਈ ਹੈ ਅੱਜ ਦੇ ਦੋਰ ਦੀ ਸਾਡੀ ਪੰਜਾਬੀ ਜਵਾਨੀ ਦੁਨੀਆਂ ਤੇ ਰਾਜ ਕਰਨ ਵਾਲੀ ਪੰਜਾਬ ਦੀ ਜਵਾਨੀਅੱਜ ਪੂਰੀ ਤਰ੍ਹਾਂ ਨਸ਼ੇ ਵਿੱਚ ਗਲਤਾਨ ਹੋ ਚੁੱਕੀ ਹੈ ਇਹ ਸੁਣ ਕੇ ਰੂਹ ਨੂੰ ਕੰਬਣੀਂ ਛਿੜ ਜਾਂਦੀ ਹੈ ਕਿ ਪੰਜਾਬ ਦੇ 73 %ਨੋਜਵਾਨ ਨਸ਼ੇੜੀ ਬਣ ਗਏ ਨੇ
      ਪੰਜਾਬ ਵਿੱਚ ਇਹ ਨਸ਼ੇ ਦਾ ਜੋ ਛੇਵਾਂ ਦਰਿਆ ਵਗਿਆ ਹੈ ਇਸ ਨੇ ਹਰੇਕ ਸ਼ਹਿਰਕਸਬਾਪਿੰਡਗਲੀ-ਮੁਹੱਲਾ ਹੜ੍ਹ ਲਿਆਹੈ ਇਸ ਛੇਵੇਂ ਦਰਿਆ ਦੀ ਸਭ ਤੋਂ ਜਿਆਦੀ ਮਾਰ ਦਿਹਾਤੀ ਇਲਾਕਿਆਂ ਨੂੰ ਪਈ ਹੈ 67 % ਪੇਂਡੂ ਅਬਾਦੀ ਨਸ਼ੇ ਦੀ ਗੁਲਾਮਬਣ ਗਈ ਹੈ ਮਾਝੇ ਦੇ 61 % ਮਾਲਵੇ ਦੇ 64 % ਅਤੇ ਦੁਆਬੇ ਦੇ 68 % ਪਰਿਵਾਰਾਂ ਵਿੱਚ ਘੱਟੋ-ਘੱਟ ਇੱਕ ਨਸ਼ੇੜੀ ਜਰੂਰਹੈ ਬਾਰਡਰ ਏਰੀਏ ਦੇ 71 % ਨੋਜਵਾਨ ਨਸ਼ਿਆਂ ਦੇ ਆਦੀ ਹਨ ਸਭ ਤੋਂ ਜਿਆਦਾ ਦੁੱਖਦਾਈ ਤਸਵੀਰ ਵਿਦਿਆਰਥੀਵਰਗ ਦੀ ਹੈ ਪੰਜਾਬ ਵਿੱਚ ਹਰੇਕ ਤੀਜਾ ਵਿਦਿਆਰਥੀ ਨਸ਼ੇਬਾਜ਼ ਹੈ ਜਦ ਕਿ ਹਰੇਕ ਦਸਵੀ ਵਿਦਿਆਰਥਣ ਨਸ਼ੇ ਤੇ ਹੱਥਅਜਮਾਂਉਦੀ ਹੈ ਇਸ ਤੋਂ ਇਲਵਾ 66% ਸਕੂਲੀ ਵਿਦਿਆਰਥੀ ਵੀ ਤੰਬਾਕੂ ਉਤਪਾਦ ਵਰਤਦੇ ਹਨ ਪਿੰਡਾਂ ਵਿੱਚੋਂ  ਤਰਨਤਾਰਨਜ਼ਿਲੇ ਦੇ ਪਿੰਡ ਨਸ਼ਾ ਕਰਨ ਦੇ ਮਾਮਲੇ ਵਿੱਚ ਅੱਵਲ ਹਨ ਜਦ ਕਿ ਸ਼ਹਿਰਾਂ ਵਿੱਚੋ ਅੰਮ੍ਰਿਤਸਰ ਮੋਹਰੀ ਹੈ ਨਸ਼ੇ ਦਾ ਪਸਾਰਪੰਜਾਬ ਵਿੱਚ ਕਿਸ ਪੱਧਰ ਤੇ ਵਧਿਆ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਅੰਮ੍ਰਿਤਸਰ ਵਰਗੇ ਪਾਕ ਸ਼ਹਿਰ ਵਿੱਚਹਰ ਰੋਜ਼ 1 ਕਰੋੜ ਦੀ ਸ਼ਰਾਬ ਪੀਤੀ ਜਾਂਦੀ ਹੈ ਮਾਲਵੇ ਦੇ ਰਾਜਸਥਾਨ ਨਾਲ ਲੱਗਦੇ ਪਿੰਡਾਂ ਦੀ 70 % ਅਬਾਦੀ ਭੁੱਕੀ ਖਾਂਦੀਹੈ ਪੰਜਾਬ ਦੇ 70 % ਨਸ਼ੇੜੀ ਮੈਡੀਕਲ ਨਸ਼ਾ ਕਰਦੇ ਹਨ ਜਿੰਨਾਂ ਵਿੱਚ ਗੋਲੀਆਂਕੈਪਸੂਲਆਇਉਡੈਕਸ ਅਤੇ ਟੀਕੇਸ਼ਾਂਮਿਲ ਹਨ ਜਦੋਂ ਕਿ 16% ਨਸ਼ੇੜੀ ਸਮੈਕਹਰੋਇਨ , ਕੋਕੀਨ ਆਦਿ ਵਰਗੇ ਤਗੜੇ ਨਸ਼ੇ ਕਰਦੇ ਹਨ
      ਇਸ ਨਸ਼ੇ ਦੀ ਅੰਧਾਂਧੁੰਦ ਵਰਤੋਂ ਨੇਂ ਜਿੱਥੇ ਲੱਖਾਂ ਘਰ ਪੱਟ ਦਿੱਤੇ ਹਨ ਉੱਥੇ ਇਸ ਜ਼ਹਿਰ ਨੇਂ ਸਾਡੇ ਪੰਜਾਬੀ ਸਮਾਜ ਵਿੱਚ ਕਈਕੁਰੀਤੀਆਂ ਨੂੰ ਵੀ ਵਾੜ ਦਿੱਤਾ ਹੈ ਅੱਜ ਪੰਜਾਬ ਵਿੱਚ ਜ਼ੁਰਮ ਦਾ ਗ੍ਰਾਫ ਅਸਮਾਨ ਛੂਹ ਰਿਹਾ ਹੈ ਵੱਧ ਰਹੀਆਂ ਚੋਰੀ ਡਕੈਤੀਦੀਆਂ ਵਾਰਦਾਤਾਂ ਇਸ ਨਸ਼ੇ ਦੀ ਹੀ ਦੇਣ ਹਨ ਸ਼ੋਂਕ ਤੋਂ ਸ਼ੁਰੂ ਹੋਣ ਵਾਲਾ ਇਹ ਅੰਤਹੀਣ ਸਫ਼ਰ ਵੱਡੀ ਗਿਣਤੀ ਵਿੱਚ ਨੋਜਵਾਨਾਂਨੂੰ ਅਪਰਾਧੀ ਬਣਾ ਰਿਹਾ ਹੈ ਕਿਉਕਿ ਜਦੋਂ ਕੋਈ ਪੱਕਾ ਨਸ਼ੇੜੀ ਬਣ ਜਾਂਦਾਂ ਹੈ ਤਾਂ ਉਸ ਦਾ ਖਰਚਾ ਕਈ ਗੁਣਾਂ ਵੱਧ ਜਾਂਦਾਂ ਹੈਆਲਸੀ ਹੋਣ ਕਰਕੇ ਉਹ ਕੰਮ ਨਹੀ ਕਰ ਸਕਦੇ ਇਸ ਲਈ ਪਹਿਲਾਂ ਉਹ ਘਰੋਂ ਚੋਰੀ ਸ਼ੁਰੂ ਕਰਦੇ ਹਨ ਜੋ ਜਲਦੀ ਹੀਡਕੈਤੀਆਂ ਵਿੱਚ ਬਦਲ ਜਾਂਦੀ ਹੈ ਇਸ ਤਰ੍ਹਾਂ ਇਹ ਰਾਹ ਤੋਂ ਭਟਕੇ ਨੋਜਵਾਨ ਪੇਸ਼ੇਵਰ ਅਪਰਾਧੀ ਬਣ ਜਾਂਦੇ ਹਨ ਜੋ ਸਾਰੀਜਿੰਦਗੀ ਮੌਤ ਦੀ ਖੇਡ ਖੇਡਦੇ ਰਹਿੰਦੇਂ ਹਨ
      ਇਸ ਨਸ਼ੇ ਦੇ ਤੂਫਾਨ ਨੇਂ ਪੰਜਾਬ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ ਅੱਜ ਇਸ ਦੇ ਕਹਿਰ ਤੋਂ ਕੋਈ ਕਰਮਾਂ ਵਾਲਾ ਹੀ ਘਰਬਚਿਆ ਹੈ ਪਿੰਡਾਂ ਦੀ ਦੁਕਾਨਾਂ ਤੇ ਖਾਣ-ਪੀਣ ਦੀਆਂ ਵਸਤੂਆਂ ਘੱਟ ਹੁੰਦੀਆਂ ਹਨ ਜਦ ਕਿ ਸਿਗਰੇਟ ਤੰਬਾਕੂ ਦੇ ਬ੍ਰਾਂਡਜਿਆਦਾ ਹੁੰਦੇ ਹਨ 10 -15 ਸਾਲ ਦੇ ਬੱਚੇ ਪਿੰਡਾਂ ਵਿੱਚ ਨਸ਼ੇ ਦੇ ਟੀਕੇ ਲਾਉਂਦੇ ਆਮ ਦੇਖੇ ਜਾ ਸਕਦੇ ਹਨ ਸ਼ਹਿਰਾਂ ਦੀਤਸਵੀਰ ਵੀ ਪਿੰਡਾਂ ਨਾਲੋਂ ਕੋਈ ਵੱਖਰੀ ਨਹੀ ਹੈ ਪੜ੍ਹੇ-ਲਿਖੇ ਪਰਿਵਾਰਾਂ ਨਾਲ ਤਾਲੁਕ ਰੱਖਣ ਵਾਲੇ ਨੋਜਵਾਨ ਸਮੈਕ ਦੇ ਸੂਟੇਆਂਵਿੱਚ ਆਪਣੀ ਕੀਮਤੀ ਜਿੰਦਗੀ ਉਡਾ ਰਹੇ ਹਨ
      ਅੱਜ ਨਸ਼ੇ ਨੇ ਪੰਜਾਬ ਨੂੰ ਉਸ ਮੋੜ ਤੇ ਲਿਆ ਖੜ੍ਹਾ ਕੀਤਾ ਹੈ ਜਿੱਥੇ ਉਸ ਕੋਲ ਇੱਕੋ ਰਾਹ ਬਚਿਆ ਹੈ ਕਿ ਕਿਸੇ ਵੀ ਤਰੀਕ਼ੇਨਾਲ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀਆਂ ਜੰਜੀਰਾਂ 'ਚੋ ਅਜਾਦ ਕਰਵਾਇਆ ਜਾਵੇ ਚਾਹੇ ਉਹ ਤਰੀਕ਼ਾ ਪਿਆਰ ਵਾਲਾ ਹੋਵੇ ਚਾਹੇਉਹ ਡੰਡੇਂ ਵਾਲਾ ਇਸ ਵਾਸਤੇ ਸਰਕਾਰ ਅਤੇ ਸਮਾਜ ਦੋਹਾਂ ਨੂੰ ਹੀ ਆਪਣੇ-ਆਪਣੇ ਪੱਧਰ ਤੇ ਤਨਦੇਹੀ ਨਾਲ ਕੰਮ ਕਰਨਾਂਪਵੇਗਾ ਹੁਣ ਹੋਰ ਦੇਰੀ ਕਰਨ ਦਾ ਤਾਂ ਸਵਾਲ ਹੀ ਨਹੀ ਉੱਠਦਾ ਕਿਉਕੇ ਪੰਜਾਬ ਦਾ ਤਕਰੀਬਨ ਹਰੇਕ ਘਰ ਨਸ਼ੇ ਦੀ ਅੱਗਵਿੱਚ ਜਲ ਰਿਹਾ ਹੈ ਜੋ ਘਰ ਬਚੇ ਹਨ ਉਹਨਾਂ ਨੂੰ ਵੀ ਸਹਿਯੋਗ ਦੇਣਾਂ ਪਵੇਗਾ ਕਿਉਕੇ ਇਸ ਚੰਦਰੀ ਅੱਗ ਦਾ ਕੋਈ ਪਤਾ ਨਹੀਇਹ ਕਿੱਧਰ ਨੂੰ ਆਪਣਾ ਰੁਖ ਕਰ ਲਵੇ ਨਸ਼ੇ ਖਿਲਾਫ਼ ਜੰਗ ਜਿੱਤਣ ਲਈ ਸਾਨੂੰ ਸਭ ਨੂੰ ਇੱਕ ਹੋਣਾ ਪਵੇਗਾ ਤੇ ਇੱਕ ਹੋਣਾਂ ਵੀਚਾਹੀਦਾ ਹੈ ਆਖਿਰ ਇਹ ਪੰਜਾਬ ਦੀ ਹਸਤੀ ਦਾ ਸਵਾਲ ਹੈ
      ਲਾਲ ਸਿੰਘ ਦੀ ਕਹਾਣੀ ਰਚਨਾ
      “ ਸਾਹਿਤਕਾਰਤਾ ਹੀ ਪ੍ਰਤੀਬੱਧਤਾ ਹੈ 
      – ਲਾਲ ਸਿੰਘ
      ਮੂਲ ਲੇਖਿਕਾ : ਊਸ਼ਾ ਰਾਣੀ(ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)

      ਕਹਾਣੀਕਾਰ ਲਾਲ ਸਿੰਘ ਪੰਜਾਬੀ ਦੇ ਸਮਕਾਲੀ ਸਿਰਕੱਢ ਕਹਾਣੀਕਾਰਾਂ ਵਿਚੋਂ ਇਕ ਕਹਾਣੀਕਾਰ ਹੈ । ਲਾਲ ਸਿੰਘ ਸਧਾਰਨ ਕਿਸਮ ਦਾ ਇਨਸਾਨ ਹੈ ਸਾਦਾ ਪਹਿਰਾਵਾ ਪਾਉਣ ਵਾਲਾ ਤੇ ਸਾਊ ਸੁਭਾਅ ਦਾ ਮਾਲਕ ਹੈ । ਮੌਜੂਦਾ ਪੰਜਾਬੀ ਕਹਾਣੀਕਾਰਾਂ ਵਿੱਚ ਉਸਦਾਂ ਨਾਂ ਪ੍ਰੇਮ ਪ੍ਰਕਾਸ਼ ਅਤੇ ਵਰਿਆਮ ਸੰਧੂ ਵਰਗੇ ਪ੍ਰਮੁੱਖ ਕਹਾਣੀਕਾਰਾਂ ਦੇ ਨਾਲ ਨਾਲ ਆਉਂਦਾ ਹੈ । ਦੁਆਬੇ ਦੇ ਪਿੰਡ ਝੱਜਾਂ ਜਿਲ੍ਹਾ ਹੋਸ਼ਿਆਰਪੁਰ ( ਹੁਣ ਵਾਸੀ ਦਸੂਹਾ ) ਦੇ ਜੰਮਪਲ ਹੋਣ ਕਾਰਨ ਉਸ ਦੀਆਂ ਕਹਾਣੀਆਂ ਵਿੱਚ ਦੁਆਬੇ ਦੀ ਮਿੱਟੀ ਦੀ ਖੁਸ਼ਬੋ ਮਾਣੀ ਜਾ ਸਕਦੀ ਹੈ । ਉਹ ਲੋਕ-ਹਿਤੂ ,ਮਨੁੱਖ ਹਿਤੈਸ਼ੀ ਤੇ ਅਗਾਂਹ ਵਧੂ ਸੋਚ  ਅਤੇ ਰੁਚੀ ਰੱਖਣ ਵਾਲਾ ਹੈ । ਇਕ ਲੇਖਕ ਵਜੋਂ ਉਹ ਵੱਖ-ਵੱਖ ਵਿਸ਼ਿਆਂ ਉੱਤੇ ਕਲਮ ਅਜਮਾਉਣ ਵਿੱਚ ਸਫਲ ਹੋਇਆ ਹੈ । ਉਸਦੀ ਸਮੁੱਚੀ ਰਚਨਾ ਵਿੱਚ ਕਮਾਲ ਦੀ ਸਹਿਜਤਾ ਹੈ । ਪੰਜਾਬ ਦਾ ਦੁਖਾਂਤਕ ਸਥਿਤੀ ਨੂੰ ਅਨੁਭਵ ਕਰਦੇ ਹੋਏ ਵੱਖ ਵੱਖ ਵਿਸ਼ਿਆਂ ਨੂੰ ਆਧਾਰ ਬਣਾ ਕੇ ਉਸ ਨੇ ਬਹੁਤ ਸਾਰੀਆਂ ਕਹਾਣੀਆਂ ਸਾਧਾਰਨ ਪਾਠਕਾਂ ਦੀ ਬਜਾਇ ਵਿਦਵਾਨਾਂ , ਬੁੱਧੀਮਾਨ ਪਾਠਕਾਂ ਨੂੰ ਜ਼ਿਆਦਾ ਪ੍ਰਭਾਵਤ ਕਰਦੀਆਂ ਹਨ । ਮਤਲਬ ਇਹ ਕਿ ਉਸਦੀਆਂ ਕਹਾਣੀਆਂ ਪੜ੍ਹਨ ਵੇਲੇ ਪਾਠਕਾਂ ਨੂੰ ਪੂਰੇ ਸੁਚੇਤ ਰਹਿਣਾ ਪੈਂਦਾ ਹੈ । ਅਧਿਆਪਨ ਪਿੱਠਭੂਮੀ ਹੋਣ ਕਰਕੇ ਸਕੂਲਾਂ ਦੇ ਵਾਤਾਵਰਨ ਨੂੰ ਬਾਖੂਬੀ ਚਿਤਰਿਆ ਹੈ । ਪ੍ਰਾਪਤ ਸਮਾਜ ਵਿਵਸਥਾ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਪ ਕਰਨ ਲਈ ਆਪਣੀ ਕਲਮ ਰਾਹੀਂ ਮਾਰਕਸਵਾਦੀ ਵਿਚਾਰਧਾਰਾ ਦੇ ਦ੍ਰਿਸ਼ਟੀਕੋਣ ਤੋਂ ਕਿਰਤਾਂ ਦੀ ਉਸਨੇ ਸਿਰਜਣਾ ਕੀਤੀ ਹੈ । ਲਾਲ ਸਿੰਘ ਕੋਲ ਸਾਫ,ਨਿਧੜਕ ਤੇ ਸਪੱਸ਼ਟ ਗੱਲ ਕਹਿਣ ਦੀ ਸਮਰੱਥਾ ਹੇ । ਸਾਦਾ ਜੀਵਨ ਬਤੀਤ ਕਰਦੇ ਦੁਆਬੇ ਦੀ ਪ੍ਰਤੀਨਿਧਤਾ ਕਰਨ ਵਾਲੇ ਇਸ ਕਹਾਣੀਕਾਰ ਦੇ ਹੁਣ ਤੱਕ ਛੇ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ । ਮਾਰਖੋਰੇ ( 1984 ), ਬਲੌਰ ( 1986 ) , ਧੁੱਪ-ਛਾਂ ( 1990 ) , ਕਾਲੀ ਮਿੱਟੀ (1996 ), ਅੱਧੇ ਅਧੂਰੇ ( 2003 ) ਅਤੇ ਗੜ੍ਹੀ ਬਖ਼ਸ਼ਾ ਸਿੰਘ ( 2009 ) ਨਾਲ ਪੰਜਾਬੀ ਸਾਹਿਤਕ ਖੇਤਰ ਵਿੱਚ ਇੱਕ ਸਮਰੱਥ ਕਹਾਣੀਕਾਰ ਵੱਜੋਂ ਉਸ ਦੀ ਚਰਚਾ ਹੁੰਦੀ ਹੈ ।
      ਲਾਲ ਸਿੰਘ ਸਮਾਜਿਕ ਸਰੋਕਾਰਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਦਾ ਹੈ । ਉਹ ਵਰਗਾਂ ਦੀ ਗੱਲ ਕਰਦਾ ਹੈ , ਲੁੱਟ-ਖਸੁੱਟ ਦੀ ਗੱਲ ਕਰਦਾ ਹੈ ਅਥਵਾ ਸਮਾਜ ਦੇ ਸਾਰੇ ਪੱਖਾਂ ਦੀ ਗੱਲ ਕਰਦਾ ਹੈ । ਕਥਾ –ਸੰਗ੍ਰਹਿ ਧੁੱਪ-ਛਾਂ ਵਿੱਚ ਪ੍ਰਸਤੁਤ ਸੱਤ ਕਹਾਣੀਆਂ ਸਮਾਜ ਦੇ ਸਭਿਆਚਰਕ, ਆਰਥਿਕ ਅਤੇ ਰਾਜਨੀਤਕ ਪੱਖਾਂ ਦੀ ਤਸਵੀਰ ਪੇਸ਼ ਕਰਦੀਆਂ ਹਨ । ਰਾਜਨੀਤੀ ਨੂੰ ਆਧਾਰ ਬਣਾ ਕੇ ਪਿੰਡ ਦੇ ਗਰੀਬ ਸ਼ੇਣੀ ਦੇ ਹੋਏ ਸ਼ੋਸ਼ਣ , ਜਾਤ ਪਾਤ ਪੱਖੋਂ ਉਤਪੀੜਤ ਹੋਈ ਨਿਮਨ ਸ਼੍ਰੇਣੀ ਦੀ ਸਮਾਜਕ ਸਥਿਤੀ ਨੂੰ ਦਰਸਾਉਣ ,ਗਰੀਬ ਤਬਕੇ ਤੇ ਲੋਟੂ ਲੋਕਾਂ ਦੇ ਅੱਤਿਆਚਾਰ । ਆਧੁਨਿਕ ਤਕਨੀਕੀ ਯੁੱਗ ਵਿੱਚ ਕੁਰਸੀ ਦੀ ਪ੍ਰਾਪਤੀ ਲਈ ਧਰਮ ਕਰਮ ਦੀ ਜ਼ਰੂਰਤ ,ਦਲਿਤ ਵਰਗ ਲਈ ਚਿੰਤਨ,ਜਾਗੀਰਦਾਰੀ ਸਮਾਜ ਵੱਲੋਂ ਕੀਤੀ ਜਾਦੀਂ ਲੁੱਟ,ਪੰਜਾਬ ਦੇ ਸੰਕਟ ਨੂੰ ਪ੍ਰਤੀਕਾਰਤਮਕ ਰੂਪ ਨਾਲ ਪੇਸ਼ਕਾਰੀ ,ਅਖੌਤੀ ਵਿਗਿਆਨੀਆਂ,ਖੋਜੀਆਂ ,ਰੀਸਰਚ ਸਕਾਲਰਾਂ ਦੇ ਕਟਾਂਕਸ਼, ਸਮਾਜ ਦੀ ਸੇਵਾ ਲਈ ਸੰਘਰਸ਼ਮਈ ਰਸਤਾ ਅਪਨਾਉਣ ਦੇ ਸੰਦੇਸ਼ , ਲੇਖਕਾਂ ਦੀ ਪ੍ਰਕਾਸ਼ਕਾਂ ਵੱਲੋਂ ਹੁੰਦੀ ਲੁੱਟ ਸਮੇਤ ਸਮਾਜ ਵਿੱਚ ਅੱਤਿਆਚਾਰ , ਭ੍ਰਿਸ਼ਟਾਚਾਰ ਆਦਿ ਸਮਾਜਿਕ ਬੁਰਾਈਆਂ ਨੇ ਸਮਾਜਕ ਰਿਸ਼ਤਿਆਂ ,ਕਰਜਿਆਂ ਨਾਲ ਨਿਰੰਤਰ ਭੰਨੀ ਕਿਸਾਨੀ ਦਾ ਆਰਥਿਕ ਤੇ ਸਮਾਜਿਕ ਨਿਘਾਰ,ਭਾਰਤੀ ਸਮਾਜ ਵਿੱਚ ਲਗੀਆਂ ਜਾਤੀ ਪਾਤੀ ਵਿਵਸਥਾ ਦੀਆਂ ਡੂੰਘੀਆਂ ਤੇ ਮਜਬੂਤ ਜੜ੍ਹਾਂ ,ਲੋਕਾਂ ਦੇ ਅੰਧ-ਵਿਸ਼ਵਾਸ਼ੀ ਹੋਣ ਦਾ ,  ਕਦਰਾਂ-ਕੀਮਤਾਂ ਦੀ ਮੁੱਲ-ਘਟਾਈ ਵਾਲੇ  ਅਤੇ ਅਜਿਹੇ ਹੋਰ ਸਮਾਜਕ ਸਰੋਕਾਰਾਂ ਨੂੰ ਲਾਲ ਸਿੰਘ ਆਪਣੀਆਂ ਕਹਾਣੀਆਂ ਵਿੱਚ ਕੇਂਦਰੀ ਸਰੋਕਾਰ ਬਣਾਉਂਦੀਆਂ ਹਨ ।
      ਪੰਜਾਬ ਤ੍ਰਾਸਦੀ ਨੂੰ ਕਹਾਣੀਆਂ ਦਾ ਵਿਸ਼ਾ ਬਣਾਉਣ ਵਾਲੇ ਲੇਖਕਾਂ ਵਿੱਚ ਪ੍ਰੇਮ ਪ੍ਰਕਾਸ਼ , ਵਰਿਆਮ ਸੰਧੂ , ਮੋਹਨ ਭੰਡਾਰੀ ਆਦਿ ਤੋਂ ਬਾਅਦ ਲਾਲ ਸਿੰਘ ਦਾ ਨਾਂ ਵੀ ਆਉਂਦਾ ਹੈ 
      ਲਾਲ ਸਿੰਘ ਇਕ ਸਮਝਦਾਰ,ਸੁਲਝਿਆ ਹੋਇਆ ਕਹਾਣੀਕਾਰ ਹੈ । ਉਸਨੇ ਆਪਣੀਆਂ ਕਹਾਣੀਆਂ ਦੇ ਪਾਤਰ ਆਮ ਜੀਵਨ ਵਿਚੋਂ ਹੀ ਲਏ ਹਨ । ਉਸ ਦੇ ਪਾਤਰ ਕਥਾ ਵਿਚ ਕਿਧਰੇ ਵੀ ਵਾਧੂ ਨਹੀ ਦਿਖਾਈ ਦਿੰਦੇ । ਉਸ ਨੇ ਆਪਣੀਆਂ ਕਹਾਣੀਆਂ ਚ ਲੋੜ ਅਨੁਸਾਰ ਹੀ ਪਾਤਰ ਲਏ ਹਨ ।ਉਸਦੀਆਂ ਕਹਾਣੀਆਂ ਵਿੱਚ ਚੇਤੰਨ ਦਲਿਤ ਪਾਤਰ ਅਤੇ ਦਲਿਤਾਂ ਦਾ ਸ਼ੋਸ਼ਣ ਕਰਨ ਵਾਲੇ ਪਾਤਰ ਸਿਰਜੇ ਗਏ ਹਨ । ਪ੍ਰਮੁੱਖ ਤੌਰ ਤੇ ਲਾਲ ਸਿੰਘ ਦੇ ਪਾਤਰ ਚਾਰ ਸ਼੍ਰੇਣੀਆਂ ਦੇ ਹਨ , ਸ਼ੋਸ਼ਕ ਪਾਤਰ , ਸ਼ੋਸ਼ਿਤ ਪਾਤਰ , ਜਾਗਰੂਪ ਤੇ ਚੇਤੰਨ ਪਾਤਰ ਅਤੇ ਇਸਤਰੀ ਪਾਤਰ । ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਜਿਥੇ ਔਰਤਾਂ ਨਾਲ ਹੁੰਦਾ ਜਿਨਸੀ ਤੇ ਅਜਾਰਥਿਕ ਸ਼ੋਸ਼ਣ ਪੇਸ਼ ਕੀਤਾ ਹੈ ਉਥੇ ਇਸ ਸ਼ੋਸ਼ਣ ਤੋਂ ਚੇਤੰਨ ਵੇਖੀਆਂ ਜਾ ਸਕਦੀਆਂ ਹਨ । ਲਾਲ ਸਿੰਘ ਦਾ ਔਰਤਾਂ ਪ੍ਰਤੀ ਦ੍ਰਿਸ਼ਟੀਕੌਣ ਉਸਾਰੂ ਹੈ । ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਕੁਦਰਤ ਦੀ ਕਰੋਪੀ ਦੇ ਸ਼ਿਕਾਰ ਪਾਤਰਾਂ ਦਾ ਚਿਤਰਣ ਵੀ ਮਿਲਦਾ ਹੈ ।
      ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਦੀ ਕਥਾ-ਸਿਰਜਨਾ ਕਰਨ ਲਈ ਵਰਣਾਤਮਕ , ਵਾਰਤਾਲਾਪੀ , ਸੰਕੇਤਕ ਅਤੇ ਘਟਨਾਵੀਂ ਵਿਧੀਆਂ ਦਾ ਇਸਤੇਮਾਲ ਬਾਖੂਬੀ ਕੀਤਾ ਹੈ । ਇਹਨਾ ਵਿਧੀਆਂ ਨਾਲ ਉਸਾਰੇ ਗਏ ਪਾਤਰ ਵਰਗ ਵਿਸ਼ੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਪਾਤਰ ਹਨ ।ਉਨ੍ਹਾਂ ਦੀ ਵਿਅਕਤੀਗਤ ਹੋਂਦ ਵੀ ਕਾਇਮ ਰਹਿੰਦੀ ਹੈ । ਉਨ੍ਹਾਂ ਦੀ ਮਾਨਸਿਕਤਾ ਵਿੱਚ ਡੂੰਘਾਈ ਵੇਖੀ ਜਾ ਸਕਦੀ ਹੈ ਪਾਤਰਾਂ ਦਾ ਹਕੀਕੀ ਜੀਵਨ ਪੇਸ਼ ਕੀਤਾ ਗਿਆ ਹੈ । ਜਿਆਦਾਤਰ ਪਾਤਰ ਦੇ ਪਰਿਸਥਿਤੀਆਂ ਦੇ ਸ਼ਿਕਾਰ ਹਨ । ਪਾਤਰ ਪੇਂਡੂ ਪਿਛੋਕੜ ਤੋਂ ਆਏ ਹਨ । ਲਾਲ ਸਿੰਘ ਇਹ ਗੱਲ ਮੰਨ ਕੇ ਚਲਦਾ ਹੈ ਕਿ ਗਲਪੀ ਪਾਤਰ ਸਮਾਜਕ ਵਿਰੋਧਾਂ ਵਿਚੋਂ ਵਿਕਸਿਤ ਹੁੰਦੇ ਹਨ । ਇਸ ਲਈ ਉਸ ਦੇ ਮਹੱਤਵਪੂਰਨ ਪਾਤਰਾਂ ਦੇ ਆਲੇ ਦੁਆਲੇ ਪਾਤਰਾਂ ਦੀ ਇਕ ਵੱਡੀ ਭੀੜ ਵੀ ਵਿਖਾਈ ਦਿੰਦੀ ਹੈ ।ਇਸ ਭੀੜ ਦੇ ਪਾਤਰ ਦੂਰ ਤੱਕ ਆਪਣੀ ਹੋਂਦ ਸਥਾਪਤ ਨਹੀਂ ਕਰ ਸਕਦੇ । ਪਰੰਤੂ ਪ੍ਰਮੁੱਖ ਪਾਤਰਾਂ ਨੂੰ ਸਿਰਜਨਾ ਵਿਚ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ ।
      ਲਾਲ ਸਿੰਘ ਵਿੱਚ ਇਕ ਚੰਗੇ ਕਹਾਣੀਕਾਰ ਵਾਲੇ ਸਾਰੇ ਗੁਣ ਮੌਜੂਦ ਹਨ । ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਜਿਉਂ ਜਿਉਂ ਬੌਧਿਕਤਾ ਦਾ ਅੰਸ਼ ਵਧਦਾ ਜਾਂਦਾ ਹੈ , ਉਵੇਂ ਹੀ ਉਸ ਦੀਆਂ ਕਹਾਣੀਆਂ ਵਿੱਚ ਜਟਿਲਤਾ ਆਉਂਦੀ ਜਾਂਦੀ ਹੈ ।
      ਲਾਲ ਸਿੰਘ ਮਾਰਕਸਵਾਦ ਤੋਂ ਪ੍ਰਭਾਵਿਤ ਕਹਾਣੀਕਾਰ ਹੈ । ਇਸ ਸਬੰਧੀ ਉਸਦੇ ਆਪਣੇ ਵਿਚਾਰ ਹਨ  ਮੈਨੂੰ ਤੁਸੀਂ ਉਨ੍ਹਾਂ ਲੇਖਕਾਂ ਚ ਗਿਣਦੇ ਹੋ .......ਜਿਨ੍ਹਾਂ ਨੇ ਮਾਰਕਸਵਾਦ ਦੇ ਪ੍ਰਭਾਵ ਨੂੰ ਆਪਣੀ ਲੇਖਣੀ ਵਿੱਚ ਦੋਸ਼ਪੂਰਨ ਹੱਦ ਤੱਕ ਗ੍ਰਹਿਣ ਕੀਤਾ ਹੈ । ਇਸ ਪ੍ਰਭਾਵ ਨੂੰ ਭਾਵੇਂ ਕਬੂਲਿਆ ਤਾਂ ਅਚੇਤ ਰੂਪ ਵਿਚ ਹੀ , ਪਰ ਹੁਣ ਸੁਚੇਤ ਰਹਿ ਕੇ ਵੀ ਇਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ । 
      ਲਾਲ ਸਿੰਘ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ । ਉਹ ਮੱਧ ਵਰਗ ਤੇ ਨਿਮਨ ਵਰਗ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ । ਆਪਣੀਆਂ ਕਹਾਣੀਆਂ ਵਿਚ ਉਹ ਗਰੀਬਾਂ , ਦੀਆਂ ਸਮੱਸਿਆਵਾਂ ਬਾਰੇ ਸੋਚਦਾ ਹੀ ਨਹੀਂ ਸਗੋਂ ਉਹਨਾਂ ਦਾ ਹੱਲ ਲੱਭਣ ਦਾ ਯਤਨ ਕਰਦਾ ਹੈ । ਉਸ ਦੀ ਕਹਾਣੀ ਕਲਾ ਵਿਚੋਂ ਜੀਵਨ ਲਈ ਉਮੀਦ ਦਾ ਅਭਾਸ ਹੁੰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਸ਼ੇ ਸਮਾਜ ਦੀਆਂ ਸਮੱਸਿਆਵਾਂ ਨਾਲ ਜੁੜਦੇ ਹੋਏ  ਸਮੱਸਿਆ ਪ੍ਰਧਾਨ ਬਣ ਜਾਂਦੀਆਂ ਹਨ ।
      ਲਾਲ ਸਿੰਘ ਦੀ ਕਹਾਣੀ ਕਲਾ ਦੀ ਪ੍ਰਧਾਨ ਧੁਰਾ ਤਾਂ ਅਮੀਰੀ ਗਰੀਬੀ ਦੇ ਪਾੜੇ ਦੀ ਸਮੱਸਿਆ ਨੂੰ ਚਿਤਰਨ ਵਾਲੀ ਬਣਦੀ ਹੈ । ਇਸ ਪਾੜੇ ਨੂੰ ਉਸਨੇ ਛੋਟੀ ਕਿਸਾਨੀ ਦੀ ਆਰਥਿਕ ਦਸ਼ਾ ਅਤੇ ਗਰੀਬ ਮਜਦੂਰਾਂ ਦੇ ਪੀੜਿਤ ਜੀਵਨ ਦੇ ਪ੍ਰਸੰਗ ਚ ਉਭਾਰਿਆ ਹੈ । ਧਾਰਮਿਕ ਪਾਖੰਡਬਾਜ਼ੀ ਦੇ ਨੰਗੇ ਨਾਚ ਨੂੰ ਪੰਜਾਬ ਸੰਕਟ ਦੇ ਸੰਦਰਭ ਵਿੱਚ ਚਿਤਰਿਆ ਹੈ । ਸਰਕਾਰੀ ਮਹਿਕਮਿਆਂ ਵਿਚਲੇ ਭ੍ਰਿਸ਼ਟਾਚਾਰ ਨੁੰ ਰਾਜਨੀਤਕ ਸੰਦਰਭ ਚ ਪੇਸ਼ ਕੀਤਾ ਹੈ । ਅਗਾਂਹਵਧੂ ਦ੍ਰਿਸ਼ਟੀਕੋਣ ਕੇਂਦਰ ਵਿਚ ਰੱਖ ਕੇ ਉਸ ਸਮੱਸਿਆਵਾਂ ਦਾ ਕਲਾਤਮਕ ਪ੍ਰਗਟਾਵਾ ਕਰਦਾ ਹੈ ਅਤੇ ਇਸ ਵਿਚ ਕਾਫੀ ਹੱਦ ਤੱਕ ਲਾਲ ਸਿੰਘ ਸਫਲ ਰਿਹਾ ਹੈ ।
      ਲਾਲ ਸਿੰਘ ਪਾਤਰਾਂ ਨੂੰ ਲੋੜ ਅਨੁਸਾਰ ਥਾਂ ਦੇਣ ਲਈ ਬੜੀ ਹੀ ਸੋਚ ਤੇ ਸਮਝ ਤੋਂ ਕੰਮ ਲੈਦਾਂ ਹੈ ।ਕਹਾਣੀਆਂ ਵਿੱਚ ਵਾਧੂ ਪਾਤਰ ਨਹੀਂ ਪੇਸ਼ ਕਰਦਾ । ਕਹਾਣੀਆਂ ਵਿਚ ਯਥਾਰਥ ਦੀ ਪੇਸ਼ਕਾਰੀ ਨੂੰ ਹੀ ਪ੍ਰਮੁੱਖਤਾ ਸਥਾਨ ਪ੍ਰਾਪਤ ਹੈ  । ਕਹਾਣੀਆਂ ਦਾ ਪਲਾਟ ਲਾਲ ਸਿੰਘ ਯਥਾਰਥਮਈ ਬਣਾਉਦਾ ਹੈ । ਯਥਾਰਥ ਦੀ ਪੇਸ਼ਕਾਰੀ ਰਾਹੀਂ ਲਾਲ ਸਿੰਘ ਦੀ ਕਹਾਣੀ  ਰੌਚਕਤਾ ਕਮਾਲ ਦੀ ਹੁੰਦੀ ਹੈ । ਲਾਲ ਸਿੰਘ ਦੇ ਪਲਾਟ ਸੰਗਠਨ ਵਿਚੋਂ ਰਵਾਇਤੀ ਹੁਨਰੀ ਕਹਾਣੀ ਦੇ ਪਲਾਟ ਨੂੰ ਲੱਭਣਾ ਬਤਾ ਔਖਾ ਹੈ । ਕਿਉਂਕਿ ਕਹਾਣੀਕਾਰ ਦੀਆਂ ਕਹਾਣੀਆਂ ਦੇ ਇਕਹਿਰੇ ਪਲਾਟ ਨਹੀਂ ਹਨ ਕਿਉਂਕੀ ਅਸਲ ਵਿੱਚ ਆਧੁਨਿਕ ਜੀਵਨ ਦੇ ਯਥਾਰਥ ਨੂੰ ਇਕਹਿਰੇ ਪਲਾਂਟ ਰਾਹੀਂ ਦਰਸਾਉਣਾ ਅਸੰਭਵ ਹੈ  ਇਸ ਲਈ  ਲਾਲ ਸਿੰਘ ਦੀਆਂ ਕਹਾਣੀਆਂ ਜਟਿਲ ਹੁੰਦੀਆਂ ਹਨ।  ਲਾਲ ਸਿੰਘ ਦੀਆਂ ਕਹਾਣੀਆਂ ਦੇ ਆਰੰਭ ਵਿੱਚ ਹੀ ਵਿਲੱਖਣਤਾ ਵੇਖਣ ਨੂੰ ਮਿਲਦੀ ਹੈ  ਉਹ ਕਈ ਵਾਰ ਕਹਾਣੀ ਦੀ ਸ਼ੁਰੂਆਤ ਕਹਾਣੀ ਦੇ ਪ੍ਰਤੀਕ ਵਾਕ ਨੂੰ ਦੁਹਰਾ ਕੇ ਹੀ ਕਰਦਾ ਹੈ । ਇਹ ਪਹਿਲਾਂ ਵਾਕ ਜਿਥੇ ਕਹਾਣੀ ਦੀ ਰੌਚਕਤਾ ਪੈਦਾ ਕਰਦਾ ਹੈ , ਉਥੇ ਮੂਲ ਵਿਸ਼ੇ ਵੱਲ ਵੀ ਸੰਕੇਤ ਕਰਦਾ ਹੈ ।
      ਲਾਲ ਸਿੰਘ ਦੀਆਂ ਕਹਾਣੀਆਂ ਮੋਟੇ ਤੌਰ ਤੇ ਪਾਤਰ ਪ੍ਰਧਾਨ , ਪ੍ਰ਼ਤੀਕਾਤਮਕ ਤੇ ਚਿਨ੍ਹਾਂਤਕਮ , ਇਕ ਬਚਨੀ , ਵਰਣਾਤਮਕ , ਘਟਨਾ ਪ੍ਰਧਾਨ ਅਤੇ ਪਿਛਲ ਝਾਤ ਪਵਾਊ ਕਹਾਣੀਆਂ ਹਨ । ਲਾਲ ਸਿੰਘ ਦੀਆਂ ਕਹਾਣੀਆਂ ਵਿਚ ਸਿਖਰ ਅੰਤ ਦੇ ਕਾਫੀ ਨਜ਼ਦੀਕ ਹੁੰਦਾ ਹੈ  । ਇਸਦੀਆਂ ਕਹਾਣੀਆਂ ਵਿਚ ਕਾਫੀ ਰੌਚਕਤਾ ਹੈ । ਪਾਠਕ ਵਿੱਚ ਅੱਗੇ ਕੀ ਹੋਇਆ ਜਾਨਣ ਦੀ ਉਤਸੁਕਤਾ ਪੈਦਾ ਬੜੀ ਤੀਬਰ ਹੁੰਦੀ ਹੈ ।  ਲਾਲ ਸਿੰਘ ਦੀਆਂ ਕਹਾਣੀਆਂ  ਵਿਚ ਰਵਾਨੀ ਹੋਣ ਕਾਰਨ ਪਾਠਕ ਕਹਾਣੀ ਦੇ ਸਿਖਰ ਵੱਲ ਜਾ ਕੇ ਕਹਾਣੀ ਦੇ ਅੰਤ ਪਿੱਛੋਂ ਅੰਤ ਮਗਰੋਂ ਹੱਕਾ ਬੱਕਾ ਰਹਿ ਜਾਂਦਾ ਹੈ ।
      ਦੁਆਬੇ ਇਲਾਕੇ ਵਿਚ ਰਹਿਣ ਕਾਰਨ ਲਾਲ ਸਿੰਘ ਦੀ ਗਲਪ ਭਾਸ਼ਾ ਉੱਤੇ ਦੁਆਬੀ ਰੰਗ ਦਾ ਹੋਣਾ ਸੁਭਾਵਕ ਗੱਲ ਹੈ। ਉਹ ਆਪਣੀ ਦੁਆਬੀ ਉਪਬੋਲੀ ਦੀ ਵਰਤੋਂ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ । ਲਾਲ ਸਿੰਘ ਕਹਾਣੀਆਂ ਵਿੱਚ ਵਿਅੰਗ ਵਿਧੀ ਦੀ ਵਰਤੋਂ ਕਰਦਾ ਹੈ । ਵਿਅੰਗ ਰਾਹੀਂ ਉਸਨੇ ਸਮਾਜਕ ਬੁਰਾਈਆਂ ਦੇ ਮਨੁੱਖੀ ਕਮਜ਼ੋਰੀ ਨੂੰ ਨਿਸ਼ਾਨਾ ਬਣਾਇਆ ਹੈ  । ਲਾਲ ਸਿੰਘ ਦੀਆਂ ਕਹਾਣੀਆਂ ਦੇ ਵਾਰਤਾਲਾਪ ਕਾਫੀ ਰੌਚਕ ਹਨ । ਉਸਨੇ ਪੰਜਾਬੀ , ਹਿੰਦੀ , ਹਰਿਆਣਵੀ , ਭੋਜਪੁਰੀ , ਪਹਾੜੀ , ਉਰਦੂ ਤੇ ਅੰਗਰੇਜ਼ੀ ਵਿੱਚ ਵਾਰਤਾਲਾਪ ਰਚੇ ਹਨ ।
      ਲਾਲ ਸਿੰਘ ਨੇ ਆਪਣੀਆਂ ਕਈ ਕਹਾਣੀਆਂ ਵਿਚ ਸਮਾਸੀ ਸ਼ਬਦਾਂ ਦੀ ਵਰਤੋਂ ਕੀਤੀ ਹੈ । ਲਾਲ ਸਿੰਘ ਦੀ ਬੋਲੀ ਚਾਹੇ ਕੋਈ ਵੀ ਹੋਵੇ ,ਪੰਤੂ ਉਸਨੇ ਪ੍ਰਭਾਵਸ਼ਾਲੀ ਵਾਕਾਂ ਦੀ ਸਿਰਜਨਾ ਕੀਤੀ ਹੈ । ਜਿਨ੍ਹਾਂ ਤੋਂ ਉਸ ਦੇ ਡੂੰਘੇ ਗਿਆਨ ਦਾ ਅਭਾਸ ਹੁੰਦਾ ਹੈ ।ਲਾਲ ਸਿੰਘ  ਸਮਾਜ ਯਥਾਰਥ ਦੀ ਪੇਸ਼ਕਾਰੀ ਲਈ ਨਿਸੰਗ ਹੋ ਕੇ ਗਾਲ੍ਹਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦਾ ।
      ਲਾਲ ਸਿੰਘ ਦੀ ਕਹਾਣੀ ਦਾ ਅਕਾਰ , ਰੂਪ ਅਤੇ ਬਣਤਰ ਇਸਨੂੰ ਨਾਵਲ ਵਾਂਗ ਖਿਲਾਰਨ ਦੀ ਆਗਿਆ ਹੀ ਦਿੰਦੀ ਹੈ । ਸਥਾਨਕ ਰੰਗਣ ਨਾਲ ਕਹਾਣੀ ਵਿਚ ਯਥਾਰਥਤਾ ਆ ਜਾਂਦੀ ਹੈ । ਕਦੇ ਕਦੇ ਪਾਤਰਾਂ ਦੀ ਮਨੋਦਸ਼ਾ ਦਾ ਵਿਸ਼ਲੇਸ਼ਣ ਕਰਨ ਲਈ ਅਤੇ ਕਦੇ ਕਦੇ ਉਤੇਜਿਤ ਮਨੁੱਖੀ ਹਾਵਾਂ-ਭਾਵਾਂ ਤੇ ਜ਼ਜ਼ਬਿਆਂ ਨੂੰ ਪ੍ਰਗਟ ਕਰਨ ਲਈ ਵੀ ਸਥਾਨਕ ਸਭਿਆਚਾਰ ਦਾ ਪ੍ਰਯੋਗ ਵੀ ਕਰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਵਿਚ ਦੁਆਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਝਲਕੀਆਂ ਦਿਖਾਈ ਦਿੰਦੀਆਂ ਹਨ। ਪੇਂਡੂ ਜੀਵਨ ਚਿੱਤਰਨ ਕਰਨ ਸਮੇਂ ਉਸਨੇ ਘਰਾਂ , ਫਸਲਾਂ , ਡੰਗਰਾਂ , ਖੇਤੀ ਦੇ ਨਵੇਂ ਤਜਰਬਿਆਂ ਆਦਿ ਦਾ ਜ਼ਿਕਰ ਕੀਤਾ ਹੈ ।
      ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਸ਼ੇ  , ਸਿਰਲੇਖ ਅਤਿਅੰਤ ਸਫਲ ਰਹੇ ਹਨ । ਪੰਜਾਬੀ ਕਹਾਣੀ ਦੇ ਖੇਤਰ ਵਿਚ ਉਸਨੇ ਨਿਵੇਕਲਾ ਸਥਾਨ ਬਣਾ ਕੇ ਪੰਜਾਬੀ ਪਾਠਕਾਂ ਵਿੱਚ  ਆਪਣੀ ਵੱਖਰੀ ਪਛਾਣ ਬਣਾ ਲਈ ਹੈ ।
      ਲਾਲ ਸਿੰਘ ਨੇ ਸਭ ਤੋਂ ਜ਼ਿਆਦਾ ਕਿਸੇ  ਕਹਾਣੀਕਾਰ ਦਾ ਪ੍ਰਭਾਵ ਕਬੂਲਿਆ ਲਗਦਾ ਹੈ ਤਾਂ ਉਹ ਸੁਜਾਨ ਸਿੰਘ ਹੈ ਕਿਉਂਕੀ ਸੁਜਾਨ ਸਿੰਘ ਪ੍ਰਗਤੀਵਾਦੀ ਕਹਾਣੀਕਾਰ ਸੀ  ਤੇ ਜਿਸ ਨੇ  ਨਿਮਨ ਵਰਗ ਦੀ ਪੀੜ ਨੂੰ ਪੂਰੀ ਤਰ੍ਹਾਂ ਮਹਿਸੂਸਿਆ ਤੇ ਆਪਣੀ ਕਥਾ ਵਿੱਚ ਜੁਬਾਨ ਵੀ ਦਿੱਤੀ । ਜਿਵੇਂ ਸੁਜਾਨ ਸਿੰਘ ਲਿਖਦਾ ਸੀ ਉਸੇ ਰੰਗ ਚ ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਲਿਖੀਆਂ ਹਨ ।ਸੁਜਾਨ ਸਿੰਘ ਤੇ ਲਾਲ ਸਿੰਘ ਵਿੱਚ ਸਾਂਝ ਉਹਨਾਂ ਦੇ ਨਿੱਜੀ ਜੀਵਨ ਤੋਂ ਪਤਾ ਲੱਗਦੀ ਹੈ । ਦੋਹਾਂ ਦਾ ਜੀਵਨ ਸੰਘਰਸ਼ਸ਼ੀਲ ਰਿਹਾ ਹੈ । ਦੋਹਾਂ ਨੇ ਆਰਥਿਕ ਔਕੜਾਂ ਨੂੰ ਭੋਗਿਆ ਹੈ ।
      ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਸੰਤ ਸਿੰਘ ਸੋਖੋਂ ਵਾਲਾ ਬੌਧਿਕ ਅੰਸ਼ ਵੀ ਭਾਰੂ ਨਹੀਂ ਹੈ । ਉਸ ਦੇ ਪਾਤਰ ਯਥਾਰਥਕ ਹਨ । ਕਹਾਣੀ ਵਿਚ ਉਵੇਂ ਹੀ ਪੇਸ਼ ਹੁੰਦੇ ਹਨ , ਜਿਵੇਂ ਪਰਿਸਥਿਤੀਆਂ ਉਹਨਾਂ ਨੂੰ ਚਾਹੁੰਦੀਆਂ ਹਨ । ਲਾਲ ਸਿੰਘ ਦੇ ਪਾਤਰ ਉਸਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਦੇ । ਲਾਲ ਸਿੰਘ ਦੇ ਕਥਾਈ ਪਾਤਰ ਭਾਵੇਂ ਹੇਠਲੀ ਜਮਾਤ ਵਿੱਚੋਂ ਹੋਣ ,ਕਿਰਸਾਨੀ ਵਿਚੋਂ ਹੋਣ ਜਾਂ ਫੇਰ ਮੱਧ ਵਰਗ ਵਿਚੋਂ , ਸਾਰੇ ਦੇ ਸਾਰੇ ਆਪਣੀ ਵਰਗਗਤ ਮਾਨਸਿਕਤਾ ਅਨੁਕੂਲ ਵਿਚਰਦੇ ਹਨ । ਔਰਤ ਦੇ ਜਿਨਸੀ ਸੰਬੰਧਾਂ ਦੀ ਪੇਸ਼ਕਾਰੀ ਸਮੇਂ ਕਰਤਾਰ ਸਿੰਘ ਦੁੱਗਲ ਨਾਲੋਂ ਲਾਲ ਸਿੰਘ ਇੱਕ ਵੱਖਰੀ ਭਾਂਤ ਦਾ ਕਹਾਣੀਕਾਰ ਨਜ਼ਰ  ਆਉਂਦਾ ਹੈ ।
      ਲਾਲ ਸਿੰਘ ਨੇ ਪੇਂਡੂ ਸਮਾਜ ਦਾ ਸੰਘਣਾ ਵਾਤਾਵਰਨ ਚਿਤਰਿਆ ਹੈ । ਪਾਤਰਾਂ ਦੀ ਬੋਲੀ ਦੁਆਬੀ ਵਾਤਾਵਰਣ ਨੂੰ ਹੋਰ ਗੂੜ੍ਹਾ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ । ਇਸੇ ਲਈ ਲਾਲ ਸਿੰਘ ਦੀ ਕਹਾਣੀ ਨਿੱਕੀ ਨਾ ਹੋ ਕੇ ਲੰਬੀ ਕਹਾਣੀ ਦਾ ਰੂਪ ਧਾਰ ਜਾਂਦੀ ਹੈ ।
      ਲਾਲ ਸਿੰਘ ਕਹਾਣੀ ਲਿਖਣ ਸਮੇਂ ਕਦੀ ਪਿਛਲੇ ਸਮੇਂ ਦੇ ਕਿਸੇ ਛਿਣ ਦੀ ਗੱਲ ਕਰਨ ਲਗ ਪੈਂਦਾ ਹੈ , ਕਦੇ ਵਰਤਮਾਨ ਸਮੇਂ ਦੇ ਕਿਸੇ ਪਲ ਨੂੰ ਬਿਆਨ ਕਰਦਾ ਹੈ । ਲਾਲ ਸਿੰਘ ਇੱਕ ਵਧੀਆ ਕਹਾਣੀਕਾਰ ਹੈ । ਉਸ ਨੇ ਆਪਣੇ ਚੌਗਿਰਦੇ ਵਿਚ ਜਿਹੜੀਆਂ ਘਟਨਾਵਾਂ ਨੂੰ ਵੇਖਿਆ ਹੈ , ਨੂੰ ਆਪਣੀਆਂ ਕਹਾਣੀਆਂ ਵਿਚ ਗਲਪ ਦੀ ਪੱਧਰ ਤੇ ਰਹਿ ਕੇ ਕਲਮਬੰਦ ਕਰ ਦਿੱਤਾ । ਸਮਾਜਕ ਰਿਸ਼ਤਿਆਂ ਦਾ ਚਿਤਰਨ ਹੈ । ਰਾਜਨੀਤਕ ਦੇ ਧਾਰਮਿਕ ਪੈਂਤੜਿਆਂ ਨੂੰ ਆਪਣੀ ਕਥਾ ਸਮੱਗਰੀ ਦਾ ਹਿੱਸਾ ਬਣਾਇਆ ਹੈ । ਲਾਲ ਸਿੰਘ ਕਿਰਤੀ ਵਰਗ ਚੋਂ ਆਇਆ ਹੋਣ ਕਰਕੇ ਉਸ ਨੂੰ ਕਿਰਤੀ ਜਮਾਤ ਦੀ ਆਰਥਿਕ ਦਸ਼ਾ ਤੇ ਉਤਪੀੜਤ ਸਥਿਤੀ ਦਾ ਅਹਿਸਾਸ ਹੈ । ਉਹ ਬਰਾਬਰੀ ਦੇ ਸਮਾਜ ਦੀ ਤੜਪ ਰੱਖਣ ਵਾਲਾ ਸੱਚਾ ਤੇ ਸੁਹਿਰਦ ਲੇਖਕ ਹੈ । ਭਾਵ ਲਾਲ ਸਿੰਘ ਇੱਕ ਯਥਾਰਥਵਾਦੀ ਕਹਾਣੀਕਾਰ ਹੈ । ਲਾਲ ਸਿੰਘ ਲੋਕ ਹਿਤੂ ,ਮਨੁੱਖ ਹਿਤੈਸ਼ੀ ਅਗਾਂਹਵਧੂ ਸੋਚ ਵਾਲਾ ਲੇਖਕ ਹੈ । ਲਾਲ ਸਿੰਘ ਨਿਮਨ ਸ਼੍ਰੇਣੀ ਦਾ ਗਲਪਕਾਰ ਹੈ । ਮਿਹਨਤ ਮਜ਼ਦੂਰੀ ਕਰਨ ਦੇ ਬਾਵਜੂਦ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਤੋਂ ਅਸਮਰੱਥ ਜਾਪਦਾ ਦਲਿਤ ਵਰਗ ਇਸਦੀਆਂ ਕਹਾਣੀਆਂ ਵਿੱਚ ਕਾਰਜਸ਼ੀਲ ਹੈ । ਲਾਲ ਸਿੰਘ ਦੀਆਂ ਕਹਾਣੀਆਂ ਜੀਵਨ ਦੇ ਵੱਖ ਵੱਖ ਪੱਖਾਂ ਦੀਆਂ ਸਮੱਸਿਆਵਾਂ ਦਾ ਫੋਕਸੀਕਰਨ ਹੈ।  ਇਸ ਦੀਆਂ ਕਹਾਣੀਆਂ ਸਮਾਜਕ ਸਰੋਕਾਰਾਂ ਦੇ ਦਾਇਰੇ ਵਿਚ ਉਥੋਂ ਦੀਆਂ ਸਮੱਸਿਆਵਾਂ ,ਕਮਜ਼ੋਰੀਆਂ ਨੂੰ ਬਿਆਨ ਕਰਦੀਆਂ ਹਨ ।
      ਪੇਸ਼ਕਸ਼ : ਅਮਰਜੀਤ ਸਿੰਘ ਦਸੂਹਾ
                


      Sociologically Chandigarh is not beautiful city:--
      Writer--
      Pandit Rao Dharennavar
                               It is sad to witness clash among students in National games which were held in city beautiful.  Handball players of  Kerala were beaten up badly by Chandigarh  players. Some  players were admitted in hospital. It was painful to see national players murmuring with pain in cold.  This kind of violent behavior is not expected from Chandigarh players because Chandigarh is supposed to be City beautiful but this kind of violent behavior has proved that  Chandigarh players are not beautiful in their behavior. Violent behavior of players  has sent wrong message to the world about city beautiful. People have started asking whether city is beautiful in words or in real sense. This questions will keep emerging for many reasons. Firstly, city has more than 350  liquor  shops but only 4 public libraries, secondly, the city has no culture of its own because city is artificially constructed on the land of villages. thirdly. the city has not got literary tradition because of which  people have not got story to read and adopt in everyday life.It  will be artificial to judge the beauty of city on the bases  wide road or roundabouts. The beauty of city depends on the behavior, cultural activities and literary tradition of  people. Violent act of Chandigarh in national games prove that Chandigarh lacks in  sociological  tradition of  peaceful society. 
                                I have been observing national games since 2004. It has been great sports meet all these years all though many of the students did face problems like  weather, food and language.These problems are more with south  Indian students because they  rarely  encounter with such a cold weather. In-spite of all hurdles, students come on the field to play, just to win and make  their schools proud. It is more than a crime to attack players on the field. It is even painful when home team attack guest team. This openly questions the morality of coach and teachers. The teaching methodology might have been negative or even inspiration  part of coach  might have been violent.  Chandigarh Administration which is hosting national games, has even more role to play to provide behavioral lessons to home teams. 
                              In the world of consumer culture, youngsters are eager to win rather than eager to learn. clash or fight emerge when there is high amount of eagerness to win. It is duty of coach to tell his puppils  to have eagerness to learn rather than eager to win.  Modern world has witnessed lack of God fear and this lackness is very high among students. Players do not have religious lesson from their coach. It is need of time  to bring God  fear among players. Chandigarh Administration has been conducting national games since many years in the city . Every year many teams from different games had come but this year only few game players had come. I only fear Chandigarh will lose  the status of good host if such incidents keep happening. 
                             Chandigarh has been witnessing many crime in recent times. Incidents like kidnap and murder have become normal talk. If Chandigarh is unique and beautiful then let us make this city alcohol free so that we can tell the world that here is city which has its unique characteristics . We need to find  a way for developing cultural tradition of Chandigarh. It is possible only in the school level to start with therefore recent  we need to tell learn from the violent behavior of Chandigarh players on the field and teach our students in the schools to have peacefull behavior on the game field. Literary tradition has to be constructed in Chandigarh so that good poems and stories can be written which will carry the messages of national unity and peaceful behavior. 
      Pandit Rao Dharennavar
      Assistant Professor 
      PG Govt College
      Sector- 46 
      Chandigarh.
      9988351695


      ਰੁਝੇਵਾਂ ਫੇਸਬੁੱਕ ਦਾ--

      ਐਚ.ਸਿੰਘ ਸੰਧੂ  ਹਾਲੈਂਡ






      ਪੰਜਾਬੀ ਟੀਵੀ ਪ੍ਰੈਸ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਹਰ ਨੌਜਵਾਨ ਦੀ ਪਸੰਦੀਦਾ ਵੈਬਸਾਈਟ ਹੈ। ਨੌਜਵਾਨ ਮੁੰਡੇ-ਕੁੜੀਆਂ ਫੇਸਬੁੱਕ ਰਾਹੀਂ ਆਪਣੇ ਦੋਸਤਾਂ, ਮਿੱਤਰਾਂ ਅਤੇ ਪ੍ਰੇਮੀਆਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਅਤੇ ਵਿਚਾਰ ਸ਼ੇਅਰ ਕਰ ਸਕਦੇ ਹਨ। ਫੇਸਬੁੱਕ ਨੇ ਜਿਵੇਂ ਪੂਰੀ ਦੁਨੀਆ ਨੂੰ ਇਕ ਧਾਗੇ ‘ਚ ਪਿਰੋ ਦਿੱਤਾ ਹੈ। ਅੱਜ ਦੁਨੀਆ ਦੇ ਕਿਸੇ ਵੀ ਕੋਨੇ ‘ਚ ਫੇਸਬੁੱਕ ਰਾਹੀਂ ਤੁਸੀਂ ਕਿਸੇ ਨੂੰ ਵੀ ਆਪਣੇ ਦਿਲ ਦੀ ਗੱਲ ਕਹਿ ਸਕਦੇ ਹੋ। ਫੇਸਬੁੱਕ ਨੇ ਦੁਨੀਆ ਛੋਟੀ ਜਿਹੀ ਕਰ ਦਿੱਤੀ ਹੈ। ਜਿੱਥੇ ਫੇਸਬੁੱਕ ਦੇ ਇੰਨੇ ਫਾਇਦੇ ਹਨ ਉਥੇ ਇਸ ਦੇ ਕਈ ਨੁਕਸਾਨ ਵੀ ਹਨ। ਫੇਸਬੁੱਕ ਜਿੱਥੇ ਨੌਜਵਾਨ ਮੁੰਡੇ-ਕੁੜੀਆਂ ਲਈ ਵਧੀਆ ਟਾਈਮਪਾਸ ਸਾਬਿਤ ਹੋ ਰਿਹਾ ਹੈ ਉਥੇ ਵੱਡੀਆਂ-ਵੱਡੀਆਂ ਕੰਪਨੀਆਂ ਅਤੇ ਅਦਾਰਿਆਂ ਲਈ ਇਹ ਪ੍ਰੇਸ਼ਾਨੀ ਦਾ ਸਬੱਬ ਵੀ ਬਣਦਾ ਜਾ ਰਿਹਾ ਹੈ। ਕੰਪਿਊਟਰ ਦਾ ਯੁੱਗ ਹੋਣ ਕਾਰਨ ਹਰ ਕੰਮ ਕੰਪਿਊਟਰ ‘ਤੇ ਹੋ ਰਿਹਾ ਹੈ। ਫੇਸਬੁੱਕ ਦਾ ਚਸਕਾ ਅਜਿਹਾ ਹੈ ਕਿ ਇਕ ਵਾਰ ਜੋ ਇਸ ਦੇ ਚੱਕਰ ‘ਚ ਪੈ ਗਿਆ ਤਾਂ ਸਮਝੋ ਉਸਦਾ ਛੁਟਕਾਰਾ ਪਾਉਣਾ ਔਖਾ ਹੀ ਹੈ। ਦਫਤਰਾਂ ‘ਚ ਨੌਜਵਾਨ ਮੁੰਡੇ-ਕੁੜੀਆਂ ਆਪਣਾ ਕੰਮ ਛੱਡ ਕੇ ਫੇਸਬੁੱਕ ‘ਤੇ ਆਨਲਾਈਨ ਚੈਟਿੰਗ ਅਤੇ ਮੈਸੇਜ ਭੇਜਣ ‘ਚ ਰੁੱਝੇ ਰਹਿੰਦੇ ਹਨ ਜਿਸ ਕਾਰਨ ਕੰਪਨੀ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਕਈ ਵਾਰ ਤਾਂ ਉਨ੍ਹਾਂ ਦੀ ਅਣਗਹਿਲੀ ਕਾਰਨ ਵੱਡੀਆਂ ਗਲਤੀਆਂ ਵੀ ਹੋ ਜਾਂਦੀਆਂ ਹਨ ਜਿਸ ਦਾ ਖਮਿਆਜ਼ਾ ਕੰਪਨੀਆਂ ਨੂੰ ਚੁੱਕਣਾ ਪੈਂਦਾ ਹੈ। ਇਹੀ ਨਹੀਂ ਫੇਸਬੁੱਕ ‘ਚ ਲੋਕ ਆਪਣੇ ਕੰਮ ਅਤੇ ਕੰਪਨੀਆਂ ਦੀਆਂ ਗੁਪਤ ਸੂਚਨਾਵਾਂ ਤੱਕ ਸ਼ੇਅਰ ਕਰ ਦਿੰਦੇ ਹਨ ਜਿਸ ਕਾਰਨ ਕੰਪਨੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਪਤ ਜਾਣਕਾਰੀਆਂ ਲੀਕ ਹੋਣ ਕਾਰਨ ਕਈ ਵਿਰੋਧੀ ਕੰਪਨੀਆਂ ਇਸ ਦਾ ਫਾਇਦਾ ਚੁੱਕ ਲੈਂਦੀਆਂ ਹਨ। ਰਹਿੰਦੀ ਖੁੰਹਦੀ ਕਸਰ ਮੋਬਾਇਲ ਫੋਨਾਂ ਨੇ ਪੂਰੀ ਕਰ ਦਿੱਤੀ ਹੈ। ਅੱਜਕੱਲ ਤਾਂ ਮੋਬਾਇਲ ਫੋਨ ‘ਤੇ ਇੰਟਰਨੈੱਟ ਦੀ ਸੁਵਿਧਾ ਹੋਣ ‘ਤੇ ਮੋਬਾਇਲ ਫੋਨ ਰਾਹੀਂ ਫੇਸਬੁੱਕ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਜੇਕਰ ਕੰਪਿਊਟਰ ਨਾ ਮਿਲੇ ਤਾਂ ਲੋਕ ਮੋਬਾਇਲ ‘ਤੇ ਹੀ ਚੈਟਿੰਗ ਸ਼ੁਰੂ ਕਰ ਦਿੰਦੇ ਹਨ। ਨੌਜਵਾਨਾਂ ਵਲੋਂ ਦਫਤਰੀ ਸਮੇਂ ‘ਚ ਫੇਸਬੁੱਕ ਦਾ ਅਜਿਹਾ ਇਸਤੇਮਾਲ ਉਨ੍ਹਾਂ ਦੀ ਆਊਟਪੁੱਟ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਆਪਣੇ ਕੰਮ ਵਿਚ ਕਾਮਯਾਬੀ ਹਾਸਲ ਕਰਨੀ ਹੈ ਤਾਂ ਉਹ ਆਪਣੇ ਆਫਿਸ ਸਮੇਂ ‘ਚ ਇਸ ਤਰ੍ਹਾਂ ਦੀਆਂ ਸਾਈਟਾਂ ਤੋਂ ਗੁਰੇਜ ਕਰਨ ਅਤੇ ਆਪਣੀ ਕੰਪਨੀ ਦੀ ਤਰੱਕੀ ‘ਚ ਯੋਗਦਾਨ ਪਾਉਣ ਤਾਂ ਜੋ ਕੰਪਨੀ ਦੇ ਨਾਲ-ਨਾਲ ਉਨ੍ਹਾਂ ਦਾ ਭਵਿੱਖ ਵੀ ਸੁਨਹਿਰਾ ਹੋ ਸਕੇ।




      पंजाब को फिर से अशांत करने का प्रयास---ज्योति डांग

      पंजाब मे आतंकवाद का को समाप्त हुए बहुत समय हो गया है. एक युग बीत गया है पंजाब मे आतंकवाद को समाप्त हुए.
      आज भी लोग नहीं भूले हैं वो दौर जिस समय पंजाब आतंकवाद की आग मे सुलग रहा था. वो समय इतना भयानक था की आज भी उस को याद करके रोंगटे खड़े हो जाते हैं. उस दौर मे आम इंसान का घर से बाहर निकलना दुश्वार था. कोई घर से बाहर जाता था काम से तो ये नहीं मालूम था वो वापस घर आएगा या नहीं. घरवाले उसके वापस आने की दुआएँ माँगते थे सारा दिन जब तक वो वापस नहीं आ जाता था घर. उस समय इतना माहौल खराब था कि लोग अपनो को शक़ की नज़रों से देखते थे. उस समय जिंदगी जीना दुश्वार होगया था.


      एक समय ऐसा भी आया था जब आतंकवादी से त्रस्द जनता पंजाब छोड़ के जाने लगी थी. केंदर सरकार ने उस समय के पी एस गिल जी को पंजाब पुलिस का उच्च अधिकारी बनके भेजा और उनकी सरपरस्ती मे आतंकवाद का वो बुरा दूर समाप्त हुआ. आज भी पंजाब को अशांत करने प्रयास निरंतर जारी हैं
      पंजाब को अशांत करने के प्रयास निरंतर जारी हैं और चिंताजनक बात यह है कि सरकार और प्रशासन इस ओर गंभीरतापूर्वक ध्यान नहीं दे रहे हैं। पुलिस अधिकारी बार-बार एक ही बात दोहरा रहे हैं कि पंजाब में दोबारा आतंकवाद भड़कने का कोई खतरा नहीं है। उनकी बात में भले ही सत्यता हो किंतु इस प्रकार की निश्चिंतता पुलिस को भारी भी पड़ सकती है। गत सप्ताह जालंधर में 21 साल से भगोड़ा घोषित एक आतंकी का पकड़ा जाना और उससे इस बात का खुलासा होना कि वह अपने पुराने साथियों को सक्रिय करने में जुटा हुआ था, खतरे की घंटी की भांति है और यदि यह घंटी पुलिस तथा प्रशासन को सुनाई नहीं दे रही है तो यह गंभीर बात है। आतंकवादी संगठन प्रदेश में हिंसा फैलाने तथा अपनी विचारधारा के समर्थकों को एकजुट करने में लगे हुए हैं। इसका प्रमाण गत दिवस लुधियाना में एक कपड़ा फैक्ट्री पर मारे गए छापे में भी मिला है। लुधियाना में पुलिस ने शर्ट बनाने वाली एक फैक्ट्री पर छापा मार कर भिंडरांवाला की तस्वीर छपी टी-शर्ट बरामद की है जिस पर खालिस्तान समर्थक नारे लिखे हुए हैं। पुलिस का कहना है कि फैक्ट्री में अब तक दस हजार ऐसी टी-शर्ट बन चुकी हैं। जाहिर है कि इतनी बड़ी संख्या में समर्थक तैयार किए जा रहे होंगे। इसके अतिरिक्त जो आतंकी जेल में बंद हैं वे भी अवसर मिलने पर खुलेआम खालिस्तान समर्थक नारे लगाते हैं। इतना ही नहीं सड़क पर दौड़ रही हजारों गाड़ियों पर भिंडरांवाला के चित्र अंकित हैं। यह ठीक है कि भिंडरांवाला को एक संत के रूप में स्वीकार किया जाता है किंतु खालिस्तान की विचारधारा से उनकी संबद्धता से भी इनकार नहीं किया जा सकता है। यही कारण है कि पुलिस ने उनके चित्रों वाली टी-शर्टो की बरामदगी की है। ऐसी परिस्थितियों में इस बात से इनकार नहीं किया जा सकता कि कुछ शक्तियां प्रदेश को अशांत करना चाह रही हैं। ऐसे में पुलिस की जिम्मेदारी बनती है कि वह पूरे मामले को गंभीरता से ले तथा सतर्कता बरते। यह ठीक है कि पंजाब की जनता ऐसी किसी अलगाववादी विचारधारा को स्वीकार नहीं करती है लेकिन पुलिस की सावधानी भी आवश्यक है ताकि समाज में किसी प्रकार के भय का माहौल न बनने पाए। इस मामले में पुलिस की लापरवाही प्रदेश पर भारी भी पड़ सकती है।
      केंदर सरकार को चाहिए कि वो ऐसा क़ानून पारित करे जिस के तहत ऐसा कोई भी इंसान अपनी गाडियो पीछे किसी भी ऐसे इंसान की तस्वीरें ना लगाई जाएँ जिनका आतंकवादी से कोई भी किसी भी तरह का रिश्ता रहा हो वो चाहे कोई संत हो याँ किसी भी धार्मिक संस्था का अनुयायी रहा हो और ना ही किसी को ये हक़ है की वो आम लोगो की जिंदगी से बार बार खेल सके.
      हम आम जनता को इतना जागरूक होना होगा की ये आतंकवादी फिर से पंजाब मे आपने" पाँव ना पसार" पाएँ और साथ ही पंजाब सरकार को और पंजाब पुलिस को अपने कर्तव्य का निर्वाह पूरे मनोयोग से करना होगा
      आम जनता को आपसी भाईचारे और खुली सोच को अपनाना होगा और सभी को अपने धर्मों से उपर उठके इंसानियत धर्म को अपनाना होगा और संकीर्ण विचारधारा को छोड़ना होगा तभी हमारा पंजाब ,दूसरे प्रदेश और भारत इन आतंकवाद से मुक्त हो पायेगा
     ਸਾਹਿਤਕ ਇਨਕਲਾਬ ਲਿਆਉਣ ਦਾ ਵਾਅਦਾ ਕਿਸੇ ਵੀ ਉਮੀਦਵਾਰ ਨੇ ਕਿਉਂ ਨਹੀਂ ਕੀਤਾ ? ---ਪ੍ਰੋ. ਪੰਡਤ ਰਾਓ ਧਰੈਨੱਵਰ

ਪੰਜਾਬ ਦੀਆਂ ਚੋਣਾਂ ਦੌਰਾਨ ਲਗਭਗ ਇਕ ਮਹੀਨਾ ਚੱਲੇ ਚੋਣ ਪ੍ਰਚਾਰ ਨੂੰ ਮੈਂ ਸੁਣਦਾ ਰਿਹਾ ਹਾਂ | ਹਰ ਪਾਰਟੀ ਦੇ ਉਮੀਦਵਾਰ ਆਪਣੇ ਵਾਅਦੇ ਦੇਣ ਵਿੱਚ ਮਾਹਿਰ ਨਜ਼ਰ ਆ ਰਹੇ ਸਨ, ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਹੋ ਰਹੀ ਸੀ | ਪਰ ਸੋਚਣ ਦੀ ਗੱਲ ਇਹ ਸੀ ਕਿ ਇਕ ਵੀ ਉਮੀਦਵਾਰ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਹੋਰ ਭਰਨ ਲਈ ਕਿਸੇ ਵੀ ਵਾਅਦੇ ਨਾਲ ਅੱਗੇ ਨਹੀਂ ਆਇਆ | ਘੱਟ ਤੋਂ ਘੱਟ ਖੱਬੇ ਪੱਖੀ ਉਮੀਦਵਾਰਾਂ ਤੋਂ ਇਹ ਉਮੀਦ ਸੀ, ਪਰ ਅਫਸੋਸ ਕਿਸੇ ਨੇ ਵੀ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਭਰਨ ਲਈ ਚੋਣ ਦਾ ਮੁੱਦਾ ਨਹੀਂ ਬਣਾਇਆ |
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਮਾਨਵੀ ਨਾਗਰਿਕਤਾ ਵਿੱਚ ਕਿਸੇ ਨੇ ਵੀ ਸਮਾਜ ਦੀ ਪਹਿਚਾਣ ਉਸ ਦੇ ਸਾਹਿਤ ਦੀ ਸੰਪਤੀ ਨਾਲ ਹੀ ਹੁੰਦੀ ਹੈ | ਜਿੰਨੀ ਵੀ ਸਾਹਿਤ ਦੀ ਸੰਪਤੀ ਹੁੰਦੀ ਹੈ, ਓਨੀ ਹੀ ਸਮਾਜ ਦੀ ਉਨਤੀ ਹੁੰਦੀ ਹੈ | ਨਾਲ ਹੀ ਉਸ ਨੂੰ ਦੁਨੀਆਂ ਦਾ ਗੌਰਵਸ਼ਾਲੀ ਸਥਾਨ ਵੀ ਮਿਲਦਾ ਹੈ | ਇਸ ਗੌਰਵਸ਼ਾਲੀ ਸਥਾਨ ਨੂੰ ਪਾਉਣ ਲਈ ਪੰਜਾਬ ਅੱਗੇ ਆ ਸਕਦਾ ਹੈ ਕਿਉਂਕਿ ਇਸ ਧਰਤੀ ਉਤੇ ਆਰਥਿਕ ਪ੍ਰਗਤੀ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਇਹਾ ਦੁਨੀਆਂ ਵਿੱਚ ਇਹ ਆਦਰਸ਼ ਸਮਾਜ ਬਣਾਉਣ ਦੀ ਸਮਰੱਥਾ ਰੱਖਦਾ ਹੈ, ਪਰ ਉਸ ਮੁਕਾਮ ਤੱਕ ਪਹੁੰਚਣ ਲਈ ਇਸ ਨੂੰ ਹੋਰ ਅਧੇਰੇ ਮਿਆਰੀ ਸਾਹਿਤ ਸੰਪਤੀ ਪੈਦਾ ਕਰਨ ਦੀ ਲੋੜ ਹੈ | ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਹੁਣ ਪੰਜਾਬ ਕੋਲ ਸਾਹਿਬਤ ਸੰਪਤੀ ਨਹੀਂ ਹੈ | ਇਹ ਸੂਬਾ ਸਾਹਿਤਕ ਖੇਤਰ ਵਿਚ ਕਿਸੇ ਪੱਖੋਂ ਵੀ ਘੱਟ ਨਹੀਂ ਹੈ | ਇਸੇ ਧਰਤੀ ਉਤੇ ਹੀ ਸਿੱਖ ਧਰਮ ਦੀ ਸਥਾਪਨਾ ਹੋਈ | ਇਸੇ ਧਰਤੀ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਚਾਰ ਵੇਦ ਅਤੇ ਭਗਵਦ ਗੀਤਾ ਦੀ ਰਚਨਾ ਹੋਈ ਹੈ | ਇਸ ਧਰਤੀ ’ਤੇ ਸੂਰਵੀਰ ਪੁੱਤਰਾਂ ਨੇ ਵਿਦੇਸ਼ਾ ਜੁਲਮਾਂ ਦਾ ਸਾਹਮਣਾ ਵੀ ਕੀਤਾ ਹੈ | ਦੇਸ਼ ਦੀ ਵੰਡ ਦੇ ਨਾਲ ਹੀ ਦੇਸ਼ ਦੀ ਵੰਡ ਦਾ ਦਰਦ ਸਹਿਣ ਵਾਲੇ ਸਾਡੇ ਪੰਜਾਬੀ ਦਿਲਾਂ ਤੋਂ ਲੱਖਾਂ ਕਹਾਣੀਆਂ ਲਿਖੀਆਂ ਜਾਣੀਆਂ ਚਾਹੀਦੀਆਂ ਸਨ | ਅਤਿਵਾਦ ਜਿਹੇ ਦਰਦ ਭਰੇ ਸਮੇਂ ਤੋਂ ਗੁਜ਼ਰ ਕੇ ਸ਼ਾਂਤੀ ਦੇ ਰੂਪ ਵਿੱਚ ਬਦਲੇ ਸਾਡੇ ਪੰਜਾਬ ਵਿੱਚ ਕੇਵਲ ਕੇਂਦਰੀ ਸਾਹਿਤ ਅਕੈਡਮੀ ਕਰਨਾਟਕ ਦੀ ਕੰਨੜ ਭਾਸ਼ਾ ਨੂੰ ਜੇਕਰ 9 ਗਿਆਨ ਪੀਠ ਪੁਰਸਕਾਰ ਮਿਲ ਸਕਦੇ ਹਨ ਤਾਂ ਫਿਰ ਪੰਜਾਬੀ ਭਾਸ਼ਾ ਨੂੰ ਦੋ ਹੀ ਕਿਉਂ ? ਹਰੀ ਕ੍ਰਾਂਤੀ ਤੋਂ ਆਰਥਿਕ ਉਨਤੀ ਪਾਉਣ ਵਾਲੇ ਪੰਜਾਬ ਸਮਾਜ ਵਿੱਚ ਸਾਹਿਤ ਕ੍ਰਾਂਤੀ ਦੀ ਵੀ ਲੋੜ ਹੈ | ਜੇਕਰ ਸਹਿਤ ਕ੍ਰਾਂਤੀ ਦੀ ਲਹਿਰ ਪੰਜਾਬ ਦੀ ਹਰ ਗਲੀ, ਮੁਹੱਲੇ ਤਕ ਪਹੁੰਚ ਜਾਵੇ ਤਾਂ ਨਾ ਸਿਰਫ ਨਸ਼ਾ ਪੀੜਤ ਨੌਜਵਾਨ ਦੇ ਹੱਥਾਂ ਵਿੱਚ ਕਿਤਾਬਾਂ ਹੋਣਗੀਆਂ, ਬਲਕਿ ਪੰਜਾਬ ਦੇ ਹਰ ਦਿਖਣ ਵਾਲੇ ਸ਼ਰਾਬ ਦੇ ਠੇਕੇ ਦੀ ਥਾਂ ’ਤੇ ਲਾਈਬਰੇਰੀ ਹੋਵੇਗੀ | ਆਧੁਨਿਕ ਕਾਲ ਵਿੱਚ ਪੰਜਾਬ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ, ਮੁਨਸ਼ਾ ਸਿੰਘ ਦੁਖੀ, ਗਿਆਨੀ ਹੀਰਾ ਸਿੰਘ ਦਰਦ, ਵਿਧਾਤਾ ਸਿੰਘ ਤੀਰ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੁਖਪਾਲ ਵੀਰ ਸਿੰਘ ਹਸਰਤ, ਸ਼ਿਵ ਕੁਮਾਰ ਬਟਾਲਵੀ, ਪ੍ਰਭਜੋਤ ਕੌਰ, ਆਈ.ਐਸ.ਨੰਦਾ, ਡਾ. ਹਰਚਰਨ ਸਿੰਘ, ਨਾਨਕ ਸਿੰਘ, ਕੁਲਵੰਤ ਸਿੰਘ ਵਿਰਕ, ਪ੍ਰੋ. ਸਾਹਿਬ ਸਿੰਘ ਹਨ | ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਮਹਾਨ ਸਾਹਿਤਕਾਰਾਂ ਵਿੱਚ ਕਿੰਨੀਆਂ ਕੁ ਇਸਤਰੀਆਂ ਹਨ, ਜੋ ਸਾਹਿਤਕਾ ਹਨ ? ਚਿੰਤਨ ਦੀ ਗੱਲ ਇਹ ਹੈ ਕਿ ਪੁਰਸ਼-ਪ੍ਰਧਾਨ ਸਮਾਜ ਨੇ ਔਰਤ ਖੁਦ ਸਾਹਿਤਕ ਰਚਨਾ ਕਰਨ ਲੱਗੇ ਤਾਂ ਇਸ ਸੰਸਾਰ ਦੀ ਸੁੰਦਰਤਾ ਕੁਝ ਹੋ ਹੋਵੇਗੀ | ਕਠੋਰ ਪੁਰਸ਼ ਪ੍ਰਧਾਨ ਸਮਾਜ ਵਿੱਚ ਭਰੂਣ ਹੱਤਿਆ ਤੋਂ ਬਚ ਗਈਆਂ ਕੁੜੀਆਂ ਜੇ ਕਰ ਸਾਹਿਤ ਲਿਖਣ ਲੱਗ ਜਾਣ ਤਾਂ ਪੰਜਾਬ ਦੇ ਸਾਹਿਤ ਵਿੱਚ ਕ੍ਰਾਂਤੀ ਆ ਜਾਵੇਗੀ |
ਪੰਡਤ ਰਾਓ ਧਰਨੇਵਰ,
     ਸਮਾਜ ਸਾਸਤਰ ਦੇ ਪ੍ਰੋਫੈਸਰ,
     ਸਰਕਾਰੀ ਕਾਲਜ,
     ਸੈਕਟਰ 46, ਚੰਡੀਗੜ੍ਹ |
     (ਪੰਡਤ ਰਾਓ ਕਰਨਾਟਕ ਤੋਂ ਹੈ,
     ਪਰ ਪੰਜਾਬੀ ਭਾਸ਼ਾ ਸਿੱਖ ਕੇ
     8 ਪੰਜਾਬੀ ਕਿਤਾਬਾਂ ਤੇ
     ਸ੍ਰੀ ਜਪੁੱਜੀ ਸਾਹਿਬ ਤੇ
     ਸੁੱਖਮਣੀ ਸਾਹਿਬ, ਕੰਨੜ ਭਾਸ਼ਾ
     ਵਿੱਚ ਅਨੁਵਾਦ ਕਰ ਚੁੱਕੇ ਹਨ) |


ਕਿਸਾਨਾਂ ਦੀ ਮੌਤ ਅਤੇ ਸਿਆਸਤਦਾਨਾਂ ਦਾ ਹਾਸਾ-
---ਪ੍ਰੋ. ਪੰਡਤ ਰਾਓ ਧਰੈਨੱਵਰ

 ਮਰਣਿ ਨ ਮੂਰਤ ਪੁਛਿਆ
 ਪੂਛੀ ਬਿਤਿ ਨ ਵਾਰੁ ||   (ਸਾਰੰਗ 124)

 ਪਰ ਮੌਤ ਕਦੇ ਇੰਨੀ ਜਲਦੀ ਆ ਜਾਂਦੀ ਹੈ ਕਿ ਇਹ ਵਿਅਕਤੀ ਲਈ ਆਪਣੇ ਅਸਤਿਤਵ ਨੂੰ ਅਰਥ ਦੇਣ ਦਾ ਵੀ ਮੌਕਾ ਨਹੀਂ ਮਿਲਦਾ | ਕਦੇ-ਕਦੇ ਇਹ ਸੋਚਣ ਨੂੰ ਮਜਬੂਰ ਹੇ ਜਾਂਦੇ ਹਾਂ ਕਿ ਇਹ ਸਾਰਾ ਕੁਦਰਤ ਦਾ ਕਰਿਸ਼ਮਾ ਹੈ ਜਾਂ ਖੁਦਾ ਦੀ ਖੇਡ ਹੈ | ਜੇਕਰ ਮੌਤ ਮਾਨਵ ਜਨਮ ਵਿਚ ਸਹੀ ਵਕਤ ਆ ਜਾਵੇ ਤਾਂ ਠੀਕ ਹੈ, ਪਰ ਸਹੀ ਸਮੇਂ ਤੋਂ ਪਹਿਲੇ ਕਿਸੇ ਨੂੰ ਮੌਤ ਆ ਜਾਵੇ ਤਾਂ ਜ਼ਿੰਦਗੀ ਦੀ ਖੂਬਸੂਰਤੀ ਗਾਇਬ ਹੋ ਜਾਂਦੀ ਹੈ | ਜਨਮ ਦਾ ਅੰਤ ਇਕ ਦਿਨ ਹੋਣਾ ਹੀ ਹੈ, ਪਰ ਅੰਤ ਹੀ ਆਰੰਭ ਵਿਚ ਹੋਵੇ ਤਾਂ ਮੌਛ ਭਿਆਨਕ ਹੋਵੇਗੀ |
 ਲੱਖਾਂ-ਕਰੋੜਾਂ ਲੋਕਾਂ ਤਾ ਤਰ੍ਹਾਂ-ਤਰ੍ਹਾਂ ਦੇ ਰੋਗਾਂ ਤੋਂ ਪੀੜ੍ਹਤ ਹੋ ਕੇ ਤੜਪਣਾ ਇਕ ਤਰਫ ਹੈ ਅਤੇ ਮੌਤ ਨੂੰ ਸੁਪਨੇ ਵਿਚ ਵੀ ਨਾ ਸੋਚਣ ਵਾਲੇ ਅਚਾਨਕ ਮਰ ਜਾਣ ਵਾਲੇ ਬਦਨਸੀਨ ਇਨਸਾਨਾਂ ਦਾ ਸਮੂਹ ਇਕ ਤਰਫ਼ | ਜਿੰਦਗੀ ਵਿਚ ਵਿਚ ਸਭ ਕੁਝ ਪਾ ਲਿਆ ਸਮਝ ਕੇ ਘਿਉ ਰੋਟੀ ਖਾਣ ਵਾਲੇ ਲੋਕ ਇਕ ਤਰਫ਼ ਹਨ ਅਤੇ ਇਕ ਰੋਟੀ ਪਾਉਣ ਲਈ ਮਰਦੇ-ਮਰਦੇ ਜਿਉਣ ਵਾਲੇ ਲੋਕ ਇਕ ਤਰਫ਼ ਹਨ | ਇਨ੍ਹਾਂ ਸਾਰੇ ਲੋਕਾਂ ਨੂੰ ਮੌਤ ਦਾ ਖੌਫ਼ ਹਮੇਸ਼ਾ ਘੇਰੀ ਰੱਖਦਾ ਹੈ |
 ਜਿੱਦੂ ਕ੍ਰਿਸ਼ਨਾਮੂਰਤੀ ਕਹਿੰਦੇ ਹਨ ਜਿਸ ਤਰ੍ਹਾਂ ਜ਼ਿੰਦਗੀ ਨੂੰ ਮਹਿਸੂਸ ਕਰਦੇ ਹਾਂ, ਇਸੇ ਤਰ੍ਹਾਂ ਮੌਤ ਵੀ ਇਕ ਅਦਭੁੱਤ ਅਹਿਸਾਸ ਹੈ | ਅਰਥਾਤ ਮਾਨਸਿਕ ਮੌਤ ਬਿਨਾ ਅਸੀਂ ਜੀਅ ਨਹੀਂ ਸਕਦੇ | ਬੀਤਿਆ ਹੋਇਆ ਕੱਲ੍ਹ ਸਾਡੇ ਵਾਸਤੇ ਮੌਤ ਦਾ ਦਿਨ ਹੀ ਹੈ | ਜੇਕਰ ਅਸੀਂ ਇਹ ਮਹਿਸੂਸ ਨਹੀਂ ਕਰਦੇ ਹਾਂ ਅਸੀਂ ਮਕੈਨੀਕਲ ਜ਼ਿੰਦਗੀ ਵਿੱਚ ਰਹਿੰਦੇ ਹਾਂ | ਮਕੈਨੀਕਲ ਜਿੰਦਗੀ ਵਾਲੀ ਸੋਚ ਕਦੇ ਵੀ ਪਿਆਰ ਅਤੇ ਸੁਤੰਤਰਤਾ ਦਾ ਅਰਥ ਨਹੀਂ ਜਾਣਦੀ | ਅੱਗੇ ਕ੍ਰਿਸ਼ਨਾਮੂਰਤੀ ਕਹਿੰਦੇ ਹਨ, ਜਿਹੜਾ ਵੀ ਵਿਅਕਤੀ ਸਮਾਜ ਵਿਚ ਬਿਨਾ ਝਗੜੇ ਪਿਆਰ ਦੇ ਨਾਲ ਅਤੇ ਵਧੀਆ ਸੋਚ ਦੇ ਨਾਲ ਰਹਿੰਦਾ ਹੈ, ਉਸ ਨੂੰ ਮੌਤ ਤੋਂ ਡਰ ਨਹੀਂ ਲੱਗਦਾ | ਪਰ ਅਚਾਨਕ ਇਨਸਾਨ ਨੂੰ ਪਤਾ ਚੱਲੇ ਕਿ ਉਸ ਨੂੰ ਕੈਂਸਰ ਹੈ ਤਾਂ ਉਸ ਦਾ ਡਰਨਾ ਸੁਭਾਵਿਕ ਹੈ | ਅਫਸੋਸ ਦੀ ਗੱਲ ਹੈ ਕਿ ਜ਼ਿੰਦਗੀ ਵਿੱਚ ਮੌਤ ਦਾ ਸੁਪਨਾ ਕਦੇ ਵੀ ਨਾ ਦੇਖਣ ਵਾਲੇ ਕਿਸਾਨ ਸੱਚਮੁਚ ਮੌਤ ਨੂੰ ਆਤਮ ਹੱਤਿਆ ਦੇ ਰੂਪ ਵਿੱਚ ਦੇਖ ਰਹੇ ਹਨ | ਕਰਜ਼ੇ ਤੋਂ ਤੰਗ ਹੋ ਕੇ ਆਤਮ-ਹੱਤਿਆ ਕਰਨ ਵਾਲੇ ਕਿਸਾਨਾ ਦੀ ਸੰਖਿਆ ਪੂਰੇ ਦੇਸ਼ ਵਿੱਚ ਵੱਧ ਰਹੀ ਹੈ | ਸਾਡੇ ਪੰਜਾਬ ਵਿਚ ਕਿਸਾਨਾਂ ਦੀ ਆਤਮ ਹੱਤਿਆ ਵਰਗੀਆਂ ਘਟਨਾਵਾਂ ਦੇਖਣ ਤੋਂ ਬਾਅਦ ਦੀ ਇਨ੍ਹਾਂ ਕਿਸਾਨਾਂ ਦੁਆਰਾ ਸਖਤ ਮਿਹਨਤ ਕਰਕੇ ਪੈਦਾ ਕੀਤੀ ਕਣਕ ਦੀਆਂ ਰੋਟੀਆਂ ਦੀ ਸਾਡੇ ਪੇਟ ਵਿੱਚ ਪਚਣਗੀਆਂ ?
 ਥਠਜ;ਕ ਣਚਗੀਕਜਠ ਦੇ ਅਨਾਰ, “ਆਦਮੀ ਤਿੰਨ ਤਰ੍ਹਾਂ ਨਾਲ ਆਤਮ ਹੱਤਿਆ ਕਰ ਕੇ ਮੌਤ ਦੀ ਆਗੋਸ਼ ਵਿੱਚ ਜਾਂਦਾ ਹੈ |
 ਪਹਿਲੀ ਆਤਮਹੱਤਿਆ, ਸਵਾਰਥਵਾਦੀ ਆਤਮਹੱਤਿਆ ਹੈ | ਦੂਸਰੀ ਪਰ ਉਪਕਾਰੀ ਆਤਮ ਹੱਤਿਆ ਹੈ ਅਤੇ ਤੀਸਰੀ ਬੇ-ਅਸੂਲੀ ਆਤਮ ਹੱਤਿਆ ਹੈ | ਸਵਾਰਥਵਾਦੀ ਆਤਮ ਹੱਤਿਆ ਆਦਮੀ ਕਦ ਤਕ ਕਰਦਾ ਹੈ, ਜਦ ਉਸ ਦਾ ਰਿਸ਼ਤਾ ਸਮਾਜ ਦੇ ਨਾਲੋਂ ਟੁੱਟ ਜਾਂਦਾ ਹੈ ਅਤੇ ਉਹ ਸਮਾਜ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੰਦਾ ਹੈ | ਉਹ ਇਕਲਾਪੇ ਨੂੰ ਬਰਦਾਸ਼ਤ ਨਾ ਕਰਦੇ ਹੋਏ ਆਪਣੇ ਆਪ ਨੂੰ ਮਾਰ ਦਿੰਦਾ ਹੈ | ਜਿਵੇਂ ਨਸ਼ਾ ਕਰਨ ਵਾਲੇ |
 ਪਰ ਉਪਕਾਰੀ ਆਤਮ ਹੱਤਿਆ ਇਕ ਇਨਸਾਨ ਤਦ ਕਰਦਾ ਹੈ, ਜਦ ਉਸ ਦਾ ਰਿਸ਼ਤਾ ਸਮਾਜ ਦੇ ਨਾਲ ਬਹੁਤ ਗੁੜ੍ਹਾ ਹੋ ਜਾਂਦਾ ਹੈ | ਉਹ ਸਮਾਜ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ, ਜਿਵੇਂ ਸਾਡੇ ਸੈਨਿਕ ਜਵਾਨ, ਮੌਤ ਸਾਹਮਣੇ ਹੋਣ ਦੇ ਬਾਵਜੂਦ ਦੁਸ਼ਮਣ ਦਾ ਸਾਹਮਣਾ ਕਰਦੇ ਹੋਏ ਅੱਗੇ ਵੱਧਦੇ ਹਨ | ਜਵਾਨ ਦੀ ਮੌਤ ਇਸ ਤਰ੍ਹਾਂ ਦੀ ਆਤਮ ਹੱਤਿਆ ਦੀ ਉਦਾਹਰਣ ਹੈ |
 ਬੇ-ਅਸੂਲੀ ਹੱਤਿਆ ਇਕ ਇਨਸਾਨ ਤੱਕ ਕਰਦਾ ਹੈ, ਜਦੋਂ ਕੋਈ ਵੱਡੀ ਕੁਦਰਤੀ ਬਿਪਤਾ ਨਾ ਪਵੇ | ਜਿਵੇਂ ਭੂਚਾਲ ਵਰਗੀ ਬਿਪਤਾ ਨਾਲ ਸਾਰੇ ਰਿਸ਼ਤੇਦਾਰਾਂ ਦੇ ਖੋਹ ਜਾਣਾ ਤੋਂ ਬਾਅਦ ਕਈ ਵਿਅਕਤੀ ਇਕਲਾਪੇ ਨੂੰ ਬਰਦਾਸ਼ਤ ਨਾ ਕਰਕੇ ਆਤਮ ਹੱਤਿਆ ਕਰ ਜਾਂਦੇ ਹਨ | ਇਸੇ ਤਰ੍ਹਾਂ ਜਦੋਂ ਬਾਰਸ਼ ਨਹੀਂ ਹੁੰਦੀ ਅਤੇ ਚੰਗੀ ਅਤੇ ਚੰਗੀ ਤਰ੍ਹਾਂ ਫਸਲ ਪੈਦਾ ਨਹੀਂ ਹੁੰਦੀ ਤਾਂ ਤੰਕ ਹੋ ਕੇ ਕਿਸਾਨ ਆਤਮ ਹੱਤਿਆ ਕਰ ਜਾਂਦੇ ਹਨ |
 ਕਿਸੇ ਵੀ ਮੌਤ ਨੂੰ ਦੇਖਣ ਤੋਂ ਬਾਅਦ ਦੁੱਖ ਦਾ ਮਾਤਮ ਉਸ ਦੇ ਸਾਰੇ ਪਰਿਵਾਰ ਉਪਰ ਛਾ ਜਾਂਦਾ ਹੈ, ਪਰ ਕਿਸਾਨ ਮੌਤ ਸਾਰੇ ਸਮਾਜ ਨੂੰ ਹਿਲਾ ਕੇ ਰੱਖ ਦਿੰਦੀ ਹੈ | 18 ਅਪ੍ਰੈਲ 2007 ਨਵੀਂ ਦਿੱਲੀ ਵਿਖੇ ੍ਹ;.ਅਅਜਅਪ ਙਰਠਠਜਤਤਜਰਅ ਦੁਆਰਾ ਖੇਤੀ ਬਾੜੀ ਉਪਰ ਕੀਤੀ ਗਈ ਇਕ ਮੀਟਿੰਗ ਵਿੱਚ ਸਾਡੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਐਗਰੀ ਕਲਚਰਲ ਯੂਨੀਵਰਸਿਟੀ (੍ਹਂਓ) ਦੇ ਸਰਵੇ ਅਨੁਸਾਰ 82% ਕਿਸਾਨ ਕਰਜ਼ੇ ਹੇਠ ਦੱਬੀ ਜ਼ਿੰਦਗੀ ਜੀਅ ਰਹੇ ਹਨ |ੌ ਬਾਦਲ ਸਾਹਿਬ ਨੇ ਇਹ ਗੱਲ ਵੀ ਬਿਲਕੁਲ ਸਹੀ ਕਹੀ ਕਿ ਭਾਰਤ ਹੀ ਬਹੁਤ ਜਲਦੀ ਅਨਾਜ ਦੀ ਆਮਦ ਵਧਾਉਣ ਵਾਲਾ ਦੇਸ਼ ਬਣੇਗਾ | ਜੇਕਰ ਬਾਦਲ ਸਾਹਿਬ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਬਾਰੇ ਅਧਿਐਨ ਕਰਨ ਲਈ ਪੰਜਾਬ ਦੇ ਹਰ ਪਿੰਡ  ਵਿਚ ਸਮਾਜ ਸ਼ਾਸਤਰੀਆਂ ਨੂੰ ਭੇਜ ਕੇ ਇਸ ਸਮੱਸਿਆ ਦੇ ਸਮਾਜਿਕ ਕਾਰਨਾਂ ਦਾ ਅਧਿਐਨ ਕਰਵਾਉਣ ਅਤੇ ਕਿਸਾਨਾਂ ਦਾ ਮਨੋਬਲ ਵਧਾਉਣ ਲਈ ਮਨੋ ਵਿਗਿਆਨੀਆਂ ਦਾ ਸਮੂਹ ਭੇਜਿਆ ਜਾਵੇ ਤਾਂ ਹੀ ਕਿਸਾਨਾਂ ਦੇ ਆਤਮ ਹੱਤਿਆ ਦੇ ਇਸ ਰੁਝਾਨ ਨੂੰ ਕਾਫੀ ਹੱਦ ਤੱਕ ਠੱਲ੍ਹਿਆ ਜਾ ਸਕਦਾ ਹੈ |
       ਪੰਡਤ ਰਾਓ ਧਰਨੇਵਰ,
       ਸਮਾਜ ਸਾਸਤਰ ਦੇ ਪ੍ਰੋਫੈਸਰ,
       ਸਰਕਾਰੀ ਕਾਲਜ,
       ਸੈਕਟਰ 46, ਚੰਡੀਗੜ੍ਹ |
       (ਪੰਡਤ ਰਾਓ ਕਰਨਾਟਕ ਤੋਂ ਹੈ,
       ਪਰ ਪੰਜਾਬੀ ਭਾਸ਼ਾ ਸਿੱਖ ਕੇ
       8 ਪੰਜਾਬੀ ਕਿਤਾਬਾਂ ਤੇ
       ਸ੍ਰੀ ਜਪੁੱਜੀ ਸਾਹਿਬ ਤੇ
       ਸੁੱਖਮਣੀ ਸਾਹਿਬ, ਕੰਨੜ ਭਾਸ਼ਾ 
       ਵਿੱਚ ਅਨੁਵਾਦ ਕਰ ਚੁੱਕੇ ਹਨ) |


ਸਾਹਿਤਕ ਕ੍ਰਾਂਤੀ ਦੀ ਲੋੜ----ਪ੍ਰੋ. ਪੰਡਤ ਰਾਓ ਧਰੈਨੱਵਰ
 

ਡਾਕਟਰ ਚੰਦਰਸ਼ੇਖਰ ਕੰਬਾਰ(ਗਿਆਂਨ੍ਪੀਠ ਐਵਾਰਡੀ )
ਡਾਕਟਰ ਚੰਦਰਸ਼ੇਖਰ ਕੰਬਾਰ ਨੂੰ ਮੈਂ ਦੋ ਸਾਲ ਤੋਂ ਪਹਿਲਾਂ ਬੈਂਗਲੁਰੂ ਵਿੱਚ ਸੈਮੀਨਾਰ ਦੌਰਾਨ ਮਿਲਿਆ ਸੀ | ਉਹਨਾਂ ਦੇ ਕੋਲ ਜਾ ਕੇ ਮੇਰੇ ਬਾਰੇ ਦੱਸਿਆ ਕਿ ਪੰਜਾਬੀ ਭਾਸ਼ਾ ਨੂੰ ਸਿਖ ਕੇ ਕੰਨੜ ਦੀ ਵਚਨ ਸਾਹਿਤ ਨੂੰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰ ਰਿਹਾ ਹਾਂ | ਇਹ ਸੁਣ ਕੇ ਡਾ. ਕੰਬਾਰ ਨੇ ਖੁਸ਼ੀ ਦੇ ਨਾਲ ਦੱਸਿਆ ਕਿ ਪੰਜਾਬੀ ਸਾਹਿਤ ਨੂੰ ਵੀ ਕੰਨੜ ਸਾਹਿਤ ਵਿੱਚ ਲੈ ਆਓ |
ਪ੍ਰੋ. ਪੰਡਤਰਾਓ ਧਰੇਨੰਵਰ


 ਮਹਾਨ ਇਨਸਾਨ ਦੀ ਵੱਡੀ ਸੋਚ ਨੂੰ ਕੰਬਾਰ ਦੇ ਉਸ ਸਲਾਹ ਵਿੱਚ ਮੈਨੂੰ ਦਿਖਾਈ ਦਿਤੀ | ਬਚਪਨ ਤੋਂ ਹੀ ਕੰਬਾਰ ਜੀ ਦੇ ਕਵਿਤਾਵਾਂ ਨੂੰ ਸੁਣਨ ਵਾਲਾ ਮੈਂ ਉਹਨਾਂ ਦੇ ਹਰੇਕ ਨਾਟਕ ਤੇ ਨਾਵਲ ਪੜੇ ਹਨ | ਮੈਂ ਵੀ ਉਹਨਾਂ ਦੇ ਖੇਤਰ ਤੋਂ ਹਾਂ, ਇਸ ਲਈ ਉਹਨਾਂ ਦੀ ਹਰੇਕ ਕਾਵਿ ਸ਼ੈਲੀ ਤੇ ਨਾਟਕ ਰਚਨਾਵਾਂ ਦੇ ਨਾਲ ਚਿਰਪਰਿਚਿਤ ਹਾਂ | ਉੱਤਰ ਕਰਨਾਟਕ ਦੇ ਅਨੁਖਾ ਬੋਲ ਸ਼ੈਲੀ ਨੂੰ ਰਚਨਾਵਾਂ ਦੇ ਵਿੱਚ  ਇਸਤੇਮਾਲ ਕਰਕੇ ਆਮ ਲੋਕਾਂ ਦੇ ਨਾਲ ਜੁੜ ਜਾਂਦੇ ਹਨ ਡਾ. ਕੰਬਾਰ |  1937 ਈ. ਕਰਨਾਟਕ ਦੇ ਬੇਲਗਾਮ ਜ਼ਿਲ੍ਹੇ ਦੇ ਗੋਡਗਾਰੇ ਪਿੰਡ ਵਿੱਚ ਜਨਮ ਲੈਣ ਵਾਲਾ ਕੰਬਾਰ ਜੀ 11 ਤੋਂ ਵੱਧ ਕਵਿਤਾ ਸੰਗ੍ਰਹਿ ਕਿਤਾਬਾਂ ਛਾਪੀਆਂ ਹਨ, 30 ਤੋਂ ਜ਼ਿਆਦਾ ਨਾਟਕ ਲਿਖੇ ਹਨ | 5 ਨਾਵਲ ਤੇ 4 ਕਹਾਣੀਆਂ ਲਿਖ ਚੁੱਕੇ ਹਨ | ਡਾਕਟਰ ਕੰਬਾਰ ਦੀ ਖਾਸੀਅਤ ਇਹ ਹੈ ਕਿ ਉਹ ਨਾਟਕ ਲਿਖ ਕੇ ਖੁਦ ਨਿਰਦੇਸ਼ਨ ਦਿੰਦੇ ਹਨ | ਉਹਨਾਂ ਦੇ ਦੋ ਨਾਟਕ ਸੀਨੇਮਾ ਦੇ ਰੂਪ ਵਿੱਚ ਪ੍ਰਦਰਸ਼ਿਤ ਵੀ ਹੋ ਚੁੱਕੇ ਹਨ | ਡਾਕਟਰ ਕੰਬਾਰ ਦੀ ਬਹੁਚਰਚਿਤ ‘ਜੋਕੂਰ ਸਵਾਮੀ’ ‘ਕਮਲਦੇਵੀ ਚਟੋਪਾਧਿਆਏ’ ‘ਨਾਟਿਏ ਸੰਘ’ ਰਚਨਾਵਾਂ ਉਹਨਾਂ ਨੂੰ ਸਹਾਇਤ ਦੇ ਸ਼ਿਖਰ ਤੱਕ ਪਹੁੰਚਾਇਆ | ਹੰਪੀ ਦੇ ਕੰਨੜ ਵਿਸ਼ਵਵਿਦਿਆਲੇ ਦੇ ਪਹਿਲੇ ਉਪ-ਕੁਲਪਤੀ ਦੇ ਰੂਪ ਵਿੱਚ ਸੇਵਾ ਕਰਨ ਦਾ ਗੌਰਵ ਵੀ ਕੰਬਾਰ ਨੂੰ ਜਾਂਦਾ ਹੈ | ਕੇਂਦਰੀ ਸਾਹਿਤਆ ਅਕਾਡਮੀ ਅਵਾਰਡ ਦੇ ਨਾਲ ਨਾਲ ਪਦਮਸ਼੍ਰੀ, ਪੰਪਾ ਸੰਮਾਨ ਹਾਸਿਲ ਕਰਨ ਵਾਲੇ ਡਾਕਟਰ ਕੰਬਾਰ ਕੰਨੜ ਭਾਸ਼ਾ ਲਈ ਅਠਵੀਂ ਗਿਆਨਪੀਠ ਅਵਾਰਡ ਲਾਕੇ ਕੰਨੜ ਭਾਸ਼ਾ ਇਕ ਕਲਾਸੀਕਲ ਭਾਸ਼ਾ ਹੈ, ਸਾਬਿਤ ਕਰ ਦਿੱਤਾ | ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਾਨਵੀ ਨਾਗਰਿਕਤਾ ਵਿੱਚ ਕਿਸੇ ਨੇ ਵੀ ਪਹਿਚਾਣ ਉਸ ਦੇ ਸਾਹਿਤ ਦੀ ਸੰਪਤੀ ਨਾਲ ਹੀ ਹੁੰਦੀ ਹੈ | ਜਿੰਨੀ ਵੀ ਸਾਹਿਤ ਦੀ ਸੰਪਤੀ ਹੁੰਦੀ ਹੈ, ਓਨੀ ਹੀ ਸਮਾਜ ਦੀ ਉਨਤੀ ਹੁੰਦੀ ਹੈ | ਨਾਲ ਹੀ ਉਸ ਨੂੰ ਦੁਨੀਆਂ ਦਾ ਗੌਰਵਸ਼ਾਲੀ ਸਥਾਨ ਵੀ ਮਿਲਦਾ ਹੈ | ਇਸ ਗੌਰਵਸ਼ਾਲੀ ਸਥਾਨ ਨੂੰ ਪਾਉਣ ਲਈ ਪੰਜਾਬ ਅੱਗੇ ਆ ਸਕਦਾ ਹੈ ਕਿਉਂਕਿ ਇਸ ਧਰਤੀ ਉਤੇ ਆਰਥਿਕ ਪ੍ਰਗਤੀ ਇਸ ਹੱਦ ਤਕ ਪਹੁੰਚ ਚੁਕੀ ਹੈ ਕਿ ਇਹ ਦੁਨੀਆਂ ਵਿੱਚ ਇਕ ਆਦਰਸ਼ ਸਮਾਜ ਬਣਨ ਦੀ ਸਮਰਥਾ ਰਖਦਾ ਹੈ, ਪਰ ਉਸ ਮੁਕਾਮ ਤੱਕ ਪਹੁੰਚਣ ਲਈ ਇਸ ਨੂੰ ਹੋਰ ਵਧੇਰੇ ਮਿਆਰੀ ਸਾਹਿਤ ਸੰਪਤੀ ਪੈਦਾ ਕਰਨ ਦੀ ਲੋੜ ਹੈ | ਇਹ ਸੁਬਾ ਸਾਹਿਤਕ ਖੇਤਰ ਵਿੱਚ ਕਿਸੇ ਪੱਖੋਂ ਵੀ ਘੱਟ ਨਹੀਂ ਹੈ | ਇਸੇ ਧਰਤੀ ਉਤੇ ਹੀ ਸਿੱਖ ਧਰਮ ਦੀ ਸਥਾਪਨਾ ਹੋਈ | ਇਸੇ ਧਰਤੀ ਉਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਚਾਰ ਵੇਦ ਅਤੇ ਭਗਵਤ ਗੀਤਾ ਜੀ ਦੀ ਰਚਨਾ ਹੋਈ ਹੈ | ਇਸ ਧਰਤੀ ‘ਤੇ ਸੂਰਵੀਰ ਪੁੱਤਰਾਂ ਨੇ ਵਿਦੇਸ਼ੀ ਜ਼ੁਲਮਾਂ ਦਾ ਸਾਹਮਣਾ ਵੀ ਕੀਤਾ ਹੈ | ਦੇਸ਼ ਦੀ ਵੰਡ ਦੇ ਨਾਲ ਹੀ ਦੇਸ਼ ਦੀ ਵੰਡ ਦਾ ਦਰਦ ਸਹਿਣ ਵਾਲੇ ਸਾਡੇ ਪੰਜਾਬੀ ਦਿਲਾਂ ਤੋਂ ਲੱਖਾਂ ਕਹਾਣੀਆਂ ਲਿਖੀਆਂ ਜਾਣੀਆਂ ਚਾਹੀਦੀਆਂ ਸਨ | ਅਤਿਵਾਦ ਜਿਹੇ ਦਰਦ ਭਰੇ ਸਮੇਂ ਤੋਂ ਗੁਜ਼ਰ ਕੇ ਸ਼ਾਂਤੀ ਦੇ ਰੂਪ ਵਿਚ ਬਦਲੇ ਸਾਡੇ ਪੰਜਾਬ ਵਿੱਚ ਕੇਵਲ ਕੇਂਦਰੀ ਸਾਹਿਤ ਐਕਡਮੀ ਪੁਰਸਕਾਰ ਜਿੱਤਣ ਵਾਲੇ ਸਾਹਿਤਕਾਰ ਹੀ ਕਿਉ. ਹਨ ? ਮੈਂ ਪੁਛਦਾ ਹਾਂ ਕਿ ਨੋਬਲ ਪੁਰਸਕਾਰ ਜਿਤਣ ਵਾਲੇ ਸਾਹਿਤਕਾਰ ਕਿਉਂ ਨਹੀਂ ਹਨ ? ਪਰ ਇਹ ਪ੍ਰਸ਼ਨ ਕੋਈ ਵੀ ਉਠਾ ਸਕਦਾ ਹੈ ਕਿ ਕਰਨਾਟਕ ਦੀ ਕੰਨੜ ਭਾਸ਼ਾ ਨੂੰ ਜੇਕਰ 8 ਗਿਆਨ ਪੀਠ ਪੁਰਸਕਾਰ ਮਿਲ ਸਕਦੇ ਹਨ ਤਾਂ ਫਿਰ ਪੰਜਾਬੀ ਭਾਸ਼ਾ ਨੂੰ ਦੋ ਹੀ ਕਿਉਂ ? ਹਰੀ ਕ੍ਰਾਂਤੀ ਤੋਂ ਆਰਥਿਕ ਉਨਤੀ ਪਾਉਣ ਵਾਲੇ ਪੰਜਾਬੀ ਸਮਾਜ ਵਿੱਚ ਸਾਹਿਤ ਕ੍ਰਾਂਤੀ ਦੀ ਲੋੜ ਹੈ | ਜੇਕਰ ਸਾਹਿਤ ਕ੍ਰਾਂਤੀ ਦੀ ਲਹਿਰ ਪੰਜਾਬ ਦੀ ਹਰ ਗਲੀ, ਮੁਹੱਲੇ ਤਕ ਪਹੁੰਚ ਜਾਵੇ ਤਾਂ ਨਾ ਸਿਰਫ ਨਸ਼ਾ ਪੀੜਤ ਨੌਜਵਾਨਾਂ ਹੱਥਾਂ ਵਿੱਚ ਕਿਤਾਬਾਂ ਹੋਣਗੀਆਂ, ਬਲਕਿ ਪੰਜਾਬ ਦੇ ਹਰ ੇ ਦਿਖਣ ਵਾਲੇ ਸ਼ਰਾਬ ਦੇ ਠੇਕੇ ਦੀ ਥਾਂ ‘ਤੇ ਲਾਇਬਰੇਰੀ ਹੋਵੇਗੀ | ਆਧੁਨਿਕ ਕਾਲ ਵਿਚ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਕੰਮ ਹੋਇਆ  ਹੈ | ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਪ੍ਰੇਰਿਤ ਕਰਨ ਵਾਲੇ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ, ਮੁਨਸ਼ਾ ਸਿੰਘ ਦੁਖੀ, ਗਿਆਨੀ ਹੀਰਾ ਸਿੰਘ ਦਰਦ, ਵਿਧਾਤਾ ਸਿੰਘ ਤੀਰ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੁਖਪਾਲ ਵੀਰ ਸਿੰਘ ਹਸਰਤ, ਸ਼ਿਵ ਕੁਮਾਰ ਬਟਾਲਵੀ, ਪ੍ਰਭਜੋਤ ਕੌਰ, ਆਈ.ਸੀ. ਨੰਦਾ, ਡਾ. ਹਰਚਰਨ ਸਿੰਘ, ਨਾਨਕ ਸਿੰਘ, ਕੁਲਵੰਤ ਸਿੰਘ ਵਿਰਕ, ਪ੍ਰੋ. ਸਾਹਿਬ ਸਿੰਘ ਹਨ | ਪਰ ਸੋਚਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਮਹਾਨ ਸਾਹਿਤਕਾਰਾਂ ਵਿੱਚ ਕਿੰਨੀਆਂ ਕੁ ਇਸਤਰੀਆਂ ਹਨ, ਜੋ ਸਾਹਿਤਕਾਰ ਹਨ ? ਚਿੰਤਨ ਦੀ ਗੱਲ ਇਹ ਹੈ ਕਿ ਪੁਰਸ਼-ਪ੍ਰਧਾਨ ਸਮਾਜ ਨੇ ਔਰਤ ਨੂੰ ਸਿਰਫ਼ ਸੋਸ਼ਤ ਕਰਕੇ ਸਾਹਿਤ ਦਾ ਵਿਸ਼ਾ-ਵਸਤੂ ਬਣਾ ਦਿੱਤਾ ਹੈ | ਜੇਕਰ ਔਰਤ ਖੁਦ ਸਾਹਿਤਕ ਰਚਨਾ ਕਰਨ ਲੱਗੇ ਤਾਂ ਇਸ ਸੰਸਾਰ ਦੀ ਸੁੰਦਰਤਾ ਕੁਝ ਹੋਰ ਹੀ ਹੋਵੇਗੀ | ਕਠੋਰ ਪੁਰਸ਼ ਪ੍ਰਧਾਨ ਸਮਾਜ ਵਿੱਚ ਭਰੂਣ ਹਤਿਆ ਤੋਂ ਬੱਚ ਗਈਆਂ ਕੁੜੀਆਂ ਜੇਕਰ ਸਾਹਿਤ ਲਿਖਣ ਲੱਗ ਜਾਣ ਤਾਂ ਪੰਜਾਬ ਵਿੱਚ ਸਾਹਿਤਕ ਕ੍ਰਾਂਤੀ ਆਵੇਗੀ |

ਪ੍ਰੋ. ਪੰਡਤਰਾਓ ਧਰੇਨੰਵਰ
ਸਾਰਕਾਰੀ ਕਾਲਜ
ਸੈਕਟਰ 46, ਚੰਡੀਗੜ੍ਹ |
9988351695

(ਪ੍ਰੋ. ਪੰਡਤਰਾਓ ਕਰਨਾਟਕ ਤੋਂ ਹੈ ਪਰ ਪੰਜਾਬੀ ਸਿੱਖ ਕੇ ਹੁਣ ਤੱਕ 8 ਕਿਤਾਬਾਂ ਪੰਜਾਬੀ ਵਿੱਚ ਲਿਖਿਆਂ ਹਨ) |

ਮੁਲਾਂਪੁਰ ਦੀ ਮੁਟਿਆਰ---ਪ੍ਰੋ. ਪੰਡਤਰਾਓ ਧਰੇਨੰਵਰ

 ਸੁੰਦਰ ਮਹਿਲ ਵਿੱਚ ਆਰਾਮ ਨਾਲ ਬੈਠ ਹੋਏ ਸੁੰਦਰ ਨਾਰਾਂ ਸੁਣੋਂ ਮੇਰੀ ਗੱਲ, ਮੇਰੀ ਸੁੰਦਰੀ, ਮੇਰੇ ਸਪਨਿਆਂ ਦੀ ਰਾਣੀ, ਮੇਰੀ ਪਿਆਰੀ ਮੁਲਾਂਪੁਰ ਦੀ ਮੁਟਿਆਰ ਨੂੰ ਦੇਖਣ ਲਈ ਚੰਦਰ ਨਾਲ ਗੱਲ ਕਰਨ ਦੀ ਮੇਰਾ ਤਰੀਕਾ ਤੈਨੂੰ ਪਤਾ ਹੈ, ਕਿਹੜਾ ਸੀ |
 ਸ਼ਾਮ ਦੇ ਸਮੇਂ
 ਦੇਖਿਆ ਮੈਂ ਚੰਦਰ ਨੂੰ
 ਪੁੱਛਿਆ ਮੈਂ ਚੰਦਰ ਨੂੰ
 ਕਿ ਦੇਖਿਆ ਮੇਰੀ ਮੁਟਿਆਰ ਨੂੰ
 ਚੋਰ ਚੰਦਰ, ਬੜਾ ਨਟਖਟ
 ਦੱਸਿਆ ਕਲ ਵੇਖ ਕੇ ਆਵਾਂਗਾ
 ਊੜੀਕ ਰਿਹਾ ਹਾਂ ਚੰਦਰ ਨੂੰ
 ਮੇਰੇ ਮੁਟਿਆਰ ਦੀ ਖਬਰ ਨੂੰ
 ਮੇਰੀ ਜਿੰਦਗੀ ਦੀ ਰਾਹ ਨੂੰ
 ਚੰਦਰ ਨੂੰ ਵੀ ਨਾ ਦੇਖਣ ਵਾਲੀ ਸਿਰਫ ਮੈਨੂੰ ਹੀ ਦਿਖਣ ਵਾਲੀ ਮੇਰੀ ਮੁਟਿਆਰ ਕਿਵੇਂ ਲਗਦੀ ਹੈ, ਤੈਨੂੰ ਪਤਾ ਕਿਵੇਂ ਲਗਦੀ ਹੈ ? ਉਹ ਰੂਪ ਵਿੱਚ ਰੂਪਵਤੀ, ਕਲਾ ਵਿੱਚ ਕਮਲਾਆਕਸ਼ੀ, ਸੰਪਤ ਵਿੱਚ ਧੰਨਲਕਸ਼ਮੀ ਨੂੰ ਵੀ ਹਰਾਉਣ ਵਾਲੀ ਹੈ | ਇਹਨਾਂ ਹੀ ਨਹੀਂ ਉਹ ਜੱਦ ਚਲਦੀ ਹੈ, ਮੋਰ ਵੀ ਸ਼ਰਮਾਂਉਂਦਾ ਹੈ | ਉਸ ਦਾ ਵਰਨਣ ਮੈਂ ਕਿਹੜੇ ਸ਼ਬਦਾਂ ਵਿੱਚ ਕਰਾਂ ? ਖੂਬ ਵਰਨਣ ਲਈ ਬੁਲਾਵਾਂ ਮੈਂ ਵਰਕਵੀ ਨੂੰ ਜਾਂ ਬਣ ਜਾਵਾਂ ਮੈਂ ਖੁਦ ਦਰਸ਼ਕ ਕਵੀ | ਨਾਂ-ਨਾਂ ਕਵੀ ਬਣ ਕੇ ਮੈਂ ਨਹੀਂ ਕਰਾਂਗਾ ਮੇਰੀ ਮੁਟਿਆਰ ਦੀ ਸੁੰਦਰਤਾ ਦਾ ਮਾਪਣ | ਰੂਪ ਵਿੱਚ ਕੀ ਹੈ ? ਕੀ ਹੈ ਰੰਗ ਵਿੱਚ ? ਦੱਸੋ ਮੈਨੂੰ ਕੀ ਹੈ ਉਸ ਲਾਲ ਚਮੜੀ ਵਿੱਚ ? ਲਾਲ ਚਮੜੀ ਦੇਖ ਕੇ ਦਿਵਾਨਾ ਮੈਂ ਨਹੀਂ ਹੋਇਆ | ਪਰ ਦਿਵਾਨਾ ਹੋਇਆ ਮੈਂ ਉਸਦੀ ਦੇਖ ਕੇ ਮੰਨ ਨਿਵਾਂ, ਮਾਂ ਵਰਗਾ ਪਿਆਰ ਦੇਖਕੇ, ਉਸ ਦੀ ਮੱਤ ਉੱਚੀ ਵੀ ਹਮੇਸ਼ਾ ਹੈ ਲੱਗਦਾ ਹੈ | ਜਦੋਂ ਉਹ ਬੋਲਦੀ ਹੈ ਹਰ ਬੋਲੀ ਵਿੱਚ ਪੰਜਾਬੀ ਮਾਂ-ਬੋਲੀ ਹੈ | ਉਸ ਦੀ ਹਰ ਬੋਲੀ ਸ਼ਾਰਧੇ ਦੀ ਵੀਣਾ ਦੇ ਸਵਰ ਵਰਗੀ ਹੈ  | ਤੁਸੀਂ ਸੋਚ ਰਹੇ ਹੋਵੋਗੇ, ਇਹ ਕਿ ਹੋਇਆ ? ਕਰਨਾਟਕ ਤੋਂ ਆ ਕੇ ਪੰਜਾਬੀ ਮੁਟਿਆਰ ਨਾਲ ਪਿਆਰ ਕਰ ਬੈਠਾ ਮਦਰਾਸੀ | ਜੇਕਰ ਤੁਸੀਂ, ਤੈਨੂੰ ਪਿਆਰ ਹੋ ਗਿਆ ਕਹਿ ਕੇ ਗਾਉਗੇ ਤਾਂ ਮੈਂ ਬਾਹਰਵੀਂ ਸਦੀ ਦੇ ਕਰਨਾਟਕ ਦੇ ਗਿਆਣੀ ਸਰਵਦਨਯ ਵਚਨ,
  ਹਿਸਾਬ ਕਦੇ ਧੋਖਾ ਨਹੀਂ ਖਾਂਦੀ,
  ਬਿਲੀ ਕਦੇ ਮਰਦੀ ਨਹੀਂ,
  ਪਿਆਰ ਬੰਧਣ ਤੋਂ ਕੋਈ ਬਚੇ ਨਹੀਂ
 ਬੋਲ ਕੇ ਗਾਵਾਂਗਾ | ਮੇਰੀ ਮੁਟਿਆਰ ਸ਼ਰਮਾ ਕੇ ਘਰ ਵਿੱਚ ਨਹੀਂ ਬੈਠਦੀ, ਲੋਕਾਂ ਨੂੰ ਜਗਾਉਣ ਵਾਲੀ ਉਸਦੀ ਹਰ ਬੋਲੀ ਹਰ ਲੋਕ ਮਾਣਦੇ ਹਨ, ਨਵੀਂ ਸਮਾਜ ਰਚਨਾ ਕਰਨ ਵਾਲੀ ਪ੍ਰਗਤੀਸ਼ੀਲ ਹੈ | ਮਾਂ ਦੇ ਘਰ ਵਿੱਚ ਬੈਠ ਕੇ ਦਹੇਜ ਦੀ ਚਿੰਤਾ ਵਧਾਉਣ ਵਾਲੀ ਬੇਟੀ ਨਹੀਂ ਹੈ ਮੇਰੀ ਮੁਟਿਆਰ, ਦਹੇਜ ਵਿਵਸਥਾ ਨੂੰ ਜੜੋਂ ਪੁੱਟਣ ਲਈ ਸੋਚਣ ਵਾਲੀ ਮੇਰੀ ਮੁਟਿਆਰ ਨਾ ਸਿਰਫ ਪੰਜਾਬ ਪਰ ਸੱਤ ਸਮੁੰਦਰ ਪਾਰ ਵੀ ਸਾਰੀ ਨਾਰਾਂ ਨੂੰ ਪ੍ਰੇਰਿਤ ਕਰਨ ਵਾਲੀ ਹੈ ਮੇਰੀ ਮੁਟਿਆਰ | ਪ੍ਰੇਰਣਾ ਰਹਿਤ ਸੁੰਦਰ ਨਾਰੀਓ ਸਭ ਕੁਝ ਹੈ ਸੋਚ ਕੇ ਅਰਾਮ ਨਾਲ ਏ.ਸੀ. ਵਿੱਚ ਜਿੰਦਗੀ ਚਲਾਉਣ ਵਾਲੋ ਸੁਣੋ, ਮੇਰੀ ਮੁਟਿਆਰ ਸਰਬਤ ਦੇ ਭੱਲੇ ਵਿੱਚ ਵਿਸ਼ਵਾਸ ਰੱਖਕੇ ਸੰਗਤ ਤੇ ਪੰਗਤ ਨੂੰ ਅਪਣਾਉਂਦੀ ਹੈ |  ਜੋ ਵੀ ਹੋ ਰਿਹਾ ਹੈ ਉਸ ਨੂੰ ਨਾ ਸਵਿਕਾਰ ਕਰਨ ਵਾਲੀ ਮੇਰੀ ਮੁਟਿਆਰ ਬਾਵਾ ਬਲਵੰਤ ਦੀ ਸੋਚ, ਮੈਨੂੰ ਸਭ ਪੀੜਤ ਜਹਾਨ ਦੀ ਮੂਸੀਬਤ ਸਹਿਣ ਦੇ ਖਿਲਾਫ ਸੋਚ ਕੇ ਯਥਾਰਥ ਵਾਦ ਦੀ ਨਿੰਦਾ ਕਰਕੇ ਕਰਵੇ ਦੇ ਵਰਤਾਂ ਤੋਂ ਲੇ ਆਏ ਤਲਵਾਰ ਮਾਏਂ ਕਹਿ ਕੇ ਹਿੰਮਤ ਨਾਲ ਗਾਂਉਂਦੀ ਹੈ | ਭਾਵੇਂ ਪੂਰਣ ਸਿੰਘ ਜੀ ਨੇ ਲਿਖਿਆ ਹੋਵੇ ਭਗਤੀ ਵਿੱਚ ਮੈਂ ਪਤੰਗ ਕਿਸੇ ਦੀ ਡੋਰਾਂ ਵਾਤਾ ਖਿਜਦਾ | ਇਸ ਪੰਕਤੀ ਦੇ ਵਿੱਚ ਵੀ ਪਰਸ਼ ਪ੍ਰਧਾਨ ਸਮਾਜ ਔਰਤ ਤੇ ਦਬ-ਦਬਾਅ ਨੂੰ ਵੇਖਦੀ ਹੈ | ਨਵੇਂ ਇਤਿਹਾਸ ਲਿਖਣ ਦੀ ਸਪਨੇ ਦੇਖਣ ਵਾਲੀ ਮੇਰੀ ਮੁਟਿਆਰ ਪਾਸ਼ ਦੀ ਕਵਿਤਾ ਨਾ ਹੋਣਾ ਤੜਪਦਾ, ਸਭ ਸਹਿਣਾ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ, ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਨੂੰ ਨਾ ਸਿਰਫ ਪੰਜਾਬੀ ਵਿੱਚ ਗਾਊਂਦੀ ਹੈ ਬਲਕਿ ਵੱਖ ਵੱਖ ਭਾਸ਼ਾ ਵਿੱਚ ਅਨੁਵਾਦ ਕਰਕੇ ਪਾਸ਼ ਦੀ ਸੋਚ ਨੂੰ ਲੋਕਾਂ ਨੂੰ ਬੋਲਦੀ ਹੈ | ਦੱਸੋ ਮੈਨੂੰ ਕਿਵੇਂ ਲੱਗੀ ਮੇਰੀ ਮੁਟਿਆਰ ਤੁਹਾਨੂੰ ?

       ਪ੍ਰੋ. ਪੰਡਤਰਾਓ ਧਰੇਨੰਵਰ,
       ਸਰਕਾਰੀ ਕਾਲਜ, ਸੈਕਟਰ - 46,
       ਚੰਡੀਗੜ੍ਹ |
       ਫੋਨ ਨੰ. 9988351695


                                                                                                                                        


"ਫੇਸਬੁੱਕ ਦੇ ਡਾਕੀਏ"-------ਮਿੰਟੂ ਬਰਾੜ
www.sabblok.blogspot.com


                                                                                                                                  .                                                                              ਮਿੰਟੂ ਬਰਾੜ

mintubrar@gmail.com
ਆਧੁਨਿਕਤਾ ਦੇ ਇਸ ਦੌਰ 'ਚ ਅੱਜ ਸਾਡੇ ਨਿੱਤਨੇਮ ਦੇ ਕਾਰਜਾਂ ਵਿੱਚ ਦਾਤਣ-ਪਾਣੀ, ਨਹਾਉਣ-ਧੋਣ ਅਤੇ ਅਕਾਲ ਪੁਰਖ ਦੀ ਉਸਤਤ ਦੇ ਨਾਲ-ਨਾਲ, ਜਿਹੜਾ ਇੱਕ ਜ਼ਰੂਰੀ ਅਧਿਆਏ ਹੋਰ ਜੁੜ ਗਿਆ ਹੈ, ਉਹ ਹੈ ਸੋਸ਼ਲ ਨੈੱਟਵਰਕਿੰਗ। ਭਾਵੇਂ ਉਹ ਫੇਸਬੁੱਕ ਹੋਵੇ ਭਾਵੇਂ ਯੂ-ਟਿਊਬ ਤੇ ਭਾਵੇਂ ਕੁਝ ਹੋਰ। ਜੇਕਰ ਹੁਣ ਇਹ ਕਹਿ ਲਈਏ ਕਿ ਅੱਜ-ਕਲ ਇਸ ਦੀ ਸਾਡੇ ਸਰੀਰ ਨੂੰ ਭੁੱਖ ਹੀ ਨਹੀਂ, ਤੋੜ ਜਿਹੀ ਵੀ ਲਗਦੀ ਹੈ ਤਾਂ ਗ਼ਲਤ ਨਹੀਂ ਹੋਵੇਗਾ । ਜਿਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਨੂੰ ਡਰ ਲੱਗਦਾ ਹੈ ਕਿ ਇਸ ਤੇਜ਼ ਤਰਾਰ ਯੁੱਗ 'ਚ ਕਿਤੇ ਅਸੀਂ ਪਛੜ ਹੀ ਨਾ ਜਾਈਏ। ਕਿਉਂਕਿ ਜੇ ਕਿਸੇ ਮਿੱਤਰ ਪਿਆਰੇ ਨੇ ਸਾਨੂੰ ਕੋਈ ਤਾਜ਼ਾ ਕਾਂਡ ਪਹਿਲਾਂ ਸੁਣਾ ਦਿੱਤਾ ਤਾਂ ਅਸੀਂ ਆਪਣੇ ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਸਮਝਣ ਲੱਗ ਜਾਂਦੇ ਹਾਂ ਤੇ ਮੂਹਰਲਾ ਤੁਹਾਨੂੰ ਡੰਗਰ ਸਮਝਣ ਲੱਗ ਜਾਂਦਾ ਹੈ। ਉਹ ਸੋਚਦਾ ਕਿ ਪਤਾ ਨਹੀਂ ਇਹ ਕਿਹੜੇ ਜਹਾਨ 'ਚ ਰਹਿੰਦਾ ਹੈ !