jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 19 March 2014

ਵਿਧਾਨ ਸਭਾ ਹਲਕਾ ਮੋੜ ਦੇ ਪਿੰਡਾਂ ਵਿੱਚ ਪ੍ਰਚਾਰ ਕਰਨਾ ਸ੍ਰੋਮਣੀ ਅਕਾਲੀ ਦਲ ਲਈ ਬਣਿਆ ਪ੍ਰੇਸ਼ਾਨੀ ਦਾ ਸਬੱਬ

www.sabblok.blogspot.com
ਮੌੜ ਮੰਡੀ 18 ਮਾਰਚ (ਕੁਲਦੀਪ ਭੁੱਲਰ )
ਵਿਧਾਨ ਸਭਾ ਹਲਕਾ ਮੌੜ ਦੇ ਵੱਖ ਵੱਖ ਪਿੰਡਾਂ ਵਿੱਚਲਾ ਲੋਕ ਵਿਰੋਧ ਸੱਤਾਧਾਰੀ ਅਕਾਲੀ ਦਲ ਨੂੰ ਭਾਰੀ ਪੈਣ ਲੱਗ ਪਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਮੌੜ ਹਲਕੇ ਦੇ ਵੱਖ ਵੱਖ ਪਿੰਡਾਂ ਅੰਦਰ ਪਿੱਤਰੀ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰ ਰਹੀ ਭੁੱਲਰ ਭਾਈਚਾਰਾ ਕਮੇਟੀ ਵੱਲੋ ਅਤੇ ਕਿਸਾਨ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋ ਆਪੋ ਆਪਣੀਆਂ ਮੰਗਾਂ ਮਨਾਉਣ ਲਈ ਲੋਕ ਸਭਾ ਹਲਕਾ ਬਠਿੰਡਾ ਤੋ ਸ੍ਰੋਮਣੀ ਅਕਾਲੀ ਦਲ ਖਾਸ  ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕਰਨ ਦਾ  ਬੀੜਾ ਚੁਕਿਆ ਹੈ ਜੋ ਕਿ ਹੁਣ ਚੋਣਾਂ ਮੌਕੇ ਹਾਕਮ ਪਾਰਟੀ ਨੂੰ ਕਾਫੀ ਭਾਰੀ ਪੈਣ ਲੱਗਾ ਹੈ ਕਿਉਕਿ ਹਲਕਾ ਮੌੜ ਅੰਦਰ ਜਿੱਥੇ ਵੀ ਸਿਚਾਈ ਮੰਤਰੀ ਜਨਮੇਜ਼ਾ ਸੇਖੋ ਜਾਂ ਬੀਬਾ ਬਾਦਲ ਨੇ ਪਹੁੰਚਣਾ ਹੁੰਦਾ ਹੈ ਉੱਥੇ ਹੀ ਵੱਡੀ ਗਿਣਤੀ ਕਿਸਾਨ,ਮਜ਼ਦੂਰ ਜਥੇਬੰਦੀਆਂ ਤੇ ਭੁੱਲਰ ਭਾਈਚਾਰਾ ਕਮੇਟੀ ਵੱਲੋ ਅਕਾਲੀ ਦਲ ਦੇ ਵਿਰੋਧ ਵਿੱਚ ਕਾਲੀਆਂ ਝੰਡੀਆਂ ਦਿਖਾਏ ਜਾਂਦੇ ਹਨ ਅਤੇ ਮੁੱਖ ਮੰਤਰੀ ਦੇ ਪੁਤਲੇ ਜਲਾਏ ਜਾਦੇ ਹਨ ਜੋ ਕਿ ਚੋਣ ਪ੍ਰਚਾਰ ਲਈ ਪੁੱਜੇ ਇਹਨਾਂ ਆਗੂਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਇਸ ਦਾ ਖੁਲਾਸਾ ਅੱਜ ਉਸ ਸਮੇ ਹੋਇਆ ਮੌੜ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ  ਸ੍ਰੋਮਣੀ ਅਕਾਲੀ ਦਲ ਦੇ ਚੋਣ ਦਫਤਰ ਖੋਲਣ ਅਤੇ ਚੋਣ ਪ੍ਰਚਾਰ ਕਰਲ ਪੁੱਜੇ ਬੀਬਾ ਹਰਸਿਮਰਤ ਬਾਦਲ  ਅਤੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋ ਨੂੰ ਕਰੜੇ ਲੋਕ ਰੋਹ ਦਾ ਸਾਹਮਣਾਂ ਕਰਨਾ ਪਿਆ । ਅੱਜ ਜਿਓ ਹੀ ਪਿੰਡ ਪਿੱਥੋ ਦੇ ਭੁੱਲਰ ਭਾਈਚਾਰੇ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਜਨਮੇਜਾ ਸਿੰਘ ਸੇਖੋ ਚੋਣ ਪ੍ਰਚਾਰ ਆਰੰਭ ਕਰਨ ਲਈ ਪਿੱਥੋ ਵਿਖੇ ਆ ਰਹੇ ਹਨ ਤਾਂ ਭੁੱਲਰ ਭਾਈਚਾਰੇ ਦੇ ਲੋਕ ਵੇਖਦੇ ਹੀ ਵੇਖਦੇ ਵੱਡਾ ਖੂਹ ਪਿੱਥੋ ਵਿਖੇ ਇਕੱਠੇ ਹੋਣੇ ਸੁਰੂ ਹੋ ਗਏ ਭੁੱਲਰ ਭਾਈਚਾਰੇ ਦਾ ਇਕੱਠ ਵੇਖ ਪੁਲਿਸ ਨੂੰ ਹੱਥਾਂ-ਪੈਰਾ ਦੀ ਪੈ ਗਈ ਜਿੱਥੇ ਵੇਖਦੇ ਹੀ ਭਾਰੀ ਗਿਣਤੀ ਵਿਚ ਪੁਲਿਸ ਤੈਨਾਤ ਕਰ ਦਿੱਤੀ । ਜਾਣਕਾਰੀ ਅਨੁਸਾਰ ਇੱਥੇ ਮੰਤਰੀ ਜਨਮੇਜਾ ਸਿੰਘ ਸੇਖੋ ਤੇ ਬੀਬਾ ਬਾਦਲ ਨੇ ਪਾਰਟੀ ਦੀ ਪਿੰਡ ਦੀ ਇਕਾਈ ਦੀ ਮੀਟਿੰਗ ਵੀ ਕਰਨੀ ਸੀ । ਜਿਉ ਹੀ ਜਨਮੇਜਾ ਸਿੰਘ ਸੇਖੋ ਤੇ ਬੀਬਾ ਬਾਦਲ ਪਿੰਡ ਪਿੱਥੋ ਵਿਖੇ ਪਹੁੰਚੇ ਤਾਂ ਕਿਸਾਨ ਤੇ ਮਜ਼ਦੂਰ ਜਕੇਬੰਦੀਆਂ ਸਮੇਤ ਭੁੱਲਰ ਭਾਈਚਾਰੇ ਨੇ ਸਾਂਤ ਮਈ ਢੰਗ ਨਾਲ ਨਾਅਰੇਬਾਜੀ ਕੀਤੀ ਤੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਪੁਤਲਾ ਸਾੜਿਆ । ਇਸ ਮੌਕੇ ਭੁੱਲਰ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰਦਿਆ ਬਲਦੇਵ ਸਿੰਘ ਬਠਿੰਡਾ ਨੇ ਕਿਹਾਂ ਕਿ ਜਿੰਨਾ ਚਿਰ ਭੁੱਲਰ ਭਾਈਚਾਰੇ ਦੀ ਵਿਰਾਸਤੀ ਜਮੀਨ ਦਾ ਫੈਸਲਾ ਭੁੱਲਰ ਭਾਈਚਾਰੇ ਦੇ ਹੱਕ ਵਿਚ ਨਹੀ ਕੀਤਾ ਜਾਂਦਾ ਉਨਾ ਚਿਰ ਇਸੇ ਤਰਾ ਜਿਸ ਪਿੰਡ ਵਿਚ ਵੀ ਅਕਾਲੀ ਦਲ ਚੋਣ ਪ੍ਰਚਾਰ ਕਰਨ ਜਾਵੇਗਾ ਉਸਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ ।ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਮੌੜ ਦੇ ਵੱਖ ਵੱਖ ਪਿੰਡਾਂ ਜਿਉਦ, ਜੈਦ, ਬੁਰਜ਼ ਗਿੱਲ, ਬੁੱਗਰ ਅਤੇ ਪਿੱਥੋ ਵਿਖੇ ਅੱਜ ਜਦੋ ਬੀਬਾ ਹਰਸਿਮਰਤ ਕੌਰ ਬਾਦਲ ਪੁੱਜੇ ਤਾਂ ਉਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ,ਭੁੱਲਰ ਭਾਈਚਾਰਾ ਕਮੇਟੀ,ਖੇਤ ਮਜ਼ਦੂਰ ਯੂਨੀਅਨ ਦੀ ਅਗੁਵਾਈ ਵਿੱਚ ਵੱਡੀ ਗਿਣਤੀ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਵੱਡੀ ਗਿਣਤੀ ਕਿਸਾਨਾਂ ਤੇ ਮਜ਼ਦੂਰਾਂ ਵੱਲੋ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਪੰਜਾਬ ਸਰਕਾਰ ਤੇ ਬੀਬਾ ਬਾਦਲ ਵਿਰੋਧੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ਪੇਡੂ ਕਿਸਾਨ ਤੇ ਮਜ਼ਦੂਰ ਅੋਰਤਾਂ ਵੀ ਸਨ । ਇਸ ਮੌਕੇ ਹੋਰਨਾਂ ਤੋ ਇਲਾਵਾ ਦਰਸ਼ਨ ਸਿੰਘ ਸਾਬਕਾ ਸਰਪੰਚ,ਮੱਘਰ ਸਿੰਘ ਕੋਟੜਾ,ਜਗਸੀਰ ਸਿੰਘ ਸੀਰਾ,ਸੁਖਮੰਦਰ ਸਿੰਘ,ਗੁਰਨਾਮ ਸਿੰਘ ਕੋਟੜਾ,ਇਕਬਾਲ ਸਿੰਘ ਜੈਦ,ਗੋਰਾ ਸਿੰਘ ਹਰੀਕਾ ਬੁਰਜ਼ ਆਦਿ ਕਿਸਾਨ ਆਗੁਆਂ,ਭੁੱਲਰ ਭਾਈਚਾਰਾ ਕਮੇਟੀ ਦੇ ਆਹੁਦੇਦਾਰਾਂ ਅਤੇ ਮਜ਼ਦੂਰ ਆਗੂਆਂ ਤੋ ਇਲਾਵਾ ਵੱਡੀ ਗਿਣਤੀ ਵੱਖ ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ। ਇਸ ਮੌਕੇ ਕਿਸਾਨ , ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਖਾਸ ਕਰ ਬਾਦਲ ਪਰਿਵਾਰ ਤੇ ਕਿਸਾਨੀ ਤੇ ਮਜ਼ਦੂਰ ਮੰਗਾਂ ਤੋ ਮੁੱਕਰ ਜਾਣ ਦਾ ਦੋਸ਼ ਲਾਏ ਅਤੇ ਉਹਨਾਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਕਿਸਾਨ ਮਜ਼ਦੂਰਾਂ ਵੱਲੋ ਆਵੁਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਭੁੱਲਰ ਭਾਈਚਾਰਾ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕਾਫੀ ਸਮੇ ਤੋ ਭੁੱਲਰ ਭਾਈਚਾਰੇ ਵੱਲੋ ਮਾੜੀ ਵਿਖੇ ਆਪਣੀਆਂ ਵਿਰਾਸਤੀ ਜ਼ਮੀਨਾਂ ਨੂੰ ਬਚਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰੰਤੂ ਪੰਜਾਬ ਸਰਕਾਰ ਲਗਾਤਾਰ ਇਸ ਮਾਮਲੇ ਨੂੰ ਸਲਝਾਉਣ ਦੇ ਵਾਅਦੇ ਕਰਕੇ ਮੁੱਕਰਦੀ ਰਹੀ ਹੈ ਜਿਸ ਕਾਰਨ ਹੁਣ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਦੇ ਨਾਲ ਜੁੜਕੇ ਬਾਦਲ ਪਰਿਵਾਰ ਨੂੰ ਲੋਕ ਸਭਾਂ ਹਲਕਾ ਬਠਿੰਡਾ ਤੋ ਘੇਰਨ ਦੀ ਨੀਤੀ ਬਣਾਈ ਗਈ ਹੈ। ਜਿਸ ਤਹਿਤ ਜਿੱਥੇ ਵੀ ਸ੍ਰੋਮਣੀ ਅਕਾਲੀ ਦਲ ਵੱਲੋ ਚੋਣ ਕੀਤਾ ਜਾਵੇਗਾ ਉੱਥੇ ਹੀ ਇਹਨਾਂ ਜੇਥੇਬੰਦੀਆਂ ਵੱਲੋ ਵਿਰੋਧ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋ ਇਲਾਵਾ ਸੀਰਾ ਭੁੱਲਰ, ਗੁਰਮੇਲ ਸਿੰਘ ਭੁੱਲਰ, ਸਤਨਾਮ ਸਿੰਘ ਭੁੱਲਰ, ਭੋਲਾ ਸਿੰਘ ਭੁੱਲਰ, ਜੱਗਾ ਸਿੰਘ ਭੁੱਲਰ, ਚਰਨਾਂ ਸਿੰਘ ਭੁੱਲਰ, ਸੁਰਜੀਤ ਕੌਰ, ਪਰਮਜੀਤ ਕੌਰ, ਚਾਨਣ ਸਿੰਘ, ਜਗਸੀਰ ਸਿੰਘ ਪ੍ਰਧਾਨ ਆਦਿ ਹਾਜਰ ਸਨ ।

Tuesday, 18 March 2014

ਕਾਂਗਰਸ ਦੇ ਸੀਨੀਅਰ ਨੇਤਾ ਬਲਰਾਜ ਸਿੰਘ ਸੇਖੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਆਪ ਪਾਰਟੀ ‘ਚ ਹੋਏ ਸ਼ਾਮਿਲ

www.sabblok.blogspot.com
ਲੁਧਿਆਣਾ 18 ,ਮਾਰਚ ( ਸਤਪਾਲ ਸੋਨੀ ) ਹੈਬੋਵਾਲ ਖੁਰਦ ਵਿੱਖੇ ਕਾਂਗਰਸ ਦੇ ਸੀਨੀਅਰ ਨੇਤਾ ਬਲਰਾਜ ਸਿੰਘ ਸੇਖੋਂ ਦੀ ਰਿਹਾਇਸ਼ ਵਿੱਖੇ ਬੁਲਾਈ ਗਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਤੇਜਪਾਲ ਪਰਾਸ਼ਰ ਅਤੇ ਸਾਬਕਾ ਸਰਪੰਚ ਭਜਨ ਸਿੰਘ ਦੀ ਅਗਵਾਈ ਵਿੱਚ ਆਪਣੇ ਸੈਂਕੜੇ ਸਾਥੀਆਂ ਸਮੇਤ ਆਪ ਪਾਰਟੀ ਦੇ ਉਮੀਦਵਾਰ ਐਚ.ਐਸ.ਫੂਲੱਕਾ ਜੀ ਦੀ ਹਾਜ਼ਿਰੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ । ਬਲਰਾਜ ਸਿੰਘ ਸੇਖੋਂ ਪਿੱਛਲੇ ੨੫ ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਅਤੇ ਇਸ ਦੌਰਾਨ ਉਹ ਕਾਂਗਰਸ ਪਾਰਟੀ ਦੇ ਕਈ ਉੱਚ ਅਹੁਦਿਆਂ ਤੇ ਵੀ ਰਹਿ ਚੁੱਕੇ ਹਨ ।ਬਲਰਾਜ ਸਿੰਘ ਸੇਖੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਰਿਸ਼ਵਤਖੋਰੀ,ਨਸ਼ਾਖੋਰੀ ਅਤੇ ਮਹਿੰਗਾਈ ਜਿਹੀਆਂ ਬੁਰਾਈਆਂ ਨਾਲ ਨਜਿੱਠਣ ਵਿੱਚ ਪੂਰੀ ਤਰਾਂ੍ਹ ਫੈਲ ਹੋਈ ਹੈ । ਮੈਂ ਤੇ ਮੇਰੇ ਸਾਥੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਕੰਮ ਕਰਨ ਦੇ ਢੰਗ ਤੋਂ ਬਹੁੱਤ ਹੀ ਪ੍ਰਭਾਵਿਤ ਹਨ । ਅੱਜ ਦੇਸ਼ ਨੂੰ ਅਰਵਿੰਦ ਕੇਜਰੀਵਾਲ ਜਿਹੇ ਇਮਾਨਦਾਰ ਨੇਤਾ ਜੋ ਲੋਕਾਂ ਦੇ ਹੱਕਾਂ ਦੀ ਰਾਖੀ ਕਰ ਸਕੇ ਦੀ ਜਰੂਰਤ ਹੈ ।
ਇਸ ਮੌਕੇ ਆਪ ਪਾਰਟੀ ਦੇ ਉਮੀਦਵਾਰ ਐਚ.ਐਸ.ਫੂੱਲਕਾ ਜੀ ਨੇ ਆਪ ਪਾਰਟੀ ਦਾ ਸਨਮਾਨ ਚਿੰਨ ਭੇਂਟ ਕਰਕੇ ਬਲਰਾਜ ਸਿੰਘ ਸੇਖੋਂ ਅਤੇ ਸਾਥੀਆਂ ਦਾ ਆਪ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਸੁਆਗਤ ਕੀਤਾ । ਐਚ.ਐਸ.ਫੂੱਲਕਾ ਜੀ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ । ਪੰਜਾਬ ਅਤੇ ਖਾਸ ਕਰ ਲੁਧਿਆਣੇ ‘ਚ ਲੁਟ-ਖੋਹ, ਚੋਰੀ-ਡਕੈਤੀ ਆਦਿ ਦੀਆਂ ਵਾਰਦਾਤਾਂ ਬਹੁਤ ਜਿਆਦਾ ਹੋ ਰਹੀਆਂ ਹਨ , ਪਰ ਅਕਾਲੀ-ਭਾਜਪਾ ਸਰਕਾਰ ਕਹਿ ਰਹੀ ਹੈ ਕਿ ਸੂਬੇ ਵਿੱਚ ਅਮਨ ਸ਼ਾਂਤੀ ਹੈ ।ਐਚ.ਐਸ.ਫੂੱਲਕਾ ਜੀ ਨੇ ਕਿਹਾ ਕਿ ਪਿੱਛਲੇ ਦਿਨੀਂ ਮਲਹਾਰ ਰੋਡ ‘ਤੇ ਹੋਈ ੨ ਗੁੱਟਾਂ ਦੀ ਆਪਸੀ ਲੜਾਈ ਵਿੱਚ ੨੦੦ ਦੇ ਕਰੀਬ ਗੋਲੀਆਂ ਚਲੀਆਂ । ਇਸ ਸਬੰਧੀ ਜਦ ਪੁਲਿਸ ਕਮਿਸ਼ਨਰ ਨੂੰ ਮਿਲਕੇ ਸ਼ਕਾਇਤ ਕੀਤੀ ਤਾਂ ਪੁਲਿਸ ਕਮਿਸ਼ਨਰ ਦਾ ਜਵਾਬ ਸੀ ਕਿ ਤੁਸੀਂ ਚੋਣ ਲੜਣ ਆਏ ਹੋ ਚੋਣ ਲੜੋ । ਆਪ ਦੇ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਕਰਨ ਤੋਂ ਬਾਦ ਪੁਲਿਸ ਹਰਕਤ ਵਿੱਚ ਆਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ । ਆਮ ਆਦਮੀ ਮਹਿੰਗਾਈ ਵਿੱਚ ਪਿੱਸ ਰਿਹਾ ਹੈ।ਦੇਸ਼ ਵਿੱਚ ਰਿਸ਼ਵਤਖੋਰੀ, ਮਹਿੰਗਾਈ,ਪਰਿਵਾਰਵਾਦ ਅਤੇ ਨਸ਼ਾ-ਖੋਰੀ ਦਾ ਬੋਲਬਾਲਾ ਹੈ । ਐਚ.ਐਸ.ਫੂੱਲਕਾ ਜੀ ਨੇ ਕਿਹਾ ਕਿ ਆਪ ਪਾਰਟੀ ਦਾ ਉਦੇਸ਼ ਉਪਰੋਕਤ ਬੁਰਾਈਆਂ ‘ਤੇ ਜਿੱਤ ਪਾਕੇ ਸੱਤਾ ਦੀ ਚਾਬੀ ਆਮ ਆਦਮੀ ਨੂੰ ਸੌਂਪਣਾ ਹੈ । ਇਸ ਮੌਕੇ ਧਰਮਪਾਲ, ਸਵਰਨ ਸਿੰਘ, ਗੁਰਮੇਲ ਸਿੰਘ , ਭਜਨ ਸਿੰਘ,ਰੂਪ ਲਾਲ , ਗੁਜਰ ਸਿੰਘ ਅਤੇ ਸੈਂਕੜੇ ਲੋਕ ਹਾਜ਼ਿਰ ਸਨ ।

ਚੰਡੀਗੜ੍ਹ ਪੁੱਜੀ ਕਿਰਨ ਖ਼ੇਰ ਦਾ ਭਾਜਪਾ ਵਰਕਰਾਂ ਨੇ ਕਾਲੇ ਝੰਡਿਆਂ ਨਾਲ ਕੀਤਾ ਸਵਾਗਤ-ਕਾਰ 'ਤੇ ਅੰਡੇ ਅਤੇ ਪੱਥਰ ਸੁੱਟੇ

www.sabblok.blogspot.com
ਚੰੜੀਗੜ੍ਹ, 18 ਮਾਰਚ - ਚੰਡੀਗੜ੍ਹ ਲੋਕ ਸਭਾ ਹਲਕੇ ਦੀ ਉਮੀਦਵਾਰੀ ਦੀ ਟਿਕਟ ਨੂੰ ਲੈ ਕੇ ਭਾਜਪਾ 'ਚ ਉੱਠਿਆ ਘਮਾਸਾਨ ਅੱਜ ਸਿਖ਼ਰਾਂ 'ਤੇ ਪੁੱਜ ਗਿਆ। ਹਾਈਕਮਾਨ ਵੱਲੋਂ ਚੰਡੀਗੜ੍ਹ ਤੋਂ ਐਲਾਨੀ ਗਈ ਭਾਜਪਾ ਉਮੀਦਵਾਰ ਬਾਲੀਵੁੱਡ ਅਭਿਨੇਤਰੀ ਕਿਰਨ ਖ਼ੇਰ ਜਦੋਂ ਚੰਡੀਗੜ੍ਹ ਪੁੱਜੀ ਤਾਂ ਭਾਜਪਾ ਵਰਕਰਾਂ ਨੇ ਨਾ ਸਿਰਫ਼ 'ਕਿਰਨ ਖ਼ੇਰ ਵਾਪਸ ਜਾਓ' ਦੇ ਨਾਅਰੇ ਲਾਏ ਅਤੇ ਕਾਲੇ ਝੰਡੇ ਦਿਖਾਏ, ਬਲਕਿ ਉਸ ਦੀ ਕਾਰ 'ਤੇ ਆਂਡਿਆਂ ਦੀ ਵਰਖਾ ਵੀ ਕਰ ਦਿੱਤੀ। ਕਿਰਨ ਖ਼ੇਰ ਚੰਡੀਗੜ੍ਹ ਹਵਾਈ ਅੱਡੇ 'ਤੇ ਪੁੱਜੀ ਤਾਂ ਭਾਜਪਾ ਆਗੂ ਸਤਪਾਲ ਜੈਨ, ਸੰਜੇ ਟੰਡਨ ਅਤੇ ਉਨ੍ਹਾਂ ਦੇ ਸਮਰਥਕ ਸੁਆਗਤ ਵਿਚ ਪੁੱਜੇ ਹੋਏ ਸਨ, ਜਦਕਿ ਚੰਡੀਗੜ੍ਹ ਤੋਂ ਭਾਜਪਾ ਦੇ ਮਜਬੂਤ ਦਾਅਵੇਦਾਰ ਕਹੇ ਜਾਣ ਵਾਲੇ ਹਰਮੋਹਨ ਧਵਨ ਮੌਕੇ ਤੋਂ ਗ਼ੈਰ ਹਾਜ਼ਰ ਹੀ ਰਹੇ। ਦੁਪਹਿਰ 12 ਵਜੇ ਦੇ ਲਗਭਗ ਕਿਰਨ ਖ਼ੇਰ ਆਪਣੇ ਪਤੀ ਬਾਲੀਵੁੱਡ ਅਭਿਨੇਤਾ ਅਨੁਪਮ ਖ਼ੇਰ ਸਮੇਤ ਜਿਉਂ ਹੀ ਚੰਡੀਗੜ੍ਹ ਹਵਾਈ ਅੱਡੇ 'ਤੇ ਪੁੱਜੇ ਤਾਂ ਬਾਹਰ ਖੜ੍ਹੇ ਵਰਕਰਾਂ ਨੇ ਕਾਲੇ ਝੰਡੇ ਦਿਖਾਉਂਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਕਾਫ਼ਲਾ ਉੱਥੋਂ ਰਵਾਨਾ ਹੋਇਆ ਤਾਂ ਰਸਤੇ ਵਿਚ ਹੱਲੋਮਾਜਰਾ ਚੌਕ ਅਤੇ ਟ੍ਰਿਬਿਊਨ ਚੌਕ 'ਤੇ ਮੁੜ ਵਰਕਰਾਂ ਦਾ ਭਾਰੀ ਹਜ਼ੂਮ ਇਕੱਠਾ ਹੋ ਗਿਆ, ਜਿਨ੍ਹਾਂ ਨੇ ਕਿਰਨ ਖ਼ੇਰ ਨੂੰ ਕਾਲੇ ਝੰਡੇ ਦਿਖਾਉਂਦਿਆਂ ਹੱਥਾਂ ਵਿਚ ਫੜੀਆਂ ਤਖ਼ਤੀਆਂ ਵੀ ਵਿਖਾਈਆਂ, ਜਿਨ੍ਹਾਂ 'ਤੇ 'ਕਿਰਨ ਖ਼ੇਰ ਵਾਪਸ ਜਾਓ' ਲਿਖਿਆ ਹੋਇਆ ਸੀ। ਇਸ ਦੌਰਾਨ ਹੀ ਉਨ੍ਹਾਂ ਦੀ ਕਾਰ 'ਤੇ ਆਂਡਿਆਂ ਅਤੇ ਪੱਥਰਾਂ ਦੀ ਵਰਖ਼ਾ ਸ਼ੁਰੂ ਹੋ ਗਈ। ਇਸ ਪਿੱਛੋਂ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਕਾਫ਼ਲੇ ਦਾ ਰਸਤਾ ਬਦਲ ਕੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸੈਕਟਰ 33 ਸਥਿਤ ਭਾਜਪਾ ਦਫ਼ਤਰ ਕਮਲਮ ਵਿਚ ਪਹੁੰਚਾਇਆ, ਜਿੱਥੇ ਕਿ ਵਰਕਰ ਪਹਿਲਾਂ ਹੀ ਮੌਜੂਦ ਸਨ ਅਤੇ ਉਨ੍ਹਾਂ ਨੇ ਉੱਥੇ ਵੀ ਸ੍ਰੀਮਤੀ ਖ਼ੇਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਨੇ ਦੋ ਭਾਜਪਾ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਸ੍ਰੀਮਤੀ ਕਿਰਨ ਖ਼ੇਰ ਨੇ ਹੌਸਲਾ ਬਣਾਈ ਰੱਖਿਆ ਅਤੇ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਭਾਜਪਾ ਦਫ਼ਤਰ ਵਿਚ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨੇਤਾਵਾਂ ਨੂੰ ਅਜਿਹੇ ਵਿਰੋਧ ਪ੍ਰਦਰਸ਼ਨ ਝੱਲਣੇ ਹੀ ਪੈਂਦੇ ਨੇ, ਇਸ ਲਈ ਉਹ ਇਸ ਵਿਰੋਧ ਤੋਂ ਘਬਰਾਉਣ ਵਾਲੀ ਨਹੀਂ ਅਤੇ ਉਸ ਨੇ ਬਹੁਤ ਸੋਚ ਸਮਝ ਕੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ, ਹੁਣ ਉਹ ਪਿੱਛੇ ਨਹੀਂ ਹਟੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵੀ ਚੰਡੀਗੜ੍ਹ ਦੀ ਹੀ ਹੈ, ਭਾਵੇਂ ਕਿ ਉਸ ਦਾ ਜਨਮ ਚੰਡੀਗੜ੍ਹ ਵਿਚ ਨਹੀਂ ਹੋਇਆ, ਪਰ ਉਹ ਇੱਥੇ ਹੀ ਪੜ੍ਹੀ ਲਿਖੀ ਤੇ ਵੱਡੀ ਹੋਈ ਹੈ। ਇਸ ਸਬੰਧੀ ਚੰਡੀਗੜ੍ਹ ਤੋਂ ਭਾਜਪਾ ਦੇ ਦਾਅਵੇਦਾਰ ਤਿੰਨਾਂ ਨੇਤਾਵਾਂ ਦੇ ਸੁਰ ਵੱਖ ਵੱਖ ਹੀ ਸੁਣਨ ਨੂੰ ਮਿਲੇ, ਜਿੱਥੇ ਭਾਜਪਾ ਆਗੂ ਹਰਮੋਹਨ ਧਵਨ ਨੇ ਖੁੱਲ੍ਹ ਕੇ ਸ੍ਰੀਮਤੀ ਕਿਰਨ ਖ਼ੇਰ ਦਾ ਵਿਰੋਧ ਕਰਦਿਆਂ ਕਿਹਾ ਕਿ ਵਰਕਰਾਂ ਨੂੰ ਹਾਈਕਮਾਨ ਦਾ ਫ਼ੈਸਲਾ ਮਨਜ਼ੂਰ ਨਹੀਂ ਹੈ। ਉਨ੍ਹਾਂ ਭਾਜਪਾ ਆਗੂ ਸਤਪਾਲ ਜੈਨ 'ਤੇ ਵੀ ਹਲਕੀ ਸਿਆਸਤ ਖੇਡਣ ਦਾ ਦੋਸ਼ ਲਾਇਆ। ਜਦਕਿ ਸ੍ਰੀ ਜੈਨ ਦਾ ਕਹਿਣਾ ਸੀ ਕਿ ਫ਼ੈਸਲਾ ਹਾਈਕਮਾਨ ਨੇ ਕੀਤਾ ਹੈ, ਇਸ ਲਈ ਇੱਕ ਦੂਜੇ 'ਤੇ ਦੋਸ਼ ਲਾਉਣੇ ਗਲਤ ਹਨ। ਇਸ ਤੋਂ ਇਲਾਵਾ ਤੀਜੇ ਦਾਅਵੇਦਾਰ ਅਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸ੍ਰੀ ਸੰਜੇ ਟੰਡਨ ਅੱਜ ਕੁੱਝ ਬਦਲੇ ਨਜ਼ਰ ਆਏ। ਜਿੱਥੇ ਪਹਿਲਾਂ ਉਹ ਸ੍ਰੀਮਤੀ ਖ਼ੇਰ ਦੀ ਉਮੀਦਵਾਰੀ ਦਾ ਵਿਰੋਧ ਕਰ ਰਹੇ ਸਨ, ਅੱਜ ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਨ 22 ਮਾਰਚ ਤੱਕ ਫ਼ੈਸਲਾ ਬਦਲਦੀ ਹੈ ਤਾਂ ਠੀਕ ਹੈ, ਨਹੀਂ ਤਾਂ ਉਹ ਪਾਰਟੀ ਦੇ ਫ਼ੈਸਲੇ ਅਨੁਸਾਰ ਹੀ ਚੱਲਣਗੇ। ਅੱਜ ਦੀ ਘਟਨਾ ਤੋਂ ਬਾਅਦ ਚੰਡੀਗੜ੍ਹ ਭਾਜਪਾ ਦੇ ਵਰਕਰ ਵੀ ਦੋ ਖੇਮਿਆਂ ਵਿਚ ਵੰਡੇ ਨਜ਼ਰ ਆਏ। ਜਿੱਥੇ ਕੁੱਝ ਵਰਕਰ ਵਿਰੋਧ 'ਤੇ ਉਤਾਰੂ ਸਨ, ਉੱਥੇ ਕੁੱਝ ਵਰਕਰ ਸ੍ਰੀਮਤੀ ਖ਼ੇਰ ਦੀ ਹਮਾਇਤ ਵਿਚ ਵੀ ਡਟੇ ਰਹੇ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਇਹ ਜੈਨ ਅਤੇ ਟੰਡਨ ਦੇ ਸਮਰਥਕ ਹਨ। ਭਾਵੇਂਕਿ ਸਥਾਨਕ ਭਾਜਪਾ ਦਾਅਵੇਦਾਰਾਂ ਨੂੰ ਅਜੇ ਵੀ ਉਮੀਦ ਹੈ ਕਿ ਹਾਈਕਮਾਨ 22 ਮਾਰਚ ਤੱਕ ਫ਼ੈਸਲਾ ਬਦਲ ਸਕਦੀ ਹੈ, ਪਰ ਸ੍ਰੀਮਤੀ ਕਿਰਨ ਖ਼ੇਰ ਦੇ ਰੁਖ਼ ਤੋਂ ਲੱਗਦਾ ਹੈ ਕਿ ਉਹ ਪਿੱਛੇ ਹਟਣ ਦੇ ਰੌਂਅ ਵਿਚ ਨਹੀਂ। ਹਾਲਾਂਕਿ ਉਨ੍ਹਾਂ ਦੇ ਚੰਡੀਗੜ੍ਹ ਆਉਣ ਤੋਂ ਪਹਿਲਾਂ ਚੰਡੀਗੜ੍ਹ ਤੋਂ ਕੁੱਝ ਵਰਕਰਾਂ ਨੇ ਉਨ੍ਹਾਂ ਨੂੰ ਅਤੇ ਪਾਰਟੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨੂੰ ਫੋਨ ਕਰਕੇ ਕਿਹਾ ਸੀ ਕਿ ਪਾਰਟੀ ਵਰਕਰ ਬਹੁਤ ਨਰਾਜ਼ ਹਨ, ਇਸ ਲਈ ਜੇਕਰ ਸ੍ਰੀਮਤੀ ਖ਼ੇਰ ਚੋਣ ਲੜਦੇ ਹਨ ਤਾਂ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ, ਪਰ ਸ੍ਰੀਮਤੀ ਕਿਰਨ ਖ਼ੇਰ ਨੇ ਇਰਾਦਾ ਜਤਾ ਦਿੱਤਾ ਹੈ ਕਿ ਉਹ ਜਲਦ ਹੀ ਸਮਰਥਕ ਆਗੂਆਂ ਅਤੇ ਵਰਕਰਾਂ ਨਾਲ ਚੋਣ ਰਣਨੀਤੀ ਤੈਅ ਕਰਨ ਵਾਲੇ ਹਨ।

'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੱਤਵੀਂ ਸੂਚੀ

www.sabblok.blogspot.com
ਨਵੀਂ ਦਿੱਲੀ, 18 ਮਾਰਚ --ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਲਈ 26 ਉਮੀਦਵਾਰਾਂ ਦੇ ਨਾਂਅ ਦੀ ਸੱਤਵੀਂ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਦੀ ਅਨੰਦਪੁਰ ਸਾਹਿਬ ਸੀਟ ਤੋਂ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਅਤੇ ਤਾਮਿਲਨਾਡੂ ਦੇ ਕੰਨਿਆ ਕੁਮਾਰੀ ਹਲਕੇ ਤੋਂ ਸਮਾਜਿਕ ਕਾਰਕੁਨ ਐਸ. ਪੀ. ਉਦੈਕੁਮਾਰ 'ਆਪ' ਦੇ ਉਮੀਦਵਾਰ ਹੋਣਗੇ। ਹਿੰਮਤ ਸਿੰਘ ਸੁਪਰੀਮ ਕੋਰਟ 'ਚ ਗੁਜਰਾਤ ਦੇ ਸਿੱਖ ਕਿਸਾਨਾਂ ਦਾ ਕੇਸ ਲੜ ਰਹੇ ਹਨ। ਇਸ ਹਲਕੇ ਲਈ ਗਾਇਕ ਜੱਸੀ ਜਸਰਾਜ ਅਤੇ ਹਿੰਮਤ ਸਿੰਘ ਸ਼ੇਰਗਿੱਲ ਦਾ ਨਾਂਅ ਉੱਭਰ ਕੇ ਆ ਰਿਹਾ ਸੀ। ਇਸ ਹਲਕੇ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਉਮੀਦਵਾਰ ਹੋਣਗੇ। ਸ: ਬਿੱਟੂ ਇਸ ਵੇਲੇ ਅਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਹਨ। ਸੱਤਾਧਾਰੀ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਗਾਇਕ ਅਤੇ ਅਦਾਕਾਰ ਕੇ. ਐਸ. ਮੱਖਣ ਉਮੀਦਵਾਰ ਹੋਣਗੇ। ਚੰਡੀਗੜ੍ਹ ਨਾਲ ਸੰਬੰਧ ਰੱਖਣ ਵਾਲੇ ਸ਼ੇਰਗਿੱਲ ਪਾਰਟੀ ਦੇ ਕਾਨੂੰਨੀ ਸਲਾਹਕਾਰ ਵੀ ਹਨ। ਹਾਲੇ ਤੱਕ 'ਆਪ' ਨੇ ਪੰਜਾਬ ਦੇ ਲੁਧਿਆਣਾ ਤੋਂ ਐਚ. ਐਸ. ਫੂਲਕਾ, ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਸਾਧੂ ਸਿੰਘ, ਗੁਰਦਾਸਪੁਰ ਤੋਂ ਸੁੱਚਾ ਸਿੰਘ ਅਤੇ ਪਟਿਆਲਾ ਤੋਂ ਧਰਮਵੀਰ ਗਾਂਧੀ ਦਾ ਨਾਂਅ ਆਪਣੇ ਉਮੀਦਵਾਰਾਂ ਵਜੋਂ ਐਲਾਨਿਆ ਹੈ। ਚੰਡੀਗੜ੍ਹ ਤੋਂ ਮਸ਼ਹੂਰ ਕਾਮੇਡੀਅਨ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਨੂੰ ਟਿਕਟ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ 'ਆਪ' ਨੇ ਉਥੋਂ ਅਦਾਕਾਰ ਗੁਲ ਪਨਾਗ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ। ਅੱਜ ਜਾਰੀ ਕੀਤੀ ਸੱਤਵੀਂ ਸੂਚੀ 'ਚ ਬਿਹਾਰ ਤੋਂ 6, ਤਾਮਿਲਨਾਡੂ ਤੋਂ 8, ਉੱਤਰ ਪ੍ਰਦੇਸ਼ ਤੋਂ 4 ਅਤੇ ਮਹਾਰਾਸ਼ਟਰ, ਤ੍ਰਿਪੁਰਾ, ਸਿੱਕਮ, ਰਾਜਸਥਾਨ, ਪੰਜਾਬ ਪੇਂਡੂਚਰੀ, ਮਿਜ਼ੋਰਮ ਅਤੇ ਮਨੀਪੁਰ 'ਚੋਂ ਇਕ-ਇਕ ਉਮੀਦਵਾਰ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਹਾਲੇ ਤੱਕ 543 ਲੋਕ ਸਭਾ ਸੀਟਾਂ 'ਚੋਂ 268 ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।

ਕਦੀ ਨਹੀਂ ਕਿਹਾ 'ਮੋਦੀ ਭ੍ਰਿਸ਼ਟ ਨਹੀਂ ' : ਵਿਕੀਲੀਕਸ

www.sabblok.blogspot.com
ਨਵੀਂ ਦਿੱਲੀ, 18 ਮਾਰਚ (ਏਜੰਸੀ) - ਵਿਕੀਲੀਕਸ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਉਸ ਦੇ ਸੰਸਥਾਪਕ ਜੁਲਿਆਨ ਅਸਾਂਜੇ ਨੇ ਨਰਿੰਦਰ ਮੋਦੀ ਦੇ ਬਾਰੇ 'ਚ ਕਿਹਾ ਸੀ ਕਿ ਉਹ ਭ੍ਰਿਸ਼ਟ ਨਹੀਂ ਹੈ। ਵਿਕੀਲੀਕਸ ਨੇ ਮਹਾਰਾਸ਼ਟਰ ਦੇ ਇਕ ਭਾਜਪਾ ਨੇਤਾ 'ਤੇ ਦੋਸ਼ ਲਗਾਇਆ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਸਮਰਥਨ 'ਚ ਉਨ੍ਹਾਂ ਨੇ ਇਹ ਝੂਠਾ ਦਾਅਵਾ ਕੀਤਾ ਹੈ। ਵਿਹਸਲ ਬਲੋਅਰ ਵੈੱਬਸਾਈਟ ਨੇ ਕਈ ਵਾਰ ਟਵੀਟ ਕਰਕੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਮੋਦੀ ਨੂੰ ਅਜਿਹਾ ਨੇਤਾ ਦੱਸਿਆ ਸੀ ਜਿਸ ਨੂੰ ਭ੍ਰਿਸ਼ਟ ਨਹੀਂ ਕੀਤਾ ਜਾ ਸਕਦਾ। ਵਿਕੀਲੀਕਸ ਨੇ ਮੋਦੀ ਦੇ ਸੰਬੰਧ 'ਚ ਅਮਰੀਕੀ ਦੂਤਾਵਾਸ 'ਚ ਸਾਲ 2006 'ਚ ਕੇਬਲ 'ਤੇ ਕੀਤੀਆਂ ਗਈਆਂ ਕਈ ਟਿੱਪਣੀਆਂ ਦਾ ਵੀ ਵੇਰਵਾ ਦਿੱਤਾ ਹੈ ਜਿਨ੍ਹਾਂ 'ਚ ਮੋਦੀ ਦੀ ਅਗਵਾਈ ਸ਼ੈਲੀ ਦੇ ਬਾਰੇ 'ਚ ਟਿੱਪਣੀਆਂ ਕੀਤੀਆਂ ਗਈਆਂ ਸਨ। ਮੋਦੀ ਦੇ ਸੰਬੰਧ 'ਚ ਜੋ ਟਿੱਪਣੀਆਂ ਅਸਾਂਜੇ ਵੱਲੋਂ ਕੀਤੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ ਉਹ ਅਸਲ 'ਚ ਗੁਜਰਾਤ ਦੇ ਕਾਂਗਰਸੀ ਨੇਤਾ ਮਨੋਹਰ ਸਿੰਘ ਜਡੇਜਾ ਨੇ ਯਾਤਰਾ 'ਤੇ ਆਏ ਅਮਰੀਕੀ ਦੂਤਾਵਾਸ ਅਧਿਕਾਰੀ ਦੇ ਸਾਹਮਣੇ ਕੀਤੀਆਂ ਸੀ।

Saturday, 15 March 2014

Bhagwant Mann In Mehal Kalan Part 2

App Press Conference In Chandigarh


Narendra Modi run away from studio during interview by Karan

Aap Ki Adalat : Aam Aadmi' Arvind Kejriwal

ਵਾਕਈ, ਅਕਾਲੀਆਂ 'ਚ ਕਰੰਟ ਬਹੁਤ ਹੈ!

www.sabblok.blogspot.com
ਜਲੰਧਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਜਲੰਧਰ ਵਿਖੇ ਇਕ ਪਾਰਟੀ ਮੀਟਿੰਗ ਦੌਰਾਨ ਆਪਣੇ ਵਰਕਰਾਂ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹੇ। ਸੁਖਬੀਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵਰਕਰ ਤਕੜੇ ਹਨ ਅਤੇ ਉਨ੍ਹਾਂ 'ਚ ਕਰੰਟ ਬਹੁਤ ਹੈ। ਸਿਰਫ ਉਹ ਹੀ ਪਾਰਟੀਆਂ ਸਫ਼ਲ ਹੁੰਦੀਆਂ ਹਨ ਜਿਨ੍ਹਾਂ ਦੇ ਵਰਕਰਾਂ 'ਚ ਇਹ ਗੁਣ ਹੋਣ।
ਸੁਖਬੀਰ ਦੇ ਇਸ ਬਿਆਨ ਤੋਂ ਠੀਕ ਪੰਜ ਘੰਟੇ ਬਾਅਦ ਅਕਾਲੀ ਵਰਕਰਾਂ ਨੇ ਉਸ ਦੇ ਕਥਨ ਨੂੰ ਸੱਚ ਕਰਦਿਆਂ ਕਰੰਟ ਵਿਖਾ ਹੀ ਦਿੱਤਾ। ਇਹ ਜ਼ੋਰ-ਅਜਮਾਇਸ਼ ਕਿਸੇ ਕਾਂਗਰਸੀ 'ਤੇ ਨਹੀਂ ਸਗੋਂ ਗਠਜੋੜ ਦੇ ਵਰਕਰਾਂ 'ਚ ਆਪਸ ਵਿਚ ਦੇਖਣ ਨੂੰ ਮਿਲੀ। ਇਕ ਨਿੱਕੀ ਜਿਹੀ ਗੱਲ ਤੋਂ ਹੋਏ ਝਗੜੇ ਮਗਰੋਂ ਅਕਾਲੀ-ਭਾਜਪਾ ਦੇ ਹਮਾਇਤੀ ਆਪਸ 'ਚ ਗੁੱਥਮ-ਗੁੱਥਾ ਹੋ ਗਏ।
ਕਰੰਟ ਸ਼ਬਦ ਦੀ ਵਰਤੋਂ ਕਰਕੇ ਭਾਵੇਂ ਸੁਖਬੀਰ ਨੇ ਵਿਰੋਧੀ ਧਿਰਾਂ ਨੂੰ ਕਮਜ਼ੋਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦਾ ਝਟਕਾ ਖੁਦ ਅਕਾਲੀ ਦਲ ਨੂੰ ਲੱਗ ਗਿਆ।

Aaj Ki Baat: India TV exposes Kejriwal's lies


16 ਦਸੰਬਰ ਜਬਰ ਜਨਾਹ ਮਾਮਲਾ-ਸੁਪਰੀਮ ਕੋਰਟ ਵੱਲੋਂ 2 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ 'ਤੇ ਰੋਕ

www.sabblok.blogspot.com
ਨਵੀਂ ਦਿੱਲੀ, 15 (ਪੀ. ਟੀ. ਆਈ.)-ਸੁਪਰੀਮ ਕੋਰਟ ਨੇ 16 ਦਸੰਬਰ ਦੇ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ 'ਚ ਹਾਈ ਕੋਰਟ ਵੱਲਂ 4 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਹਾਲ ਰੱਖੇ ਜਾਣ ਪਿੱਛੋਂ 2 ਨੂੰ ਸਜ਼ਾ ਦਿੱਤੇ ਜਾਣ 'ਤੇ 31 ਮਾਰਚ ਤੱਕ ਰੋਕ ਲਗਾ ਦਿੱਤੀ ਹੈ। ਜਸਟਿਸ ਸ੍ਰੀ ਰੰਗਨਾ ਪ੍ਰਕਾਸ਼ ਦੇਸਾਈ ਅਤੇ ਜਸਟਿਸ ਸ਼ਿਵ ਕੀਰਤੀ ਸਿੰਘ ਦੇ ਬੈਂਚ ਨੇ ਕਿਹਾ ਕਿ ਉਨ੍ਹਾਂ ਨੇ ਛੁੱਟੀ ਵਾਲੇ ਦਿਨ ਤੁਰੰਤ ਸੁਣਵਾਈ ਕਰਦਿਆਂ ਮੁਕੇਸ਼ ਅਤੇ ਪਵਨ ਦੀ ਸਜ਼ਾ 'ਤੇ 31 ਮਾਰਚ, 2014 ਤੱਕ ਰੋਕ ਲਗਾਈ ਹੈ ਅਤੇ ਇਸ ਸਬੰਧੀ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਇਹ ਹੁਕਮ ਭੇਜੇ ਜਾਣ ਦੀ ਹਦਾਇਤ ਕੀਤੀ ਗਈ ਹੈ।

ਖਾਲਸਾਈ ਸ਼ਾਨ ਦਾ ਪ੍ਰਤੀਕ ਜੋੜ ਮੇਲਾ ਹੋਲਾ ਮਹੱਲਾ ਸ਼ੁਰੂ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਕੀਤੀ ਅਰਦਾਸ

www.sabblok.blogspot.com
ਅਨੰਦਪੁਰ ਸਾਹਿਬ, 15 ਮਾਰਚ ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਅੱਜ ਤੋਂ ਖਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਆਰੰਭ ਹੋ ਗਿਆ। ਅੱਜ ਮੇਲੇ ਦੇ ਪਹਿਲੇ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖਾਲਸਾਈ ਰੰਗ 'ਚ ਰੰਗਿਆ ਗਿਆ। ਅਨੰਦਪੁਰ ਸਾਹਿਬ ਨੂੰ ਵੱਖ-ਵੱਖ ਦਿਸ਼ਾਵਾਂ ਤੋਂ ਆਉਂਦੇ ਮਾਰਗ ਵੱਡੀ ਗਿਣਤੀ 'ਚ ਵਹੀਰਾਂ ਘੱਤੀ ਆਉਂਦੀਆਂ ਸੰਗਤਾਂ ਦੇ ਸੁੰਦਰ ਜਲੌਅ ਪੇਸ਼ ਕਰ ਰਹੇ ਹਨ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਤੇ 3 ਦਿਨ ਤੱਕ ਚੱਲਣ ਵਾਲੇ ਸਮਾਗਮਾਂ ਦੀ ਆਰੰਭਤਾ ਲਈ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਅਰਦਾਸ ਕੀਤੀ। ਉਪਰੰਤ ਉਨ੍ਹਾਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਰਦਾ ਹੋ ਚੁੱਕੀ ਭਾਰਤੀ ਖਲਕਤ ਨੂੰ ਉਸ ਵੇਲੇ ਦੇ ਜਾਬਰ ਤੇ ਜਾਲਮ ਹਾਕਮਾਂ ਖਿਲਾਫ ਸੰਘਰਸ਼ ਕਰਨ ਤੇ ਕੌਮ 'ਚ ਜੋਸ਼ ਪੈਦਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: 'ਚ ਹੋਲੇ ਮਹੱਲੇ ਦੀ ਪ੍ਰੰਪਰਾ ਆਰੰਭ ਕੀਤੀ ਗਈ ਸੀ। ਉਨ੍ਹਾਂ ਵੱਲੋਂ ਖਾਲਸਾਈ ਫੌਜਾਂ ਦੇ ਦੋ ਮਨਸੂਈ ਦਲਾਂ 'ਚ ਸਾਸ਼ਤਰ ਵਿਦਿਆ ਦੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ । ਅੱਜ ਵੀ ਉਸੇ ਰਵਾਇਤ ਅਨੁਸਾਰ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਇਸ ਪਾਵਨ ਮੌਕੇ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਦਰਸਾਏ ਮਾਰਗ 'ਤੇ ਚਲਦਿਆਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਵੱਲੋਂ ਬਖਸ਼ਿਸ਼ ਕੀਤੇ ਅੰਮ੍ਰਿਤ ਦੇ ਧਾਰਨੀ ਬਣਨਾ ਚਾਹੀਦਾ ਹੈ।

Public Movie Review : Mr & Mrs 420

ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ

ਲੁਧਿਆਣਾ ਸੀਟ 'ਤੇ ਕਾਂਗਰਸ ਲਈ ਮੁਸੀਬਤ, ਮਨੀਸ਼ ਤਿਵਾੜੀ ਹਸਪਤਾਲ 'ਚ ਦਾਖ਼ਲ

www.sabblok.blogspot.com
ਲੁਧਿਆਣਾ- ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਲੁਧਿਆਣਾ ਤੋਂ ਕਾਂਗਰਸ ਦੀ ਟਿਕਟ ਦੇ ਪੁਖ਼ਤਾ ਦਾਅਵੇਦਾਰ ਸਮਝੇ ਜਾਂਦੇ ਮਨੀਸ਼ ਤਿਵਾੜੀ ਨੂੰ ਦਿੱਲੀ ਦੇ ਮੈਕਸ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਤਿਵਾੜੀ ਨੂੰ ਦਿਲ ਨਾਲ ਸਬੰਧਿਤ ਕਿਸੇ ਸਮੱਸਿਆ ਦੇ ਚੱਲਦਿਆਂ ਹਸਪਤਾਲ ਭਰਤੀ ਕਰਾਇਆ ਗਿਆ ਹੈ। ਤਿਵਾੜੀ ਲਗਾਤਾਰ ਪਾਰਟੀ ਨੂੰ ਸਿਹਤ ਦੇ ਕਾਰਨਾਂ ਦਾ ਹਵਾਲਾ ਦੇ ਕੇ ਲੁਧਿਆਣਾ ਲੋਕਸਭਾ ਸੀਟ ਤੋਂ ਚੋਣ ਨਾ ਲੜਨ ਦੀ ਗੱਲ ਕਹਿ ਰਹੇ ਸਨ। ਹਾਲਾਂਕਿ ਵੀਰਵਾਰ ਨੂੰ ਮੀਡੀਆ 'ਚ ਆਈਆਂ ਖਬਰਾਂ 'ਚ ਤਿਵਾੜੀ ਨੇ ਕਿਹਾ ਸੀ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਲੁਧਿਆਣਾ ਲੋਕਸਭਾ ਸੀਟ ਤੋਂ ਮੈਦਾਨ 'ਚ ਉਤਾਰਦੀ ਹੈ ਤਾਂ ਉਹ ਇਸ ਸੀਟ 'ਤੇ ਚੋਣ ਲੜਨਗੇ। ਤਿਵਾੜੀ ਨੇ 2009 'ਚ ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਚਰਨ ਸਿੰਘ ਗਾਲਬ ਨੂੰ ਹਰਾਇਆ ਸੀ। ਇਨ੍ਹਾਂ ਚੋਣਾਂ 'ਚ ਅਕਾਲੀ ਦਲ ਨੇ ਲੋਕਸਭਾ ਸੀਟ 'ਤੇ ਮਨਪ੍ਰੀਤ ਇਆਲੀ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਹਜੇ ਤੱਕ ਇਸ ਸੀਟ 'ਤੇ ਉਮੀਦਵਾਰ ਦਾ ਨਾਂ ਤੈਅ ਨਹੀਂ ਕਰ ਸਕੀ ਹੈ ਪਰ ਪਾਰਟੀ ਵੱਲੋਂ ਮਨੀਸ਼ ਤਿਵਾੜੀ ਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਉਤਾਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ। ਮਨੀਸ਼ ਤਿਵਾੜੀ ਦੇ ਹਸਪਤਾਲ 'ਚ ਦਾਖਲ ਹੋਣ ਤੋਂ ਬਾਅਦ ਲੁਧਿਆਣਾ ਸੀਟ 'ਤੇ ਕਾਂਗਰਸ ਲਈ ਦੁਚਿੱਤੀ ਸਥਿਤੀ ਪੈਦਾ ਹੋ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਤਿਵਾੜੀ ਕਿੰਨੇ ਦਿਨ ਹਸਪਤਾਲ 'ਚ ਰਹਿੰਦੇ ਹਨ ਅਤੇ ਪਾਰਟੀ ਹੁਣ ਉਨ੍ਹਾਂ ਨੂੰ ਲੁਧਿਆਣਾ ਤੋਂ ਬਤੌਰ ਉਮੀਦਵਾਰ ਮੈਦਾਨ 'ਚ ਉਤਾਰਦੀ ਹੈ ਜਾਂ ਨਹੀਂ।

ਟਿਕਟ ਮਾਮਲੇ 'ਤੇ ਬੋਲੇ ਸਿੱਧੂ-'ਮੈਂ ਸਿਰਫ ਦੇਣਾ ਜਾਣਦਾ ਹਾ, ਮੰਗਣਾ ਮੇਰੀ ਫਿਤਰਤ ਨਹੀਂ'

www.sabblok.blogspot.com
ਅੰਮ੍ਰਿਤਸਰ-ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਭਾਜਪਾ ਹਾਈ ਕਮਾਨ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਸਿੱਧੂ ਨੇ ਸਾਫ ਕੀਤਾ ਕਿ ਜੇਕਰ ਉਹ ਚੋਣ ਲੜਨਗੇ ਤਾਂ ਸਿਰਫ ਅੰਮ੍ਰਿਤਸਰ ਤੋਂ ਹੀ ਲੜਨਗੇ ਨਹੀਂ ਤਾਂ ਚੋਣਾਂ ਹੀ ਨਹੀਂ ਲੜਨਗੇ। ਸਿੱਧੂ ਨੇ ਕਿਹਾ ਕਿ ਮੈਂ ਸਿਰਫ ਦੇਣਾ ਜਾਣਦਾ ਹਾ, ਮੰਗਣਾ ਮੇਰੀ ਫਿਤਰਤ ਨਹੀਂ ਹੈ। ਮੀਡੀਆ ਦੇ ਇਕ ਹਿੱਸੇ 'ਚ ਖਬਰਾਂ ਆ ਰਹੀਆਂ ਸਨ ਕਿ ਨਵਜੋਤ ਸਿੰਘ ਸਿੱਧੂ ਦਾ ਟਿਕਟ ਅੰਮ੍ਰਿਤਸਰ ਤੋਂ ਕੱਟ ਕੇ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ।
ਸਿੱਧੂ ਨੇ ਰਾਜ ਸਭਾ 'ਚ ਜਾਣ ਤੋਂ ਸਿਰੇ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪੰਜਾਬ 'ਚ ਅਕਾਲੀ ਲੀਡਰਸ਼ਿਪ ਨਾਲ ਛੱਤੀ ਦਾ ਅੰਕੜਾ ਚੱਲ ਰਿਹਾ ਹੈ ਅਤੇ ਅਕਾਲੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਦੀ ਥਾਂ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਨੂੰ ਉਮੀਦਵਾਰ ਦੇ ਤੌਰ 'ਤੇ ਦੇਖਣਾ ਚਾਹੁੰਦੀ ਹੈ। ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਕੁਰੂਕਸ਼ੇਤਰ ਜਾਂ ਦਿੱਲੀ ਦੀ ਕਿਸੇ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਹੈ ਪਰ ਸਿੱਧੂ ਨੇ ਇਸ ਪੂਰੇ ਮਸਲੇ 'ਤੇ ਸਿਆਸੀ ਸਟੈਂਡ ਲੈ ਲਿਆ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਸਿੱਧੂ ਨੂੰ ਅੰਮ੍ਰਿਤਸਰ ਸੀਟ ਤੋਂ ਟਿਕਟ ਮਿਲਦੀ ਹੈ ਜਾਂ ਨਹੀਂ।

ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਤ ਨਾਟਕ 'ਮਿਊਜ਼ੀਅਮ' ਅਤੇ 'ਦਵੰਦ' 30 ਨੂੰ

www.sabblok.blogspot.com

ਜਲੰਧਰ, 15ਮਾਰਚ:      ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਤ ਦੋ ਨਾਟਕ 'ਮਿਊਜ਼ੀਅਮ' ਅਤੇ 'ਦਵੰਦ' ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ 30 ਮਾਰਚ, ਸ਼ਾਮ 7 ਵਜੇ ਖੇਡੇ ਜਾ ਰਹੇ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡੇ ਸਮਾਜ ਅੰਦਰ ਭਖ਼ਦੇ ਵਿਸ਼ਿਆਂ ਨੂੰ ਕਲਾਵੇ 'ਚ ਲੈਂਦੇ ਇਹ ਨਾਟਕ ਨਵੀਂ ਨਰੋਈ ਸੇਧ ਅਤੇ ਸੁਨੇਹਾ ਦੇਣ ਦਾ ਸਫ਼ਲ ਕਾਰਜ ਅਦਾ ਕਰਨਗੇ।
ਉਹਨਾਂ ਦੱਸਿਆ ਕਿ ਸੁਮੇਧ ਅਤੇ ਸਾਰਿਕਾ ਦੇ ਕਨਸੈਪਟ 'ਤੇ ਅਧਾਰਤ ਨਾਟਕ 'ਮਿਊਜ਼ੀਅਮ' ਅੰਕੁਰ ਸ਼ਰਮਾ (ਡਾ.) ਦੀ ਨਿਰਦੇਸ਼ਨਾ 'ਚ ਯੁਵਾ ਥੀਏਟਰ ਜਲੰਧਰ  ਅਤੇ ਨੀਰਜ ਕੌਸ਼ਿਕ ਦੀ ਰਚਨਾ ਅਤੇ ਨਿਰਦੇਸ਼ਨਾ 'ਚ ਨਾਟਕ 'ਦਵੰਦ' ਸਟਾਈਲ ਆਰਟਸ ਐਸੋਸੀਏਸ਼ਨ ਜਲੰਧਰ ਵਲੋਂ 30 ਮਾਰਚ ਸ਼ਾਮ 7 ਵਜੇ ਖੇਡੇ ਜਾਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਨਾਟ-ਪ੍ਰੇਮੀ ਪਰਿਵਾਰਾਂ ਨੂੰ ਨਾਟਕ ਸਮਾਗਮ 'ਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।

ਬੀਬੀ ਦਲਬੀਰ ਕੌਰ ਭਿੱਖੀਵਿੰਡ ਦੀ ਪ੍ਰੇਰਨਾ ਸਦਕਾ ਦੋ ਦਰਜਨ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ

www.sabblok.blogspot.com
ਭਿੱਖੀਵਿੰਡ  ਮਾਰਚ (ਭੁਪਿੰਦਰ ਸਿੰਘ)- ਕਾਂਗਰਸ ਪਾਰਟੀ ਨੂੰ ਉਸ ਵਕਤ ਭਾਰੀ ਝਟਕਾ ਲੱਗਾ, ਜਦੋ ਬੀਬੀ ਦਲਬੀਰ ਕੌਰ ਭਿੱਖੀਵਿੰਡ ਦੀ ਪ੍ਰੇਰਨਾ ਸਦਕਾ ਦੋ ਦਰਜਨ ਕਾਂਗਰਸੀ ਪਰਿਵਾਰ ਮੇਜਰ ਸਿੰਘ, ਕਾਰਜ ਸਿੰਘ, ਗੁਰਬਚਨ ਸਿੰਘ, ਮੁਖਤਿਆਰ ਸਿੰਘ, ਸਰਬਜੀਤ ਸਿੰਘ, ਬਚਿੱਤਰ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਅਮਰਜੀਤ ਸਿੰਘ, ਰਜਵੰਤ ਸਿੰਘ, ਪੰਚ ਰਾਣਾ, ਜਸਬੀਰ ਕੌਰ, ਵਿਜੇ ਕੁਮਾਰ, ਰਾਕੇਸ਼ ਕੁਮਾਰ, ਸਾਹਿਬ ਸਿੰਘ, ਸੁਖਵੰਤ ਸਿੰਘ, ਗੁਰਬੀਰ ਸਿੰਘ, ਦੀਦਾਰ ਸਿੰਘ, ਤਰਸੇਮ ਸਿੰਘ, ਪਰਵੀਨ ਕੁਮਾਰ, ਜੈਕਸਨ, ਬਲਵਿੰਦਰ ਸਿੰਘ ਆਦਿ ਸੀ.ਪੀ.ਐਸ.ਵਿਰਸਾ ਸਿੰਘ ਵਲਟੋਹਾ ਦੀ ਹਾਜ਼ਰੀ 'ਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਸਮੇ ਸ੍ਰ:ਵਲਟੋਹਾ ਨੇ ਇਹਨਾ ਕਾਂਗਰਸੀ ਲੋਕਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਤੇ ਆਖਿਆਂ ਕਿ ਇਹਨਾਂ ਲੋਕਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਪਾਰਟੀ ਨੂੰ ਸ਼ਕਤੀ ਮਿਲੀ ਹੈ। ਇਸ ਸਮੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਢਿੱਲੋ, ਸਰਪੰਚ ਹਰਜਿੰਦਰ ਸਿੰਘ, ਰਿੰਕੂ ਧਵਨ, ਗੁਰਿੰਦਰ ਸਿੰਘ ਲਾਡਾ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਹਰਜੀਤ ਸਿੰਘ, ਪੀ.ਏ.ਸੰਦੀਪ ਸਿੰਘ ਸੁੱਗਾ, ਜ਼ਿਲ੍ਹਾ ਪ੍ਰੀਸ਼ਦ ਮੈਬਰ ਸਤਨਾਮ ਸਿੰਘ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਸ਼ਰਨਜੀਤ ਸਿੰਘ, ਮੁਸ਼ਤਾਕ ਮਸੀਹ, ਪੀ.ਏ.ਗੁਰਭੇਜ ਸਿੰਘ, ਪੀ.ਏ.ਹਰਪਾਲ,ਜਤਿੰਦਰ ਸਿੰਘ ਬਿੱਟੂ, ਚਰਨਜੀਤ ਸਿੰਘ ਲਹੋਰਾ ਸਿੰਘ ਸਮੇਤ ਸੈਕੜਿਆਂ ਦੀ ਤਾਦਾਤ ਵਿੱਚ ਲੋਕ ਹਾਜ਼ਰ ਸਨ।

ਭਾਈ ਘਨੱ•ਈਆ ਕੈਂਸਰ ਰੋਕੋ ਸੁਸਾਇਟੀ ਦੇ ਆਗੂਆਂ ਨੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਦਿੱਤਾ ਮੰਗ ਪੱਤਰ

www.sabblok.blogspot.com
  
ਫਰੀਦਕੋਟ  ਮਾਰਚ ( ਗੁਰਭੇਜ ਸਿੰਘ ਚੌਹਾਨ ) ਬੀਤੇ ਦਿਨੀਂ ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਸਹਿਯੋਗੀ  ਜੱਥੇਬੰਦੀਆਂ ਦੇ ਆਗੂਆਂ ਦਾ ਇਕ ਵਫ਼ਦ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਵਿਚ ਦਿੱਲੀ ਵਿਖੇ ਦਵਾਈਆਂ ਦੇ ਐਮ.ਆਰ.ਪੀ ਅਤੇ ਅਸਲ ਮੁੱਲ ਵਿਚਲੇ ਅੰਤਰ ਨੂੰ ਖਤਮ ਕਰਨ ਲਈ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਦਿੱਲੀ ਵਿਖੇ ਮੰਗ ਪੱਤਰ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰੰਘ ਚੰਦਬਾਜਾ, ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ  ਦੱਸਿਆਂ ਕਿ ਪੰਜਾਬ ਵਿਚ ਕੈਂਸਰ ਦੀ ਵੱਧ ਰਹੀ ਬਿਮਾਰੀ ਕਰਕੇ ਕੈਂਸਰ ਦੀ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਗਈ । ਕੈਂਸਰ ਦੀ ਬਿਮਾਰੀ ਦਾ ਇਲਾਜ ਮਹਿੰਗਾ ਹੋਣ ਕਰਕੇ ਮਰੀਜਾਂ ਨੂੰ ਭਾਰੀ ਪ੍ਰੇਸ਼ਾਨੀ ਅਤੇ ਆਰਥਿਕ ਸੰਕਟ ਵਿਚ ਗੁਜਰਣਾ ਪੈਦਾ ਹੈ ਅਤੇ ਕਈ ਮਰੀਜਾਂ ਦਾ ਘਰ ਬਾਰ ਅਤੇ ਜਮੀਨਾਂ ਵੀ ਵਿੱਕ ਜਾਂਦੀਆਂ ਹਨ। ਦਵਾਈਆ ਕੰਪਨੀਆ ਵੱਲੋਂ ਕੈਂਸਰ ਅਤੇ ਹੋਰ ਦਵਾਈਆਂ ਤੇ 10 ਤੋਂ 12 ਗੁਣਾਂ ਵੱਧ  ਐਮ.ਆਰ.ਪੀ. ਜਿਵੇ ਟੀਕਾ ਡੋਸੀਟੈਕਸਲ 120 ਐਮ.ਜੀ ਦਾ ਐਮ.ਆਰ.ਪੀ ਮੁੱਲ 15200 ਰੁਪਏ ਲਿਖਿਆ ਹੋਇਆ ਹੈ ਪਰ 2400 ਰੁਪਏ ਵਿਚ ਮਿਲ ਰਿਹਾ ਹੈ, ਇਸ ਤਰਾਂ• ਪੈਮੀਟਾਰੈਕਸਿਫ਼ 500 ਮਿਲੀਗ੍ਰਾਮ ਦਾ ਐਮ.ਆਰ.ਪੀ ਮੁੱਲ 19800 ਰੁਪਏ ਲਿਖਿਆ ਹੋਇਆ ਹੈ ਪਰ ਵਿਕ 1738 ਰੁਪਏ ਵਿਚ ਵਿੱਕ ਰਿਹਾ ਹੈ, ਜੈਫਟੀਨਿਬ 250 ਮਿਲੀ ਗ੍ਰਾਮ ਗੋਲੀਆਂ ਦਾ ਐਮ.ਆਰ.ਪੀ ਮੁੱਲ 7200 ਰੁਪਏ ਹੈ ਪਰ ਮੈਡੀਕਲ ਕੈਮਿਸ਼ਟਾਂ ਤੇ  711 ਰੁਪਏ ਵਿੱਕ ਰਹੀ ਹੈ। ਜੈਨਰਿਕ ਦਵਾਈਆਂ ਵਿਚ ਡੈਂਕਾ ਬੂਰਾਲੀਨ 25 ਮਿਲੀ ਗ੍ਰਾਮ ਟੀਕਾ ਦਾ ਐਮ.ਆਰ.ਪੀ ਮੁੱਲ 148 ਰੁਪਏ 50 ਪੈਸੇ ਪਰ 16 ਰੁਪਏ ਵਿੱਕ ਰਿਹਾ ਹੈ। ਆਮ ਮਾਰਕੀਟ ਵਿਚ ਮੋਨੋਪਿਲ 1.5 ਜੀ ਦਾ 150 ਰੁਪਏ ਐਮ.ਆਰ.ਪੀ ਲਿਖੀਆ ਹੋਇਆ ,ਪਰ ਖਰੀਦ ਮੁੱਲ 35 ਰੁਪਏ ਰਾਹੀ ਜਨਸੁਧੀ ਸਟੋਰ ਵਿਚ  ਵਿੱਕ ਰਿਹਾ ਹੈ। ਆਮ ਦੇਖਣ ਵਿਚ ਆਇਆ ਹੈ ਕਿ  ਦਵਾਈ ਵਿਕਰੇਤਾਵਾਂ ਵੱਲੋਂ  ਦਵਾਈਆਂ ਨੂੰ ਐਮ.ਆਰ.ਪੀ ਜਾਂ ਕੁਝ ਕੁ ਪ੍ਰਤੀਸ਼ਤ ਛੋਟ ਤੇ ਵੇਚੀਆਂ ਜਾ ਰਹੀਆ ਹਨ। ਉਨ•ਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਬਜਾਰ ਵਿਚ ਜੈਨਰਿਕ ਦਵਾਈਆਂ ਦੇ ਐਮ.ਆਰ.ਪੀ ਮੁੱਲ ਕਈ ਗੁਣਾਂ ਜਿਆਦਾ ਵਸੂਲ ਕਰਕੇ ਭੋਲੇ ਭਾਲੇ ਮਰੀਜਾਂ ਦੀ ਵੱਡੀ ਲੁੱਟ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਦਵਾਈਆਂ ਕੰਪਨੀਆਂ ਨੂੰ ਸਰੇਆਮ ਖੁੱਲੀ ਲੁੱਟ ਕਰਵਾਈ ਜਾ ਰਹੀ ਹੈ, ਪਰ ਸਰਕਾਰ ਦਾ ਮਰੀਜਾਂ ਦੀ ਹੋ ਰਹੀ  ਲੁੱਟ ਵੱਲ ਕੋਈ ਧਿਆਨ ਨਹੀ ਹੈ। ਸੁਸਾਇਟੀ ਦੇ ਵਿਸ਼ੇਸ ਯਤਨਾ ਸਦਕਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਰਾਹੀ  ਕੈਂਸਰ ਦਵਾਈਆਂ ਦੇ ਐਮ.ਆਰ.ਪੀ ਦੇ ਅੰਤਰ ਨਿਰਧਾਰਤ ਕਰਨ ਲਈ ਪੀ.ਆਈ ਐਲ ਰਾਹੀ 51 ਦਵਾਈਆਂ ਦੇ ਮੁੱਲ ਨਿਰਧਾਰਤ ਕੀਤੇ ਗਏ ਹਨ।  ਦੇਸ਼ ਵਿਚ ਸਾਰੀਆਂ ਦਵਾਈਆਂ ਦੇ ਅਸਲ ਮੁੱਲ ਅਤੇ ਐਮ.ਆਰ.ਪੀ ਦੇ ਵੱਡੇ ਫ਼ਰਕ ਨੂੰ ਖਤਮ ਕਰਵਾਉਣ ਲਈ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਚਿੱਠੀਆਂ ਲਿਖੀਆ ਅਤੇ  ਮੰਗ ਪੱਤਰ ਦਿੱਤੇ ਗਏ।  ਵਫ਼ਦ ਨੇ ਕਾਂਗਰਸ ਪਾਰਟੀ ਦੇ ਸ੍ਰੀ ਮਤੀ ਸੋਨੀਆਂ ਗਾਂਧੀ ਪ੍ਰਧਾਨ ਕੁਲ ਹਿੰਦ ਕਾਂਗਰਸ ਕਮੇਟੀ, ਸ੍ਰੀ ਰਾਜ ਨਾਥ ਸਿੰਘ ਪ੍ਰਧਾਨ ਭਾਜਪਾ, ਅਰਵਿੰਦ ਕੇਜਰੀਵਾਲ ਕਨਵੀਨਰ ਆਮ ਆਦਮੀ ਪਾਰਟੀ, ਸ੍ਰੀ ਏ.ਬੀ ਵਰਧਨ ਆਗੂ ਸੀ.ਪੀ.ਆਈ, ਸ੍ਰੀ ਪ੍ਰਕਾਸ ਕਰਾਤ ਆਗੂ ਸੀ.ਪੀ.ਆਈ.ਐਮ,ਕੁਮਾਰੀ ਮਾਇਆ ਵੰਤੀ ਪ੍ਰਧਾਨ ਬਹੁਜਨ ਸਮਾਜ ਪਾਰਟੀ, ਸਰਦ ਯਾਦਵ ਆਗੂ ਜੇ.ਡੀ.ਯੂ, ਮਮਤਾ ਬੈਨਰਜੀ ਆਗੂ ਤ੍ਰਿਮੂਲ ਕਾਂਗਰਸ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਨੂੰ ਸਬੂਤਾਂ ਸਮੇਤ ਵੇਰਵੇ ਸਾਹਿਤ ਮੰਗ ਪੱਤਰ ਦਿੱਤੇ ਗਏ।  ਇਸ ਮੌਕੇ ਤੇ ਬਲਦੀਪ ਸਿੰਘ ਰੋਮਾਣਾ ਜਿਲ•ਾ ਪ੍ਰਧਾਨ ਇੰਡੀਅਨ ਫਾਰਮਰਜ਼ ਐਸੋਸੀਏਸ਼ਨ, ਰੁਲਦੂ ਸਿੰਘ ਔਲਖ,ਦਲੇਰ ਸਿੰਘ ਡੋਡ ਜਿਲਾ• ਪ੍ਰਧਾਨ ਸਿੱਖ ਸਟੂਡੈਟਸ ਫੈਡਰੇਸ਼ਨ, ਕੁਲਦੀਪ ਸਿੰਘ ਹਰੀਏਵਾਲਾ ਸਮਾਜ ਸੇਵੀ, ਪ੍ਰਗਟ ਸਿੰਘ ਕਲੇਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਲਾਲ ਸਿੰਘ ਗੋਲੇਵਾਲਾ ਮੁੱਖੀ ਕੈਂਸਰ ਵਿਰੋਧੀ ਜਾਗਰਤੀ ਮੰਚ ਸ਼ਾਮਿਲ ਹੋਏ। 

ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਪੰਜ ਮਹੀਨਿਆਂ ਤੋਂ ਨਹੀ ਮਿਲੀਆਂ ਤਨਖਾਹਾਂ

www.sabblok.blogspot.com

ਪ੍ਰਾਇਮਰੀ ਸਕੂਲਾਂ ਦੇ ਸਟਾਫ ਨੂੰ ਇਕ ਸਾਲ ਤੋਂ ਤਨਖਾਹ ਨਹੀ ਮਿਲੀ
ਮਾਰਚ
ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਬੀਤੇ ਕਰੀਬ ਪੰਜ ਮਹੀਨਿਆਂ ਤੋਂ ਲੈ ਕੇ ਇਕ ਸਾਲ ਤੱਕ ਦੀਆਂ ਤਨਖਾਹਾਂ ਨਹੀ ਮਿਲੀਆਂ ਜਿਸ ਕਰਕੇ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ।ਇਸ ਸਬੰਧ ਵਿਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਸ਼ਵਿੰਦਰਜੀਤ ਕੌਰ ਤੇ ਯੂਨੀਅਨ ਦੇ ਪ੍ਰੈਸ ਸਕੱਤਰ  ਦਵਿੰਦਰ ਕੁਮਾਰ ਨੇ ਦੱਸਿਆ ਨੇ ਦੱਸਿਆ ਕਿ ਪੰਜਾਬ ਦੇ ਪ੍ਰਾਇਮਰੀ ਏਡਿਡ ਸਕੂਲਾਂ ਦੇ ਅਨੇਕਾਂ ਅਧਿਆਪਕ ਪਿਛਲ਼ੇ ਕਰੀਬ ਇਕ ਸਾਲ ਤੋਂ ਤਨਖਾਹਾਂ ਤੋਂ ਵਾਂਝੇ ਹਨ ਜਦਕਿ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਪਿਛਲ਼ੇ ਪੰਜ ਮਹੀਨਿਆਂ ਤੋਂ ਤਨਖਾਹ ਨਹੀ ਮਿਲੀ ਹੈ।ਉਹਨਾਂ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਸਟਾਫ ਦੀ ਤਨਖਾਹ ਲਈ ਬੱਜਟ ਪ੍ਰਾਪਤ ਕਰਨ ਵਿਚ ਸਿੱਖਿਆ ਵਿਭਾਗ ਪ੍ਰਾਇਮਰੀ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ ਜਦਕਿ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀ ਗ੍ਰਾਂਟ ਜਾਰੀ ਹੋਣ ਉਪਰੰਤ ਬਿੱਲ ਖਜ਼ਾਨਾਂ ਦਫਤਰਾਂ ਵਲੋਂ ਪਾਸ ਨਹੀ ਕੀਤੇ ਜਾ ਰਹੇ।ਉਹਨਾਂ ਕਿਹਾ ਕਿ ਇਸ ਸਬੰਧ ਵਿਚ ਯੂਨੀਅਨ ਵਲੋਂ ਜਲਦੀ ਹੀ ਪੰਜਾਬ ਦੇ ਸਮੂਹ ਖਜ਼ਾਨਾ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਅਗਰ ਜਲਦ ਤਨਖਾਹ ਜਾਰੀ ਨਾ ਕੀਤੀ ਤਾਂ ਯੂਨੀਅਨ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਏਗੀ।

ਅੰਤਰ-ਰਾਸ਼ਟਰੀ ਇਤਿਹਾਸਕਾਰ ਮਿਸ ਜੋਹਾਨਾ ਓਗਡੇਨ ਦਾ ਸਨਮਾਨ

www.sabblok.blogspot.com


ਜਲੰਧਰ,  ਮਾਰਚ:      ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਅੰਤਰ-ਰਾਸ਼ਟਰੀ ਇਤਿਹਾਸਕਾਰ ਮਿਸ ਜੋਹਾਨਾ ਓਗਡੇਨ ਦਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਧਾਰਨ 'ਤੇ ਭਾਵ ਭਿੰਨਾ ਸਨਮਾਨ ਕੀਤਾ ਗਿਆ।  ਵਰਣਨਯੋਗ ਹੈ ਕਿ ਮਿਸ ਜੋਹਾਨਾ ਓਰਾਡਾਨਾ ਨੇ ਇਸ ਇਤਿਹਾਸ ਸੱਚ ਨੂੰ ਅਗਰਭੂਮੀ ਵਿੱਚ ਲਿਆਉਣ ਦਾ ਬੀੜਾ ਉਠਾਇਆ ਸੀ ਬਰਤਾਨਵੀ ਸਾਮਰਾਜ ਦੀ ਗ੍ਰਿਫ਼ਤ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਵਾਲੀ ਅਮਰੀਕਾ ਦੀ ਧਰਤੀ ਤੋਂ ਚੱਲੀ ਇਨਕਲਾਬੀ ਗ਼ਦਰ ਲਹਿਰ ਦੀ ਪਹਿਲੀ ਮੀਟਿੰਗ ਓਰਗੈਨ ਦੇ ਐਸਟੋਰੀਆ ਪੋਰਟਲੈਂਡ ਵਿਖੇ ਹੋਈ ਸੀ।  ਇਸ ਵਿਦਵਾਨ ਖੋਜ਼ੀ ਦੇ ਸੁਹਿਰਦ ਯਤਨਾਂ ਸਦਕਾ ਹੀ ਐਸਟੋਰੀਆ ਦੇ ਮੇਅਰ ਨੇ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਨੂੰ ਸਾਲ 1913 ਸਮਰਪਿਤ ਕੀਤਾ ਅਤੇ ਸਾਰਾ ਸਾਲ ਇਸ ਸ਼ਤਾਬਦੀ ਦੇ ਜਸ਼ਨ ਮਨਾਉਣ ਦਾ ਐਲਾਨ-ਨਾਮਾ ਜਾਰੀ ਕੀਤਾ।  ਅੱਜ ਇਸ ਸਨਮਾਨ ਸਮਾਰੋਹ ਵਿੱਚ ਮਿਸ ਜੋਹਾਨਾ ਦੇ ਨਾਲ ਆਈ ਉਸਦੀ ਭੈਣ ਲੈਸਲੀ ਅਤੇ ਉੱਘੇ ਚਿੰਤਕ ਪਰਮਵੀਰ ਗਿੱਲ ਨੂੰ ਵੀ ਸਨਮਾਨਤ ਕੀਤਾ।  ਇਸ ਸਮਾਗਮ ਦੇ ਆਰੰਭ ਵਿੱਚ ਕਾ. ਗੁਰਮੀਤ ਨੇ ਕਮੇਟੀ ਵੱਲੋਂ ਮਹਿਮਾਨਾਂ ਨੂੰ 'ਜੀ ਆਇਆ ਨੂੰ' ਕਿਹਾ।  ਗ਼ਦਰ ਲਹਿਰ ਦੇ ਵਿਦਵਾਨ ਖੋਜ਼ੀ ਪਰਮਵੀਰ ਗਿੱਲ ਨੇ ਮਿਸ ਜੋਹਾਨਾ ਦਾ ਤੁਆਰਫ਼ ਕਰਵਾਇਆ।  ਇਸ ਉਪਰੰਤ ਮਿਸ ਜੋਹਾਨਾ ਨੇ ਆਪਣੇ ਪ੍ਰੋਜੈਕਟ ਬਾਰੇ, ਗ਼ਦਰੀਆਂ ਦੇ ਉਚੇਰੇ ਮਾਨਵੀ ਸਰੋਕਾਰਾਂ ਬਾਰੇ ਅਤੇ ਉਹਨਾਂ ਦੀ ਯਾਦ ਬਣਵਾਉਣ ਅਤੇ ਯਾਦਗਾਰ ਦੀ ਰੂਪ-ਰੇਖਾ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।  ਇਸ ਮੌਕੇ 'ਤੇ ਕਾ. ਕੁਲਬੀਰ ਸਿੰਘ ਸੰਘੇੜਾ ਨੇ ਜੋਹਾਨਾ ਦੀ ਸੁਹਿਰਦ ਲਗਨ ਦੀ ਪ੍ਰਸੰਸਾ ਕੀਤੀ ਅਤੇ ਆਈ.ਡਬਲਿਊ.ਏ. ਵਲੋਂ ਵੀ ਉਸਦਾ ਧੰਨਵਾਦ ਕੀਤਾ।  ਇਹਨਾਂ ਤਿੰਨਾਂ ਚਿੰਤਕਾਂ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਪੁਸਤਕਾਂ ਦੇ ਸੈੱਟ ਭੇਂਟ ਕਰਕੇ ਸਨਮਾਨ ਕੀਤਾ ਗਿਆ।  ਮੈਡਮ ਜੋਹਾਨਾ ਨੇ ਵੀ ਐਸਟੋਰੀਆ ਦਾ ਚਿੰਨ• ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਭੇਂਟ ਕੀਤਾ।  ਇਸ ਅਵਸਰ 'ਤੇ ਮਿਸ ਜੋਹਾਨਾ ਅਤੇ ਮੈਡਮ ਲੈਸਲੀ ਨੇ ਕਮੇਟੀ ਨੂੰ 5000/-, ਸ੍ਰੀ ਮਾਇਆ ਰਾਮ ਨਾਥ ਨੇ 5000/- ਅਤੇ ਦਰਸ਼ਨ ਸਿੰਘ ਗਿੱਲ ਅਤੇ ਉਹਨਾਂ ਦੇ ਸਪੁੱਤਰ ਪਰਮਵੀਰ ਗਿੱਲ ਨੇ 10000/- ਰੁਪਏ ਕਮੇਟੀ ਨੂੰ ਦਾਨ ਹਿੱਤ ਦਿੱਤਾ।  ਸਮਾਗਮ ਦੇ ਅਖੀਰ ਵਿੱਚ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਦੇ ਇਸ ਇਤਿਹਾਸਕ ਉੱਦਮ ਦੀ ਸ਼ਲਾਘਾ ਕੀਤੀ।  
ਇਸ ਮੌਕੇ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਢੱਡਾ, ਰਣਜੀਤ ਸਿੰਘ, ਦੇਵਰਾਜ ਨਈਯਰ, ਚਰੰਜੀ ਲਾਲ ਕੰਗਣੀਵਾਲ ਤੋਂ ਇਲਾਵਾ ਆਈ.ਡਬਲਿਊ.ਏ. ਦੇ ਸੈਕਟਰੀ ਹਰਭਜਨ ਸਿੰਘ ਦਰਦੀ, ਮੈਂਬਰ ਸੁਰਿੰਦਰ ਕੌਰ ਵੀ ਹਾਜ਼ਰ ਹਨ।

ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਸਮੱਸਿਆਵਾਂ ਹੱਲ ਕਰਨ ਲਈ ਆਪਣੇ ਪ੍ਰਿੰਸੀਪਲ ਸਕੱਤਰ ਐਸ.ਕੇ. ਸੰਧੂ ਦੀ ਲਾਈ ਡਿਊਟੀ

www.sabblok.blogspot.com

ਪੰਜਾਬ ਸਰਕਾਰ ਨਾਲ ਪੈਨਲ ਮੀਟਿੰਗ ਦਾ ਪ੍ਰਬੰਧ ਕਰਨ।ਪ੍ਰਮੁੱਖ ਸਕੱਤਰ ਨੇ ਯੂਨੀਅਨ ਆਗੂਆਂ ਨੂੰ ਸੋਮਵਾਰ ਨੂੰ ਚੰਡੀਗੜ੍ਹ ਬੁਲਾਇਆ

ਯੂਨੀਅਨ ਨੇ ਅਗਲੀ ਰਣਨੀਤੀ ਬਣਾਉਣ ਲਈ ਮੰਗਲਵਾਰ ਨੂੰ ਸੂਬਾ ਐਕਸ਼ਨ ਕਮੇਟੀ ਦੀ ਮੀਟਿੰਗ ਵੀ ਜਲੰਧਰ ਵਿਖੇ ਸੱਦ ਲਈ 


https://blogger.googleusercontent.com/img/b/R29vZ2xl/AVvXsEjG7REAaFiCEVDhZk7GxMGGGaSHSxv4HcefB0SUWLrQj0qOHttnzBC3JViddvobozFSJscR_d6NRIkZmbIsqxMIWjOtZDCM7uhDRX9FKOAOKjuEvQ23h94rhQqdLGr8go6DCQDF5VzO34ON/s1600/8HS2.jpgਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਨੇ ਸੂਬਾ ਸਰਕਾਰ ਵਲੋਂ ਏਡਿਡ ਸਕੂਲਾਂ ਦੇ ਸਟਾਫ ਦਾ ਸਰਕਾਰੀ ਸਕੂਲਾਂ ਵਿਚ ਰਲੇਵਾਂ ਨਾ ਕਰਨ ਦੇ ਰੋਸ ਸ਼ੁਕਰਵਾਰ ਨੂੰ ਪੰਜਾਬ ਵਿਧਾਨ ਸਭਾ ਨੂੰ ਘੇਰਨ ਦਾ ਪ੍ਰ੍ਰੋਗਰਾਮ ਉਲੀਕਿਆ ਸੀ।ਚਿੰਡੀਗੜ੍ਹ ਪੁਲਿਸ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਸ.ਗੁਰਚਰਨ ਸਿੰਘ ਚਾਹਲ ਤੇ ਸੂਬਾ ਸਕੱਤਰ ਐਨ.ਐਨ.ਸੈਣੀ ਸਮੇਤ ਦੋ ਹੋਰ ਸੂਬਾਈ ਆਗੂਆਂ ਨੂੰ ਗ੍ਰਿਫਤਾਰ ਕਰ ਲਿਆਜਿਥੇ ਫਿਰ ਪੁਲਿਸ ਅਧਿਕਾਰੀਆਂ ਨੇ ਯੂਨੀਅਨ ਦੇ ਪੰਜ ਮੈਂਬਰੀ ਵਫਦ ਦੀ ਮੁਖ ਮੰਤਰੀ ਨਾਲ ਮੀਟਿੰਗ ਕਰਵਾਈ।ਮੈਡਮ ਸਵਿੰਦਰਜੀਤ ਕੌਰ ਲੁਧਿਆਣਾ ਅਤੇ ਸਕੱਤਰ .ਗੁਰਮੀਤ ਸਿੰਘ  ਨੇ ਦੱਸਿਆ ਕਿ ਮੀਟਿੰਗ ਵਿਚ ਮੁਖ ਮੰਤਰੀ ਨੇ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਸਮੱਸਿਆਵਾਂ ਹੱਲ ਕਰਨ ਲਈ ਆਪਣੇ ਪ੍ਰਿੰਸੀਪਲ ਸਕੱਤਰ ਐਸ.ਕੇ. ਸੰਧੂ ਦੀ ਡਿਊਟੀ ਲਗਾਈ ਕਿ ਉਹ ਯੂਨੀਅਨ ਦੀ ਪੰਜਾਬ ਸਰਕਾਰ ਨਾਲ ਪੈਨਲ ਮੀਟਿੰਗ ਦਾ ਪ੍ਰਬੰਧ ਕਰਨ।ਪ੍ਰਮੁੱਖ ਸਕੱਤਰ ਨੇ ਯੂਨੀਅਨ ਆਗੂਆਂ ਨੂੰ ਸੋਮਵਾਰ ਨੂੰ ਚੰਡੀਗੜ੍ਹ ਬੁਲਾਇਆ ਹੈ।।ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਯੂਨੀਅਨ ਦੇ ਪ੍ਰੈਸ ਸਕੱਤਰ  ਦਵਿੰਦਰ ਕੁਮਾਰ ਨੇ ਦੱਸਿਆ ਕਿ ਯੂਨੀਅਨ ਨੇ ਅਗਲੀ ਰਣਨੀਤੀ ਬਣਾਉਣ ਲਈ ਮੰਗਲਵਾਰ ਨੂੰ ਸੂਬਾ ਐਕਸ਼ਨ ਕਮੇਟੀ ਦੀ ਮੀਟਿੰਗ ਵੀ ਜਲੰਧਰ ਵਿਖੇ ਸੱਦ ਲਈ ਹੈ।

ਟਵਿੱਟਰ 'ਤੇ ਭਾਰਤ ਖਿਲਾਫ ਕੀ ਬੋਲੀ ਵੀਨਾ ਮਲਿਕ!

www.sabblok.blogspot.com

ਨਵੀਂ ਦਿੱਲੀ—ਭਾਰਤ ਵਿਚ ਆ ਕੇ ਆਪਣਾ ਕੈਰੀਅਰ ਬਣਾਉਣ ਵਾਲੀ ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਜਿਵੇਂ ਹੀ ਖਬਰਾਂ 'ਚੋਂ ਗਾਇਬ ਹੁੰਦੀ ਹੈ ਤਾਂ ਸੁਰਖੀਆਂ ਵਿਚ ਆਉਣ ਲਈ ਉਹ ਕੋਈ ਨਾ ਕੋਈ ਅਜਿਹਾ ਕਾਰਨਾਮਾ ਕਰ ਦਿੰਦੀ ਹੈ ਕਿ ਇਕ ਦਮ ਲਾਈਮ-ਲਾਈਟ ਵਿਚ ਆ ਜਾਂਦੀ ਹੈ। ਹਾਲ ਹੀ ਵਿਚ ਵਿਆਹ ਕਰਵਾਉਣ ਤੋਂ ਬਾਅਦ ਖਬਰਾਂ 'ਚੋਂ ਗਾਇਬ ਹੋਈ ਵੀਨਾ ਨੇ ਪਬਲੀਸਿਟੀ ਪ੍ਰਾਪਤ ਕਰਨ ਲਈ ਇਸ ਵਾਰ ਜੋ ਕੀਤਾ ਉਸ ਤੋਂ ਭਾਰਤੀ ਕਾਫੀ ਨਾਰਾਜ਼ ਹਨ। ਟਵਿੱਟਰ 'ਤੇ ਕਈ ਵਾਰ ਭਾਰਤੀਆਂ ਦੀਆਂ ਤਾਰੀਫਾਂ ਦੇ ਕਸੀਦੇ ਪੜ੍ਹ ਚੁੱਕੀ ਵੀਨਾ ਮਲਿਕ ਨੇ ਇਸ ਵਾਰ ਭਾਰਤ ਦੇ ਖਿਲਾਫ ਟਵੀਟ ਕੀਤਾ ਹੈ। ਵੀਨਾ ਮਲਿਕ ਨੇ ਟਵੀਟ ਕੀਤਾ ਕਿ ਉਹ ਭਾਰਤੀਆਂ ਤੋਂ ਤੰਗ ਹੈ। ਕਿਉਂਕਿ ਉਸ ਨੇ ਉਸ ਨੂੰ ਪ੍ਰਸਿੱਧੀ ਤਾਂ ਦਿਵਾਈ ਪਰ ਅਜੇ ਤੱਕ ਇਸ ਦੇ ਲੋਕ ਉਸ ਦੀਆਂ ਮਸਾਲੇ ਵਾਲੀਆਂ ਤੀਜੇ ਦਰਜੇ ਦੀਆਂ ਫਿਲਮਾਂ ਦੇਖਣ ਨੂੰ ਤਿਆਰ ਨਹੀਂ ਹਨ।
ਇਸ ਤੋਂ ਬਾਅਦ ਕੀ ਸੀ। ਉਹ ਹੀ ਹੋਇਆ ਜੋ ਵੀਨਾ ਚਾਹੁੰਦੀ ਸੀ। ਇਸ ਇਕ ਟਵੀਟ ਨੇ ਵੀਨਾ ਨੂੰ ਲਾਈਮ-ਲਾਈਟ ਵਿਚ ਲਿਆ ਕੇ ਰੱਖ ਦਿੱਤਾ। ਵੀਨਾ ਦੇ ਇਸ ਇਕ ਟਵੀਟ ਦੇ ਨਾਲ ਇਕ ਘੰਟੇ ਦੇ ਅੰਦਰ ਹੀ ਟਵਿੱਟਰ 'ਤੇ ਉਸ ਦਾ ਨਾਂ ਟਰੈਂਡ ਕਰਨ ਲੱਗ ਪਿਆ। ਵੀਨਾ ਦੇ ਇਸ ਟਵੀਟ ਤੋਂ ਬਾਅਦ ਟਵਿੱਟਰ 'ਤੇ ਟਵੀਟਾਂ ਦੀ ਬਾਹਰ ਲੱਗ ਗਈ। ਕਈ ਭਾਰਤੀਆਂ ਨੇ ਵੀਨਾ ਦੇ ਇਸ ਟਵੀਟ ਤੋਂ ਬਾਅਦ ਉਸ ਦੀ ਸ਼ਖਸੀਅਤ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਅਤੇ ਇਸ ਨੂੰ ਵੀਨਾ ਦੀ ਘਟੀਆ ਹਰਕਤ ਕਰਾਰ ਦਿੱਤਾ।

ਪੁਲਸ ਦੇ ਸਾਹਮਣੇ ਅੰਮ੍ਰਿਤਧਾਰੀ 'ਸਿੰਘ' ਨੂੰ ਬੇਰਹਿਮੀ ਨਾਲ ਕੁੱਟਿਆ, ਇਕ ਕਾਬੂ

www.sabblok.blogspot.com
ਅੰਮ੍ਰਿਤਸਰ-ਅੰਮ੍ਰਿਤਸਰ ਪੁਲਸ ਨੇ ਇਕ ਅੰਮ੍ਰਿਤਧਾਰੀ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਹੇਠ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਰਕੁੱਟ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ 'ਚੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਸਿਵਲ ਲਾਈਨ ਥਾਣੇ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ 'ਚ ਪੀੜਤ ਜਸਮੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਇਹ ਘਟਨਾ ਸ਼ਨੀਵਾਰ ਸਵੇਰੇ ਉਸ ਸਮੇਂ ਹੋਈ, ਜਦੋਂ ਭੰਡਾਰੀ ਪੁਲ 'ਤੇ ਇਕ ਫਿਰਕੇ ਦੇ ਕੁਝ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਸਨ। ਇਸ ਦੌਰਾਨ ਹਾਲ ਗੇਟ ਵਿਖੇ ਪੁਰਜ਼ਿਆਂ ਦੀ ਦੁਕਾਨ ਚਲਾਉਣ ਵਾਲਾ ਜਸਮੀਤ ਸਿੰਘ ਉਸ ਪਾਸਿਓਂ ਲੰਘਿਆ ਅਤੇ ਉਸ ਨੇ ਧਰਨਾ ਕਾਰੀਆਂ ਪਾਸੋਂ ਆਪਣੀ ਮੋਟਰਸਾਈਕਲ ਨੂੰ ਲੰਘਾਉਣ ਦੀ ਮੰਗ ਕੀਤੀ। ਜਸਮੀਤ ਦੀ ਇਸ ਮੰਗ ਨੂੰ ਬਾਅਦ ਧਰਨਾ ਕਾਰੀ ਭੜਕ ਗਏ ਅਤੇ ਜਸਮੀਤ 'ਤੇ ਹਮਲਾ ਕਰ ਦਿੱਤਾ। ਜਸਮੀਤ ਦਾ ਦੋਸ਼ ਹੈ ਕਿ ਦੋਸ਼ੀ ਉਸ ਨੂੰ ਕੁੱਟਦੇ ਰਹੇ ਅਤੇ ਪੁਲਸ ਪੂਰੇ ਮਾਮਲੇ ਦਾ ਤਮਾਸ਼ਾ ਦੇਖਦੀ ਰਹੀ।
ਪੁਲਸ ਨੇ ਵੀਡੀਓ 'ਚ ਸ਼ਾਮਲ ਚਿਹਰਿਆਂ ਦੇ ਆਧਾਰ 'ਤੇ ਦਰਜਨ ਭਰ ਤੋਂ ਜ਼ਿਆਦਾ ਵਿਅਕਤੀਆਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਭੋਲਾ-ਮਨਪ੍ਰੀਤ ਟੈਲੀਫੋਨ ਗੱਲਬਾਤ ਨੇ ਪਾਇਆ ਵਖਤ

www.sabblok.blogspot.com
ਛਿੜੀ ਨਵੀਂ ਸਿਆਸੀ ਚਰਚਾ -  ਡਰੱਗਜ਼ ਸਮੱਗਲਿੰਗ ਮਾਮਲਾ
ਚੰਡੀਗੜ੍ਹ - ਕੀ ਪੰਜਾਬ ਸਰਕਾਰ, ਅਕਾਲੀ ਦਲ ਅਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਡਰੱਗਜ਼ ਮਾਮਲੇ ਵਿਚ ਉਲਝਾਉਣ ਲਈ ਡਰੱਗ ਮਾਫੀਆ ਦੇ ਬਾਦਸ਼ਾਹ ਜਗਦੀਸ਼ ਭੋਲਾ ਅਤੇ ਪੰਜਾਬ ਦੇ ਕੁਝ ਉੱਚ-ਕੋਟੀ ਦੇ ਵਿਰੋਧੀ ਧਿਰ ਦੇ ਸਿਆਸਤਦਾਨਾਂ ਵਿਚ ਕੋਈ ਮਿਲੀਭੁਗਤ ਹੋਈ? ਇਸ ਸੰਬੰਧ ਵਿਚ ਸਾਹਮਣੇ ਆਏ ਤੱਥਾਂ ਨੇ ਇਸ ਮਸਲੇ ਦੇ ਸਿਆਸੀਕਰਨ ਦੀ ਗੱਲ ਨੂੰ ਇਕ ਨਵੀਂ ਰੰਗਤ ਦੇ ਦਿਤੀ ਹੈ।
ਜਗਦੀਸ਼ ਭੋਲਾ ਵਲੋਂ ਆਪਣਾ ਬਚਾਅ ਕਰਨ ਲਈ ਪੰਜਾਬ ਦੇ ਸਿਰਕੱਢ ਵਿਰੋਧੀ ਆਗੂਆਂ ਨਾਲ ਟੈਲੀਫੋਨ ਗੱਲਬਾਤ ਦੇ ਸਬੂਤ ਵੀ ਸਾਹਮਣੇ ਆਏ ਹਨ।
ਠੋਸ ਸੂਚਨਾ ਮੁਤਾਬਕ ਜਗਦੀਸ਼ ਭੋਲਾ ਦੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਬਾਦਲ ਪਰਿਵਾਰ ਤੇ ਸੱਤਾਧਾਰੀ ਪਾਰਟੀ ਨਾਲ ਸਿੱਧੇ ਵਿਰੋਧ ਵਿਚ ਖੜ੍ਹੇ ਕੁਝ ਵਿਰੋਧੀ ਸਿਆਸੀ ਆਗੂਆਂ ਨਾਲ ਹੋਈ ਗੱਲਬਾਤ ਦਾ ਵੇਰਵਾ ਵੀ ਸਾਹਮਣੇ ਆਉਣ ਲੱਗਾ ਹੈ। ਠੋਸ ਸੂਚਨਾ ਮੁਤਾਬਕ ਇਕ ਗੱਲਬਾਤ 7 ਜਨਵਰੀ, 2014 ਨੂੰ ਹੋਈ। ਇਸ ਦਿਨ ਭੋਲਾ ਵਲੋਂ ਨਾਭਾ ਜੇਲ ਵਿਚੋਂ ਦੋ ਵਾਰੀ ਮਨਪ੍ਰੀਤ ਸਿੰਘ ਬਾਦਲ ਨਾਲ ਉਨ੍ਹਾਂ ਦੇ ਪੀ. ਏ. ਜਸਬੀਰ ਸਿੰਘ ਰਾਹੀਂ ਰਾਬਤਾ ਕੀਤਾ ਗਿਆ। ਇਹ ਟੈਲੀਫੋਨ ਜੇਲ ਦੇ ਅੰਦਰੋਂ ਕੀਤਾ ਗਿਆ ਅਤੇ ਉਨ੍ਹਾਂ ਦੀ ਇਕ ਵਾਰੀ ਲਗਭਗ 3 ਮਿੰਟ ਅਤੇ ਦੂਜੀ ਵਾਰੀ ਇਸ ਤੋਂ ਕੁਝ ਵੱਧ ਸਮਾਂ ਗੱਲ ਹੋਈ। 
ਭੋਲੇ ਦੀ ਅਜਿਹੀ ਗੱਲਬਾਤ ਪੰਜਾਬ ਦੇ ਵਿਰੋਧੀ ਧਿਰ ਨਾਲ ਸੰਬੰਧਤ ਕਈ ਹੋਰ ਆਗੂਆਂ ਨਾਲ ਵੀ ਹੋਈ। ਅਤਿ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਡਰੱਗਜ਼ ਮਾਮਲੇ ਵਿਚ ਸ. ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈਣ ਦੀ ਸਾਜ਼ਿਸ਼ ਵੀ ਭੋਲਾ ਅਤੇ ਉਸ ਨੂੰ ਸਿਆਸੀ ਸਰਪ੍ਰਸਤੀ ਦੇਣ ਦਾ ਵਾਅਦਾ ਕਰਨ ਵਾਲੇ ਉਨ੍ਹਾਂ ਆਗੂਆਂ ਦੀ ਗੱਲਬਾਤ ਦੌਰਾਨ ਹੀ ਬਣਾਈ ਗਈ।
ਪੰਜਾਬ ਕਾਂਗਰਸ ਦੇ ਕੁਝ ਆਗੂ, ਜਿਨ੍ਹਾਂ ਦਾ ਪਿਛੋਕੜ ਸਰਹੱਦੀ ਜ਼ਿਲਿਆਂ ਵਿਚ ਅੱਤਵਾਦ ਅਤੇ ਡਰੱਗਜ਼ ਮਾਫੀਏ ਨੂੰ ਸਰਪ੍ਰਸਤੀ ਦੇਣ ਨਾਲ ਜੁੜਿਆ ਰਿਹਾ ਹੈ, ਵੀ ਇਸ ਸਾਜ਼ਿਸ਼² ਦੇ ਪਿੱਛੇ ਸਮਝੇ ਜਾਂਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਨੂੰ ਕਾਂਗਰਸੀ ਆਗੂਆਂ ਅਤੇ ਜਗਦੀਸ਼ ਭੋਲਾ ਸਮੇਤ ਕਈ ਸਿਰਕੱਢ ਡਰੱਗਜ਼ ਮਾਫੀਆ ਦੇ ਡਾਨਾਂ ਦੇ ਆਪਸੀ ਸੰਬੰਧਾਂ ਬਾਰੇ ਵੀ ਠੋਸ ਜਾਣਕਾਰੀ ਪ੍ਰਾਪਤ ਹੋ ਗਈ ਹੈ।
ਦਸਿਆ ਜਾਂਦਾ ਹੈ ਕਿ ਡਰੱਗਜ਼ ਮਾਮਲੇ ਵਿਚ ਸ਼ਾਮਲ ਹੋਣ ਸੰਬੰਧੀ ਵਿਰੋਧੀ ਧਿਰ ਦੇ ਆਗੂਆਂ ਵਲੋਂ ਭੋਲਾ ਕੇਸ ਦਾ ਸਿਆਸੀਕਰਨ ਕਰਨ ਦੇ ਬਦਲੇ ਵਿਚ ਭੋਲਾ ਤੋਂ ਇਹ ਮੰਗ ਕੀਤੀ ਗਈ ਕਿ ਉਹ ਡਰੱਗਜ਼ ਸਮੱਗਲਿੰਗ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਵੇ। ਸ਼੍ਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਇਕ ਸੋਚੀ-ਸਮਝੀ ਸਾਜ਼ਿਸ਼ ਅਧੀਨ ਚੁਣਿਆ ਗਿਆ ਹੈ ਕਿਉਂਕਿ ਇਕ ਤਾਂ ਉਹ ਸ. ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਅਤੇ ਦੂਜਾ ਉਹ ਸਰਹੱਦੀ ਜ਼ਿਲਿਆਂ ਵਿਚ ਕਾਂਗਰਸੀਆਂ ਲਈ ਵੱਡੀ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। 
ਵਿਰੋਧੀ ਆਗੂਆਂ ਵਲੋਂ ਜਗਦੀਸ਼ ਭੋਲਾ ਨਾਲ ਮਿਲ ਕੇ ਸ. ਸੁਖਬੀਰ ਸਿੰਘ ਬਾਦਲ, ਸ. ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਸਰਕਾਰ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਦੀ ਸਾਜ਼ਿਸ਼ ਦੇ ਸਬੂਤ ਸਾਹਮਣੇ ਆਉਣ ਨਾਲ ਅਤੇ ਟੈਲੀਫੋਨ ਰਿਕਾਰਡਾਂ ਦੇ ਮੁਹੱਈਆ ਹੋਣ ਨਾਲ ਵਿਰੋਧੀ ਦਲ ਦੀ ਮੁਹਿੰਮ ਨੂੰ ਵੱਡੀ ਸੱਟ ਪਹੁੰਚੀ ਹੈ।
ਦੂਜੇ ਪਾਸੇ ਇਸ ਮੁੱਦੇ ਉਤੇ ਕਾਂਗਰਸ ਪਾਰਟੀ ਨੂੰ ਹਾਈ ਕੋਰਟ ਵਿਚ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਇਸ ਮੁੱਦੇ ਉਤੇ ਪਾਈ ਗਈ ਪਟੀਸ਼ਨ ਨੂੰ ਹਾਈ ਕੋਰਟ ਨੇ ਨਾ ਕੇਵਲ ਰੱਦ ਹੀ ਕਰ ਦਿਤਾ ਬਲਕਿ ਇਸ ਪਟੀਸ਼ਨ ਦੀ ਸਿਆਸੀ ਰੰਗਤ ਉਤੇ ਵੀ ਟਿੱਪਣੀ ਕਰ ਦਿਤੀ। ਇਸ ਟਿੱਪਣੀ ਨਾਲ ਵਿਰੋਧੀ ਆਗੂਆਂ ਤੇ ਜਗਦੀਸ਼ ਭੋਲਾ ਦੀ ਕਥਿਤ ਸਾਂਝੀ ਮੁਹਿੰਮ ਨੂੰ ਵੱਡਾ ਧੱਕਾ ਲੱਗਾ ਹੈ।
ਆਉਂਦੇ ਦਿਨਾਂ ਵਿਚ ਡਰੱਗ ਡਾਨ ਜਗਦੀਸ਼ ਭੋਲਾ ਦੇ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸੀ ਆਗੂਆਂ ਨਾਲ ਸੰਬੰਧਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਹੋਰ ਗਰਮਾ-ਗਰਮੀ ਹੋਣ ਦੇ ਸੰਕੇਤ ਹਨ। ਸ਼੍ਰੀ ਮਨਪ੍ਰੀਤ ਸਿੰਘ ਬਾਦਲ ਤੇ ਕਾਂਗਰਸ ਪਾਰਟੀ ਵਿਚਕਾਰ ਹੋਏ ਸਮਝੌਤੇ ਨੂੰ ਵੀ ਇਸੇ ਸਿਆਸਤ ਦੀ ਅਗਲੀ ਕੜੀ ਵਜੋਂ ਦੇਖਿਆ ਜਾ ਰਿਹਾ ਹੈ।

ਸਾਡੀ ਭੁੱਕੀ ਮੁੱਕ ਗਈ, ਬਾਦਲ ਕਹਿੰਦੈ ਵੋਟਾਂ ਨਾਲ ਡੱਬੇ ਭਰ ਦਿਓ

www.sabblok.blogspot.com
ਲੰਬੀ—ਅੱਜ ਪੂਰੇ ਭਾਰਤ ਵਿਚ ਹਰ ਪਾਰਟੀ ਦੇ ਨੇਤਾ ਆਪਣੀ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਲਈ ਇਕ-ਇਕ ਵੋਟਰ ਤੱਕ ਪਹੁੰਚ ਕਰਕੇ ਵੋਟਾਂ ਮੰਗ ਰਹੇ ਹਨ ਉੱਥੇ ਪੰਜਾਬ ਵਿਚ ਅਮਲੀਆਂ ਨੇ ਸਰਕਾਰ ਤੋਂ ਵੱਖਰੀ ਕਿਸਮ ਦੀ ਮੰਗ ਕਰ ਦਿੱਤੀ ਹੈ। ਪੰਜਾਬ ਵਿਚ ਭੁੱਕੀ ਦੇ ਭਾਅ ਅਸਮਾਨੀ ਚੜ੍ਹੇ ਹੋਣ ਕਰਕੇ ਅਮਲੀ ਨਸ਼ੇ ਤੋ ਬਿਨਾਂ ਮਰ ਰਹੇ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਵਿਚ ਪੋਸਤ ਸਸਤੇ ਭਾਅ 'ਤੇ ਦਿੱਤੀ ਜਾਵੇ। ਇਸ ਦੇ ਨਾਲ ਘਰਦਿਆਂ ਵੱਲੋਂ ਮਹਿੰਗੇ ਭਾਅ ਦਾ ਪੋਸਤ ਖਰੀਦ ਕਿ ਨਾ ਦੇ ਸਕਣ 'ਤੇ ਅਮਲੀ ਹੁਣ ਘਰਦਿਆ ਦੇ ਕਠੋਰ ਫੈਸਲੇ ਨੂੰ ਵੇਖਦੇ ਹੋਏ ਆਪਣੇ ਸਰੀਰ ਲਈ ਪੋਸਤ ਦਾ ਨਸ਼ਾ ਪੂਰਾ ਕਰਨ ਲਈ ਹੋਲੀ-ਹੋਲੀ ਰਾਜਸਥਾਨ ਵੱਲ ਕੂਚ ਕਰ ਰਹੇ ਹਨ। ਪੋਸਤ ਦੇ ਭਾਅ ਨੂੰ ਘੱਟ ਕਰਨ ਲਈ ਕਿਲੋ ਤੋਂ ਦੋ ਕਿੱਲੋ ਖੁੱਲ੍ਹਾ ਕਰਨ ਲਈ ਅਮਲੀਆਂ ਦਾ ਇਕ ਇਕੱਠ ਪਿੰਡ ਛਾਪਿਆਂ ਵਾਲੀ ਵਿਖੇ ਮੁੱਖ ਮੰਤਰੀ ਬਾਦਲ ਨੂੰ ਮਿਲਣ ਲਈ ਗਿਆ ਪਰ ਪੁਲਸ ਦੇ ਦਖਲ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਧਰੀਆਂ-ਧਰਾਈਆਂ ਹੀ ਰਹਿ ਗਈਆਂ। ਇਸ ਤੋਂ ਨਿਰਾਸ਼ ਹੋਏ ਦੁਖੀ ਅਮਲੀਆਂ ਨੇ ਆਪਣਾ ਬਿਆਨ ਦਾਗਦੇ ਹੋਏ ਕਿਹਾ ਕਿ ਜੇ ਭੁੱਕੀ ਦਾ ਕੋਈ ਹੱਲ ਨਾ ਕੱਢਿਆਂ ਤਾਂ ਉਹ ਰਾਜਸਥਾਨ ਤੋਂ ਪੰਜਾਬ ਆਉਣ ਵਾਲੇ ਰਸਤੇ ਸੀਲ ਕਰ ਦੇਣਗੇ ਅਤੇ ਜਦੋਂ ਤੱਕ ਪੋਸਤ ਸਸਤਾ ਨਹੀਂ ਹੁੰਦਾ ਉਹ ਪੰਜਾਬ ਵਿਚ ਨਹੀਂ ਆਉਣਗੇ। ਇਹ ਸੱਚ ਹੈ ਕਿ ਪੰਜਾਬ ਦੇ ਅਮਲੀ ਹਰ ਰੋਜ ਰਾਜਸਥਾਨ ਜਾ ਰਹੇ ਹਨ ਅਤੇ ਜੋ ਅਮਲੀ ਕੰਬਾਇਨ ਆਦਿ ਚਲਾ ਲੈਂਦੇ ਹਨ ਉਹ ਕੰਬਾਇਨ ਚਲਾਉਣ ਵਾਲੇ ਮਜ਼ਦੂਰਾਂ ਦੇ ਨਾਲ ਮੱਧ ਪ੍ਰਦੇਸ਼ ਆਦਿ ਜਾ ਰਹੇ ਹਨ। 
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਸ ਵਕਤ ਪੋਸਤ ਦਾ ਭਾਅ 300 ਰੁਪਏ ਪ੍ਰਤੀ 100 ਗ੍ਰਾਮ ਹੋ ਗਿਆ ਹੈ, ਜਦੋਂ ਕਿ ਪੰਜਾਬ ਵਿਚ ਮਜ਼ਦੂਰ ਦੀ ਦਿਹਾੜੀ 200 ਰੁਪਏ ਤੋਂ 250 ਰੁਪਏ ਹੈ ਤੇ ਜੋ ਅਮਲੀ ਹਰ ਰੋਜ 100 ਗ੍ਰਾਮ ਪੋਸਤ ਖਾਂਦੇ ਹਨ, ਉਨ੍ਹਾਂ ਨੂੰ ਪੰਜਾਬ ਵਿਚ ਰਹਿਣਾ ਹੁਣ ਸ਼ਰਾਪ ਵਰਗਾ ਜਾਪਦਾ ਹੈ। 
ਰਾਜਸਥਾਨ ਦੇ ਪਿੰਡ ਮੌਰਜੰਡ ਦੇ ਪਾਲਾ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਪੰਜਾਬ ਤੋਂ ਮਜਦੂਰ ਆਏ ਹਨ ਜਦੋਂ ਕਿ ਹਰ ਸਾਲ ਵਾਂਗ ਸਾਡੇ ਪਿੰਡਾਂ ਦੇ ਮਜਦੂਰ ਪੰਜਾਬ ਵਿਚ ਹਾੜ੍ਹੀ ਵੱਡਣ ਲਈ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਜਦੂਰਾਂ ਦਾ ਹਾਲਤ ਦੇਖ ਕੇ ਕਦੇ ਮਜਦੂਰਾਂ 'ਤੇ ਤਰਸ ਆਉਂਦਾ ਹੈ ਅਤੇ ਕਦੇ ਪੰਜਾਬ ਦੀ ਹਾਲਤ 'ਤੇ। ਇਕ ਸਮਾਂ ਸੀ ਜਦੋਂ ਪੰਜਾਬੀ ਰੋਜੀ-ਰੋਟੀ ਦੀ ਖਾਤਰ ਸਮੁੰਦਰਾਂ ਪਾਰ ਕਮਾਈਆਂ ਕਰਨ ਜਾਂਦੇ ਸਨ ਪਰ ਅੱਜ ਉਹ ਸਿਰਫ ਪੋਸਤ ਖਾਣ ਦੀ ਖਾਤਰ ਨਾਲ ਦੇ ਸੂਬਿਆਂ ਵਿਚ ਆਏ ਹਨ। ਇਹ ਪੰਜਾਬ ਲਈ ਸ਼ਰਮ ਵਾਲੀ ਗੱਲ ਹੈ। ਪੰਜਾਬ ਦੀ ਸੀਮਾ ਦੇ ਨਾਲ ਲੱਗਦੇ ਪਿੰਡ ਹਰੀਪੁਰਾ ਅਤੇ ਮਾਲਾ ਰਾਮਪੁਰਾ ਵਿਖੇ ਬਣੇ ਪੋਸਤ ਦੇ ਠੇਕਿਆ 'ਤੇ ਲੱਗੀ ਭੀੜ ਕਿਸੇ ਮੇਲੇ ਤੋ ਘੱਟ ਨਹੀਂ ਹੈ ਅਤੇ ਇਹ ਭੀੜ ਕੇਵਲ ਪੋਸਤ ਖਰੀਦਣ ਵਾਲਿਆਂ ਦੀ ਹੈ। ਸੱਚ ਹੈ ਪੰਜਾਬ ਹੁਣ ਸੂਰਮਿਆਂ ਦਾ ਪੰਜਾਬ ਨਹੀਂ ਸਗੋਂ ਅਮਲੀਆਂ ਦਾ ਪੰਜਾਬ ਬਣ ਕਿ ਰਹਿ ਗਿਆ ਹੈ।

Saturday, 8 March 2014

ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਇੰਗਲੈਂਡ ਦੇ ਵਫ਼ਦ ਵੱਲੋਂ ਸ਼ਹੀਦੀ ਖੂਹ 'ਤੇ ਸ਼ਰਧਾਂਜਲੀਆਂ ਅਤੇ ਸ਼ਹੀਦੀ ਬੁਰਜ ਖੰਡਰ ਬਣਨ 'ਤੇ ਦੁੱਖ ਦਾ ਪ੍ਰਗਟਾਵਾ

www.sabblok.blogspot.com
ਉਹ ਬੁਰਜ ਜਿਥੇ ਬਾਗ਼ੀ ਫੌਜੀਆਂ ਨੂੰ ਕੈਦ ਕੀਤਾ ਗਿਆ।
ਜਲੰਧਰ, 8 ਮਾਰਚ:      ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਆਈ.ਡਬਲੀਯੂ.ਏ. (ਗ.ਬ.) ਦੇ ਆਗੂਆਂ ਦੀ ਅਗਵਾਈ 'ਚ ਅੱਜ ਸ਼ਹੀਦੀ ਖੂਹ ਅਜਨਾਲਾ ਵਿਖੇ ਪਹੁੰਚ ਕੇ 1857 ਦੇ ਗ਼ਦਰ 'ਚ ਸ਼ਾਨਾਮੱਤੀ ਕੁਰਬਾਨੀ ਕਰਨ ਵਾਲੇ ਬਾਗ਼ੀ ਫੌਜੀਆਂ ਨੂੰ ਫੁੱਲਾਂ ਦੇ ਹਾਰਾਂ ਨਾਲ ਸ਼ਰਧਾਂਜ਼ਲੀ ਦਿੱਤੀ ਅਤੇ ਉਹਨਾਂ ਦੇ ਸੁਪਨਿਆਂ ਦੀ ਜੋਤ ਜਗਦੀ ਰੱਖਣ ਦਾ ਅਹਿਦ ਲਿਆ।
ਇਸ ਵਫ਼ਦ ਦੀ ਅਗਵਾਈ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਟਰੱਸਟੀ ਮੰਗਤ ਰਾਮ ਪਾਸਲਾ, ਡਾ. ਪਰਮਿੰਦਰ, ਗੁਰਮੀਤ ਢੱਡਾ, ਕੁਲਵੰਤ ਸੰਧੂ, ਦੇਵ ਰਾਜ ਨਈਯਰ ਅਤੇ ਆਈ.ਡਬਲੀਯੂ.ਏ. ਦੇ ਇੰਗਲੈਂਡ ਤੋਂ ਆਏ ਵਫ਼ਦ ਦੇ ਆਗੂ ਕੁਲਬੀਰ ਸੰਘੇੜਾ, ਹਰਭਜਨ ਦਰਦੀ, ਸੁਰਿੰਦਰ ਕੌਰ ਕਰ ਰਹੇ ਸਨ।  ਇਸ ਵਫ਼ਦ ਨਾਲ ਮਨਜੀਤ ਕੌਰ ਅਤੇ ਸੁਮਨ ਲਤਾ ਵੀ ਸ਼ਾਮਲ ਸਨ।
ਸ਼ਹੀਦੀ ਖੂਹ ਯਾਦਗਾਰ ਕਮੇਟੀ ਨਾਲ ਭੇਂਟ ਵਾਰਤਾ ਕਰਕੇ ਇਸ ਵਫ਼ਦ ਨੇ ਡਾ. ਸੁਰਿੰਦਰ ਕੋਛੜ, ਅਮਰਜੀਤ ਸਰਕਾਰੀਆ ਅਤੇ ਨਾਇਬ ਸਿੰਘ ਨੂੰ ਇੰਗਲੈਂਡ ਤੋਂ ਇਨ•ਾਂ ਬਾਗ਼ੀਆਂ ਦੀ ਸੂਚੀ ਹਾਸਲ ਕਰਨ ਅਤੇ ਹੋਰ ਲੋੜੀਂਦੀ ਮਦਦ ਦਾ ਭਰੋਸਾ ਦਿੱਤਾ।
ਇਹ ਵਫ਼ਦ ਅਜਨਾਲਾ ਦੀ ਉਹ ਪੁਰਾਣੀ ਤਹਿਸੀਲ ਵੇਖਣ ਵੀ ਗਿਆ ਜਿਸ ਗੁੰਬਦ ਵਿੱਚ ਬਾਗ਼ੀ ਫੌਜੀਆਂ ਨੂੰ ਭੁੱਖਣ ਭਾਣੇ ਰੱਖਕੇ, ਕੁੱਟਮਾਰ ਕਰਕੇ ਅਧਮੋਇਆਂ ਕਰਕੇ ਰੱਖਿਆ ਸੀ ਅਤੇ ਜਿਥੋਂ ਧੂਹਕੇ ਸ਼ਹੀਦੀ ਖੂਹ 'ਚ ਸੁੱਟਿਆ ਸੀ।
ਵਾਪਸ ਆ ਕੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕਮੇਟੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਭਾਵੇਂ ਉਸ ਬੁਰਜ ਨੂੰ ਪੁਰਾਤਤਵ ਵਿਭਾਗ ਨੇ ਕਦੋਂ ਦਾ ਆਪਣੇ ਅਧਿਕਾਰ ਖੇਤਰ 'ਚ ਲਏ ਸੱਤ ਵਰੇ• ਬੀਤ ਚੁੱਕੇ ਹਨ ਪਰ ਇਹ ਕੌਮੀ ਸਮਾਰਕ ਪੂਰੀ ਤਰ•ਾਂ ਖੰਡਰ ਬਣਕੇ ਰਹਿ ਗਈ ਹੈ।

ਕੌਮਾਂਤਰੀ ਔਰਤ ਦਿਹਾੜੇ 'ਤੇ 'ਮਿਊਜ਼ਿਅਮ' ਨਾਟਕ ਨੇ ਦਿੱਤਾ ਔਰਤ ਮੁਕਤੀ ਦਾ ਹੋਕਾ

www.sabblok.blogspot.com

'ਮਿਊਜ਼ਿਅਮ' ਨਾਟਕ ਯੁਵਾ ਥੀਏਟਰ ਜਲੰਧਰ ਦੀ ਪੇਸ਼ਕਸ ਜਿਸ ਨੂੰ ਵਿਸ਼ੇਸ਼ ਤੌਰ 'ਤੇ ਕੌਮਾਂਤਰੀ ਔਰਤ ਦਿਹਾੜੇ ਦੇ ਮੌਕੇ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਮਿਲਕੇ ਪੀਪਲਜ਼ ਵਾਇਸ ਦੇ ਸਹਿਯੋਗ ਨਾਲ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੇਸ਼ ਕੀਤਾ ਗਿਆ।
ਇਸ ਨਾਟਕ ਦੇ ਲੇਖਕ ਮੁੰਬਈ ਦੇ ਸੁਮੇਧ ਅਤੇ ਰਸਿਕਾ ਹਨ ਅਤੇ ਇਸਨੂੰ ਨਿਰਦੇਸ਼ਿਤ ਕੀਤਾ ਯੁਵਾ ਥੀਏਟਰ ਦੇ ਨਿਰਦੇਸ਼ਕ ਡਾ. ਅੰਕੁਰ ਸ਼ਰਮਾ ਨੇ।  ਇਹ ਨਾਟਕ ਵਿਸ਼ੇਸ਼ ਤੌਰ 'ਤੇ ਇਕ ਰੰਗ-ਕਰਮੀ ਦੀ ਪ੍ਰਤੀਕਿਰਿਆ ਹੈ ਸਾਡੇ ਸਮਾਜ ਵਿੱਚ ਔਰਤਾਂ ਦੇ ਵਿਰੁੱਧ ਲਗਾਤਾਰ ਵਧਦੇ ਅਤਿਆਚਾਰ ਤੇ ਅਪਰਾਧ ਦੇ ਵਿਰੁੱਧ।  ਇਸ ਵਿੱਚ ਤਿੰਨ ਔਰਤ ਅਭਿਨੇਤਰੀਆਂ ਬਾਰਾਂ ਅਲੱਗ-ਅਲੱਗ ਇਸਤਰੀਆਂ ਨਾਂਲ ਦਰਸ਼ਕਾਂ ਨੂੰ ਜਾਣੂ ਕਰਵਾਉਂਦਿਆਂ ਹਨ।  ਇਹ ਬਾਰਾਂ ਇਸਤਰੀਆਂ ਸਮੇਂ ਸਮੇਂ ਲਿਖੇ ਗ੍ਰੰਥਾਂ ਦੀਆਂ ਨਾਇਕਾਵਾਂ ਤੋਂ ਲੈ ਕੇ ਵਰਤਮਾਨ ਸਮੇਂ ਵਿੱਚ ਸ਼ੋਸ਼ਣ ਅਤੇ ਹਿੰਸਾ ਦੀਆਂ ਸ਼ਿਕਾਰ ਇਸਤਰੀਆਂ ਹਨ।  ਨਾਟਕ ਬਹੁਤ ਹੀ ਮਨੋਰੰਜਕ ਪਰ ਸਟੀਕ ਪੇਸ਼ਕਾਰੀ 'ਚ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ ਕਿ ਕਿਸ ਤਰ•ਾਂ ਸਾਡੇ ਸਮਾਜਿਕ ਢਾਂਚੇ ਦੀ ਬਣਤਰ ਔਰਤ ਦੀ ਹੋਂਦ ਖੁਦਮੁਖ਼ਤਾਰੀ, ਸਵੈਮਾਣ ਨੂੰ ਹਮੇਸ਼ਾਂ ਦਬਾਕੇ ਰੱਖਦੀ ਹੈ।
ਨਾਲ ਹੀ ਨਾਲ ਨਾਟਕ ਕਰਾਰੀ ਚੋਟ ਕਰਦਾ ਹੈ ਕਿ ਅਜੋਕੇ ਸਮਾਜਕ ਪ੍ਰਬੰਧ ਅੰਦਰ ਔਰਤ ਨੂੰ ਇੱਕ ਬਾਜ਼ਾਰ ਦੀ ਵਸਤੂ ਬਣਾ ਧਰਿਆ ਹੈ।  ਚਰਮਸੀਮਾ 'ਤੇ ਪਹੁੰਚਕੇ ਨਾਟਕ ਸੁਨੇਹਾ ਦਿੰਦਾ ਹੈ ਕਿ 'ਬਸ ਹੁਣ ਹੋਰ ਨਹੀਂ', ਔਰਤ ਕੋਈ ਮਿਊਜ਼ੀਅਮ 'ਚ ਰੱਖੀ ਜਾਣ ਵਾਲੀ ਵਸਤੂ ਨਹੀਂ।
ਨਾਟਕ ਸੂਖ਼ਮਤਾ ਭਰੇ ਕਲਾਤਮਕ ਅੰਦਾਜ਼ 'ਚ ਔਰਤਾਂ ਉਪਰ ਢਾਹੀ ਜਾ ਰਹੀ ਬਹੁ-ਵੰਨਗੀ ਹਿੰਸਾ, ਆਰਥਕ, ਸਮਾਜਕ, ਮਾਨਸਿਕ ਲੁੱਟ-ਖਸੁੱਟ ਦੇ ਅਸਲ ਕਾਰਨਾਂ ਤੋਂ ਸੂਖ਼ਮ ਅਤੇ ਕਲਾਤਮਈ ਅੰਦਾਜ਼ 'ਚ ਪਰਦਾ ਚੁੱਕਦਾ ਹੈ।
ਨਾਟਕ ਵਿਚ ਖੂਬਸੁਰਤ ਅਦਾਕਾਰੀ ਨਿਭਾਈ ਅੰਜਲੀ ਮਿਸ਼ਰਾ, ਮਨਦੀਪ ਕੌਰ, ਹਿਨਾ ਸ਼ਰਮਾ, ਹਰੀਸ਼ ਡੋਗਰਾ ਅਤੇ ਅੰਕੁਰ ਸ਼ਰਮਾ ਨੇ।  ਸਮੂਹ-ਗਾਇਨ ਅਤੇ ਸੰਗੀਤ ਵਿੱਚ ਇਨ•ਾਂ ਦਾ ਸਾਥ ਦਿੱਤਾ ਅੰਕੁਰ ਸ਼ਰਮਾ, ਹਰੀਸ਼ ਡੋਗਰਾ, ਵਿਸ਼ੇਸ਼ ਅਰੋੜਾ, ਵਿਕਾਸ ਸਭਰਵਾਲ, ਮਨਪ੍ਰੀਤ, ਧਰੁਵ ਅਤੇ ਕਰਨ ਬਿਸ਼ਤ ਨੇ।  ਰੌਸ਼ਨੀ ਦੇ ਬਾਖ਼ੂਬ ਪ੍ਰਭਾਵ ਸਿਰਜੇ ਹਰਜੀਤ ਸਿੰਘ ਨੇ। 
ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।  ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕੌਮਾਂਤਰੀ ਔਰਤ ਦਿਹਾੜੇ 'ਤੇ ਗ਼ਦਰੀ ਇਤਿਹਾਸ ਤੋਂ ਰੌਸ਼ਨੀ ਲੈ ਕੇ ਔਰਤਾਂ ਅਤੇ ਮਰਦਾਂ ਨੂੰ ਮੋਢੇ ਸੰਗ ਮੋਢਾ ਜੋੜਕੇ ਗੁਲਾਮੀ ਦੀਆਂ ਜੰਜੀਰਾਂ ਤੋੜਕੇ ਔਰਤ ਦੇ ਸਤਿਕਾਰ ਵਾਲਾ ਸਮਾਜ ਸਿਰਜਣ ਦਾ ਸੱਦਾ ਦਿੱਤਾ।
ਇਸ ਮੌਕੇ ਮੀਤ ਪ੍ਰਧਾਨ ਅਜਮੇਰ ਸਿੰਘ, ਕਮੇਟੀ ਮੈਂਬਰ ਕੁਲਬੀਰ ਸਿੰਘ ਸੰਘੇੜਾ, ਸੁਰਿੰਦਰ ਕੌਰ ਸੰਘੇੜਾ, ਸੀਤਲ ਸਿੰਘ ਸੰਘਾ, ਦੇਵਰਾਜ ਨਈਅਰ ਤੋਂ ਇਲਾਵਾ ਸ਼ਹਿਰ ਦੀਆਂ ਅਹਿਮ ਸਖ਼ਸ਼ੀਅਤਾਂ ਹਾਜ਼ਰ ਸਨ।

ਵਿਧਾਨ ਸਭਾ ਦਾ ਘਿਰਾਓ ਕਰਨ ਜਾਂਦੇ ਏੇਡਿਡ ਅਧਿਆਪਕਾਂ ਨੂੰ ਪੁਲਿਸ ਨੇ ਰੋਕਿਆ

www.sabblok.blogspot.com
ਏਡਿਡ ਸਕੂਲਾਂ ਦੇ ਅਧਿਆਪਕਾਂ ਸਰਕਾਰੀ ਸਕੂਲਾਂ ਵਿਚ ਰਲੇਵੇ ਨੂੰ ਲੈ ਕੇ ਵਿਧਾਨ ਸਭਾ ਵੱਲ ਮਾਰਚ ਕਰਨ ਮੌਕੇ ਪੁਲਿਸ ਨਾਲ ਝੜਪਦੇ ਹੋਏ।

ਚੰਡੀਗੜ੍ਹ ਪੁਲਿਸ ਵਲੋਂ ਸੂਬਾਈ ਲੀਡਰਸ਼ਿਪ ਗ੍ਰਿਫਤਾਰ ਕਰਨ ਉਪਰੰਤ ਰਿਹਾਅ
ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਅਧਿਆਪਕ ਹੋਏ ਸ਼ਾਤ

ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਨੇ ਸੂਬਾ ਸਰਕਾਰ ਵਲੋਂ ਏਡਿਡ ਸਕੂਲਾਂ ਦੇ ਸਟਾਫ ਦਾ ਸਰਕਾਰੀ ਸਕੂਲਾਂ ਵਿਚ ਰਲੇਵਾਂ ਨਾ ਕਰਨ ਦੇ ਰੋਸ ਸ਼ੁਕਰਵਾਰ ਨੂੰ ਪੰਜਾਬ ਵਿਧਾਨ ਸਭਾ ਨੂੰ ਘੇਰਨ ਦਾ ਪ੍ਰ੍ਰੋਗਰਾਮ ਉਲੀਕਿਆ ਸੀ।ਜਿਸ ਲਈ ਪੰਜਾਬ ਦੇ ਸੈਂਕੜੇ ਅਧਿਆਪਕ ਚੰਡੀਗੜ੍ਹ ਦੇ ਸੈਕਟਰ 17 ਵਿਚ ਇਕੱਤਰ ਹੋਣੇ ਸ਼ੁਰੂ ਹੋਏ ਤਾਂ ਚੰਡੀਗੜ੍ਹ ਪੁਲਿਸ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਸ.ਗੁਰਚਰਨ ਸਿੰਘ ਚਾਹਲ ਤੇ ਸੂਬਾ ਸਕੱਤਰ ਐਨ.ਐਨ.ਸੈਣੀ ਸਮੇਤ ਦੋ ਹੋਰ ਸੂਬਾਈ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ।ਜਿਸ ਉਪਰੰਤ ਯੂਨੀਅਨ ਦੀ ਬਾਕੀ ਲੀਡਰਸ਼ਿਪ ਨੇ ਸ.ਜਗਦੀਸ਼ ਸਿੰਘ ਅੰਮ੍ਰਿਤਸਰ ਦੀ ਅਗਵਾਈ ਵਿਚ ਸਥਿਤੀ ਸੰਭਾਲਦੇ ਹੋਏ ਰੈਲੀ ਗਰਾਊਂਡ ਸੈਕਟਰ 25 ਵਿਖੇ ਅਧਿਆਪਕਾਂ ਇਕੱਠਾ ਕਰ ਲਿਆ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਯੂਨੀਅਨ ਦੇ  ਪ੍ਰੈਸ ਸਕੱਤਰ  ਦਵਿੰਦਰ ਕੁਮਾਰ  ਨੇ ਦੱਸਿਆ ਕਿ ਪੰਜਾਬ ਭਰ ਤੋਂ ਆਏ ਅਧਿਆਪਕਾਂ ਜਿਹਨਾਂ ਵਿਚ ਵੱਡੀ ਗਿਣਤੀ ਵਿਚ ਔਰਤ ਅਧਿਆਪਕਾਂ ਵੀ ਸ਼ਾਮਿਲ ਸਨ ਨੇ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਯੂਨੀਅਨ ਲੀਡਰਸ਼ਿਪ ਨੂੰ ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਗ੍ਰਿਫਤਾਰ ਕਰਨ ਤੋਂ ਭੜਕੇ ਅਧਿਆਪਕਾਂ ਨੇ ਜਦੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਅਧਿਆਪਕਾਂ ਨੂੰ ਬੈਰੀਗੇਡ ਲਗਾ ਕੇ ਰੋਕ ਲਿਆ ਅਤੇ ਅਧਿਆਪਕਾਂ ਨੇ ਸੜਕ ਤੇ ਹੀ ਧਰਨਾ ਦੇ ਦਿੱਤਾ ਅਤੇ ਟ੍ਰੈਫਿਕ ਜਾਮ ਕਰ ਦਿੱਤੀ।ਯੂਨੀਅਨ ਆਗੂ ਇਸ ਗੱਲ ਤੇ ਅੜੇ ਹੋਏ ਸਨ ਕਿ ਚੰਗੀਗੜ੍ਹ ਪ੍ਰਸ਼ਾਸ਼ਨ ਉਹਨਾਂ ਦੀ ਸਟੇਟ ਲੀਡਰਸ਼ਿਪ ਨੂੰ ਤੁਰੰਤ ਰਿਹਾਅ ਕਰਕੇ ਰੈਲੀ ਵਾਲੀ ਥਾਂ ਤੇ ਲੈ ਕੇ ਆਏ ਅਤੇ ਯੂਨੀਅਨ ਦੀ ਮੁਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਵਾਏ।ਜਦੋਂ ਅਧਿਆਪਕਾਂ ਨੇ ਆਪਣਾ ਰੋਸ ਜਤਾਉਂਦੇ ਹੋਏ ਪੁਲਿਸ ਦੇ ਬੈਰੀਗੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਤੁਰੰਤ ਸੂਬਾ ਪ੍ਰਧਾਨ ਸ.ਗੁਰਚਰਨ ਸਿੰਘ ਚਾਹਲ,ਸੂਬਾ ਸਕੱਤਰ ਐਨ.ਐਨ.ਸੈਣੀ, ਸੂਬਾ ਵਿੱਤ ਸਕੱਤਰ ਕੁਲਵਰਨ ਸਿੰਘ ਅਤੇ ਸਕੱਤਰ ਡਾ.ਗੁਰਮੀਤ ਸਿੰਘ ਨੂੰ ਰਿਹਾਅ ਕਰਕੇ ਰੈਲੀ ਵਾਲੀ ਥਾਂ ਸੈਕਟਰ 25 ਲੈ ਆਂਦਾ ਜਿਥੇ ਫਿਰ ਪੁਲਿਸ ਅਧਿਕਾਰੀਆਂ ਨੇ ਯੂਨੀਅਨ ਦੇ ਪੰਜ ਮੈਂਬਰੀ ਵਫਦ ਦੀ ਮੁਖ ਮੰਤਰੀ ਨਾਲ ਮੀਟਿੰਗ ਕਰਵਾਈ।ਇਸ ਮੀਟਿੰਗ ਵਿਚ ਮੁਖ ਮੰਤਰੀ ਨੇ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਸਮੱਸਿਆਵਾਂ ਹੱਲ ਕਰਨ ਲਈ ਆਪਣੇ ਪ੍ਰਿੰਸੀਪਲ ਸਕੱਤਰ ਐਸ.ਕੇ. ਸੰਧੂ ਦੀ ਡਿਊਟੀ ਲਗਾਈ ਕਿ ਉਹ ਯੂਨੀਅਨ ਦੀ ਪੰਜਾਬ ਸਰਕਾਰ ਨਾਲ ਪੈਨਲ ਮੀਟਿੰਗ ਦਾ ਪ੍ਰਬੰਧ ਕਰਨ।ਪ੍ਰਮੁੱਖ ਸਕੱਤਰ ਨੇ ਯੂਨੀਅਨ ਆਗੂਆਂ ਨੂੰ ਸੋਮਵਾਰ ਨੂੰ ਚੰਡੀਗੜ੍ਹ ਬੁਲਾਇਆ ਹੈ।ਉਧਰ ਯੂਨੀਅਨ ਨੇ ਅਗਲੀ ਰਣਨੀਤੀ ਬਣਾਉਣ ਲਈ ਮੰਗਲਵਾਰ ਨੂੰ ਸੂਬਾ ਐਕਸ਼ਨ ਕਮੇਟੀ ਦੀ ਮੀਟਿੰਗ ਵੀ ਜਲੰਧਰ ਵਿਖੇ ਸੱਦ ਲਈ ਹੈ।ਰੈਲੀ ਦੇ ਇਕੱਠ ਨੂੰ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ,ਸੂਬਾ ਸਕੱਤਰ ਐਨ.ਐਨ.ਸੈਣੀ, ਰਾਜ ਕੁਮਾਰ ਮਿਸ਼ਰਾ ਅੰਮ੍ਰਿਤਸਰ, ਅਜੇ ਚੌਹਾਨ, ਰਾਜਿੰਦਰ ਸ਼ਰਮਾ ਪ੍ਰਧਾਨ ਨਵਾਂਸ਼ਹਿਰ,ਜਗਮੋਹਨ ਕੁਮਾਰ ਪਟਿਆਲਾ, ਅਨਿਲ ਭਾਰਤੀ ਪਟਿਆਲਾ, ਗੁਰਮੀਤ ਸਿੰਘ ਲੁਧਿਆਣਾ,ਰੁਪਿੰਦਰ ਸਿੰਘ ਹੁਸ਼ਿਆਰਪੁਰ, ਅਰਵਿੰਦ ਬੈਂਸ ਜਲੰਧਰ,ਗਣੇਸ਼ ਦੱਤ ਗੁਰਦਾਸਪੁਰ, ਸ਼ਰਨਜੀਤ ਸਿੰਘ ਪ੍ਰਧਾਨ ਮੁਹਾਲੀ, ,ਯਾਦਵਿੰਦਰ ਕੁਮਾਰ ਕੁਰਾਲੀ, ਦਲਜੀਤ ਸਿੰਘ ਖਰੜ,ਰਣਜੀਤ ਸਿੰਘ ਅਨੰਦਪੁਰ ਸਾਹਿਬ,ਰਾਜਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਭੁੱਲਰ ਰੋਪੜ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

Friday, 7 March 2014

ਅਹਿਮਦਾਬਾਦ 'ਚ ਅੱਜ ਫਿਰ ਮੋਦੀ ਦੇ ਖਿਲਾਫ ਤਾਲ ਠੋਕਣਗੇ ਅਰਵਿੰਦ

www.sabblok.blogspot.com
ਨਵੀਂ ਦਿੱਲੀ, 8 ਮਾਰਚ (ਏਜੰਸੀ) - ਅੱਜ ਮਹਿਲਾ ਦਿਵਸ 'ਤੇ ਭਾਜਪਾ ਦੇ ਪੀਐਮ ਉਮੀਦਵਾਰ ਨਰਿੰਦਰ ਮੋਦੀ ਦਿੱਲੀ 'ਚ ਹਨ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਮੋਦੀ ਦੇ ਗੜ੍ਹ ਗੁਜਰਾਤ 'ਚ ਹਨ। ਅੱਜ ਕੇਜਰੀਵਾਲ ਮੋਦੀ ਦੇ ਗੜ੍ਹ ਤੋਂ ਮੋਦੀ ਦੇ ਖਿਲਾਫ ਤਾਲ ਠੋਕਣਗੇ। ਅੱਜ ਅਹਿਮਦਾਬਾਦ 'ਚ ਕੇਜਰੀਵਾਲ ਦੀ ਰੈਲੀ ਹੈ। ਇਸਤੋਂ ਪਹਿਲਾਂ ਕੇਜਰੀਵਾਲ ਰੋਡ ਸ਼ੋਅ ਕਰਨਗੇ ਤੇ ਜਗ੍ਹਾ - ਜਗ੍ਹਾ ਸਭਾਵਾਂ ਕਰਨਗੇ। ਅਹਿਮਦਾਬਾਦ ਦੀ ਇਸ ਰੈਲੀ 'ਚ ਕੇਜਰੀਵਾਲ ਦੇ ਨਿਸ਼ਾਨੇ 'ਤੇ ਪੂਰੀ ਤਰ੍ਹਾਂ ਨਾਲ ਨਰਿੰਦਰ ਮੋਦੀ ਹੋਣਗੇ। ਪਿਛਲੇ 3 ਦਿਨਾਂ ਤੋਂ ਕੇਜਰੀਵਾਲ ਗੁਜਰਾਤ ਦੇ ਦੌਰੇ 'ਤੇ ਹਨ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਮੋਦੀ ਦੇ ਵਿਕਾਸ ਦੀ ਪੋਲ ਖੋਲ੍ਹਣ ਆਏ ਹਨ। ਕੇਜਰੀਵਾਲ ਦਾ ਕਹਿਣਾ ਹੈ ਕਿ ਗੁਜਰਾਤ 'ਚ ਅੰਬਾਨੀ - ਅਦਾਨੀ ਦਾ ਵਿਕਾਸ ਹੋਇਆ, ਆਮ ਆਦਮੀ ਦਾ ਨਹੀਂ। ਇਸ ਨੂੰ ਲੈ ਕੇ ਕੱਲ੍ਹ ਕੇਜਰੀਵਾਲ ਨੇ ਮੋਦੀ ਤੋਂ 16 ਸਵਾਲ ਵੀ ਪੁੱਛੇ ਸਨ ਤੇ ਉਨ੍ਹਾਂ ਨਾਲ ਮੁਲਾਕਾਤ ਲਈ ਵੀ ਨਿਕਲੇ ਸਨ ਪਰ ਮੋਦੀ ਨੇ ਮਿਲਣ ਦਾ ਵਕਤ ਨਹੀਂ ਦਿੱਤਾ।

ਵਿਚਾਰ-ਚਰਚਾ 'ਚ ਬੁੱਧੀਜੀਵੀਆਂ ਵੱਲੋਂ ਅਜਨਾਲਾ ਖੂਹ ਦੇ ਸ਼ਹੀਦਾਂ ਦੀ ਤੌਹੀਨ ਕਰਨ ਦੀ ਤਿੱਖੀ ਆਲੋਚਨਾ

www.sabblok.blogspot.com
ਉਪਰ: ਅਮੋਲਕ ਸਿੰਘ, ਚਰੰਜੀ ਲਾਲ, ਸੁਰਿੰਦਰ ਕੋਛੜ, ਪ੍ਰੋ. ਜਗਮੋਹਣ, ਅਮਰਜੀਤ ਸਰਕਾਰੀਆ ਅਤੇ ਭੁਪਿੰਦਰ ਸੰਧੂ
ਵਿਚਕਾਰ: ਪ੍ਰਧਾਨਗੀ ਮੰਡਲ: ਪ੍ਰੋ. ਜਗਮੋਹਣ, ਡਾ. ਰਘਬੀਰ ਕੌਰ, ਦਰਬਾਰਾ ਸਿੰਘ ਢਿੱਲੋਂ, ਸੁਰਿੰਦਰ ਕੋਛੜ, ਅਮਰਜੀਤ ਸਰਕਾਰੀਆ, ਮੰਚ ਸੰਚਾਲਕ ਅਮੋਲਕ ਸਿੰਘ
ਹੇਠਾਂ: ਹਾਜ਼ਰ ਬੁੱਧੀਜੀਵੀ
ਜਲੰਧਰ, ਮਾਰਚ:      ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੁਲਾਵੇ 'ਤੇ ਜੁੜੇ ਪੰਜਾਬ ਦੇ ਚੋਟੀ ਦੇ ਇਤਿਹਾਸਕਾਰਾਂ, ਖੋਜ਼ਕਾਰਾਂ, ਬੁੱਧੀਜੀਵੀਆਂ, ਜਮਹੂਰੀਅਤ ਪਸੰਦ, ਲੋਕ-ਪੱਖੀ ਸਖਸ਼ੀਅਤਾਂ ਅਤੇ ਗ਼ਦਰੀ ਦੇਸ਼ ਭਗਤਾਂ ਦੇ ਵਾਰਸਾਂ ਨੇ ਅੱਜ ਕਾਲ਼ਿਆਂ ਵਾਲਾ ਖੂਹ ਕਰਕੇ ਜਾਣੇ ਜਾਂਦੇ ਰਹੇ ਸ਼ਹੀਦੀ ਖੂਹ ਅਜਨਾਲਾ ਨਾਲ ਜੁੜੇ ਬਾਗ਼ੀ ਫੌਜੀਆਂ ਤੇ 1857 'ਚ ਵਾਪਰੇ ਖ਼ੂਨੀ ਸਾਕੇ ਨਾਲ ਸਬੰਧਤ ਅਨੇਕਾਂ ਪੱਖਾਂ ਉਪਰ ਇਤਿਹਾਸਕ ਤੱਥਾਂ ਦੀ ਰੌਸ਼ਨੀ 'ਚ ਵਿਚਾਰ-ਚਰਚਾ ਸੰਮੇਲਨ ਕੀਤਾ।  ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਅਤੇ ਇਤਿਹਾਸਕ ਤੱਥਾਂ ਨੂੰ ਤੋੜਨ ਮਰੋੜਨ 'ਚ ਗਲਤਾਨ, ਸ਼ਹੀਦਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਸਚਾਈ ਦੇ ਦਰਪਣ ਅੱਗੇ ਬੇ-ਪਰਦ ਕੀਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸ਼ਹੀਦੀ ਖੂਹ ਅਜਨਾਲਾ ਨਾਲ ਜੁੜੇ ਇਤਿਹਾਸਕਾਰ, ਖੋਜ਼ਕਾਰ ਡਾ. ਸੁਰਿੰਦਰ ਕੋਛੜ, ਗੁਰਦੁਆਰਾ ਸ਼ਹੀਦ ਗੰਜ-ਸ਼ਹੀਦਾਂ ਵਾਲਾ ਖੂਹ ਪ੍ਰਬੰਧਕ ਕਮੇਟੀ ਅਜਨਾਲਾ ਦੇ ਪ੍ਰਧਾਨ ਅਮਰਜੀਤ ਸਰਕਾਰੀਆ ਅਤੇ ਪ੍ਰੋ. ਜਗਮੋਹਣ ਸਿੰਘ ਦੀ ਪ੍ਰਧਾਨਗੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਮੰਚ ਸੰਚਾਲਨ 'ਚ ਹੋਈ ਇਸ ਵਿਚਾਰ-ਚਰਚਾ ਦਾ ਆਗਾਜ਼, ਸ਼ਹੀਦੀ ਖੂਹ ਅਜਨਾਲਾ 'ਚ ਸ਼ਹੀਦ ਕੀਤੇ 1857 ਦੇ ਬਾਗ਼ੀ ਫੌਜੀਆਂ ਨੂੰ ਕੌਮ ਦਾ ਮਾਣਮੱਤਾ ਸਰਮਾਇਆ ਕਰਾਰ ਦਿੰਦਿਆਂ ਖੜ•ੇ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਨਾਲ ਹੋਇਆ।
ਮੰਚ ਸੰਚਾਲਕ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਚਾਰ-ਚਰਚਾ ਦਾ ਉਦੇਸ਼ ਬਿਆਨਦੇ ਹੋਏ ਕਿਹਾ ਕਿ ਸ਼ਹੀਦੀ ਖੂਹ 'ਚੋਂ ਮਿਲੀਆਂ ਅਸਥੀਆਂ, ਵਿਰਾਸਤੀ ਵਸਤਾਂ ਅਤੇ ਇਸਦੇ ਇਤਿਹਾਸ ਨੂੰ ਸੰਭਾਲਣ ਅਤੇ ਸ਼ਹੀਦੀ ਸਾਕੇ ਦੀ ਸਨਮਾਨਯੋਗ ਇਤਿਹਾਸਕਾਰੀ ਅਤੇ ਪੇਸ਼ਕਾਰੀ ਲਈ ਬੁੱਧੀਜੀਵੀ ਵਰਗ ਨੂੰ ਮੈਦਾਨ 'ਚ ਨਿਤਰਨ ਦਾ ਸੱਦਾ ਦੇਣਾ ਹੈ, ਤਾਂ ਜੋ ਕੂੜ-ਪ੍ਰਚਾਰ ਦਾ ਮੂੰਹ ਬੋਲਦੀਆਂ ਹਕੀਕਤਾਂ ਦੇ ਜ਼ੋਰ ਮੂੰਹ ਤੋੜ ਜਵਾਬ ਦਿੱਤਾ ਜਾਏ।
ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ 1857 'ਚ ਮੀਆਂ ਮੀਰ ਛਾਉਣੀ ਦੇ ਦੇਸ਼ ਭਗਤ ਸੈਨਿਕਾਂ ਨਾਲ ਵਾਪਰੀ ਲਹੂ ਭਿੱਜੀ ਦਾਸਤਾਨ ਦਾ ਜ਼ਿਕਰ ਕੀਤਾ।
ਚਰੰਜੀ ਲਾਲ ਨੇ ਕਿਹਾ ਕਿ ਪੌਣੀ ਸਦੀ ਤੋਂ ਲੰਮੀਆਂ ਤਾਣਕੇ ਘੁਰਾੜੇ ਮਾਰਨ ਵਾਲਿਆਂ ਦਾ ਸੁਰਿੰਦਰ ਕੋਛੜ ਅਤੇ ਅਮਰਜੀਤ ਸਰਕਾਰੀਆ ਵਰਗੇ ਸ਼ਹੀਦਾਂ ਦੇ ਵਾਰਸਾਂ ਨੇ ਜਦੋਂ ਅਸਥੀਆਂ ਦੀ ਖੋਜ ਕਰਕੇ, ਖੂਹ ਨਾਲ ਜੁੜੀ ਸਾਰੀ ਕਹਾਣੀ ਤੋਂ ਪਰਦਾ ਚੁੱਕ ਦਿੱਤਾ ਤਾਂ ਆਪਣੇ ਆਪ ਨੂੰ ਇੱਕ ਫ਼ਿਰਕੇ ਦੇ ਵਾਰਸ ਦੱਸਣ ਵਾਲੇ ਕੁੱਝ ਮੁਖੀਆਂ ਦੀ ਨੀਂਦ ਕਿਉਂ ਹਰਾਮ ਹੋ ਗਈ।  ਉਹਨਾਂ ਜਵਾਬ ਮੰਗਿਆ ਕਿ ਭਾਰਤ ਨੂੰ ਗ਼ੁਲਾਮ ਬਣਾਉਣ ਵਾਲੇ ਬਰਤਾਨਵੀ ਸਾਮਰਾਜ ਖਿਲਾਫ਼ ਬਗ਼ਾਵਤ ਕਰਨ ਵਾਲੇ ਨਿਹੱਥੇ ਫੌਜੀਆਂ ਨੂੰ ਸਿਰਫ਼ ਇਸ ਕਰਕੇ ਸ਼ਹੀਦ ਪ੍ਰਵਾਨ ਕਰਨ ਤੋਂ ਨਾਬਰ ਹੋਣਾ ਕਿ ਉਹ ਪੂਰਬੀਏ ਸਨ, ਇਹ ਆਪਣੇ ਆਪ 'ਚ ਹੀ ਸਿੱਖ ਇਤਿਹਾਸ ਦੀਆਂ ਅਮੀਰ ਪਰੰਪਰਾਵਾਂ ਦੀ ਤੌਹੀਨ ਕਰਨਾ ਹੈ।
ਨਾਮਵਰ ਇਤਿਹਾਸਕਾਰ ਅਤੇ ਖੋਜ਼ਕਾਰ ਸੁਰਿੰਦਰ ਕੋਛੜ ਨੇ ਵਰਿ•ਆਂ ਲੰਮੀ ਸਖ਼ਤ ਘਾਲਣਾ ਉਪਰੰਤ 1857 ਦੇ ਬਾਗ਼ੀ ਸੈਨਿਕ ਸ਼ਹੀਦਾਂ ਦਾ ਇਤਿਹਾਸ ਸਾਹਮਣੇ ਲਿਆਉਣ ਦੀ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਇਤਿਹਾਸ ਦੇ ਮੱਥੇ 'ਤੇ ਅੰਗਰੇਜ਼ਾਂ ਵੱਲੋਂ ਲਾਇਆ ਕਾਲ਼ਿਆਂ ਵਾਲੇ ਖੂਹ ਦਾ ਟਿੱਕਾ ਸਦਾ ਲਈ ਮਿਟਾਉਣਾ ਸਾਡਾ ਸਰਵ ਸਾਂਝਾ ਕਾਰਜ਼ ਹੈ।  
ਉਹਨਾਂ ਦੱਸਿਆ ਕਿ ਅਸੀਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਪ੍ਰਸਾਸ਼ਨ ਦੇ ਉਪਰੋਂ ਲੈ ਕੇ ਹੇਠਾਂ ਤੱਕ ਪਹੁੰਚ ਕਰਨ ਦੀ ਕੋਈ ਕਸਰ ਨਹੀਂ ਛੱਡੀ ਸੀ।  ਕਿਸੇ ਨੇ ਸਾਡੀ ਬਾਂਹ ਨਹੀਂ ਫੜੀ।  ਜਦੋਂ ਹੁਣ ਸੱਚ ਸਾਹਮਣੇ ਆ ਗਿਆ ਤਾਂ ਉਲਟਾ ਭੰਡੀ ਪ੍ਰਚਾਰ ਆਰੰਭ ਦਿੱਤਾ।  ਇਤਿਹਾਸ ਤੋਂ ਹੀ ਪਾਸਾ ਵੱਟ ਲਿਆ।  ਉਹਨਾਂ ਕਿਹਾ ਲੋਕ ਬਹੁਤ ਮਹਾਨ ਹੁੰਦੇ ਹਨ।  ਸਾਡੀ ਸਾਰੀ ਟੇਕ ਲੋਕਾਂ ਉਪਰ ਹੈ।  ਧਾਰਮਕ ਮੁਖੀਆਂ ਦਾ ਪਵਿੱਤਰ ਕਾਰਜ਼ ਤਾਂ ਸਾਂਝੀਵਾਲਤਾ ਦਾ ਸੁਨੇਹਾ ਦੇਣਾ ਹੁੰਦਾ ਹੈ ਨਾ ਕਿ ਜਾਤ-ਪਾਤ, ਫ਼ਿਰਕੇ, ਇਲਾਕੇ ਦੇ ਆਧਾਰ 'ਤੇ ਵਿਤਕਰਾ ਕਰਨਾ ਅਤੇ ਕਿਸੇ ਕੁਰਬਾਨੀ ਨੂੰ ਰੱਦ ਕਰਨਾ।  ਉਹਨਾਂ ਕਿਹਾ ਕਿ ਹੁਣ ਕਿਸੇ ਵੀ ਕੀਮਤ 'ਤੇ ਅਸੀਂ ਕਿਸੇ ਨੂੰ ਸਰਕਾਰੀ ਜਾਂ ਸੌੜੇ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਸ਼ਹੀਦਾਂ ਦੀ ਧਰੋਹਰ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦੇਵਾਂਗਾ।  ਉਹਨਾਂ ਨੇ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਨਵਵਾਦੀ, ਗੌਰਵਮਈ ਵਿਰਸੇ ਦੀ ਰਾਖੀ ਲਈ ਅੱਗੇ ਆਉਣ।
ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਜ਼ਾਬਰਾਂ ਦੇ ਹੱਕ 'ਚ ਖੜ•ਨਾ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨੂੰ ਬੇਦਾਵਾ ਦੇਣਾ ਹੈ।  ਉਹਨਾਂ ਕਿਹਾ ਕਿ ਬਾਗ਼ੀ ਫੌਜੀਆਂ ਨੂੰ ਪੂਰਬੀਏ ਦੱਸਣਾ ਸਿੱਖੀ ਦੇ ਸਿਧਾਂਤਾਂ ਦਾ ਉਲੰਘਣ ਹੈ।  ਸਾਨੂੰ ਉਹਨਾਂ ਫੌਜੀਆਂ ਦੀ ਕੁਰਬਾਨੀ ਨੂੰ ਸਿਜਦਾ ਕਰਨੀ ਚਾਹੀਦੀ ਹੈ, ਜਿਹੜੀ ਉਹਨਾਂ ਨੇ ਆਪਣੀ ਜੀਵਨ ਦੇ ਅਮਲ ਵਿੱਚੋਂ ਚੇਤਨ ਹੋ ਕੇ, ਬਰਤਾਨਵੀ ਸਾਮਰਾਜ ਦੇ ਖਿਲਾਫ਼ ਬਗ਼ਾਵਤ ਕਰਕੇ ਅਤੇ ਕੌਮੀ ਮੁਕਤੀ ਸੰਗਰਾਮ ਦੇ ਨਾਲ ਖੜ•ਕੇ ਕੀਤੀ ਹੈ। 
ਉਹਨਾਂ ਨੇ ਅੰਗਰੇਜ਼ ਸਾਮਰਾਜ ਦੀ ਸੇਵਾ 'ਚ ਡੰਡੌਤ ਬੰਦਨਾ ਕਰਨ ਵਾਲਿਆਂ ਦਾ ਕੱਚਾ ਚਿੱਠਾ ਖੋਹਲਿਆ ਜਿਹੜੇ ਅਕਾਲ ਤਖ਼ਤ 'ਤੇ ਬੁਲਾ ਕੇ ਖ਼ੂਨੀ ਡਾਇਰਾਂ ਨੂੰ ਸਿਰੋਪੇ ਭੇਂਟ ਕਰਦੇ ਰਹੇ ਅਤੇ ਗ਼ਦਰੀ ਦੇਸ਼ ਭਗਤਾਂ ਖਿਲਾਫ਼ ਫਤਵੇ ਜਾਰੀ ਕਰਦੇ ਰਹੇ।
ਅਜਨਾਲਾ ਸਥਿਤ ਗੁਰਦੁਆਰਾ ਸ਼ਹੀਦ ਗੰਜ-ਸ਼ਹੀਦਾਂ ਵਾਲਾ ਖੂਹ ਪ੍ਰਬੰਧਕ ਕਮੇਟੀ ਦੇ ਮੁਖੀਏ ਅਮਰਜੀਤ ਸਰਕਾਰੀਆ ਨੇ ਖੋਜ਼ਕਾਰ ਸੁਰਿੰਦਰ ਕੋਛੜ ਦੀ ਅਣਥੱਕ ਮਿਹਨਤ ਦੀ ਦਾਦ ਦਿੱਤੀ।
ਉਹਨਾਂ ਕਿਹਾ ਕਿ ਅਕਾਲ ਤਖ਼ਤ ਦਾ ਜੱਥੇਦਾਰ ਹੀ ਸ਼ਹੀਦੀ ਗੁਰਦੁਆਰਾ ਸਾਹਿਬ ਦੀ ਆਧਾਰਸ਼ਿਲਾ ਰੱਖਕੇ ਆਇਆ ਸੀ ਅਤੇ ਅੱਜ ਉਹੀ ਸ਼ਹੀਦਾਂ ਪ੍ਰਤੀ ਅਪਮਾਨ ਜਨਕ ਭਾਸ਼ਾ ਦੀ ਵਰਤੋਂ ਕਰ ਰਿਹਾ ਹੈ।  ਉਹਨਾਂ ਕਿਹਾ ਕਿ ਸੰਗਤ ਨੂੰ ਦੁੱਧੋਂ ਪਾਣੀ ਨਿਤਾਰਨ ਦੀ ਜਾਂਚ ਆਉਂਦੀ ਹੈ, ਉਹ ਗੁੰਮਰਾਹ ਹੋਣ ਵਾਲੀ ਨਹੀਂ।  ਉਹਨਾਂ ਕਿਹਾ ਕਿ ਸਾਨੂੰ ਧਮਕੀਆਂ ਜਾਂ ਲੋਭ-ਲਾਲਚ ਵਰਗਾ ਕੁਝ ਵੀ 'ਸ਼ੁੱਭ ਕਰਮਨ ਸੇ ਕਬਹੂ ਨਾ ਟਰੂ' ਦੇ ਬੋਲਾਂ ਤੋਂ ਥਿੜਕਾ ਨਹੀਂ ਸਕਦਾ।  ਉਹਨਾਂ ਕਿਹਾ ਕਿ ਅਸੀਂ ਲੋਕਾਂ ਅਤੇ ਲੋਕਾਂ ਦੀਆਂ ਸੰਸਥਾਵਾਂ ਦੇ ਸਾਥ ਨਾਲ ਆਪਣੇ ਫ਼ਰਜ਼ਾਂ ਦੀ ਅਦਾਇਗੀ ਲਈ ਆਪਣਾ ਮਿਸ਼ਨ ਜਾਰੀ ਰੱਖਾਂਗੇ।
ਲੇਖਕ ਭੁਪਿੰਦਰ ਸੰਧੂ ਨੇ 1857 'ਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅੰਗਰੇਜ਼ ਕੂਪਰ ਦੀ ਲਿਖੀ ਪੁਸਤਕ ਦੇ ਹਵਾਲਿਆਂ ਨਾਲ ਸਾਬਤ ਕੀਤਾ ਕਿ ਕਿਵੇਂ ਬਰਤਾਨਵੀ ਹਾਕਮਾਂ ਨੇ ਆਜ਼ਾਦੀ ਮੰਗਦੇ ਨਿਹੱਥੇ ਭਾਰਤੀਆਂ ਉਪਰ ਅਣਮਨੁੱਖੀ ਜ਼ੁਲਮ ਢਾਹਿਆ।
ਉਨ•ਾਂ ਦੱਸਿਆ ਕਿ ਜਿਹੜੇ ਜੱਥੇਦਾਰ ਅੱਜ ਸ਼ਹੀਦੀ ਖੂਹ ਦੇ ਇਤਿਹਾਸ ਉਪਰ ਹੀ ਮਿੱਟੀ ਪਾਉਣ ਦਾ ਅਪਰਾਧ ਕਰ ਰਹੇ ਹਨ, ਇਨ•ਾਂ ਨੇ ਹੀ ਮੇਰੀ ਪੁਸਤਕ 'ਕਾਲ਼ਿਆਂ ਵਾਲਾ ਖੂਹ ਦੀ ਲਹੂ ਭਿੱਜੀ ਦਾਸਤਾਨ' ਰਿਲੀਜ਼ ਕੀਤੀ ਸੀ।  ਅੱਜ ਇਨ•ਾਂ ਦਾ ਵਿਰੋਧ ਵਿਅਕਤੀਗਤ ਨਹੀਂ।  ਸਾਡੇ ਕੌਮੀ ਇਤਿਹਾਸ ਉਪਰ ਵਿਉਂਤ ਬੱਧ ਹਮਲਾ ਹੈ।  ਜਿਸਨੂੰ ਮਿਲਕੇ ਪਛਾੜਨਾ ਚਾਹੀਦਾ ਹੈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਵਿਚਾਰ-ਚਰਚਾ 'ਚ ਜੁੜੇ ਵਿਦਵਾਨਾਂ ਅੱਗੇ ਜੋ ਮਤੇ ਰੱਖੇ ਉਹਨਾਂ ਨੂੰ ਦੋਵੇਂ ਹੱਥ ਖੜ•ੇ ਕਰਕੇ ਪ੍ਰਵਾਨ ਕੀਤਾ ਗਿਆ।  ਮਤਿਆਂ 'ਚ ਕਿਹਾ ਗਿਆ ਕਿ:
1. 1857 ਦੇ ਮਹਾਨ ਗ਼ਦਰ ਦੇ ਆਜ਼ਾਦੀ ਸੰਗਰਾਮੀਆਂ ਖ਼ਾਸ ਕਰਕੇ ਚਰਚਾ ਵਿੱਚ ਆਏ 'ਸ਼ਹੀਦੀ ਖੂਹ' ਅਜਨਾਲਾ ਦੇ ਸ਼ਹੀਦ ਬਾਗ਼ੀ ਫੌਜੀਆਂ ਨੂੰ ਅੱਜ ਦੀ ਇਕੱਤਰਤਾ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਲਾਮ ਕਰਦੀ ਹੈ।
2. ਵਿਚਾਰ-ਚਰਚਾ ਇਸ ਨਤੀਜੇ 'ਤੇ ਪੁੱਜੀ ਹੈ ਕਿ 1857 ਦੇ ਇਨ•ਾਂ ਸ਼ਹੀਦਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਕਰਨਾ ਇਤਿਹਾਸਕਾਰੀ ਨਹੀਂ ਸਗੋਂ ਆਪਣੇ ਸੌੜੇ ਰਾਜਨੀਤਕ ਹਿੱਤਾਂ ਦੀ ਪੂਰਤੀ ਕਰਨਾ ਹੈ।  ਇਹਨਾਂ ਅਮਰ ਸ਼ਹੀਦਾਂ ਨੂੰ ਆਜ਼ਾਦੀ ਜੱਦੋ ਜਹਿਦ ਦੀ ਅਮੁੱਲੀ ਵਿਰਾਸਤ ਦਾ ਦਰਜ਼ਾ ਦਿੱਤਾ ਗਿਆ।
3. ਕੇਂਦਰ ਅਤੇ ਪੰਜਾਬ ਸਰਕਾਰ ਸ਼ਹੀਦੀ ਖੂਹ ਅਤੇ ਇਸ ਨਾਲ ਜੁੜਵੇਂ ਸਾਕੇ ਦੇ ਸੰਗਰਾਮੀਆਂ ਨੂੰ ਸ਼ਹੀਦਾਂ ਦਾ ਸਨਮਾਨਤ ਰੁਤਬਾ ਐਲਾਨ ਕਰੇ।
4. ਬਰਤਾਨਵੀ ਸਰਕਾਰ ਕੋਲੋਂ ਸ਼ਹੀਦਾਂ ਦੀ ਸੂਚੀ ਹਾਸਲ ਕਰਨ ਲਈ ਹਰ ਸੰਭਵ ਉੱਦਮ ਕੀਤਾ ਜਾਵੇ।
5. ਸ਼ਹੀਦੀ ਖੂਹ ਵਾਲੀ ਥਾਂ ਅਜਨਾਲਾ ਵਿਖੇ ਮਿਊਜ਼ੀਅਮ ਬਣਾਕੇ ਅਸਥੀਆਂ, ਹੋਰ ਦੁਰਲੱਭ ਵਸਤਾਂ ਅਤੇ ਇਤਿਹਾਸਕ ਜਾਣਕਾਰੀ ਨੂੰ ਪੁਰਾਤਤਵ ਵਿਭਾਗ ਸਾਂਭਣ ਲਈ ਤੁਰੰਤ ਅੱਗੇ ਆਵੇ।
6. ਅਸਥੀਆਂ ਦਾ ਡੀ.ਐਨ.ਏ. ਟੈਸਟ ਕੀਤਾ ਜਾਵੇ।
7. ਅਜਨਾਲਾ ਦੀ ਮੁੱਖ ਸੜਕ ਤੋਂ ਸ਼ਹੀਦੀ ਖੂਹ ਨੂੰ ਆਉਂਦਾ ਤੰਗ ਰਸਤਾ ਨਾਲ ਲੱਗਦੀ ਫੌਜੀ ਛਾਉਣੀ ਤੋਂ ਜਗ•ਾ ਹਾਸਲ ਕਰਕੇ ਖੋਲਿ•ਆ ਜਾਵੇ।
ਪ੍ਰਧਾਨਗੀ ਮੰਡਲ ਦੀ ਤਰਫੋਂ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਅਜਨਾਲਾ ਸਥਿਤ ਸ਼ਹੀਦੀ ਖੂਹ ਦੀ ਰੌਂਗਟੇ ਖੜ•ੇ ਕਰਨ ਵਾਲੀ ਕਹਾਣੀ ਨੂੰ ਬਰਤਾਨਵੀ ਸਾਮਰਾਜ ਦਾ ਅੱਤ ਵਹਿਸ਼ੀਆਨਾ ਕਾਰਾ ਕਰਾਰ ਦਿੰਦਿਆਂ ਕਿਹਾ ਕਿ ਉਹ ਸਾਡੀ ਕੌਮ ਦੇ ਸਨਮਾਨਤ ਸ਼ਹੀਦ ਹਨ।  ਉਹਨਾਂ ਕਿਹਾ ਕਿ ਜੇ ਅਤੀਤ ਦੇ ਚਿੱਠੇ ਫਰੋਲੀਏ ਤਾਂ ਜੱਗ ਚਾਨਣ ਹੋ ਜਾਏਗਾ ਕਿ ਕੌਣ ਅੰਗਰੇਜ਼ਾਂ ਦੀ ਪਿੱਠ ਥਾਪੜਦਾ ਰਿਹੈ ਅਤੇ ਕੌਣ ਮੱਥਾ ਲਾਉਂਦਾ ਰਿਹਾ ਹੈ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਡਾ. ਸੁਰਿੰਦਰ ਕੋਛੜ, ਅਮਰਜੀਤ ਸਰਕਕਾਰੀਆ, ਪ੍ਰੋ. ਜਗਮੋਹਣ ਸਿੰਘ, ਭੁਪਿੰਦਰ ਸੰਧੂ ਅਤੇ ਸਤਨਾਮ ਚਾਨਾ ਦਾ ਇਸ ਖੇਤਰ 'ਚ ਪਾਏ ਯੋਗਦਾਨ ਲਈ ਸਨਮਾਨ ਕੀਤਾ।
ਵਿਚਾਰ-ਚਰਚਾ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਕੁਲਬੀਰ ਸਿੰਘ ਸੰਘੇੜਾ, ਗੁਰਮੀਤ, ਗੁਰਮੀਤ ਸਿੰਘ ਢੱਡਾ, ਦੇਵ ਰਾਜ ਨਈਅਰ, ਡਾ. ਕਰਮਜੀਤ ਸਿੰਘ, ਹਰਬੀਰ ਕੌਰ ਬੰਨੋਆਣਾ ਤੋਂ ਇਲਾਵਾ ਆਈ.ਡਬਲੀਯੂ.ਏ. (ਗ.ਬ.) ਤੋਂ ਆਏ ਹਰਭਜਨ ਦਰਦੀ, ਸੋਹਣ ਸਿੰਘ ਰਾਣੂੰ ਅਤੇ ਸੁਰਿੰਦਰ ਕੌਰ ਤੋਂ ਇਲਾਵਾ ਕਿੰਨੇ ਹੀ ਚਿੰਤਕ ਹਾਜ਼ਰ ਸਨ।

ਏੇਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਕਰਨਗੇ ਵਿਧਾਨ ਸਭਾ ਦਾ ਘਿਰਾਓ

www.sabblok.blogspot.com

ਮਾਰਚ
ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਨੇ ਸੂਬਾ ਸਰਕਾਰ ਵਲੋਂ ਏਡਿਡ ਸਕੂਲਾਂ ਦੇ ਸਟਾਫ ਦਾ ਸਰਕਾਰੀ ਸਕੂਲਾਂ ਵਿਚ ਰਲੇਵਾਂ ਨਾ ਕਰਨ ਦੇ ਰੋਸ ਵਜੋਂ ਅੱਜ 7 ਮਾਰਚ ਨੂੰ ਪੰਜਾਬ ਵਿਧਾਨ ਸਭਾ ਨੂੰ ਘੇਰਨ ਦਾ ਪ੍ਰ੍ਰੋਗਰਾਮ ਉਲੀਕਿਆ ਹੈ।ਜਿਸ ਵਿਚ ਪੰਜਾਬ ਦੇ ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਇਸ ਘਿਰਾਓ ਦੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨਗੇ।ਇਸ ਸਬੰਧ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਸ.ਗੁਰਚਰਨ ਸਿੰਘ ਚਾਹਲ ਅਤੇ ਸੂਬਾ ਸਕੱਤਰ ਸ੍ਰੀ ਐਨ.ਐਨ. ਸੈਣੀ ਨੇ ਦੱਸਿਆ ਯੂਨੀਅਨ ਪਿਛਲੇ ਲੰਬੇ ਅਰਸੇ ਤੋਂ ਏਡਿਡ ਸਕੂਲਾਂ ਵਿਚ ਏਡਿਡ ਪੋਸਟਾਂ ਤੇ ਕੰਮ ਕਰਦੇ ਕਰੀਬ ਚਾਰ ਹਜ਼ਾਰ ਅਧਿਆਪਕਾਂ ਤੇ ਹੋਰ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ।ਇਸ ਸਮੇਂ ਦੌਰਾਨ ਸਿੱਖਿਆ ਮੰਤਰੀ, ਮੁੱਖ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਵੱਖ ਵੱਖ ਆਲਾ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਜਿਸ ਵਿਚ ਉਹਨਾਂ ਨੇ ਏਡਿਡ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਸ਼ਿਫਟ ਕਰਨ ਦਾ ਹਾਂ ਪੱਖੀ ਹੁੰਗਾਰਾ ਦਿੱਤਾ ਸੀ । ਇਸ ਮਾਮਲੇ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਨੇ ਸਾਬਕਾ ਸਿੱਖਿਆ ਮੰਤਰੀ ਜਥੇ. ਤੋਤਾ ਸਿੰਘ ਦੀ ਜਿੰਮੇਵਾਰੀ ਵੀ ਲਗਾਈ ਸੀ ਪਰੰਤੂ ਇਸ ਦੇ ਬਾਵਜੂਦ ਵੀ ਸਰਕਾਰ ਨੇ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਮੰਗ ਪੂਰੀ ਕਰਨ ਲਈ ਟਾਲਮਟੋਲ ਦੀ ਨੀਤੀ ਹੀ ਨਹੀ ਅਪਣਾਈ ਬਲਕਿ ਸਰਕਾਰ ਨੇ ਏਡਿਡ ਸਕੂਲਾਂ ਵਿਚ ਠੇਕੇ 'ਤੇ ਭਰਤੀ ਕਰਨ ਦਾ ਐਲਾਨ ਕਰਕੇ ਯੂਨੀਅਨ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ।ਸੂਬਾ ਪ੍ਰਧਾਨ ਸ.ਚਾਹਲ ਨੇ ਕਿਹਾ ਕਿ ਯੂਨੀਅਨ ਨੇ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਦੇ ਸਰਕਾਰੀ ਸਕੂਲਾਂ ਵਿਚ ਰਲੇਵੇਂ ਲਈ ਅੱਜ 7 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਘਿਰਾਓ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਏਡਿਡ ਅਧਿਆਪਕ ਤੇ ਕਰਮਚਾਰੀ ਘਿਰਾਓ ਵਿਚ ਸ਼ਾਮਿਲ ਹੋਣਗੇ।ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਸਵਿੰਦਰਜੀਤ ਕੌਰ ਲੁਧਿਆਣਾ
ਅਤ ੇ  ਜਨਰਲ ਸਕੱਤਰ ਨੇ ਦੱਸਿਆ ਕਿ ਹਰਿਆਣਾ ਅਤੇ ਹੋਰ ਗੁਆਂਢੀ ਰਾਜਾਂ ਨੇ ਏਡਿਡ ਸਕੂਲਾਂ ਦੇ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਸ਼ਿਫਟ ਕਰ ਲਿਆ ਹੈ ਪਰੰਤੂ ਪੰਜਾਬ ਸਰਕਾਰ ਉਹਨਾਂ ਨਾਲ ਵਾਅਦਾ ਕਰਕੇ ਲਾਰੇ ਲੱਪੇ ਵਾਲੀ ਨੀਤੀ ਅਪਣਾਅ ਰਹੀ ਹੈ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਏਡਿਡ ਅਸਾਮੀਆਂ ਤੇ ਕੰਮ ਕਰਦੇ ਸਟਾਫ ਨੂੰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਕਰਮਚਾਰੀਆਂ ਵਾਂਗ ਤਨਖਾਹ ਤੇ ਭੱਤੇ ਦੇ ਰਹੀ ਹੈ ਅਤੇ ਏਡਿਡ ਕਰਮਚਾਰੀਆਂ ਲਈ ਸਰਕਾਰੀ ਅਧਿਆਪਕਾਂ ਵਾਂਗ ਪੈਨਸ਼ਨ ਸਕੀਮ ਵੀ ਲਾਗੂ ਹੈ।ਉਹਨਾਂ ਦੱਸਿਆ ਕਿ ਪੰਜਾਬ ਵਿਚ ਸੌ ਤੋਂ ਅਧਿਕ ਸਕੂਲ ਪ੍ਰਬੰਧਕ ਕਮੇਟੀਆਂ ਦਾ ਕੰਮਕਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇਖ ਰਹੇ ਹਨ।
divMdr kumwr ਯੂਨੀਅਨ ਦੇ ਪ੍ਰੈਸ ਸਕੱਤਰ , lui41wxw  ਨੇ ਦੱਸਿਆ ਕਿ ਅਗਰ ਸਰਕਾਰ ਦੂਜੇ ਰਾਜਾਂ ਵਾਂਗ ਏਡਿਡ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਮਰਜ਼ ਕਰ ਲੈਂਦੀ ਹੈ ਤਾਂ ਸਰਕਾਰ ਨੂੰ ਜਿਥੇ ਕਰੀਬ 4 ਹਜ਼ਾਰ ਤਜਰਬੇਕਾਰ ਤੇ ਮਿਹਨਤੀ ਅਧਿਆਪਕ ਮਿਲ ਜਾਣਗੇ ਤਾਂ ਉਥੇ ਉਹਨਾਂ ਨੂੰ ਏਡਿਡ ਸਟਾਫ ਦਾ ਕਰੀਬ 250 ਕਰੋੜ ਪ੍ਰਾਵੀਡੈਂਟ ਫੰਡ ਦਾ ਪੈਸਾ ਵੀ ਮਿਲ ਜਾਵੇਗਾ।ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਮੌਕੇ ਗੁਪਤ ਐਕਸ਼ਨ ਕੀਤਾ ਜਾਵੇਗਾ।ਇਸ ਮੌਕੇ ਉਹਨਾਂ ਨਾਲ ਸੂਬਾ ਵਿੱਤ ਸਕੱਤਰ ਕੁਲਵਰਨ ਸਿੰਘ, ਰਾਜ ਕੁਮਾਰ ਮਿਸ਼ਰਾ ਅੰਮ੍ਰਿਤਸਰ, ਅਜੇ ਚੌਹਾਨ, ਰਾਜਿੰਦਰ ਸ਼ਰਮਾ ਪ੍ਰਧਾਨ ਨਵਾਂਸ਼ਹਿਰ,ਜਗਮੋਹਨ ਕੁਮਾਰ ਪਟਿਆਲਾ, ਅਨਿਲ ਭਾਰਤੀ ਪਟਿਆਲਾ, ਮੈਡਮ ਸਵਿੰਦਰਜੀਤ ਕੌਰ ਲੁਧਿਆਣਾ,ਗੁਰਮੀਤ ਸਿੰਘ ਲੁਧਿਆਣਾ,ਰੁਪਿੰਦਰ ਸਿੰਘ ਹੁਸ਼ਿਆਰਪੁਰ, ਅਰਵਿੰਦ ਬੈਂਸ ਜਲੰਧਰ,ਗਣੇਸ਼ ਦੱਤ ਗੁਰਦਾਸਪੁਰ, ਸ਼ਰਨਜੀਤ ਸਿੰਘ ਪ੍ਰਧਾਨ ਮੁਹਾਲੀ, ਚੌ. ਰਾਮ ਗੋਪਾਲ ਭਨੁਪਲੀ,ਯਾਦਵਿੰਦਰ ਕੁਮਾਰ ਕੁਰਾਲੀ, ਦਲਜੀਤ ਸਿੰਘ ਖਰੜ,ਸੰਜੀਵ ਕੁਮਾਰ ਅਤੇ ਹੋਰ ਆਗੂ ਵੀ ਮੌਜੂਦ ਸਨ।

ਸ਼ਹੀਦੀ ਖੂਹ ਅਜਨਾਲਾ ਸਬੰਧੀ ਵਿਚਾਰ-ਚਰਚਾ 7 ਨੂੰ ---ਔਰਤ ਦਿਹਾੜੇ 'ਤੇ ਨਾਟਕ 'ਮਿਊਜ਼ੀਅਮ' 8 ਨੂੰ

www.sabblok.blogspot.com

ਜਲੰਧਰ, ਮਾਰਚ:      ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ 1857 ਦੇ ਕਾਲ਼ਿਆਂ ਵਾਲਾ ਖੂਹ ਕਰਕੇ ਜਾਣੇ ਜਾਂਦੇ ਸ਼ਹੀਦੀ ਖੂਹ ਅਜਨਾਲਾ ਵਿਖੇ ਖ਼ੂਨੀ ਸਾਕੇ 'ਚ ਸ਼ਹਾਦਤਾਂ ਪਾਉਣ ਵਾਲੇ ਬਾਗ਼ੀ ਫੌਜੀਆਂ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ ਉਪਰੰਤ ਵਿਚਾਰ-ਚਰਚਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਨ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਿਚਾਰ-ਚਰਚਾ 'ਚ ਪੰਜਾਬ ਦੇ ਨਾਮਵਰ ਇਤਿਹਾਸਕਾਰ, ਖੋਜ਼ਕਾਰ, ਲੇਖਕ, ਬੁੱਧੀਜੀਵੀ ਅਤੇ ਦੇਸ਼ ਭਗਤਾਂ ਦੇ ਵਾਰਸ ਭਾਗ ਲੈਣਗੇ।  ਉਹਨਾਂ ਦੱਸਿਆ ਕਿ ਸ਼ਹੀਦੀ ਖੂਹ ਨਾਲ ਜੁੜਵੇਂ ਭਖਦੇ ਮੁੱਦੇ, ਇਤਿਹਾਸ ਬਾਰੇ ਪੁਖ਼ਤਾ ਜਾਣਕਾਰੀ ਉਭਾਰਨ ਅਤੇ ਗੈਰ-ਇਤਿਹਾਸਕਾਰੀ ਤੋਂ ਸੁਚੇਤ ਕਰਨ ਲਈ ਇਹ ਵਿਚਾਰ-ਚਰਚਾ ਕੀਤੀ ਜਾ ਰਹੀ ਹੈ।
ਅਗਲੇ ਦਿਨ 8 ਮਾਰਚ ਨੂੰ ਕੌਮਾਂਤਰੀ ਔਰਤ ਦਿਹਾੜੇ ਮੌਕੇ ਸ਼ਾਮ ਠੀਕ 7 ਵਜੇ ਕਮੇਟੀ ਅਤੇ ਯੁਵਾ ਥੀਏਟਰ ਵੱਲੋਂ ਸੁਮੇਧ ਅਤੇ ਰਾਸੀਕਾ ਦਾ ਲਿਖਿਆ ਪ੍ਰੋ. ਅੰਕੁਰ ਸ਼ਰਮਾ ਦੁਆਰਾ ਨਿਰਦੇਸ਼ਤ ਨਾਟਕ 'ਮਿਊਜ਼ੀਅਮ' ਖੇਡਿਆ ਜਾਵੇਗਾ।  
ਕਮੇਟੀ ਨੇ ਦੋਵੇਂ ਸਮਾਗਮਾਂ 'ਚ ਪਰਿਵਾਰਾਂ ਸਮੇਤ ਸਭ ਨੂੰ ਸ਼ਿਰਕਤ ਕਰਨ ਦਾ ਖੁੱਲ•ਾ ਸੱਦਾ ਦਿੱਤਾ ਹੈ।

ਕਾਲ਼ਿਆਂਵਾਲਾ ਖੂਹ ਨਾਲ ਜੁੜੇ ਭਖ਼ਦੇ ਮੁੱਦੇ ਅਤੇ ਸਹੀ ਇਤਿਹਾਸਕਾਰੀ ਉਭਾਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਵਿਚਾਰ-ਚਰਚਾ 7 ਨੂੰ

www.sabblok.blogspot.com

ਜਲੰਧਰ, ਮਾਰਚ:      ਕਾਲ਼ਿਆਂ ਵਾਲਾ ਖੂਹ ਕਰਕੇ ਜਾਣੇ ਜਾਂਦੇ ਅਜਨਾਲਾ ਸਥਿਤ ਸ਼ਹੀਦੀ ਖੂਹ ਨਾਲ ਜੁੜਵੇਂ 1857 ਦੇ ਬਾਗ਼ੀ ਫੌਜੀਆਂ ਦੇ ਮਾਣਮੱਤੇ, ਅਣਮੁੱਲੇ ਅਤੇ ਭਖ਼ਦੇ ਇਤਿਹਾਸਕ ਸਰੋਕਾਰਾਂ ਬਾਰੇ ਗੰਭੀਰ ਵਿਚਾਰ-ਚਰਚਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ 7 ਮਾਰਚ ਦਿਨੇ ਠੀਕ 11 ਵਜੇ ਰੱਖੀ ਗਈ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੀਆਂ ਮੀਰ ਛਾਉਣੀ ਲਾਹੌਰ ਦੇ 500 ਆਜ਼ਾਦੀ ਸੰਗਰਾਮੀਏ ਬਾਗ਼ੀ ਫੌਜੀਆਂ ਨੂੰ ਰਾਵੀ ਦਰਿਆ 'ਚ ਡੋਬਕੇ, ਕੁਝ ਨੂੰ ਰਾਵੀ ਕੰਢੇ ਗੋਲੀਆਂ ਮਾਰਕੇ ਅਤੇ 282 ਫੌਜੀਆਂ ਨੂੰ ਸਾਹ ਘੁੱਟਵੇਂ ਬੁਰਜ 'ਚ ਰਾਤ ਭਰ ਡੱਕਣ ਉਪਰੰਤ ਗੋਲੀਆਂ ਮਾਰਕੇ ਅਤੇ ਅੱਧ ਮਰਿਆਂ ਨੂੰ ਤੜਫਦਿਆਂ ਖੂਹ 'ਚ ਸੁੱਟਕੇ ਉਪਰ ਮਿੱਟੀ ਪਾ ਕੇ, ਬਰਤਾਨਵੀ ਰਾਜ ਵਲੋਂ ਕੀਤੇ ਅੱਤ ਘ੍ਰਿਣਤ ਅਮਾਨਵੀ ਕਾਰੇ ਖਿਲਾਫ਼ ਜਾਗਰੂਕ ਕਰਨ, ਇਤਿਹਾਸਕ ਤੱਥਾਂ 'ਤੇ ਅਧਾਰਤ ਠੋਸ ਜਾਣਕਾਰੀ ਰਾਹੀਂ, ਨਿਰ-ਆਧਾਰ ਗੈਰ-ਇਤਿਹਾਸਕ ਕੂੜ ਪ੍ਰਚਾਰ ਨੂੰ ਕਾਟ ਕਰਨ ਲਈ ਇਹ ਤੁਰੰਤ ਪੈਰ ਵਿਚਾਰ-ਚਰਚਾ ਕੀਤੀ ਜਾ ਰਹੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਤੁਰੰਤ ਪੈਰ ਨੋਟਿਸ ਲੈਂਦਿਆਂ ਇਤਿਹਾਸਕ ਹਕੀਕਤਾਂ ਵਿੱਚ ਖੋਟ ਰਲਾਉਣ, ਕੱਟ-ਵੱਢ ਕਰਨ, ਆਪਣੇ ਪਸੰਦੀਦਾ ਰੰਗ ਚਾੜ•ਣ ਦੀ ਕੋਸ਼ਿਸ਼ ਕਰਨ ਵਾਲੇ ਅਤੇ ਮਨਮਰਜ਼ੀ ਦਾ ਇਤਿਹਾਸ ਘੜਕੇ, ਸ਼ਹੀਦਾਂ ਦਾ ਅਪਮਾਨ ਕਰਨ ਤੱਕ ਜਾਣ ਵਾਲਿਆਂ ਨੂੰ ਇਤਿਹਾਸਕ ਤੱਥਾਂ ਦੀ ਰੋਸ਼ਨੀ ਵਿੱਚ ਲਾ-ਜਵਾਬ ਕਰਨ ਲਈ ਵਿਚਾਰ-ਚਰਚਾ ਦਾ ਇਹ ਉੱਦਮ ਕੀਤਾ ਹੈ।
ਕਮੇਟੀ ਨੇ ਸਮੂਹ ਇਤਿਹਾਸਕਾਰਾਂ, ਬੁੱਧੀਜੀਵੀਆਂ, ਦੇਸ਼ ਭਗਤਾਂ ਦੀ ਵਾਰਸ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਸ ਵਿਚਾਰ-ਚਰਚਾ ਵਿੱਚ ਸ਼ਾਮਿਲ ਹੋਣ ਲਈ ਜ਼ੋਰਦਾਰ ਅਪੀਲ ਕੀਤੀ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫ਼ਦ ਵਲੋਂ ਸ਼ਹੀਦੀ ਖੂਹ 'ਤੇ ਸ਼ਰਧਾਂਜ਼ਲੀਆਂ ਭੇਂਟ

www.sabblok.blogspot.com

ਸ਼ਹੀਦਾਂ ਦੀਆਂ ਅਸਥੀਆਂ ਮਿਊਜ਼ਿਅਮ ਵਿੱਚ ਸੰਭਾਲਣ ਦੀ ਕੀਤੀ ਮੰਗ

ਜਲੰਧਰ,  ਮਾਰਚ:      ਦੇਸ਼ ਭਗਤ ਯਾਦਗਾਰ ਕਮੇਟੀ ਦਾ ਵਫ਼ਦ ਅੱਜ ਅਜਨਾਲਾ ਵਿਖੇ ਬਹੁ ਚਰਚਿਤ ਸ਼ਹੀਦੀ ਖੂਹ 'ਤੇ ਪੁੱਜਾ ਅਤੇ ਉਨ•ਾਂ 1857 ਦੇ ਸੰਗਰਾਮੀ ਫੌਜੀਆਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ।  ਵਫ਼ਦ ਵਿੱਚ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਮੈਂਬਰ ਡਾ. ਪ੍ਰਮਿੰਦਰ, ਚਰੰਜੀ ਲਾਲ ਕੰਗਣੀਵਾਲ, ਗੁਰਮੀਤ ਸਿੰਘ ਢੱਡਾ, ਪ੍ਰਗਟ ਸਿੰਘ ਜਾਮਾਰਾਏ ਅਤੇ ਮਨਜੀਤ ਸਿੰਘ ਸ਼ਾਮਲ ਸਨ। 
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਥਾਨਕ ਕਮੇਟੀ ਵਲੋਂ ਕੀਤੇ ਖੋਜ਼ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਮੇਟੀ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।  ਇਸੇ ਮੌਕੇ ਕਮੇਟੀ ਨੇ ਬਰਤਾਨਵੀ ਸਾਮਰਾਜ ਦੇ ਇਸ ਘਿਨੌਣੇ ਕਾਂਡ ਦੀ ਨਿਖੇਧੀ ਕੀਤੀ ਅਤੇ 157 ਵਰੇ• ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਭਾਰਤੀ ਹੁਕਮਰਾਨਾਂ ਵਲੋਂ ਇਨ•ਾਂ 1857 ਦੇ ਗ਼ਦਰੀ ਸੰਗਰਾਮੀਆਂ ਬਾਰੇ ਅਪਣਾਈ ਬੇਰੁਖੀ ਦੀ ਤਿੱਖੀ ਅਲੋਚਨਾ ਵੀ ਕੀਤੀ।  ਪਿਛਲੇ ਦਿਨਾਂ ਤੋਂ ਚੱਲ ਖੋਜ਼ ਕਾਰਜਾਂ ਪ੍ਰਤੀ ਪੰਜਾਬ ਸਰਕਾਰ ਵਲੋਂ ਦਿਖਾਈ ਬੇਰੁੱਖੀ ਦਾ ਵੀ ਵਿਰੋਧ ਕੀਤਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਰਕਾਰ ਅਗੇ ਜ਼ੋਰਦਾਰ ਮੰਗ ਕੀਤੀ ਹੈ ਕਿ:
1. ਭਾਰਤ ਸਰਕਾਰ ਤੁਰੰਤ ਹੀ ਇਹਨਾਂ ਸੈਨਿਕਾਂ ਨੂੰ ਸ਼ਹੀਦ ਦਾ ਦਰਜਾ ਦੇਵੇ।
2. ਇਨ•ਾਂ ਮਹਾਨ ਸ਼ਹੀਦਾਂ ਦੀ ਸੂਚੀ ਬਰਤਾਨਵੀ ਸਰਕਾਰ 'ਤੇ ਦਬਾਅ ਪਾ ਕੇ ਜਾਰੀ ਕਰਵਾਈ ਜਾਵੇ।
3. ਸ਼ਹੀਦੀ ਵਾਲੀ ਜਗ•ਾ 'ਤੇ ਮਿਊਜੀਅਮ ਬਣਾ ਕੇ ਇਹਨਾਂ ਸ਼ਹੀਦਾਂ ਦੀਆਂ ਅਸਥੀਆਂ ਨੂੰ ਸਨਮਾਨਯੋਗ ਅੰਦਾਜ਼ ਵਿੱਚ ਸੰਭਾਲਿਆ ਜਾਵੇ।
4. ਸ਼ਹੀਦੀ ਖੂਹ ਦੇ ਲਾਗੇ ਮੁੱਖ ਮਾਰਗ 'ਤੇ ਆਉਂਦਾ ਤੰਗ ਰਸਤਾ ਨੂੰ ਨਾਲ ਲਗਦੀ ਛਾਉਣੀ ਤੋਂ ਜ਼ਮੀਨ ਲੈ ਕੇ ਖੁੱਲ•ਾ ਕੀਤਾ ਜਾਵੇ।
5. ਇਨ•ਾਂ ਅਸਥੀਆਂ ਦਾ ਡੀ.ਐਨ.ਏ. ਟੈਸਟ ਕਰਵਾਇਆ ਜਾਵੇ ਅਤੇ ਪੁਰਾਤਤਵ ਵਿਭਾਗ ਤੁਰੰਤ ਇਸ ਜਗ•ਾ ਅਤੇ ਇਤਿਹਾਸਕ ਵਸਤਾਂ ਨੂੰ ਸੰਭਾਲਣ ਦਾ ਕੰਮ ਹੱਥ ਲਵੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ 1857 ਦੇ ਇਨ•ਾਂ ਸੰਗਰਾਮੀਆਂ ਪ੍ਰਤੀ ਜੁੜਵੀਂ ਉਪਰੋਕਤ ਮੰਗਾਂ ਲਈ ਜ਼ੋਰਦਾਰ ਆਵਾਜ਼ ਉਠਾਈ ਜਾਵੇਗੀ ਅਤੇ ਸਮੂਹ ਸ਼ਹੀਦਾਂ ਦੀਆਂ ਵਾਰਸ ਜਥੇਬੰਦੀਆਂ, ਇਤਿਹਾਸਕਾਰਾਂ ਅਤੇ ਬੁੱਧਜੀਵੀਆਂ ਨੂੰ ਸਹਿਯੋਗੀ ਮੋਢਾ ਲਈ ਜ਼ੋਰਦਾਰ ਅਪੀਲ ਕੀਤੀ ਗਈ ਹੈ।

ਜਥੇਦਾਰ ਬਲਦੇਵ ਸਿੰਘ ਬੈਕਾਂ ਦੇ ਗ੍ਰਹਿ ਵਿਖੇ ਅਫਸੋਸ ਦਾ ਪ੍ਰਗਟਾਵਾ

www.sabblok.blogspot.com
ਜਥੇਦਾਰ ਬਲਦੇਵ ਸਿੰਘ ਬੈਕਾਂ ਦੇ ਸਪੁੱਤਰ ਨੂੰ ਸਿਰਪਾਉ ਤੇ ਦਸਤਾਰ ਭੇਂਟ ਕਰਦੇ ਸ੍ਰੌਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ।
ਭਿੱਖੀਵਿੰਡ  ਮਾਰਚ (ਭੁਪਿੰਦਰ ਸਿੰਘ)- ਪੰਥ ਪ੍ਰਸਿੱਧ ਕਵੀਸ਼ਰ ਜਥੇਦਾਰ ਬਲਦੇਵ ਸਿੰਘ ਬੈਕਾਂ ਦੇ ਗ੍ਰਹਿ ਵਿਖੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਨਿੱਜੀ ਸਕੱਤਰ ਮਨਜੀਤ ਸਿੰਘ, ਮੀਤ ਸਕੱਤਰ ਸੁਖਦੇਵ ਸਿੰਘ ਭੂਹਰਾ ਕੋਨਾ, ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਇੰਚਾਰਜ ਗੁਰੂਦੁਆਰਾ ਰਮਦਾਸ ਆਦਿ ਨੇ ਬਲਦੇਵ ਸਿੰਘ ਬੈਕਾਂ ਦੇ ਸਪੁੱਤਰਾਂ ਰਣਜੀਤ ਸਿੰਘ, ਕਵੀਸ਼ਰ ਗੁਰਿੰਦਰਪਾਲ ਸਿੰਘ, ਅਮਰਜੀਤ ਸਿੰਘ, ਧਰਮ ਸੁਪਤਨੀ ਬੀਬੀ ਸੁਖਵਿੰਦਰ ਕੌਰ ਆਦਿ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਆਖਿਆ ਕਿ ਜਥੇਦਾਰ ਬੈਕਾਂ ਦੇ ਸੰਸਾਰ ਤੋਂ ਤੁਰ ਜਾਣ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਸਿੱਖ ਪੰਥ ਤੋਂ ਵੀ ਅਨਮੋਲ ਹੀਰਾ ਗੁਆਚ ਗਿਆ ਹੈ। ਇਸ ਸਮੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਜਥੇਦਾਰ ਬਲਦੇਵ ਸਿੰਘ ਬੈਕਾਂ ਦੇ ਸਪੁੱਤਰ ਰਣਜੀਤ ਸਿੰਘ ਨੂੰ ਦਸਤਾਰ ਤੇ ਸਿਰਪਾਉ ਭੇਂਟ ਕੀਤਾ। ਇਸ ਸਮੇ ਉਹਨਾਂ ਨੇ ਜਥੇਦਾਰ ਬੈਕਾਂ ਦੇ ਛੋਟੇ ਸਪੁੱਤਰ ਅਮਰਜੀਤ ਸਿੰਘ ਜੋ ਗੁਰੂਦੁਆਰਾ ਛੇਹਰਟਾ ਸਾਹਿਬ ਵਿਖੇ ਮੁਲਾਜਮ ਹਨ, ਉਹਨਾਂ ਨੂੰ ਤਰੱਕੀ ਦੇ ਕੇ ਬਿੱਲ ਮੁਕਤਾ ਕਰਨ ਦਾ ਐਲਾਨ ਕੀਤਾ ਤੇ ਉਹਨਾਂ ਦੇ ਧਰਮ ਸੁਪਤਨੀ ਬੀਬੀ ਸੁਖਵਿੰਦਰ ਕੌਰ ਦੇ ਨਾਮ ਇੱਕ ਲੱਖ ਰੁਪਏ ਦੀ ਐਫ.ਡੀ. ਕਰਨ ਦਾ ਐਲਾਨ ਕੀਤਾ ਹੈ। ਇਸ ਸਮੇ ਢਾਡੀ ਕਲਾ ਦੇ ਪ੍ਰਧਾਨ ਬਲਦੇਵ ਸਿੰਘ ਐਮ.ਏ, ਪ੍ਰਮਜੀਤ ਸਿੰਘ ਮੈਨੇਜਰ ਗੁਰੂਦੁਆਰਾ ਬਾਬਾ ਬੁੱਢਾ ਸਾਹਿਬ, ਮੀਡੀਆ ਇੰਚਾਰਜ ਕੁਲਵਿੰਦਰ ਸਿੰਘ, ਜਥੇਦਾਰ ਦਯਾ ਸਿੰਘ ਬਲ੍ਹੇਰ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਰਛਪਾਲ ਸਿੰਘ ਬਾਵਾ, ਸਰਪੰਚ ਗੁਰਦਿਤਾਰ ਸਿੰਘ ਬੈਕਾਂ, ਸਰਪੰਚ ਗੁਰਮੇਜ ਸਿੰਘ ਬੈਕਾਂ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਅਵਤਾਰ ਸਿੰਘ ਬਲ੍ਹੇਰ, ਫੋਟੋਗ੍ਰਾਫਰ ਜਤਿੰਦਰ ਸਿੰਘ ਲਾਲੀ ਆਦਿ ਹਾਜਰ ਸਨ। 

ਭਿੱਖੀਵਿੰਡ ਦੇ ਸਰਕਾਰੀ ਵੈਟਨਰੀ ਹਸਪਤਾਲ ਵਿਖੇ ਚੋਰੀ

www.sabblok.blogspot.com


ਭਿੱਖੀਵਿੰਡ  ਮਾਰਚ (ਭੁਪਿੰਦਰ ਸਿੰਘ)-ਕਸਬਾ ਭਿੱਖੀਵਿੰਡ ਦੇ ਸਰਕਾਰੀ ਵੈਟਨਰੀ ਹਸਪਤਾਲ ਵਿਖੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਹਸਪਤਾਲ ਦੇ ਵੈਟਨਰੀ ਇੰਸਪੈਕਟਰ ਸਾਹਿਬ ਸਿੰਘ ਨੇ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਹਸਪਤਾਲ ਦਾ ਮੇਂਨ ਗੇਟ ਕੈਚੀਂ ਦਰਵਾਜੇ ਦੇ ਜਿੰਦਰੇ ਨੂੰ ਤੋੜਨ ਦਾ ਯਤਨ ਕੀਤਾ, ਪਰ ਅਸਫਲ ਹੋਣ ਤੇ ਚੋਰਾਂ ਨੇ ਦਰਵਾਜਾ ਤੋੜ ਕੇ ਹਸਤਪਾਲ ਅੰਦਰ ਪਏ ਹੋਏ ਸਮਾਨ ਵਿੱਚੋਂ ਇੱਕ ਸੀ.ਪੀ.ਯੂ, ਐਲ.ਸੀ.ਡੀ, ਯੂ.ਪੀ.ਐਸ, ਸਮੇਤ ਗਿਆਰਾਂ ਕਿਸਮ ਦਾ ਕੀਮਤੀ ਸਮਾਨ ਜਿਸ ਦੀ ਕੀਮਤ ਸਾਹਿਬ ਸਿੰਘ ਅਨੁਸਾਰ ਤਕਰੀਬਨ ਸਵਾ ਲੱਖ ਰੁਪਏ ਦੱਸੀ ਹੈ, ਲੈ ਕੇ ਚੋਰ ਫਰਾਰ ਹੋ ਗਏ ਤੇ ਜਾਂਦੇ ਸਮੇ ਚੋਰ ਹਸਪਤਾਲ ਦੇ ਰਸੋਈ ਵਿੱਚ ਪਈ ਖੰਡ, ਚਾਹ ਵੀ ਲੈ ਗਏ। ਸਾਹਿਬ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾਂ ਦੇ ਦਿੱਤੀ ਗਈ ਹੈ। ਮੌਕੇ ਤੇ ਪੁੱਜੇ ਏ.ਐਸ.ਆਈ ਬੱਚਿਤਰ ਸਿੰਘ ਆਦਿ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚੇ ਕੇ ਪੁੱਛਗਿੱਛ ਕੀਤੀ ਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਮੇ ਵੈਟਨਰੀ ਡਾ:ਸੰਦੀਪ ਧਵਨ ਆਦਿ ਹਾਜਰ ਸਨ।
ਇਸ ਸਮੇ ਮੌਜੂਦ ਸਰਪੰਚ ਹਰਜਿੰਦਰ ਸਿੰਘ ਭਿੱਖੀਵਿੰਡ ਨੇ ਕਿਹਾ ਕਿ ਵੈਟਨਰੀ ਡਾਕਟਰ ਸੰਦੀਪ ਧਵਨ ਦੀ ਬਦਲੀ ਸੁਰਸਿੰਘ ਵਿਖੇ ਕਰ ਦਿੱਤੇ ਜਾਣ ਤੇ ਹਸਪਤਾਲ ਲਵਾਰਸ ਪਿਆ ਹੈ ਤੇ ਹਸਪਤਾਲ ਵਿੱਚ ਕੋਈ ਡਾਕਟਰ ਨਾ ਹੋਣ ਕਰਕੇ ਇਲਾਕੇ ਦੇ ਲੋਕਾਂ ਨੂੰ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਪ੍ਰਾਈਵੇਟ ਝੋਲਾਛਾਪ ਡਾਕਟਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।    

ਨੌਜਵਾਨਾਂ ਵਿੱਚ ਵੱਧ ਰਿਹਾ ਨਸ਼ਿਆਂ ਦਾ ਰੁਝਾਨ ਚਿੰਤਾਂ ਦਾ ਵਿਸ਼ਾ -ਮੱਕੜ

www.sabblok.blogspot.com
ਪ੍ਰੈਸ ਨਾਲ ਗੱਲਬਾਤ ਕਰਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ।
ਭਿੱਖੀਵਿੰਡ  ਮਾਰਚ (ਭੁਪਿੰਦਰ ਸਿੰਘ)-ਨੌਜਵਾਨਾਂ ਵਿੱਚ ਵੱਧ ਰਿਹਾ ਮਾਰੂੰ ਨਸ਼ਿਆਂ ਦਾ ਰੁਝਾਨ ਚਿੰਤਾਂ ਦਾ ਵਿਸ਼ਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪਿੰਡ ਬੈਕਾਂ ਵਿਖੇ ਜਥੇਦਾਰ ਬਲਦੇਵ ਸਿੰਘ ਬੈਕਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਤੋਂ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਜਿਥੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਉਥੇ ਐਸ.ਜੀ.ਪੀ.ਸੀ. ਨੇ ਵੀ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਥੇਦਾਰ ਮੱਕੜ ਨੇ ਕਿਹਾ ਕਿ ਜੋ ਨੌਜਵਾਨ ਅੰਮ੍ਰਿਤ ਛੱਕ ਕੇ ਸਿੰਘ ਸਜ ਰਹੇ ਹਨ, ਉਹਨਾਂ ਨੂੰ ਸ੍ਰੌਮਣੀ ਕਮੇਟੀ ਵੱਲੋਂ ਜਿਥੇ ਪੰਜ ਕਕਾਰ ਫਰੀ ਦਿੱਤੇ ਜਾ ਰਹੇ ਹਨ, ਉਥੇ ਇਹਨਾਂ ਸਿੱਖ ਨੌਜਵਾਨਾਂ ਨੂੰ ਬਾਰਵੀਂ ਤੱਕ ਦੀ ਮੁਫਤ ਵਿੱਦਿਆ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਜਿਹੜੇ ਲੋਕ ਮਾਰੂੰ ਨਸ਼ਿਆਂ ਦਾ ਵਪਾਰ ਕਰਕੇ ਜੁਵਾਨੀ ਦਾ ਘਾਣ ਕਰ ਰਹੇ ਹਨ, ਉਹ ਖਾਲਸਾ ਪੰਥ ਦੇ ਕੱਟੜ ਦੁਸ਼ਮਣ ਹਨ, ਐਸੇ ਲੋਕਾਂ ਨੂੰ ਨੱਥ ਪਾਉਣ ਲਈ ਮਾਪਿਆਂ ਨੂੰ ਅੱਗੇ ਆ ਕੇ ਸਰਕਾਰ ਨੂੰ ਪੂਰਾ-ਪੂਰਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਮਾਰੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਇਸ ਸਮੇ ਨਿੱਜੀ ਸਕੱਤਰ ਮਨਜੀਤ ਸਿੰਘ, ਮੀਤ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾਂ, ਮੈਨੇਜਰ ਪ੍ਰਤਾਪ ਸਿੰਘ ਸ੍ਰੀ ਹਰਿਮੰਦਿਰ ਸਾਹਿਬ, ਕੁਲਵਿੰਦਰ ਸਿੰਘ ਰਮਦਾਸ, ਐਸ.ਜੀ.ਪੀ.ਸੀ. ਮੈਬਰ ਬਲਦੇਵ ਸਿੰਘ ਐਮ.ਏ, ਪਰਮਜੀਤ ਸਿੰਘ ਮੈਨੇਜਰ ਗੁਰੂਦੁਆਰਾ ਬਾਬਾ ਬੁੱਢਾ ਜੀ, ਕਵੀਸ਼ਰ ਗੁਰਿੰਦਰਪਾਲ ਸਿੰਘ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਗੁਰਦਿਤਾਰ ਸਿੰਘ ਬੈਕਾਂ, ਜਥੇਦਾਰ ਦਯਾ ਸਿੰਘ,ਜਤਿੰਦਰ ਸਿੰਘ ਬਿੱਟੂ ਆਦਿ ਹਾਜਰ ਸਨ।       

ਕਾਲ਼ਿਆਂਵਾਲਾ ਖੂਹ ਦੇ ਇਤਿਹਾਸਕ ਸਰੋਕਾਰਾਂ ਬਾਰੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਵਾਜ਼ ਉਠਾਉਣ ਦਾ ਸੱਦਾ

www.sabblok.blogspot.com
ਜਲੰਧਰ, ਮਾਰਚ:      ਕਾਲ਼ਿਆਂ ਵਾਲਾ ਖੂਹ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ, ਸੈਨਿਕਾਂ ਦੀਆਂ ਅਸਥੀਆਂ ਅਤੇ ਹੋਰ ਵਸਤਾਂ ਹਾਸਲ ਕਰਨ ਜੁਟੇ ਉਦਮੀਆਂ ਦੀ ਸ਼ਲਾਘਾ ਕਰਦਿਆਂ, ਕਮੇਟੀ ਵੱਲੋਂ ਬਣਦੀਆਂ ਸੇਵਾਵਾਂ, ਯੋਗਦਾਨ ਦਾ ਅਹਿਦ ਕਰਦਿਆਂ, 1857 ਦੇ ਬਾਗ਼ੀ ਫੌਜੀ ਸੰਗਰਾਮੀਆਂ ਨਾਲ ਅਣਮਨੁੱਖੀ ਵਰਤਾਅ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਬਰਤਾਨਵੀ ਹੁਕਮਰਾਨ ਅਤੇ ਦੇਸ਼ ਦੇ ਵੰਨ ਸੁਵੰਨੇ ਹਾਕਮਾਂ ਦੀ ਸੋਚੀ ਸਮਝੀ ਬੇਗੌਰੀ ਨੂੰ ਮੁਜਰਮਾਨਾ ਕਰਾਰ ਦਿੰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ਼-ਬਦੇਸ਼ ਵਸਦੇ ਸਮੂਹ ਸ਼ਹੀਦਾਂ ਦੇ ਵਾਰਸਾਂ ਨੂੰ ਇਸ ਕਾਂਡ ਨਾਲ ਜੁੜਵੇਂ ਅਜੋਕੇ ਸਰੋਕਾਰਾਂ ਬਾਰੇ ਮਿਲਕੇ ਆਵਾਜ਼ ਉਠਾਉਣਾ ਦਾ ਸੱਦਾ ਦਿੱਤਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਇਤਿਹਾਸ ਸਬ ਕਮੇਟੀ ਦੇ ਕਨਵੀਨਰ ਨੌਨਿਹਾਲ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਇਹ ਭਾਵਨਾਵਾਂ ਪ੍ਰਗਟ ਕਰਦਿਆਂ ਜ਼ੋਰਦਾਰ ਮੰਗ ਕੀਤੀ ਹੈ ਕਿ:
Z ਭਾਰਤ ਸਰਕਾਰ ਫੌਰੀ ਪੜਤਾਲ ਕਰਕੇ ਸਬੰਧਤ ਛਾਉਣੀ ਦੇ ਇਹਨਾਂ ਸੈਨਿਕਾਂ ਦੀ ਲਿਸਟ ਜਾਰੀ ਕਰੇ ਅਤੇ ਸ਼ਹੀਦ ਦਾ ਦਰਜਾ ਦੇਵੇ।
Z ਪੁਰਾਤਤਵ ਵਿਭਾਗ ਤੁਰੰਤ ਇਸ ਜਗ•ਾ ਅਤੇ ਇਤਿਹਾਸਕ ਵਸਤਾਂ ਨੂੰ ਸੰਭਾਲਣ ਦਾ ਕੰਮ ਹੱਥ ਲਵੇ।
Z ਮਿਊਜੀਅਮ ਅਤੇ ਯਾਦਗਾਰ ਬਣਾ ਕੇ ਇਹਨਾਂ ਸ਼ਹੀਦਾਂ ਦੀ ਅਮਰ ਨਿਸ਼ਾਨੀ ਸੰਭਾਲੀ ਜਾਵੇ।
Zਬਰਤਾਨਵੀ ਹੁਕਮਰਾਨਾ ਨੂੰ ਇਸ ਘਿਨੌਣੇ ਕਾਂਡ ਲਈ ਮੁਆਫੀ ਮੰਗਣ ਲਈ ਕੌਮ ਵਿਆਪੀ ਆਵਾਜ਼ ਲਾਮਬੰਦ ਹੋਵੇ।
Z ਭਾਰਤੀ ਹੁਕਮਰਾਨ ਅਜੇਹੇ ਗੌਰਵਮਈ ਇਤਿਹਾਸ ਪ੍ਰਤੀ ਅਪਣਾਈ ਬੇਰੁਖੀ ਲਈ ਮੁਆਫੀ ਮੰਗਣ।
Z ਮੁਲਕ ਭਰ ਦੇ ਇਤਿਹਾਸਕਾਰ, ਲੋਕ ਹਿਤੈਸ਼ੀ ਜੱਥੇਬੰਦੀਆਂ ਅਤੇ ਜਮਹੂਰੀ ਸ਼ਕਤੀਆਂ ਆਪਣੀ ਜਿੰਮੇਵਾਰੀ ਓਟਦੇ ਹੋਏ ਇਹਨਾਂ ਸ਼ਹੀਦਾਂ ਦੀ ਯਾਦ 'ਚ ਸਮਾਗਮ ਰਚਾਉਣ ਅਤੇ ਇਤਿਹਾਸ ਲੋਕਾਂ 'ਚ ਲਿਜਾਣ ਲਈ ਅੱਗੇ ਆਉਣ।

Sunday, 2 March 2014

ਚਾਹ ਵੇਚਣ ਵਾਲੇ ਕੋਲ ਹੈਲੀਕਾਪਟਰ ਕਿੱਥੋਂ ਆ ਗਏ: ਕੇਜਰੀਵਾਲ

www.sabblok.blogspot.com
ਕਾਨਪੁਰ- ਆਮ ਆਦਮੀ ਪਾਰਟੀ (ਆਪ) ਦੇ ਬਾਨੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਾਨਪੁਰ ਵਿਖੇ 'ਝਾੜੂ ਰੈਲੀ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਮੁਲਕ 'ਚ ਗੁੱਸੇ ਦੀ ਹਵਾ ਹੈ।
ਕੇਜਰੀਵਾਲ ਨੇ ਕਿਹਾ ਕਿ ਭਾਰਤ 'ਚ ਗੈਸ ਦੇ ਖੂਹ ਸਨ ਪਰ ਭਾਜਪਾ ਅਤੇ ਕਾਂਗਰਸ ਨੇ ਪੈਸਿਆਂ ਦੇ ਲਾਲਚ 'ਚ ਮੁਕੇਸ਼ ਅੰਬਾਨੀ ਨੂੰ ਦੇ ਦਿੱਤੇ। ਕੇਜਰੀਵਾਲ ਨੇ ਕਿਹਾ ਕਿ ਇਸ ਗੈਸ ਨਾਲ ਖੁਰਾਕ ਤਿਆਰ ਹੁੰਦੀ ਹੈ ਅਤੇ ਜੇਕਰ ਇਹ ਗੈਸ ਮਹਿੰਗੀ ਹੋ ਗਈ ਤਾਂ ਮੁਲਕ 'ਚ ਖੁਰਾਕ ਵਸਤੂਆਂ ਮਹਿੰਗੀਆਂ ਹੋ ਜਾਣਗੀਆਂ।
ਕੇਜਰੀਵਾਲ ਨੇ ਕਿਹਾ ਕਿ ਮੋਦੀ ਨੂੰ ਮੈਂ ਚਿੱਠੀ ਲਿਖ ਕੇ ਪੁੱਛਿਆ ਕਿ ਤੁਸੀਂ ਜੋ ਹੈਲੀਕਾਪਟਰ ਵਰਤਦੇ ਹੋ ਉਹ ਕਿਸ ਦੇ ਹਨ ਕਿਉਂਕਿ ਚਾਹ ਵੇਚਣ ਵਾਲੇ ਕੋਲ ਇੰਨੇ ਹੈਲੀਕਾਪਟਰ ਕਿੱਥੋਂ ਆ ਸਕਦੇ ਹਨ? ਜੇਕਰ ਇਹ ਮੁਕੇਸ਼ ਅੰਬਾਨੀ ਦੇ ਹਨ ਤਾਂ ਫਿਰ ਉਸ ਨੂੰ ਇਸ ਦੇ ਪੈਸੇ ਦਿੰਦੇ ਹੋ ਜਾਂ ਨਹੀਂ। ਕੇਜਰੀਵਾਲ ਨੇ ਕਿਹਾ ਕਿ ਮੋਦੀ ਦੀ ਇਕ-ਇਕ ਰੈਲੀ 'ਤੇ 50-50 ਕਰੋੜ ਰੁਪਏ ਖਰਚ ਹੋ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀ ਅੰਦਰੂਨੀ ਖ਼ਾਤੇ ਸੈਟਿੰਗ ਹੈ। ਇਨ੍ਹਾਂ ਦੋਹਾਂ ਨੇ ਪੂਰੇ ਮੁਲਕ ਦੇ ਪਹਾੜ, ਕੋਲਾ, ਗੈਸ, ਜ਼ਮੀਨ ਨਿਗਲ ਲਈਆਂ ਹਨ ਅਤੇ ਮੈਂ ਤੁਹਾਡੇ ਕੋਲ ਵੋਟ ਮੰਗਣ ਨਹੀਂ ਮੁਲਕ ਬਚਾਉਣ ਲਈ ਆਇਆ ਹਾਂ। ਕੇਜਰੀਵਾਲ ਨੇ ਕਿਹਾ ਕਿ ਮੋਦੀ ਨੇ ਕਦੇ ਐੱਫ.ਡੀ.ਆਈ ਅਤੇ ਵਾਡਰਾ ਦਾ ਮਾਮਲਾ ਨਹੀਂ ਉਠਾਇਆ ਕਿਉਂਕਿ ਮੋਦੀ ਨੂੰ ਇਸ ਦੇ ਪੈਸੇ ਮਿਲ ਚੁੱਕੇ ਹਨ।
ਕੇਜਰੀਵਾਲ ਨੇ ਕਿਹਾ ਕਿ ਮੈਂ 5 ਤੋਂ 8 ਮਾਰਚ ਗੁਜਰਾਤ ਦਾ ਵਿਕਾਸ ਦੇਖਣ ਜਾ ਰਿਹਾ ਹੈ ਅਤੇ ਜੇਕਰ ਉੱਥੇ ਵਿਕਾਸ ਨਹੀਂ ਨਜ਼ਰ ਆਇਆ ਤਾਂ ਮੈਂ ਮੋਦੀ ਨੂੰ ਪੁੱਛਾਂਗਾ ਕਿ ਉਨ੍ਹਾਂ ਨੇ ਕਿਸ ਚੀਜ਼ ਦਾ ਵਿਕਾਸ ਕੀਤਾ। ਕੇਜਰੀਵਾਲ ਨੇ ਕਿਹਾ ਕਿ ਦੰਗੇ ਹੁੰਦੇ ਨਹੀਂ ਸਗੋਂ ਜਾਣਬੁੱਝ ਕੇ ਕਰਵਾਏ ਜਾਂਦੇ ਹਨ। ਉੱਤਰ ਪ੍ਰਦੇਸ਼ 'ਚ ਅਖਿਲੇਸ਼ ਯਾਦਵ ਦੀ ਸਰਕਾਰ ਜੋ ਘੁਟਾਲਿਆਂ ਨਾਲ ਭਰੀ ਹੈ ਪਹਿਲਾਂ ਰੱਜ ਕੇ ਘੁਟਾਲੇ ਕਰਦੀ ਹੈ ਅਤੇ ਫਿਰ ਵੋਟਾਂ ਲਾਗੇ ਦੰਗੇ ਕਰਵਾ ਦਿੰਦੀ ਹੈ। ਇਹ ਸਾਰੀ ਕਾਂਗਰਸ ਅਤੇ ਬੀ.ਜੀ.ਪੀ ਦੀ ਚਾਲ ਹੈ, ਜਿਸ 'ਚ ਸਾਡੇ ਵਰਗੀ ਭੋਲੀ-ਭਾਲੀ ਜਨਤਾ ਫਸ ਜਾਂਦੀ ਹੈ ਅਤੇ ਜੇਕਰ ਹਿੰਦੂ-ਮੁਸਲਮਾਨ ਅਤੇ ਸਭ ਧਰਮਾਂ ਦੇ ਲੋਕ ਇਕਜੁੱਟ ਹੋ ਜਾਣ ਤਾਂ ਮੇਰਾ ਦਿਲ ਕਹਿੰਦਾ ਹੈ ਕਿ ਇਸ ਵਾਰ ਕੇਂਦਰ 'ਚ ਆਪ ਦੀ ਸਰਕਾਰ ਬਣੇਗੀ। ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਘੱਟੋ-ਘੱਟ 100 ਸੀਟਾਂ 'ਤੇ 'ਆਪ' ਚੋਣਾਂ ਲੜੇਗੀ।

ਹਰਸਿਮਰਤ ਬਾਦਲ ਦੇ ਭਾਸ਼ਣਾਂ 'ਚੋਂ 'ਨੰਨ੍ਹੀ ਛਾਂ' ਗਾਇਬ

www.sabblok.blogspot.com

ਬਠਿੰਡਾ- ਬਠਿੰਡਾ ਲੋਕ ਸਭਾ ਹਲਕੇ ਵਿਚ ਵੱਖ ਵੱਖ ਪ੍ਰਾਜੈਕਟਾਂ ਦੇ ਧੜੱਲੇ ਨਾਲ ਨੀਂਹ ਪੱਥਰ ਰੱਖ ਰਹੀ ਅਤੇ ਪੇਂਡੂ ਪੱਧਰ 'ਤੇ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੀ ਐੱਮ.ਪੀ. ਹਰਸਿਮਰਤ ਕੌਰ ਬਾਦਲ ਦੇ ਭਾਸ਼ਣਾਂ 'ਚੋਂ ਹੁਣ 'ਨੰਨ੍ਹੀ ਛਾਂ' ਦਾ ਨਾਂ ਗਾਇਬ ਹੈ। 'ਨੰਨ੍ਹੀ ਛਾਂ' ਮੁਹਿੰਮ ਦਾ ਸਹਾਰਾ ਲੈ ਕੇ ਆਪਣਾ ਸਿਆਸੀ ਸਫਰ ਸ਼ੁਰੂ ਕਰਨ ਵਾਲੀ ਐੱਮ. ਪੀ. ਬੀਬੀ ਬਾਦਲ ਹੁਣ ਇਸ ਮੁਹਿੰਮ ਤੋਂ ਕਿਨਾਰਾ ਕਰਦੀ ਦਿਖ ਰਹੀ ਹੈ।
2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਰ ਪਾਸੇ 'ਨੰਨ੍ਹੀ ਛਾਂ' ਮੁਹਿੰਮ ਦਾ ਬੋਲਬਾਲਾ ਰਿਹਾ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਪ੍ਰਚਾਰ ਅਤੇ ਉਨ੍ਹਾਂ ਦੇ ਭਾਸ਼ਣ ਵੀ ਬੇਟੀਆਂ ਅਤੇ ਪੇੜ ਪੌਦਿਆਂ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਇਸ ਮੁਹਿੰਮ 'ਤੇ ਹੀ ਕੇਂਦਰਿਤ ਰਹੇ। 2014 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਵੇਂ ਬੀਬੀ ਬਾਦਲ ਨੇ ਨੰਨ੍ਹੀ ਛਾਂ ਨੂੰ ਹਾਸ਼ੀਏ 'ਤੇ ਕਰ ਦਿੱਤਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਮਾਲਵਾ ਖੇਤਰ ਖਾਸਕਰ ਬਠਿੰਡਾ ਹਲਕੇ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਹੋ ਰਹੇ ਰੋਸ ਪ੍ਰਦਰਸ਼ਨਾਂ ਵਿਚ ਪ੍ਰਦਰਸ਼ਨਕਾਰੀਆਂ ਵਲੋਂ ਐੱਮ.ਪੀ. ਬੀਬੀ ਬਾਦਲ ਦੀ 'ਨੰਨ੍ਹੀ ਛਾਂ' ਮੁਹਿੰਮ ਨੂੰ ਆੜੇ ਹੱਥੀ ਲਿਆ ਗਿਆ ਜਿਸ ਦੇ ਚਲਦਿਆਂ ਨੰਨ੍ਹੀ ਛਾਂ ਮੁਹਿੰਮ ਸਰਕਾਰ ਲਈ ਘਾਟੇ ਦਾ ਸੌਦਾ ਬਣਦੀ ਦਿਖ ਰਹੀ ਹੈ। ਸਰਕਾਰ ਖਿਲਾਫ਼ ਉਤਰਨ ਵਾਲੇ ਪ੍ਰਦਰਸ਼ਨਕਾਰੀਆਂ ਖਾਸ ਕਰ ਮਹਿਲਾ ਪ੍ਰਦਰਸ਼ਨਕਾਰੀਆਂ ਵਲੋਂ ਇਸ ਮੁਹਿੰਮ ਨੂੰ ਅਧਾਰ ਬਣਾ ਕੇ ਐੱਮ.ਪੀ. ਬਾਦਲ ਨੂੰ ਜੰਮ ਕੇ ਕੋਸਿਆ ਗਿਆ ਅਤੇ ਵਿਰੋਧੀਆਂ ਵਲੋਂ ਵੀ ਵਾਰ-ਵਾਰ 'ਨੰਨ੍ਹੀ ਛਾਂ' ਨੂੰ ਇਕ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ ਗਿਆ। ਬਠਿੰਡਾ ਵਿਚ ਹੋਏ ਕਈ ਪ੍ਰਦਰਸ਼ਨਾਂ ਦੌਰਾਨ ਵੱਖ ਵੱਖ ਮੁਲਾਜ਼ਮਾਂ, ਕਿਸਾਨਾਂ-ਮਜ਼ਦੂਰਾਂ, ਅਧਿਆਪਕਾਂ, ਨਰਸਾਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਹੋਰ ਜਥੇਬੰਦੀਆਂ ਦੇ ਨਾਲ ਨਾਲ ਵਿਰੋਧੀ ਪਾਰਟੀ ਕਾਂਗਰਸ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਵਲੋਂ ਵੀ 'ਨੰਨ੍ਹੀ ਛਾਂ' ਮੁਹਿੰਮ ਦੀ ਜੰਮਕੇ ਨਿਖੇਧੀ ਕੀਤੀ ਗਈ। ਆਏ ਦਿਨ ਮਹਿਲਾ ਅਧਿਆਪਕਾਂ ਤੇ ਹੋਰ ਮਹਿਲਾ ਮੁਲਾਜ਼ਮਾਂ ਦੀ ਸੰਘਰਸ਼ ਦੌਰਾਨ ਪੁਲਸ ਦੇ ਨਾਲ ਹੋਣ ਵਾਲੀਆਂ ਝੜਪਾਂ, ਗ੍ਰਿਫਤਾਰੀਆਂ ਅਤੇ ਔਰਤਾਂ ਨੂੰ ਥਾਣਿਆਂ 'ਚ ਬੰਦ ਰੱਖਣ ਜਿਹੀਆਂ ਕਾਰਵਾਈਆਂ ਨੇ ਵੀ 'ਨੰਨ੍ਹੀ ਛਾਂ' ਮੁਹਿੰਮ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ। ਫਰਵਰੀ ਦੇ ਸ਼ੁਰੂ ਵਿਚ ਬਠਿੰਡਾ ਵਿਚ ਈ.ਜੀ.ਐੱਸ. ਅਧਿਆਪਕਾਂ ਦੇ ਧਰਨੇ ਦੌਰਾਨ ਇਕ ਬੱਚੀ ਦੀ ਦੁਖਦ ਮੌਤ ਤੋਂ ਬਾਅਦ 'ਨੰਨ੍ਹੀ ਛਾਂ' ਦਾ ਵਿਰੋਧ ਇਕੋ ਦਮ ਸਿਖਰ 'ਤੇ ਪਹੁੰਚ ਗਿਆ। ਜਿਥੇ ਵੱਖ-ਵੱਖ ਜਥੇਬੰਦੀਆਂ ਨੇ ਬੱਚੀ ਦੀ ਮੌਤ ਤੋਂ ਬਾਅਦ ਨੰਨ੍ਹੀ ਛਾਂ ਮੁਹਿੰਮ ਅਤੇ ਇਸ ਦੀ ਸੰਸਥਾਪਕ ਬੀਬੀ ਬਾਦਲ ਨੂੰ ਆੜੇ ਹੱਥੀ ਲਿਆ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਵਿਰੋਧੀਆਂ ਨੇ ਵੀ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦਿੱਤਾ ਅਤੇ ਇਸ ਘਟਨਾ ਨੂੰ ਨੰਨ੍ਹੀ ਛਾਂ ਦੇ ਨਾਲ ਜੋੜ ਕੇ ਮੁਹਿੰਮ 'ਤੇ ਕਰਾਰੀ ਸੱਟ ਮਾਰੀ। ਸਿਆਸੀ ਜਾਣਕਾਰਾਂ ਅਨੁਸਾਰ ਜੇਕਰ ਹੁਣ ਐੱਮ.ਪੀ. ਆਪਣੇ ਭਾਸ਼ਣਾਂ ਜਾਂ ਪ੍ਰਚਾਰ ਮੁਹਿੰਮ 'ਚ 'ਨੰਨ੍ਹੀ ਛਾਂ' ਮੁਹਿੰਮ ਦਾ ਜ਼ਿਕਰ ਕਰਦੀ ਹੈ ਤਾਂ ਉਨ੍ਹਾਂ ਨੂੰ ਫਾਇਦੇ ਦੀ ਬਜਾਏ ਉਲਟਾ ਨੁਕਸਾਨ ਝੱਲਣਾ ਪੈ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਬੀਬੀ ਬਾਦਲ ਦੀ ਪ੍ਰਚਾਰ ਮੁਹਿੰਮ 'ਚ ਸ਼ਾਮਲ ਸਿਆਸੀ ਜਾਣਕਾਰਾਂ ਨੇ ਬੇਹੱਦ ਸੋਚ ਵਿਚਾਰ ਤੋਂ ਬਾਅਦ ਬੀਬੀ ਬਾਦਲ ਦੇ ਪ੍ਰਚਾਰ ਤੋਂ 'ਨੰਨ੍ਹੀ ਛਾਂ' ਨੂੰ ਦੂਰ ਕੀਤਾ ਹੈ ਤਾਂ ਕਿ ਇਹ ਮੁਹਿੰਮ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸਿਆਸੀ ਨੁਕਸਾਨ ਨਾ ਪਹੁੰਚਾ ਸਕੇ। ਸਿਆਸੀ ਜਾਣਕਾਰ ਮੰਨਦੇ ਹਨ ਕਿ ਬਠਿੰਡਾ ਵਿਚ ਨੰਨ੍ਹੀ ਛਾਂ ਦੇ ਖਿਲਾਫ਼ ਲੋਕਾਂ 'ਚ ਰੋਸ ਹੈ ਤੇ ਇਹੀ ਕਾਰਨ ਹੈ ਕਿ ਬੀਬੀ ਬਾਦਲ ਆਪਣੀ ਜਨ ਸਭਾਵਾਂ ਜਾਂ ਹੋਰ ਪ੍ਰੋਗਰਾਮਾਂ ਦੌਰਾਨ ਨੰਨ੍ਹੀ ਛਾਂ ਦਾ ਜ਼ਿਕਰ ਤੱਕ ਨਹੀਂ ਕਰ ਰਹੀ। 

ਫੇਸਬੁੱਕ ਦੇ ਮਾਲਕ ਦੀ 1 ਸਾਲ ਦੀ ਕਮਾਈ ਦੇਖ ਤੁਸੀਂ ਹੈਰਾਨ ਹੋ ਜਾਵੋਗੇ

www.sabblok.blogspot.com


ਨਿਊਯਾਰਕ- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਸ਼ੇਅਰਾਂ 'ਚ ਭਾਰੀ ਤੇਜ਼ੀ ਨਾਲ ਕੰਪਨੀ ਦੇ ਮਾਲਕ ਮਾਰਕ ਜ਼ੁਕਰਬਰਗ ਦੀ ਸੰਪਤੀ 2 ਸਾਲ ਤੋਂ ਘੱਟ ਸਮੇਂ ਦੇ ਦੌਰਾਨ 15 ਅਰਬ ਡਾਲਰ (ਕਰੀਬ 9 ਖਰਬ 26 ਅਰਬ 25 ਕਰੋੜ ਰੁਪਏ) ਹੋ ਗਈ। ਜ਼ੁਕਰਬਰਗ ਦੀ ਸੰਪਤੀ ਵਧ ਕੇ 33 ਅਰਬ ਡਾਲਰ (ਤਕਰੀਬਨ 20 ਖਰਬ 37 ਅਰਬ 75 ਕਰੋੜ ਰੁਪਏ) ਹੋ ਗਈ ਜਦੋਂਕਿ ਕੰਪਨੀ ਦੇ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੋਣ ਦੇ ਸਮੇਂ 18 ਮਈ, 2012 ਨੂੰ ਉਨ੍ਹਾਂ ਦੀ ਸੰਪਤੀ 18 ਅਰਬ ਡਾਲਰ ਸੀ। ਕੰਪਨੀ ਨੂੰ ਮੋਬਾਈਲ ਪਲੇਟਫਾਰਮ ਨਾਲ ਹੋਣ ਵਾਲੀ ਆਮਦਨੀ ਨੂੰ ਮੁੱਖ ਰੱਖਦਿਆਂ ਹੋਇਆ ਫੇਸਬੁੱਕ ਦੇ ਸ਼ੇਅਰਾਂ 'ਚ ਨਿਵੇਸ਼ਕਾਂ ਦੀ ਦਿਲਚਸਪੀ ਕਾਰਨ ਅਜਿਹਾ ਸੰਭਵ ਹੋਇਆ ਹੈ।
ਸ਼ੇਅਰ ਬਾਜ਼ਾਰ 'ਚ ਆਉਣ ਦੇ 2 ਸਾਲ ਬਾਅਦ ਫੇਸਬੁੱਕ ਦੇ ਸ਼ੇਅਰ ਦੀ ਕੀਮਤ 8 ਫਰਵਰੀ ਨੂੰ 80 ਫੀਸਦੀ ਵਧ ਕੇ 68.46 ਡਾਲਰ ਪ੍ਰਤੀ ਸ਼ੇਅਰ ਹੋ ਗਈ, ਜੋ ਨਾਸਡੈਕ 'ਚ ਸੂਚੀਬੱਧ ਹੋਣ ਦੇ ਸਮੇਂ 38 ਡਾਲਰ ਪ੍ਰਤੀ ਸ਼ੇਅਰ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਸੂਚਨਾ ਅਨੁਸਾਰ ਜ਼ੁਕਰਬਰਗ ਕੋਲ ਫੇਸਬੁੱਕ ਦੇ 47,89,14,465 ਸ਼ੇਅਰ ਹਨ ਜੋ ਕੁਲ ਸ਼ੇਅਰਾਂ ਦਾ 19.6 ਫੀਸਦੀ ਹੈ। ਸੂਚੀਬੱਧ ਹੋਣ ਦੇ ਸਮੇਂ ਸ਼ੇਅਰ ਮੁੱਲ 38 ਡਾਲਰ ਸੀ ਅਤੇ 47.9 ਕਰੋੜ ਸ਼ੇਅਰ ਦੇ ਆਧਾਰ 'ਤੇ ਉਨ੍ਹਾਂ ਦੀ ਸੰਪਤੀ 18 ਅਰਬ ਡਾਲਰ ਸੀ।
ਜ਼ਿਕਰਯੋਗ ਹੈ ਕਿ ਮਈ 2012 'ਚ ਸੂਚੀਬੱਧ ਹੋਣ ਦੇ ਸਮੇਂ ਨਿਵੇਸ਼ਕਾਂ ਨੇ ਫੇਸਬੁੱਕ ਦੇ ਸ਼ੇਅਰਾਂ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਸੀ। ਉਸ ਸਮੇਂ ਸੋਸ਼ਲ ਨੈਟਵਰਕਿੰਗ ਕੰਪਨੀ ਦੇ ਵਾਧੇ ਦੀਆਂ ਸੰਭਾਵਨਾਵਾਂ 'ਤੇ ਖਦਸ਼ੇ ਸਨ।