www.sabblok.blogspot.com
ਪਿਸ਼ਾਵਰ, 2 ਮਾਰਚ (ਏਜੰਸੀ) - ਪਾਕਿ ਸੈਨਾ ਨੇ ਅੱਜ ਅੱਤਵਾਦੀ ਨੇਤਾ ਮੁੱਲ੍ਹਾ ਤਮਾਂਚੇ ਨੂੰ ਲੱਭਣ ਲਈ ਬੰਬਾਰੀ ਕੀਤੀ ਜਿਸ 'ਚ 5 ਅੱਤਵਾਦੀ ਮਾਰੇ ਗਏ। ਇਕ ਦਿਨ ਪਹਿਲੇ ਤਾਲਿਬਾਨ ਨੇ ਸਰਕਾਰ ਨਾਲ ਗੱਲਬਾਤ ਦੇ ਚੱਲਦੇ ਇਕ ਮਹੀਨੇ ਲਈ ਜੰਗਬੰਦੀ ਦਾ ਐਲਾਨ ਕੀਤਾ ਹੈ। ਇਹ ਹਮਲਾ ਮੁੱਲ੍ਹਾ ਤਮਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਕਿਉਂਕਿ ਕੱਲ ਹੋਏ ਹਮਲੇ 'ਚ ਪੋਲੀਓ ਟੀਮ ਤੇ ਸੁਰੱਖਿਆ ਬਲਾਂ ਦੇ 12 ਲੋਕਾਂ ਦੀ ਮੌਤ ਹੋ ਗਈ ਸੀ। ਇਕ ਸਰਕਾਰੀ ਨੁਮਾਇੰਦੇ ਨੇ ਦੱਸਿਆ ਕਿ ਸ਼ਾਂਤੀ ਗੱਲਬਾਤ ਉਦੋਂ ਤੱਕ ਸ਼ੁਰੂ ਨਹੀਂ ਹੋ ਸਕਦੀ ਜਦੋਂ ਤੱਕ ਤਾਲਿਬਾਨ ਤੇ ਉਸਦੇ ਸਹਿਯੋਗੀ ਜੰਗਬੰਦੀ ਦਾ ਐਲਾਨ ਨਹੀਂ ਕਰ ਦਿੰਦੇ।
No comments:
Post a Comment