jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 March 2014

ਕਾਮਾਗਾਟਾ ਮਾਰੂ-ਬਜਬਜ ਘਾਟ ਸਾਕੇ ਦੀ 100ਵੀਂ ਵਰੇ• ਗੰਢ ਦੇ ਆਗਾਜ਼ 'ਤੇ 'ਗਾਥਾ-ਏ-ਗ਼ਦਰ' ਦਾ ਯਾਦਗਾਰੀ ਮੰਚਣ

www.sabblok.blogspot.com
ਜਲੰਧਰ:      ਕਾਮਾਗਾਟਾ ਮਾਰੂ-ਬਜਬਜ ਘਾਟ ਦੀ 100ਵੀਂ ਵਰੇ• ਗੰਢ ਨੂੰ ਸਮਰਪਤ ਮੁਹਿੰਮ ਦਾ ਆਗਾਜ਼, ਆਜ਼ਾਦੀ ਸੰਗਰਾਮ ਦੇ ਅਮੁੱਲੇ ਗ਼ਦਰੀ ਇਤਿਹਾਸ ਨੂੰ ਸਮਰਪਤ ਨਾਟਕ 'ਗਾਥਾ-ਏ-ਗ਼ਦਰ' ਨਾਲ ਕੀਤਾ ਗਿਆ।
ਗ਼ਦਰ ਲਹਿਰ ਦੀ ਅਗਲੀ ਕੜੀ ਬੱਬਰ ਅਕਾਲੀ ਲਹਿਰ ਵਿੱਚ ਇਕੋ ਦਿਨ, ਫਾਂਸੀ ਦਾ ਇਕੋ ਰੱਸਾ ਚੁੰਮਕੇ ਸ਼ਹੀਦੀ ਜਾਮ ਪੀਣ ਵਾਲੇ ਕਿਸ਼ਨ ਸਿੰਘ ਗੜਗੱਜ (ਜਲੰਧਰ), ਕਰਮ ਸਿੰਘ ਮਾਣਕੋ (ਜਲੰਧਰ), ਨੰਦ ਸਿੰਘ ਘੁੜਿਆਲ (ਜਲੰਧਰ), ਬਾਬੂ ਸੰਤਾ ਸਿੰਘ ਹਰਿਓਂ (ਲੁਧਿਆਣਾ), ਦਲੀਪ ਸਿੰਘ ਧਾਮੀਆਂ (ਹੁਸ਼ਿਆਰਪੁਰ) ਅਤੇ ਧਰਮ ਸਿੰਘ ਹਯਾਤਪੁਰ ਰੁੜਕੀ (ਹੁਸ਼ਿਆਰਪੁਰ) ਦੀ ਅਦੁੱਤੀ ਕੁਰਬਾਨੀ ਨੂੰ ਸਿਜਦਾ ਕਰਦਿਆਂ 'ਗਾਥਾ-ਏ-ਗ਼ਦਰ' ਨਾਟਕ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ ਖੇਡਿਆ ਗਿਆ।
ਮੰਚ ਸੰਚਾਲਕ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਾਟਕ ਉਪਰ ਪੰਛੀ ਝਾਤ ਪਵਾਉਂਦਿਆਂ ਦੱਸਿਆ ਕਿ ਇਹ ਨਾਟਕ ਸਾਡੀ ਗੌਰਵਮਈ ਇਤਿਹਾਸਕ ਵਿਰਾਸਤ ਦੇ ਅਤੀਤ ਨੂੰ ਵਰਤਮਾਨ ਸਰੋਕਾਰਾਂ ਨਾਲ ਜੋੜਦਿਆਂ, ਭਵਿੱਖ 'ਚ ਸਮਾਜ ਨੂੰ ਦਰਪੇਸ਼ ਅਨੇਕਾਂ ਚੁਣੌਤੀਆਂ ਦੇ ਟਾਕਰੇ ਲਈ ਮਸ਼ਾਲਾਂ ਬਾਲਕੇ ਤੁਰਨ ਦੀ ਰੌਸ਼ਨੀ ਬਿਖੇਰਨ 'ਚ ਸਫ਼ਲ ਰਿਹਾ ਹੈ।
ਪ੍ਰੋ. ਰਮਨ ਦੀ ਕਲਮ ਤੋਂ ਲਿਖੇ ਚੰਨ ਚਮਕੌਰ ਅਤੇ ਨਿਰਮਲ ਧਾਲੀਵਾਲ ਦੁਆਰਾ ਨਿਰਦੇਸ਼ਤ ਨਾਟਕ 'ਗਾਥਾ-ਏ-ਗ਼ਦਰ' 'ਚ ਅਦਾਕਾਰੀ ਅਤੇ ਸੰਗੀਤਕ ਭੂਮਿਕਾ ਸਮੇਤ ਕੋਈ 30 ਕਲਾਕਾਰਾਂ ਨੇ ਦਰਸ਼ਕਾਂ ਨੂੰ ਧੁਰ ਅੰਦਰੋਂ ਝੰਜੋੜਦਿਆਂ ਆਪਣੇ ਨੈਤਿਕ ਅਤੇ ਇਤਿਹਾਸਕ ਫ਼ਰਜਾਂ ਦੀ ਪਹਿਚਾਣ ਕਰਨ ਲਈ ਸੋਚਣ 'ਤੇ ਮਜ਼ਬੂਰ ਕਰ ਦਿੱਤਾ।
ਨਾਟਕ 'ਚ ਵੀਹਵੀਂ ਸਦੀ ਦੇ ਮੁੱਢਲੇ ਵਰਿ•ਆਂ 'ਚ ਪੰਜਾਬੀ ਕਿਰਤੀ ਕਿਸਾਨਾਂ ਦੀ ਆਰਥਕ, ਸਮਾਜਕ ਅਤੇ ਮਾਨਸਿਕ ਦਸ਼ਾ ਦਾ ਬਾਖੂਬੀ ਚਿਤਰਣ ਕੀਤਾ ਗਿਆ ਹੈ।  ਰੋਟੀ ਰੋਜੀ ਦਾ ਚੋਗ ਚੁਗਣ ਲਈ ਮਜ਼ਬੂਰੀਆਂ ਦੇ ਭੰਨਿਆਂ ਦੀ ਪਰਦੇਸ਼ ਉਡਾਰੀ ਦੇ ਮਹੀਣ ਕਾਰਨਾ ਦੀ ਤਸਵੀਰ ਖਿੱਚੀ ਹੈ।  ਪਰਦੇਸਾਂ ਵਿੱਚ ਹੱਡ ਭੰਨਵੀਂ ਕਮਾਈ, ਪੈਰ ਪੈਰ 'ਤੇ ਨਿਰਾਦਰ, ਜਲੀਲਤਾ, ਵਿਤਕਰੇ ਅਤੇ ਵੰਨ-ਸੁਵੰਨੇ ਦਾਬੇ ਦਾ ਕਰੂਰ ਰੂਪ, ਕਲਾਤਮਕ ਅੰਦਾਜ਼ 'ਚ ਦਰਸ਼ਕਾਂ ਦੇ ਰੂਬਰੂ ਕੀਤਾ।  ਗ਼ਦਰ ਪਾਰਟੀ ਦੀ ਆਧਾਰਸ਼ਿਲਾ, ਉਦੇਸ਼, ਕੌਮਾਂਤਰੀ ਕੌਮੀ ਹਾਲਤਾਂ ਦੇ ਪ੍ਰਭਾਵ, ਪਰਦੇਸਾਂ ਦੀ ਧਰਤੀ ਅਤੇ ਆਪਣੀ ਮਾਂ-ਭੂਮੀ ਤੇ ਗ਼ਦਰੀ ਗੂੰਜਾਂ ਪਾਉਣ ਲਈ ਆਪਣਾ ਸਭ ਕੁੱਝ ਕੁਰਬਾਨ ਕਰਨ ਦੀ ਲਟ ਲਟ ਬਲਦੀ ਭਾਵਨਾ ਨੂੰ ਖੂਬਸੂਰਤ ਅੰਦਾਜ਼ 'ਚ ਪੇਸ਼ ਕੀਤਾ ਗਿਆ।
ਗ਼ਦਰ ਲਹਿਰ ਦੇ ਕਿੰਨੇ ਹੀ ਮੋੜਾਂ-ਘੋੜਾਂ ਵਾਲੇ ਪੜਾਵਾਂ ਨੂੰ ਆਪਣੇ ਕਲਾਵੇ 'ਚ ਲੈਂਦਾ ਨਾਟਕ ਪਿੱਠ ਭੂਮੀ ਤੋਂ ਚੰਨ ਚਮਕੌਰ ਦੀ ਹੀ ਮਖ਼ਮਲੀ ਆਵਾਜ਼ 'ਚ ਸੰਗੀਤਕ ਰੰਗ ਦਾ ਨਿਵੇਕਲਾ ਪ੍ਰਭਾਵ ਸਿਰਜਣ 'ਚ ਸਫ਼ਲ ਰਿਹਾ।  ਆਪਣੀ ਚਰਮਸੀਮਾ 'ਤੇ ਪਹੁੰਚਕੇ ਨਾਟਕ ਨੇ ਕਿਰਤੀ ਕਿਸਾਨਾਂ, ਬੁੱਧੀਜੀਵੀਆਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਵੰਗਾਰਮਈ ਸੁਨੇਹਾ ਦਿੱਤਾ ਕਿ ਸਾਡੇ ਮਹਾਨ ਗ਼ਦਰੀ ਸੰਗਰਾਮੀਏ ਸਾਥੋਂ ਕੁਝ ਆਸ ਕਰਦੇ ਹਨ।  ਸਾਡਾ ਸਮਾਜ, ਸਾਡੇ ਮਾਣਯੋਗ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਨਹੀਂ ਬਣ ਸਕਿਆ।  ਨਾਟਕ 'ਚ ਜਿੱਥੇ ਗ਼ਦਰੀ ਕਵਿਤਾਵਾਂ ਦੀ ਹੁਨਰਮੰਦੀ ਨਾਲ ਤੰਦ ਪਰੋਈ ਗਈ ਹੈ ਉਥੇ ਅੰਤਲੇ ਬੋਲਾਂ 'ਚ ਕਵੀ ਜੈਮਲ ਪੱਡਾ ਦੀ ਗ਼ਜ਼ਲ ਦਾ ਸੁਨੇਹਾ ਗੂੰਜਦਾ ਹੈ ਕਿ:
ਸਿਦਕ ਸਾਡੇ ਨੇ ਕਦੇ ਮਰਨਾ ਨਹੀਂ,
ਸੱਚ ਦੇ ਸੰਗਰਾਮ ਨੇ ਹਰਨਾ ਨਹੀਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਸਫ਼ਲ ਪੇਸ਼ਕਾਰੀ ਲਈ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਕਾਮਾਗਾਟਾ ਮਾਰੂ ਦੀ 100ਵੀਂ ਵਰੇ• ਗੰਢ ਨੂੰ ਇਹ ਪੰਜਾਬੀ ਰੰਗ ਮੰਚ ਦਾ ਨਜ਼ਰਾਨਾ ਹੈ।  ਇਸ ਮੌਕੇ ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਪ੍ਰੋ. ਕਰਮਜੀਤ ਸਿੰਘ, ਮੰਚ 'ਤੇ ਮੌਜੂਦ ਸਨ।  ਉਨ•ਾਂ ਨੇ 'ਨਵੀਂ ਦੁਨੀਆਂ' ਕੈਨੇਡਾ ਤੋਂ ਭੇਜੀ ਸਹਾਇਤਾ ਵੀ ਟੀਮ ਨੂੰ ਭੇਂਟ ਕੀਤੀ।

No comments: