jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 2 March 2014

ਬੀ ਕੇ ਯੂ ਲੱਖੋਵਾਲ ਵੱਲੋਂ ਚੰਡੀਗੜ• ਚ ਧਰਨਾਂ 6 ਮਾਰਚ ਨੂੰ

www.sabblok.blogspot.com
ਸ: ਗੁਰਮੀਤ ਸਿੰਘ ਗੋਲੇਵਾਲਾ ਸੂਬਾ ਮੀਤ ਪ੍ਰਧਾਨ ਬੀ ਕੇ ਯੂ ਲੱਖੋਵਾਲ ਪਿੰਡ ਢਿਲਵਾਂ ਖੁਰਦ ਵਿਚ 6 ਮਾਰਚ ਦੇ ਧਰਨੇ ਸੰਬੰਧੀ ਗੱਲਬਾਤ ਕਰਨ ਸਮੇਂ ਕਿਸਾਨ ਆਗੂਆਂ ਨਾਲ।  ਤਸਵੀਰ ਗੁਰਭੇਜ ਸਿੰਘ ਚੌਹਾਨ

            ਕਿਸਾਨੀ ਮੰਗਾਂ ਸੰਬੰਧੀ ਰਾਜਪਾਲ ਨੂੰ ਦਿੱਤਾ ਜਾਵੇਗਾ ਮੰਗ ਪੱਤਰ
ਫਰੀਦਕੋਟ 2 ਮਾਰਚ ( ਗੁਰਭੇਜ ਸਿੰਘ ਚੌਹਾਨ ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸ: ਅਜਮੇਰ ਸਿੰਘ ਲੱਖੋਵਾਲ ਸੂਬਾ ਪ੍ਰਧਾਨ ਦੀ ਅਗਵਾਈ ਚ ਪੰਜਾਬ ਦੇ ਕਿਸਾਨਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮਨਵਾਉਣ ਲਈ ਪੰਜਾਬ ਦੇ ਰਾਜਪਾਲ ਦੇ ਦਫਤਰ ਅੱਗੇ 6 ਮਾਰਚ ਨੂੰ ਧਰਨਾਂ ਦਿੱਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨ ਸ਼ਾਮਲ ਹੋਣਗੇ। ਇਹ ਐਲਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਸ: ਗੁਰਮੀਤ ਸਿੰਘ ਗੋਲੇਵਾਲਾ ਨੇ ਇੱਥੇ ਕੀਤਾ। ਉਨ•ਾਂ ਕਿਹਾ ਕਿ ਪੰਜਾਬ ਦੇ ਕਿਸਾਨ ਨੇ ਜਿੰਨਾਂ ਵੱਧ ਅਨਾਜ ਪੈਦਾ ਕੀਤਾ ਉਹ ਤਿਉਂ ਤਿਉਂ ਵੱਧ ਕਰਜ਼ਾਈ ਹੁੰਦਾ ਗਿਆ। ਕਿਸਾਨ ਜੱਥੇਬੰਦੀਆਂ ਲੰਮੇਂ ਸਮੇਂ ਤੋਂ ਸਵਾਮੀਨਾਥਨ ਦੀ ਰੀਪੋਰਟ ਅਨੁਸਾਰ ਫਸਲਾਂ ਦੇ ਭਾਅ ਨੀਯਤ ਕਰਨ ਦੀ ਮੰਗ ਕਰਦੀਆਂ ਆ ਰਹੀਆਂ ਹਨ ਪਰ ਕੇਂਦਰ ਸਰਕਾਰ ਨੇ ਇਸਨੂੰ ਹਮੇਸ਼ਾ ਅਣਗੌਲਿਆ ਕੀਤਾ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਪਰ ਸਰਕਾਰ ਕਿਸਾਨੀ ਸਿਰ ਚੜ•ੇ ਕਰਜ਼ੇ ਤੇ ਲਕੀਰ ਫੇਰਨ ਤੋਂ ਟਾਲਾ ਵੱਟਦੀ ਆ ਰਹੀ ਹੈ। ਜਦੋਂ ਕਿ ਸਰਕਾਰ ਨੇ ਸਨਅਤਕਾਰਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਹਨ। ਪੰਜਾਬ ਦੇ ਪਾਣੀਆਂ ਦੀ ਵੰਡ ਵਿਚ ਵੀ ਪੰਜਾਬੀ ਕਿਸਾਨਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਕਿਸਾਨ ਦੀ ਨਿਰਭਰਤਾ ਟਿਊਬਵੈੱਲਾਂ ਤੇ ਹੈ, ਜਿਸ ਲਈ ਲੱਖਾਂ ਰੁਪਏ ਖਰਚਕੇ ਵੀ ਕਿਸਾਨਾਂ ਨੂੰ ਮੋਟਰਾਂ ਦੇ ਕੁਨੈਕਸ਼ਨ ਨਹੀਂ ਮਿਲ ਰਹੇ। ਪਾਵਰ ਕਾਰਪੋਰੇਸ਼ਨ ਵੱਲੋਂ ਲੀਡਰਾਂ ਦੇ ਹੱਥ ਲਵਾਕੇ ਵੰਡੇ ਜਾ ਰਹੇ ਡੀਮਾਂਡ ਨੋਟਿਸਾਂ ਨੂੰ ਉਨ•ਾਂ ਨੇ ਮਹਿਜ ਸਿਆਸੀ ਡਰਾਮਾਂ ਦੱਸਿਆ ਅਤੇ ਕਿਹਾ ਕਿ ਲੱਖਾਂ ਰੁਪਏ ਖਰਚ ਭਰਕੇ ਕਿਸਾਨ ਇਹ ਕੁਨੈਕਸ਼ਨ ਲੈਣ ਤੋਂ ਅਸਮਰਥ ਹਨ। ਉਨ•ਾਂ ਕਿਹਾ ਕਿ ਪੰਜਾਬ ਦੇ ਕਿਸਾਨ ਦੀ ਆਰਥਿਕ ਹਾਲਤ ਅਤੀ ਤਰਸਯੋਗ ਹੈ ਅਤੇ ਇਸਦੇ ਪਰੀਵਾਰਕ ਮੈਬਰਾਂ ਨੂੰ ਸਰਕਾਰੀ ਨੌਕਰੀਆਂ ਵੀ ਨਹੀਂ ਮਿਲ ਰਹੀਆਂ। ਭਾਰਤੀ ਕਿਸਾਨ ਯੂਨੀਅਨ ਪਿਛਲੇ ਸਮੇਂ ਤੋਂ ਜੱਟ ਰਾਖਵੇਂਕਰਨ ਦੀ ਮੰਗ ਵੀ ਕਰਦੀ ਆ ਰਹੀ ਹੈ ਪਰ ਕੇਂਦਰ ਸਰਕਾਰ ਨੇ ਹੋਰ ਸੂਬੇ ਤਾਂ ਇਸ ਮੰਗ ਵਿਚ ਸ਼ਾਮਲ ਕਰ ਲਏ ਹਨ ਪਰ ਪੰਜਾਬ ਨੂੰ ਛੱਡ ਦਿੱਤਾ ਹੈ। ਇਨ•ਾ ਸਾਰੀਆਂ ਮੰਗਾਂ ਨੂੰ ਮਨਵਾਉਣ ਲਈ ਚੰਡੀਗੜ• ਵਿਚ ਗਵਰਨਰ ਪੰਜਾਬ ਦੇ ਦਫਤਰ ਅੱਗੇ ਧਰਨਾਂ ਦੇਣ ਲਈ ਪਿੰਡ ਪਿੰਡ ਕਿਸਾਨਾ ਨਾਲ ਸੰਪਰਕ ਕਰਕੇ ਇਸ ਧਰਨੇ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਮੌਕੇ ਉਨ•ਾਂ ਦੇ ਨਾਲ ਸਿਮਰਜੀਤ ਸਿੰਘ ਘੁੱਦੂਵਾਲਾ ਜਿਲ•ਾ ਸੀਨੀਅਰ ਮੀਤ ਪ੍ਰਧਾਨ, ਜਸਪਿੰਦਰ ਸਿੰਘ ਰੁਪੱਈਆਂ ਵਾਲਾ ਜਿਲ•ਾ ਜਨਰਲ ਸਕੱਤਰ, ਸੁਖਦੇਵ ਸਿੰਘ ਭਾਊ ਬਲਾਕ ਪ੍ਰਧਾਨ, ਵੀਰ ਸਿੰਘ ਬਲਾਕ ਸਕੱਤਰ, ਬਲੌਰ ਸਿੰਘ ਜਿਲ੍ਰਾ ਕਮੇਟੀ ਮੈਂਬਰ, ਵਜ਼ੀਰ ਸਿੰਘ ਡੋਡ ਸਕੱਤਰ ਜਨਰਲ ਬਲਾਕ ਆਦਿ ਕਿਸਾਨ ਆਗੂ ਹਾਜ਼ਰ ਸਨ।

No comments: