jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 2 March 2014

ਮੋਟਰ ਸਾਈਕਲ ਸਵਾਰ ਨੌਜਵਾਨ ਵੱਲੋਂ ਔਰਤ ਪਾਸੋਂ ਪਰਸ ਖੋਹਣ ਦੀ ਅਸਫਲ ਕੋਸ਼ਿਸ਼ ਤੇ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ

www.sabblok.blogspot.com
 ਘਟਨਾ ਸੰਬੰਧੀ ਜਾਣਕਾਰੀ ਦਿੰਦੀ ਕੁਲਬੀਰ ਕੌਰ। 

ਭਿੱਖੀਵਿੰਡ  ਫਰਵਰੀ (ਭੁਪਿੰਦਰ ਸਿੰਘ)-ਇਤਿਹਾਸਕ ਪਿੰਡ ਪਹੂਵਿੰਡ ਵਿਖੇ ਮੋਟਰ ਸਾਈਕਲ ਸਵਾਰ ਨੌਜਵਾਨ ਵੱਲੋਂ ਇੱਕ ਨਵ-ਵਿਆਹੀ ਔਰਤ ਪਾਸੋਂ ਪਰਸ ਖੋਹਣ ਦਾ ਯਤਨ ਕੀਤਾ ਗਿਆ, ਪਰ ਔਰਤ ਵੱਲੋਂ ਦਿਖਾਈ ਦਲ੍ਹੇਰੀ ਤੇ ਲੋਕਾਂ ਦੇ ਸਹਿਯੋਗ ਨਾਲ ਲੁਟੇਰੇ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਬੀਰ ਕੌਰ ਪਤਨੀ ਪ੍ਰਤਾਪ ਸਿੰਘ ਕੌਮ ਜੱਟ ਵਾਸੀ ਡਲੀਰੀ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਮੈਂ ਆਪਣੀ ਮਾਂ ਨਾਲ ਗੁਰੂਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਮੱਥਾ ਟੇਕ ਕੇ ਵਾਪਸ ਜਾ ਰਹੀ ਸੀ ਤਾਂ ਜਦੋਂ ਮੈਂ ਖਾਲੜਾ ਰੋਡ ਸਥਿਤ ਗੇਟ ਬਾਬਾ ਦੀਪ ਸਿੰਘ ਨੇੜੇ ਪਹੁੰਚੀ ਤਾਂ ਅਣਪਛਾਤਾ ਮੋਨਾ ਨੌਜਵਾਨ ਮੋਟਰ ਸਾਈਕਲ ਤੇ ਆਇਆ ਤੇ ਮੇਰੇ ਮੌਢੇ ਤੇ ਪਾਇਆ ਪਰਸ ਖੋਹਣ ਦਾ ਯਤਨ ਕੀਤਾ, ਪਰ ਮੈਂ ਪਰਸ ਨਹੀ ਛੱਡਿਆਂ, ਮੇਰੇ ਵੱਲੋਂ ਰੋਲਾ ਪਾਉਣ ਤੇ ਨੇੜੈ ਖੜ੍ਹੇ ਲੋਕਾਂ ਨੇ ਉਸ ਨੂੰ ਘੇਰਾ ਪਾ ਕੇ ਫੜ੍ਹ ਲਿਆ ਤੇ ਖੂਬ ਕੁਟਾਪਾ ਚਾੜਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਦੌਰਾਨ ਨਵ-ਵਿਆਹੀ ਔਰਤ ਜਖਮੀ ਹੋਈ ਹੈ। ਇਸ ਘਟਨਾ ਸੰਬੰਧੀ ਥਾਣਾ ਭਿੱਖੀਵਿੰਡ ਦੇ ਮੁੱਖ ਮੁਨਸ਼ੀ ਸਵਿੰਦਰ ਸਿੰਘ ਸੋਹਲ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਫੜੇ ਗਏ ਵਿਅਕਤੀ ਮਨਜਿੰਦਰ ਸਿੰਘ ਉਰਫ ਸਾਬ ਪੁੱਤਰ ਸੁਖਦੀਪ ਸਿੰਘ ਕੌਮ ਖਤਰੀ ਵਾਸੀ ਭਿੱਖੀਵਿੰਡ ਵਿਰੁੱਧ ਮੁਕੱਦਮਾ ਨੰਬਰ 36 ਮਿਤੀ 27-02-2014 ਧਾਰਾ 382 ਆਈ.ਪੀ.ਸੀ. ਦੇ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

No comments: