www.sabblok.blogspot.com
ਭਿੱਖੀਵਿੰਡ ਫਰਵਰੀ (ਭੁਪਿੰਦਰ ਸਿੰਘ)-ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਜੋ ਬੀਤੇ ਤੇਰ੍ਹਾਂ ਸਾਲ ਤੋ ਬੰਦ ਰਹਿਣ ਉਪਰੰਤ ਚਾਲੂ ਹੋ ਜਾਣ ਤੇ ਪੰਜਾਬ ਸਰਕਾਰ ਵਲੋ ਕਮੇਟੀ ਨੂੰ ਚਲਾ ਕੇ ਕਸਬਾ ਵਾਸੀਆਂ ਦੀਆਂ ਗਲੀਆਂ-ਨਾਲੀਆਂ ਨੂੰ ਬਣਾ ਕੇ ਜਿਥੇ ਕਸਬੇ ਦੀ ਦਿੱਖ ਸੁੰਦਰ ਬਣਾਈ ਜਾ ਰਹੀ ਹੈ, ਉੱਥੇ ਕਸਬੇ ਦੀਆਂ ਚੋਹਾਂ ਸੜਕਾ ਤੇ ਮੇਨ ਚੌਕ ਵਿੱਚ ਲੱਗ ਰਹੀਆਂ ਜਗਮਗਾਉਦੀਆਂ ਲਾਈਟਾ ਆਉਦੇ ਦਿਨਾਂ ਅੰਦਰ ਭਿੱਖੀਵਿੰਡ ਸ਼ਹਿਰ ਜੋ ਚੰਡੀਗੜ ਦੀ ਤਰ੍ਹਾਂ ਮਨਮੋਹਕ ਨਜ਼ਾਰਾ ਪੇਸ਼ ਕਰੇਗਾ। ਭਿੱਖੀਵਿੰਡ ਦੇ ਮੇਨ ਚੌਕ ਅੰਦਰ ਲੱਗ ਰਹੀ 40-50 ਫੁੱਟ ਉੱਚੀ ਵੱਡੇ ਆਕਾਰ ਵਾਲੀ ਸਰਚ ਲਾਈਟ ਨੂੰ ਮਹਿਕਮੇ ਵਲੋ ਚਾਲੂ ਕਰਨ ਲਈ ਜੰਗੀ ਪੱਧਰ ਤੇ ਮਿਸਤਰੀਆਂ ਵਲੋ ਫਟਾ-ਫਟ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਮੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਅਮਰਜੀਤ ਸਿੰਘ ਢਿੱਲੋ, ਗੁਰਿੰਦਰ ਸਿੰਘ ਲਾਡਾ ਸਿਟੀ ਪ੍ਰਧਾਨ, ਰਿੰਕੂ ਧਵਨ, ਸਰਪੰਚ ਹਰਜਿੰਦਰ ਸਿੰਘ ਆਦਿ ਨੇ ਆਖਿਆਂ ਕਿ ਕਸਬੇ ਅੰਦਰ ਲੱਗ ਰਹੀਆਂ ਲਾਈਟਾ ਇਲਾਕਾ ਨਿਵਾਸੀਆਂ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ, ਇਹ ਸਭ ਕੁਝ ਸੀ.ਪੀ.ਐਸ.ਵਿਰਸਾ ਸਿੰਘ ਵਲਟੋਹਾ ਦੀ ਬਦੌਲਤ ਹੀ ਸੰਭਵ ਹੈ।
ਭਿੱਖੀਵਿੰਡ ਦੇ ਮੇਂਨ ਚੌਕ ਵਿੱਚ ਲਾਈਟਾਂ ਲਾਂਉਦੇ ਕਰਮਚਾਰੀ ਤੇ ਇਨਸੈਟ ਆਗੂ। |
No comments:
Post a Comment