www.sabblok.blogspot.com
ਪ੍ਰਾਇਮਰੀ ਸਕੂਲਾਂ ਦੇ ਸਟਾਫ ਨੂੰ ਇਕ ਸਾਲ ਤੋਂ ਤਨਖਾਹ ਨਹੀ ਮਿਲੀ
ਮਾਰਚ
ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਬੀਤੇ ਕਰੀਬ ਪੰਜ ਮਹੀਨਿਆਂ ਤੋਂ ਲੈ ਕੇ ਇਕ ਸਾਲ ਤੱਕ ਦੀਆਂ ਤਨਖਾਹਾਂ ਨਹੀ ਮਿਲੀਆਂ ਜਿਸ ਕਰਕੇ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ।ਇਸ ਸਬੰਧ ਵਿਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਸ਼ਵਿੰਦਰਜੀਤ ਕੌਰ ਤੇ ਯੂਨੀਅਨ ਦੇ ਪ੍ਰੈਸ ਸਕੱਤਰ ਦਵਿੰਦਰ ਕੁਮਾਰ ਨੇ ਦੱਸਿਆ ਨੇ ਦੱਸਿਆ ਕਿ ਪੰਜਾਬ ਦੇ ਪ੍ਰਾਇਮਰੀ ਏਡਿਡ ਸਕੂਲਾਂ ਦੇ ਅਨੇਕਾਂ ਅਧਿਆਪਕ ਪਿਛਲ਼ੇ ਕਰੀਬ ਇਕ ਸਾਲ ਤੋਂ ਤਨਖਾਹਾਂ ਤੋਂ ਵਾਂਝੇ ਹਨ ਜਦਕਿ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਪਿਛਲ਼ੇ ਪੰਜ ਮਹੀਨਿਆਂ ਤੋਂ ਤਨਖਾਹ ਨਹੀ ਮਿਲੀ ਹੈ।ਉਹਨਾਂ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਸਟਾਫ ਦੀ ਤਨਖਾਹ ਲਈ ਬੱਜਟ ਪ੍ਰਾਪਤ ਕਰਨ ਵਿਚ ਸਿੱਖਿਆ ਵਿਭਾਗ ਪ੍ਰਾਇਮਰੀ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ ਜਦਕਿ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀ ਗ੍ਰਾਂਟ ਜਾਰੀ ਹੋਣ ਉਪਰੰਤ ਬਿੱਲ ਖਜ਼ਾਨਾਂ ਦਫਤਰਾਂ ਵਲੋਂ ਪਾਸ ਨਹੀ ਕੀਤੇ ਜਾ ਰਹੇ।ਉਹਨਾਂ ਕਿਹਾ ਕਿ ਇਸ ਸਬੰਧ ਵਿਚ ਯੂਨੀਅਨ ਵਲੋਂ ਜਲਦੀ ਹੀ ਪੰਜਾਬ ਦੇ ਸਮੂਹ ਖਜ਼ਾਨਾ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਅਗਰ ਜਲਦ ਤਨਖਾਹ ਜਾਰੀ ਨਾ ਕੀਤੀ ਤਾਂ ਯੂਨੀਅਨ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਏਗੀ।

No comments:
Post a Comment