www.sabblok.blogspot.com
ਲੰਬੀ—ਅੱਜ ਪੂਰੇ ਭਾਰਤ ਵਿਚ ਹਰ ਪਾਰਟੀ ਦੇ ਨੇਤਾ ਆਪਣੀ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਲਈ ਇਕ-ਇਕ ਵੋਟਰ ਤੱਕ ਪਹੁੰਚ ਕਰਕੇ ਵੋਟਾਂ ਮੰਗ ਰਹੇ ਹਨ ਉੱਥੇ ਪੰਜਾਬ ਵਿਚ ਅਮਲੀਆਂ ਨੇ ਸਰਕਾਰ ਤੋਂ ਵੱਖਰੀ ਕਿਸਮ ਦੀ ਮੰਗ ਕਰ ਦਿੱਤੀ ਹੈ। ਪੰਜਾਬ ਵਿਚ ਭੁੱਕੀ ਦੇ ਭਾਅ ਅਸਮਾਨੀ ਚੜ੍ਹੇ ਹੋਣ ਕਰਕੇ ਅਮਲੀ ਨਸ਼ੇ ਤੋ ਬਿਨਾਂ ਮਰ ਰਹੇ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਵਿਚ ਪੋਸਤ ਸਸਤੇ ਭਾਅ 'ਤੇ ਦਿੱਤੀ ਜਾਵੇ। ਇਸ ਦੇ ਨਾਲ ਘਰਦਿਆਂ ਵੱਲੋਂ ਮਹਿੰਗੇ ਭਾਅ ਦਾ ਪੋਸਤ ਖਰੀਦ ਕਿ ਨਾ ਦੇ ਸਕਣ 'ਤੇ ਅਮਲੀ ਹੁਣ ਘਰਦਿਆ ਦੇ ਕਠੋਰ ਫੈਸਲੇ ਨੂੰ ਵੇਖਦੇ ਹੋਏ ਆਪਣੇ ਸਰੀਰ ਲਈ ਪੋਸਤ ਦਾ ਨਸ਼ਾ ਪੂਰਾ ਕਰਨ ਲਈ ਹੋਲੀ-ਹੋਲੀ ਰਾਜਸਥਾਨ ਵੱਲ ਕੂਚ ਕਰ ਰਹੇ ਹਨ। ਪੋਸਤ ਦੇ ਭਾਅ ਨੂੰ ਘੱਟ ਕਰਨ ਲਈ ਕਿਲੋ ਤੋਂ ਦੋ ਕਿੱਲੋ ਖੁੱਲ੍ਹਾ ਕਰਨ ਲਈ ਅਮਲੀਆਂ ਦਾ ਇਕ ਇਕੱਠ ਪਿੰਡ ਛਾਪਿਆਂ ਵਾਲੀ ਵਿਖੇ ਮੁੱਖ ਮੰਤਰੀ ਬਾਦਲ ਨੂੰ ਮਿਲਣ ਲਈ ਗਿਆ ਪਰ ਪੁਲਸ ਦੇ ਦਖਲ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਧਰੀਆਂ-ਧਰਾਈਆਂ ਹੀ ਰਹਿ ਗਈਆਂ। ਇਸ ਤੋਂ ਨਿਰਾਸ਼ ਹੋਏ ਦੁਖੀ ਅਮਲੀਆਂ ਨੇ ਆਪਣਾ ਬਿਆਨ ਦਾਗਦੇ ਹੋਏ ਕਿਹਾ ਕਿ ਜੇ ਭੁੱਕੀ ਦਾ ਕੋਈ ਹੱਲ ਨਾ ਕੱਢਿਆਂ ਤਾਂ ਉਹ ਰਾਜਸਥਾਨ ਤੋਂ ਪੰਜਾਬ ਆਉਣ ਵਾਲੇ ਰਸਤੇ ਸੀਲ ਕਰ ਦੇਣਗੇ ਅਤੇ ਜਦੋਂ ਤੱਕ ਪੋਸਤ ਸਸਤਾ ਨਹੀਂ ਹੁੰਦਾ ਉਹ ਪੰਜਾਬ ਵਿਚ ਨਹੀਂ ਆਉਣਗੇ। ਇਹ ਸੱਚ ਹੈ ਕਿ ਪੰਜਾਬ ਦੇ ਅਮਲੀ ਹਰ ਰੋਜ ਰਾਜਸਥਾਨ ਜਾ ਰਹੇ ਹਨ ਅਤੇ ਜੋ ਅਮਲੀ ਕੰਬਾਇਨ ਆਦਿ ਚਲਾ ਲੈਂਦੇ ਹਨ ਉਹ ਕੰਬਾਇਨ ਚਲਾਉਣ ਵਾਲੇ ਮਜ਼ਦੂਰਾਂ ਦੇ ਨਾਲ ਮੱਧ ਪ੍ਰਦੇਸ਼ ਆਦਿ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਸ ਵਕਤ ਪੋਸਤ ਦਾ ਭਾਅ 300 ਰੁਪਏ ਪ੍ਰਤੀ 100 ਗ੍ਰਾਮ ਹੋ ਗਿਆ ਹੈ, ਜਦੋਂ ਕਿ ਪੰਜਾਬ ਵਿਚ ਮਜ਼ਦੂਰ ਦੀ ਦਿਹਾੜੀ 200 ਰੁਪਏ ਤੋਂ 250 ਰੁਪਏ ਹੈ ਤੇ ਜੋ ਅਮਲੀ ਹਰ ਰੋਜ 100 ਗ੍ਰਾਮ ਪੋਸਤ ਖਾਂਦੇ ਹਨ, ਉਨ੍ਹਾਂ ਨੂੰ ਪੰਜਾਬ ਵਿਚ ਰਹਿਣਾ ਹੁਣ ਸ਼ਰਾਪ ਵਰਗਾ ਜਾਪਦਾ ਹੈ।
ਰਾਜਸਥਾਨ ਦੇ ਪਿੰਡ ਮੌਰਜੰਡ ਦੇ ਪਾਲਾ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਪੰਜਾਬ ਤੋਂ ਮਜਦੂਰ ਆਏ ਹਨ ਜਦੋਂ ਕਿ ਹਰ ਸਾਲ ਵਾਂਗ ਸਾਡੇ ਪਿੰਡਾਂ ਦੇ ਮਜਦੂਰ ਪੰਜਾਬ ਵਿਚ ਹਾੜ੍ਹੀ ਵੱਡਣ ਲਈ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਜਦੂਰਾਂ ਦਾ ਹਾਲਤ ਦੇਖ ਕੇ ਕਦੇ ਮਜਦੂਰਾਂ 'ਤੇ ਤਰਸ ਆਉਂਦਾ ਹੈ ਅਤੇ ਕਦੇ ਪੰਜਾਬ ਦੀ ਹਾਲਤ 'ਤੇ। ਇਕ ਸਮਾਂ ਸੀ ਜਦੋਂ ਪੰਜਾਬੀ ਰੋਜੀ-ਰੋਟੀ ਦੀ ਖਾਤਰ ਸਮੁੰਦਰਾਂ ਪਾਰ ਕਮਾਈਆਂ ਕਰਨ ਜਾਂਦੇ ਸਨ ਪਰ ਅੱਜ ਉਹ ਸਿਰਫ ਪੋਸਤ ਖਾਣ ਦੀ ਖਾਤਰ ਨਾਲ ਦੇ ਸੂਬਿਆਂ ਵਿਚ ਆਏ ਹਨ। ਇਹ ਪੰਜਾਬ ਲਈ ਸ਼ਰਮ ਵਾਲੀ ਗੱਲ ਹੈ। ਪੰਜਾਬ ਦੀ ਸੀਮਾ ਦੇ ਨਾਲ ਲੱਗਦੇ ਪਿੰਡ ਹਰੀਪੁਰਾ ਅਤੇ ਮਾਲਾ ਰਾਮਪੁਰਾ ਵਿਖੇ ਬਣੇ ਪੋਸਤ ਦੇ ਠੇਕਿਆ 'ਤੇ ਲੱਗੀ ਭੀੜ ਕਿਸੇ ਮੇਲੇ ਤੋ ਘੱਟ ਨਹੀਂ ਹੈ ਅਤੇ ਇਹ ਭੀੜ ਕੇਵਲ ਪੋਸਤ ਖਰੀਦਣ ਵਾਲਿਆਂ ਦੀ ਹੈ। ਸੱਚ ਹੈ ਪੰਜਾਬ ਹੁਣ ਸੂਰਮਿਆਂ ਦਾ ਪੰਜਾਬ ਨਹੀਂ ਸਗੋਂ ਅਮਲੀਆਂ ਦਾ ਪੰਜਾਬ ਬਣ ਕਿ ਰਹਿ ਗਿਆ ਹੈ।

No comments:
Post a Comment