jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 18 March 2014

ਕਾਂਗਰਸ ਦੇ ਸੀਨੀਅਰ ਨੇਤਾ ਬਲਰਾਜ ਸਿੰਘ ਸੇਖੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਆਪ ਪਾਰਟੀ ‘ਚ ਹੋਏ ਸ਼ਾਮਿਲ

www.sabblok.blogspot.com
ਲੁਧਿਆਣਾ 18 ,ਮਾਰਚ ( ਸਤਪਾਲ ਸੋਨੀ ) ਹੈਬੋਵਾਲ ਖੁਰਦ ਵਿੱਖੇ ਕਾਂਗਰਸ ਦੇ ਸੀਨੀਅਰ ਨੇਤਾ ਬਲਰਾਜ ਸਿੰਘ ਸੇਖੋਂ ਦੀ ਰਿਹਾਇਸ਼ ਵਿੱਖੇ ਬੁਲਾਈ ਗਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਤੇਜਪਾਲ ਪਰਾਸ਼ਰ ਅਤੇ ਸਾਬਕਾ ਸਰਪੰਚ ਭਜਨ ਸਿੰਘ ਦੀ ਅਗਵਾਈ ਵਿੱਚ ਆਪਣੇ ਸੈਂਕੜੇ ਸਾਥੀਆਂ ਸਮੇਤ ਆਪ ਪਾਰਟੀ ਦੇ ਉਮੀਦਵਾਰ ਐਚ.ਐਸ.ਫੂਲੱਕਾ ਜੀ ਦੀ ਹਾਜ਼ਿਰੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ । ਬਲਰਾਜ ਸਿੰਘ ਸੇਖੋਂ ਪਿੱਛਲੇ ੨੫ ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਅਤੇ ਇਸ ਦੌਰਾਨ ਉਹ ਕਾਂਗਰਸ ਪਾਰਟੀ ਦੇ ਕਈ ਉੱਚ ਅਹੁਦਿਆਂ ਤੇ ਵੀ ਰਹਿ ਚੁੱਕੇ ਹਨ ।ਬਲਰਾਜ ਸਿੰਘ ਸੇਖੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਰਿਸ਼ਵਤਖੋਰੀ,ਨਸ਼ਾਖੋਰੀ ਅਤੇ ਮਹਿੰਗਾਈ ਜਿਹੀਆਂ ਬੁਰਾਈਆਂ ਨਾਲ ਨਜਿੱਠਣ ਵਿੱਚ ਪੂਰੀ ਤਰਾਂ੍ਹ ਫੈਲ ਹੋਈ ਹੈ । ਮੈਂ ਤੇ ਮੇਰੇ ਸਾਥੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਕੰਮ ਕਰਨ ਦੇ ਢੰਗ ਤੋਂ ਬਹੁੱਤ ਹੀ ਪ੍ਰਭਾਵਿਤ ਹਨ । ਅੱਜ ਦੇਸ਼ ਨੂੰ ਅਰਵਿੰਦ ਕੇਜਰੀਵਾਲ ਜਿਹੇ ਇਮਾਨਦਾਰ ਨੇਤਾ ਜੋ ਲੋਕਾਂ ਦੇ ਹੱਕਾਂ ਦੀ ਰਾਖੀ ਕਰ ਸਕੇ ਦੀ ਜਰੂਰਤ ਹੈ ।
ਇਸ ਮੌਕੇ ਆਪ ਪਾਰਟੀ ਦੇ ਉਮੀਦਵਾਰ ਐਚ.ਐਸ.ਫੂੱਲਕਾ ਜੀ ਨੇ ਆਪ ਪਾਰਟੀ ਦਾ ਸਨਮਾਨ ਚਿੰਨ ਭੇਂਟ ਕਰਕੇ ਬਲਰਾਜ ਸਿੰਘ ਸੇਖੋਂ ਅਤੇ ਸਾਥੀਆਂ ਦਾ ਆਪ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਸੁਆਗਤ ਕੀਤਾ । ਐਚ.ਐਸ.ਫੂੱਲਕਾ ਜੀ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ । ਪੰਜਾਬ ਅਤੇ ਖਾਸ ਕਰ ਲੁਧਿਆਣੇ ‘ਚ ਲੁਟ-ਖੋਹ, ਚੋਰੀ-ਡਕੈਤੀ ਆਦਿ ਦੀਆਂ ਵਾਰਦਾਤਾਂ ਬਹੁਤ ਜਿਆਦਾ ਹੋ ਰਹੀਆਂ ਹਨ , ਪਰ ਅਕਾਲੀ-ਭਾਜਪਾ ਸਰਕਾਰ ਕਹਿ ਰਹੀ ਹੈ ਕਿ ਸੂਬੇ ਵਿੱਚ ਅਮਨ ਸ਼ਾਂਤੀ ਹੈ ।ਐਚ.ਐਸ.ਫੂੱਲਕਾ ਜੀ ਨੇ ਕਿਹਾ ਕਿ ਪਿੱਛਲੇ ਦਿਨੀਂ ਮਲਹਾਰ ਰੋਡ ‘ਤੇ ਹੋਈ ੨ ਗੁੱਟਾਂ ਦੀ ਆਪਸੀ ਲੜਾਈ ਵਿੱਚ ੨੦੦ ਦੇ ਕਰੀਬ ਗੋਲੀਆਂ ਚਲੀਆਂ । ਇਸ ਸਬੰਧੀ ਜਦ ਪੁਲਿਸ ਕਮਿਸ਼ਨਰ ਨੂੰ ਮਿਲਕੇ ਸ਼ਕਾਇਤ ਕੀਤੀ ਤਾਂ ਪੁਲਿਸ ਕਮਿਸ਼ਨਰ ਦਾ ਜਵਾਬ ਸੀ ਕਿ ਤੁਸੀਂ ਚੋਣ ਲੜਣ ਆਏ ਹੋ ਚੋਣ ਲੜੋ । ਆਪ ਦੇ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਕਰਨ ਤੋਂ ਬਾਦ ਪੁਲਿਸ ਹਰਕਤ ਵਿੱਚ ਆਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ । ਆਮ ਆਦਮੀ ਮਹਿੰਗਾਈ ਵਿੱਚ ਪਿੱਸ ਰਿਹਾ ਹੈ।ਦੇਸ਼ ਵਿੱਚ ਰਿਸ਼ਵਤਖੋਰੀ, ਮਹਿੰਗਾਈ,ਪਰਿਵਾਰਵਾਦ ਅਤੇ ਨਸ਼ਾ-ਖੋਰੀ ਦਾ ਬੋਲਬਾਲਾ ਹੈ । ਐਚ.ਐਸ.ਫੂੱਲਕਾ ਜੀ ਨੇ ਕਿਹਾ ਕਿ ਆਪ ਪਾਰਟੀ ਦਾ ਉਦੇਸ਼ ਉਪਰੋਕਤ ਬੁਰਾਈਆਂ ‘ਤੇ ਜਿੱਤ ਪਾਕੇ ਸੱਤਾ ਦੀ ਚਾਬੀ ਆਮ ਆਦਮੀ ਨੂੰ ਸੌਂਪਣਾ ਹੈ । ਇਸ ਮੌਕੇ ਧਰਮਪਾਲ, ਸਵਰਨ ਸਿੰਘ, ਗੁਰਮੇਲ ਸਿੰਘ , ਭਜਨ ਸਿੰਘ,ਰੂਪ ਲਾਲ , ਗੁਜਰ ਸਿੰਘ ਅਤੇ ਸੈਂਕੜੇ ਲੋਕ ਹਾਜ਼ਿਰ ਸਨ ।

No comments: