www.sabblok.blogspot.com
ਭਿੱਖੀਵਿੰਡ ਮਾਰਚ (ਭੁਪਿੰਦਰ ਸਿੰਘ)- ਪੰਥ ਪ੍ਰਸਿੱਧ ਕਵੀਸ਼ਰ ਜਥੇਦਾਰ ਬਲਦੇਵ ਸਿੰਘ ਬੈਕਾਂ ਦੇ ਗ੍ਰਹਿ ਵਿਖੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਨਿੱਜੀ ਸਕੱਤਰ ਮਨਜੀਤ ਸਿੰਘ, ਮੀਤ ਸਕੱਤਰ ਸੁਖਦੇਵ ਸਿੰਘ ਭੂਹਰਾ ਕੋਨਾ, ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਇੰਚਾਰਜ ਗੁਰੂਦੁਆਰਾ ਰਮਦਾਸ ਆਦਿ ਨੇ ਬਲਦੇਵ ਸਿੰਘ ਬੈਕਾਂ ਦੇ ਸਪੁੱਤਰਾਂ ਰਣਜੀਤ ਸਿੰਘ, ਕਵੀਸ਼ਰ ਗੁਰਿੰਦਰਪਾਲ ਸਿੰਘ, ਅਮਰਜੀਤ ਸਿੰਘ, ਧਰਮ ਸੁਪਤਨੀ ਬੀਬੀ ਸੁਖਵਿੰਦਰ ਕੌਰ ਆਦਿ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਆਖਿਆ ਕਿ ਜਥੇਦਾਰ ਬੈਕਾਂ ਦੇ ਸੰਸਾਰ ਤੋਂ ਤੁਰ ਜਾਣ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਸਿੱਖ ਪੰਥ ਤੋਂ ਵੀ ਅਨਮੋਲ ਹੀਰਾ ਗੁਆਚ ਗਿਆ ਹੈ। ਇਸ ਸਮੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਜਥੇਦਾਰ ਬਲਦੇਵ ਸਿੰਘ ਬੈਕਾਂ ਦੇ ਸਪੁੱਤਰ ਰਣਜੀਤ ਸਿੰਘ ਨੂੰ ਦਸਤਾਰ ਤੇ ਸਿਰਪਾਉ ਭੇਂਟ ਕੀਤਾ। ਇਸ ਸਮੇ ਉਹਨਾਂ ਨੇ ਜਥੇਦਾਰ ਬੈਕਾਂ ਦੇ ਛੋਟੇ ਸਪੁੱਤਰ ਅਮਰਜੀਤ ਸਿੰਘ ਜੋ ਗੁਰੂਦੁਆਰਾ ਛੇਹਰਟਾ ਸਾਹਿਬ ਵਿਖੇ ਮੁਲਾਜਮ ਹਨ, ਉਹਨਾਂ ਨੂੰ ਤਰੱਕੀ ਦੇ ਕੇ ਬਿੱਲ ਮੁਕਤਾ ਕਰਨ ਦਾ ਐਲਾਨ ਕੀਤਾ ਤੇ ਉਹਨਾਂ ਦੇ ਧਰਮ ਸੁਪਤਨੀ ਬੀਬੀ ਸੁਖਵਿੰਦਰ ਕੌਰ ਦੇ ਨਾਮ ਇੱਕ ਲੱਖ ਰੁਪਏ ਦੀ ਐਫ.ਡੀ. ਕਰਨ ਦਾ ਐਲਾਨ ਕੀਤਾ ਹੈ। ਇਸ ਸਮੇ ਢਾਡੀ ਕਲਾ ਦੇ ਪ੍ਰਧਾਨ ਬਲਦੇਵ ਸਿੰਘ ਐਮ.ਏ, ਪ੍ਰਮਜੀਤ ਸਿੰਘ ਮੈਨੇਜਰ ਗੁਰੂਦੁਆਰਾ ਬਾਬਾ ਬੁੱਢਾ ਸਾਹਿਬ, ਮੀਡੀਆ ਇੰਚਾਰਜ ਕੁਲਵਿੰਦਰ ਸਿੰਘ, ਜਥੇਦਾਰ ਦਯਾ ਸਿੰਘ ਬਲ੍ਹੇਰ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਰਛਪਾਲ ਸਿੰਘ ਬਾਵਾ, ਸਰਪੰਚ ਗੁਰਦਿਤਾਰ ਸਿੰਘ ਬੈਕਾਂ, ਸਰਪੰਚ ਗੁਰਮੇਜ ਸਿੰਘ ਬੈਕਾਂ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਅਵਤਾਰ ਸਿੰਘ ਬਲ੍ਹੇਰ, ਫੋਟੋਗ੍ਰਾਫਰ ਜਤਿੰਦਰ ਸਿੰਘ ਲਾਲੀ ਆਦਿ ਹਾਜਰ ਸਨ।
ਜਥੇਦਾਰ ਬਲਦੇਵ ਸਿੰਘ ਬੈਕਾਂ ਦੇ ਸਪੁੱਤਰ ਨੂੰ ਸਿਰਪਾਉ ਤੇ ਦਸਤਾਰ ਭੇਂਟ ਕਰਦੇ ਸ੍ਰੌਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ। |
No comments:
Post a Comment