www.sabblok.blogspot.com
ਨਵੀਂ ਦਿੱਲੀ, 18 ਮਾਰਚ (ਏਜੰਸੀ) - ਵਿਕੀਲੀਕਸ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਉਸ ਦੇ ਸੰਸਥਾਪਕ ਜੁਲਿਆਨ ਅਸਾਂਜੇ ਨੇ ਨਰਿੰਦਰ ਮੋਦੀ ਦੇ ਬਾਰੇ 'ਚ ਕਿਹਾ ਸੀ ਕਿ ਉਹ ਭ੍ਰਿਸ਼ਟ ਨਹੀਂ ਹੈ। ਵਿਕੀਲੀਕਸ ਨੇ ਮਹਾਰਾਸ਼ਟਰ ਦੇ ਇਕ ਭਾਜਪਾ ਨੇਤਾ 'ਤੇ ਦੋਸ਼ ਲਗਾਇਆ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਸਮਰਥਨ 'ਚ ਉਨ੍ਹਾਂ ਨੇ ਇਹ ਝੂਠਾ ਦਾਅਵਾ ਕੀਤਾ ਹੈ। ਵਿਹਸਲ ਬਲੋਅਰ ਵੈੱਬਸਾਈਟ ਨੇ ਕਈ ਵਾਰ ਟਵੀਟ ਕਰਕੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਮੋਦੀ ਨੂੰ ਅਜਿਹਾ ਨੇਤਾ ਦੱਸਿਆ ਸੀ ਜਿਸ ਨੂੰ ਭ੍ਰਿਸ਼ਟ ਨਹੀਂ ਕੀਤਾ ਜਾ ਸਕਦਾ। ਵਿਕੀਲੀਕਸ ਨੇ ਮੋਦੀ ਦੇ ਸੰਬੰਧ 'ਚ ਅਮਰੀਕੀ ਦੂਤਾਵਾਸ 'ਚ ਸਾਲ 2006 'ਚ ਕੇਬਲ 'ਤੇ ਕੀਤੀਆਂ ਗਈਆਂ ਕਈ ਟਿੱਪਣੀਆਂ ਦਾ ਵੀ ਵੇਰਵਾ ਦਿੱਤਾ ਹੈ ਜਿਨ੍ਹਾਂ 'ਚ ਮੋਦੀ ਦੀ ਅਗਵਾਈ ਸ਼ੈਲੀ ਦੇ ਬਾਰੇ 'ਚ ਟਿੱਪਣੀਆਂ ਕੀਤੀਆਂ ਗਈਆਂ ਸਨ। ਮੋਦੀ ਦੇ ਸੰਬੰਧ 'ਚ ਜੋ ਟਿੱਪਣੀਆਂ ਅਸਾਂਜੇ ਵੱਲੋਂ ਕੀਤੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ ਉਹ ਅਸਲ 'ਚ ਗੁਜਰਾਤ ਦੇ ਕਾਂਗਰਸੀ ਨੇਤਾ ਮਨੋਹਰ ਸਿੰਘ ਜਡੇਜਾ ਨੇ ਯਾਤਰਾ 'ਤੇ ਆਏ ਅਮਰੀਕੀ ਦੂਤਾਵਾਸ ਅਧਿਕਾਰੀ ਦੇ ਸਾਹਮਣੇ ਕੀਤੀਆਂ ਸੀ।
No comments:
Post a Comment