jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 March 2014

ਬਾਬਾ ਦੀਪ ਸਿੰਘ ਗਰੁੱਪ ਆਫ ਕਾਲਜ ਵਿਖੇ ਸਲਾਨਾ ਸਮਾਗਮ ਮਨਾਇਆ

www.sabblok.blogspot.com
ਬਾਬਾ ਦੀਪ ਸਿੰਘ ਗਰੁੱਪ ਆਫ ਕਾਲਜ ਵਿਖੇ ਮਨਾਏ ਗਏ ਸਲਾਨਾ ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ ਦੀ ਜਬਾਨੀ। 
 ਭਿੱਖੀਵਿੰਡ 28 ਫਰਵਰੀ (ਭੁਪਿੰਦਰ ਸਿੰਘ)-ਇਤਿਹਾਸਕ ਪਿੰਡ ਪਹੂਵਿੰਡ ਦੇ ਸ਼ਹੀਦ ਬਾਬਾ ਦੀਪ ਸਿੰਘ ਗਰੁੱਪ ਆਫ ਕਾਲਜਿਜ਼ ਪਹੂਵਿੰਡ (ਭਿੱਖੀਵਿੰਡ) ਅਧੀਨ ਚੱਲ ਰਹੇ ਵੱਖ-ਵੱਖ ਵਿੱਦਿਅਕ ਅਦਾਰਿਆਂ ਜਿਹਨਾਂ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ, ਰੇਡੀਂਅਸ ਪੋਲੀਟੈਕੀਨਿਕ ਅਤੇ ਡਿਗਰੀ ਕਾਲਜ ਵਿੱਚ ਵਿਦਿਆਰਥੀਆਂ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਮਿਤੀ 27, 28 ਫਰਵਰੀ ਨੂੰ "ਰੌਣਕਾਂ 2014" ਮਨਾਈਆਂ। ਜਿਸ ਵਿੱਚ ਵਿਦਿਆਰਥੀਆਂ ਨੇ ਪੰਜਾਬ ਦਾ ਲੋਕ-ਨਾਚ ਗਿੱਧਾ ਤੇ ਭੰਗੜਾ ਪੇਸ਼ ਕੀਤਾ ਤੇ ਸੰਗੀਤ ਮੁਕਾਬਲੇ, ਸਕਿੱਟ, ਇਕਾਂਗੀ ਨਾਟਕ ਆਦਿ ਮੁਕਾਬਲੇ ਕਰਵਾਏ ਗਏ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਹਿੱਸਾ ਪਾਉਂਦੇ ਹਨ।
ਇਸ ਸਮੇ ਕਾਲਜ ਦੇ ਡਾਇਰੈਕਟਰ ਸ੍ਰੀ ਚਮਨ ਲਾਲ ਜੀ ਨੇ ਸਲਾਨਾ ਰਿਪੋਰਟ ਪੜ੍ਹੀ, ਜਿਸ ਵਿਚ ਉਹਨਾਂ ਨੇ ਕਾਲਜ ਦੀਆਂ ਅਕਾਦਮਿਕ ਅਤੇ ਖੇਡਾਂ ਸੰਬੰਧੀ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਆਖਿਆ ਕਿ ਜਿਸ ਤਰ੍ਹਾਂ ਪਹਿਲਾਂ ਤਿੰਨ ਅਦਾਰੇ ਸ਼ਹੀਦ ਬਾਬਾ ਦੀਪ ਸਿੰਘ ਸੀ.ਸੈ.ਸਕੂਲ, ਰੇਡੀਂਅਸ ਪੋਲੀਟੈਕੀਨਿਕ ਅਤੇ ਡਿਗਰੀ ਕਾਲਜ ਬੜੀ ਸਫਲਤਾ ਨਾਲ ਚਲ ਰਹੇ ਹਨ, ਉਥੇ ਤਰ੍ਹਾ ਹੀ ਇਸ ਸਾਲ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਫਾਰਮੈਸੀ ਕਾਲਜ, ਨਰਸਿੰਗ ਕਾਲਜ ਅਤੇ ਭੁਪਿੰਦਰ ਸਿੰਘ ਚੈਰੀਟੇਬਲ ਹਸਪਤਾਲ (ਪਹੂਵਿੰਡ) ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਇਲਾਕਾ ਨਿਵਾਸੀ ਲਈ ਲਾਹੇਵੰਦ ਸਾਬਤ ਹੋਵੇਗਾ। ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ, ਚੇਅਰਮੈਨ ਸ਼ਹੀਦ ਬਾਬਾ ਦੀਪ ਸਿੰਘ ਗਰੁੱਪ ਆਫ ਕਾਲਜ਼ਿਜ਼ ਪਹੂਵਿੰਡ (ਭਿੱਖੀਵਿੰਡ) ਜੀ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੰਮ ਪ੍ਰਤੀ ਲਗਨ ਅਤੇ ਕਾਲਜ ਦੀਆਂ ਪਿਛਲੇ ਸਮੇਂ ਦੌਰਾਨ ਵਿੱਦਿਅਕ ਤੇ ਖੇਡਾਂ ਦੇ ਖੇਤਰ ਵਿਚ ਵਿਦਿਆਰਥੀਆਂ ਵੱਲੋਂ ਹਾਸਿਲ ਕੀਤੀਆਂ ਉਪਲੱਬਧੀਆਂ ਲਈ ਵਧਾਈ ਦਿੱਤੀ ਅਤੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਕਾਲਜ ਦੀ ਚੜ੍ਹਦੀ ਕਲਾ ਬਣੀ ਰਹਿਣ ਦੀ ਕਾਮਨਾ ਵੀ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਖਤ ਮਿਹਨਤ ਸਦਕਾ ਹੀ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ।  ਇਸ ਸਮੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਸੰਧੂ ਨੇ ਬਾਹਰੋਂ ਆਏ ਮੁੱਖ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਤੇ ਬੱਚਿਆਂ ਦੁਆਰਾ ਪੇਸ਼ ਕੀਤੇ ਪ੍ਰੋਗਰਾਮ ਤੋਂ ਖੁਸ਼ ਹੋ ਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਬਿਕਰਮਜੀਤ ਸਿੰਘ, ਪ੍ਰਿੰਸੀਪਲ ਬਲਦੇਵ ਸਿੰਘ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਹਰਮਿੰਦਰ ਸਿੰਘ ਮਿੰਦ ਪਹੂਵਿੰਡ, ਪੱਪੂ ਭੱਠੇ ਵਾਲਾ, ਰਜਵੰਤ ਸਿੰਘ ਰਾਜ ਪਹੂਵਿੰਡ, ਸੁਪਰਡੈਂਟ ਬਲਵਿੰਦਰ ਸਿੰਘ, ਡਾ: ਰੁਪਿੰਦਰਪਾਲ ਸਿੰਘ, ਡਾ: ਰੇਨੂੰ ਬਾਲਾ, ਪ੍ਰੋ: ਕੁਲਵੰਤ ਕੌਰ, ਪ੍ਰੋ: ਸੁਖਜਿੰਦਰ ਸਿੰਘ, ਪ੍ਰੋ: ਸ਼ਰਨਜੀਤ ਸਿੰਘ, ਪ੍ਰੋ: ਪ੍ਰੀਤਮਨੀ ਸਿੰਘ, ਪ੍ਰੋ: ਸਾਜਨ ਧਵਨ, ਅਮੋਲਕਜੀਤ ਸਿੰਘ, ਗੁਰਬਖਸ਼ ਸਿੰਘ, ਪੂਜਾ ਸ਼ਰਮਾ, ਰਜਨੀ ਸ਼ਰਮਾ, ਪ੍ਰੋ: ਰਜਨਦੀਪ ਕੌਰ, ਮਨਪ੍ਰੀਤ ਕੌਰ, ਡਰਾਈਵਰ ਸੁਖਦੇਵ ਸਿੰਘ ਹਾਜਿਰ ਸਨ। 

No comments: