www.sabblok.blogspot.com
ਜਲੰਧਰ: ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਅਤੇ ਚੰਦਰ ਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਹਾੜੇ 'ਤੇ ਮਹਾਨ ਆਜ਼ਾਦੀ ਸੰਗਰਾਮੀਆਂ ਨੂੰ ਖੜ•ੇ ਹੋ ਕੇ ਸ਼ਰਧਾਂਜ਼ਲੀ ਭੇਂਟ ਕਰਨ ਉਪਰੰਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟੀਜ਼ ਦੀ ਮੀਟਿੰਗ ਨੇ ਕੰਮ ਕਾਰ ਅਤੇ ਸਰਗਰਮੀਆਂ ਦੀਆਂ ਭਵਿੱਖੀ ਯੋਜਨਾਵਾਂ ਨਾਲ ਜੁੜਵੇਂ ਮਹੱਤਵਪੂਰਨ ਫੈਸਲੇ ਲਏ।
ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕਮੇਟੀ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ 'ਚ ਹੋਈ ਟਰੱਸਟ ਦੀ ਮੀਟਿੰਗ ਨੇ 8 ਮਾਰਚ ਕੌਮਾਂਤਰੀ ਔਰਤ ਦਿਹਾੜੇ 'ਤੇ ਸ਼ਾਮ ਠੀਕ 7 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ ਔਰਤ ਵਰਗ ਦੀ ਭਖ਼ਵੀਂ ਸਮੱਸਿਆ ਬਾਰੇ ਨਾਟਕ ਖੇਡਿਆ ਜਾਏਗਾ। ਦਿਨ ਮੌਕੇ ਵੱਖ ਵੱਖ ਥਾਵੀਂ ਔਰਤ ਦਿਹਾੜਾ ਮਨਾ ਰਹੀਆਂ ਸਮੂਹ ਲੋਕ ਹਿਤੂ ਸੰਸਥਾਵਾਂ ਅਤੇ ਵਿਅਕਤੀਆਂ ਦੇ ਰੁਝੇਵੇਂ ਨੂੰ ਦੇਖਦਿਆਂ ਅਤੇ ਸ਼ਾਮ ਤੱਕ ਸਮਾਗਮ ਹੋ ਸਕਣ ਦੀ ਆਸ ਨਾਲ ਇਹ ਸਮਾਂ ਰਖਿਆ ਗਿਆ ਹੈ।
ਗ਼ਦਰ ਪਾਰਟੀ ਦੇ ਸਥਾਪਨਾ ਦਿਹਾੜੇ 'ਤੇ 21 ਅਪ੍ਰੈਲ ਨੂੰ ਝੰਡਾ ਲਹਿਰਾਉਣ ਦੀ ਰਸਮੀ ਸੀਨੀਅਰ ਟਰੱਸਟੀ ਰਘਬੀਰ ਸਿੰਘ ਛੀਨਾ ਅਦਾ ਕਰਨਗੇ। ਹਰਵਿੰਦਰ ਭੰਡਾਲ ਇਸ ਸਮਾਗਮ 'ਚ ਮੁੱਖ ਵਕਤਾ ਹੋਣਗੇ।
ਵਿਸ਼ਵ ਭਰ ਦੀ ਮਜ਼ਦੂਰ ਜਮਾਤ ਦੇ ਮਹਾਨ ਚਿੰਤਕ ਕਾਰਲ ਮਾਰਕਸ ਦੇ ਜਨਮ ਦਿਹਾੜੇ 'ਤੇ 5 ਮਈ ਨੂੰ ਵਿਚਾਰ ਗੋਸ਼ਟੀ ਹੋਏਗੀ, ਜਿਸਨੂੰ ਨਾਮਵਰ ਬੁੱਧੀਜੀਵੀ ਸੰਬੋਧਨ ਕਰਨਗੇ।
ਕਾਮਾਗਾਟਾ ਮਾਰੂ ਅਤੇ ਬਜਬਜ ਘਾਟ ਸਾਕੇ ਦੀ 100ਵੀਂ ਵਰੇ• ਗੰਢ ਨੂੰ ਸਮਰਪਤ ਸਮਾਗਮ ਖਾਸ ਕਰਕੇ ਕਾਮਾਗਾਟਾ ਮਾਰੂ ਜਹਾਜ਼ ਦੇ ਸ਼ਹੀਦਾਂ ਅਤੇ ਉਸ ਸਾਕੇ 'ਚ ਅਥਾਹ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਦੇ ਪਿੰਡਾਂ/ਇਲਾਕਿਆਂ 'ਚ ਕਰਨ ਦੇ ਹੁਣ ਤੋਂ ਹੀ ਯਤਨ ਆਰੰਭੇ ਜਾਣਗੇ। ਇਸ ਮੁਹਿੰਮ ਦੇ ਸਿਖਰ 'ਤੇ ਇੱਕ ਨਵੰਬਰ ਨੂੰ ਹੋਣ ਵਾਲਾ ਮੇਲਾ ਇਸ ਵਾਰ ਕਾਮਾਗਾਟਾ ਮਾਰੂ ਦੀ 100ਵੀਂ ਵਰੇ•ਗੰਢ ਨੂੰ ਸਮਰਪਤ ਹੋਏਗਾ।
ਕਮੇਟੀ ਮੈਂਬਰਾਂ 'ਤੇ ਅਧਾਰਤ ਬਣੀਆਂ ਕਮੇਟੀਆਂ, ਇਤਿਹਾਸ ਸਬ-ਕਮੇਟੀ, ਸਭਿਆਚਾਰਕ ਵਿੰਗ, ਲਾਇਬਰੇਰੀ ਕਮੇਟੀ, ਮਿਊਜ਼ੀਅਮ ਕਮੇਟੀ ਅਤੇ ਔਰਤ ਵਿੰਗ ਦੀਆਂ ਹੋਈਆਂ ਮੀਟਿੰਗਾਂ 'ਚ ਉਲੀਕੇ ਕਾਰਜ਼ਾਂ ਦੀ ਜਾਣਕਾਰੀ ਵੀ ਟਰੱਸਟ ਦੀ ਮੀਟਿੰਗ 'ਚ ਦਿੱਤੀ ਗਈ।
ਇਸ ਤੋਂ ਇਲਾਵਾ ਯਾਦਗਾਰ ਹਾਲ ਕੰਪਲੈਕਸ ਦੇ ਪ੍ਰਬੰਧਕੀ ਮਸਲਿਆਂ ਨਾਲ ਜੁੜਵੇਂ ਕਈ ਅਹਿਮ ਮੁੱਦੇ ਵੀ ਵਿਚਾਰ ਗਏ।

No comments:
Post a Comment