www.sabblok.blogspot.com
ਭਿੱਖੀਵਿੰਡ ਫਰਵਰੀ (ਭੁਪਿੰਦਰ ਸਿੰਘ)-ਇਤਿਹਾਸਕ ਪਿੰਡ ਪਹੂਵਿੰਡ ਦੇ ਗੁਰੂਦੁਆਰਾ ਬਾਬਾ ਦੀਪ ਸਿੰਘ ਵਿਖੇ ਮੱਥਾ ਟੇਕ ਕੇ ਵਾਪਸ ਜਾ ਰਹੀ ਨਵ-ਵਿਆਹੀ ਕੁਲਬੀਰ ਕੌਰ ਵਾਸੀ ਡਲੀਰੀ ਪਾਸੋਂ ਪਰਸ ਖੋਹ ਕੇ ਭੱਜ ਰਹੇ ਲੁਟੇਰੇ ਦਾ ਪਿੱਛਾ ਕਰਕੇ aੁਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰਨ ਵਾਲੇ ਬਾਬਾ ਦੀਪ ਸਿੰਘ ਗਰੁੱਪ ਆਫ ਕਾਲਜਿਜ ਦੇ ਵਿਦਿਆਰਥੀਆਂ ਕਰਮਜੀਤ ਸਿੰਘ, ਭਗਵੰਤ ਸਿੰਘ, ਹਰਮਨਦੀਪ ਸਿੰਘ, ਜਗਮੋਹਨ ਸਿੰਘ ਨੂੰ ਕਾਲਜ ਦੇ ਚੇਅਰਮੈਂਨ ਸ਼ੋਰੀਆ ਵਿਜੇਤਾ ਕੈਪਟਨ ਬਿਕਰਮਾਜੀਤ ਸਿੰਘ, ਐਮ.ਡੀ. ਹਰਵਿੰਦਰ ਸੰਧੂ, ਥਾਣਾ ਭਿੱਖੀਵਿੰਡ ਦੇ ਮੁੱਖੀ ਸਿਵਦਰਸ਼ਨ ਸਿੰਘ, ਡਾਇਰੈਕਟਰ ਚਮਨ ਲਾਲ, ਪ੍ਰਿੰਸੀਪਲ ਬਲਦੇਵ ਸਿੰਘ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਰਾਜਵੰਤ ਸਿੰਘ ਪਹੂਵਿੰਡ ਆਦਿ ਵੱਲੋਂ ਸਨਮਾਨਿਤ ਕੀਤਾ ਗਿਆ। ਚੇਅਰਮੈਂਨ ਬਿਕਰਮਾਜੀਤ ਸਿੰਘ ਨੇ ਕਿਹਾ ਕਿ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਲੁਟੇਰੇ ਨੂੰ ਕਾਬੂ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਬਹਾਦਰੀ ਪੁਰਸਕਾਰ ਦੇ ਕੇ ਸਨਮਾਨਿਤ ਕਰੇ ਤਾਂ ਜੋ ਲੋਕਾਂ ਦੇ ਹੌਸਲੇ ਬੁਲੰਦ ਹੋ ਸਕਣ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
।
ਲੁਟੇਰੇ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਂਨ ਬਿਕਰਮਾਜੀਤ ਸਿੰਘ ਆਦਿ |
।
No comments:
Post a Comment