jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 15 March 2014

ਅੰਤਰ-ਰਾਸ਼ਟਰੀ ਇਤਿਹਾਸਕਾਰ ਮਿਸ ਜੋਹਾਨਾ ਓਗਡੇਨ ਦਾ ਸਨਮਾਨ

www.sabblok.blogspot.com


ਜਲੰਧਰ,  ਮਾਰਚ:      ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਅੰਤਰ-ਰਾਸ਼ਟਰੀ ਇਤਿਹਾਸਕਾਰ ਮਿਸ ਜੋਹਾਨਾ ਓਗਡੇਨ ਦਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਧਾਰਨ 'ਤੇ ਭਾਵ ਭਿੰਨਾ ਸਨਮਾਨ ਕੀਤਾ ਗਿਆ।  ਵਰਣਨਯੋਗ ਹੈ ਕਿ ਮਿਸ ਜੋਹਾਨਾ ਓਰਾਡਾਨਾ ਨੇ ਇਸ ਇਤਿਹਾਸ ਸੱਚ ਨੂੰ ਅਗਰਭੂਮੀ ਵਿੱਚ ਲਿਆਉਣ ਦਾ ਬੀੜਾ ਉਠਾਇਆ ਸੀ ਬਰਤਾਨਵੀ ਸਾਮਰਾਜ ਦੀ ਗ੍ਰਿਫ਼ਤ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਵਾਲੀ ਅਮਰੀਕਾ ਦੀ ਧਰਤੀ ਤੋਂ ਚੱਲੀ ਇਨਕਲਾਬੀ ਗ਼ਦਰ ਲਹਿਰ ਦੀ ਪਹਿਲੀ ਮੀਟਿੰਗ ਓਰਗੈਨ ਦੇ ਐਸਟੋਰੀਆ ਪੋਰਟਲੈਂਡ ਵਿਖੇ ਹੋਈ ਸੀ।  ਇਸ ਵਿਦਵਾਨ ਖੋਜ਼ੀ ਦੇ ਸੁਹਿਰਦ ਯਤਨਾਂ ਸਦਕਾ ਹੀ ਐਸਟੋਰੀਆ ਦੇ ਮੇਅਰ ਨੇ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਨੂੰ ਸਾਲ 1913 ਸਮਰਪਿਤ ਕੀਤਾ ਅਤੇ ਸਾਰਾ ਸਾਲ ਇਸ ਸ਼ਤਾਬਦੀ ਦੇ ਜਸ਼ਨ ਮਨਾਉਣ ਦਾ ਐਲਾਨ-ਨਾਮਾ ਜਾਰੀ ਕੀਤਾ।  ਅੱਜ ਇਸ ਸਨਮਾਨ ਸਮਾਰੋਹ ਵਿੱਚ ਮਿਸ ਜੋਹਾਨਾ ਦੇ ਨਾਲ ਆਈ ਉਸਦੀ ਭੈਣ ਲੈਸਲੀ ਅਤੇ ਉੱਘੇ ਚਿੰਤਕ ਪਰਮਵੀਰ ਗਿੱਲ ਨੂੰ ਵੀ ਸਨਮਾਨਤ ਕੀਤਾ।  ਇਸ ਸਮਾਗਮ ਦੇ ਆਰੰਭ ਵਿੱਚ ਕਾ. ਗੁਰਮੀਤ ਨੇ ਕਮੇਟੀ ਵੱਲੋਂ ਮਹਿਮਾਨਾਂ ਨੂੰ 'ਜੀ ਆਇਆ ਨੂੰ' ਕਿਹਾ।  ਗ਼ਦਰ ਲਹਿਰ ਦੇ ਵਿਦਵਾਨ ਖੋਜ਼ੀ ਪਰਮਵੀਰ ਗਿੱਲ ਨੇ ਮਿਸ ਜੋਹਾਨਾ ਦਾ ਤੁਆਰਫ਼ ਕਰਵਾਇਆ।  ਇਸ ਉਪਰੰਤ ਮਿਸ ਜੋਹਾਨਾ ਨੇ ਆਪਣੇ ਪ੍ਰੋਜੈਕਟ ਬਾਰੇ, ਗ਼ਦਰੀਆਂ ਦੇ ਉਚੇਰੇ ਮਾਨਵੀ ਸਰੋਕਾਰਾਂ ਬਾਰੇ ਅਤੇ ਉਹਨਾਂ ਦੀ ਯਾਦ ਬਣਵਾਉਣ ਅਤੇ ਯਾਦਗਾਰ ਦੀ ਰੂਪ-ਰੇਖਾ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।  ਇਸ ਮੌਕੇ 'ਤੇ ਕਾ. ਕੁਲਬੀਰ ਸਿੰਘ ਸੰਘੇੜਾ ਨੇ ਜੋਹਾਨਾ ਦੀ ਸੁਹਿਰਦ ਲਗਨ ਦੀ ਪ੍ਰਸੰਸਾ ਕੀਤੀ ਅਤੇ ਆਈ.ਡਬਲਿਊ.ਏ. ਵਲੋਂ ਵੀ ਉਸਦਾ ਧੰਨਵਾਦ ਕੀਤਾ।  ਇਹਨਾਂ ਤਿੰਨਾਂ ਚਿੰਤਕਾਂ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਪੁਸਤਕਾਂ ਦੇ ਸੈੱਟ ਭੇਂਟ ਕਰਕੇ ਸਨਮਾਨ ਕੀਤਾ ਗਿਆ।  ਮੈਡਮ ਜੋਹਾਨਾ ਨੇ ਵੀ ਐਸਟੋਰੀਆ ਦਾ ਚਿੰਨ• ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਭੇਂਟ ਕੀਤਾ।  ਇਸ ਅਵਸਰ 'ਤੇ ਮਿਸ ਜੋਹਾਨਾ ਅਤੇ ਮੈਡਮ ਲੈਸਲੀ ਨੇ ਕਮੇਟੀ ਨੂੰ 5000/-, ਸ੍ਰੀ ਮਾਇਆ ਰਾਮ ਨਾਥ ਨੇ 5000/- ਅਤੇ ਦਰਸ਼ਨ ਸਿੰਘ ਗਿੱਲ ਅਤੇ ਉਹਨਾਂ ਦੇ ਸਪੁੱਤਰ ਪਰਮਵੀਰ ਗਿੱਲ ਨੇ 10000/- ਰੁਪਏ ਕਮੇਟੀ ਨੂੰ ਦਾਨ ਹਿੱਤ ਦਿੱਤਾ।  ਸਮਾਗਮ ਦੇ ਅਖੀਰ ਵਿੱਚ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਦੇ ਇਸ ਇਤਿਹਾਸਕ ਉੱਦਮ ਦੀ ਸ਼ਲਾਘਾ ਕੀਤੀ।  
ਇਸ ਮੌਕੇ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਢੱਡਾ, ਰਣਜੀਤ ਸਿੰਘ, ਦੇਵਰਾਜ ਨਈਯਰ, ਚਰੰਜੀ ਲਾਲ ਕੰਗਣੀਵਾਲ ਤੋਂ ਇਲਾਵਾ ਆਈ.ਡਬਲਿਊ.ਏ. ਦੇ ਸੈਕਟਰੀ ਹਰਭਜਨ ਸਿੰਘ ਦਰਦੀ, ਮੈਂਬਰ ਸੁਰਿੰਦਰ ਕੌਰ ਵੀ ਹਾਜ਼ਰ ਹਨ।

No comments: