www.sabblok.blogspot.com
ਭਿੱਖੀਵਿੰਡ ਫਰਵਰੀ (ਭੁਪਿੰਦਰ ਸਿੰਘ)-ਮਾਰੂੰ ਨਸ਼ਿਆਂ ਵਿੱਚ ਗੁਲਤਾਨ ਹੁੰਦੀ ਜਾ ਰਹੀ ਜਵਾਨੀ ਨੂੰ ਬਚਾਉਣ ਲਈ ਲੋਕ ਅੱਗੇ ਆਉਣ ਤਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਨਸ਼ਾ ਵਿਰੋਧੀ ਵੈਲਫੇਅਰ ਸੁਸਾਇਟੀ ਪੱਟੀ (ਰਜਿ:) ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਮੀਤ ਪ੍ਰਧਾਨ ਬਿਕਰਮਜੀਤ ਸਿੰਘ ਸੰਧੂ, ਸ੍ਰ:ਅੰਗਰੇਜ ਸਿੰਘ ਦਾਸੂਵਾਲੀਆ, ਸਲਾਹਕਾਰ ਡਾ:ਸੁਰਜੀਤ ਸਿੰਘ ਭੁੱਲਰ (ਅੰਮ੍ਰਿਤ ਹਸਪਤਾਲ ਭਿੱਖੀਵਿੰਡ) ਆਦਿ ਨੇ ਅੱਜ ਥਾਣਾ ਭਿੱਖੀਵਿੰਡ ਦੇ ਮੁੱਖੀ ਸ੍ਰ:ਸਿਵਦਰਸ਼ਨ ਸਿੰਘ ਨੂੰ ਸਿਰਪਾਉ ਤੇ ਮੌਮੈਂਟੂ ਦੇ ਕੇ ਸਨਮਾਨਿਤ ਕਰਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਤਾਂ ਹੀ ਬਚਾਇਆਂ ਜਾ ਸਕਦਾ ਹੈ, ਜੇਕਰ ਲੋਕ ਇੱਕ ਮੰਚ ਤੋਂ ਇੱਕਠੇ ਹੋ ਕੇ ਨਸ਼ਾ ਵੇਚਣ ਵਾਲੇ ਲੋਕਾਂ ਦਾ ਵਿਰੋਧ ਕਰਨ ਤੇ ਪੁਲਿਸ ਨੂੰ ਸਹਿਯੋਗ ਦੇਣ ਤਾਂ ਹੀ ਨਸ਼ੇ ਨੂੰ ਨੱਥ ਪਾਈ ਜਾ ਸਕਦੀ ਹੈ। ਉਪਰੋਕਤ ਵਿਅਕਤੀਆਂ ਨੇ ਸਿਵਦਰਸ਼ਣ ਸਿੰਘ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਇਹਨਾਂ ਦੀ ਬਦੌਲਤ ਹੀ ਇਲਾਕੇ 'ਚ ਨਸ਼ੇ ਵੇਚਣ ਵਾਲੇ ਲੋਕ ਅੱਗੇ ਭੱਜਦੇ ਨਜਰ ਆ ਰਹੇ ਹਨ, ਐਸੇ ਪੁਲਿਸ ਅਫਸਰਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ ਸਨਮਾਨ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਜੋ ਐਸੇ ਅਫਸਰ ਅੱਗੇ ਵੱਧ ਕੇ ਹੋਰ ਹੀ ਕੰਮ ਕਰ ਸਕਣ ਤਾਂ ਜੋ ਨਸ਼ਿਆਂ ਨੂੰ ਰੋਕਿਆ ਜਾ ਸਕੇ। ਇਸ ਸਮੇ ਠੇਕੇਦਾਰ ਵਿਰਸਾ ਸਿੰਘ, ਜਗਤਾਰ ਸਿੰਘ ਭਿੱਖੀਵਿੰਡ, ਸੁਖਚੈਨ ਸਿੰਘ ਪ੍ਰਧਾਨ ਐਸ.a.ਆਈ ਭਿੱਖੀਵਿੰਡ, ਦਿਲਬਾਗ ਸਿੰਘ, ਦਲਜੀਤ ਸਿੰਘ ਅਲਗੋਂ ਕੋਠੀ, ਐਚ.ਸੀ. ਸਤਨਾਮ ਸਿੰਘ, ਅੇਚ.ਸੀ. ਲਖਵਿੰਦਰ ਸਿੰਘ, ਮੁਨਸ਼ੀ ਸੁਰਿੰਦਰ ਸਿੰਘ ਸੋਹਲ, ਮੁਨਸ਼ੀ ਸਵਿੰਦਰ ਸਿੰਘ ਆਦਿ ਹਾਜਰ ਸਨ।
ਨਸ਼ਾ ਵਿਰੋਧੀ ਵੈਲਫੇਅਰ ਸੁਸਾਇਟੀ ਪੱਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਥਾਣਾ ਭਿੱਖੀਵਿੰਡ ਦੇ ਮੁੱਖੀ ਸਿਵਦਰਸ਼ਨ ਸਿੰਘ ਨੂੰ ਸਨਮਾਨਿਤ ਕਰਦੇ ਹੋਏ। |
No comments:
Post a Comment