www.sabblok.blogspot.com
ਭਿੱਖੀਵਿੰਡ ਫਰਵਰੀ (ਭੁਪਿੰਦਰ ਸਿੰਘ)-ਅੱਜ ਪਿੰਡ ਭਿੱਖੀਵਿੰਡ ਵਿਖੇ ਦੋਂ ਪੰਚਾਇਤਾਂ ਦੀ ਮੀਟਿੰਗ ਸਰਪੰਚ ਹਰਜਿੰਦਰ ਸਿੰਘ ਸੰਧੂ, ਸਰਪੰਚ ਸ਼ਰਨਜੀਤ ਸਿੰਘ ਭਿੱਖੀਵਿੰਡ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਜਿਲ੍ਹਾ ਪ੍ਰੀਸ਼ਦ ਮੈਂਬਰ ਸਤਨਾਮ ਸਿੰਘ ਭਿੱਖੀਵਿੰਡ, ਪੰਚ ਬਲਵਿੰਦਰ ਸਿੰਘ, ਪੰਚ ਬਲਕਾਰ ਸਿੰਘ, ਪੰਚ ਬਲਵੀਰ ਸਿੰਘ, ਪੰਚ ਰਣਜੀਤ ਸਿੰਘ, ਕੁਲਬੀਰ ਸਿੰਘ, ਮੰਗਲ ਸਿੰਘ ਗਲਾਲੀਪੁਰ, ਗੁਰਨਾਮ ਸਿੰਘ, ਸਵਰਨ ਸਿੰਘ, ਕੁਲਵਿੰਦਰ ਸਿੰਘ, ਸੋਨੀ, ਸੁਖਰਾਜ ਸਿੰਘ, ਪੰਚ ਬਾਬਾ ਹਰਜਿੰਦਰ ਸਿੰਘ, ਬੀਰਾ ਸਿੰਘ, ਹੀਰਾ ਸਿੰਘ, ਮੁਖਤਾਰ ਸਿੰਘ ਸਮੇਤ ਸੈਕੜੇ ਦੀ ਤਾਦਾਤ ਵਿੱਚ ਪਿੰਡ ਨਿਵਾਸੀਆਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸਰਪੰਚ ਹਰਜਿੰਦਰ ਸਿੰਘ, ਸਰਪੰਚ ਸ਼ਰਨਜੀਤ ਸਿੰਘ ਭਿੱਖੀਵਿੰਡ ਨੇ ਆਪਣੇ ਸੰਬੋਧਨੀ ਭਾਸ਼ਣਾਂ ਵਿੱਚ ਕਿਹਾ ਕਿ ਜਿਹੜੇ ਲੋਕ ਸਮੈਕ, ਹੀਰੋਇਨ ਦਾ ਵਪਾਰ ਕਰਕੇ ਨੌਜਵਾਨਾਂ ਦੀਆਂ ਜਿੰਦਗੀਆਂ ਬਰਬਾਦ ਕਰ ਰਹੇ ਹਨ, ਉਹ ਲੋਕ ਇਸ ਪਿੰਡ ਵਿੱਚੋਂ ਆਪਣਾ ਗੋਰਖ ਧੰਦਾਂ ਬੰਦ ਕਰ ਦੇਣ ਤਾਂ ਬਹੁਤ ਚੰਗੀ ਗੱਲ ਹੈ, ਅਗਰ ਇਹ ਲੋਕ ਆਪਣੀਆਂ ਲੋਕ ਮਾਰੂ ਨੀਤੀਆਂ ਤੋਂ ਬਾਜ ਨਾ ਆਏ ਤਾਂ ਇਹਨਾਂ ਲੋਕਾਂ ਨੂੰ ਅਸੀ ਪੁਲਿਸ ਦੀ ਮਦਦ ਨਾਲ ਫੜ੍ਹ ਕੇ ਜੇਲ ਦੀਆਂ ਸਲਾਖਾਂ ਵਿੱਚ ਧੱਕਾਗੇਂ। ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਕੁਝ ਹੋਰ ਵੀ ਫੈਸਲੇ ਲਏ ਗਏ, ਜਿਸ ਵਿੱਚ ਵਿਆਹਾਂ-ਸ਼ਾਦੀਆਂ ਤੇ ਕੰਮ ਕਰਨ ਵਾਲੇ ਲਾਗੀਆਂ ਨੂੰ 1100 ਰੁਪਏ ਤੇ ਖੁਸਰਿਆਂ ਨੂੰ 800 ਰੁਪਏ ਤੇ ਭੰਡਾਂ, ਛੁਰੀ ਮਾਰ ਆਦਿ ਨੂੰ 300-300 ਰੁਪਏ ਦਿੱਤਾ ਜਾਵੇਗਾ ਅਤੇ ਕਿਸੇ ਦੀ ਮੌਤ ਹੋਣ ਤੇ ਚੌਥੇ ਦੀ ਰਸਮ, ਮੌੜਵੀਂ ਮਕਾਨ ਵੀ ਬੰਦ ਕਰਨ ਦਾ ਐਲਾਨ ਕੀਤਾ। ਉਹਨਾਂ ਇਹ ਵੀ ਕਿਹਾ ਕਿ ਬਾਹਰਲੀ ਕੋਈ ਸੰਸਥਾਂ ਨੂੰ ਕਿਸੇ ਕਿਸਮ ਦੀ ਗੁਰਾਹੀ ਨਹੀ ਦਿੱਤੀ ਜਾਵੇਗੀ। ਜਿਹੜੇ ਲੋਕ ਇਹਨਾਂ ਫੈਸਲਿਆਂ ਦੀ ਉਲੰਘਣਾ ਕਰਨਗੇ, ਉਹਨਾਂ ਨੂੰ ਪੰਚਾਇਤ ਵੱਲੋਂ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਲੋਕ ਭਲਾਈ ਦੇ ਕੰਮਾਂ ਵਿੱਚ ਸਾਡਾ ਸਾਥ ਦਿਉ ਤਾਂ ਜੋ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ, ਉਥੇ ਲੋਕਾਂ ਨੂੰ ਨਜਾਇਤ ਖਰਚਿਆਂ ਤੋਂ ਵੀ ਬਚਾਇਆਂ ਜਾ ਸਕੇ।
ਪਿੰਡ ਭਿੱਖੀਵਿੰਡ ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਰਪੰਚ ਹਰਜਿੰਦਰ ਸਿੰਘ ਆਦਿ। |
No comments:
Post a Comment