jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 7 March 2014

ਕਾਲ਼ਿਆਂਵਾਲਾ ਖੂਹ ਨਾਲ ਜੁੜੇ ਭਖ਼ਦੇ ਮੁੱਦੇ ਅਤੇ ਸਹੀ ਇਤਿਹਾਸਕਾਰੀ ਉਭਾਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਵਿਚਾਰ-ਚਰਚਾ 7 ਨੂੰ

www.sabblok.blogspot.com

ਜਲੰਧਰ, ਮਾਰਚ:      ਕਾਲ਼ਿਆਂ ਵਾਲਾ ਖੂਹ ਕਰਕੇ ਜਾਣੇ ਜਾਂਦੇ ਅਜਨਾਲਾ ਸਥਿਤ ਸ਼ਹੀਦੀ ਖੂਹ ਨਾਲ ਜੁੜਵੇਂ 1857 ਦੇ ਬਾਗ਼ੀ ਫੌਜੀਆਂ ਦੇ ਮਾਣਮੱਤੇ, ਅਣਮੁੱਲੇ ਅਤੇ ਭਖ਼ਦੇ ਇਤਿਹਾਸਕ ਸਰੋਕਾਰਾਂ ਬਾਰੇ ਗੰਭੀਰ ਵਿਚਾਰ-ਚਰਚਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ 7 ਮਾਰਚ ਦਿਨੇ ਠੀਕ 11 ਵਜੇ ਰੱਖੀ ਗਈ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੀਆਂ ਮੀਰ ਛਾਉਣੀ ਲਾਹੌਰ ਦੇ 500 ਆਜ਼ਾਦੀ ਸੰਗਰਾਮੀਏ ਬਾਗ਼ੀ ਫੌਜੀਆਂ ਨੂੰ ਰਾਵੀ ਦਰਿਆ 'ਚ ਡੋਬਕੇ, ਕੁਝ ਨੂੰ ਰਾਵੀ ਕੰਢੇ ਗੋਲੀਆਂ ਮਾਰਕੇ ਅਤੇ 282 ਫੌਜੀਆਂ ਨੂੰ ਸਾਹ ਘੁੱਟਵੇਂ ਬੁਰਜ 'ਚ ਰਾਤ ਭਰ ਡੱਕਣ ਉਪਰੰਤ ਗੋਲੀਆਂ ਮਾਰਕੇ ਅਤੇ ਅੱਧ ਮਰਿਆਂ ਨੂੰ ਤੜਫਦਿਆਂ ਖੂਹ 'ਚ ਸੁੱਟਕੇ ਉਪਰ ਮਿੱਟੀ ਪਾ ਕੇ, ਬਰਤਾਨਵੀ ਰਾਜ ਵਲੋਂ ਕੀਤੇ ਅੱਤ ਘ੍ਰਿਣਤ ਅਮਾਨਵੀ ਕਾਰੇ ਖਿਲਾਫ਼ ਜਾਗਰੂਕ ਕਰਨ, ਇਤਿਹਾਸਕ ਤੱਥਾਂ 'ਤੇ ਅਧਾਰਤ ਠੋਸ ਜਾਣਕਾਰੀ ਰਾਹੀਂ, ਨਿਰ-ਆਧਾਰ ਗੈਰ-ਇਤਿਹਾਸਕ ਕੂੜ ਪ੍ਰਚਾਰ ਨੂੰ ਕਾਟ ਕਰਨ ਲਈ ਇਹ ਤੁਰੰਤ ਪੈਰ ਵਿਚਾਰ-ਚਰਚਾ ਕੀਤੀ ਜਾ ਰਹੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਤੁਰੰਤ ਪੈਰ ਨੋਟਿਸ ਲੈਂਦਿਆਂ ਇਤਿਹਾਸਕ ਹਕੀਕਤਾਂ ਵਿੱਚ ਖੋਟ ਰਲਾਉਣ, ਕੱਟ-ਵੱਢ ਕਰਨ, ਆਪਣੇ ਪਸੰਦੀਦਾ ਰੰਗ ਚਾੜ•ਣ ਦੀ ਕੋਸ਼ਿਸ਼ ਕਰਨ ਵਾਲੇ ਅਤੇ ਮਨਮਰਜ਼ੀ ਦਾ ਇਤਿਹਾਸ ਘੜਕੇ, ਸ਼ਹੀਦਾਂ ਦਾ ਅਪਮਾਨ ਕਰਨ ਤੱਕ ਜਾਣ ਵਾਲਿਆਂ ਨੂੰ ਇਤਿਹਾਸਕ ਤੱਥਾਂ ਦੀ ਰੋਸ਼ਨੀ ਵਿੱਚ ਲਾ-ਜਵਾਬ ਕਰਨ ਲਈ ਵਿਚਾਰ-ਚਰਚਾ ਦਾ ਇਹ ਉੱਦਮ ਕੀਤਾ ਹੈ।
ਕਮੇਟੀ ਨੇ ਸਮੂਹ ਇਤਿਹਾਸਕਾਰਾਂ, ਬੁੱਧੀਜੀਵੀਆਂ, ਦੇਸ਼ ਭਗਤਾਂ ਦੀ ਵਾਰਸ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਸ ਵਿਚਾਰ-ਚਰਚਾ ਵਿੱਚ ਸ਼ਾਮਿਲ ਹੋਣ ਲਈ ਜ਼ੋਰਦਾਰ ਅਪੀਲ ਕੀਤੀ ਹੈ।

No comments: