jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 31 March 2013

ਥਾਣੇਦਾਰ ਦੀ ਹੱਤਿਆ ਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ : ਢੀਂਡਸਾ

www.sabblok.blogspot.com
ਥਾਣੇਦਾਰ ਦੀ ਹੱਤਿਆ ਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ : ਢੀਂਡਸਾ (ਵੀਡੀਓ)ਪਟਿਆਲਾ- ਪਟਿਆਲਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਹੱਤਿਆ ਤੋਂ ਬਾਅਦ ਕਾਨੂੰਨ ਵਿਵਸਥਾ 'ਤੇ ਉਠ ਰਹੇ ਸਵਾਲਾਂ ਵਿਚਾਲੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸੂਬੇ ਦੀ ਕਾਨੂੰਨ ਵਿਵਸਥਾ ਹੋਰ ਸੂਬਿਆਂ ਤੋਂ ਬੇਹਤਰ ਹੈ ਅਤੇ ਅਜਿਹੀਆਂ ਇੱਕਾ-ਦੁੱਕਾ ਘਟਨਾਵਾਂ ਤਾਂ ਹੁੰਦੀਆਂ ਰਹਿੰਦੀਆਂ ਹਨ। ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਜ਼ਿਆਦਾ ਖੁਰਚੇ ਜਾਣ ਤੋਂ ਬਾਅਦ ਢੀਂਡਸਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਮੀਡੀਆ ਨੂੰ ਹੀ ਜ਼ਿਆਦਾ ਪ੍ਰਚਾਰ ਨਾ ਕਰਨ ਦੀ ਸਲਾਹ ਦੇ ਦਿੱਤੀ। ਢੀਂਡਸਾ ਜੀ ਮੀਡੀਆ ਤਾਂ ਸਿਰਫ ਉਹ ਰਿਪੋਰਟ ਕਰ ਰਿਹਾ ਹੈ ਜੋ ਸੂਬੇ 'ਚ ਹੋ ਰਿਹਾ ਹੈ। ਅੰਮ੍ਰਿਤਸਰ 'ਚ ਥਾਣੇਦਾਰ ਦੀ ਹੱਤਿਆ ਦੀ ਹੱਤਿਆ ਅਤੇ ਬਟਾਲਾ 'ਚ ਆਪਣੀ ਧੀ ਨੂੰ ਇਨਸਾਫ ਦਿਵਾਉਣ ਲਈ ਦਰ-ਦਰ ਭਟਕ ਰਹੇ ਥਾਣੇਦਾਰ ਦਾ ਮਾਮਲਾ ਕਿਸੇ ਤੋਂ ਲੁਕਿਆ ਨਹੀਂ ਹੈ। ਪਟਿਆਲਾ ਦੀ ਘਟਨਾ ਤੋਂ ਬਾਅਦ ਘੱਟ ਤੋਂ ਘੱਟ ਇਹ ਪ੍ਰਤੀਤ ਹੋ ਰਿਹਾ ਹੈ ਕਿ ਅਪਰਾਧੀਆਂ 'ਚ ਪੁਲਸ ਦਾ ਡਰ ਘੱਟ ਹੁੰਦਾ ਜਾ ਰਿਹਾ ਹੈ। ਸਿਰਫ ਮੀਡੀਆ ਹੀ ਨਹੀਂ ਕਾਂਗਰਸ ਇਸ ਮਾਮਲੇ 'ਤੇ ਵਾਰ-ਵਾਰ ਸਰਕਾਰ ਨੂੰ ਕਟਿਹਰੇ 'ਚ ਖੜ੍ਹੀ ਕਰ ਰਹੀ ਹੈ। ਹੁਣ ਤੁਸੀਂ ਅੰਕੜਿਆਂ ਦਾ ਹਵਾਲਾ ਦੇ ਕੇ ਅਪਰਾਧ ਨੂੰ ਘੱਟ ਦੱਸਣ ਦਾ ਦਾਅਵਾ ਕਰੋ ਤਾਂ ਇਹ ਅੰਕੜੇ ਵੀ ਸਾਹਮਣੇ ਆਉਣੇ ਚਾਹੀਦੇ ਹਨ ਕਿ ਹੋਰ ਦੇਸ਼ਾਂ 'ਚ ਕਿੰਨੇ ਪੁਲਸ ਵਾਲੇ ਅਪਰਾਧੀਆਂ ਦਾ ਸ਼ਿਕਾਰ ਹੋਏ ਹਨ।

ਵਿਚਾਰ ਚਰਚਾ: ਗ਼ਦਰੀ ਬਾਬੇ ਕੌਣ ਸਨ? ਧਰਤੀ ਅਤੇ ਅੰਬਰ ਨਾਲ ਜੁੜੇ ਸਨ ਗ਼ਦਰੀ ਬਾਬੇ: ਡਾ. ਵਰਿਆਮ ਸਿੰਘ ਸੰਧੂ

www.sabblok.blogspot.com
ਜਲੰਧਰ: 31 ਮਾਰਚ:     ਦੇਸ਼ ਭਗਤ ਯਾਦਗਾਰ ਕਮੇਟੀ ਦੀ ਗ਼ਦਰ ਸ਼ਤਾਬਦੀ ਕਮੇਟੀ ਵਲੋਂ 'ਗ਼ਦਰੀ ਬਾਬੇ ਕੌਣ ਸਨ? ' ਵਿਸ਼ੇ ਉਪਰ ਹੋਈ ਵਿਸ਼ੇਸ਼ ਵਿਚਾਰ-ਚਰਚਾ 'ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਵਰਿਆਮ ਸਿੰਘ ਸੰਧੂ (ਡਾ.) ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਗ਼ਦਰੀ ਸੂਰਬੀਰਾਂ ਦੇ ਮਹਾਨ ਸ਼ਾਨਾਮੱਤੇ ਇਤਿਹਾਸ ਦੀਆਂ ਪੈੜਾਂ ਅਤੇ ਅਮਿੱਟ ਦੇਣ ਦੇ ਭੁਲਾਏ-ਵਿਸਾਰੇ ਜਾ ਰਹੇ ਅਨਮੋਲ ਪੱਖਾਂ ਨੂੰ ਰੌਸ਼ਨੀ 'ਚ ਲਿਆਂਦਾ।
ਇਹ ਵਿਚਾਰ-ਚਰਚਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੇ ਕੋ-ਆਰਡੀਨੇਟਰ ਨੌਨਿਹਾਲ ਸਿੰਘ ਅਤੇ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਦੀ ਪ੍ਰਧਾਨਗੀ ਅਤੇ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਦੀ ਮੰਚ ਸੰਚਾਲਨਾ 'ਚ ਹੋਈ।
ਵਿਚਾਰ-ਚਰਚਾ ਦਾ ਆਗਾਜ਼ ਡਾ. ਵਰਿਆਮ ਸਿੰਘ ਸੰਧੂ ਵੱਲੋਂ ਲਿਖੇ ਕਿਤਾਬਚੇ 'ਗ਼ਦਰੀ ਬਾਬੇ ਕੌਣ ਸਨ? ' ਮੰਚ ਤੋਂ ਜਾਰੀ ਕਰਨ ਨਾਲ ਹੋਇਆ।  'ਗ਼ਦਰੀ ਬਾਬੇ ਕੌਣ ਸਨ? ' ਕਿਤਾਬਚੇ 'ਚ ਕੀ ਗ਼ਦਰੀ ਬਾਬੇ ਡਾਕੂ, ਕਾਤਲ ਅਤੇ ਲੁਟੇਰੇ ਸਨ?, ਕੀ ਗ਼ਦਰੀ ਬਾਬੇ ਦਹਿਸ਼ਤਗਰਦ ਸਨ ਜਾਂ ਇਨਕਲਾਬੀ?, ਕੀ ਗ਼ਦਰੀ ਨਾਸਤਕ ਸਨ ਤੇ 'ਸਿੱਖ' ਨਹੀਂ ਸਨ?, ਕੀ ਗ਼ਦਰ ਲਹਿਰ ਕੇਵਲ 'ਸਿੱਖ ਲਹਿਰ' ਹੀ ਸੀ?  ਆਦਿ ਵਿਸ਼ਿਆਂ ਨੂੰ ਸੰਜੋਇਆ ਗਿਆ ਹੈ।  ਜੋ ਕਿ ਗ਼ਦਰ ਸ਼ਤਾਬਦੀ ਮੁਹਿੰਮ ਦੌਰਾਨ ਬਹੁ-ਚਰਚਿਤ ਵਿਸ਼ੇ ਹਨ।
ਮੰਚ ਤੋਂ ਇਹ ਕਿਤਾਬਚਾ ਪ੍ਰਧਾਨਗੀ ਮੰਡਲ ਦੇ ਨਾਲ ਕਮੇਟੀ ਮੈਂਬਰ ਕਾਮਰੇਡ ਚੈਨ ਸਿੰਘ ਚੈਨ, ਰਘਬੀਰ ਸਿੰਘ ਛੀਨਾ, ਸੁਰਿੰਦਰ ਕੁਮਾਰੀ ਕੋਛੜ, ਕਾਮਰੇਡ ਕੁਲਵੰਤ ਸਿੰਘ, ਕਾਮਰੇਡ ਅਜਮੇਰ ਸਿੰਘ, ਅਮੋਲਕ ਸਿੰਘ, ਰਣਜੀਤ ਸਿੰਘ, ਪ੍ਰਿਥੀਪਾਲ ਮਾੜੀਮੇਘਾ, ਦੇਵਰਾਜ ਨਈਅਰ, ਗੁਰਮੀਤ ਢੱਡਾ ਵਲੋਂ ਜਾਰੀ ਕੀਤਾ ਗਿਆ।
ਵਿਚਾਰ-ਚਰਚਾ ਦੇ ਮੁੱਖ ਵਕਤਾ ਡਾ. ਵਰਿਆਮ ਸਿੰਘ ਸੰਧੂ ਨੇ ਇਤਿਹਾਸ
ਕ ਹਵਾਲਿਆਂ ਨਾਲ ਗ਼ਦਰੀ ਦੇਸ਼ ਭਗਤਾਂ ਦੇ ਜੀਵਨ ਸੰਗਰਾਮ ਦੀਆਂ ਅਣਫੋਲੀਆਂ ਪਰਤਾਂ ਸਰੋਤਿਆਂ ਨਾਲ ਸਾਂਝੀਆਂ ਕਰਦਿਆਂ ਦਰਸਾਇਆ ਕਿ ਕਿਵੇਂ ਅਹਿੰਸਾ ਦਾ ਰਟਣ ਮੰਤਰ ਕਰਨ ਵਾਲਿਆਂ ਨੇ ਇਨਕਲਾਬੀ ਗ਼ਦਰੀ ਦੇਸ਼ ਭਗਤਾਂ ਨੂੰ ਹਿੰਸਕ ਬਣਾਕੇ ਪੇਸ਼ ਕੀਤਾ।  ਅਜ਼ਾਦੀ ਸੰਗਰਾਮ ਵਿਚ ਇਹਨਾਂ ਦੇ ਲਹੂ-ਵੀਟਵੇਂ ਸੰਗਰਾਮ ਦੀ ਗਾਥਾ ਨੂੰ ਹਾਸ਼ੀਏ 'ਤੇ ਧੱਕਣ ਲਈ ਪੂਰਾ ਟਿੱਲ ਲਾਇਆ ਗਿਆ।
ਡਾ. ਵਰਿਆਮ ਸਿੰਘ ਸੰਧੂ ਨੇ ਬੋਲਦਿਆਂ ਕਿਹਾ ਕਿ ਉਸ ਸਮੇਂ ਬਰਤਾਨਵੀ ਹਾਕਮਾਂ ਦੀ ਚਾਕਰੀ ਕਰਨ ਵਾਲਿਆਂ ਵੱਲੋਂ ਗ਼ਦਰੀ ਦੇਸ਼ ਭਗਤਾਂ ਬਾਰੇ ਉਸ ਮੌਕੇ ਧੂੰਆਂ ਧਾਰ ਹੋਛਾ ਪ੍ਰਚਾਰ ਕੀਤਾ ਗਿਆ ਕਿ ਇਹ ਸਿੱਖ ਨਹੀਂ।  ਉਨ•ਾਂ ਦੱਸਿਆ ਕਿ ਸਮਾਂ ਅਜੇਹਾ ਵੀ ਆਇਆ ਜਦੋਂ ਇਤਿਹਾਸ ਨੇ ਅਜੇਹੇ ਕੋਝੇ ਕਦਮ ਚੁੱਕਣ ਵਾਲਿਆਂ ਨੂੰ ਨਕਾਰਿਆ ਅਤੇ ਗ਼ਦਰੀ ਸੂਰਬੀਰਾਂ ਦੀ ਭੂਮਿਕਾ ਦਾ ਖਿੜੇ ਮੱਥੇ ਸਤਿਕਾਰ ਕੀਤਾ।
ਉਨ•ਾਂ ਕਿਹਾ ਜਿਉਂ ਜਿਉਂ ਹੁਣ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਮਨਾਈ ਜਾਣ ਵਾਲੀ ਗ਼ਦਰ ਸ਼ਤਾਬਦੀ ਮੁਹਿੰਮ ਸਿਖਰਾਂ ਵੱਲ ਵਧ ਰਹੀ ਹੈ ਤਿਉਂ ਤਿਉਂ ਕੁਝ ਤਾਕਤਾਂ ਗ਼ਦਰੀ ਬਾਬਿਆਂ ਨੂੰ ਆਪਣੇ ਸੌੜੇ ਮਨੋਰਥਾਂ ਲਈ ਵਰਤਣ ਵਾਸਤੇ ਗੈਰ ਹਕੀਕੀ, ਗੈਰ-ਇਤਿਹਾਸ ਅੰਦਾਜ਼ 'ਚ ਗ਼ਦਰੀਆਂ ਨੂੰ ਸਿਰਫ਼ 'ਸਿੱਖ' ਬਣਾਕੇ ਪੇਸ਼ ਕਰ ਰਹੇ ਹਨ ਜਦੋਂ ਕਿ ਗ਼ਦਰੀ ਬਾਬਿਆਂ ਦੇ ਅਕੀਦੇ ਦਿਸੇ ਇਕ ਧਰਮ ਤੋਂ ਕਿਤੇ ਉਚੇਰਾ ਉਠਕੇ ਕੁੱਲ ਜਲਦੀ ਦੁਨੀਆਂ ਦੀ ਪੀੜ ਸਮਝਕੇ ਮਾਨਵਤਾ ਦੀ ਸਾਂਝੀਵਾਲਤਾ ਦੀ ਨਵੀਂ ਇਤਿਹਾਸਕਾਰੀ ਦੀ ਸਿਰਜਣਾ ਕਰ ਰਹੇ ਸਨ।



ਉਨ•ਾਂ ਇਤਿਹਾਸਕ ਮੂਲ ਪਾਠ ਵਿਚੋਂ ਸਾਬਤ ਕੀਤਾ ਕਿ ਗ਼ਦਰ ਪਾਰਟੀ ਦੀ ਦ੍ਰਿਸ਼ਟੀ 'ਚ ਧਰਮ ਨੂੰ ਵਿਅਕਤੀ ਦੇ ਨਿੱਜੀ ਮਸਲੇ ਵਜੋਂ ਲਿਆ ਗਿਆ।  ਉਨ•ਾਂ ਕਿਹਾ ਕਿ ਵੱਖ-ਵੱਖ ਧਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੇ ਗ਼ਦਰ ਲਹਿਰ ਵਿਚ ਜੀਅ ਜਾਨ ਨਾਲ ਆਪਣਾ ਯੋਗਦਾਨ ਪਾਇਆ।
ਗ਼ਦਰ ਲਹਿਰ ਦੇ ਕੌਮਾਂਤਰੀ ਨਜ਼ਰੀਏ ਦਾ ਹਵਾਲਾ ਦਿੰਦਿਆਂ ਉਨ•ਾਂ ਕਿਹਾ ਕਿ ਗ਼ਦਰ ਪਾਰਟੀ ਦੇ ਹਰ ਸਿਪਾਹੀ ਦਾ ਇਹ ਮੁੱਢਲਾ ਫਰਜ਼ ਸੀ ਕਿ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੋਏਗਾ ਉਥੇ ਹੀ ਸਾਮਰਾਜ ਵਿਰੋਧੀ ਕੌਮੀ ਮੁਕਤੀ ਲਹਿਰਾਂ ਵਿਚ ਭਾਗ ਲਵੇਗਾ।  ਬਲੋਚ ਰੈਜ਼ੀਮੈਂਟ ਸਿੰਘਾਪੁਰ ਵਰਗੀਆਂ ਮਾਣਯੋਗ ਸ਼ਹਾਦਤਾਂ ਦਰਸਾਉਂਦੀਆਂ ਹਨ ਕਿ ਮੁਲਕ ਦੀ ਅਜ਼ਾਦੀ 'ਚ ਮੁਸਲਮਾਨ ਭਰਾਵਾਂ ਦੀ ਕੁਰਬਾਨੀ ਦੀ ਮਸ਼ਾਲ ਸਦਾ ਮਘਦੀ ਰਹੇਗੀ।  ਧਰਮਾਂ, ਫ਼ਿਰਕਿਆਂ, ਜਾਤ-ਪਾਤ, ਇਲਾਕੇ, ਪ੍ਰਾਂਤ, ਦੇਸ਼ ਆਦਿ ਦੀਆਂ ਸਭਨਾਂ ਵਲਗਣਾਂ ਤੋਂ ਉਪਰ ਉਠਕੇ ਦੁਨੀਆਂ ਭਰ ਦੀਆਂ ਦੱਬੀਆਂ, ਕੁੱਚਲੀਆਂ ਕੌਮਾਂ ਅਤੇ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਮੁਕਤੀ ਲਈ ਸਾਮਰਾਜ ਅਤੇ ਉਸਦੇ ਸੇਵਾਕਾਰਾਂ ਤੋਂ ਛੁਟਕਾਰਾ ਦੁਆ ਕੇ ਅਜ਼ਾਦ, ਖੁਸ਼ਹਾਲ, ਨਿਆਂ ਅਤੇ ਬਰਾਬਰੀ ਭਰਿਆ ਸਮਾਜ ਸਿਰਜਣਾ ਲਈ ਚੱਲੇ ਸੰਗਰਾਮ ਦਾ ਨਾਂਅ ਗ਼ਦਰ ਹੈ।  ਇਸਨੂੰ ਬੁਲੰਦ ਕਰਨ ਦਾ ਸਿਰਨਾਵਾਂ ਹੀ ਸਾਨੂੰ ਸਹੀ ਇਤਿਹਾਸ ਤੱਕ ਲਿਜਾ ਸਕਦਾ ਹੈ ਅਤੇ ਭੇਦ ਪਵਾ ਸਕਦਾ ਹੈ ਕਿ ਗ਼ਦਰੀ ਬਾਬੇ ਕੌਣ ਸਨ?
ਗ਼ਦਰੀ ਦੇਸ਼ ਭਗਤਾਂ ਦੇ ਪੈਰ ਜ਼ਮੀਨ 'ਤੇ ਹਨ ਅਤੇ ਸਿਰ ਕੌਮਾਂਤਰੀ ਪੱਧਰ ਦੇ ਸਰੋਕਾਰਾਂ ਨਾਲ ਜੁੜਿਆ ਹੋਇਆ ਸੀ।  ਸਾਨੂੰ ਸਮੇਂ ਦਾ ਇਹ ਦੁੱਖਦਾਈ ਪੱਖ ਹੈ ਕਿ ਅਸੀਂ ਜਿਹੜੇ ਗ਼ਦਰੀ ਸੰਗਰਾਮੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਗੰਭੀਰਤਾ ਨਾਲ ਯਤਨਸ਼ੀਲ ਹਾਂ, ਅਸੀਂ ਆਪਣੇ ਇਤਿਹਾਸ, ਵਿਰਸੇ ਤੋਂ ਕੋਹਾਂ ਦੂਰ ਵਿਚਰ ਰਹੇ ਹਾਂ, ਇਸ ਕਰਕੇ ਸਾਡੀ ਜੜ• ਡੂੰਘੀ ਤਰ•ਾਂ ਜ਼ਮੀਨ ਦੇ ਅੰਦਰ ਨਹੀਂ ਲੱਗ ਰਹੀ।
ਲੋੜਾਂ ਦੀ ਲੋੜ ਇਹ ਹੈ ਕਿ ਅਸੀਂ ਗ਼ਦਰ ਇਤਿਹਾਸ ਦਾ ਗੰਭੀਰਤਾ ਨਾਲ ਅਧਿਐਨ ਕਰੀਏ।  ਸਵੈ-ਮੰਥਨ ਕਰੀਏ।  ਸਮੇਂ ਦੇ ਠੋਸ ਹਾਲਾਤ ਦੇ ਹਾਣੀ ਬਣੀਏ, ਮੇਰੀ ਜਾਚੇ ਕਲਿਆਣ ਏਸੇ ਵਿਚ ਹੈ ਕਿ ਭਿੱਜੀਆਂ ਬੱਤੀਆਂ ਵਾਲੇ ਦੀਵੇ, ਚੇਤਨਾ ਦੀ ਚਿੰਗਾੜੀ ਦਾ ਇੰਤਜ਼ਾਰ ਕਰ ਰਹੀਆਂ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਨੇ ਇਸ ਵਿਚਾਰ-ਚਰਚਾ ਉਪਰੰਤ ਕਿਹਾ ਕਿ 65 ਸਾਲ ਬੀਤ ਗਏ, ਸਾਨੂੰ ਇਹ ਪੁੱਛਣਾ ਬਣਦਾ ਹੈ ਕਿ ਗ਼ਦਰੀਆਂ ਦੀਆਂ ਕੁਰਬਾਨੀਆਂ ਦਾ ਕੀ ਮੁੱਲ ਪਿਆ।  ਡਾ. ਸੁਰਿੰਦਰ ਸਿੰਘ ਸਿੱਧੂ, ਜੁਗਿੰਦਰ ਸਿੰਘ ਕੈਨੇਡਾ, ਜਸਬੀਰ ਸਿੰਘ, ਅਤਰਜੀਤ, ਲਖਵੀਰ ਸਿੰਘ ਅਤੇ ਸੀਤਲ ਸਿੰਘ ਸੰਘਾ ਵੱਲੋਂ ਕੀਤੇ ਸਵਾਲਾਂ ਦੇ ਡਾ. ਵਰਿਆਮ ਸਿੰਘ ਸੰਧੂ ਨੇ ਸਾਰਥਕ ਜਵਾਬ ਦਿੱਤੇ।
ਪ੍ਰਧਾਨਗੀ ਮੰਡਲ ਵਲੋਂ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਵਿਚਾਰ-ਚਰਚਾ ਨੂੰ ਸਮੇਟਦਿਆਂ ਕਿਹਾ ਕਿ ਗ਼ਦਰ ਸ਼ਤਾਬਦੀ ਲਈ ਅਜਿਹੀ ਵਿਚਾਰ-ਚਰਚਾ ਬਹੁਤ ਹੀ ਅਹਿਮ ਰਹੇਗੀ।  ਉਨ•ਾਂ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਵੱਲੋਂ ਸ਼ੁਰੂ ਕੀਤਾ ਹਥਿਆਰਬੰਦ ਸੰਘਰਸ਼ ਉਨ•ਾਂ ਦੇ ਟੀਚਿਆਂ ਦੀ ਪੂਰਤੀ ਲਈ ਅੱਜ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਜਾਰੀ ਹੈ।

'ਏਕ ਹਾਦਸਾ' ਨਾਟਕ ਨੇ ਛੱਡਿਆ ਜਾਦੂਮਈ ਅਸਰ

www.sabblok.blogspot.com
ਜਲੰਧਰ:    ਇਟਾਲੀਅਨ ਨਾਟਕਕਾਰ ਦਾਰੀਓ ਫੋ ਦਾ ਵਿਸ਼ਵ ਪ੍ਰਸਿੱਧ ਨਾਟਕ 'ਐਕਸੀਡੈਂਟਲ ਡੈਥ ਆਫ਼ ਐਨ ਅਨਾਰਕਿਸਟ' ਦਾ ਹਿੰਦੀ ਰੁਪਾਂਤਰਣ 'ਏਕ ਹਾਦਸਾ' ਯੁਵਾ ਥੀਏਟਰ ਵੱਲੋਂ ਡਾ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ 'ਚ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਖੇਡਿਆ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਉਘੇ ਨਾਟਕਕਾਰ, ਦੂਰਦਰਸ਼ਨ ਦੇ ਸਾਬਕਾ ਸਹਾਇਕ ਡਾਇਰੈਕਟਰ ਹਰਜੀਤ ਸਿੰਘ ਨੇ ਨਾਟਕ ਦੇ ਆਗਾਜ਼ ਮੌਕੇ ਸ਼ਮ•ਾ ਰੌਸ਼ਨ ਕੀਤੀ।
ਡਾ. ਰਘਬੀਰ ਕੌਰ ਨੇ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਇਕ ਨਵੰਬਰ ਨੂੰ ਹੋਣ ਵਾਲੇ 'ਮੇਲਾ ਗ਼ਦਰ ਸ਼ਤਾਬਦੀ ਦਾ' ਦੀ ਸਫ਼ਲਤਾ ਲਈ ਸਾਲ ਭਰ ਹਰ ਮਹੀਨੇ ਨਾਟਕ ਅਤੇ ਸੈਮੀਨਾਰ ਲੜੀ ਬਾਰੇ ਜਾਣਕਾਰੀ ਦਿੰਦਿਆਂ ਸਮੂਹ ਹਾਜ਼ਰੀਨ ਨੂੰ ਇਸ ਲੜੀ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।
ਹਰਜੀਤ ਸਿੰਘ ਨੇ ਆਪਣੇ ਸੰਬੋਧਨ 'ਚ ਜਿੱਥੇ ਜਲੰਧਰ ਸ਼ਹਿਰ ਅੰਦਰ ਨਾਟ ਸਰਗਰਮੀਆਂ ਦੀ ਨਿਰੰਤਰਤਾ ਤੇ ਮੁਬਾਰਕਵਾਦ ਦਿੱਤੀ ਉਥੇ ਉਨ•ਾਂ ਨੇ ਬਹੁਤ ਹੀ ਭਾਵ-ਪੂਰਕ ਨਜ਼ਮ ਰਾਹੀਂ ਸੁਨੇਹਾ ਦਿੱਤਾ ਕਿ ਸਿਦਕ ਦਾ ਸਫ਼ਰ ਆਪਣੀ ਮੰਜ਼ਲ ਦੀ ਪੂਰਤੀ ਲਈ ਸਦਾ ਜਾਰੀ ਰਹਿੰਦਾ ਹੈ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਵਿਸ਼ਵ ਰੰਗ ਮੰਚ ਦਿਹਾੜੇ 'ਤੇ ਜਾਰੀ ਹੋਇਆ ਦਾਰੀਓ ਫੋ ਦਾ ਕੌਮਾਂਤਰੀ ਸੁਨੇਹਾ ਦਿੱਤਾ।  ਸੁਨੇਹੇ 'ਚ ਕਿਹਾ ਗਿਆ ਕਿ ਹਰ ਯੁੱਗ ਅੰਦਰ ਸਥਾਪਤੀ ਨੇ ਰੰਗ ਮੰਚ ਨੂੰ ਤਬਾਹ ਕਰਨ ਲਈ ਕੋਈ ਕਸਰ ਨਹੀਂ ਛੱਡੀ, ਹੁਣ ਅਖੌਤੀ ਸੁਧਾਰਾਂ ਦੇ ਦੌਰ 'ਚ ਹੋਰ ਵੀ ਵਿਆਪਕ ਹੱਲਾ ਵਿੱਢਿਆ ਹੈ, ਜਿਸ ਖਿਲਾਫ਼ ਸਮੂਹ ਰੰਗ ਕਰਮੀਆਂ ਨੂੰ ਡਟਣ ਦੀ ਲੋੜ ਹੈ।
ਡੇਢ ਘੰਟਾ ਲੰਮੇ ਨਾਟਕ 'ਏਕ ਹਾਦਸਾ' ਨੇ ਸਮਾਂ ਬੰਨ ਦਿੱਤਾ।  ਤਾੜੀਆਂ ਦੀ ਗੂੰਜ਼ ਨਾਲ ਇਕ ਇਕ ਪਲ ਦਰਸ਼ਕ, ਕਲਾਕਾਰਾਂ ਦੀ ਅਦਾ ਦੀ ਦਾਦ ਦਿੰਦੇ ਰਹੇ।
ਨਾਟਕ ਨੇ ਬਹੁਤ ਹੀ ਅਰਥ ਭਰਪੂਰ ਸੁਨੇਹਾ ਦਿੰਦਿਆ ਕਿਹਾ ਕਿ ਦੁਨੀਆਂ ਅੰਦਰ ਲੋਕ ਹਮੇਸ਼ਾ ਕਿਰਤ ਦੇ ਕਦਰਦਾਨ, ਇਨਸਾਫ਼ ਅਤੇ ਜਮਹੂਰੀਅਤ ਨੂੰ ਪਿਆਰ ਕਰਦੇ ਹਨ।  ਲੋਕਾਂ ਉਪਰ ਰਾਜ ਕਰਦੇ ਲੋਕ-ਦੋਖੀ ਪ੍ਰਬੰਧ ਦੇ ਰਖੇਲ ਦੀ ਸਮਾਜ ਅੰਦਰ ਅਲਾਮਤਾਂ ਪੈਦਾ ਕਰਦੇ ਹਨ।
ਰਹੱਸਮਈ ਅੰਦਾਜ਼ 'ਚ ਇਕ ਅਨਾਰਕਿਸਟ ਦੀ ਹੋਈ ਮੌਤ ਦੀ ਛਾਣ-ਬੀਣ ਦੁਆਲੇ ਘੁੰਮਦੀ 'ਏਕ ਹਾਦਸਾ' ਦੀ ਕਹਾਣੀ ਦਰਸਾਉਂਦੀ ਹੈ ਕਿ ਰਾਜ ਭਾਗ ਦੇ ਪ੍ਰਸਾਸ਼ਨਕ ਅਦਾਰੇ ਅਜੇਹੇ ਹਾਦਸਿਆਂ ਮੌਕੇ ਝੂਠੀ ਮੂਠੀ ਕਹਾਣੀ ਘੜਨ ਲੱਗੇ ਅਜੇਹਾ ਕੁਝ ਕਦੇ ਨਹੀਂ ਜਚਾ ਸਕਦੇ ਜਿਸ ਨਾਲ ਲੋਕ ਉਹਨਾਂ ਦੇ ਫੈਲਾਏ ਭਰਮ ਜਾਲ ਵਿਚ ਫਸ ਜਾਣ।
ਨਾਟਕ ਦਰਸਾਉਂਦਾ ਹੈ ਕਿ ਕੋਈ ਨਾ ਕੋਈ ਨਿੱਕ ਨਵਾਂ ਘਪਲਾ, ਮਸਲਾ ਖੜ•ਾ ਕਰਕੇ ਲੋਕਾਂ ਨੂੰ ਉਸ ਵਿਚ ਪਰਚਾਇਆ ਜਾਂਦਾ ਹੈ ਅਤੇ ਏਸੇ ਰਾਮ ਰੌਲੇ 'ਚ ਹੁਕਮਰਾਨ ਆਪਣੀਆਂ ਨੀਤੀਆਂ ਲਾਗੂ ਕਰਦੇ ਰਹਿੰਦੇ ਹਨ।  ਹੁੰਦਾ ਕੀ ਹੈ; ਰੈਲੀ, ਮੁਜ਼ਾਹਰਾ, ਲਾਠੀਚਾਰਜ ਫਿਰ ਕੋਈ ਹੋਰ ਮਸਲਾ ਖੜ•ਾ ਕਰਕੇ, ਚੱਕਰ ਚੱਲਦਾ ਰਖਿਆ ਜਾਂਦਾ ਹੈ।





ਨਾਟਕ ਚਰਮਸੀਮਾ 'ਤੇ ਤੱਤ ਕੱਢਦਾ ਹੈ ਕਿ ਜਦੋਂ ਰਾਜ-ਭਾਗ, ਪ੍ਰਸਾਸ਼ਨ ਅਤੇ ਵੱਖ-ਵੱਖ ਅੰਗਾਂ ਦਾ ਭ੍ਰਿਸ਼ਟ ਤੰਤਰ ਆਪੋ ਵਿਚ ਘਿਓ-ਖਿਚੜੀ ਹੋ ਕੇ ਚੱਲਦਾ ਫੜਿਆ ਜਾਏ ਜਦੋਂ ਇਹ ਪ੍ਰਬੰਧ ਹਥਿਆਰਾਂ ਦੇ ਜੋਰ ਸਮਾਜ ਦਾ ਨੱਕ 'ਚ ਦਮ ਕਰਕੇ ਰੱਖੇ, ਜੇ ਵੋਟ-ਪਰਚੀ ਨਾਲ ਹੋਈ ਤਬਦੀਲੀ ਲੋਕਾਂ ਨੂੰ ਇਨਸਾਫ਼ ਨਾ ਦੇ ਸਕੇ ਫਿਰ ਵੀ ਇਨਸਾਫ਼ ਪਸੰਦ ਲੋਕ ਆਪਣੀ ਭੂਮਿਕਾ ਅਦਾ ਕਰਨੀ ਜਾਰੀ ਰੱਖਦੇ ਹਨ।

Saturday, 30 March 2013

ਪਹਿਲੀ ਨਵੰਬਰ 2013 ਨੂੰ ਦੇਸ਼ ਭਗਤ ਯਾਦਗਾਰ ਹਾਲ 'ਚ ਹੋਏਗਾ ਮੇਲਾ ਗ਼ਦਰ ਸ਼ਤਾਬਦੀ ਦਾ

www.sabblok.blogspot.com
ਜਲੰਧਰ: 30 ਮਾਰਚ:     ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਨੇ ਗੰਭੀਰ ਵਿਚਾਰ-ਵਟਾਂਦਰੇ ਉਪਰੰਤ ਫੈਸਲਾ ਲਿਆ ਹੈ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੇ ਸਿਖ਼ਰ ਸਮਾਗਮ ਦਾ ਨਾਂ 'ਮੇਲਾ ਗ਼ਦਰ ਸ਼ਤਾਬਦੀ ਦਾ' ਹੋਏਗਾ ਅਤੇ ਇਹ ਯਾਦਗਾਰੀ ਸਮਾਗਮ ਦੇਸ਼ ਭਗਤ ਯਾਦਗਾਰ ਹਾਲ 'ਚ ਹੀ ਹੋਏਗਾ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਲਏ ਕੁਝ ਅਹਿਮ ਫੈਸਲਿਆਂ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਦਸਿਆ ਕਿ ਇਹ 'ਮੇਲਾ ਗ਼ਦਰ ਸ਼ਤਾਬਦੀ ਦਾ' ਪਹਿਲਾਂ ਵੱਖ-ਵੱਖ ਦਿਨਾਂ ਅੰਦਰ ਵੱਖ-ਵੱਖ ਵੰਨਗੀਆਂ ਨੂੰ ਆਪਣੇ ਕਲਾਵੇ ਵਿਚ ਸਮੋਂਦਾ ਹੋਇਆ ਪਹਿਲੀ ਨਵੰਬਰ ਦਿਨ-ਰਾਤ ਸਿਖ਼ਰ ਸਮਾਗਮਾਂ ਨਾਲ ਬੁਲੰਦੀਆਂ ਛੋਹੇਗਾ।
ਪਹਿਲੇ ਦਿਨ 'ਚ ਹਾਲ ਦੀ ਘੜੀ ਵਿਚਾਰੇ ਕੁਇਜ਼ ਦੇ ਵੱਖ-ਵੱਖ ਗਰੁੱਪਾਂ, ਸੈਮੀਨਾਰ ਤੋਂ ਇਲਾਵਾ ਪਰਦੇਸਾਂ 'ਚ ਵਸਦੇ ਸਾਡੇ ਮੁਲਕ ਦੇ ਵਾਸੀਆਂ ਨਾਲ ਹੋ ਰਹੇ ਨਸਲੀ ਵਿਤਕਰੇ, ਹੋਰ ਸਮੱਸਿਆਵਾਂ ਅਤੇ ਗ਼ਦਰ ਲਹਿਰ ਦੇ ਇਤਿਹਾਸ ਦਾ ਮੁਹਾਂਦਰਾ ਵਿਗਾੜਨ ਦੇ ਯਤਨਾਂ ਬਾਰੇ ਵਿਸ਼ੇਸ਼ ਵਿਚਾਰ-ਚਰਚਾ ਦੇ ਨਾਲ ਗ਼ਦਰ ਸ਼ਤਾਬਦੀ ਸਬੰਧੀ ਸਾਂਝੇ ਸਰੋਕਾਰਾਂ ਉਪਰ ਚਰਚਾ 'ਚ ਉਚੇਚੇ ਤੌਰ 'ਤੇ ਬਾਹਰਲੇ ਮੁਲਕਾਂ ਤੋਂ ਆਏ ਪ੍ਰਤੀਨਿੱਧ ਸ਼ਾਮਲ ਹੋਣਗੇ।
ਪ੍ਰੈਸ ਨੋਟ 'ਚ ਦੱਸਿਆ ਗਿਆ ਕਿ ਮੀਟਿੰਗ ਨੇ ਫੈਸਲਾ ਲਿਆ ਹੈ ਕਿ ਪੂਰਾ ਵਰ•ਾ ਗ਼ਦਰ ਸ਼ਤਾਬਦੀ ਕਮੇਟੀ ਵੱਲੋਂ ਹਰ ਮਹੀਨੇ ਸੈਮੀਨਰ ਅਤੇ ਸਭਿਆਚਾਰਕ ਵਿੰਗ ਵੱਲੋਂ ਹਰੇਕ ਮਹੀਨੇ ਦੇ ਅੰਤਲੇ ਹਫ਼ਤੇ ਨਾਟਕਾਂ ਦੀ ਲੜੀ ਜਾਰੀ ਰਹੇਗੀ।  ਪੰਜਾਬ ਦੇ ਵੱਖ-ਵੱਖ ਖਿੱਤਿਆਂ ਅੰਦਰ ਸਮਾਗਮਾਂ 'ਚ ਵੀ ਢੁੱਕਵੇਂ ਅੰਦਾਜ਼ 'ਚ 'ਇਕ ਨਵੰਬਰ : ਮੇਲਾ ਗ਼ਦਰ ਸ਼ਤਾਬਦੀ ਦਾ' ਸਬੰਧੀ ਸੁਨੇਹਾ ਦਿੱਤਾ ਜਾਏਗਾ।
ਮੀਟਿੰਗ 'ਚ ਪਾਸ ਇਕ ਵੱਖਰੇ ਮਤੇ 'ਚ ਮੰਗ ਕੀਤੀ ਗਈ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਖਟਕੜ ਕਲਾਂ ਦੀ ਹੋ ਰਹੀ ਖਸਤਾ ਹਾਲਤ ਨੂੰ ਬਚਾਉਣ ਲਈ ਪੁਰਾਤਤਵ ਵਿਭਾਗ ਵੱਲੋਂ ਬਕਾਇਦਾ ਘਰ ਦੀ ਸੰਭਾਲ ਲਈ ਠੋਸ ਕਦਮ ਚੁੱਕੇ ਜਾਣ।

Friday, 29 March 2013

ਅਰਵਿੰਦ ਕੇਜਰੀਵਾਲ ਦਾ ਵਰਤ ਸੱਤਵੇਂ ਦਿਨ ਜਾਰੀ, ਹਾਲਤ ਵਿਗੜੀ

www.sabblok.blogspot.com
ਅਰਵਿੰਦ ਕੇਜਰੀਵਾਲ ਦਾ ਵਰਤ ਸੱਤਵੇਂ ਦਿਨ ਜਾਰੀ, ਹਾਲਤ ਵਿਗੜੀ

ਨਵੀਂ ਦਿੱਲੀ- ਕੌਮੀ ਰਾਜਧਾਨੀ ਦਿੱਲੀ 'ਚ ਬਿਜਲੀ ਅਤੇ ਪਾਣੀ ਦੇ ਵਧੇ ਹੋਏ ਬਿੱਲ ਖਿਲਾਫ ਮਰਨ ਵਰਤ ਕਰ ਰਹੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਦੀ ਤਬੀਅਤ ਅੱਜ ਵਿਗੜ ਗਈ। ਵਰਤ ਦੇ ਸੱਤਵੇਂ ਦਿਨ ਉਨ੍ਹਾਂ ਦੇ ਸਰੀਰ 'ਚ ਕੀਟੋਨ ਦਾ ਪੱਧਰ ਵਧ ਕੇ ਚਾਰ ਤੱਕ ਪਹੁੰਚ ਗਿਆ ਹੈ ਅਤੇ ਹੁਣ ਤੱਕ ਉਨ੍ਹਾਂ ਦੇ ਵਜ਼ਨ 'ਚ 6 ਕਿਲੋਗ੍ਰਾਮ ਤੱਕ ਦੀ ਕਮੀ ਆਈ ਹੈ। ਹਾਲਾਂਕਿ ਸ਼੍ਰੀ ਕੇਜਰੀਵਾਲ ਪ੍ਰਤੀ ਲੋਕਾਂ ਦਾ ਸਮਰਥਨ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਅੱਜ ਦੱਸਿਆ ਕਿ ਹੁਣ ਤੱਕ ਤਿੰਨ ਲੱਖ 75 ਹਜ਼ਾਰ ਲੋਕਾਂ ਨੇ ਬਿਜਲੀ ਦੇ ਬਿੱਲ ਨਾ ਭਰਨ ਦੇ ਪੱਤਰ 'ਤੇ ਹਸਤਾਖਰ ਕੀਤੇ ਹਨ। ਉਧਰ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵਿਸ਼ੰਕਰ ਨੇ ਸ਼੍ਰੀ ਕੇਜਰੀਵਾਲ ਨੂੰ ਵਰਤ ਨੂੰ ਖਤਮ ਕਰਨ ਦੀ ਅਪੀਲ ਕੀਤੀ।
ਸ਼੍ਰੀ ਕੇਜਰੀਵਾਲ ਦਾ ਕਹਿਣਾ ਹੈ ਕਿ ਬਿਜਲੀ ਦੇ ਬਿੱਲਾਂ ਦੇ ਮਾਮਲੇ 'ਚ ਉਨ੍ਹਾਂ ਦਾ ਅੰਦੋਲਨ ਯਕੀਨੀ ਤੌਰ 'ਤੇ ਅਸਰ ਦਿਖਾਏਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਸੱਚੇ ਦਿਲ ਨਾਲ ਹਰ ਪਾਸਿਓਂ ਇਸ ਅੰਦੋਲਨ ਦੀ ਸਫਲਤਾ ਲਈ ਦੁਆ ਨਿਕਲੀ ਹੈ ਤਾਂ ਉਹ ਆਪਣੇ ਆਪ ਘਰ-ਘਰ ਹਰ ਦਿਲ ਤੱਕ ਪਹੁੰਚ ਜਾਂਦੀ ਹੈ। ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਕਈ ਲੋਕ ਉਨ੍ਹਾਂ ਨੂੰ ਪੁੱਛ ਰਹੇ ਹਨ ਕਿ ਉਨ੍ਹਾਂ ਦੇ ਵਰਤ 'ਤੇ ਹੁਣ ਤੱਕ ਭਾਜਪਾ ਅਤੇ ਕਾਂਗਰਸ ਨੇ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਪ੍ਰੇਸ਼ਾਨ ਹਨ ਕਿਉਂਕਿ ਭਾਰਤ 'ਚ ਹੌਲੀ-ਹੌਲੀ ਵੱਖਰੀ ਤਰ੍ਹਾਂ ਦੀ ਰਾਜਨੀਤੀ ਉਭਰ ਰਹੀ ਹੈ। ਸ਼੍ਰੀ ਕੇਜਰੀਵਾਲ ਨੇ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਮਤਦਾਤਾਵਾਂ ਨੂੰ ਰਿਸ਼ਵਤ ਦੇ ਕੇ ਅਤੇ ਤਾਕਤ ਦੇ ਦਮ 'ਤੇ ਚੋਣਾਂ ਜਿੱਤਦੀ ਰਹੀ ਹੈ।

ਲੋਕ ਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਕਾਂਗਰਸ ਦਾ ਪੰਜਾਬ 'ਚੋਂ ਹੋਇਆ ਸਫਾਇਆ : ਬਾਦਲ

www.sabblok.blogspot.com
 ਲੋਕ ਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਕਾਂਗਰਸ ਦਾ ਪੰਜਾਬ 'ਚੋਂ ਹੋਇਆ ਸਫਾਇਆ : ਬਾਦਲ

ਸ੍ਰੀ ਆਨੰਦਪੁਰ ਸਾਹਿਬ (ਰਾਣਾ, ਆਂਗਰਾ, ਰਾਜਵੀਰ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੋਲਾ ਮਹੱਲਾ 'ਤੇ ਸ੍ਰੀ  ਆਨੰਦਪੁਰ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਕਾਂਗਰਸ ਦਾ ਪੰਜਾਬ ਵਿਚੋਂ ਸਫਾਇਆ ਹੋ ਗਿਆ ਹੈ ਅਤੇ ਪਾਰਟੀ ਦੋ ਵਾਰ ਵਿਧਾਨ ਸਭਾ ਚੋਣਾਂ ਹਾਰ ਗਈ। ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਗਈਆਂ ਤਾਂ ਕਿ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਦੀ ਯਾਦਗਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਦੁਸ਼ਮਣ ਹੈ ਕਿਉਂਕਿ ਕੇਂਦਰ ਨੇ ਖਾਦ, ਡੀਜ਼ਲ, ਕੀਟਨਾਸ਼ਕ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦੂਜੇ ਪਾਸੇ ਪੰਜਾਬ ਸਰਕਾਰ ਨੇ 1300 ਕਰੋੜ ਰੁਪਏ ਗਰੀਬਾਂ 'ਤੇ ਖਰਚ ਕੀਤੇ ਹਨ ਅਤੇ ਸੜਕਾਂ 'ਤੇ 1700 ਕਰੋੜ ਰੁਪਏ ਖਰਚ ਕਰਕੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇਗਾ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਮੂਹ ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਸਰਕਾਰ ਨੇ ਆਟਾ ਅਤੇ ਦਾਲਾਂ ਸਸਤੀਆਂ ਕੀਮਤਾਂ 'ਤੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਹਨ। ਗਰੀਬਾਂ ਦੇ ਇਲਾਜ ਲਈ 30 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ 30 ਹਜ਼ਾਰ ਰੁਪਏ ਅਤੇ ਇੰਜੀਨੀਅਰਿੰਗ ਅਤੇ ਹੋਰ ਕੋਰਸਾਂ ਲਈ ਵੀ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 11ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਾਈਕਲ ਤੇ ਲੈਪਟਾਪ ਵੀ ਦਿੱਤੇ ਜਾਣਗੇ।
ਸਰਕਾਰ ਪੇਂਡੂ ਖੇਤਰਾਂ ਵਿਚ 1000 ਸਕੂਲ ਖੋਲ੍ਹੇਗੀ ਅਤੇ ਜਿਹੜੀ ਪੰਚਾਇਤ 6 ਏਕੜ ਜ਼ਮੀਨ ਸਕੂਲ ਲਈ ਦੇਵੇਗੀ, ਉਸ ਪਿੰਡ ਦੇ ਬੱਚਿਆਂ ਦੀ ਪੜ੍ਹਾਈ ਮੁਫਤ ਹੋਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ, ਸਿਹਤ ਮੰਤਰੀ ਮਦਨ ਮੋਹਨ ਮਿੱਤਲ, ਕਿਰਨਬੀਰ ਕੰਗ, ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਸਤਵੰਤ ਕੌਰ ਸੰਧੂ, ਸੁਰਜੀਤ ਸਿੰਘ, ਅਮਰਜੀਤ ਸਿੰਘ ਚਾਵਲਾ, ਉਜਾਗਰ ਸਿੰਘ ਆਦਿ ਮੌਜੂਦ ਸਨ।

ਕਾਂਗਰਸ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਟੱਕਰ ਦੇਣ ਲਈ ਤਿਆਰ : ਬਾਜਵਾ

www.sabblok.blogspot.com

 ਕਾਂਗਰਸ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਟੱਕਰ ਦੇਣ ਲਈ ਤਿਆਰ : ਬਾਜਵਾ

ਕੇਂਦਰ ਵਲੋਂ ਭੇਜੀਆਂ ਜਾ ਰਹੀਆਂ ਗ੍ਰਾਂਟਾਂ ਨਾਲ ਹੋ ਰਿਹਾ ਵਿਕਾਸ
ਸ੍ਰੀ ਆਨੰਦਪੁਰ ਸਾਹਿਬ (ਆਂਗਰਾ, ਰਾਣਾ)- ਕੇਂਦਰ ਸਰਕਾਰ ਵਲੋਂ ਭੇਜੀਆਂ ਜਾ ਰਹੀਆਂ ਗ੍ਰਾਂਟਾਂ ਨਾਲ ਵਿਕਾਸ ਕਰਕੇ ਲੋਕਾਂ ਤੋਂ ਪ੍ਰਸ਼ੰਸਾ ਇਕੱਠੀ ਕਰ ਰਹੀ ਸੂਬਾ ਸਰਕਾਰ ਦੇ ਸਿਰ 'ਤੇ ਅੱਜ ਵੀ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਕਾਂਗਰਸ ਸਰਕਾਰ ਦੇ ਸਮੇਂ ਪਹਿਲੇ ਨੰਬਰ 'ਤੇ ਰਹਿਣ ਵਾਲਾ ਪੰਜਾਬ ਅੱਜ 12ਵੇਂ ਨੰਬਰ 'ਤੇ ਪਹੁੰਚ ਗਿਆ ਹੈ, ਜਿਸ ਲਈ ਸੂਬੇ ਦੀ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ। ਕਾਂਗਰਸ ਪਾਰਟੀ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਟੱਕਰ ਦੇਣ ਲਈ ਤਿਆਰ ਹੈ। ਸ੍ਰੀ ਆਨੰਦਪੁਰ ਸਾਹਿਬ ਵਿਚ ਮਨਾਏ ਗਏ 3 ਦਿਨਾ ਹੋਲਾ ਮਹੱਲੇ ਮੇਲੇ 'ਤੇ ਕਾਂਗਰਸ ਪਾਰਟੀ ਦੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ
ਪ੍ਰਤਾਪ ਸਿੰਘ ਬਾਜਵਾ ਨੇ ਉਕਤ
ਵਿਚਾਰ ਪ੍ਰਗਟਾਏ। ਬਾਜਵਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ 'ਤੇ ਟੈਕਸਾਂ ਦਾ ਭਾਰੀ ਬੋਝ ਪਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿਚ ਕਾਨੂੰਨ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਲੋਕਾਂ ਤੇ ਔਰਤਾਂ ਦੀ ਸੁਰੱਖਿਆ ਤੱਕ ਯਕੀਨੀ ਨਹੀਂ ਹੈ। ਇਥੋਂ ਤੱਕ ਕਿ ਪੁਲਸ ਦੇ ਅਧਿਕਾਰੀ ਸਰਕਾਰੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਭੇਜੀਆਂ ਜਾ ਰਹੀਆਂ ਲੋਕ ਹਿਤੈਸ਼ੀ ਸਕੀਮਾਂ ਨੂੰ ਜਾਣਬੁਝ ਕੇ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ 'ਤੇ ਭੇਦਭਾਵ ਕਰਨ ਦੇ ਝੂਠੇ ਦੋਸ਼ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਜਿੰਨੇ ਵੀ ਸੂਬੇ ਵਿਚ ਵਿਕਾਸ ਦੇ ਕੰਮ ਚੱਲ ਰਹੇ ਹਨ, ਉਹ ਸਾਰੇ ਕੇਂਦਰ ਸਰਕਾਰ ਵਲੋਂ ਭੇਜੀਆਂ ਗ੍ਰਾਂਟਾਂ ਨਾਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਰਕਾਰ ਦੇ ਨੇਤਾਵਾਂ ਦੀ ਅਗਵਾਈ ਵਿਚ ਰੇਤਾ-ਬੱਜਰੀ ਮਾਫੀਆ ਸਰਗਰਮ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟ ਕੇ ਜਵਾਬ ਦੇਵੇਗੀ।
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਸੂਬੇ ਦਾ ਹਰ ਵਰਗ ਦੁਖੀ ਹੈ ਅਤੇ ਕਾਨੂੰਨ ਦੇ ਰਖਵਾਲੇ ਵੀ ਮੌਜੂਦਾ ਸਰਕਾਰ ਦੇ ਰਾਜ ਵਿਚ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਭੇਜੀਆਂ ਗ੍ਰਾਂਟਾਂ ਨਾਲ ਵਿਰਾਸਤ-ਏ-ਖਾਲਸਾ ਦਾ ਨਿਰਮਾਣ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਗ੍ਰਾਂਟਾਂ ਕੇਂਦਰ ਸਰਕਾਰ ਵਲੋਂ ਆ ਰਹੀਆਂ ਹਨ ਅਤੇ ਨੀਂਹ ਪੱਥਰ 'ਤੇ ਨਾਮ ਅਕਾਲੀ ਨੇਤਾਵਾਂ ਦੇ ਲਿਖੇ ਜਾਂਦੇ ਹਨ।
ਇਸ ਮੌਕੇ ਸਾਬਕਾ ਵਿਧਾਇਕ ਰਾਣਾ ਕੇ. ਪੀ. ਸਿੰਘ, ਡਾ. ਰਮੇਸ਼ ਦੱਤ ਸ਼ਰਮਾ, ਜਗਮੋਹਨ ਸਿੰਘ ਕੰਗ, ਪੰਜਾਬ ਕਾਂਗਰਸ ਪਾਰਟੀ ਦੇ ਨਵੇਂ ਚੁਣੇ ਗਏ ਉਪ ਪ੍ਰਧਾਨ ਚਰਨਜੀਤ ਸਿੰਘ ਚੰਨੀ, ਤਿਰਲੋਚਨ ਸਿੰਘ ਸੂੰਢ, ਗੁਰਕਿਰਤ ਸਿੰਘ ਕੋਟਲੀ ਆਦਿ ਮੌਜੂਦ ਸਨ।

ਸਤਿਕਾਰ ਕਮੇਟੀ ਤੇ ਗੁਰਦੁਆਰੇ ਦੇ ਸੇਵਾਦਾਰਾਂ 'ਚ ਟਕਰਾ

www.sabblok.blogspot.com
ਸਤਿਕਾਰ ਕਮੇਟੀ ਤੇ ਗੁਰਦੁਆਰੇ ਦੇ ਸੇਵਾਦਾਰਾਂ 'ਚ ਟਕਰਾਅ
ਬਟਾਲਾ (ਮਠਾਰੂ, ਸੈਂਡੀ, ਕਲਸੀ, ਗੋਰਾਇਆ)-ਨਜ਼ਦੀਕੀ ਪਿੰਡ ਊਦੋਵਾਲ ਵਿਖੇ ਬ੍ਰਹਮ-ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ-ਘੁੰਮਣਾਂ ਵਾਲਿਆਂ ਦੀ ਯਾਦ ਵਿਚ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਵਾਲਿਆਂ ਵਲੋਂ ਉਸਾਰੇ ਜਾ ਰਹੇ ਗੁਰਦੁਆਰਾ ਸਾਹਿਬ 'ਚ ਪਹੁੰਚੇ ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਵਲੋਂ ਸ਼ਮਸ਼ਾਨਘਾਟ ਨੇੜੇ ਗੁਰਦੁਆਰਾ ਸਾਹਿਬ ਦੀ ਉਸਾਰੀ ਨੂੰ ਲੈ ਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਨਾ ਲੈਣ ਦੇ ਮਾਮਲੇ ਨੂੰ ਲੈ ਕੇ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਦਾ ਟਕਰਾਅ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਵਾਲਿਆਂ ਅਤੇ ਉਨ੍ਹਾਂ ਦੇ ਕੁੱਝ ਸੇਵਾਦਾਰਾਂ ਦੇ ਨਾਲ ਹੋ ਗਿਆ। ਧੱਕਾ-ਮੁੱਕੀ ਤੋਂ ਬਾਅਦ ਸਤਿਕਾਰ ਕਮੇਟੀ ਵਾਲਿਆਂ ਦਾ ਕਾਫ਼ਲਾ ਬਟਾਲਾ ਨੂੰ ਨਿਕਲ ਆਇਆ ਪਰ ਇਸ ਟਕਰਾਅ ਨੇ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ, ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੀ ਗੱਡੀਆਂ ਦੇ ਕਾਫ਼ਲੇ ਨੂੰ ਗੁਰਦੁਆਰੇ ਦੇ ਭੜਕੇ ਪੈਰੋਕਾਰਾਂ ਤੇ ਸੇਵਾਦਾਰਾਂ ਵਲੋਂ ਕਾਬੂ ਕਰਕੇ ਜਿਥੇ ਗੱਡੀਆਂ ਦੀ ਭੰਨ-ਤੋੜ ਕੀਤੀ, ਉਥੇ ਨਾਲ ਹੀ ਸਤਿਕਾਰ ਕਮੇਟੀ ਦੇ ਇਕ ਮੈਂਬਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।
ਓਧਰ ਦੂਸਰੇ ਪਾਸੇ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਵਾਲੇ ਅਤੇ ਸੇਵਾਦਾਰਾਂ ਦਾ ਇਹ ਦੋਸ਼ ਹੈ ਕਿ ਸਤਿਕਾਰ ਕਮੇਟੀ ਨੇ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ 'ਚ ਪਿੰਡ ਉਦੋਵਾਲ ਵਿਖੇ ਉਸਾਰੇ ਜਾ ਰਹੇ ਨਵੇਂ ਗੁਰਦੁਆਰੇ ਦੀ ਮਨਜ਼ੂਰੀ ਨਾ ਲੈਣ ਦੀ ਆੜ ਵਿਚ ਹਥਿਆਰਾਂ ਨਾਲ ਬਾਬਾ ਸ਼ਿਵ ਸਿੰਘ ਅਤੇ ਉਨ੍ਹਾਂ ਦੇ ਸੇਵਾਦਾਰਾਂ ਦੀ ਕੁੱਟਮਾਰ ਕਰਦਿਆਂ ਸਾਡੀ ਗੱਡੀ ਦੀ ਵੀ ਭੰਨ-ਤੋੜ ਕੀਤੀ ਹੈ। ਮੌਕੇ 'ਤੇ ਪਹੁੰਚੇ ਥਾਣਾ ਸਦਰ ਬਟਾਲਾ ਦੇ ਐਸ. ਐੱਚ. ਓ. ਸੁਖਵਿੰਦਰ ਸਿੰਘ ਨੇ ਜਿਥੇ ਸਾਰੀ ਸਥਿਤੀ ਨੂੰ ਕਾਬੂ ਕੀਤਾ, ਉਥੇ ਨਾਲ ਹੀ ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਬਟਾਲਾ ਲਿਆਂਦਾ, ਜਿਥੋਂ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ ਅਤੇ ਭਾਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਗਏ ਸੀ ਅਤੇ ਵਾਪਸ ਆਉਂਦੇ ਸਮੇਂ ਪਿੰਡ ਊਦੋਵਾਲ ਵਿਖੇ ਸ਼ਮਸ਼ਾਨਘਾਟ ਦੇ ਨੇੜੇ ਬਣ ਰਹੇ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਲੈਣ ਲਈ ਜਦ ਅਸੀਂ ਉਥੇ ਪਹੁੰਚੇ ਤਾਂ ਉਥੇ ਮੌਜੂਦ ਸੇਵਾਦਾਰਾਂ ਕੋਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਉਣ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਲੈਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਅਸੀਂ ਦੌੜ ਕੇ ਆਪਣੀਆਂ ਜਾਨਾਂ ਬਚਾਈਆਂ ਪਰ ਗੁਰਦਾਸਪੁਰ ਰੋਡ 'ਤੇ ਸ਼ੂਗਰ ਮਿੱਲ ਨੇੜੇ ਗੁਰਦੁਆਰਾ ਸਾਹਿਬ ਦੇ ਇਨ੍ਹਾਂ ਸੇਵਾਦਾਰਾਂ ਨੇ ਸਾਡੀਆਂ ਗੱਡੀਆਂ ਨੂੰ ਘੇਰ ਕੇ ਜਿਥੇ ਗੱਡੀਆਂ ਦੀ ਭੰਨ-ਤੋੜ ਕੀਤੀ, ਉਥੇ ਨਾਲ ਹੀ ਸਤਿਕਾਰ ਕਮੇਟੀ ਦੇ ਇਕ ਸੇਵਾਦਾਰ ਇਕਬਾਲ ਸਿੰਘ ਮੱਤੇਵਾਲ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਦਕਿ ਕੁੱਝ ਹੋਰ ਸੇਵਾਦਾਰਾਂ ਨੂੰ ਵੀ ਸੱਟਾਂ ਲਗੀਆਂ।
ਓਧਰ ਦੂਸਰੇ ਪਾਸੇ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਵਾਲੇ ਅਤੇ ਉਨ੍ਹਾਂ ਦੇ ਸੇਵਾਦਾਰ ਮੁਖਤਾਰ ਸਿੰਘ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਤੇ ਬਾਪੂ ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਬ੍ਰਹਮ-ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੀ ਉਸਾਰੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ। ਬੀਤੇ ਦਿਨ 25-30 ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਉਪਰ ਹਮਲਾ ਕਰ ਦਿੱਤਾ ਅਤੇ ਬਾਬਾ ਸ਼ਿਵ ਸਿੰਘ ਦੇ ਨਾਲ ਧੱਕਾ-ਮੁੱਕੀ ਕਰਨ ਤੋਂ ਇਲਾਵਾ ਸੇਵਾਦਾਰਾਂ ਦੀ ਕੁੱਟਮਾਰ ਕਰਦਿਆਂ ਗੱਡੀ ਦੀ ਭੰਨ-ਤੋੜ ਕੀਤੀ।   ਇਸ ਸੰਬੰਧੀ ਐੱਸ. ਐੱਚ. ਓ. ਥਾਣਾ ਸਦਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਨਿੱਕੇ-ਘੁੰਮਣਾਂ ਵਾਲਿਆਂ ਦੇ ਬਿਆਨਾਂ 'ਤੇ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ, ਸੁਖਦੇਵ ਸਿੰਘ ਗੱਗੜਭਾਣਾ, ਰਣਜੀਤ ਸਿੰਘ ਪਕੀਵਾਂ, ਪਰਮਜੀਤ ਸਿੰਘ ਊਦੋਨੰਗਲ ਅਤੇ ਇਕਬਾਲ ਸਿੰਘ ਮੱਤੇਵਾਲ ਸਮੇਤ 20 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 452, 323, 506, 148, 149 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜਦਕਿ ਦੂਸਰੇ ਪਾਸੇ ਜ਼ਖ਼ਮੀ ਹੋਏ ਵਿਅਕਤੀ ਇਕਬਾਲ ਸਿੰਘ ਦੇ ਬਿਆਨ ਕਲਮਬੱਧ ਕਰਨ ਲਈ ਪੁਲਸ ਪਾਰਟੀਆਂ ਕੱਲ ਤੋਂ ਹੀ ਹਸਪਤਾਲ ਭੇਜੀਆਂ ਜਾ ਰਹੀਆਂ ਹਨ ਪਰ ਅਜੇ ਉਨ੍ਹਾਂ ਨੇ ਆਪਣੇ ਬਿਆਨ ਦਰਜ ਨਹੀਂ ਕਰਵਾਏ।

AAP JI DI NAZAR

www.sabblok.blogspot.com

ਗ਼ਦਰੀ ਬਾਬੇ ਕੌਣ ਸਨ? ਬਾਰੇ ਵਿਸ਼ੇਸ਼ ਵਿਚਾਰ ਚਰਚਾ

www.sabblok.blogspot.com
ਜਲੰਧਰ, 16 ਮਾਰਚ-     ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਸਬੰਧੀ ਚਲ ਰਹੀਆਂ ਵੱਖ-ਵੱਖ ਸਰਗਰਮੀਆਂ ਦੀ ਲੜੀ ਵਿੱਚ 'ਗ਼ਦਰੀ ਬਾਬੇ ਕੌਣ ਸਨ? ' ਵਿਸ਼ੇ 'ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 31 ਮਾਰਚ ਦਿਨੇ 11 ਵਜੇ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।  ਜਿਸ ਵਿੱਚ ਮੁੱਖ ਬੁਲਾਰੇ ਪ੍ਰੋ. ਵਰਿਆਮ ਸਿੰਘ ਸੰਧੂ ਹੋਣਗੇ।
ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ ਨੇ ਉਕਤ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਵਿਚਾਰ ਚਰਚਾ 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਤ ਹੋਏਗੀ।  ਉਨ•ਾਂ ਦਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਗ਼ਦਰ ਪਾਰਟੀ ਦੀ ਆ ਰਹੀ ਸ਼ਤਾਬਦੀ ਨੂੰ ਵਿਆਪਕ ਪੱਧਰ 'ਤੇ ਮਨਾਉਣ ਅਤੇ ਗ਼ਦਰੀ ਸ਼ਹੀਦਾਂ ਦਾ ਸੁਨੇਹਾ ਬੁਲੰਦ ਕਰਨ ਲਈ ਲਗਾਤਾਰ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਗ਼ਦਰ ਪਾਰਟੀ ਦੇ ਵਿਰਸੇ 'ਤੇ ਪਹਿਰਾ ਦੇਣ ਅਤੇ ਉਸ ਸੰਘਰਸ਼ ਨੂੰ ਨਿਸ਼ਾਨੇ ਤੱਕ ਲੈ ਜਾਣ ਵਾਲੀਆਂ ਧਿਰਾਂ ਵੀ ਆਪੋ ਆਪਣੇ ਤੌਰ 'ਤੇ ਸਰਗਰਮੀਆਂ ਕਰ ਰਹੀਆਂ ਹਨ।
ਉਨ•ਾਂ ਦਸਿਆ ਕਿ ਗ਼ਦਰ ਪਾਰਟੀ ਦੇ ਧਰਮ ਨਿਰਪੱਖਤਾ, ਸਾਂਝੀਵਾਲਤਾ, ਬਰਾਬਰੀ ਅਤੇ ਨਿਆਂ ਭਰੇ ਖੁਸ਼ਹਾਲ ਸਮਾਜ ਦੀ ਉਸਾਰੀ ਲਈ ਲੜੇ ਸੰਘਰਸ਼ ਵਿਚ ਕੀਤੀਆਂ ਲਾਮਿਸਾਲ ਕੁਰਬਾਨੀਆਂ ਨੂੰ ਯਾਦ ਕਰਦਿਆਂ ਇਸ ਵਿਚਾਰ ਚਰਚਾ ਦਾ ਬਹੁਤ ਮਹੱਤਵ ਹੈ।  ਉਨ•ਾਂ ਸਭ ਨੂੰ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਵਿਸ਼ਵ ਪ੍ਰਸਿੱਧ ਨਾਟਕ 'ਏਕ ਹਾਦਸਾ' ਦਾ ਮੰਚਣ 30 ਨੂੰ

www.sabblok.blogspot.com
ਜਲੰਧਰ, 26 ਮਾਰਚ-     ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਯੁਵਾ ਥੀਏਟਰ ਵੱਲੋਂ ਵਿਸ਼ਵ ਰੰਗ ਮੰਚ ਦੀ 100ਵੀਂ ਵਰੇ• ਗੰਢ ਨੂੰ ਸਮਰਪਤ ਨਾਟ ਸਮਾਗਮ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ 30 ਮਾਰਚ ਸ਼ਾਮ ਠੀਕ 7 ਵਜੇ ਹੋਏਗਾ।
ਗ਼ਦਰ ਸ਼ਤਾਬਦੀ ਸਮਾਗਮ ਦੀ ਸਫ਼ਲਤਾ ਲਈ ਸਾਲ ਭਰ ਚੱਲਣ ਵਾਲੀ ਨਾਟ-ਲੜੀ ਵਜੋਂ ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਵਿਅੰਗ ਨਾਟ-ਸੰਸਾਰ ਵਿੱਚ ਵਿਸ਼ਵ ਪ੍ਰਸਿੱਧ ਨਾਟਕਕਾਰ ਡੇਰੀਓ ਫੋ (ਇਟਲੀ ਦੇ ਵਾਸੀ) ਦੀ ਮੂਲ ਰਚਨਾ 'ਏਕ ਹਾਦਸਾ' ਨੂੰ ਭਾਰਤੀ ਸਮਾਜ ਦੇ ਭਖ਼ਦੇ ਸਰੋਕਾਰਾਂ ਨਾਲ ਆਤਮਸਾਤ ਕਰਕੇ ਯੁਵਾ ਥੀਏਟਰ ਵੱਲੋਂ ਡਾ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ 'ਚ ਖੇਡਿਆ ਜਾਵੇਗਾ।
ਵਿਸ਼ਵ ਰੰਗ ਮੰਚ ਦਿਹਾੜੇ ਦੀ ਗ਼ਦਰ ਸ਼ਤਾਬਦੀ ਦੇ ਸੰਦਰਭ 'ਚ ਮਹੱਤਤਾ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਡਾ. ਵਰਿਆਮ ਸਿੰਘ ਸੰਧੂ ਹਾਜ਼ਰੀਨ ਨੂੰ ਮੁਖ਼ਾਤਬ ਹੋਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਨਾਟ-ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਨਾਟਕ ਸਮਾਗਮ 'ਚ ਸ਼ਿਰਕਤ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ।

Thursday, 28 March 2013

ਜਿੰਨ੍ਹੇ ਚਿਰ ਮੇਰੇ ਸਾਹ ਵਿੱਚ ਸਾਹ ਹਨ, ਨਕੋਦਰ ਤੋਂ ਦਿਲੀ ਰੇਲ ਗੱਡੀ ਚਲਾਉਣ ਲਈ ਮੈਂ ਸੰਘਰਸ਼ ਜਾਰੀ ਰੱਖਾਂਗਾ---ਗੌਰਵ ਜੈਨ

www.sabblok.blogspot.com
ਨਕੋਦਰ (ਟੋਨੀ/ਬਿੱਟੂ) ਸਥਾਨਕ ਨਕੋਦਰ ਸ਼ਹਿਰ ਕਈ ਸਮੱਸਿਆਵਾਂ ਨਾਲ ਜੁੱਝ ਰਿਹਾ ਹੈ, ਪਰ ਨਕੋਦਰ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਨਕੋਦਰ ਸ਼ਹਿਰ ਸਿਆਸਤ ਦੀ ਭੇਂਟ ਚੜ੍ਹ ਰਿਹਾ ਹੈ। ਜਿਸ ਕਾ ਖਮਿਆਜ਼ਾ ਨਕੋਦਰ ਨਿਵਾਸੀਆਂ ਨੂੰ ਭੁਗਤਨਾ ਪੈ ਰਿਹਾ ਹੈ। ਕਈ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ਜੋ ਕਾਫੀ ਲੰਬੇ ਸਮੇਂ ਤੋਂ ਲੱਟਕ ਰਹੀ ਮੰਗ ਨਕੋਦਰ ਤੋਂ ਦਿੱਲੀ ਰੇਲ ਚੱਲਾਉਣ ਦੀ ਹੈ, ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ, ਪਰ ਨਕੋਦਰ ਦੇ ਸਮਾਜ ਸੇਵੀ ਗੌਰਵ ਜੈਨ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਹਨ, ਨਕੋਦਰ ਤੋਂ ਦਿੱਲੀ ਰੇਲ ਚਲਾਉਣ ਲਈ। ਗੌਰਵ ਜੈਨ ਨੇ ਕਿਹਾ ਕਿ ਜਿੰਨ੍ਹੀ ਦੇਰ ਤੱਕ ਮੇਰੇ ਸਾਹ ਵਿੱਚ ਸਾਹ ਹਨ, ਮੈਂ ਵੀ ਨਕੋਦਰ ਤੋਂ ਦਿੱਲੀ ਤੱਕ ਗੱਡੀ ਚਲਾਉਣ ਲਈ ਸੰਘਰਸ਼ ਜਾਰੀ ਰੱਖਾਂਗਾ। ਪਿੱਛਲੀ ਦਿਨੀਂ ਸਮਾਜ ਸੇਵੀ ਗੌਰਵ ਜੈਨ ਦੇ ਨਾਲ ਸੈਂਕੜੇ ਲੋਕਾਂ ਦਾ ਵੱਫ਼ਦ ਰੇਲਵੇ ਦੇ ਡੀ.ਆਰ.ਐਮ. ਗੋਇਲ ਨੂੰ ਨਕੋਦਰ ਰੇਲਵੇ ਸਟੇਸ਼ਨ ਤੇ ਮਿਲਿਆ, ਪਰ ਗੋਇਲ ਸਾਹਿਬ ਨੇ ਮਿਲਣ ਲਈ ੧ ਘੰਟੇ ਦਾ ਇੰਤਜ਼ਾਰ ਕਰਵਾਇਆ। ਜਦੋਂ ਡੀ.ਆਰ.ਐਮ. ਆਪਣੇ ਡੱਬੇ 'ਚੋ ਬਾਹਰ ਆਏ ਤਾਂ ਗੌਰਵ ਜੈਨ ਨੇ ਆਪਣੀ ਮੰਗ ਬਾਰੇ ਜਾਣੂ ਕਰਵਾਇਆ। ਜਿਨ੍ਹਾਂ ਵਿੱਚ ਪਹਿਲੀ ਮੰਗ ਵਾਇਆ ਨਕੋਦਰ ਤੋਂ ਦਿੱਲੀ ਰੇਲ ਗੱਡੀ ਚਲਾਉਣ ਬਾਰੇ। ਦੂਜੀ ਓਵਰ ਬ੍ਰਿਜ ਬਨਾਉਣ ਬਾਰੇ, ਤੀਜੀ ਯਾਤਰੀਆਂ ਲਈ ਅਰਾਮ ਘਰ ਖਾਲੀ ਕਰਵਾਉਣ ਸਬੰਧੀ ਮੁੱਖ ਮੰਗ ਰੱਖੀ, ਪਰ ਡੀ.ਆਰ.ਐਮ. ਕੋਲੋਂ ਇਨ੍ਹਾਂ ਤਿੰਨ੍ਹੇ ਮੰਗਾਂ ਬਾਰੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ। ਡੀ.ਆਰ.ਐਮ. ਨੇ ਕਿਹਾ ਕਿ ਮੈਂ ਹਾਲੇ ੭-੮ ਮਹੀਨੇ ਤੋਂ ਇਸ ਅਹੁਦੇ ਤੇ ਆਇਆ ਹਾਂ, ਪਰ ਗੌਰਵ ਜੈਨ ਨੇ ਕਿਹਾ ਕਿ ਯਾਤਰੀਆਂ ਦੇ ਅਰਾਮ ਘਰ ਦੀ ਮੰਗ ਤਾਂ ਪਿਛਲੇ ਕੁੱਝ ਮਹੀਨਿਆਂ ਤੋਂ ਕੀਤੀ ਗਈ ਹੈ। ਜਿਸ ਤੇ ਹਾਈ ਕੋਰਟ ਨੇ ਅਰਾਮ ਘਰ ਖਾਲੀ ਕਰਵਾਉਣ ਦੇ ਆਦੇਸ਼ ਵੀ ਦਿੱਤੀ ਹਨ। ਜੈਨ ਨੇ ਹਾਈ ਕੋਰਟ ਦੇ ਹੁਕਮਾਂ ਦੀ ਨੱਕਲਾਂ ਮੰਗ ਪੱਤਰ ਦੇ ਨਾਲ ਜੋੜਦੇ ਡੀ.ਐਰ.ਆਮ. ਨੂੰ ਦਿੱਤੀਆਂ। ਵੱਫ਼ਦ ਵਿੱਚ ਇੰਦਰਜੀਤ ਕਾਲੜਾ, ਮਾਸਟਰ ਪ੍ਰੇਮ ਸਾਗਰ ਸ਼ਰਮਾ, ਜੁਗਲ ਕਿਸ਼ੋਰ, ਕਮਲ ਪਹਿਲਵਾਨ, ਹਰੀ ਰਾਮ ਰੱਤੂ, ਰਮੇਸ਼ ਖੋਸਲਾ ਅਤੇ ਹੋਰ ਵੀ ਸ਼ਹਿਰੀ ਪਤਵੰਤੇ ਸੱਜਣ ਹਾਜ਼ਰ ਸਨ

Tuesday, 26 March 2013

ਬਾਜਵਾ ਦੀ ਕਾਰਜਸ਼ੈਲੀ ਨੂੰ ਲੈ ਕੇ ਸਾਰੇ ਹੈਰਾਨ

www.sabblok.blogspot.com


ਬਾਜਵਾ ਦੀ ਕਾਰਜਸ਼ੈਲੀ ਨੂੰ ਲੈ ਕੇ ਸਾਰੇ ਹੈਰਾਨ

ਪੰਜਾਬ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੀ ਨਿਯੁਕਤੀ ਦੇ ਕੁਝ ਹੀ ਦਿਨਾਂ ਵਿਚ ਆਪਣੀ ਕਾਰਜਸ਼ੈਲੀ ਦੇ ਕਾਰਨ ਸਿਆਸੀ ਹਲਕਿਆਂ ਵਿਚ ਚਰਚਾ ਦਾ ਕੇਂਦਰ ਬਣ ਚੁੱਕੇ ਹਨ। ਜਿਥੇ ਉਨ੍ਹਾਂ ਨੂੰ ਸੂਬਾ ਵਿਧਾਨ ਸਭਾ ਦੇ ਸੈਸ਼ਨ ਵਿਚ ਕਾਂਗਰਸੀ ਵਿਧਾਇਕਾਂ ਵਲੋਂ ਕੀਤੀ ਗਈ ਗੜਬੜੀ ਅਤੇ ਸੈਸ਼ਨ ਤੋਂ ਬਾਹਰ ਕਾਰਵਾਈ ਚਲਵਾਉਣ ਲਈ ਮੁਖ ਮੰਤਰੀ ਅਤੇ ਉਪ ਮੁਖ ਮੰਤਰੀ ਵਲੋਂ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਉਥੇ ਹੀ ਪੰਜਾਬ ਕਾਂਗਰਸ ਦਾ ਇਕ ਵੱਡਾ ਗਰੁੱਪ ਦੀ ਅੰਦਰੂਨੀ ਤੌਰ 'ਤੇ ਇਹੀ ਚਰਚਾ ਕਰਦਾ ਹੈ ਕਿ ਬਾਜਵਾ ਪ੍ਰਧਾਨ ਦੇ ਤੌਰ 'ਤੇ ਆਪਣੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਹਮਲਾਵਰ ਰੁਖ਼ ਅਪਣਾ ਰਹੇ ਹਨ। ਬਾਜਵਾ ਦੀ ਤਾਜਪੋਸ਼ੀ ਦੇ ਪ੍ਰੋਗਰਾਮ ਸੰਬੰਧੀ ਛਪਵਾਏ ਗਏ ਦਾਖਲਾ ਕਾਰਡਾਂ 'ਤੇ ਉਨ੍ਹਾਂ ਦੀ ਛਪੀ ਤਸਵੀਰ ਵੀ ਚਰਚਾ ਵਿਚ ਹੈ ਜਦਕਿ ਇਸ ਕਾਰਡ 'ਤੇ ਉਸ ਵਿਅਕਤੀ ਦੀ ਫੋਟੋ ਲੱਗਣੀ ਚਾਹੀਦੀ ਸੀ ਜਿਸ ਨੂੰ ਇਹ ਕਾਰਡ ਜਾਰੀ ਕੀਤਾ ਗਿਆ। ਅਜਿਹੇ ਦਾਖਲੇ ਕਾਰਡ ਦਾ ਅਰਥ ਕਿਸੇ ਪ੍ਰੋਗਰਾਮ ਵਿਚ ਪੁੱਜਣ ਸਮੇਂ ਆਪਣੀ ਪਛਾਣ ਦੱਸਣਾ ਹੁੰਦਾ ਹੈ ਪਰ ਪ੍ਰੈੱਸ ਨੂੰ ਜਾਰੀ ਕੀਤੇ ਗਏ ਦਾਖਲਾ ਕਾਰਡਾਂ ਤੋਂ ਇਲਾਵਾ ਪਾਰਟੀ ਦੇ ਵਿਧਾਇਕਾਂ ਨੂੰ ਜਾਰੀ ਕੀਤੇ ਗਏ। ਵੀ. ਵੀ. ਆਈ. ਪੀ. ਕਾਰਡਾਂ 'ਤੇ ਵੀ ਬਾਜਵਾ ਦੀ ਹੀ ਫੋਟੋ ਛਪੀ ਸੀ।

ਕਾਂਗਰਸ ਦੇ ਨਵੇਂ ਪ੍ਰਦੇਸ਼ ਪ੍ਰਧਾਨ ਬਾਜਵਾ ਨੂੰ ਕੈਪਟਨ ਨੇ ਦਿੱਤੀਆਂ ਸ਼ੁਭਕਾਮਨਾਵਾਂ

www.sabblok.blogspot.com
ਚੰਡੀਗੜ੍ਹ- ਕਾਂਗਰਸ ਦੀ ਪੰਜਾਬ ਇਕਾਈ ਦੇ ਨਵੇਂ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਸਮੀ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ। ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਬਾਜਵਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ 15 ਸਾਲ ਤੱਕ ਉਹ ਸੂਬੇ 'ਚ ਪਾਰਟੀ ਦੀ ਅਗਵਾਈ ਕਰਦੇ ਰਹੇ ਹਨ ਪਰ ਹੁਣ ਬਾਜਵਾ ਦੀ ਵਾਰੀ ਹੈ। ਹੁਣ ਉਨ੍ਹਾਂ ਨੂੰ ਪਾਰਟੀ ਨੂੰ ਉਚਾਈਆਂ ਤੱਕ ਲੈ ਜਾਣਾ ਹੈ ਇਹੀ ਉਨ੍ਹਾਂ ਦੀ ਖਾਹਿਸ਼ ਹੈ। ਸੂਬੇ 'ਚ ਕਾਂਗਰਸ ਦੀ ਅਕਾਲੀ ਸਰਕਾਰ ਨਾਲ ਜ਼ਬਰਦਸਤ ਲੜਾਈ ਚੱਲ ਰਹੀ ਹੈ। ਗੁੰਡਾਗਰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਾਣੀ ਸਿਰ ਤੋਂ ਲੰਘ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਸਾਲ ਛੇ ਮਹੀਨੇ 'ਚ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ ਜਿਨ੍ਹਾਂ ਲਈ ਉਹ ਵਰਕਰਾਂ, ਨੇਤਾਵਾਂ ਨੂੰ ਨਾਲ ਲੈ ਕੇ ਚੱਲਣ ਅਤੇ ਜਨਤਾ ਵਿਚ ਜਾ ਕੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਦਾ ਚਿੱਠਾ ਖੋਲ੍ਹਣ। ਕੈਪਟਨ ਨੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਸਭਾ ਚੋਣਾਂ ਲਈ ਤਿਆਰ ਹੋ ਜਾਣ। ਹਰ ਕਸਬੇ, ਪਿੰਡ ਅਤੇ ਸ਼ਹਿਰ 'ਚ ਸਾਰਿਆਂ ਨੂੰ ਪਾਰਟੀ ਨਾਲ ਜੋੜਨਾ ਅਤੇ ਅਕਾਲੀ ਸਰਕਾਰ ਨਾਲ ਟੱਕਰ ਲੈਣਾ ਅਤੇ ਉਨ੍ਹਾਂ ਦੇ ਹਰ ਜ਼ੁਲਮ ਦਾ ਜਵਾਬ ਦੇਣਾ ਹੋਵੇਗਾ। ਇਹ ਸਾਡੇ ਭਵਿੱਖ ਦੀ ਲੜਾਈ ਹੈ ਉਸ ਤੋਂ ਬਾਅਦ ਨਵਾਂ ਸਵੇਰਾ ਆਵੇਗਾ। ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਰਘੁਨੰਦਨ ਲਾਲ ਭਾਟੀਆ, ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਅੰਬਿਕਾ ਸੋਨੀ, ਸੰਤੋਸ਼ ਚੌਧਰੀ, ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾਰੀ, ਅਸ਼ਵਨੀ ਕੁਮਾਰ, ਰੇਲ ਮੰਤਰੀ ਪਵਨ ਬਾਂਸਲ, ਸਾਬਕਾ ਪ੍ਰਦੇਸ਼ ਪ੍ਰਧਾਨ ਐਚ. ਐਸ. ਹੰਸਪਾਲ, ਸ਼ਮਸ਼ੇਰ ਸਿੰਘ ਦੂਲੋ, ਰਜਿੰਦਰ ਕੌਰ ਭੱਠਲ ਅਤੇ ਸਾਬਕਾ ਤੇ ਮੌਜੂਦਾ ਵਿਧਾਇਕ ਅਤੇ ਭਾਰੀ ਗਿਣਤੀ 'ਚ ਵਰਕਰ ਮੌਜੂਦ ਸਨ।

ਸ਼ਿਵ ਸੈਨਾ ਵਲੋਂ ਪੰਜਾਬੀ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਚਿਤਾਵਨੀ

www.sabblok.blogspot.com
ਸ਼ਿਵ ਸੈਨਾ ਵਲੋਂ ਪੰਜਾਬੀ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਚਿਤਾਵਨੀ

ਖਰੜ (ਡਾ. ਅਭੇਪੁਰੀਆ) - ਸ਼ਿਵ ਸੈਨਾ ਜ਼ਿਲਾ ਮੋਹਾਲੀ ਦੇ ਪ੍ਰਧਾਨ ਅਮਿਤ ਭਾਰਗਵ ਨੇ ਕਿਹਾ ਹੈ ਕਿ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਸਾਡਾ ਹੱਕ' ਵਿਚ ਜੇਕਰ ਕੁਝ ਵੀ ਭੜਕਾਊ ਹੋਇਆ ਤਾਂ ਸ਼ਿਵ ਸ਼ੈਨਾ ਪੰਜਾਬ ਵਲੋਂ ਇਸ ਦਾ ਵੱਡੀ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ ਅਤੇ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਬੰਧੀ ਸ਼ਿਵ ਸ਼ੈਨਾ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਜੋ ਪ੍ਰੋਮੋ ਇਸ ਫਿਲਮ ਦਾ ਦਿਖਾਇਆ ਜਾ ਰਿਹਾ ਹੈ, ਉਸ ਤੋਂ ਇਹ ਲੱਗ ਰਿਹਾ ਹੈ ਕਿ ਇਸ ਫਿਲਮ ਵਿਚ ਵੱਖਵਾਦੀਆਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਹੈ ਅਤੇ ਹਿੰਦੂਆਂ ਪ੍ਰਤੀ ਇਤਰਾਜ਼ਯੋਗ  ਰੁਖ ਅਪਣਾਇਆ ਗਿਆ ਹੈ। ਸ਼੍ਰੀ ਭਾਰਗਵ ਨੇ ਕਿਹਾ ਹੈ ਕਿ ਸੈਂਸਰ ਬੋਰਡ ਨੂੰ ਅਜਿਹੀਆਂ ਫਿਲਮਾਂ ਬਾਰੇ ਅਤੇ ਉਨ੍ਹਾਂ ਨੂੰ ਪਾਸ ਕਰਨ ਸਮੇਂ ਬਹੁਤ ਹੀ ਸੋਚ-ਸਮਝ ਕੇ ਫੈਸਲਾ ਕਰਨਾ ਚਾਹੀਦਾ ਹੈ ਅਤੇ ਭੜਕਾਹਟ ਪੈਦਾ ਕਰਨ ਵਾਲੇ ਦ੍ਰਿਸ਼ ਨੂੰ ਹਟਾ ਦੇਣਾ ਚਾਹੀਦਾ ਹੈ।

ਮਨਪ੍ਰੀਤ ਬਾਦਲ ਅੱਜਕਲ ਹੈਰਾਨ ਅਤੇ ਪ੍ਰੇਸ਼ਾਨ !

www.sabblok.blogspot.com
ਮਨਪ੍ਰੀਤ ਬਾਦਲ ਅੱਜਕਲ ਹੈਰਾਨ ਅਤੇ ਪ੍ਰੇਸ਼ਾਨ !ਲੁਧਿਆਣਾ, (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਨਵੀਂ ਪਾਰਟੀ ਬਣਾਉਣ ਵਾਲੇ ਪੀ. ਪੀ. ਪੀ. ਸੁਪਰੀਮੋ ਮਨਪ੍ਰੀਤ ਸਿੰਘ ਬਾਦਲ ਦੇ ਅੱਜਕਲ ਬੜੇ ਹੈਰਾਨ ਤੇ ਪ੍ਰੇਸ਼ਾਨ ਹੋਣ ਦੀ ਖਬਰ ਰਾਜਸੀ ਗਲਿਆਰਿਆਂ 'ਚ ਫੈਲੀ ਹੋਈ ਹੈ।  ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿਸ ਤਰੀਕੇ ਨਾਲ ਪਾਰਟੀ ਦਾ ਗਠਨ ਕਰਕੇ ਪੰਜਾਬ 'ਚ ਕੇਸਰੀ ਝੰਡਾ ਲਹਿਰਾਇਆ ਸੀ ਤੇ ਲੋਕਾਂ ਦਾ ਇਕੱਠ ਕਰਕੇ ਜੋ ਇਤਿਹਾਸ ਰਚਿਆ ਸੀ, ਉਹ ਲੰਘੇ ਦਿਨਾਂ ਨੂੰ ਯਾਦ ਕਰਕੇ ਇਹ ਸੋਚ ਰਿਹਾ ਹੈ ਕਿ ਦੋ ਸਾਲਾਂ 'ਚ ਰਾਜਸੀ ਲਹਿਸ-ਬਹਿਸ ਪੈਣ ਦੇ ਪਏ ਭੋਗ 'ਚ ਦੋਸ਼ੀ ਕੌਣ ਹੈ। ਸੂਤਰਾਂ ਨੇ ਦੱਸਿਆ ਕਿ ਜਿਸ ਕਦਰ ਪੀ. ਪੀ. ਪੀ. ਪਾਰਟੀ 'ਚ ਵੱਡੇ-ਵੱਡੇ ਆਗੂਆਂ ਨੇ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜਾਂ ਮੁੜ ਕਾਂਗਰਸ 'ਚ ਸ਼ਮੂਲੀਅਤ ਕਰ ਲਈ ਹੈ, ਉਸਨੂੰ ਲੈ ਕੇ ਵੀ ਮਨਪ੍ਰੀਤ ਸਸ਼ੋਪੰਜ 'ਚ ਹੈ ਕਿ ਆਖਰ ਕਿਹੜੀ ਗਲਤੀ ਹੋ ਗਈ, ਜਿਸ ਨਾਲ ਪਾਰਟੀ ਦੀ ਪਤੰਗ ਦਾ ਅਸਮਾਨ ਤੋਂ ਹੇਠਾਂ ਆਉੁਣਾ ਸ਼ੁਰੂ ਹੋ ਗਿਆ ਹੈ। ਬਾਕੀ ਅੱਜ ਪੀ. ਪੀ. ਪੀ. 'ਚੋਂ ਅਲਵਿਦਾ ਕਹਿ ਕੇ ਭਾਰਤ ਭੂਸ਼ਣ ਥਾਪਰ ਨੇ ਜੋ ਕਰਾਰੀ ਚੋਟ ਮਾਰੀ ਹੈ, ਉਸ ਨਾਲ ਰਾਜਸੀ ਮਾਹਿਰਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਦਾ ਇਕ ਤਰ੍ਹਾਂ ਨਾਲ ਰਾਜਸੀ ਲੱਕ ਟੁੱਟ ਗਿਆ ਹੈ। ਕਿਉਂਕਿ ਭੂਸ਼ਣ ਥਾਪਰ ਉਹ ਆਗੂ ਹੈ, ਜੋ ਸ਼ਹੀਦ ਸੁਖਦੇਵ ਦਾ ਭਤੀਜਾ ਅਤੇ ਇਸ ਆਗੂ ਨੇ ਮਨਪ੍ਰੀਤ ਨਾਲ ਅੱਜ ਦੇ ਦਿਨ ਲੰਘੇ ਸ਼ਹੀਦੀ ਦਿਹਾੜੇ 'ਤੇ ਕੇਸਰੀ ਦਸਤਾਰ ਸਜਾ ਕੇ ਲੱਖਾਂ ਲੋਕਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦਾ ਪ੍ਰਣ ਲਿਆ ਸੀ। ਮਾਹਿਰਾਂ ਨੇ ਕਿਹਾ ਕਿ ਅੱਜ ਦੇ ਦਿਨ ਸ਼ਹੀਦਾਂ ਦੇ ਦਿਨ 'ਤੇ ਪੀ. ਪੀ. ਪੀ. ਨੂੰ ਅਲਵਿਦਾ ਆਖ ਦੇਣਾ ਪਾਰਟੀ ਲਈ ਇਕ ਕਰਾਰੀ ਚੋਟ ਹੈ। ਬਾਕੀ ਮਾਹਿਰਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਜਿਸ ਤਰ੍ਹਾਂ ਨਾਲ ਗੱਲਾਂ ਬਾਤਾਂ ਰਾਜਸੀ ਇਲਾਕਿਆਂ 'ਚ ਚੱਲ ਰਹੀਆਂ ਹਨ, ਉਸਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਵੱਖ-ਵੱਖ ਪਾਰਟੀਆਂ 'ਚੋਂ ਗਏ ਆਗੂ ਆਪੋ ਆਪਣੀ ਪਾਰਟੀ ਵਾਪਸੀ ਕਰ ਲੈਣਗੇ, ਕਿਉਂਕਿ ਉਨ੍ਹਾਂ ਨੂੰ ਮਨਾਉਣ ਦੀਆਂ ਕਵਾਇਦਾਂ ਸ਼ੁਰੂ ਹੋਣ ਦੀਆਂ ਖਬਰਾਂ ਹਨ। ਬਾਕੀ ਕੁਝ ਵੀ ਹੈ, ਥਾਪਰ ਦੇ ਜਾਣ ਤੋਂ ਬਾਅਦ ਪਾਰਟੀ ਸੁਪਰੀਮੋ ਮਨਪ੍ਰੀਤ ਹੈਰਾਨ ਅਤੇ ਪ੍ਰੇਸ਼ਾਨ ਹੈ।

ਵਿਸ਼ਵ ਪ੍ਰਸਿੱਧ ਨਾਟਕ 'ਏਕ ਹਾਦਸਾ' ਦਾ ਮੰਚਣ 30 ਨੂੰ

www.sabblok.blogspot.com


ਜਲੰਧਰ, 26 ਮਾਰਚ-     ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਯੁਵਾ ਥੀਏਟਰ ਵੱਲੋਂ ਵਿਸ਼ਵ ਰੰਗ ਮੰਚ ਦੀ 100ਵੀਂ ਵਰੇ• ਗੰਢ ਨੂੰ ਸਮਰਪਤ ਨਾਟ ਸਮਾਗਮ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ 30 ਮਾਰਚ ਸ਼ਾਮ ਠੀਕ 7 ਵਜੇ ਹੋਏਗਾ।
ਗ਼ਦਰ ਸ਼ਤਾਬਦੀ ਸਮਾਗਮ ਦੀ ਸਫ਼ਲਤਾ ਲਈ ਸਾਲ ਭਰ ਚੱਲਣ ਵਾਲੀ ਨਾਟ-ਲੜੀ ਵਜੋਂ ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਵਿਅੰਗ ਨਾਟ-ਸੰਸਾਰ ਵਿੱਚ ਵਿਸ਼ਵ ਪ੍ਰਸਿੱਧ ਨਾਟਕਕਾਰ ਡੇਰੀਓ ਫੋ (ਇਟਲੀ ਦੇ ਵਾਸੀ) ਦੀ ਮੂਲ ਰਚਨਾ 'ਏਕ ਹਾਦਸਾ' ਨੂੰ ਭਾਰਤੀ ਸਮਾਜ ਦੇ ਭਖ਼ਦੇ ਸਰੋਕਾਰਾਂ ਨਾਲ ਆਤਮਸਾਤ ਕਰਕੇ ਯੁਵਾ ਥੀਏਟਰ ਵੱਲੋਂ ਡਾ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ 'ਚ ਖੇਡਿਆ ਜਾਵੇਗਾ।
ਵਿਸ਼ਵ ਰੰਗ ਮੰਚ ਦਿਹਾੜੇ ਦੀ ਗ਼ਦਰ ਸ਼ਤਾਬਦੀ ਦੇ ਸੰਦਰਭ 'ਚ ਮਹੱਤਤਾ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਡਾ. ਵਰਿਆਮ ਸਿੰਘ ਸੰਧੂ ਹਾਜ਼ਰੀਨ ਨੂੰ ਮੁਖ਼ਾਤਬ ਹੋਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਨਾਟ-ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਨਾਟਕ ਸਮਾਗਮ 'ਚ ਸ਼ਿਰਕਤ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ।

15 ਕਿੱਲੋ ਚੂਰਾ ਪੋਸਤ ਸਮੇਤ ਔਰਤ ਕਾਬੂ

www.sabblok.blogspot.com

ਨਕੋਦਰ, --(ਟੋਨੀ/ਬਿੱਟੂ )-ਸੀ.ਆਈ.ਏ. ਪੁਲਿਸ ਜਲੰਧਰ ਦਿਹਾਤੀ ਨੇ 15 ਕਿੱਲੋ ਪੋਸਤ ਨਾਲ ਇਕ ਔਰਤ ਨੂੰ ਕਾਬੂ ਕਰ ਕੇ ਉਸ ਖ਼ਲਾਫ਼ ਥਾਣਾ ਸਦਰ ਨਕੋਦਰ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਦੋਸ਼ੀ ਔਰਤ ਦੀ ਪਹਿਚਾਣ ਬਿੰਦਰ ਪਤਨੀ ਮੋਹਣ ਲਾਲ ਵਾਸੀ ਪਿੰਡ ਬਾਥਲਕੇ ਹੋਈ ਹੈ 

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

www.sabblok.blogspot.com

ਨਕੋਦਰ, --(ਟੋਨੀ/ਬਿੱਟੂ )-ਨਕੋਦਰ ਮਲਸੀਆਂ ਰੋਡ 'ਤੇ ਪਿੰਡ ਨੂਰਪੁਰ ਦੇ ਗੇਟ ਨਜ਼ਦੀਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਬੀਤੀ ਰਾਤ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਤਰਸੇਮ ਲਾਲ ਵਾਸੀ ਪਿੰਡ ਮਾਹੂਵਾਲ ਦੇ ਤੌਰ 'ਤੇ ਹੋਈ | ਪੁਲਿਸ ਨੇ ਅਣਪਛਾਤੇ ਵਾਹਨ ਦੇ ਿਖ਼ਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Friday, 22 March 2013

ਬਾਜਵਾ ਦੀ ਤਾਜਪੋਸ਼ੀ ਮੌਕੇ 10 ਬੱਸਾਂ ਤੇ 50 ਕਾਰਾਂ ਦਾ ਕਾਫਲਾ ਜਾਵੇਗਾ : ਸਾਹਨੀ

www.sabblok.blogspot.com

ਬਟਾਲਾ, 21 ਮਾਰਚ (ਕਮਲ ਕਾਹਲੋਂ)-ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸ: ਪ੍ਰਤਾਪ ਸਿੰਘ ਬਾਜਵਾ ਦੇ ਕਾਂਗਰਸ ਪ੍ਰਧਾਨ ਬਣਨ 'ਤੇ 23 ਮਾਰਚ ਨੂੰ ਕੀਤੀ ਜਾ ਰਹੀ ਤਾਜਪੋਸ਼ੀ 'ਚ ਸ਼ਾਮਿਲ ਹੋਣ ਲਈ ਅੱਜ ਸ੍ਰੀ ਜਗਦੀਸ਼ ਰਾਜ ਸਾਹਨੀ ਵੱਲੋਂ ਨੁੱਕੜ ਮੀਟਿੰਗਾਂ ਕਰਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਸ੍ਰੀ ਸਾਹਨੀ ਨੇ ਕਿਹਾ ਕਿ ਸ: ਬਾਜਵਾ ਦੀ ਤਾਜਪੋਸ਼ੀ ਮੌਕੇ 10 ਬੱਸਾਂ ਤੇ 50 ਬੱਸਾਂ ਦਾ ਵੱਡਾ ਕਾਫਲਾ ਲੈ ਕੇ ਪਹੁੰਚਾਂਗੇ | ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਹਲਕਾ ਬਟਾਲਾ ਦੇ ਪਿੰਡਾਂ ਦਾ ਦੌਰਾ ਕਰਕੇ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਵੱਡੀ ਗਿਣਤੀ ਸ: ਬਾਜਵਾ ਦੀ ਤਾਜਪੋਸ਼ੀ 'ਚ ਸ਼ਾਮਿਲ ਹੋਣ ਲਈ 23 ਮਾਰਚ ਨੂੰ ਸਵੇਰੇ ਚੰਡੀਗੜ੍ਹ ਨੂੰ ਵੱਡਾ ਕਾਫਲਾ ਰਵਾਨਾ ਹੋਵੇਗਾ | ਇਸ ਮੌਕੇ ਜਤਿੰਦਰ ਮਾਣਾ, ਮਨਜੀਤ ਹੰਸਪਾਲ, ਸੇਠ ਕਸਤੂਰੀ ਲਾਲ, ਰਜੇਸ਼ ਵੈਦ, ਯੋਗਰਾਜ ਸ਼ਰਮਾ, ਰਜਿੰਦਰ ਜੁਲਕਾ, ਚੰਦਰ ਮੋਹਨ, ਸੁਰਿੰਦਰ ਸਲੋਤਰਾ, ਭੋਲਾ, ਬਿ੍ਜ ਸਰੀਨ, ਰਕੇਸ਼ ਸੋਨੀ, ਸੰਨੀ ਬੱਬਰ ਆਦਿ ਹਾਜ਼ਰ ਸਨ |

ਅਧਿਆਪਕਾਂ ਵੱਲੋਂ ‘ਪੂਜਾ ਕਿਵੇਂ ਆ’ ਫਿਲਮ ਨਾ ਵੇਖਣ ਦਾ ਅਹਿਦ

www.sabblok.blogspot.com
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 21 ਮਾਰਚ 
ਨੌਜਵਾਨ ਅਧਿਆਪਕਾਂ ਨੇ ਗਾਇਕਾ ਮਿਸ ਪੂਜਾ ਦੀ ਫਿਲਮ ‘ਪੂਜਾ ਕਿਵੇਂ ਆ’ ਨਾ ਦੇਖਣ ਦੀ ਸਹੁੰ ਖਾਧੀ ਹੈ। ਇਹ ਕਦਮ ਉਨ੍ਹਾਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਮੁੱਖ ਬੁਲਾਰੇ ਤੇ ਜ਼ਿਲ੍ਹਾ ਮੀਤ ਪ੍ਰਧਾਨ ਨਵਦੀਪ ਸਿੰਘ ਸੁੱਖੀ ਵੱਲੋਂ ਫ਼ਿਲਮ ਵਿਚਲੇ ਅਸ਼ਲੀਲ ਗੀਤਾਂ ਸਬੰਧੀ ਜਾਗਰੂਕ ਕਰਨ ’ਤੇ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਉਹ ਆਪ ਵੀ ਨਹੀਂ ਵੇਖਣਗੇ ਤੇ ਵਿਦਿਆਰਥੀਆਂ ਨੂੰ ਵੀ ਨਾ ਵੇਖਣ ਲਈ ਚੇਤੰਨ ਕਰਨਗੇ ਤਾਂ ਜੋ ਅਸ਼ਲੀਲ ਫਿਲਮਾਂ ਬਣਾਉਣ ਵਾਲਿਆਂ ਨੂੰ ‘ਕੰਨ ਹੋ ਸਕਣ’। ਸ੍ਰੀ ਸੁੱਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਸੱਚਮੁੱਚ ਅਸ਼ਲੀਲਤਾ ਖ਼ਤਮ ਕਰਨੀ ਚਾਹੁੰਦੇ ਹਨ ਤਾਂ ਉਹ ਅਸ਼ਲੀਲ ਗੀਤ ਸੁਣਨੇ ਤੇ ਫਿਲਮਾਂ ਵੇਖਣੀਆਂ ਬੰਦ ਕਰ ਦੇਣ, ਇਸ ਨਾਲ ਅਸ਼ਲੀਲਤਾ ਦੇ ਸਿਰ ’ਤੇ ਰੋਟੀਆਂ ਸੇਕਣ ਵਾਲੇ ਆਪੇ ਹੀ ਖਤਮ ਹੋ ਜਾਣਗੇ। ਇਸ ਮੌਕੇ ਯੂਨੀਅਨ ਦੇ ਆਗੂ ਕਿਰਨਦੀਪ ਭੁੱਲਰ, ਗੁਰਪਾਲ ਬਰਾੜ ਭੁੱਲਰ, ਕਸ਼ਮੀਰ ਸਿੰਘ ਗੁਰੂ, ਅਮਿਤ ਨਾਗਪਾਲ ਤੇ ਗੁਰਪ੍ਰੀਤ ਗੋਰਾ ਸਣੇ ਹੋਰ ਆਗੂਆਂ ਨੇ ਇਸ ਫਿਲਮ ਦੀ ਹਮਾਇਤ ਕਰਨ ਵਾਲਿਆਂ ਦੀ ਵੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹਨ ਇਸ ਲਈ ਉਨ੍ਹਾਂ ਨੂੰ ਅਜਿਹੇ ਗੰਭੀਰ ਮੁੱਦਿਆਂ ’ਤੇ ਮੂਹਰੇ ਹੋ ਕੇ ਅਗਵਾਈ ਤੇ ਸੰਘਰਸ਼ ਕਰਨਾ ਚਾਹੀਦਾ ਹੈ।

ਖਬਰ ਦੀ ਸੋਧ ਰੀਪੀਟ ਮਈ ਦੀ ਥਾਂ ਅਪ੍ਰੈਲ ਪੈ ਗਈ ਸੀ । ਕਈ ਗੁਣਾਂ ਵੱਧ ਐਮ ਆਰ ਪੀ ਰੇਟ ਤੇ ਵਿਕਦੀਆਂ ਦਵਾਈਆਂ ਦੇ ਉਠਾਏ ਮੁੱਦੇ ਦੀ ਮਾਨਯੋਗ ਹਾਈਕੋਰਟ ਨੇ ਅਗਲੀ ਸੁਣਵਾਈ 7 ਮਈ ਤੇ ਰੱਖੀ-ਚੰਦਬਾਜਾ

ਫੋਟੋ --- ਗੁਰਪ੍ਰੀਤ ਸਿੰਘ ਚੰਦਬਾਜਾ
www.sabblok.blogspot.com

 ਗੁਰਭੇਜ ਸਿੰਘ ਚੌਹਾਨ
 ਫਰੀਦਕੋਟ 22 ਮਾਰਚ
ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫਰੀਦਕੋਟ (ਪੰਜਾਬ ) ਜੋ ਦਿਨ ਰਾਤ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਵਿਚ ਸਮਰਪਿਤ ਹੈ, ਇਸ ਵੱਲੋਂ ਪਿਛਲੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਸੰਬੰਧਤ ਕਈ ਗੁਣਾ ਵੱਧ ਰੇਟ ਤੇ ਵਿਕਦੀਆਂ ਦਵਾਈਆਂ ਵਿਰੁੱਧ ਸੰਘਰਸ਼ ਵਿੱਢਿਆ ਹੋਇਆ ਸੀ ਅਤੇ ਕੇਂਦਰ ਦੇ ਸਾਰੇ ਮੰਤਰੀਆਂ, ਮਨੁੱਖੀ ਅਧਿਕਾਰ ਕਮਿਸ਼ਨ, ਸਮਾਜ ਸੇਵੀ ਜੱਥੇਬੰਦੀਆਂ ਅਤੇ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ,ਰਾਜਪਾਲ ਆਦਿ ਤੱਕ ਪੱਤਰ ਲਿਖਕੇ ਕੈਂਸਰ ਦੇ ਮਰੀਜ਼ਾਂ ਦੀ ਦਵਾਈਆਂ ਦੀਆਂ ਕੰਪਨੀਆਂ , ਕੈਮਿਸਟਾਂ ਅਤੇ ਡਾਕਟਰਾਂ ਦੀ ਮਿਲੀ ਭੁਗਤ ਨਾਲ ਹੋ ਰਹੀ ਲੁੱਟ ਨੂੰ ਧਿਆਨ ਵਿਚ ਲਿਆਂਦਾ ਸੀ ਪਰ ਕਿਸੇ ਵੀ ਮੰਤਰੀ,ਲੀਡਰ, ਸਮਾਜ ਸੇਵੀ ਜੱਥੇਬੰਦੀ, ਕਿਸਾਨ ਮੁਲਾਜ਼ਮ ਜੱਥੇਬੰਦੀਆਂ ਨੇ ਇਸ ਵਿਰੁੱਧ ਆਵਾਜ਼ ਨਹੀਂ ਉਠਾਈ।  ਪਰ  ਇਸ ਵਿਧਾਨ ਸਭਾ ਦੇ ਸ਼ੈਸ਼ਨ ਵਿਚ ਕਾਂਗਰਸ ਦੇ ਨਿਹਾਲ ਸਿੰਘ ਵਾਲਾ ਤੋਂ ਐਮ ਐਲ ਏ ਸ: ਮਹੇਸ਼ਇੰਦਰ ਸਿੰਘ ਨੇ ਵੱਧ ਐਮ ਆਰ ਪੀ ਦੇ ਮਸਲੇ ਤੇ ਬੋਲਣ ਦਾ ਹੌਸਲਾ ਕਰਕੇ ਪਹਿਲ ਕਰਦਿਆਂ ਸੁਸਾਇਟੀ ਵੱਲੋਂ ਉਠਾਏ ਮੁੱਦੇ ਨੂੰ ਉਭਾਰਿਆ ਹੈ, ਜਿਸਦਾ ਭਾਈ ਘਨ•ੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫਰੀਦਕੋਟ ਪੰਜਾਬ  ਦੇ ਪ੍ਰਧਾਨ ਸ: ਗੁਰਪ੍ਰੀਤ ਸਿੰਘ ਚੰਦਬਾਜਾ ਨੇ ਧੰਨਵਾਦ ਕੀਤਾ ਹੈ ਅਤੇ ਸ: ਮਹੇਸ਼ਇੰਦਰ ਸਿੰਘ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ।  ਇਸਤੋਂ ਪਹਿਲਾਂ ਇਹ ਮਸਲਾ ਮਾਨਯੋਗ ਹਾਈਕੋਰਟ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਜਿਸ ਤੇ ਮਾਨਯੋਗ ਹਾਈਕੋਰਟ ਦੇ ਜਸਟਿਸ ਸੀਕਰੀ ਸਾਹਿਬ ਅਤੇ  ਜਸਟਿਸ ਜੈਨ ਸਾਹਿਬ  ਨੇ ਤੁਰੰਤ ਐਕਸ਼ਨ ਲੈਂਦਿਆਂ ਪੰਜਾਬ ਸਰਕਾਰ ਨੂੰ ਕੋਰਟ ਵਿਚ ਤਲਬ ਕਰ ਲਿਆ ਹੈ ਅਤੇ ਇਸ ਕੇਸ ਨੂੰ ਨਜਿੱਠਣ ਲਈ ਪ੍ਰਸਿੱਧ ਐਡਵੋਕੇਟ ਐਚ ਸੀ ਅਰੋੜਾਂ ਨੂੰ ਨਾਮਜ਼ਦ ਕਰ ਦਿੱਤਾ ਹੈ। ਇਸ ਕੇਸ ਦੀ ਸੁਣਵਾਈ ਕੱਲ• 21 ਮਾਰਚ ਨੂੰ ਸ਼ੁਰੂ ਹੋਈ  ਹੈ। ਜਿਸ ਵਿਚ ਪੰਜਾਬ ਸਰਕਾਰ ਨੇ ਮੰਨਿਆਂ ਹੈ ਕਿ ਉਨ•ਾਂ ਨੇ 72 ਕੈਂਸਰ ਨਾਲ ਸੰਬੰਧਤ ਦਵਾਈਆਂ ਦੇ ਐਮ ਆਰ ਪੀ ਤੇ ਕੰਟਰੋਲ ਕਰਨ ਦਾ ਕੰਮ ਮੁਕੰਮਲ ਕਰ ਲਿਆ ਹੈ ਅਤੇ 1 ਅਪ੍ਰੈਲ ਤੋਂ ਇਹ ਕੀਮਤਾਂ ਲਾਗੂ ਹੋ ਜਾਣਗੀਆਂ, ਜੋ ਕੈਂਸਰ ਨਾਲ ਸੰਬੰਧਤ ਹਨ। ਮਾਨਯੋਗ ਹਾਈਕੋਰਟ ਨੇ ਅਗਲੀ ਪੇਸ਼ੀ ਤੇ ਕੇਂਦਰ ਸਰਕਾਰ ਨੂੰ ਵੀ ਤਲਬ ਕਰ ਲਿਆ ਹੈ,ਹੁਣ ਅਗਲੀ ਸੁਣਵਾਈ ਦੀ ਤਾਰੀਖ 7 ਮਈ ਪਾਈ ਗਈ ਹੈ।
 

Thursday, 21 March 2013

Anual function of sant majha singh karmjot collage miani



www.sabblok.blogspot.com

ਅੱਜ ਦਾ ਹੁਕਮਨਾਮਾ ----- (Hukamnama)----(21.03.2013)...........................ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥ ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥ ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥ ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥ ਜਨਮ ਮਰਨ ਕਾਟੇ ਗੁਰ

www.sabblok.blogspot.co

 

 

Pooja ***** Kiven aa .....?????



www.sabblok.blogspot.com

Students of " SRISHTI " A School of Art Banglore visited the school.--------Brij Bedi



www.sabblok.blogspot.com

10ਵੀਂ ਦੇ ਵਿਦਿਆਰਥੀਆਂ ਲਈ ਅਹਿਮ ਐਲਾਨ

www.sabblok.blogspot.com

22 ਨੂੰ ਰਿਲੀਜ਼ ਹੋਵੇਗੀ 'ਪੂਜਾ ਕਿਵੇਂ ਆਂ'


22 ਨੂੰ ਰਿਲੀਜ਼ ਹੋਵੇਗੀ 'ਪੂਜਾ ਕਿਵੇਂ ਆਂ'—(ਵੀਡੀਓ ਵੀ ਦੇਖੋ)

www.sabblok.blogspot.com
ਫਿਲਮ 'ਪੂਜਾ ਕਿਵੇਂ ਆਂ' ਦੀ ਪ੍ਰਮੋਸ਼ਨ ਲਈ ਸੋਮਵਾਰ ਰਾਤ ਫਿਲਮ ਦੀ ਸਟਾਰ ਕਾਸਟ 'ਜਗ ਬਾਣੀ' ਦੇ ਦਫਤਰ ਪੁੱਜੀ। ਮਿਸ ਪੂਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਿਲਮ 'ਪੂਜਾ ਕਿਵੇਂ ਆਂ' ਨੂੰ ਇਸ ਸ਼ੁੱਕਰਵਾਰ 22 ਮਾਰਚ ਨੂੰ ਪੂਰੇ ਪੰਜਾਬ 'ਚ ਰਿਲੀਜ਼ ਕੀਤਾ ਜਾਵੇਗਾ। ਪੂਜਾ ਨੇ ਇਹ ਵੀ ਦੱਸਿਆ ਕਿ ਫਿਲਮ 'ਚ ਉਸ ਦਾ ਕਿਰਦਾਰ ਇਕ ਐੱਨ. ਆਰ. ਆਈ. ਕੁੜੀ ਦਾ ਹੈ, ਜਿਹੜੀ ਕਿ ਇੰਡੀਆ ਆ ਕੇ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੀ ਹੈ। ਇਸੇ ਦੇ ਚੱਲਦਿਆਂ ਉਨ੍ਹਾਂ ਦੇ ਘਰ 'ਚ ਤਿੰਨ ਕਿਰਾਏਦਾਰ ਆ ਜਾਂਦੇ ਨੇ, ਜਿਹੜੇ ਕਿ ਕਿਰਾਏ ਦੇ ਰੂਪ 'ਚ ਪੂਜਾ ਲਈ ਕੋਈ ਨਾ ਕੋਈ ਕੰਮ ਕਰਦੇ ਹਨ। ਫਿਲਮ ਦੇ ਲੀਡ ਹੀਰੋ ਤਰੁਣ ਖੰਨਾ ਨੇ ਦੱਸਿਆ ਕਿ ਉਹ ਪੂਰੀ ਫਿਲਮ  'ਚ ਪੂਜਾ ਦੇ ਇਰਦ-ਗਿਰਦ ਘੁੰਮਦੇ ਰਹਿੰਦੇ ਹਨ ਤੇ ਕਹਾਣੀ ਇਸੇ ਤਰ੍ਹਾਂ ਅੱਗੇ ਵਧਦੀ ਹੈ। ਇਸੇ ਫਿਲਮ ਰਾਹੀਂ ਡੈਬਿਊ ਕਰ ਰਹੇ ਸਾਹਿਲ ਨੇ ਦੱਸਿਆ ਕਿ ਉਹ ਇਸ ਫਿਲਮ 'ਚ ਪੂਜਾ ਦੇ ਕੱਪੜੇ ਧੋਂਦੇ ਨੇ ਤੇ ਉਨ੍ਹਾਂ ਦਾ ਮਿਸ ਪੂਜਾ ਨਾਲ ਕੰਮ ਕਰਨ ਦਾ ਬੜਾ ਵਧੀਆ ਤਜਰਬਾ ਰਿਹਾ। ਇਸੇ ਫਿਲਮ ਰਾਹੀਂ ਡੈਬਿਊ ਕਰ ਰਹੇ ਗੀਤਾ ਬੈਂਸ ਨੇ ਇਸ ਫਿਲਮ 'ਚ ਨੈਗੇਟਿਵ ਕਿਰਦਾਰ ਨਿਭਾਇਆ ਹੈ। ਮਿਸ ਪੂਜਾ ਨੇ ਇਹ ਵੀ ਦੱਸਿਆ ਕਿ ਇਸ ਫਿਲਮ ਦਾ ਟਾਈਟਲ ਟ੍ਰੈਕ 'ਪੂਜਾ ਕਿਵੇਂ ਆਂ' ਵੀ ਉਸ ਨੇ ਖੁਦ ਗਾਇਆ ਹੈ। ਦਰਸ਼ਕਾਂ ਨੂੰ ਇਸ ਫਿਲਮ 'ਚ ਕਾਮੇਡੀ  ਤੇ ਰੋਮਾਂਸ ਦਾ ਪੂਰਾ ਤੜਕਾ ਮਿਲੇਗਾ। ਇੰਟਰਵਿਊ ਨੂੰ ਖਤਮ ਕਰਦਿਆਂ ਮਿਸ ਪੂਜਾ ਤੇ ਸਾਰੀ ਪੁੱਜੀ ਸਟਾਰ ਕਾਸਟ ਨੇ ਦਰਸ਼ਕਾਂ ਨੂੰ ਇਹ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਫਿਲਮ 'ਪੂਜਾ ਕਿਵੇਂ ਆਂ' ਨੂੰ ਆਪਣੇ ਨਜ਼ਦੀਕੀ ਸਿਨੇਮਾ ਹਾਲ 'ਚ ਜ਼ਰੂਰ ਦੇਖਣ ਜਾਣ।

TARSEM PAPPU ELECTED AS PRESIDENT OF PRESS UNION TANDA -------(KHAKH)



www.sabblok.blogspot.com

Tuesday, 19 March 2013

ਨੰਨ੍ਹੀਆਂ ਜਿੰਦਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ

www.sabblok.blogspot.com

ਨਕੋਦਰ, ---ਮਾਰਚ (ਟੋਨੀ/ਬਿੱਟੂ )-ਪਿਛਲੇ ਦਿਨੀਂ ਨਕੋਦਰ ਜਲੰਧਰ ਸੜਕ ਹਾਦਸੇ 'ਚ 13 ਨੰਨ੍ਹੀਆਂ ਜਿੰਦਾਂ ਰੱਬ ਨੂੰ ਪਿਆਰੀਆਂ ਹੋ ਗਈਆਂ ਸਨ | ਇਨ੍ਹਾਂ ਦੇ ਨਮਿਤ ਨਕੋਦਰ ਦੀ ਸੰਗਤ ਵੱਲੋਂ ਗੁਰਦੁਆਰਾ ਸਿੰਘ ਸਭਾ 'ਚ ਮੱਖ ਗ੍ਰੰਥੀ ਭਾਈ ਬਲਦੇਵ ਸਿੰਘ ਨੇ ਜਿੰਦਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ |

Saturday, 16 March 2013

ਗ਼ਦਰੀ ਬਾਬੇ ਕੌਣ ਸਨ? ਬਾਰੇ ਵਿਸ਼ੇਸ਼ ਵਿਚਾਰ ਚਰਚਾ

www.sabblok.blogspot.com
ਜਲੰਧਰ, 16 ਮਾਰਚ-     ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਸਬੰਧੀ ਚਲ ਰਹੀਆਂ ਵੱਖ-ਵੱਖ ਸਰਗਰਮੀਆਂ ਦੀ ਲੜੀ ਵਿੱਚ 'ਗ਼ਦਰੀ ਬਾਬੇ ਕੌਣ ਸਨ? ' ਵਿਸ਼ੇ 'ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 31 ਮਾਰਚ ਦਿਨੇ 11 ਵਜੇ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।  ਜਿਸ ਵਿੱਚ ਮੁੱਖ ਬੁਲਾਰੇ ਪ੍ਰੋ. ਵਰਿਆਮ ਸਿੰਘ ਸੰਧੂ ਹੋਣਗੇ।
ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ ਨੇ ਉਕਤ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਵਿਚਾਰ ਚਰਚਾ 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਤ ਹੋਏਗੀ।  ਉਨ•ਾਂ ਦਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਗ਼ਦਰ ਪਾਰਟੀ ਦੀ ਆ ਰਹੀ ਸ਼ਤਾਬਦੀ ਨੂੰ ਵਿਆਪਕ ਪੱਧਰ 'ਤੇ ਮਨਾਉਣ ਅਤੇ ਗ਼ਦਰੀ ਸ਼ਹੀਦਾਂ ਦਾ ਸੁਨੇਹਾ ਬੁਲੰਦ ਕਰਨ ਲਈ ਲਗਾਤਾਰ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਗ਼ਦਰ ਪਾਰਟੀ ਦੇ ਵਿਰਸੇ 'ਤੇ ਪਹਿਰਾ ਦੇਣ ਅਤੇ ਉਸ ਸੰਘਰਸ਼ ਨੂੰ ਨਿਸ਼ਾਨੇ ਤੱਕ ਲੈ ਜਾਣ ਵਾਲੀਆਂ ਧਿਰਾਂ ਵੀ ਆਪੋ ਆਪਣੇ ਤੌਰ 'ਤੇ ਸਰਗਰਮੀਆਂ ਕਰ ਰਹੀਆਂ ਹਨ।
ਉਨ•ਾਂ ਦਸਿਆ ਕਿ ਗ਼ਦਰ ਪਾਰਟੀ ਦੇ ਧਰਮ ਨਿਰਪੱਖਤਾ, ਸਾਂਝੀਵਾਲਤਾ, ਬਰਾਬਰੀ ਅਤੇ ਨਿਆਂ ਭਰੇ ਖੁਸ਼ਹਾਲ ਸਮਾਜ ਦੀ ਉਸਾਰੀ ਲਈ ਲੜੇ ਸੰਘਰਸ਼ ਵਿਚ ਕੀਤੀਆਂ ਲਾਮਿਸਾਲ ਕੁਰਬਾਨੀਆਂ ਨੂੰ ਯਾਦ ਕਰਦਿਆਂ ਇਸ ਵਿਚਾਰ ਚਰਚਾ ਦਾ ਬਹੁਤ ਮਹੱਤਵ ਹੈ।  ਉਨ•ਾਂ ਸਭ ਨੂੰ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ 'ਚ ਆਉਣ ਦਾ ਐਲਾਨ

887318_623832767633072_1086493571_o.jpg
www.sabblok.blogspot.com
ਨਕੋਦਰ, ----- ਮਾਰਚ (ਟੋਨੀ/ਬਿੱਟੂ )-ਨਕੋਦਰ ਦੇ ਵਾਰਡ ਨੰਬਰ 4 ਦੇ ਕੌਾਸਲਰ ਬਲਵਿੰਦਰ ਕੁਮਾਰ  ਬੀ.ਕੇ. ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਪਣੇ  ਕਈ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਆਉਣ ਦਾ ਐਲਾਨ ਕੀਤਾ | ਆਬਾਦੀ 'ਚ ਹੋਏ ਇਕ ਸਮਾਗਮ ਦੌਰਾਨ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿਚ ਅਕਾਲੀ ਦਲ 'ਚ ਆਉਣ ਦਾ ਐਲਾਨ ਕੀਤਾ | ਇਸ ਮੌਕੇ ਭਗਵਾਨ ਸਿੰਘ ਪਰੂਥੀ , ਤਰਲੋਚਨ ਧੀਮਾਨ, ਰਮੇਸ਼ੀ ਸੋਂਧੀ, ਕੇਸ਼ਵ ਧੀਰ, ਸੁਰਿੰਦਰ ਧੀਰ, ਹਰਪ੍ਰੀਤ ਸਿੰਘ ਪੀਤਾ, ਅਦਿੱਤਿਆ ਭਟਾਰਾ, ਭੁਪਿੰਦਰ ਨਿੱਝਰ, ਸੁਰਿੰਦਰ ਪਾਲ ਟੱਕਰ , ਹਰੀ ਮਿੱਤਲ ਸੋਂਧੀ, ਵਿਜੇ ਪੋਪਲੀ, ਗੁਰਦੇਵ ਸਿੰਘ ਜੰਡੂ, ਅਮਨਦੀਪ, ਸੁਰਿੰਦਰ ਕੁਮਾਰ ਧੀਰ, ਸੁਨੀਲ ਕੁਮਾਰ ਆਦਿ ਹਾਜ਼ਰ ਸਨ |

Wednesday, 13 March 2013

ਪੁਲਿਸ ਨੇ ਘੱਟ ਨਹੀਂ ਸੀ ਕੀਤੀ, ਪਰ...................। (ਗੱਗ-ਬਾਣੀ)

www.sabblok.blogspot.comਪੰਜਾਬ ਵਿਧਾਨ ਸਭਾ ਵਿੱਚ ਹਾਕਮ ਧਿਰ ਅਤੇ ਵਿਰੋਧੀ ਧਿਰ ਵਿੱਚ ਟਕਰਾਅ ਤਾਂ ਹਮੇਸ਼ਾ ਬਣਿਆ ਹੀ ਰਹਿੰਦਾ ਹੈ। ਵਿਧਾਨ ਸਭਾ ਵਿੱਚ ਹੰਗਾਮਾ ਪਹਿਲਾਂ ਵੀ ਹੁੰਦਾ ਰਿਹਾ ਹੈ ਤੇ ਹੁਣ ਵੀ ਹੋ ਗਿਆ ਤੇ ਅਗਾਂਹ ਸਾਡੀ ਇੱਛਾ ਹੈ ਕਿ ਅਜਿਹੇ ਹਾਲਾਤ ਨਾ ਬਣਨ, ਪਰ ਆਸਾਰ ਨਜ਼ਰ ਨਹੀਂ ਆਉਂਦੇ। ਵਿਧਾਨ ਸਭਾ ਨੂੰ ਪਵਿੱਤਰ ਸਦਨ ਕਿਹਾ ਜਾਂਦਾ ਹੈ ਅਤੇ ਸਿਰਫ ਕਿਹਾ ਜਾਂਦਾ ਹੈ, ਮੰਨਿਆ ਨਹੀਂ ਜਾਂਦਾ। ਵਿਧਾਨ ਸਭਾ ਦੇ ਪਿਛਲੇ ਸੈਸ਼ਨ ਵਿੱਚ ਰਾਣਾ ਗੁਰਜੀਤ ਸਿੰਘ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਦੂਸਰੇ ਨੂੰ ਉਹ ਗਾਲ੍ਹਾਂ ਕੱਢੀਆਂ ਜਿਨ੍ਹਾਂ ਦਾ ਜਿਕਰ ਏਥੇ ਤਾਂ ਕੀ ਕਿਤੇ ਵੀ ਕਰਨਾ ਸ਼ਰਮਨਾਕ ਹੈ। ਉਹ ਮਾਮਲਾ ਠੰਢਾ ਨਹੀਂ ਸੀ ਹੋਇਆ ਤੇ ਨਾ ਹੀ ਨਿਬੇੜਿਆ ਗਿਆ ਸੀ ਤੇ ਹੁਣ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਫਿਰ ਹਾਕਮ ਧਿਰ ਅਤੇ ਵਿਰੋਧੀ ਧਿਰ ਵਿੱਚ ਤਣਾਅ ਪੈਦਾ ਹੋ ਗਿਆ।
ਤਰਨਤਾਰਨ ਪੁਲਿਸ ਦੀ ਗੁੰਡਾਗਰਦੀ ਦੀ ਸ਼ਿਕਾਰ ਲੜਕੀ ਨੂੰ ਅਸੰਬਲੀ ਵਿੱਚ ਲਿਆਉਣ ਦੇ ਮੁੱਦੇ ਤੇ ਕਾਂਗਰਸੀ ਵਿਧਾਇਕਾਂ ਵਲੋਂ ਇੱਕ ਗਾਰਡ ਦੀ ਕੁੱਟਮਾਰ ਕਰ ਦਿੱਤੀ ਗਈ। ਸੁਨੀਲ ਜਾਖੜ ਨੇ ਉਸ ਪੀੜਿਤ ਲੜਕੀ ਨੂੰ ਬਗੈਰ ਸਪੀਕਰ ਦੀ ਪ੍ਰਵਾਨਗੀ ਦੇ ਉਸ ਨੂੰ ਵਿਧਾਨ ਸਭਾ ਵਿੱਚ ਲਿਆ ਕੇ ਪੱਤਰਕਾਰਾਂ ਸਾਹਮਣੇ ਉਸ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਦੱਸਣਾ ਸੀ। ਪਤਾ ਸੁਨੀਲ ਜਾਖੜ ਨੂੰ ਵੀ ਹੈ, ਅਤੇ ਪਤਾ ਸਭ ਨੂੰ ਹੈ ਕਿ ਸਪੀਕਰ ਦੀ ਪ੍ਰਵਾਨਗੀ ਤੋਂ ਬਗੈਰ ਕਿਸੇ ਨੂੰ ਵੀ ਵਿਧਾਨ ਸਭਾ ਵਿੱਚ ਜਾਣ ਦੀ ਇਜਾਜਤ ਨਹੀਂ ਹੈ। ਪਰ ਫਿਰ ਵੀ ਵਿਰੋਧੀ ਧਿਰ ਨੇ ਇਹ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਸਭ ਜਾਣਦੇ ਹਨ ਕਿ ਜੇ ਉਸ ਲੜਕੀ ਨੂੰ ਵਿਧਾਨਸਭਾ ਵਿੱਚ ਪੇਸ਼ ਕਰਨ ਲਈ ਸਪੀਕਰ ਤੋਂ ਇਜਾਜਤ ਮੰਗੀ ਜਾਂਦੀ ਤਾਂ ਬਗੈਰ ਕਿਸੇ ਠੋਸ ਕਾਰਣ ਅਤੇ ਬਗੈਰ ਉਸ ਦੀ ਅਰਜ਼ੀ ਨੂੰ ਘੋਖੇ-ਪੜਤਾਲੇ ਰੱਦ ਕਰ ਦੇਣਾ ਸੀ, ਇਸ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ। ਬਾਵਜੂਦ ਇਸ ਦੇ ਵਿਰੋਧੀ ਧਿਰ ਨੇ ਜੋ ਤਮਾਸ਼ਾ ਬਣਾਇਆ ਹੈ, ਉਸ ਦਾ ਮੰਤਵ ਕੀ ਸੀ, ਇਨ੍ਹਾਂ ਸਵਾਲਾਂ ਨੂੰ ਪਾਸੇ ਰੱਖ ਕੇ ਸਾਨੂੰ ਉਸ ਪੀੜਿਤ ਲੜਕੀ ਦੀ ਮਨੋਦਸ਼ਾ ਸਮਝਣੀ ਚਾਹੀਦੀ ਹੈ ਜਿਸ ਨੂੰ ਫੁੱਟਬਾਲ ਦੀ ਤਰਾਂ ਏਧਰੋਂ ਵੀ ਅਤੇ ਓਧਰੋਂ ਵੀ ਠੁੱਡੇ ਮਾਰੇ ਜਾ ਰਹੇ ਹਨ ਤੇ ਉਹ ਵਿਚਾਰੀ ਠੁੱਡਿਆਂ ਜੋਗੀ ਹੀ ਰਹਿ ਗਈ ਹੈ।
ਕਹਿੰਦੇ ਨੇ ਕਿ ਜੇ ਕਿਸੇ ਦੇ ਜ਼ਖਮਾਂ ਤੇ ਮੱਲ੍ਹਮ ਨਹੀਂ ਲਾਈ ਜਾ ਸਕਦੀ ਤਾਂ ਉਸ ਦੇ ਜ਼ਖਮ ਕੁਰੇਦਣੇ ਵੀ ਨਹੀਂ ਚਾਹੀਦੇ। ਪੀੜਿਤ ਲੜਕੀ ਨਾਲ ਤਰਨਤਾਰਨ ਪੁਲਿਸ ਨੇ ਘੱਟ ਨਹੀਂ ਸੀ ਕੀਤੀ, ਜੋ ਉਸ ਨੂੰ ਸ਼ਰੇ ਬਾਜ਼ਾਰ ਬਗੈਰ ਕਿਸੇ ਗੁਨਾਹ ਦੇ ਬਦਮਾਸ਼ਾਂ ਵਾਂਗ ਕੁੱਟਿਆ ਗਿਆ ਤੇ ਉਸ ਦੇ ਪਿਤਾ ਕਸ਼ਮੀਰ ਸਿੰਘ, ਜੋ ਕਿ ਰਿਟਾਇਰਡ ਫੋਜੀ ਹਨ, ਨੂੰ ਵੀ ਕੁੱਟਿਆ ਗਿਆ। ਜਿਸ ਨੇ ਅਪਣੀ ਅੱਧੌੀ ਉਮਰ ਦੇਸ਼ ਸੇਵਾ ਵਿੱਚ ਲਗਾ ਦਿੱਤੀ, ਰਾਤਾਂ ਜਾਗ ਜਾਗ ਕੇ ਬਾਰਡਰ ਤੇ ਕੱਟੀਆਂ, ਉਸ ਦੀ ਦੁਰਦਸ਼ਾ ਉਸ ਦੇ ਅਪਣੇ ਦੇਸ਼ ਵਿੱਚ ਕਾਨੂੰਨ ਦੇ ਰਾਖਿਆਂ ਹੱਥੋਂ ਹੀ ਕੀਤੀ ਗਈ, ਉਸ ਦੀ ਮਨੋਦਸ਼ਾ ਵੀ ਘੱਟ ਅਸੰਤੁਲਿਤ ਨਹੀਂ ਹੋਣੀ। ਅਖਬਾਰਾਂ ਅਤੇ ਚੈਨਲਾਂ ਵਾਲਿਆਂ ਨੇ ਇਸ ਗੱਲ ਦਾ ਨੋਟਿਸ਼ ਲਿਆ ਅਤੇ ਇਸ ਮਾਮਲੇ ਨੂੰ ਉਜਾਗਰ ਕੀਤਾ। ਇਸਤਰੀ ਸਭਾਵਾਂ ਅਤੇ ਅਗਾਂਹਵਧੂ ਜੱਥੇਬੰਦੀਆਂ ਨੇ ਵੀ ਇਸ ਦੀ ਨਿੰਦਾ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ। ਏਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਇਸ ਕੁੱਟਮਾਰ ਦਾ ਨੋਟਿਸ ਲੈ ਕੇ ਪੰਜਾਬ ਸਰਕਾਰ ਦੀ ਜਵਾਬ ਤਲਬੀ ਕੀਤੀ ਹੈ। ਸੁਪਰੀਮ ਕੋਰਟ ਦੀ ਦਖਲ ਅੰਦਾਜ਼ੀ ਤੋਂ ਬਾਅਦ ਹੀ ਪੰਜਾਬ ਸਰਕਾਰ ਨੂੰ ਉਹ ਦਰਿੰਦੇ ਗਿਰਫਤਾਰ ਕਰਨੇ ਪਏ ਹਨ, ਨਹੀਂ ਤਾਂ ਸਰਕਾਰ ਦੀ ਪੂਰੀ ਕੋਸ਼ਿਸ਼ ਇਹੋ ਸੀ ਕਿ ਕਿਸੇ ਤਰਾਂ ਮਾਮਲਾ ਰਫਾ-ਦਫਾ ਕਰ ਦਿੱਤਾ ਜਾਵੇ। ਪੀੜਿਤ ਧਿਰ ਉੱਤੇ ਰਾਜੀਨਾਂਵੇਂ ਦਾ ਬਹੁਤ ਦਬਾਅ ਸੀ।
ਅਸੀਂ ਇੱਥੇ ਇਹ ਚਰਚਾ ਨਹੀਂ ਕਰਾਂਗੇ ਕਿ ਪੁਲਿਸ ਕਿੰਨੀਂ ਡਿੱਗ ਗਈ ਹੈ, ਜਾਂ ਹਾਕਮ ਧਿਰ (ਪੈਸੇ ਪੱਖੋਂ ਤਕੜੇ ਲੋਕ) ਅੱਗੇ ਕਿੰਨੀ ਕੁ ਝੁਕ ਗਈ ਹੈ। ਇਹ ਵੱਖਰਾ ਵਿਸ਼ਾ ਹੈ, ਇਸ ਬਾਰੇ ਅਲੱਗ ਤੋਂ ਗੱਲ ਕਰਾਂਗੇ। ਵਰਨਣਯੋਗ ਹੈ ਕਿ ਫਰੀਦਕੋਟ ਦੀ ਸ਼ਰੁਤੀ ਅਗਵਾ ਕਾਂਡ ਵੇਲੇ ਵੀ ਪੁਲਿਸ ਨੇ ਅਪਣੀਆਂ ਹੱਦਾਂ ਉਲੰਘ ਕੇ ਤੋਏ-ਤੋਏ ਕਰਵਾਈ ਹੈ। ਅਤੇ ਤਿੰਨ ਕੁ ਮਹੀਨੇ ਹੋਏ ਨੇ ਦਾਮਿਨੀ ਕਾਂਡ ਵਾਪਰੇ ਨੂੰ ਤੇ ਸਾਰੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਮਾਹੋਲ ਕਾਫੀ ਤਣਾਅਪੂਰਣ ਰਿਹਾ। ਅਜੇ ਉਹ ਮਸਲਾ ਵੀ ਠੰਢਾ ਨਹੀਂ ਹੋਇਆ ਤੇ ਜਿੰਮੇਵਾਰੀ ਦੀ ਵਰਦੀ ਪਾਈ ਪੁਲਿਸ ਧਾੜਵੀਆਂ ਨੇ ਇਹ ਕਾਰਾ ਕਰ ਦਿੱਤਾ।
ਪੀੜਿਤ ਲੜਕੀ ਅਤੇ ਉਸ ਦੇ ਪਰਿਵਾਰ ਨਾਲ ਜੋ ਵਧੀਕੀ ਹੋਈ ਹੈ, ਉਸ ਨੂੰ ਹੋਈ ਮੰਨ ਕੇ ਉਸ ਤੋਂ ਬਾਅਦ ਫਰਜ਼ ਬਣਦਾ ਸੀ ਕਿ ਉਸ ਨੂੰ ਇਨਸਾਫ ਦਿੱਤਾ ਜਾਂਦਾ ਜਾਂ ਇਨਸਾਫ ਦਿਵਾਇਆ ਜਾਂਦਾ। ਪਰ ਇਨਸਾਫ ਦੇ ਨਾਮ ਤੇ ਜੋ ਉਸ ਦੇ ਸਵੈਮਾਣ ਨੂੰ ਸੱਟ ਮਾਰੀ ਜਾ ਰਹੀ ਹੈ, ਉਸ ਨੂੰ ਇਸ ਤਰਾਂ ਵਿਧਾਨ ਸਭਾ ਵਿੱਚ ਬਗੈਰ ਅਨੁਮਤੀ ਦੇ ਲਿਆ ਕੇ ਜਿਸ ਤਰਾਂ ਜ਼ਲੀਲ ਕੀਤਾ ਜਾ ਰਿਹਾ ਹੈ, ਸਾਫ ਜਾਹਿਰ ਹੈ ਕਿ ਵਿਰੋਧੀ ਧਿਰ ਇਸ ਮਾਮਲੇ ਤੇ ਸਿਰਫ ਰੋਟੀਆਂ ਹੀ ਸੇਕ ਰਹੀ ਹੈ। ਉਹ ਹਾਕਮ ਧਿਰ ਨੂੰ ਕਿਸੇ ਨਾ ਕਿਸੇ ਤਰਾਂ ਰਗੜਾ ਲਾਉਣਾ ਚਾਹੁੰਦੀ ਹੈ। ਜਦੋਂ ਕਿ ਕਾਂਗਰਸ ਦੀ ਹਕੂਮਤ ਵੇਲੇ ਵੀ ਅਜਿਹਾ ਕੁੱਝ ਆਮ ਹੀ ਹੁੰਦਾ ਰਿਹਾ ਹੈ। ਜੇ ਕਾਂਗਰਸ ਪਾਰਟੀ ਸੱਚਮੁਚ ਈਮਾਨਦਾਰ ਹੈ ਏਸ ਮਾਮਲੇ ਪ੍ਰਤੀ ਤਾਂ ਉਸ ਨੂੰ ਅਪਣੀ ਈਮਾਨਦਾਰੀ ਦਾ ਸਬੂਤ ਦਿੰਦੇ ਹੋਏ, ਪੀੜਿਤ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਠੋਸ ਰਣਨੀਤੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਅਜਿਹੇ ਕਾਂਡ ਹੋਰ ਵੀ ਕਿਸੇ ਨਾਲ ਨਾ ਵਾਪਰਨ।
ਪੀੜਿਤ ਲੜਕੀ ਨਾਲ, ਉਸ ਦੇ ਪਰਿਵਾਰ ਨਾਲ ਜੋ ਵੀ ਹੋਇਆ, ਉਹ ਬਹੁਤ ਮਾੜਾ ਹੋਇਆ ਅਤੇ ਜੋ ਹੁਣ ਉਸ ਨੂੰ ਜਲਾਲਤ ਵਿੱਚੋਂ ਲੰਘਣਾ ਪੈ ਰਿਹਾ ਹੈ, ਉਹ ਉਸ ਤੋਂ ਵੀ ਮਾੜਾ ਹੋ ਰਿਹਾ ਹੈ। ਵਿਧਾਨ ਸਭਾ ਵਿੱਚ ਹੋਏ ਹੰਗਾਮੇ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਕਾਂਗਰਸ ਨੂੰ ਪੀੜਿਤ ਲੜਕੀ ਨਾਲ ਏਨੀ ਹਮਦਰਦੀ ਨਹੀਂ, ਜਿੰਨਾ ਅਪਣੇ ਅਕਸ ਨੂੰ ਉਭਾਰਨ ਨਾਲ ਮਤਲਬ ਹੈ। ਤੇ ਰਹੀ ਹਾਕਮ ਧਿਰ ਅਕਾਲੀਆਂ ਦੀ ਗੱਲ, ਉਨ੍ਹਾਂ ਤੋਂ ਇਸਨਸਾਫ ਦੀ ਉਮੀਦ ਹੀ ਨਹੀਂ ਰੱਖੀ ਜਾ ਸਕਦੀ। ਜੇ ਇਨਸਾਫ ਕਰਨਾ ਹੁੰਦਾ ਤਾਂ ਇਸ ਮਾਮਲੇ ਦੇ ਉਜਾਗਰ ਹੁੰਦੇ ਸਾਰ ਹੀ ਦੋਸ਼ੀ ਪੁਲਿਸ ਕਰਮੀ ਸਲਾਖਾਂ ਪਿੱਛੇ ਹੋਣੇ ਚਾਹੀਦੇ ਸਨ। ਪਰ ਬਗੈਰ ਸੁਪਰੀਮ ਕੋਰਟ ਦੀ ਦਖਲ ਅੰਦਾਜ਼ੀ ਦੇ ਅਕਾਲੀਆਂ ਨੇ ਇਹ ਵੀ ਨਹੀਂ ਸੀ ਕਰਨਾ।  
ਪੀੜਿਤ ਲੜਕੀ ਨਾ ਤਾਂ ਕਾਂਗਰਸੀਆਂ ਦੀ ਕੁੱਝ ਲੱਗਦੀ ਹੈ ਤੇ ਨਾ ਹੀ ਅਕਾਲੀਆਂ ਦੀ ਕੁੱਝ ਲੱਗਦੀ ਹੈ, ਉਹ ਹਮ੍ਹਾਤੜਾਂ ਦੀ ਹੀ ਕੁੱਝ ਲੱਗਦੀ ਹੈ ਤੇ ਉਸ ਨੂੰ ਇਨਸਾਫ ਦਿਵਾਉਣ ਲਈ ਹਮ੍ਹਾਤੜਾਂ ਨੂੰ ਹੀ ਆਵਾਜ਼ ਬੁਲੰਦ ਕਰਨੀ ਪੈਣੀ ਹੈ। ਕਿਉਂਕਿ ਦੇਸ਼ ਦੀ ਸਥਿਤੀ ਜਿਸ ਹਾਲਤ ਵਿੱਚ ਪਹੁੰਚ ਚੁੱਕੀ ਹੈ, ਸੰਘਰਸ਼ ਤੋਂ ਬਿਨਾਂ ਸਰਨਾ ਵੀ ਨਹੀਂ। ਅੱਜ ਇਹ ਕਾਂਡ ਤਰਨਤਾਰਨ ਵਾਪਰਿਆ ਹੈ, ਕੱਲ੍ਹ ਨੂੰ ਅਨੰਦਪੁਰ ਸਾਹਿਬ ਵਾਪਰ ਜਾਣਾ ਹੈ ਤੇ ਅਗਲੇ ਦਿਨ ਇਹ ਖੈੜ-ਮੁਹਾਲੀ ਵੀ ਵਾਪਰ ਜਾਣਾ ਹੈ। ਜਿਸ ਦੇ ਲਈ ਹਾਕਮ ਧਿਰ ਜਵਾਬਦੇਹ ਹੈ, ਪਰ ਜਵਾਬ ਮੰਗੇ ਕੋਣ, ਲੋਕ ਵੀ ਸੁਚੇਤ ਨਹੀਂ ਹਨ। ਆਓ, ਉੱਦਮ ਕਰੀਏ ਕਿ ਵਹਿਸ਼ੀਆਂ ਦੇ ਵਹਿਸ਼ੀ ਪੁਣੇ ਦਾ ਅਗਲਾ ਸ਼ਿਕਾਰ ਸਾਡਾ ਧੀ ਪੁੱਤ ਨਾ ਹੋਵੇ।

DIL APNA PUNJABI

www.sabblok.blogspot.com

ਕਈ ਗੁਣਾਂ ਵੱਧ ਐਮ ਆਰ ਪੀ ਰੇਟ ਤੇ ਵਿਕਦੀਆਂ ਦਵਾਈਆਂ ਦੇ ਉਠਾਏ ਮੁੱਦੇ ਦਾ ਮਾਨਯੋਗ ਹਾਈਕੋਰਟ ਨੇ ਸਖਤ ਨੋਟਿਸ ਲਿਆ

ਸੁਸਾਇਟੀ ਦੇ ਹੱਥ ਲੱਗੀਆਂ ਵੱਧ ਐਮ ਆਰ ਪੀ ਵਾਲੀਆਂ ਦਵਾਈਆਂ ਦੀ ਤਸਵੀਰ। ਤਸਵੀਰ ਗੁਰਭੇਜ ਸਿੰਘ ਚੌਹਾਨ   
www.sabblok.blogspot.com
ਫਰੀਦਕੋਟ 13 ਮਾਰਚ ( ਗੁਰਭੇਜ ਸਿੰਘ ਚੌਹਾਨ ) ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫਰੀਦਕੋਟ (ਪੰਜਾਬ ) ਜੋ ਦਿਨ ਰਾਤ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਵਿਚ ਸਮਰਪਿਤ ਹੈ, ਇਸ ਵੱਲੋਂ ਪਿਛਲੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਸੰਬੰਧਤ ਕਈ ਗੁਣਾ ਵੱਧ ਰੇਟ ਤੇ ਵਿਕਦੀਆਂ ਦਵਾਈਆਂ ਵਿਰੁੱਧ ਸੰਘਰਸ਼ ਵਿੱਢਿਆ ਹੋਇਆ ਸੀ ਅਤੇ ਕੇਂਦਰ ਦੇ ਸਾਰੇ ਮੰਤਰੀਆਂ, ਮਨੁੱਖੀ ਅਧਿਕਾਰ ਕਮਿਸ਼ਨ, ਸਮਾਜ ਸੇਵੀ ਜੱਥੇਬੰਦੀਆਂ ਅਤੇ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ,ਰਾਜਪਾਲ ਆਦਿ ਤੱਕ ਪੱਤਰ ਲਿਖਕੇ ਕੈਂਸਰ ਦੇ ਮਰੀਜ਼ਾਂ ਦੀ ਦਵਾਈਆਂ ਦੀਆਂ ਕੰਪਨੀਆਂ , ਕੈਮਿਸਟਾਂ ਅਤੇ ਡਾਕਟਰਾਂ ਦੀ ਮਿਲੀ ਭੁਗਤ ਨਾਲ ਹੋ ਰਹੀ ਲੁੱਟ ਨੂੰ ਧਿਆਨ ਵਿਚ ਲਿਆਂਦਾ ਸੀ ਪਰ ਕਿਸੇ ਵੀ ਮੰਤਰੀ,ਲੀਡਰ, ਸਮਾਜ ਸੇਵੀ ਜੱਥੇਬੰਦੀ, ਕਿਸਾਨ ਮੁਲਾਜ਼ਮ ਜੱਥੇਬੰਦੀਆਂ ਨੇ ਇਸ ਵਿਰੁੱਧ ਆਵਾਜ਼ ਨਹੀਂ ਉਠਾਈ। ੁਸੁਸਾਇਟੀ ਵੱਲੋਂ ਇਹ ਮਸਲਾ ਮਾਨਯੋਗ ਹਾਈਕੋਰਟ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਜਿਸ ਤੇ ਮਾਨਯੋਗ ਹਾਈਕੋਰਟ ਦੇ ਜਸਟਿਸ ਸੀਕਰੀ ਸਾਹਿਬ ਅਤੇ  ਜਸਟਿਸ ਜੈਨ ਸਾਹਿਬ  ਨੇ ਤੁਰੰਤ ਐਕਸ਼ਨ ਲੈਂਦਿਆਂ ਪੰਜਾਬ ਸਰਕਾਰ ਨੂੰ ਕੋਰਟ ਵਿਚ ਤਲਬ ਕਰ ਲਿਆ ਹੈ ਅਤੇ ਇਸ ਕੇਸ ਨੂੰ ਨਜਿੱਠਣ ਲਈ ਪ੍ਰਸਿੱਧ ਐਡਵੋਕੇਟ ਐਚ ਸੀ ਅਰੋੜਾਂ ਨੂੰ ਨਾਮਜ਼ਦ ਕਰ ਦਿੱਤਾ ਹੈ। ਇਸ ਕੇਸ ਦੀ ਸੁਣਵਾਈ 21 ਮਾਰਚ ਨੂੰ ਸ਼ੁਰੂ ਹੋ ਰਹੀ ਹੈ। ਇੱਥੇ ਵਰਨਣਯੋਗ ਹੈ ਕਿ ਸੁਸਾਇਟੀ ਨੂੰ ਇਸ ਵੱਡੀ ਲੁੱਟ ਦਾ ਉਂਦੋਂ ਪਤਾ ਲੱਗਿਆ ਜਦੋਂ ਕੈਂਸਰ ਨਾਲ ਸੰਬੰਧਤ ਇਹ ਦਵਾਈਆਂ ਮੈਡੀਕਲ ਯੂਨੀਵਰਸਿਟੀ ਵੱਲੋਂ ਸਿੱਧੀਆਂ ਕੰਪਨੀਆਂ ਤੋਂ ਖਰੀਦਕੇ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਵਿਚ ਮੰਗਵਾਈਆਂ ਗਈਆਂ ਹਨ , ਜਿਨ•ਾਂ ਦਾ ਬਾਜ਼ਾਰੀ ਰੇਟ ਨਾਲੋਂ ਹਜ਼ਾਰਾਂ ਰੁਪਏ ਦਾ ਪ੍ਰਤੀ ਮੈਡੀਸਨ ਫਰਕ ਹੈ ਜਿਵੇਂ   7200 ਰੁਪਏ ਐਮ ਆਰ ਪੀ ਰੇਟ ਦੀ ਮੈਡੀਸਨ ਸਿਰਫ 611 ਰੁਪਏ ਵਿਚ ਅਤੇ 19800 ਰੁਪਏ ਐਮ ਆਰ ਪੀ ਵਾਲੀ ਮੈਡੀਸਨ ਸਿਰਫ 1738 ਰੁਪਏ ਵਿਚ  ਮਿਲੀ ਹੈ। ਜਦੋਂ ਕਿ ਵੱਡੇ ਪ੍ਰਾਈਵੇਟ  ਹਸਪਤਾਲਾਂ ਅਤੇ ਬਾਜ਼ਾਰ ਵਿਚ ਕੈਮਿਸਟ ਇਨ•ਾਂ ਦਵਾਈਆਂ ਨੂੰ ਵੱਧ ਐਮ ਆਰ ਪੀ ਰੇਟ ਤੇ ਵੇਚਕੇ ਅੰਨੀ• ਲੁੱਟ ਕਰ ਰਹੇ ਹਨ। ਭਾਈ ਘਨ•ਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਮਨੁੱਖਤਾ ਦੇ ਭਲੇ ਲਏ ਹਲੂਣਦਿਆਂ ਮੰਗ ਕੀਤੀ ਹੈ ਕਿ ਹੁਣ ਵਿਧਾਨ ਸਭਾ ਦਾ ਸ਼ੈਸ਼ਨ ਚੱਲ ਰਿਹਾ ਹੈ ਅਤੇ ਕਿਸੇ ਜਾਗਦੀ ਜ਼ਮੀਰ ਵਾਲੇ ਲੀਡਰ ਨੂੰ ਵੱਧ ਐਮ ਆਰ ਪੀ ਦਾ ਇਹ ਮੁੱਦਾ ਵਿਧਾਨ ਸਭਾ ਵਿਚ ਵੀ ਉਠਾਉਣਾ ਚਾਹੀਦਾ ਹੈ। ਉਨ•ਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਕੈਂਸਰ ਦੇ ਮਰੀਜ਼ਾਂ ਨੂੰ ਨਕਦ ਰਾਸ਼ੀ ਦੀ ਸਹਾਇਤਾ ਦੇਣ ਦੀ ਬਜਾਏ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਅਤੇ ਸੀਟੀ ਸਕੈਨ, ਐਮ ਆਰ ਆਈ ਤੇ ਹੋਰ ਟੈਸਟਾਂ ਸਮੇਤ ਸਾਰਾ ਇਲਾਜ ਮੁਫਤ ਕਰਨਾਂ ਚਾਹੀਦਾ ਹੈ ਅਤੇ ਕੈਂਸਰ ਹਸਪਤਾਲ ਫਰੀਦਕੋਟ ਵਿਚ ਪ੍ਰਾਈਵੇਟ ਸੀ ਟੀ ਸਕੈਨ ਮਸ਼ੀਨ ਦੀ ਥਾਂ ਸਰਕਾਰੀ ਮਸ਼ੀਨ ਲਗਾਉਣੀ ਚਾਹੀਦੀ ਹੈ ਅਤੇ ਹਰ ਬੀਮਾਰੀ ਦੀ ਦਵਾਈ ਹਸਪਤਾਲਾਂ ਵੱਲੋਂ ਠੀਕ ਐਮ ਆਰ ਪੀ ਤੇ ਮੁਹੱਈਆ ਕਰਵਾਉਣੀ ਚਾਹੀਦੀ ਹੈ, ਕਿਊਂ ਕਿ ਹਰ ਛੋਟੀ ਤੋਂ ਛੋਟੀ ਬੀਮਾਰੀ ਦੀ ਮੈਡੀਸਨ ਤੇ ਠੀਕ ਐਮ ਆਰ ਪੀ ਤੋਂ ਕਿਤੇ ਵੱਧ ਰੇਟ ਛਪੇ ਹੋਏ ਹਨ। ਸਰਕਾਰ ਨੂੰ ਮਹਿੰਗੀਆਂ ਤੇ ਸਸਤੀਆਂ ਦਵਾਈਆਂ ਵਿਚ ਫਰਕ ਦਾ ਪਤਾ ਲਗਾਉਣ ਲਈ ਦਵਾਈਆਂ ਦੀ ਪੈਕਿੰਗ ਹਰਾ ਅਤੇ ਲਾਲ ਰੰਗ ਦੇ ਪੰਨੇ ਵਿਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਅਨਪੜ• ਮਰੀਜ਼ ਨੂੰ ਵੀ ਇਸ ਬਾਰੇ ਜਾਣਕਾਰੀ ਸੁਖਾਲੀ ਹੋਵੇ।

Monday, 11 March 2013

ਮਨਪ੍ਰੀਤ ਬਾਦਲ ਦੇ ਬੇਟੇ ਖਿਲਾਫ਼ ਕੁੱਟਮਾਰ ਦਾ ਦੋਸ਼

www.sabblok.blogspot.com
 ਮਨਪ੍ਰੀਤ ਬਾਦਲ ਦੇ ਬੇਟੇ ਖਿਲਾਫ਼ ਕੁੱਟਮਾਰ ਦਾ ਦੋਸ਼
ਪੁਲਸ ਨੇ ਸੱਦਿਆ ਜਾਂਚ ਲਈ
ਚੰਡੀਗੜ (ਸੰਦੀਪ ਕੁਮਾਰ)-ਬੀਤੀ ਰਾਤ ਸੈਕਟਰ 22 ਸਥਿਤ ਹੋਟ ਸਨਬੀਮ ਵਿਚ ਹੋਏ ਝਗੜੇ ਦੀ ਸ਼ਿਕਾਇਤ ਤਹਿਤ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਬੇਟੇ ਅਰਜੁਨ ਬਾਦਲ ਅਤੇ ਉਸ ਦੇ ਸਾਥੀਆਂ ਖਿਲਾਫ਼ ਦੋਸ਼ ਲੱਗੇ ਹਨ। ਸੈਕਟਰ 17 ਦੀ ਪੁਲਸ ਨੇ ਦੋਵਾਂ ਧਿਰਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਸੱਦਿਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ 3 ਵਜੇ ਸ਼ਿਕਾਇਤਕਰਤਾ ਹਰਿਵੰਸ਼ ਸਿੰਘ ਆਪਣੇ ਕੁੱਝ ਸਾਥੀਆਂ ਸਮੇਤ ਹੋਟਲ ਵਿਚ ਸੀ। ਇਸ ਦੌਰਾਨ ਹੀ ਅਰਜੁਨ ਅਤੇ ਉਸਦੇ ਦੋਸਤ ਵੀ ਉੱਥੇ ਆ ਗਏ, ਜਿਸ ਤੋਂ ਬਾਅਦ ਉਨ੍ਹਾਂ ਦਰਮਿਆਨ ਬਹਿਸ ਹੋ ਗਈ। ਇਸ 'ਤੇ ਅਰਜੁਨ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਮਿਲ ਕੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਸਬੰਧੀ ਡੀ. ਐੱਸ. ਪੀ. ਅਸ਼ੀਸ਼ ਕਪੂਰ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਹੈ।

ਭੂਆ-ਫੁੱਫੜ ਵਲੋਂ ਅਰਜਨ ਬਾਦਲ ਦੀ ਪਿੱਠ-ਥਾਪੜਨਾ ਚਰਚਾ 'ਚ!

www.sabblok.blogspot.com

 ਭੂਆ-ਫੁੱਫੜ ਵਲੋਂ ਅਰਜਨ ਬਾਦਲ ਦੀ ਪਿੱਠ-ਥਾਪੜਨਾ ਚਰਚਾ 'ਚ!
ਲੁਧਿਆਣਾ (ਮੁੱਲਾਂਪੁਰੀ)-ਪੰਜਾਬ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਤੇ ਪੀ. ਪੀ. ਪੀ. ਪਾਰਟੀ ਦੇ ਕੌਮੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਲਖਤੇ ਜਿਗਰ ''ਅਰਜਨ ਬਾਦਲ'' ਵਲੋਂ ਚੜ੍ਹਦੀ ਉਮਰੇ ਪੰਜਾਬ ਦੇ ਆਰਥਿਕ ਮਾਮਲਿਆਂ 'ਤੇ ਚੋਟ ਕਰਦੀ ਲਿਖੀ ਕਿਤਾਬ ''ਸੁਬੇਰਾ'' ਦੀ ਚਰਚਾ ਰਾਜਸੀ ਮਾਮਲਿਆਂ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਨੌਜਵਾਨ ਲੇਖਕ ਨੇ ਅਕਾਲੀ-ਭਾਜਪਾ ਸਰਕਾਰ ਤੇ ਪਿਛਲੀਆਂ ਸਰਕਾਰਾਂ ਦੇ ਕੰਮਾਂ 'ਤੇ ਕਾਫੀ ਨੋਕ-ਝੋਕ ਕੀਤੀ ਹੈ। ਕਿਤਾਬ 'ਚ ਪੰਜਾਬ ਦੀ ਰਾਜਨੀਤਿਕ, ਆਰਥਿਕ ਤੇ ਸਮਾਜਿਕ ਪੱਖਾਂ ਨੂੰ ਬੜੀ ਬਾਖੂਬੀ ਨਾਲ ਉਜਾਗਰ ਕੀਤਾ ਹੈ। ਚੋਣ ਦੌਰਾਨ ਵੋਟਰਾਂ ਨੂੰ ਭਰਮਾਉੁਣ ਅਤੇ ਨਸ਼ੇ ਵੰਡਣ 'ਤੇ ਕਾਫੀ ਚੋਟ ਮਾਰੀ ਹੈ।
ਇਥੋਂ ਤਕ ਕਿ ਦਾਦੇ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ 'ਤੇ ਕਈ ਤਰ੍ਹਾਂ ਦੇ ਸਵਾਲ ਕੀਤੇ ਹਨ ਕਿ ਆਪਣੇ ਚਾਚੇ ਸੁਖਬੀਰ ਸਿੰਘ ਬਾਦਲ ਵਲੋਂ ਬਠਿੰਡਾ 'ਚ ਕਰਵਾਏ ਕਬੱਡੀ ਕੱਪ 'ਤੇ ਫਿਲਮੀ ਕਲਾਕਾਰਾਂ ਨੂੰ ਕਰੋੜਾਂ ਰੁਪਏ ਦੇਣ ਬਾਰੇ ਕਿਤਾਬ 'ਚ ਜ਼ਿਕਰ ਕੀਤਾ ਹੈ। ਲੇਖਕ ਨੇ ਪੰਜਾਬ 'ਚ ਬਠਿੰਡੇ ਤੋਂ ਗੰਗਾਨਗਰ ਲਈ ਚਲਦੀ ਕੈਂਸਰ ਰੇਲ ਗੱਡੀ ਬਾਰੇ ਦੀ ਆਪਣੀ ਕਿਤਾਬ 'ਚ ਜ਼ਿਕਰ ਕੀਤਾ ਹੈ। ਬਾਕੀ ਇਸ ਕਿਤਾਬ ਦੀ ਘੁੰਡ ਚੁਕਾਈ ਮੌਕੇ ਜਿਥੇ ਕਈ ਆਲਾ ਅਧਿਕਾਰੀ ਤੇ ਰਾਜਸੀ ਨੇਤਾ ਮੌਜੂਦ ਸਨ, ਉੁਥੇ ਅਰਜਨ ਸਿੰਘ ਬਾਦਲ ਦੇ ਫੁੱਫੜ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਅਤੇ ਭੂਆ ਪ੍ਰਨੀਤ ਕੌਰ ਸ਼ਾਮਲ ਸਨ, ਜੋ ਪੂਰਾ ਸਮਾਂ ਸ਼ਾਮਲ ਰਹੇ ਅਤੇ ਉਨ੍ਹਾਂ ਨੇ ਆਪਣੇ ਭਤੀਜੇ ਵਲੋਂ ਲਿਖੀ ਕਿਤਾਬ ਦੀ ਪਿੱਠ ਥਾਪੜੀ। ਜੋ ਰਾਜਸੀ ਹਲਕਿਆਂ 'ਚ ਚਰਚਾ ਦਾ ਵਿਸ਼ਾ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸ. ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਦੇ ਜਵਾਈ ਹਨ।

Sunday, 10 March 2013

ਇਟਲੀ ਗੁਸਤਾਲਾ ਰਿਜੋਮੀਲੀਆ ਵਿਖੇ ਗੈਸ ਸਿਲੰਡਰ ਧਮਾਕਾ, 3 ਦੀ ਮੌਤ ਅਤੇ 11 ਦੀ ਹਾਲਤ ਗੰਭੀਰ, ਧਮਾਕੇ ਦੀ ਦੂਰ ਦੂਰ ਤੱਕ ਸੁਣਾਈ ਦਿੱਤੀ ਗੂੰਜ

www.sabblok.blogspot.com 
ਰਿਜੋਮੀਲੀਆ ਇਟਲੀ 9 ਮਾਰਚ (ਭਾਈ ਸਾਧੂ ਸਿੰਘ ਹਮਦਰਦ) ਰਿਜੋਮੀਲੀਆ ਦੇ ਕਸਬਾ ਗੁਸਤਾਲਾ ਵਿਖੇ ਹਰ ਸ਼ਨੀਵਾਰ ਦੀ ਤਰਾਂ ਇਸ ਵਾਰ ਵੀ ਇੱਕ ਪਬਲਿਕ ਮਾਰਕੀਟ ਲੱਗੀ ਜਿਸ ਵਿੱਚ ਇਟਾਲੀਅਨ ਨਾਗਰਿਕਾਂ ਤੋਂ ਇਲਾਵਾ ਕਈ ਵਿਦੇਸ਼ੀਆਂ ਵੱਲੋਂ ਇਸ ਮਾਰਕੀਟ ਵਿੱਚ ਅਪਣੀਆਂ ਦੁਕਾਨਾਂ ਲਗਾਈਆਂ ਜਾਂਦੀਆਂ ਹਨ, ਜਿਸ ਵਿੱਚ ਹਰ ਤਰਾਂ ਦਾ ਸਮਾਨ ਪਰਿਵਾਰਾਂ ਖਰੀਦਣ ਲਈ ਮਿਲ ਜਾਂਦਾ ਹੈ, ਇਸ ਮਾਰਕੀਟ ਵਿੱਚ ਸ਼ਨੀਵਾਰ ਨੂੰ ਬਹੁਤ ਭਾਰੀ ਰਸ਼ ਦੇਖਨ ਨੂੰ ਮਿਲਦਾ ਹੈ, ਇਸ ਇਲਾਕੇ ਵਿੱਚ ਪੰਜਾਬੀ ਭਾਈਚਾਰੇ ਦੀ ਸੰਘਣੀ ਅਬਾਦੀ ਹੈ, ਅੱਜ ਬਾਅਦ ਦੁਪਹਿਰ ਇਸ ਮਾਰਕੀਟ ਵਿੱਚ ਇੱਕ ਦੁਕਾਨ ਤੇ ਵਰਤੇ ਜਾਂਦੇ ਗੈਸ ਸਲੰਡਰ ਜਿਨਾ ਵਿੱਚ ਵਾਰੀ ਵਾਰੀ 2 ਜਬਰਦਸਤ ਧਮਾਕੇ ਹੋਏ, ਧਮਾਕਿਆਂ ਦੀ ਗੂੰਜ ਦੂਰ ਦੂਰ ਤੱਕ ਸੁਣਾਈ ਦਿੱਤੀ, ਧਮਾਕੇ ਵਾਲੀ ਥਾਂਹ ਤੋਂ ਕਾਫ਼ੀ ਦੂਰੀ ਤੇ ਬਿਲਡਿੰਗਾਂ ਦੇ ਸ਼ੀਸ਼ੇ ਅਤੇ ਦਰਵਾਜ਼ੇ ਟੁੱਟੇ ਪਾਏ ਗਏ, ਇਸ ਧਮਾਕੇ ਵਿੱਚ 3 ਲੋਕਾਂ ਦੀ ਮੌਤ ਅਤੇ 11 ਗੰਭੀਰ ਜਖ਼ਮੀ ਹੋਏ, ਜਿਨਾ ਨੂੰ ਪਾਰਮਾਂ, ਰਿਜੋਮੀਲੀਆ, ਗੁਸਤਾਲਾ ਆਦਿਕ ਵੱਖਰੇ ਵੱਖਰੇ ਹਸਪਤਾਲਾਂ ਵਿੱਚ ਇਲਾਜ਼ ਲਈ ਭੇਜ਼ਿਆ ਗਇਆ, ਗੈਸ ਸਲੰਡਰਾਂ ਦੇ ਧਮਾਕਿਆਂ ਕਾਰਣ ਤਕਰੀਬਣ ਅੱਧੀ ਮਾਰਕੀਟ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਵਿੱਚ ਖਰੀਦੋ ਖਰੀਦ ਕਰਨ ਵਾਲੇ ਲੋਕਾਂ ਵਿੱਚ ਹਾ ਹਾ ਕਾਰ ਮੱਚ ਗਈ ਅਤੇ ਲੋਕ ਭੱਜ਼ਦੇ ਨਜ਼ਰ ਆਏ, ਇਸ ਦੁੱਖਦਾਈ ਘਟਨਾ ਮੌਕੇ ਇਲਾਕੇ ਦਾ ਪ੍ਰਸ਼ਾਸ਼ਨ ਭਾਰੀ ਮਸ਼ੱਦਤ ਦੁਆਰਾ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਸਫਲ ਰਿਹਾ, ਅੱਗ ਬਜਾਉ ਗੱਡੀਆਂ ਨੋਵੇਲਾਰਾ, ਰਿਜੋਮੀਲੀਆ, ਪਾਰਮਾ, ਗੁਸਤਾਲਾ ਤੋਂ ਪਹੁੰਚੀਆਂ, ਜਿਨਾ ਨੇ ਲੰਮਾ ਸਮਾ ਜੱਦੋ ਜਹਿਦ ਕਰਕੇ ਅੱਗ ਤੇ ਕਾਬੂ ਪਾਇਆ, ਇਸ ਮੌਕੇ ਇਸ ਦੁੱਖਦਾਈ ਘਟਨਾ ਤੇ ਸਮੂਹ ਇਲਾਕੇ ਦੇ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ

ਪੰਜਾਬੀ ਮਾਂ ਬੋਲੀ ਤੇ ਸਭਿਆਚਾਰ ਦੀ ਸੇਵਾ ਦੇ ਨਾਮ ਹੇਠ ਪਰੋਸੀ ਜਾ ਰਹੀ ਹੈ ਲੱਚਰਤਾ ਅਤੇ ਅਸਭਿਅਤਾ ਨੂੰ ਨੱਥ ਪਾਉਣ ਲਈ ਆਵਾਜ਼ ਉਠਾਉਣੀ ਸਮੇਂ ਦੀ ਮੁੱਖ ਲੋੜ

www.sabblok.blogspot.com
  
- ਕਿਰਪਾਲ ਸਿੰਘ ਬਠਿੰਡਾ

ਮੋਬ: +91 98554 80797

* ਕੰਜਰ ਕਿਸਮ ਦੇ ਗਾਇਕਾਂ ਨੂੰ ਉਤਸ਼ਾਹਤ ਕਰਨ ਲਈ ਜਿੱਥੇ ਰਾਜਨੀਤਕ ਆਗੂ ਜਿੰਮੇਵਾਰ ਹਨ, ਉਥੇ ਧਾਰਮਕ ਆਗੂਆਂ ਵੱਲੋਂ ਜਾਣ ਬੁੱਝ ਕੇ ਮੀਟੀਆਂ ਗਈਆਂ ਅੱਖਾਂ ਲਈ ਉਹ ਵੀ ਬਰਾਬਰ ਦੇ ਕਸੂਰਵਾਰ

* ਹੈਰਾਨੀ ਹੈ ਕਿ ਜੇ ਹਿੰਦੂ ਵੀਰਾਂ ਦੇ ਭਗਵਾਨ, ਦੇਵੀ ਦੇਵਤੇ ਤੇ ਰਿਸ਼ੀ ਮੁਨੀ ਬਲਾਤਕਾਰੀ ਤੇ ਨਸ਼ਈ ਹੋਣ ਦੇ ਬਾਵਯੂਦ ਵੀ ਉਹ ਲੱਚਰਤਾ ਅਤੇ ਨਸ਼ਿਆਂ ਦੀ ਵਰਤੋਂ ਨੂੰ ਆਪਣੇ ਸਭਿਆਚਾਰ ਦਾ ਅੰਗ ਮੰਨਣ ਲਈ ਤਿਆਰ ਨਹੀਂ, ਤਾਂ ਨਸ਼ਿਆਂ ਤੇ ਲਚਰਤਾ ਤੋਂ ਕੋਹਾਂ ਦੂਰ ਰਹਿਣ ਵਾਲੇ ਸਿੱਖ ਜਿਨ੍ਹਾਂ ਦਾ ਸ਼ਾਨਾਮੱਤੀ ਇਤਿਹਾਸ ਹੈ, ਉਹ ਸਭਿਆਚਾਰ ਦੇ ਨਾਮ ’ਤੇ ਇਨ੍ਹਾਂ ਕੰਜਰ ਕਲਾਕਾਰਾਂ ਵੱਲੋਂ ਗੰਦ ਪਾਏ ਜਾਣ ਨੂੰ ਕਿਵੇਂ ਬ੍ਰਦਾਸ਼ਤ ਕਰ ਰਹੇ ਹਨ
ਹਰ ਦੇਸ਼ ਵਿੱਚ ਕੁਝ ਚੰਗਾ ਵੀ ਵਾਪਰਦਾ ਹੈ ਤੇ ਕੁਝ ਮਾੜਾ ਵੀ। ਇਸੇ ਤਰ੍ਹਾਂ ਹਰ ਕੌਮ ਵਿੱਚ ਕੁਝ ਲੋਕ ਉਚੇ ਆਚਰਨ/ ਸਦਾਚਾਰਕ ਗੁਣਾਂ ਦੇ ਧਾਰਨੀ ਅਤੇ ਬਹਾਦਰ ਯੋਧੇ ਵੀ ਹੁੰਦੇ ਹਨ ਅਤੇ ਕੁਝ ਆਚਰਣਹੀਣ, ਡਾਕੂ, ਚੋਰ, ਜਾਰ, ਧੋਖੇਬਾਜ਼ ਅਤੇ ਕਾਇਰ ਲੋਕ ਵੀ ਹੁੰਦੇ ਹਨ। ਉਹੀ ਦੇਸ਼ ਤੇ ਕੌਮ ਤਰੱਕੀਆਂ ਕਰਦੇ ਤੇ ਦੁਨੀਆਂ ਵਿੱਚ ਨਾਮਣਾ ਖੱਟਦੇ ਹਨ ਜਿਹੜੇ ਆਪਣੇ ਦੇਸ਼, ਕੌਮ ਨਾਲ ਸਬੰਧਤ ਉਚੇ ਆਚਰਨ/ ਸਦਾਚਾਰਕ ਗੁਣਾਂ ਦੇ ਧਾਰਨੀ ਲੋਕਾਂ ਅਤੇ ਬਹਾਦਰ ਯੋਧਿਆਂ ’ਤੇ ਮਾਣ ਕਰਦੇ ਹੋਏ ਉਨ੍ਹਾਂ ਵੱਲੋਂ ਸਿਰਜੇ ਇਤਿਹਾਸ ਨੂੰ ਪ੍ਰਚਾਰਦੇ ਤੇ ਉਨ੍ਹਾਂ ਦੇ ਸ਼ੁਭ ਗੁਣਾਂ ਵਾਲਾ ਜੀਵਨ ਜਿਉਣ ਨੂੰ ਤਰਜੀਹ ਦਿੰਦੇ ਹਨ। ਦੇਸ਼ ਤੇ ਸਮਾਜ ਦੇ ਲੋਕਾਂ ਦੇ ਜੀਵਨ ਢੰਗ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਰਸਮਾਂ ਰਿਵਾਜਾਂ ਨੂੰ ਸਭਿਆਚਾਰ ਦਾ ਨਾਮ ਦਿੱਤਾ ਜਾਂਦਾ ਹੈ। ਭਾਰਤ ਦਾ ਸਭਿਆਚਾਰ ਮੁੱਖ ਤੌਰ ’ਤੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਦਾ ਸਭਿਆਚਾਰ ਜਿਸ ਨੂੰ ਪ੍ਰਾਚੀਨ ਭਾਰਤੀ ਸਭਿਅਤਾ ਕਿਹਾ ਜਾਂਦਾ ਹੈ ਅਤੇ ਦੂਸਰਾ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਬਾਅਦ ਵਾਲਾ ਜਿਸ ਨੂੰ ਸਿੱਖ ਸਭਿਆਚਾਰ ਕਿਹਾ ਜਾਂਦਾ ਹੈ। ਕਿਉਂਕਿ ਸਿੱਖ ਗੁਰੂ ਸਾਹਿਬਾਨ ਅਤੇ ਸਿੱਖਾਂ ਦੀਆਂ ਸਰਗਰਮੀਆਂ ਦਾ ਜਿਆਦਾਤਰ ਕਾਰਜ ਖੇਤਰ ਤੇ ਕੇਂਦਰ ਪੰਜਾਬ ਹੀ ਰਿਹਾ ਹੈ ਇਸ ਲਈ ਸਿੱਖ ਸਭਿਆਚਾਰ ਨੂੰ ਪੰਜਾਬੀ ਸਭਿਆਚਾਰ ਵੀ ਕਿਹਾ ਜਾ ਸਕਦਾ ਹੈ।
ਹਿੰਦੂ ਪੁਰਾਣਾਂ, ਰਮਾਇਣ ਤੇ ਮਹਾਂਭਾਰਤ ਵਰਗੀਆਂ ਧਾਰਮਕ ਪੁਸਤਕਾਂ ਵਿੱਚ ਭਾਰਤੀ ਲੋਕਾਂ ਦੇ ਭਗਵਾਨ ਅਤੇ ਦੇਵਤਿਆਂ, ਰਿਸ਼ੀਆਂ ’ਤੇ ਕਈ ਕਈ ਤਰ੍ਹਾਂ ਦੇ ਦੋਸ਼ਾਂ ਦਾ ਵੀ ਜ਼ਿਕਰ ਹੈ ਜਿਨ੍ਹਾਂ ਵਿੱਚੋਂ ਬ੍ਰਹਮਾ ਵੱਲੋਂ ਆਪਣੀ ਹੀ ਧੀ ’ਤੇ ਮੈਲ਼ੀ ਨਜ਼ਰ ਕਰ ਲੈਣਾ, ਵਿਸ਼ਨੂੰ ਵੱਲੋਂ ਧੋਖੇ ਨਾਲ ਜਲੰਧਰ ਦੈਂਤ ਦੀ ਪਤੀਬ੍ਰਤਾ ਪਤਨੀ ਵ੍ਰਿੰਦਾ ਦਾ ਸਤਭੰਗ ਕਰਨਾ, ਸ਼ਿਵ ਜੀ ਦਾ ਨਸ਼ਈ ਤੇ ਕਾਮਅਗਨੀ ਵਿੱਚ ਵਿਆਕੁਲ ਹੋ ਕੇ ਔਰਤ ਪਿੱਛੇ ਨਗਨ ਹਾਲਤ ਵਿੱਚ ਦੌੜਨਾ, ਇੰਦਰ ਦੇਵਤੇ ਵਲੋਂ ਗੌਤਮ ਰਿਸ਼ੀ ਦੀ ਪਤਨੀ ਅਹੱਲਯਾ ਦਾ ਧੋਖੇ ਨਾਲ ਸਤਭੰਗ ਕਰਨਾ, ਪ੍ਰਾਸ਼ਰ ਰਿਸ਼ੀ ਵੱਲੋਂ ਮਲਾਹ ਦੀ ਲੜਕੀ ਮਤਸਯੋਦਰੀ ਨਾਲ ਨਦੀ ਪਾਰ ਕਰਦੇ ਸਮੇਂ ਕਿਸ਼ਤੀ ਵਿੱਚ ਹੀ ਬਲਾਤਕਾਰ ਕਰਨਾ, ਸ਼੍ਰੀ ਰਾਮ ਚੰਦਰ ਜੀ ਵੱਲੋਂ ਆਪਣੀ ਬੇਕਸੂਰ ਤੇ ਵਫ਼ਾਦਾਰ ਪਤਨੀ ਸੀਤਾ ਨੂੰ ਗਰਭਵਤੀ ਹਾਲਤ ਵਿੱਚ ਘਰੋਂ ਕੱਢ ਦੇਣਾ, ਪਾਂਡਵਾਂ ਵੱਲੋਂ ਆਪਣੀ ਪਤਨੀ ਦਰੋਪਦੀ ਨੂੰ ਜੂਏ ’ਚ ਹਾਰ ਦੇਣਾ ਅਤੇ ਸ਼੍ਰੀ ਕ੍ਰਿਸ਼ਨ ਜੀ ਵੱਲੋਂ ਬਿੰਦਰਾਬਨ ਦੇ ਜੰਗਲਾਂ ਵਿੱਚ ਗੋਪੀਆਂ ਨਾਲ ਰੰਗਰਲੀਆਂ ਮਨਾਉਣਾਂ ਤੇ ਨਦੀ ਵਿੱਚ ਨਹਾਉਂਦੀਆਂ ਦੇ ਕਪੜੇ ਚੁਰਾ ਕੇ ਆਪਣੇ ਸਾਹਮਣੇ ਨੰਗੀਆਂ ਬਾਹਰ ਆਉਣ ਲਈ ਮਜਬੂਰ ਕਰਨਾ ਆਦਿ। ਪਰ ਇਸ ਦੇ ਬਾਵਯੂਦ ਬੇਸ਼ੱਕ ਵਾਪਰ ਸਭ ਕੁਝ ਅੱਜ ਵੀ ਰਿਹਾ ਹੈ ਪਰ ਕੋਈ ਹਿੰਦੂ ਸਮਾਜ ਵਿੱਚ ਨਸ਼ਿਆਂ ਦੀ ਵਰਤੋਂ, ਔਰਤਾਂ ਨਾਲ ਬਲਾਤਕਰਨਾ, ਪਤਨੀਆਂ ਨੂੰ ਘਰੋਂ ਕੱਢਣਾ ਜਾਂ ਜੂਏ ਵਿੱਚ ਹਾਰ ਜਾਣ ਨੂੰ ਹਿੰਦੂ ਜਾਂ ਭਾਰਤੀ ਸਭਿਆਚਾਰ ਦਾ ਅੰਗ ਮੰਨਣ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਮੰਨਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਮਾੜਾ ਪੱਖ ਹੈ।
ਗੁਰੂ ਨਾਨਕ ਸਾਹਿਬ ਜੀ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬ ਜੀ ਨੇ ਤਾਂ ਨਸ਼ਿਆਂ ਦੀ ਵਰਤੋਂ ਦਾ ਭਰਪੂਰ ਖੰਡਨ ਕਰਦੇ ਹੋਏ ਲਿਖਿਆ ਹੈ:

ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥’ (ਗੁਰੂ ਗ੍ਰੰਥ ਸਾਹਿਬ – ਪੰਨਾ 360) ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ ॥

ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥’ (ਗੁਰੂ ਗ੍ਰੰਥ ਸਹਿਬ, ਪੰਨਾ 553) ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ)।

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥1॥’ (ਗੁਰੂ ਗ੍ਰੰਥ ਸਾਹਿਬ -ਪੰਨਾ 554) ਜੋ ਮਨੁੱਖ (ਵਿਕਾਰਾਂ ਨਾਲ) ਲਿਬੜਿਆ ਹੋਇਆ (ਏਥੇ ਜਗਤ ਵਿਚ) ਲਿਆਂਦਾ ਗਿਆ, ਉਹ ਏਥੇ ਆ ਕੇ (ਹੋਰ ਵਿਕਾਰਾਂ ਵਿਚ ਹੀ) ਲਿੱਬੜਦਾ ਹੈ (ਤੇ ਸ਼ਰਾਬ ਆਦਿਕ ਕੁਕਰਮ ਵਿਚ ਪੈਂਦਾ ਹੈ), ਪਰ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ, ਐਸੀ ਚੰਦਰੀ ਸ਼ਰਾਬ, ਕਦੇ ਨਹੀਂ ਪੀਣੀ ਚਾਹੀਦੀ। ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ‘ਨਾਮ’-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ, ਉਹ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ ॥1॥

ਇਸੇ ਤਰ੍ਹਾਂ ਉਚੇ ਆਚਰਨ ਦੀ ਉਸਾਰੀ ਲਈ ਗੁਰਫ਼ੁਰਮਾਨ ਹਨ:

ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥’ (ਗੁਰੂ ਗ੍ਰੰਥ ਸਾਹਿਬ - ਅੰਗ 274)। (ਸਿੱਖ) ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ।

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥’ (ਗੁਰੂ ਗ੍ਰੰਥ ਸਾਹਿਬ -ਪੰਨਾ 1362)। ਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ।

ਗੁਰੂ ਸਾਹਿਬਾਨ ਜੀ ਦੇ ਇਨ੍ਹਾਂ ਹੁਕਮਾਂ ਦਾ ਪ੍ਰਚਾਰ ਕਰਦੇ ਹੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ:

ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ।’ (ਵਾਰ 29 ਪਉੜੀ 11)। ਪਰਾਈਆਂ (ਚੰਗੀਆਂ) ਸੁਹਣੀਆਂ ਇਸਤ੍ਰੀਆਂ ਵੱਲ ਦੇਖਕੇ (ਯਥਾ ਯੋਗ ਉਮਰ ਮੁਤਾਬਕ) ਉਨ੍ਹਾਂ ਨੂੰ ਮਾਵਾਂ, ਭੈਣਾਂ ਅਤੇ ਧੀਆਂ ਤੁੱਲ ਸਮਝਣਾਂ ਚਾਹੀਦਾ ਹੈ।

ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਦਰਬਾਰ ਲਾ ਕੇ ਬੈਠੇ ਸਨ ਤਾਂ ਹੁਸ਼ਿਆਰਪੁਰ ਦੇ ਨੇੜੇ ਪਿੰਡ ਦੇ ਰਹਿਣ ਵਾਲੇ ਦੇਵਦਾਸ ਬ੍ਰਾਹਮਣ ਨੇ ਦਰਬਾਰ ’ਚ ਆ ਕੇ ਗੁਰੂ ਸਾਹਿਬ ਅੱਗੇ ਬਨਤੀ ਕੀਤੀ ਕਿ ਬੱਸੀ ਪਠਾਣਾ ਦਾ ਹਾਕਮ ਜ਼ਾਬਰ ਖ਼ਾਨ ਉਸ ਦੀ ਇਸਤਰੀ ਖੋਹ ਕੇ ਲੈ ਗਿਆ ਹੈ। ਮੇਰੀ ਇਸਤਰੀ ਵਾਪਸ ਦਿਵਾਉਣ ਲਈ ਤੁਹਾਥੋਂ ਬਗੈਰ ਹੋਰ ਕੋਈ ਆਸਰਾ ਨਹੀਂ ਦਿਸਦਾ। ਇਸ ਲਈ ਤੁਸੀਂ ਹੀ ਬਹੁੜੀ ਕਰੋ। ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵਕਤ ਸਾਹਿਬਜ਼ਾਦਾ ਅਜੀਤ ਸਿੰਘ ਨੂੰ 100 ਸਿੰਘਾਂ ਦੇ ਜਥੇ ਨਾਲ ਦੇਵਦਾਸ ਦੀ ਇਸਤਰੀ ਛਡਾਉਣ ਲਈ ਭੇਜਿਆ, ਜਿਨ੍ਹਾਂ ਨੇ ਬੱਸੀ ਪਠਾਣਾਂ ਦੇ ਹਾਕਮ ਜ਼ਾਬਰ ਖ਼ਾਨ ਨੂੰ ਜਾ ਘੇਰਿਆ ਤੇ ਦੇਵਦਾਸ ਦੀ ਇਸਤਰੀ ਛੁਡਵਾ ਕੇ ਉਸ ਨੂੰ ਵਾਪਸ ਕੀਤੀ ਤੇ ਉਸ ਨੂੰ ਜ਼ਬਰੀ ਲਿਜਾਣ ਵਾਲੇ ਜ਼ਾਬਰ ਖ਼ਾਨ ਨੂੰ ਉਸ ਦੇ ਕੀਤੇ ਦੀ ਸਜਾ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨੌਜਵਾਨ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਬ੍ਰਾਹਮਣ ਦੇਵਦਾਸ ਦੀ ਇਸਤਰੀ ਛੁਡਵਾਉਣ ਲਈ ਭੇਜੇ ਜਾਣ ਦੇ ਫੈਸਲੇ ਦਾ ਉਦੇਸ਼ ਨੌਜਵਾਨਾਂ ਨੂੰ ਇਹ ਪ੍ਰੇਰਣਾ ਦੇਣੀ ਸੀ ਕਿ ਇਸਤਰੀ ਭਾਵੇਂ ਕਿਸੇ ਦੀ ਵੀ ਹੋਵੇ ਸਿੱਖ ਨੌਜਵਾਨਾਂ ਨੇ ਉਸ ਦੀ ਇੱਜਤ ਦੀ ਰਾਖੀ ਕਰਨੀ ਹੈ। ਇਨ੍ਹਾਂ ਗੁਰੂ ਹੁਕਮਾਂ ’ਤੇ ਚਲਦੇ ਹੋਏ ਹੀ ਸਿੱਖਾਂ ਨੇ 17ਵੀਂ 18ਵੀਂ ਸਦੀ ਵਿੱਚ ਹਰ ਪਰਾਈ ਔਰਤ ਨੂੰ ਆਪਣੀਆਂ ਮਾਵਾਂ, ਭੈਣਾਂ, ਧੀਆਂ ਜਾਣ ਕੇ ਉਨ੍ਹਾਂ ਦੀ ਇੱਜਤ ਆਬਰੂ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਕੇ ਜਰਵਾਣੇ ਧਾੜਵੀਆਂ ਤੋਂ ਛੁਡਵਾਈਆਂ ਤੇ ਇੱਜਤ ਸਤਿਕਾਰ ਨਾਲ ਉਨ੍ਹਾਂ ਦੇ ਘਰਾਂ ਵਿੱਚ ਛੱਡ ਕੇ ਆਉਂਦੇ ਰਹੇ। ਮੁਸਲਮਾਨ ਲੇਖਕ ਕਾਜ਼ੀ ਨੂਰ ਮੁਹੰਮਦ ਖਾਂ ਬੇਸ਼ੱਕ ਨਫ਼ਰਤ ਨਾਲ ਭਰਿਆ ਸਿੱਖਾਂ ਨੂੰ ਸਗ (ਕੁੱਤੇ) ਲਿਖ ਰਿਹਾ ਹੈ ਪਰ ਉਹ ਵੀ ਇਨ੍ਹਾਂ ਦੇ ਉਚੇ ਆਚਰਨ ਦੀ ਸਿਫ਼ਤ ਕਰਨੋ ਨਾ ਰਹਿ ਸਕਿਆ ਤੇ ਇਹ ਲਿਖਣ ਲਈ ਮਜ਼ਬੂਰ ਹੋਇਆ ਕਿ ਇਨ੍ਹਾਂ ਸਗਾਂ ਦਾ ਇਖ਼ਲਾਕ ਇਤਨਾ ਉਚਾ ਹੈ ਕਿ ਇਹ ਪਰਾਈ ਔਰਤ ਵੱਲ ਭੈੜੀ ਨਜ਼ਰ ਨਾਲ ਵੇਖਦੇ ਵੀ ਨਹੀਂ ਹਨ। ਸਿੱਖਾਂ ਦੀ ਇਸ ਬਹਾਦਰੀ ਤੇ ਉਚੇ ਆਚਰਨ ਕਰਕੇ ਹੀ ਇਹ ਲੋਕ ਬੋਲੀਆਂ ਆਮ ਪ੍ਰਚਲਿਤ ਹੋ ਗਈਆਂ ਸਨ:

ਸ਼ਈ ਸ਼ਈ, ਮੋੜੀਂ ਬਾਬਾ ਕੱਛ ਵਾਲਿਆ, ਰੰਨ ਗਈ ਬਸਰੇ ਨੂੰ ਗਈ
ਆਏ ਨੀਂ ਨਿਹੰਗ, ਬੂਹੇ ਖੋਲ੍ਹ ਦਿਓ ਨਿਸੰਗ

ਪਠਾਣੀ ਨਸੀਰੋ ਬੇਗ਼ਮ ਆਪਣੇ ਖਾਵੰਦ ਨਾਲ ਜਾ ਰਹੀ ਸੀ ਤਾਂ ਰਸਤੇ ’ਚ ਉਨ੍ਹਾਂ ’ਤੇ ਹੋਏ ਹਮਲੇ ਦੌਰਾਨ ਆਪਣੀ ਪਤਨੀ ਦੀ ਰੱਖਿਆ ਕਰਨ ਦੀ ਥਾਂ ਉਹ ਆਪਣੀ ਜਾਨ ਬਚਾ ਕੇ ਦੌੜ ਗਿਆ। ਨਸੀਰੋ ਬੇਗ਼ਮ ਦੇ ਮਨ ਵਿੱਚ ਖ਼ਿਆਲ ਆਇਆ ਕਿ ਮੇਰੇ ਪਤੀ ਨੇ ਤਾਂ ਆਪਣੀ ਪਤਨੀ ਦੀ ਰੱਖਿਆ ਕਰਨ ਦਾ ਧਰਮ ਨਹੀਂ ਨਿਭਾਇਆ ਜੇ ਸ: ਹਰੀ ਸਿੰਘ ਨਲਵਾ ਵਰਗਾ ਬਹਾਦਰ ਪੱਤਰ ਪੈਦਾ ਹੋਵੇ ਤਾਂ ਉਹ ਹੀ ਲੋੜ ਪੈਣ ’ਤੇ ਮੇਰੀ ਰੱਖਿਆ ਕਰ ਸਕੇ। ਇਹ ਸੋਚ ਕੇ ਉਹ ਸ: ਹਰੀ ਸਿੰਘ ਨਲਵਾ ਪਾਸ ਆਈ ਤੇ ਕਹਿਣ ਲੱਗੀ ਤੁਸੀਂ ਬਹੁਤ ਬਹਾਦਰ ਹੋ। ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖ ’ਚੋਂ ਤੁਹਾਡੇ ਵਰਗਾ ਬਹਾਦਰ ਪੁੱਤਰ ਪੈਦਾ ਹੋਵੇ। ਸ: ਹਰੀ ਸਿੰਘ ਨਲਵਾ ਨੇ ਉਸ ਨੌਜਵਾਨ ਪਠਾਣ ਬੀਬੀ ਨੂੰ ਸਤਿਕਾਰ ਸਹਿਤ ਪਲੰਘ ’ਤੇ ਬਿਠਾਇਆ ਤੇ ਉਸ ਦੀ ਝੋਲ਼ੀ ਵਿੱਚ ਆਪਣਾ ਸਿਰ ਰੱਖ ਕੇ ਕਹਿਣ ਲੱਗੇ ਤੂੰ ਮੈਨੂੰ ਆਪਣਾ ਹੀ ਪੁੱਤਰ ਸਮਝ ਤੇ ਅੱਜ ਤੋਂ ਤੂੰ ਮੇਰੀ ਮਾਂ ਹੈਂ। ਕਾਮਵਾਸ਼ਨਾ ਦੀ ਚਾਹ ਲੈ ਕੇ ਆਈ ਦੁਸ਼ਮਨ ਦੀ ਔਰਤ ਨੂੰ ਵੀ ਮਾਂ ਵਰਗਾ ਸਤਿਕਾਰ ਦੇਣਾ ਇਹ ਵਿਵਹਾਰ ਸਿਰਫ ਸਿੱਖਾਂ ਦੇ ਹੀ ਹਿੱਸੇ ਆਇਆ ਹੈ।

ਆਮ ਤੌਰ ’ਤੇ ਜਦੋਂ ਫੌਜਾਂ ਦਾ ਕੋਈ ਜਰਨੈਲ ਜੇਤੂ ਹੋ ਜਾਣ ਦੀ ਸੂਰਤ ਵਿੱਚ ਦੁਸ਼ਮਣ ਦੇ ਖੇਤਰ ਵਿੱਚ ਦਾਖ਼ਲ ਹੁੰਦਾ ਹੈ ਤਾਂ ਜੇਤੂ ਫੌਜ ਦੇ ਸਿਪਾਹੀ ਤੇ ਜਰਨੈਲ ਦੁਸ਼ਮਣ ਦੀਆਂ ਔਰਤਾਂ ਨਾਲ ਬੇਝਿਜਕ ਹੋ ਕੇ ਬਲਾਤਕਾਰ ਕਰਦੇ ਹਨ। ਪਰ ਸਿੱਖ ਅਜਿਹੇ ਕਿਸੇ ਮੌਕੇ ਵੀ ਆਪਣੇ ਆਚਰਣ ਤੋਂ ਨਹੀਂ ਗਿਰੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਬਘੇਲ ਸਿੰਘ ਦੀ ਅਗਵਾਈ ਵਿੱਚ ਦੋ ਵਾਰ ਸਿੱਖ ਦਿੱਲੀ ਵਿੱਚ ਜੇਤੂ ਰੂਪ ਵਿੱਚ ਦਾਖ਼ਲ ਹੋਏ ਤੇ ਦਿੱਲੀ ਦੇ ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ। ਦੋਨੋਂ ਵਾਰ ਕਿਸੇ ਆਮ ਸ਼ਹਿਰੀ ਦੀ ਲੁੱਟਮਾਰ ਤੇ ਔਰਤਾਂ ਨਾਲ ਬਲਾਤਕਾਰ ਦੀ ਕੋਈ ਇੱਕ ਵੀ ਘਟਨਾ ਨਹੀਂ ਵਾਪਰੀ। ਸਿੱਖਾਂ ਦੇ ਇਸ ਉਚੇ ਆਚਰਣ ਨੂੰ ਵੇਖਦੇ ਹੋਏ ਅੱਜ ਤੱਕ ਵੀ ਗੱਡੀਆਂ, ਬੱਸਾਂ ਵਿੱਚ ਸਫ਼ਰ ਕਰਨ ਸਮੇਂ ਇਕੱਲੀਆਂ ਔਰਤਾਂ ਸਿੱਖ ਮੁਸਾਫ਼ਰਾਂ ਦੀ ਨੇੜਲੀ ਸੀਟ ’ਤੇ ਬੈਠਣਾਂ ਲੋਚਦੀਆਂ ਹਨ ਕਿਉਂਕਿ ਉਹ ਸਮਝਦੀਆਂ ਕਿ ਸਿੱਖਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਇੱਜਤ ਨੂੰ ਕੋਈ ਖ਼ਤਰਾ ਨਹੀਂ ਹੈ। ਪਰ ਅੱਜ ਕੱਲ੍ਹ ਦੇ ਕੰਜਰ ਕਿਸਮ ਦਾ ਸਿੰਗਰ ਦਿਲਜੀਤ ਦੁਸਾਂਝ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਕੇ ਲੱਚਰਤਾ ਤਾਂ ਫੈਲਾ ਹੀ ਰਿਹਾ ਹੈ ਸਿੱਖਾਂ ਦੀ ਸ਼ਾਨ ‘ਦਸਤਾਰ’ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਚੇ ਸੁੱਚੇ ਆਚਰਣ ਤੇ ਬਹਾਦਰੀ ਦੇ ਪ੍ਰਤੀਕ ਬਖ਼ਸ਼ੇ ‘ਕਕਾਰਾਂ’ ਦੀ ਵੀ ਰੱਜ ਕੇ ਕਰਦਾ ਹੋਇਆ ਗਾਉਂਦਾ ਹੈ:

ਆ ਗਏ ਪੱਗਾਂ ਪੋਚਵੀਆਂ ਵਾਲੇ, ਬਚ ਕੇ ਜਾਂਈ ਨੀਂ ਰੰਗਲੇ ਦੁਪੱਟੇ ਵਾਲੀਏ।
ਕਿਵੇਂ ਤੋੜ ਦੂ ਕੋਈ ਮੇਰਾ ਤੇਰਾ ਪਿਆਰ ਨੀਂ, ਮੂਹਰੇ ਜੱਟ ਖਾੜਕੂ ਖੜ੍ਹਾ। ਹੱਥ ਵਿੱਚ ਤਲਵਾਰ ਦੂਜੇ ਵਿੱਚ ਕੜਾ।



ਇਸ ਕੰਜਰ ਕਲਾਕਾਰ ਨੂੰ ਕੋਈ ਪੁੱਛੇ ਕਿ ਪੱਗਾਂ, ਕ੍ਰਿਪਾਨਾਂ, ਕੜਿਆਂ ਵਾਲੇ ਅਬਲਾ ਔਰਤਾਂ ਲਈ ਸੁਰੱਖਿਆ ਦਾ ਪ੍ਰਤੀਕ ਸਨ ਜਾਂ ਤੁਹਾਡੇ ਵਰਗੇ ਕੰਜਰਖਾਨੇ ਕਰਨ ਵਾਲੇ। ਪ੍ਰੋ: ਦਰਸ਼ਨ ਸਿੰਘ ਜੀ ਵੱਲੋਂ ਕੀਤੇ ਜਾਣ ਵਾਲੇ ਕੀਰਤਨ ਸਮਾਗਮ ਰੁਕਵਾਉਣ ਲਈ ਤਾਂ ਅਖੌਤੀ ਜਥੇਦਾਰ ਅਪਰਾਧਕ ਪਿਛੋਕੜ ਵਾਲੇ ਕਾਂਗਰਸੀ ਆਗੂ ਨੂੰ ਅੱਗੇ ਲਾਉਣ, ਇੱਕ ਥਾਣੇਦਾਰ ਨੂੰ ਟੈਲੀਫ਼ੋਨ ਕਰਨ ਅਤੇ ਐੱਸ.ਐੱਸ.ਪੀ ਨੂੰ ਫੈਕਸ ਕਰਨ ਵਾਲੀ ਘਟੀਆ ਹਰਕਤ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ, ਪਰ ਕਕਾਰਾਂ ਤੇ ਦਸਤਾਰ ਦੀ ਸ਼ਰੇਆਮ ਬੇਅਦਬੀ ਕਰਨ ਵਾਲੇ ਇਸ ਕੰਜਰ ਕਲਾਕਾਰ ਦਾ ਪ੍ਰੋਗਰਾਮ ਰੋਕਣ ਲਈ ਕਦੀ ਮੂੰਹ ਵੀ ਨਹੀਂ ਖੋਲ੍ਹਿਆ।
ਇੱਕ ਨਾਚੀ ਦਾ ਨਾਚ ਵੇਖਣ ਦੇ ਦੋਸ਼ ਵਿੱਚ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ’ਤੇ ਤਲਬ ਕਰਕੇ ਕੋਰੜੇ ਮਾਰਨ ਦੀ ਸਜਾ ਸੁਣਾਈ ਪਰ ਅੱਜ ਦੇ ਮਹਾਂਰਾਜਾ ਰਣਜੀਤ ਸਿੰਘ ਬਣੇ ਬਾਦਲ ਪਿਉ ਪੱਤਰ ਕਬੱਡੀ ਦੇ ਮੈਚ ਕਰਾਉਣ ਦੇ ਬਹਾਨੇ ਵੀ ਮੁਬੰਈ ਤੋਂ ਨਚਾਰ ਕਲਾਕਾਰਾਂ ਨੂੰ ਸੱਦ ਕੇ ਅੱਧ ਨੰਗੀਆਂ ਲੜਕੀਆਂ ਦੇ ਨਾਚ ਆਪਣੀ ਨੂੰਹ, ਧੀ ਨਾਲ ਬੈਠ ਕੇ ਵੇਖ ਰਹੇ ਹਨ ਤੇ 15 ਮਿੰਟ ਲੱਚਰਤਾ ਫੈਲਾਉਣ ਬਦਲੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੇ ਰਹੇ ਹਨ, ਜਦੋਂ ਕਿ ਪੰਜਾਬ ਦੇ ਕਿਸਾਨ ਕਰਜੇ ਦੇ ਬੋਝ ਹੇਠ ਆ ਕੇ ਖੁਦਕਸ਼ੀਆਂ ਕਰ ਰਹੇ ਹਨ। ਅਕਾਲੀ ਕਾਨਫਰੰਸਾਂ ਵਿੱਚ ਲੋਕਾਂ ਦੀ ਭੀੜ ਜੁਟਾਉਣ ਲਈ ਸਿੱਖ ਇਤਿਹਾਸ ਸੁਣਾਉਣ ਵਾਲੇ ਢਾਢੀ ਜੱਥਿਆਂ ਦੀ ਲਚਰਤਾ ਤੇ ਨਸ਼ੇ ਫੈਲਾਉਣ ਵਾਲੇ ਕੰਜਰ ਕਲਾਕਾਰਾਂ ਨੂੰ ਸਟੇਜਾਂ ’ਤੇ ਸੱਦਿਆ ਜਾ ਰਿਹਾ ਹੈ।
ਔਰਤ ਜਾਤੀ ਨੂੰ ਅਪਮਾਨਤ ਕਰਦਾ ਹੋਇਆ, ਕੁੜੀਆਂ ਵੱਲ ਇਸ਼ਾਰਾ ਕਰ ਕੇ ‘‘ਓਹ ਵੇਖੋ ਸੜਕ ’ਤੇ ਅੱਗ ਤੁਰੀ ਜਾਂਦੀ ਹੈ’ ਗਾਉਣ ਵਾਲ ਹੰਸ ਰਾਜ ਹੰਸ ਨੂੰ ਪਹਿਲਾਂ ਤਾਂ ਰਾਜ ਗਾਇਕ ਦੀ ਪਦਵੀ ਨਾਲ ਨਿਵਾਜ਼ਿਆ ਗਿਆ ਤੇ ਫਿਰ ਲੋਕ ਸਭਾ ਲਈ ਅਕਾਲੀ ਟਿਕਟ ’ਤੇ ਚੋਣ ਵੀ ਲੜਾਈ ਗਈ। ਅਖੌਤੀ ਜਥੇਦਾਰ ਇਸ ਲੱਚਰਤਾ ਵਿਰੁੱਧ ਬਿਆਨ ਵੀ ਨਹੀਂ ਦੇ ਸਕਦੇ ਪਰ ਸਾਡੇ ਵਰਗਿਆਂ ’ਤੇ ਗਿਲਾ ਇਹ ਕਰਦੇ ਹਨ ਕਿ ਸਾਨੂੰ ਅਖੌਤੀ ਜਾਂ ਪੁਜਾਰੀ ਕਿਉਂ ਕਹਿੰਦੇ ਹਨ ‘ਸਿੰਘ ਸਾਹਿਬ’ ਕਿਉਂ ਨਹੀਂ ਕਹਿੰਦੇ! ਕਿਹਾ ਜਾ ਸਕਦਾ ਹੈ ਕਿ ਜੇ ਕਦੀ ਰਾਜ ਗਾਇਕ ਨੇ ਕੁੜੀਆਂ ਨੂੰ ‘ਅੱਗ’ ਕਿਹਾ ਸੀ ਤਾਂ ਅੱਜ ਉਹ ਇਹ ਇਹ ਵੀ ਤਾਂ ਗਾ ਰਿਹਾ ਹੈ: ‘ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ’ ਪਰ ਕੀ ਕਿਸੇ ਨੇ ਪੁੱਛਿਆ ਹੈ ਕਿ 10 ਸਾਲ ਪਹਿਲਾਂ ਤੈਨੂੰ ਇਹ ਧੀਆਂ ਦੁੱਖ ਵੰਡਾਉਣ ਵਾਲੀਆਂ ਦਿੱਸਣ ਦੀ ਥਾਂ ਅੱਗ ਕਿਉਂ ਨਜ਼ਰ ਆ ਰਹੀਆਂ ਸਨ। ਜਾਂ ਜੇ ਉਸ ਨੂੰ ਹੁਣ ਹੀ ਸਮਝ ਲੱਗ ਗਈ ਹੈ ਤਾਂ ਕੀ ਉਸ ਨੇ ਕੁੜੀ ਨੂੰ ਅੱਗ ਕਹਿਣ ਵਾਲਾ ਗੀਤ ਗਾਉਣ ਲਈ ਧੀਆਂ ਤੋਂ ਮਾਫੀ ਮੰਗੀ ਹੈ?
ਅਸਲ ਵਿੱਚ ਸਾਰੇ ਗਾਇਕਾਂ ਦਾ ਆਪਣਾ ਕੋਈ ਦੀਨ ਮਜ਼ਬ ਨਹੀਂ ਇਨ੍ਹਾਂ ਸਾਰਿਆਂ ਦਾ ਮਨੋਰਥ ਸਰੋਤਿਆਂ ਤੋਂ ਵਾਹ ਵਾਹ ਕਹਾ ਕੇ ਤਾੜੀਆਂ ਤੇ ਸੀਟੀਆਂ ਵਜਵਾਉਣਾਂ ਤੇ ਨੋਟਾਂ ਦੀ ਵਰਖਾ ਕਰਵਾਉਣੀ ਹੀ ਹੈ। ਇਹ ਜਿਸ ਤਰ੍ਹਾਂ ਦੀ ਸਟੇਜ ’ਤੇ ਜਾਂਦੇ ਹਨ ਉਸੇ ਤਰ੍ਹਾਂ ਦਾ ਗਾ ਲੈਂਦੇ। ਕਿਸੇ ਦੇਹਧਾਰੀ ਪਾਖੰਡੀ ਦੇ ਡੇਰੇ ’ਤੇ ਜਾਣ ਤਾਂ ਉਨ੍ਹਾਂ ਨੂੰ ਰੱਬ ਬਣਾ ਕੇ ਪੇਸ਼ ਕਰ ਦਿੰਦੇ ਹਨ। ਪਰ ਕਦੀ ਡੇਰਾ ਵਿਰੋਧੀਆਂ ਨੂੰ ਖੁਸ਼ ਕਰਨ ਲਈ ਗਾ ਦਿੰਦੇ ਹਨ ‘‘ਇੱਕ ਬਾਬਾ ਨਾਨਕ ਸੀ, ਜਿਹਨੇ ਤੁਰਕੇ ਦੁਨੀਆਂ ਗਾਹ ’ਤੀ। ਇੱਕ ਅੱਜ ਕੱਲ੍ਹ ਬਾਬੇ ਨੇ ਜਿਹਨੇ ਬੱਤੀ ਲਾਲ ਗੱਡੀ ’ਤੇ ਲਾ ’ਤੀ’’ ਉਨ੍ਹਾਂ ਦੇ ਪ੍ਰਸੰਸਕ ਦਲੀਲ ਦਿੰਦੇ ਹਨ ਕਿ ਵੇਖੋ ਜੀ ਇਨ੍ਹਾਂ ਨੇ ਆਹ ਚੰਗਾ ਵੀ ਤਾਂ ਗਾਇਆ ਹੈ!
ਕਰਨਾਟਕਾ ਤੋਂ ਚੰਡੀਗੜ੍ਹ ਵਿਖੇ ਸਹਾਇਕ ਪ੍ਰੋਫੈਸਰ ਦੀ ਨੌਕਰੀ ਕਰਨ ਆਏ ਪੰਡਿਤ ਰਾਓ ਸੀ. ਧਰੈੱਨਵਰ ਨੇ ਜਦ ਪੰਜਾਬੀ ਸਿੱਖ ਕੇ ਗੁਰਬਾਣੀ ਤੇ ਸਿੱਖ ਇਤਿਹਾਸ ਪੜ੍ਹਿਆ ਤਾਂ ਉਹ ਇਤਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਦੇ ਅਨਮੋਲ ਖ਼ਜ਼ਾਨੇ ਨੂੰ ਆਪਣੇ ਸੂਬੇ ਦੇ ਲੋਕਾਂ ਤੱਕ ਪਹੁੰਚਾਉਣ ਲਈ ਗੁਰਬਾਣੀ ਦਾ ਕੰਨੜ ਭਾਸ਼ਾ ਵਿੱਚ ਉਲੱਥਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕੰਨੜ ਸੰਤਾਂ ਫਕੀਰਾਂ ਦੀ ਕੁਝ ਰਚਨਾਵਾਂ ਨੂੰ ਪੰਜਾਬੀ ਵਿੱਚ ਉਲੱਥਾ ਕਰ ਕੇ ਵੀ ਛਪਵਾਇਆ। 21 ਫਰਵਰੀ 2012 ਨੂੰ ਬਠਿੰਡਾ ਵਿਖੇ ਪੰਜਾਬੀਨਿਊਜ਼ਔਨਲਾਈਨ.ਕਾਮ ਅਤੇ ਪੂਹਲਾ ਇਨਕ ਵਲੋਂ ਅਯੋਜਿਤ ਕੀਤੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ ’ਚ ਪ੍ਰੋ: ਧਰੈੱਨਵਰ ਨੂੰ ਪੰਜਾਬੀ ਮਾਂ ਬੋਲੀ ਦੀ ਇਸ ਸੇਵਾ ਬਦਲੇ ਸਨਮਾਨਤ ਕਰਨ ਲਈ ਬੁਲਾਇਆ ਗਿਆ। ਪ੍ਰਨਾਮ ਹੈ ਕੰਨੜ ਮੂਲ ਦੇ ਉਸ ਗੈਰ ਪੰਜਾਬੀ ਪੰਡਿਤ ਰਾਓ ਨੂੰ ਜਿਸ ਨੇ ਇਹ ਕਹਿ ਕੇ ਸਨਮਾਨ ਵਾਪਸ ਕਰ ਦਿੱਤਾ ਕਿ ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ। ਉਨ੍ਹਾਂ ਦਾ ਇਤਰਾਜ ਸੀ ਕਿ ਲੇਖਕ/ਗਾਇਕ ਮੱਖਣ ਬਰਾੜ ਜਿਸ ਨੂੰ ਸਦਾਚਾਰਕ ਲੇਖਕ ਤੇ ਗਾਇਕ ਸਮਝਿਆ ਜਾਂਦਾ ਹੈ, ਨੇ ਪੰਜਾਬੀ ਵਿੱਚ ਗਾਣਾ ਲਿਖਿਆ ‘ਘਰ ਦੀ ਸ਼ਰਾਬ ਹੋਵੇ, ਆਪਣਾ ਪੰਜਾਬ ਹੋਵੇ’ ਅਤੇ ਪੰਜਾਬੀਆਂ ਦੇ ਦਿਲਾਂ ਵਿੱਚ ਸਭ ਤੋਂ ਵੱਧ ਸਤਿਕਾਰੇ ਜਾਂਦੇ ਗਾਇਕ ਗੁਰਦਾਸ ਮਾਨ ਨੇ ਇਸ ਗਾਣੇ ਨੂੰ ਗਾਇਆ ਹੈ। ਉਨ੍ਹਾਂ ਕਿਹਾ ਗੁਰੂ ਸਾਹਿਬ ਜੀ ਨੇ ਗੁਰਮੁਖੀ ਤਾਂ ਗੁਰਬਾਣੀ ਲਿਖਣ ਲਈ ਬਣਾਈ ਸੀ ਇਹ ਸ਼ਾਹਕਾਰ ਤੇ ਫ਼ਨਕਾਰ ਲੇਖਕ/ ਗਾਇਕ ਪੰਜਾਬੀ ’ਚ ਨੱਸ਼ਿਆਂ ਤੇ ਲੱਚਰਤਾ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਲਿਖਕੇ ਅਤੇ ਗਾ ਕੇ ਮਾਂ ਬੋਲੀ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਇਸੇ ਸਟੇਜ਼ ਤੋਂ ਮੱਖਨ ਬਰਾੜ ਨੂੰ ਬਰਾਂਡ ਐਂਬੈਸੇਡਰ ਬਣਾ ਕੇ ਉਸ ਨੂੰ ਸਨਮਾਨਤ ਕੀਤਾ ਗਿਆ ਹੈ। ਇਸ ਲਈ ਜਿਸ ਸਟੇਜ਼ ਤੋਂ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸਨਮਾਨਤ ਕੀਤੇ ਜਾਂਦੇ ਹੋਣ ਮੈਂ ਉਸ ਸਟੇਜ਼ ਤੋਂ ਕੋਈ ਸਨਮਾਨ ਲੈਣ ਲਈ ਤਿਆਰ ਨਹੀਂ ਹਾਂ।
ਉਸ ਪਿੱਛੋਂ 24 ਮਾਰਚ 2012 ਨੂੰ ਗੁਰਦੁਆਰਾ ਮੱਲ ਅਖਾੜਾ ਖਡੂਰ ਸਾਹਿਬ ਵਿਖੇ ਮੱਖਨ ਬਰਾੜ ਅਤੇ ਗੁਰਦਾਸ ਮਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾ ਕੇ ਮੁਆਫ਼ੀ ਮੰਗਵਾਉਣ ਦੀ ਮੰਗ ਰੱਕ ਕੇ ਪ੍ਰੋ: ਪੰਡਿਤ ਰਾਓ ਧਰੈੱਨਵਰ ਭੁੱਖ ਹੜਤਾਲ ’ਤੇ ਬੈਠੇ। ਭੁੱਖ ਹੜਤਾਲ ’ਤੇ ਬੈਠਣ ਤੋਂ ਪਹਿਲਾਂ ਉਹ 23 ਮਾਰਚ ਨੂੰ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਤੋਂ ਆਪਣੀ ਇਸ ਮੰਗ ਦਾ ਸਮਰਥਨ ਪ੍ਰਾਪਤ ਕਰਨ ਲਈ ਯਾਦ-ਪੱਤਰ ਵੀ ਦੇ ਕੇ ਗਏ। ਪੰਡਿਤ ਰਾਓ ਦੀ ਇਸ ਮੰਗ ਅਤੇ ਭੁੱਖ ਹੜਤਾਲ ਸਬੰਧੀ ਮੀਡੀਏ ਵਿੱਚ ਖ਼ਬਰਾਂ ਵੀ ਕਾਫੀ ਲੱਗੀਆਂ ਪਰ ਕਿਸੇ ਅਖੌਤੀ ਜਥੇਦਾਰ, ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਪ੍ਰਧਾਨ ਜਾਂ ਪੰਜਾਬੀ ਪ੍ਰੇਮੀ ਦੇ ਕੰਨ ’ਤੇ ਜੂੰ ਨਾ ਸਰਕੀ। ਉਸ ਵੇਲੇ ਕਈ ਦਲੀਲਾਂ ਦਿੰਦੇ ਸਨ ਕਿ ਮੱਖਨ ਬਰਾੜ ਤੇ ਗੁਰਦਾਸ ਮਾਨ ਨੇ ਬਹੁਤ ਚੰਗਾ ਵੀ ਲਿਖਿਆ ਤੇ ਗਾਇਆ ਹੈ ਜਦੋਂ ਕਿ ਹੋਰ ਅਨੇਕਾਂ ਲੇਖਕਾਂ/ ਗਾਇਕਾਂ ਨੇ ਇਸ ਤੋਂ ਕਈ ਗੁਣਾਂ ਘਟੀਆ ਪੱਧਰ ਦਾ ਲਿਖਿਆ ਤੇ ਗਾਇਆ ਹੈ ਤੇ ਗਾ ਰਹੇ ਹਨ ਇਸ ਲਈ ਉਨ੍ਹਾਂ ਨੂੰ ਛੱਡ ਕੇ ਸਿਰਫ ਇਨ੍ਹਾਂ ਦਾ ਹੀ ਵਿਰੋਧ ਕਿਉਂ? ਪ੍ਰੋ: ਪੰਡਿਤ ਰਾਓ ਦਾ ਕਹਿਣਾਂ ਸੀ ਕਿ ਬਾਕੀ ਦੇ ਲੇਖਕ/ਗਾਇਕ ਮੁੰਡੀਰ ਤੇ ਗੈਰ ਜਿੰਮੇਵਾਰ ਹਨ ਜਿਨ੍ਹਾਂ ਨੂੰ ਮਾਂ ਬੋਲੀ ਦੇ ਸਤਿਕਾਰ ਦਾ ਅਹਿਸਾਸ ਕਰਵਾਉਣਾਂ ਔਖਾ ਹੈ ਜਦੋਂ ਕਿ ਇਹ ਦੋਵੇਂ ਚੰਗੇ ਲੇਖਕਾਂ/ ਗਾਇਕਾਂ ਵਿੱਚ ਆਉਂਦੇ ਹਨ ਤੇ ਆਪਣੀ ਜਿੰਮੇਵਾਰੀ ਨੂੰ ਸਮਝਣ ਵਾਲੇ ਪ੍ਰੋਡ ਵਿਅਕਤੀ ਹਨ ਇਸ ਲਈ ਇਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਉਣ ਬਹੁਤ ਸੌਖਾ ਹੈ। ਇੱਕ ਵਾਰ ਇਨ੍ਹਾਂ ਨੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਕੇ ਮਾਂ ਬੋਲੀ ਅਤੇ ਸਮਾਜ ਤੋਂ ਮੁਆਫੀ ਮੰਗ ਲਈ ਤਾਂ ਮੁੰਡੀਰ ਨੂੰ ਇਨ੍ਹਾਂ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਆ ਜਾ ਸਕਦਾ ਹੈ। ਪਰ ਇਕ ਸਾਲ ਬੀਤ ਚੁੱਕਿਆ ਹੈ ਇਨ੍ਹਾਂ ਪ੍ਰੋਡ ਤੇ ਜਿੰਮਵਾਰ ਸਮਝੇ ਜਾਂਦੇ ਕਲਾਕਾਰਾਂ ਨੇ ਆਪਣੀ ਜਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਕੀਤਾ। ਮੈਨੂੰ ਹੈਰਾਨੀ ਹੈ ਕਿ ਜੇ ਪੰਜਾਬੀ ਦਾ ਅਪਮਾਨ ਹੁੰਦਾ ਵੇਖ ਕੇ ਇੱਕ ਗੈਰ ਪੰਜਾਬੀ ਪ੍ਰੋ: ਪੰਡਿਤ ਰਾਓ ਦੀ ਜ਼ਮੀਰ ਤੜਫ਼ ਉਠੀ ਹੈ ਤਾਂ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਾਲਿਆਂ ਦੀ ਜ਼ਮੀਰ ਇਤਨੀ ਕਿਉਂ ਮਰ ਚੁੱਕੀ ਹੈ ਕਿ ਪੰਜਾਬੀ ਬੋਲੀ ਤੇ ਸਭਿਆਚਾਰ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੇ ਕੰਜਰ ਗਾਇਕਾਂ ਤੋਂ

ਕੀ ਹੋਇਆ ਜੇ ਨਚਦੀ ਦੀ ਬਾਂਹ ਫੜ ਲਈ, ਡਾਕਾ ਤਾਂ ਨਹੀਂ ਮਾਰਿਆ
ਕਿਵੇਂ ਸਹਿ ਲਏਂਗੀ ਦਿਲ ’ਤੇ ਸੱਟ ਨੀਂ, ਤੂੰ 15 ਸਾਲ ਤੋਂ ਘੱਟ ਨੀਂ
ਟਵੰਟੀ ਏਟ ਲੱਕ ਕੁੜੀ ਦਾ, ਫੋਰਟੀ ਏਟ ਵੇਟ ਕੁੜ ਦਾ
ਮੈਂ ਹੂੰ ਬਲਾਤਕਾਰੀ’
ਰੰਨ ਬੋਤਲ ਵਰਗੀ, ਚੁੱਕ ਲਓ ਰੱਬ ਦਾ ਨਾਂ ਲੈ ਕੇ
ਮਿਤਰਾਂ ਦੀ ਮੋਟਰ ’ਤੇ, ਨਿੱਤ ਕੱਚ ਦੀ ਗਲਾਸੀ ਖੜਕੇ’

ਆਦਿ ਲੱਚਰਤਾ ਤੇ ਨਸ਼ਿਆਂ ਨੂੰ ਬਡਾਵਾ ਦੇਣ ਵਾਲੇ ਅਤੇ ਸਿੱਖ ਦੀ ਸ਼ਾਨ ਦਸਤਾਰ ਤੇ ਪਾਵਨ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਗੀਤ ਸੁਣ ਕੇ ਸੀਟੀਆਂ ਮਾਰਦੇ ਹੋਏ, ਖੁਸਰਿਆਂ ਵਾਂਗ ਨਚਦੇ ਹੋਏ ਉਨ੍ਹਾਂ ਤੋਂ ਨੋਟਾਂ ਦੀ ਵਰਖਾ ਕਿਸ ਖੁਸ਼ੀ ਵਿੱਚ ਕਰ ਰਹੇ ਹਨ। ਜਿਨ੍ਹਾਂ ਪੰਜਾਬੀਆਂ ਦੀ ਜ਼ਮੀਰ ਥ੍ਹੋੜੀ ਬਹੁਤ ਵੀ ਬਚੀ ਹੋਈ ਹੈ ਉਹ ਇਨ੍ਹਾਂ ਕੰਜਰ ਗਾਇਕਾਂ ਤੇ ਉਨ੍ਹਾਂ ਦੇ ਬੋਲ ਸੁਣ ਕੇ ਸੀਟੀਆਂ ਮਾਰ ਕੇ ਨੱਚਣ ਵਾਲਿਆਂ ਅਤੇ ਉਨ੍ਹਾਂ ਦੇ ਪ੍ਰੋਗਰਾਮ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਘੇਰ ਕੇ ਪੰਡਿਤ ਰਾਓ ਵਾਂਗ ਹੌਸਲਾ ਕਰਕੇ ਜਰੂਰ ਪੁੱਛਣ; ਕਿ ਜੇ ਕੋਈ ਤੁਹਾਡੀ ਧੀ, ਭੈਣ ਦੀ ਬਾਂਹ ਫੜ ਲਏ ਤਾਂ ਕੀ ਤੁਹਾਡੇ ਲਈ ਡਾਕਾ ਨਹੀਂ ਵੱਜੇਗਾ? 15 ਸਾਲਾਂ ਤੋਂ ਘੱਟ ਆਪਣੀ ਧੀ ਭੈਣ ਨੂੰ ਤੁਸੀਂ ਜਰੂਰ ਪੁੱਛ ਲੈਣਾ ਕਿ ਉਹ ਦਿਲ ’ਤੇ ਸੱਟ ਕਿਵੇਂ ਸਹਿੰਦੀਆਂ ਹਨ? ਕਦੀ ਆਪਣੀ ਧੀ ਭੈਣ ਦਾ ਲੱਕ ਵੀ ਮਿਣਿਆ ਹੈ ਤੇ ਵੇਟ ਕੀਤਾ ਹੈ? ਕਦੀ ਤੁਸੀਂ ਆਪਣੀ ਧੀ ਭੈਣ ਨਾਲ ਵੀ ਬਲਾਤਕਾਰ ਕੀਤਾ ਹੈ? ਜਾਂ ਜੇ ਕੋਈ ਹੋਰ ਤੁਹਾਡੀ ਧੀ ਭੈਣ ਨਾਲ ਬਲਾਤਕਾਰ ਕਰ ਲਵੇ ਤਾਂ ਤੁਹਾਨੂੰ ਕਿਦਾਂ ਲੱਗੇਗਾ? ਜੇ ਤੁਹਾਡੀ ਆਪਣੀ ਧੀ ਭੈਣ ਨੂੰ ਕੋਈ ਬੋਤਲ ਵਰਗੀ ਸਮਝ ਕੇ ਚੁੱਕ ਲਵੇ ਤਾਂ ਤੁਹਾਨੂੰ ਬੁਰਾ ਤਾਂ ਨਹੀਂ ਲੱਗੇਗਾ। ਜੇ ਬੁਰਾ ਲਗੇਗਾ ਤਾਂ ਤੁਸੀਂ ਇਹ ਕੰਜਰਖਾਨਾਂ ਕਿਉਂ ਕਰ ਰਹੇ ਹੋ?
ਪੰਜਾਬ ਵਿੱਚ ਕੁਝ ਜਾਗਰਤੀ ਆਈ ਹੈ ਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਲੱਚਰ ਗਾਇਕੀ ਗਾਉਣ ਵਾਲੇ ਗਾਇਕਾਂ ਦੇ ਪੁਤਲੇ ਸਾੜਨੇ ਸ਼ੁਰੂ ਕੀਤੇ ਹਨ। ਕੈਨੇਡਾ ਟਰਾਂਟੋ ਵਿੱਚ ਵੀ ਕੁਝ ਚਿੰਤਤ ਵੀਰਾਂ ਨੇ ਸ. ਗੁਰਮੁਖ ਸਿੰਘ ਬਾਠ ਫ਼ੋਨ ਨੰ: 647-968-7400, ਰਣਧੀਰ ਸਿੰਘ ਰਾਣਾ ਸਿੱਧੂ ਫ਼ੋਨ ਨੰ: 905-915-8484, ਸੁਰਜੀਤ ਸਿੰਘ ਝਬਲੇਵਾਲੀ ਫ਼ੋਨ ਨੰ: 647-403-2305, ਯਾਦਵਿੰਦਰ ਸਿੰਘ ਫ਼ੋਨ ਨੰ: 647-962-1305, ਡਾ. ਗੁਰਨਾਮ ਕੌਰ ਫ਼ੋਨ ਨੰ: 905 866 6091 ਦੀ ਪਹਿਲ ਕਦਮੀ ਨਾਲ; ਪੰਜਾਬੀ ਬੋਲੀ ਨਾਲ ਹੋ ਰਹੇ ਖਿਲਵਾੜ ਅਤੇ ਪਾਏ ਜਾ ਰਹੇ ਗੰਦ ਬਾਰੇ ਲੋਕ ਰਾਇ ਜਾਨਣ ਲਈ 16 ਮਾਰਚ ਦਿਨ ਸ਼ਨਿਚਰਵਾਰ ਨੂੰ ਰੋਇਲ ਬੈਂਕੁਟ ਹਾਲ ਵਿਖੇ 11 ਤੋਂ 1 ਵਜੇ ਤੱਕ ਖੁਲ੍ਹੀ ਮੀਟਿੰਗ ਰੱਖੀ ਜਾ ਰਹੀ ਹੈ, ਤਾਂ ਕਿ ਸੋਚਿਆ ਜਾ ਸਕੇ ਕਿ ਪੰਜਾਬੀ ਸਭਿਆਚਾਰ ਅਤੇ ਮਾਂ ਬੋਲੀ ਦੀ ਸੇਵਾ ਦੇ ਨਾਂ ਤੇ ਜੋ ਇੰਤਹਾ ਇਨ੍ਹਾਂ ਗੰਦ ਪਾਉਣ ਵਾਲਿਆਂ ਕਰ ਦਿੱਤੀ ਹੈ, ਇਸ ਨੂੰ ਕਿਵੇਂ ਰੋਕਿਆ ਜਾਣਾ ਚਾਹੀਦਾ।
ਹੈਰਾਨੀ ਹੈ ਕਿ ਜੇ ਹਿੰਦੂ ਵੀਰਾਂ ਦੇ ਭਗਵਾਨ, ਦੇਵੀ ਦੇਵਤੇ ਤੇ ਰਿਸ਼ੀ ਮੁਨੀ ਬਲਾਤਕਾਰੀ ਤੇ ਨਸ਼ਈ ਹੋਣ ਦੇ ਬਾਵਯੂਦ ਵੀ ਉਹ ਲੱਚਰਤਾ ਅਤੇ ਨਸ਼ਿਆਂ ਦੀ ਵਰਤੋਂ ਨੂੰ ਆਪਣੇ ਸਭਿਆਚਾਰ ਦਾ ਅੰਗ ਮੰਨਣ ਲਈ ਤਿਆਰ ਨਹੀਂ ਤਾਂ ਨੱਸ਼ਿਆਂ ਤੇ ਲਚਰਤਾ ਤੋਂ ਕੋਹਾਂ ਦੂਰ ਰਹਿਣ ਵਾਲੇ ਸਿੱਖ ਜਿਨ੍ਹਾਂ ਦਾ ਸ਼ਾਨਾਮੱਤੀ ਇਤਿਹਾਸ ਹੈ, ਉਹ ਸਭਿਆਚਾਰ ਦੇ ਨਾਮ ’ਤੇ ਇਨ੍ਹਾਂ ਕੰਜਰ ਕਲਾਕਾਰਾਂ ਵੱਲੋਂ ਗੰਦ ਪਾਏ ਜਾਣ ਨੂੰ ਕਿਵੇਂ ਬ੍ਰਦਾਸ਼ਤ ਕਰ ਰਹੇ ਹਨ। ਮੈਂ ਇਸ ਲੇਖ ਰਾਹੀਂ ਸਾਰੇ ਜਾਗਦੀ ਜ਼ਮੀਰ ਵਾਲੇ ਪੰਜਾਬੀ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਪੰਜਾਬ ਵਿੱਚ ਸਰਗਰਮ ਹੋਈ ਇਸਤਰੀ ਜਾਗ੍ਰਿਤੀ ਮੰਚ, ਪ੍ਰੋ: ਪੰਡਿਤ ਰਾਓ ਸੀ. ਧਰੈੱਨਵਰ ਫ਼ੋਨ ਨੰ: +91 99883 51695 ਅਤੇ ਟਰਾਂਟੋ ਵਿਖੇ 16 ਮਾਰਚ ਦਿਨ ਸ਼ਨਿਚਰਵਾਰ ਨੂੰ ਰੋਇਲ ਬੈਂਕੁਟ ਹਾਲ ਵਿਖੇ ਇਕੱਤਰਾ ਕਰ ਰਹੇ ਵੀਰਾਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਆਪਣੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਕਲੰਕਤ ਕਰ ਰਹੇ ਕੰਜਰ ਗਾਇਕਾਂ ਵਿਰੁੱਧ ਆਵਾਜ਼ ਬੁਲੰਦ ਕਰਕੇ ਆਪਣਾ ਸਭਿਆਚਾਰ ਤੇ ਮਾਂ ਬੋਲੀ ਦਾ ਸਨਮਾਨ ਬਚਾੳਣ ਲਈ ਅੱਗੇ ਆਉਣ।

Saturday, 9 March 2013

ਗਲਤ ਪ੍ਰਚਾਰ ਕਰਕੇ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ : ਮਿਸ ਪੂਜਾ

www.sabblok.blogspot.com
ਗਲਤ ਪ੍ਰਚਾਰ ਕਰਕੇ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ : ਮਿਸ ਪੂਜਾ
ਜਲੰਧਰ, (ਪ੍ਰੀਤ) - ਅਬੋਹਰ ਦੇ ਕਾਲਜ 'ਚ ਪੰਜਾਬੀ ਫਿਲਮ 'ਪੂਜਾ ਕਿਵੇਂ ਆਂ' ਦੇ ਪ੍ਰੋਮੋਸ਼ਨਲ ਪ੍ਰੋਗਰਾਮ 'ਚ ਕੁੱਝ ਵੀ ਗਲਤ ਨਹੀਂ ਹੋਇਆ। ਕੁੱਝ ਲੋਕਾਂ ਨੇ ਗਲਤ ਪ੍ਰਚਾਰ ਕਰਕੇ ਉਨ੍ਹਾਂ ਦਾ ਅਕਸ ਤੇ ਕੈਰੀਅਰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਹ ਕਹਿਣਾ ਹੈ 'ਪੂਜਾ ਕਿਵੇਂ ਆਂ' ਫਿਲਮ ਦੀ ਹੀਰੋਇਨ ਅਤੇ ਪ੍ਰਸਿੱਧ ਪੰਜਾਬੀ ਗਾਇਕਾ ਮਿਸ ਪੂਜਾ ਦਾ । ਮਿਸ ਪੂਜਾ ਅੱਜ ਫਿਲਮ ਦੇ ਪ੍ਰੋਮੋਟਰ ਅਤੇ ਪ੍ਰੋਡਿਊਸਰ ਰੋਮੀ ਟਾਹਲੀ, ਸਾਹਿਲ ਵਿਡੌਲਿਆ ਨਾਲ ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ। ਗੱਲਬਾਤ ਦੌਰਾਨ ਮਿਸ ਪੂਜਾ ਨੇ ਜਲੰਧਰ 'ਚ ਪ੍ਰਕਾਸ਼ਿਤ ਇਕ ਪੰਜਾਬੀ ਅਖਬਾਰ  (ਜਗ ਬਾਣੀ ਨਹੀਂ) ਵਲੋਂ ਉਨ੍ਹਾਂ ਦੀ ਫਿਲਮ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦੀ ਬੇਹੱਦ ਹੀ ਭੱਦੀ ਸ਼ਬਦਾਵਲੀ ਨਾਲ ਕਵਰੇਜ ਕੀਤੀ । ਪ੍ਰਕਾਸ਼ਿਤ ਖਬਰ ਵਿਚ ਅਜਿਹੀਆਂ ਗੱਲਾਂ ਲਿਖੀਆਂ ਗਈਆਂ, ਜਿਨ੍ਹਾਂ ਦਾ ਸੱਚਾਈ ਨਾਲ ਦੂਰ ਤੱਕ ਕੋਈ ਸੰਬੰਧ ਨਹੀਂ ਹੈ । ਮਿਸ ਪੂਜਾ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਅਵਿਵਸਥਾ ਨਹੀਂ ਹੋਈ । ਉਨ੍ਹਾਂ ਵਲੋਂ ਕਹੀ ਜਾ ਰਹੀ ਗੱਲ ਨੂੰ ਅਬੋਹਰ ਦੇ ਕਾਲਜ ਦੇ ਪ੍ਰਿੰਸੀਪਲ, ਕਾਲਜ ਵਿਦਿਆਰਥੀਆਂ ਅਤੇ ਲੋਕਲ ਪੁਲਸ ਕੋਲੋਂ ਵੈਰੀਫਾਈ ਕੀਤਾ ਜਾ ਸਕਦਾ ਹੈ ਕਿਉਂਕਿ ਜਨਤਕ ਤੌਰ 'ਤੇ ਹੋਏ ਪ੍ਰੋਗਰਾਮ ਵਿਚ ਜੇਕਰ ਕੋਈ ਅਵਿਵਸਥਾ ਫੈਲੀ ਹੁੰਦੀ ਤਾਂ ਉਸਨੂੰ ਛੁਪਾਇਆ ਨਹੀਂ ਜਾ ਸਕਦਾ ਸੀ । ਮਿਸ ਪੂਜਾ ਨੇ ਕਿਹਾ ਕਿ ਅਜਿਹੀ ਖਬਰ ਨਾਲ ਉਹ ਬਹੁਤ ਦੁਖੀ ਹੋਈ ਹੈ । ਸਖ਼ਤ ਮਿਹਨਤ ਦੇ ਬਾਅਦ ਉਹ ਅੱਜ ਇਸ ਮੁਕਾਮ 'ਤੇ ਹੈ ਪਰ ਕੁੱਝ ਲੋਕਾਂ ਵਲੋਂ ਨਿੱਜੀ ਹਿੱਤਾਂ ਦੀ ਖਾਤਿਰ ਸੋਚੀ ਸਮਝੀ ਸਾਜ਼ਿਸ਼ ਅਧੀਨ ਉਨ੍ਹਾਂ ਦੇ ਕੈਰੀਅਰ 'ਤੇ ਧੱਬਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਕ ਸਵਾਲ ਦੇ ਜਵਾਬ ਵਿਚ ਮਿਸ ਪੂਜਾ ਨੇ ਕਿਹਾ ਕਿ ਉਕਤ ਪੰਜਾਬੀ ਅਖਬਾਰ ਦੇ ਖਿਲਾਫ ਮਾਣਹਾਨੀ ਦੇ ਕੇਸ 'ਤੇ ਵਿਚਾਰ ਕਰ ਰਹੀ ਹੈ । ਪੰਜਾਬੀ ਸਭਿਆਚਾਰ ਨੂੰ ਡਿਚ ਕਰ ਰਹੀ ਅਸ਼ਲੀਲ ਗਾਇਕੀ ਸੰਬੰਧੀ ਮਿਸ ਪੂਜਾ ਨੇ ਮੰਨਿਆ ਕਿ ਵਰਕ ਲੋਡ ਅਤੇ ਸਖ਼ਤ ਮੁਕਾਬਲੇਬਾਜ਼ੀ ਕਾਰਨ ਕਦੇ-ਕਦੇ ਹੱਦ ਟੱਪ ਹੋ ਜਾਂਦੀ ਹੈ, ਜੋ ਕਿ ਇਹ ਠੀਕ ਨਹੀਂ ਹੈ । ਮਿਸ ਪੂਜਾ ਨੇ ਕਿਹਾ ਕਿ ਅਸ਼ਲੀਲ ਗਾਇਕੀ ਉਦੋਂ ਬੰਦ ਹੋ ਸਕਦੀ ਹੈ, ਜਦੋਂ ਸਰੋਤਾ ਵੇਖਣਾ ਜਾਂ ਸੁਣਨਾ ਛੱਡ ਦੇਵੇ।

Friday, 8 March 2013

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

2013_3image_03_21_16419411507_rajnish_nkr_01-l.jpg
www.sabblok.blogspot.com
ਨਕੋਦਰ, (ਟੋਨੀ/ਬਿੱਟੂ )-ਇਥੋਂ ਦੇ ਨੇੜਲੇ ਪਿੰਡ ਮਾਲੜੀ ਵਿਖੇ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸ਼ਾਹ ਹੂਸੈਨ (16) ਦੇ ਪਿਤਾ ਤਾਲਿਬ ਹੂਸੈਨ ਨੇ ਦੱਸਿਆ ਕਿ ਉਸ ਦਾ ਲੜਕਾ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਗਰਾਊਂਡ ਵਿਖੇ ਖੇਡ ਰਿਹਾ ਸੀ ਕਿ ਅਚਾਨਕ ਗਰਾਊਂਡ ਵਿਚੋਂ ਲੰਘਦੀ ਬਿਜਲੀ ਦੀ ਨੀਵੀਂ ਤਾਰ ਤੋਂ ਉਸ ਨੂੰ ਕਰੰਟ ਪੈ ਗਿਆ। ਕਰੰਟ ਲੱਗਣ ਕਾਰਨ ਸ਼ਾਹ ਹੂਸੈਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਜ਼ਦੂਰ ਆਗੂ ਹਰਮੇਸ਼ ਮਾਲੜੀ ਤੇ ਹਰਪਾਲ ਬਿੱਟੂ ਨੇ ਇਸ ਘਟਨਾ ਸਬੰਧੀ ਪਾਵਰਕਾਮ ਵਿਭਾਗ ਨੂੰ ਜ਼ਿੰਮੇਦਾਰ ਠਹਿਰਾਉਂਦਿਆਂ ਕਿਹਾ ਕਿ ਬਿਜਲੀ ਦੀ ਤਾਰ ਨੀਵੀਂ ਹੋਣ ਸਬੰਧੀ ਕਰੀਬ 4 ਮਹੀਨੇ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ। ਮਜ਼ਦੂਰ ਆਗੂਆਂ ਨੇ ਕਿਹਾ ਕਿ ਵਿਭਾਗ ਨੇ ਇਸ ਨੂੰ ਗੰÎਭੀਰਤਾ ਨਾਲ ਨਹੀਂ ਲਿਆ ਤੇ ਤਾਰ ਜਿਉਂ ਦੀ ਤਿਉਂ ਹੀ ਰਹੀ। ਸਿਟੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਕੋਈ ਸੂਚਨਾ ਨਹੀਂ ਮਿਲੀ। ਮਜ਼ਦੂਰ ਆਗੂਆਂ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਉਚਿੱਤ ਮੁਆਵਜ਼ਾ ਦਿੱਤਾ ਜਾਵੇ।

Thursday, 7 March 2013

ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਕੰਧ ਟੱਪ ਕੇ ਨਿਕਲ ਗਏ ਨਛੱਤਰ ਗਿੱਲ


www.sabblok.blogspot.comਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਕੰਧ ਟੱਪ ਕੇ ਨਿਕਲ ਗਏ ਨਛੱਤਰ ਗਿੱਲ (ਵੀਡੀਓ)

ਲੁਧਿਆਣਾ-ਰੇਪ, ਅਸ਼ਲੀਲ ਐਮ. ਐਮ. ਐਸ. ਅਤੇ ਬਲੈਕ ਮੇਲਿੰਗ ਦੇ ਮਾਮਲੇ 'ਚ ਉਲਝੇ ਪੰਜਾਬੀ ਗਾਇਕ ਨਛੱਤਰ ਗਿੱਲ ਮੰਗਲਵਾਰ ਸ਼ਾਮ ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਕੰਧ ਟੱਪ ਗਏ। ਉਹ ਉਥੇ ਏ. ਸੀ. ਪੀ. (ਵੈਸਟ) ਦੇ ਦਫਤਰ 'ਚ ਬਿਆਨ ਦਰਜ ਕਰਵਾਉਣ ਲਈ ਹਾਜ਼ਰ ਹੋਏ ਸਨ। ਪੁਲਸ ਸੂਤਰਾਂ ਤੋਂ ਪਤਾ ਲੱਗਾ ਕਿ ਜਾਂਚ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਤੈਅ ਸਮੇਂ 'ਤੇ ਨਹੀਂ ਪਹੁੰਚੇ। ਸ਼ਾਮ ਸਾਢੇ ਤਿੰਨ ਵਜੇ ਪੁਲਸ ਨੇ ਉਨ੍ਹਾਂ ਨੂੰ ਫੋਨ ਕੀਤਾ। ਜਿਸ 'ਤੇ ਸ਼ਾਮ ਸਾਢੇ ਚਾਰ ਵਜੇ ਉਹ ਆਪਣੇ ਸਮਰਥਕਾਂ ਅਤੇ ਸਾਥੀ ਕਲਾਕਾਰਾਂ ਨਾਲ ਉਥੇ ਪਹੁੰਚੇ। 7 ਵਜੇ ਜਦੋਂ ਮੀਡੀਆ ਏ. ਡੀ. ਸੀ. ਪੀ. ਨਾਲ ਗੱਲ ਕਰ ਰਹੀ ਸੀ, ਤਾਂ ਉਹ ਪਿੱਛੇ ਦੀ ਕੰਧ ਨਾਲ ਕੁਰਸੀ ਲਗਾ ਕੇ ਨਿਕਲ ਗਏ। ਜ਼ਿਕਰਯੋਗ ਹੈ ਕਿ ਨਛੱਤਰ ਗਿੱਲ ਜਿਸ ਗੱਡੀ 'ਚ ਆਏ ਸਨ ਉਸ ਗੱਡੀ ਦੇ ਸ਼ੀਸ਼ੇ ਵੀ ਕਾਲੇ ਸਨ ਜਦੋਂ ਮੀਡੀਆ ਨੇ ਪੁਲਸ ਤੋਂ ਗੱਡੀ ਬਾਰੇ ਪੁਛਣਾ ਚਾਹਿਆ ਤਾਂ ਕੋਈ ਵੀ ਕੈਮਰੇ ਅੱਗੇ ਨਹੀਂ ਆਇਆ।
ਪੁਲਸ ਵੀ ਇਸ ਮਾਮਲੇ ਨੂੰ ਬਲਾਤਕਾਰ ਦਾ ਨਾ ਮੰਨਦੇ ਹੋਏ ਛੇੜਛਾੜ ਦਾ ਦੱਸ ਕੇ ਗੋਲ ਕਰਦੀ ਨਜ਼ਰ ਆਈ। ਮਾਮਲੇ ਦੀ ਜਾਂਚ ਕਰ ਰਹੀ ਏ. ਡੀ. ਸੀ. ਪੀ.-1 ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਛੇੜਛਾੜ ਦਾ ਉਕਤ ਮਾਮਲਾ ਤਕਰੀਬਨ 5 ਸਾਲ ਪੁਰਾਣਾ ਹੈ। ਇਸ ਦੀ ਜਾਂਚ ਲਈ ਗਾਇਕ ਨਛੱਤਰ ਗਿੱਲ ਨਾਲ ਤਿੰਨ ਹੋਰ ਲੋਕਾਂ ਨੂੰ ਬੁਲਾਇਆ ਗਿਆ ਹੈ। ਸਭ ਦੇ ਬਿਆਨ ਦਰਜ ਕਰਨ ਤੋਂ ਬਾਅਦ ਰਿਪੋਰਟ ਬਣਾ ਕੇ ਕਮਿਸ਼ਨਰ ਪੁਲਸ ਨੂੰ ਭੇਜੀ ਜਾ ਰਹੀ ਹੈ। ਇਸ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 
ਕੈਮਰੇ ਅੱਗੇ ਨਾ ਆਉਣ ਦੀ ਗੱਲ ਕਹਿ ਕੇ ਪੀੜਤ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਇਕ ਮਸ਼ਹੂਰ ਪੰਜਾਬੀ ਗਾਇਕ ਦੀ ਮਦਦ ਨਾਲ ਉੱਚ ਪੁਲਸ ਅਧਿਕਾਰੀ ਨੂੰ ਪਾ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲ ਕਰਨ 'ਤੇ ਉਕਤ ਪੁਲਸ ਅਧਿਕਾਰੀ ਨੇ ਮਾਮਲੇ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਇਲਾਕਾ ਕਿਉਂਕਿ ਉਨ੍ਹਾਂ ਦੇ ਕਾਰਜ ਖੇਤਰ 'ਚ ਆਉਂਦਾ ਹੈ, ਇਸ ਲਈ ਉਹ ਬਿਆਨ ਦਰਜ ਹੋਣ ਦੇ ਸਮੇਂ ਉਥੇ ਗਏ ਸਨ। ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜ਼ਿਕਰਯੋਗ ਹੈ ਕਿ ਹੈਬੋਵਾਲ ਇਲਾਕੇ ਦੀ ਇਕ ਮਾਡਲ ਨੇ ਗਾਇਕ ਨਛੱਤਰ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਇਸ ਦੇ ਮੁਤਾਬਕ ਮਾਡਲ ਦੀ 2006 'ਚ ਜਲੰਧਰ 'ਚ ਆਯੋਜਿਤ ਪੰਜਾਬੀ ਬਿਊਟੀ ਕਾਨਟੈਸਟ 'ਚ ਗਾਇਕ ਨਾਲ ਮੁਲਾਕਾਤ ਹੋਈ ਸੀ। ਉਸੇ ਦੌਰਾਨ ਗਾਇਕ ਨੇ ਮਾਡਲਿੰਗ 'ਚ ਬਿਹਤਰ ਭਵਿੱਖ ਬਣਾਉਣ ਦਾ ਝਾਂਸਾ ਦੇ ਕੇ ਉਸ ਦਾ ਨੰਬਰ ਲੈ ਲਿਆ ਅਤੇ ਦੋਹਾਂ ਦੀ ਮੁਲਾਕਾਤ ਹੋਣ ਲੱਗੀ। ਫਿਰ ਚੰਡੀਗੜ੍ਹ ਦੇ ਇਕ ਹੋਟਲ 'ਚ ਨਸ਼ੀਲਾ ਪਦਾਰਥ ਦੇ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ ਅਤੇ ਉਸ ਤੋਂ ਬਾਅਦ ਕਈ ਵਾਰ ਰੇਪ ਕੀਤਾ ਗਿਆ।

ਗ਼ਦਰ ਸ਼ਤਾਬਦੀ ਨੂੰ ਸਮਰਪਤ ਸੈਮੀਨਰ 'ਚ ਹੋਈ ਵਿਚਾਰ-ਚਰਚਾ ਪੰਜਾਬ ਦੀ ਵੰਡ ਨੂੰ ਇਤਿਹਾਸਕ ਦਰਪਣ 'ਚ ਦੇਖਣ ਦੀ ਲੋੜ: ਪ੍ਰੋ. ਇਸ਼ਤਿਆਕ ਅਹਿਮਦ

www.sabblok.blogspot.com
ਜਲੰਧਰ, 6 ਮਾਰਚ:      'ਲਹੂ-ਲੁਹਾਣ ਪੰਜਾਬ ਅਤੇ ਇਸ ਦੀ ਹਿਰਦੇਵੇਦਕ ਵੰਡ' ਵਿਸ਼ੇ ਉਪਰ ਬੋਲਦਿਆਂ ਪਾਕਿਸਤਾਨ ਦੇ ਜੰਮਪਲ, ਸਵੀਡਨ ਯੂਨੀਵਰਸਿਟੀ ਸਟੌਕਹੋਮ ਦੇ ਪ੍ਰੋ. ਇਸ਼ਤਿਆਕ ਅਹਿਮਦ, ਨਾਮਵਰ ਵਿਦਵਾਨ, ਇਤਿਹਾਸਕਾਰ ਅਤੇ ਲੇਖਕ ਨੇ ਦਹਾਕਿਆਂ ਬੱਧੀ ਖੋਜ ਉਪਰੰਤ ਨਵੀਆਂ ਲੱਭਤਾਂ ਦੇ ਇਤਿਹਾਸਕ ਹਵਾਲਿਆਂ ਨਾਲ ਸਾਬਤ ਕੀਤਾ ਕਿ ਭਾਈਚਾਰਕ ਸਾਂਝ ਦੀਆਂ ਮਜ਼ਬੂਤ ਸਮਾਜਕ ਸਭਿਆਚਾਰਕ ਤੰਦਾਂ ਨਾਲ ਜੁੜੇ ਪੰਜਾਬੀ ਗਲੇ ਮਿਲਕੇ ਵਸ ਰਹੇ ਸਨ ਜਿਨ•ਾਂ ਦਰਮਿਆਨ ਫ਼ਿਰਕੇਦਾਰਾਨਾ ਨਫ਼ਰਤ, ਜ਼ਹਿਰ ਦੀਆਂ ਦੀਵਾਰਾਂ ਖੜ•ੀਆਂ ਕੀਤੀਆਂ ਅਤੇ ਫਿਰ ਇੱਕ ਦੂਜੇ ਦੇ ਲਹੂ ਦੇ ਤ੍ਰਿਹਾਏ ਬਣਾਕੇ ਫ਼ਿਰਕੂ ਤਾਕਤਾਂ, ਬਰਤਾਨਵੀ ਸਾਮਰਾਜੀਆਂ ਦੇ ਸੇਵਾਦਾਰ ਭਾਰਤੀ ਹੁਕਮਰਾਨਾਂ ਨੇ ਆਪਣੇ ਸੌੜੇ ਸਿਆਸੀ ਮਨੋਰਥ ਦੀਆਂ ਰੋਟੀਆਂ ਸੇਕਣ ਦਾ ਕੰਮ ਕੀਤਾ।  ਗ਼ਦਰ ਸ਼ਤਾਬਦੀ ਮੁਹਿੰਮ ਦੀ ਲੜੀ ਵਜੋਂ ਹੋਈ ਇਸ ਵਿਚਾਰ ਚਰਚਾ 'ਚ ਅਜ਼ਾਦੀ ਸੰਗਰਾਮ ਦੇ ਸੰਦਰਭ 'ਚ ਹੋਈਆਂ ਵਿਚਾਰਾਂ ਨੇ ਕਈ ਅਣਛੋਹੇ ਪੱਖ ਰੌਸ਼ਨੀ 'ਚ ਲਿਆਂਦੇ।
ਪ੍ਰੋ. ਇਸ਼ਤਿਆਕ ਅਹਿਮਦ ਨੇ ਇਤਿਹਾਸਕ ਤੱਥ ਬਿਆਨਦਿਆਂ ਕਿਹਾ ਕਿ ਪੰਜਾਬ ਦੀ ਵੰਡ ਮੌਕੇ ਜਿਥੇ ਮੁਸਲਮ ਲੀਗ, ਕਾਂਗਰਸ ਪਾਰਟੀ ਅਤੇ ਆਪਣੇ ਆਪ ਨੂੰ ਸਿੱਖ ਲੀਡਰਸ਼ਿਪ ਬਣਾਕੇ ਪੇਸ਼ ਕਰਨ ਵਾਲਿਆਂ ਨੇ ਲੋਕਾਂ ਨੂੰ ਆਪੋ ਵਿਚ ਲੜਾਉਣ, ਲਹੂ ਦੇ ਦਰਿਆ ਵਗਾਉਣ, ਧੀਆਂ/ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ, ਉਜਾੜੇ ਦੀ ਸੁਨਾਮੀ ਦੇ ਜਬਾੜਿ•ਆਂ 'ਚ ਧੱਕਣ ਦਾ ਕੰਮ ਕੀਤਾ ਉਥੇ ਡਾ. ਅਧਿਕਾਰੀ ਵਰਗਿਆਂ ਦੀ ਅਗਵਾਈ 'ਚ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਮੁਸਲਿਮ ਲੀਗ ਦੇ ਨਾਅਰਿਆਂ ਅਤੇ ਭਰਾਵਾਂ ਦੀ ਵੰਡ ਉਪਰੰਤ ਇਸਲਾਮਿਕ ਰਾਜ ਸਥਾਪਤ ਕਰਨ ਦੇ ਕੋਝੇ ਮਨਸ਼ਿਆਂ ਨੂੰ ਵੀ ਅਗਾਂਹਵਧੂ ਕਦਮ ਕਹਿਕੇ ਵਡਿਆਇਆ, ਉਚਿਆਇਆ ਗਿਆ।
ਉਨ•ਾਂ ਕਿਹਾ ਕਿ ਇਹ ਵੀ ਇਤਿਹਾਸ ਦੇ ਸਫ਼ੇ ਬੋਲਦੇ ਹਨ ਕਿ ਸੁਹਿਰਦ, ਸੂਝਵਾਨ ਕਾਮਰੇਡਾਂ ਨੇ ਦੋਵੇਂ ਬੰਨੇ ਅਣਗਿਣਤ ਲੋਕਾਂ ਦੀ ਰਾਖੀ ਕੀਤੀ ਅਤੇ ਲੀਡਰਸ਼ਿਪ ਤੋਂ ਵੱਖਰੀ ਸਹੀ ਸੋਚ 'ਤੇ ਪਹਿਰਾ ਦਿੱਤਾ।
ਪ੍ਰੋ. ਇਸ਼ਤਿਆਕ ਅਹਿਮਦ ਨੇ ਕਿਹਾ ਕਿ ਸਾਡੀ ਸਾਂਝੀ ਧਰਤੀ, ਸਾਂਝੇ ਇਤਿਹਾਸ, ਸਾਂਝੇ ਵਿਰਸੇ ਅਤੇ ਸਾਂਝੇ ਸਭਿਆਚਾਰ ਨੂੰ ਪਰਨਾਏ ਲੋਕ ਨਾ 1947 ਤੋਂ ਪਹਿਲਾਂ ਵੰਡ ਚਾਹੁੰਦੇ ਸਨ ਅਤੇ ਵੰਡ ਤੋਂ ਹੁਣ ਤੱਕ ਰਿਸਦੇ ਜ਼ਖ਼ਮ ਦੱਸਦੇ ਹਨ ਕਿ ਨਾ ਲੋਕਾਂ ਦਰਮਿਆਨ ਹੁਣ ਕੋਈ ਦੁਸ਼ਮਣੀ ਹੈ।  ਲੋਕ ਮਿਲਕੇ ਰਹਿਣਾ ਚਾਹੁੰਦੇ ਹਨ।  ਦੋਵੇਂ ਮੁਲਕਾਂ ਦੇ ਲੋਕ ਸੰਤਾਪ ਹੰਢਾ ਰਹੇ ਹਨ।  ਲੋਕ ਅੱਜ ਵੀ ਇੱਕ ਦੂਜੇ ਦੇ ਗਲੇ ਮਿਲਕੇ ਆਪਣੇ-ਪਰਾਏ ਦੀ ਨਿਰਖ਼ ਪਰਖ਼ ਕਰਨ ਦੀ ਤੜਫ਼ ਰੱਖਦੇ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ, ਮੀਤ ਪ੍ਰਧਾਨ ਨੌਨਿਹਾਲ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਟਰੱਸਟੀ ਡਾ. ਵਰਿਆਮ ਸਿੰਘ ਸੰਧੂ, ਡਾ. ਪਰਮਿੰਦਰ ਸਿੰਘ, ਕੁਲਬੀਰ ਸਿੰਘ ਸੰਘੇੜਾ ਦੀ ਪ੍ਰਧਾਨਗੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਮੰਚ ਸੰਚਾਲਨਾ 'ਚ ਹੋਏ ਇਸ ਵਿਚਾਰ-ਚਰਚਾ ਵਿੱਚ ਮਲੇਰਕੋਟਲਾ ਦੀ ਧਰਤੀ ਦੰਗੇ ਫ਼ਸਾਦ ਤੋਂ ਸੁਰੱਖਿਅਤ ਰਹਿਣ ਦੀ ਮਹੱਤਤਾ, ਵੰਡ ਪਿੱਛੇ ਰਾਜਨੀਤਕ ਯੋਜਨਾ, ਹਿੰਦੂਆਂ-ਸਿੱਖਾਂ 'ਚ ਅੱਗ ਭੜਕਣ ਦੇ ਕਾਰਨ, ਕਾਂਗਰਸ ਦੀ ਭੂਮਿਕਾ ਅਜੇਹੀ ਅਮੁੱਲੀ ਖੋਜ਼ ਕਰਕੇ 750 ਸਫ਼ੇ ਦੀ 'ਬਲੀਡਡ ਪੰਜਾਬ ਐਂਡ ਪਾਰਟੀਸ਼ਨ' ਕਿਤਾਬ ਦੀ ਰਚਨਾ ਦੇ ਇਤਿਹਾਸ ਆਦਿ ਬਾਰੇ ਆਏ ਸੁਆਲਾਂ ਦੇ ਪ੍ਰੋ. ਅਹਿਮਦ ਨੇ ਬਾ-ਦਲੀਲ ਜੁਆਬ ਦਿੱਤੇ।
ਵਿਚਾਰ-ਚਰਚਾ ਉਪਰ ਪ੍ਰਧਾਨਗੀ ਮੰਡਲ ਵੱਲੋਂ ਜਜ਼ਬਾਤ ਸਾਂਝੇ ਕਰਦਿਆਂ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਪ੍ਰੋ. ਇਸ਼ਤਿਆਕ ਅਹਿਮਦ ਦੀ ਵਿਗਿਆਨਕ ਅਤੇ ਹਕੀਕੀ ਖੋਜ਼ ਦ੍ਰਿਸ਼ਟੀ ਨੇ ਸਾਨੂੰ ਸੋਚਣ 'ਤੇ ਮਜ਼ਬੂਰ ਕੀਤਾ ਹੈ ਕਿ ਸਾਨੂੰ ਮਨੋ ਕਾਲਪਨਿਕ ਨਿਰਣਿਆਂ ਦੀ ਬਜਾਏ ਇਤਿਹਾਸਕ ਹਕੀਕਤਾਂ ਦੇ ਸੱਚ ਦੀ ਖੋਜ ਕਰਨ ਵੱਲ ਹਮੇਸ਼ ਖੁੱਲ•ੇ ਮਨ ਨਾਲ ਸੋਚਵਾਨ ਹੋ ਕੇ ਤੁਰਦੇ ਰਹਿਣਾ ਚਾਹੀਦਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਕਾਮਰੇਡ ਗੰਧਰਵ ਕੋਛੜ ਦੀ ਕਿਤਾਬ 'ਅਧਿਐਨ ਅਤੇ ਅਨੁਭਵ' ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਭੇਂਟ ਕਰਕੇ ਪ੍ਰੋ. ਅਹਿਮਦ ਦਾ ਸਨਮਾਨ ਕੀਤਾ।
ਇਸ ਮੌਕੇ ਵਿਜੈ ਸਾਗਰ ਦੀ ਲਿਖੀ ਪੁਸਤਕ 'ਇਨਕਲਾਬ ਕਿਉਂ? ' ਪ੍ਰਧਾਨਗੀ ਮੰਡਲ ਵਲੋਂ ਰਿਲੀਜ਼ ਕੀਤੀ ਗਈ।