www.sabblok.blogspot.com
ਚੰਡੀਗੜ੍ਹ- ਕਾਂਗਰਸ ਦੀ ਪੰਜਾਬ ਇਕਾਈ ਦੇ ਨਵੇਂ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਸਮੀ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ। ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਬਾਜਵਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ 15 ਸਾਲ ਤੱਕ ਉਹ ਸੂਬੇ 'ਚ ਪਾਰਟੀ ਦੀ ਅਗਵਾਈ ਕਰਦੇ ਰਹੇ ਹਨ ਪਰ ਹੁਣ ਬਾਜਵਾ ਦੀ ਵਾਰੀ ਹੈ। ਹੁਣ ਉਨ੍ਹਾਂ ਨੂੰ ਪਾਰਟੀ ਨੂੰ ਉਚਾਈਆਂ ਤੱਕ ਲੈ ਜਾਣਾ ਹੈ ਇਹੀ ਉਨ੍ਹਾਂ ਦੀ ਖਾਹਿਸ਼ ਹੈ। ਸੂਬੇ 'ਚ ਕਾਂਗਰਸ ਦੀ ਅਕਾਲੀ ਸਰਕਾਰ ਨਾਲ ਜ਼ਬਰਦਸਤ ਲੜਾਈ ਚੱਲ ਰਹੀ ਹੈ। ਗੁੰਡਾਗਰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਾਣੀ ਸਿਰ ਤੋਂ ਲੰਘ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਸਾਲ ਛੇ
ਮਹੀਨੇ 'ਚ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ ਜਿਨ੍ਹਾਂ ਲਈ ਉਹ ਵਰਕਰਾਂ, ਨੇਤਾਵਾਂ ਨੂੰ
ਨਾਲ ਲੈ ਕੇ ਚੱਲਣ ਅਤੇ ਜਨਤਾ ਵਿਚ ਜਾ ਕੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਦਾ ਚਿੱਠਾ
ਖੋਲ੍ਹਣ। ਕੈਪਟਨ ਨੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਸਭਾ ਚੋਣਾਂ ਲਈ ਤਿਆਰ ਹੋ
ਜਾਣ। ਹਰ ਕਸਬੇ, ਪਿੰਡ ਅਤੇ ਸ਼ਹਿਰ 'ਚ ਸਾਰਿਆਂ ਨੂੰ ਪਾਰਟੀ ਨਾਲ ਜੋੜਨਾ ਅਤੇ ਅਕਾਲੀ
ਸਰਕਾਰ ਨਾਲ ਟੱਕਰ ਲੈਣਾ ਅਤੇ ਉਨ੍ਹਾਂ ਦੇ ਹਰ ਜ਼ੁਲਮ ਦਾ ਜਵਾਬ ਦੇਣਾ ਹੋਵੇਗਾ। ਇਹ ਸਾਡੇ
ਭਵਿੱਖ ਦੀ ਲੜਾਈ ਹੈ ਉਸ ਤੋਂ ਬਾਅਦ ਨਵਾਂ ਸਵੇਰਾ ਆਵੇਗਾ। ਇਸ ਮੌਕੇ ਸਾਬਕਾ ਕੇਂਦਰੀ
ਵਿਦੇਸ਼ ਰਾਜ ਮੰਤਰੀ ਰਘੁਨੰਦਨ ਲਾਲ ਭਾਟੀਆ, ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਅੰਬਿਕਾ
ਸੋਨੀ, ਸੰਤੋਸ਼ ਚੌਧਰੀ, ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾਰੀ, ਅਸ਼ਵਨੀ ਕੁਮਾਰ,
ਰੇਲ ਮੰਤਰੀ ਪਵਨ ਬਾਂਸਲ, ਸਾਬਕਾ ਪ੍ਰਦੇਸ਼ ਪ੍ਰਧਾਨ ਐਚ. ਐਸ. ਹੰਸਪਾਲ, ਸ਼ਮਸ਼ੇਰ ਸਿੰਘ
ਦੂਲੋ, ਰਜਿੰਦਰ ਕੌਰ ਭੱਠਲ ਅਤੇ ਸਾਬਕਾ ਤੇ ਮੌਜੂਦਾ ਵਿਧਾਇਕ ਅਤੇ ਭਾਰੀ ਗਿਣਤੀ 'ਚ ਵਰਕਰ
ਮੌਜੂਦ ਸਨ।
No comments:
Post a Comment