www.sabblok.blogspot.com
ਜਲੰਧਰ, 16 ਮਾਰਚ- ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਸਬੰਧੀ ਚਲ ਰਹੀਆਂ ਵੱਖ-ਵੱਖ ਸਰਗਰਮੀਆਂ ਦੀ ਲੜੀ ਵਿੱਚ 'ਗ਼ਦਰੀ ਬਾਬੇ ਕੌਣ ਸਨ? ' ਵਿਸ਼ੇ 'ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 31 ਮਾਰਚ ਦਿਨੇ 11 ਵਜੇ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਜਿਸ ਵਿੱਚ ਮੁੱਖ ਬੁਲਾਰੇ ਪ੍ਰੋ. ਵਰਿਆਮ ਸਿੰਘ ਸੰਧੂ ਹੋਣਗੇ।
ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ ਨੇ ਉਕਤ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਵਿਚਾਰ ਚਰਚਾ 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਤ ਹੋਏਗੀ। ਉਨ•ਾਂ ਦਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਗ਼ਦਰ ਪਾਰਟੀ ਦੀ ਆ ਰਹੀ ਸ਼ਤਾਬਦੀ ਨੂੰ ਵਿਆਪਕ ਪੱਧਰ 'ਤੇ ਮਨਾਉਣ ਅਤੇ ਗ਼ਦਰੀ ਸ਼ਹੀਦਾਂ ਦਾ ਸੁਨੇਹਾ ਬੁਲੰਦ ਕਰਨ ਲਈ ਲਗਾਤਾਰ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਗ਼ਦਰ ਪਾਰਟੀ ਦੇ ਵਿਰਸੇ 'ਤੇ ਪਹਿਰਾ ਦੇਣ ਅਤੇ ਉਸ ਸੰਘਰਸ਼ ਨੂੰ ਨਿਸ਼ਾਨੇ ਤੱਕ ਲੈ ਜਾਣ ਵਾਲੀਆਂ ਧਿਰਾਂ ਵੀ ਆਪੋ ਆਪਣੇ ਤੌਰ 'ਤੇ ਸਰਗਰਮੀਆਂ ਕਰ ਰਹੀਆਂ ਹਨ।
ਉਨ•ਾਂ ਦਸਿਆ ਕਿ ਗ਼ਦਰ ਪਾਰਟੀ ਦੇ ਧਰਮ ਨਿਰਪੱਖਤਾ, ਸਾਂਝੀਵਾਲਤਾ, ਬਰਾਬਰੀ ਅਤੇ ਨਿਆਂ ਭਰੇ ਖੁਸ਼ਹਾਲ ਸਮਾਜ ਦੀ ਉਸਾਰੀ ਲਈ ਲੜੇ ਸੰਘਰਸ਼ ਵਿਚ ਕੀਤੀਆਂ ਲਾਮਿਸਾਲ ਕੁਰਬਾਨੀਆਂ ਨੂੰ ਯਾਦ ਕਰਦਿਆਂ ਇਸ ਵਿਚਾਰ ਚਰਚਾ ਦਾ ਬਹੁਤ ਮਹੱਤਵ ਹੈ। ਉਨ•ਾਂ ਸਭ ਨੂੰ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

No comments:
Post a Comment