jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 30 March 2013

ਪਹਿਲੀ ਨਵੰਬਰ 2013 ਨੂੰ ਦੇਸ਼ ਭਗਤ ਯਾਦਗਾਰ ਹਾਲ 'ਚ ਹੋਏਗਾ ਮੇਲਾ ਗ਼ਦਰ ਸ਼ਤਾਬਦੀ ਦਾ

www.sabblok.blogspot.com
ਜਲੰਧਰ: 30 ਮਾਰਚ:     ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਨੇ ਗੰਭੀਰ ਵਿਚਾਰ-ਵਟਾਂਦਰੇ ਉਪਰੰਤ ਫੈਸਲਾ ਲਿਆ ਹੈ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੇ ਸਿਖ਼ਰ ਸਮਾਗਮ ਦਾ ਨਾਂ 'ਮੇਲਾ ਗ਼ਦਰ ਸ਼ਤਾਬਦੀ ਦਾ' ਹੋਏਗਾ ਅਤੇ ਇਹ ਯਾਦਗਾਰੀ ਸਮਾਗਮ ਦੇਸ਼ ਭਗਤ ਯਾਦਗਾਰ ਹਾਲ 'ਚ ਹੀ ਹੋਏਗਾ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਲਏ ਕੁਝ ਅਹਿਮ ਫੈਸਲਿਆਂ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਦਸਿਆ ਕਿ ਇਹ 'ਮੇਲਾ ਗ਼ਦਰ ਸ਼ਤਾਬਦੀ ਦਾ' ਪਹਿਲਾਂ ਵੱਖ-ਵੱਖ ਦਿਨਾਂ ਅੰਦਰ ਵੱਖ-ਵੱਖ ਵੰਨਗੀਆਂ ਨੂੰ ਆਪਣੇ ਕਲਾਵੇ ਵਿਚ ਸਮੋਂਦਾ ਹੋਇਆ ਪਹਿਲੀ ਨਵੰਬਰ ਦਿਨ-ਰਾਤ ਸਿਖ਼ਰ ਸਮਾਗਮਾਂ ਨਾਲ ਬੁਲੰਦੀਆਂ ਛੋਹੇਗਾ।
ਪਹਿਲੇ ਦਿਨ 'ਚ ਹਾਲ ਦੀ ਘੜੀ ਵਿਚਾਰੇ ਕੁਇਜ਼ ਦੇ ਵੱਖ-ਵੱਖ ਗਰੁੱਪਾਂ, ਸੈਮੀਨਾਰ ਤੋਂ ਇਲਾਵਾ ਪਰਦੇਸਾਂ 'ਚ ਵਸਦੇ ਸਾਡੇ ਮੁਲਕ ਦੇ ਵਾਸੀਆਂ ਨਾਲ ਹੋ ਰਹੇ ਨਸਲੀ ਵਿਤਕਰੇ, ਹੋਰ ਸਮੱਸਿਆਵਾਂ ਅਤੇ ਗ਼ਦਰ ਲਹਿਰ ਦੇ ਇਤਿਹਾਸ ਦਾ ਮੁਹਾਂਦਰਾ ਵਿਗਾੜਨ ਦੇ ਯਤਨਾਂ ਬਾਰੇ ਵਿਸ਼ੇਸ਼ ਵਿਚਾਰ-ਚਰਚਾ ਦੇ ਨਾਲ ਗ਼ਦਰ ਸ਼ਤਾਬਦੀ ਸਬੰਧੀ ਸਾਂਝੇ ਸਰੋਕਾਰਾਂ ਉਪਰ ਚਰਚਾ 'ਚ ਉਚੇਚੇ ਤੌਰ 'ਤੇ ਬਾਹਰਲੇ ਮੁਲਕਾਂ ਤੋਂ ਆਏ ਪ੍ਰਤੀਨਿੱਧ ਸ਼ਾਮਲ ਹੋਣਗੇ।
ਪ੍ਰੈਸ ਨੋਟ 'ਚ ਦੱਸਿਆ ਗਿਆ ਕਿ ਮੀਟਿੰਗ ਨੇ ਫੈਸਲਾ ਲਿਆ ਹੈ ਕਿ ਪੂਰਾ ਵਰ•ਾ ਗ਼ਦਰ ਸ਼ਤਾਬਦੀ ਕਮੇਟੀ ਵੱਲੋਂ ਹਰ ਮਹੀਨੇ ਸੈਮੀਨਰ ਅਤੇ ਸਭਿਆਚਾਰਕ ਵਿੰਗ ਵੱਲੋਂ ਹਰੇਕ ਮਹੀਨੇ ਦੇ ਅੰਤਲੇ ਹਫ਼ਤੇ ਨਾਟਕਾਂ ਦੀ ਲੜੀ ਜਾਰੀ ਰਹੇਗੀ।  ਪੰਜਾਬ ਦੇ ਵੱਖ-ਵੱਖ ਖਿੱਤਿਆਂ ਅੰਦਰ ਸਮਾਗਮਾਂ 'ਚ ਵੀ ਢੁੱਕਵੇਂ ਅੰਦਾਜ਼ 'ਚ 'ਇਕ ਨਵੰਬਰ : ਮੇਲਾ ਗ਼ਦਰ ਸ਼ਤਾਬਦੀ ਦਾ' ਸਬੰਧੀ ਸੁਨੇਹਾ ਦਿੱਤਾ ਜਾਏਗਾ।
ਮੀਟਿੰਗ 'ਚ ਪਾਸ ਇਕ ਵੱਖਰੇ ਮਤੇ 'ਚ ਮੰਗ ਕੀਤੀ ਗਈ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਖਟਕੜ ਕਲਾਂ ਦੀ ਹੋ ਰਹੀ ਖਸਤਾ ਹਾਲਤ ਨੂੰ ਬਚਾਉਣ ਲਈ ਪੁਰਾਤਤਵ ਵਿਭਾਗ ਵੱਲੋਂ ਬਕਾਇਦਾ ਘਰ ਦੀ ਸੰਭਾਲ ਲਈ ਠੋਸ ਕਦਮ ਚੁੱਕੇ ਜਾਣ।

No comments: