www.sabblok.blogspot.com
ਨਕੋਦਰ,
--- ਫਰਵਰੀ (ਟੋਨੀ/ਬਿੱਟੂ )-ਸਥਾਨਕ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਦੇ ਐਚ.ਐਮ.ਓ.
ਡਾ. ਸ਼ਕਤੀ ਮਹਿੰਦਰੂ ਦੀ ਅਗਵਾਈ ਹੇਠ ਟੀਮ ਵਲੋਂ ਸਥਾਨਕ ਮੁਹੱਲਾ ਗੁਰੂ ਨਾਨਕਪੁਰਾ ਵਿਖੇ
ਇਕ ਦਿਨਾਂ ਹੋਮਿਓਪੈਥਿਕ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਡਾ. ਮਹਿੰਦਰੂ ਨੇ ਵਿਸ਼ੇਸ਼
ਕਰਕੇ ਗਠੀਆ, ਚਮੜੀ ਰੋਗ. ਬਲੱਡ ਪ੍ਰੈਸ਼ਰ, ਗੁਰਦੇ ਪਥਰੀ, ਨੱਕ ਦਾ ਹੱਡੀ ਮਾਸ ਵਧਣਾ,
ਹਰਨੀਆ, ਰਸੌਲੀਆਂ, ਇਸਤਰੀਆਂ ਰੋਗਾਂ, ਮਾਨਸਿਕ ਰੋਗ, ਬੱਚਿਆਂ ਦੀ ਬਿਮਾਰੀਆਂ ਆਦਿ 225
ਮਰੀਜ਼ਾਂ ਦੀ ਜਾਂਚ ਕੀਤੀ ਗਈ | ਡਾ. ਮਹਿੰਦਰੂ ਨੇ ਇਸ ਮੌਕੇ ਦੱਸਿਆ ਕਿ ਜਿਹੜੇ ਰੋਗੀ ਹੈ
ਹੋਮਿਓਪੈਥਿਕ ਦਵਾਈਆਂ ਨਾਲ ਠੀਕ ਹੋ ਜਾਣ ਉਨ੍ਹਾਂ ਨੂੰ ਉਹ ਬਿਮਾਰੀ ਦੁਬਾਰਾ ਨਹੀਂ ਹੁੰਦੀ |
ਹੋਮਿਓਪੈਥਿਕ ਦਵਾਈਆਂ ਦਾ ਕੋਈ ਬੁਰਾ ਅਸਰ ਨਹੀਂ ਹੁੰਦਾ | ਇਸ ਮੌਕੇ ਡਾ. ਅਰਵਿੰਦਰ
ਕੁਮਾਰ, ਅਸ਼ੋਕ ਕੁਮਾਰ, , ਜੋਗਿੰਦਰ ਸਿੰਘ ਗਿੱਲ, ਵਿਜੇ ਪੋਪਲੀ, ਕੇਸ਼ਵਧੀਰ ਵੀ ਹਾਜ਼ਰ ਸਨ
| ਅਗਲਾ ਕੈਂਪ 7 ਮਾਰਚ ਨੂੰ ਮੁਹੱਲਾ ਨਵੀਂ ਆਬਾਦੀ ਵਿਖੇ ਲਗਾਇਆ ਜਾਵੇਗਾ |
No comments:
Post a Comment