•: ਪਿੰਡ ਮਰਾੜ• ਨੇੜੇ ਸਾਦਿਕ ਵਿਖੇ ਪੰਜਾਬੀ ਫਿਲਮ ਹਾਣੀ ਦੀ ਸ਼ੂਟਿੰਗ ਦਾ ਦ੍ਰਿਸ਼। ਤਸਵੀਰ ਗੁਰਭੇਜ ਸਿੰਘ ਚੌਹਾਨ |
ਫਰੀਦਕੋਟ 3 ਮਾਰਚ ( ਗੁਰਭੇਜ ਸਿੰਘ ਚੌਹਾਨ ) ਪ੍ਰਸਿੱਧ ਗੀਤਕਾਰ ਸ: ਬਾਬੂ ਸਿੰਘ ਮਾਨ ਮਰਾੜ•ਾਂ ਵਾਲੇ ਦੇ ਸਪੁੱਤਰ ਅਮਤੋਜ ਮਾਨ ਵੱਲੋਂ ਆਪਣੀ ਨਿਰਦੇਸ਼ਨਾਂ ਹੇਠ ਬਣਾਈ ਜਾ ਰਹੀ ਹਾਣੀ ਨਾਂ ਦੀ ਪੰਜਾਬੀ ਫਿਲਮ ਦੀ ਸ਼ੂਟਿੰਗ ਅੱਜ ਸਾਦਿਕ ਨੇੜੇ ਪਿੰਡ ਮਰਾੜ• ਵਿਚ ਸ਼ੁਰੂ ਕੀਤੀ ਗਈ। ਇਸ ਫਿਲਮ ਨੂੰ ਕਲੈਪ ਫਿਲਮੀ ਹਸਤੀ ਮਨਜੋਆਏ ਰਾਏ ਨੇ ਕੀਤਾ। ਕੈਮਰੇ ਦਾ ਬਟਨ ਸ: ਹਰਚਰਨ ਸਿੰਘ ਰਾਮੂੰਵਾਲੀਆ ਨੇ ਦਬਾਇਆ ਅਤੇ ਸ਼ਾਟ ਡਾਇਰੈਕਟ ਸ: ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ ਤੇ ਕੀਤਾ। ਇਸ ਫਿਲਮ ਦੀ ਕਹਾਣੀ, ਪਟਕਥਾ ਸ: ਬਾਬੂ ਸਿੰਘ ਮਾਨ ਦੇ ਬੇਟੇ ਅਮਤੋਜ ਮਾਨ ਨੇ ਲਿਖੀ ਹੈ ਅਤੇ ਇਸਦੀ ਨਿਰਦੇਸ਼ਨਾਂ ਵੀ ਉਹ ਖੁਦ ਕਰ ਰਹੇ ਹਨ। ਕੈਮਰਾ ਹਰਦੇਵ ਸਿੰਘ ਦਾ ਅਤੇ ਫਿਲਮ ਦੇ ਗੀਤ ਸ: ਬਾਬੂ ਸਿੰਘ ਮਾਨ ਨੇ ਖੁਦ ਲਿਖੇ ਹਨ ਅਤੇ ਇਨ•ਾਂ ਨੂੰ ਆਵਾਜ਼ ਹਰਭਜਨ ਮਾਨ, ਸਰਬਜੀਤ ਚੀਮਾਂ, ਸ਼ੌਕਤ ਅਲੀ, ਮਨਪ੍ਰੀਤ ਅਖਤਰ, ਰਾਣੀ ਰਣਦੀਪ ਨੇ ਦਿੱਤੀ ਹੈ। ਇਸ ਫਿਲਮ ਨੂੰ ਆਪਣੇ ਸੰਗੀਤ ਨਾਲ ਸੰਵਾਰਿਆ ਹੈ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੈ ਦੇਵ ਨੇ। ਫਿਲਮ ਦੀ ਸਮੁੱਚੀ ਕਹਾਣੀ ਰੋਮਾਂਟਿਕ ਅਤੇ ਪੇਂਡੂ ਸੱਭਿਆਚਾਰ ਨਾਲ ਗੜੁੱਚ ਹੈ। ਅੱਜ ਸਵੇਰੇ ਸ਼ੂਟਿੰਗ ਵੇਖਣ ਲਈ ਆਸ ਪਾਸ ਦੇ ਇਲਾਕੇ ਵਿਚੋਂ ਲੋਕ ਵੱਡੀ ਗਿਣਤੀ ਵਿਚ ਵੇਖਣ ਲਈ ਪੁੱਜੇ। ਸ਼ੂਟਿੰਗ ਇਕ ਪੁਰਾਣੇ ਸਮੇਂ ਦੇ ਕੱਚੇ ਘਰ ਚ ਸੈੱਟ ਲਗਾਕੇ ਸ਼ੁਰੂ ਕੀਤੀ ਗਈ। ਇਸ ਫਿਲਮ ਵਿਚ ਹਰਭਜਨ ਮਾਨ, ਸਰਬਜੀਤ ਚੀਮਾਂ ਹੀਰੋ ਹਨ ਅਤੇ ਮਨਿੰਦਰ ਕੌਰ ਅਤੇ ਇਕ ਹੋਰ ਲੜਕੀ ਹੀਰੋਇਨ ਦੀ ਭੂਮਿਕਾ ਨਿਭਾ ਰਹੀਆਂ ਹਨ। ਸ: ਬਾਬੂ ਸਿੰਘ ਮਾਨ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ 45 ਦਿਨ ਲਗਾਤਾਰ ਪੰਜਾਬ ਵਿਚ ਹੀ ਹੋਵੇਗੀ।
No comments:
Post a Comment