jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 5 March 2013

18ਵੀਂ ਸਦੀ ਦਾ ਸਿੱਖਾਂ ਦਾ ਹਿਤੈਸ਼ੀ ਦੀਵਾਨ ਕੌੜਾ ਮੱਲ:

www.sabblok.blogspot.com
ਦੀਵਾਨ ਕੌੜਾ ਮੱਲ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਡਾ: ਭਾਈ ਵੀਰ ਸਿੰਘ ਦੇ ਪੁਰਖਿਆਂ ਵਿਚ ਇਕ ਅਜਿਹੀ ਸ਼ਖ਼ਸੀਅਤ ਸਨ, ਜਿਸ ਨੂੰ ਆਪਣੇ ਸਮੇਂ ਦੇ ਵਧੀਆ ਪ੍ਰਸ਼ਾਸਕ ਵਜੋਂ ਅਤੇ ਸਿੱਖ ਧਰਮ ਪ੍ਰਤੀ ਸ਼ਰਧਾ ਤੇ ਸਤਿਕਾਰ ਕਰਕੇ 18ਵੀਂ ਸਦੀ ਦੇ ਕਠਿਨ ਸਮੇਂ ਆਪਣੀ ਸਦਭਾਵਨਾ ਵਾਲੀ ਨੀਤੀ ਕਰਕੇ 'ਕੌੜਾ ਮੱਲ' ਨਹੀਂ ਸਗੋਂ 'ਮਿੱਠਾ ਮੱਲ' ਕਰ ਜਾਣਿਆ ਜਾਂਦਾ ਹੈ। ਦੀਵਾਨ ਕੌੜਾ ਮੱਲ ਦਾ ਜਨਮ ਪੱਛਮੀ ਪੰਜਾਬ ਦੇ ਝੰਗ ਜ਼ਿਲ੍ਹੇ ਦੇ ਸ਼ੋਰ ਕੋਟ ਕਸਬੇ ਦੇ ਕਿਸੇ ਨੇੜਲੇ ਪਿੰਡ ਵਿਚ ਪਿਤਾ ਸ੍ਰੀ ਵੱਲੂ ਮੱਲ ਦੇ ਗ੍ਰਹਿ ਵਿਖੇ ਹੋਇਆ। 1738 ਈ: ਲਾਹੌਰ ਅਤੇ ਮੁਲਤਾਨ ਸੂਬੇ ਵਿਚ ਸੂਬੇਦਾਰ ਜ਼ਕਰੀਆ ਖਾਨ ਨੇ ਪਨਾਹ ਭੱਟੀ ਨਾਂਅ ਦੇ ਇਕ ਬਦਮਾਸ਼ ਤੇ ਡਾਕੂ ਨੂੰ ਕਾਬੂ ਕਰਨ ਲਈ ਦੀਵਾਨ ਕੌੜਾ ਮੱਲ ਦੀ ਅਗਵਾਈ ਵਿਚ ਇਕ ਫੌਜੀ ਟੁਕੜੀ ਭੇਜੀ। ਇਹ ਨਾਮਵਰ ਡਾਕੂ ਮਾਰਿਆ ਗਿਆ। ਇਸੇ ਬਹਾਦਰੀ ਤੋਂ ਖੁਸ਼ ਹੋ ਕੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਵਾਲੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ 'ਕੌੜਾ ਮੱਲ' ਨੂੰ ਮੁਲਤਾਨ ਦਾ ਦੀਵਾਨ ਬਣਾ ਦਿੱਤਾ। ਸੂਬੇਦਾਰ ਜ਼ਕਰੀਆ ਖਾਨ ਦੀ ਮੌਤ ਤੋਂ ਪਿੱਛੋਂ ਲਾਹੌਰ ਦਾ ਸੂਬੇਦਾਰ ਯਹੀਆ ਖਾਨ ਬਣਿਆ, ਤਾਂ ਉਸ ਦੀ ਨੀਤੀ ਮੁਤਾਬਿਕ ਦੀਵਾਨ ਲਖਪਤਿ ਰਾਇ ਅਤੇ ਉਸ ਦੇ ਭਰਾ ਜਸਪਤਿ ਰਾਇ ਨੇ ਸਿੱਖਾਂ ਨੂੰ ਮੂਲੋਂ ਖਤਮ ਕਰਨ ਦਾ ਬੀੜਾ ਚੁੱਕਿਆ।
ਹਕੂਮਤ ਵਿਚ ਬੈਠਿਆਂ ਹਾਅ ਦਾ ਨਾਅਰਾ ਮਾਰਨ ਕਰਕੇ ਲਖਪਿਤ ਰਾਇ ਦੇ ਮਨ ਵਿਚ ਦੀਵਾਨ ਕੌੜਾ ਮੱਲ ਲਈ ਪਹਿਲਾਂ ਵਾਲਾ ਸਤਿਕਾਰ ਨਹੀਂ ਸੀ, ਇਸੇ ਕਰਕੇ ਦੀਵਾਨ ਕੌੜਾ ਮੱਲ ਮੁੜ ਮੁਲਤਾਨ ਚਲਾ ਗਿਆ। ਇਥੇ ਯਹੀਆ ਖਾਨ ਦਾ ਛੋਟਾ ਭਰਾ ਸ਼ਾਹ ਨਵਾਜ਼ ਖਾਨ ਸੂਬੇਦਾਰ ਸੀ। ਦੋਵਾਂ ਸੂਬੇਦਾਰ ਭਰਾਵਾਂ ਵਿਚ ਅਜਿਹੀ ਭਰਾ-ਮਾਰੂ ਲੜਾਈ ਸ਼ੁਰੂ ਹੋਈ, ਜਿਸ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਯਹੀਆ ਖਾਨ ਨੂੰ ਹਾਰ ਹੋਈ। ਦੀਵਾਨ ਕੌੜਾ ਮੱਲ ਦੀ ਸਹਾਇਤਾ ਨਾਲ ਸ਼ਾਹ ਨਵਾਜ਼ ਖਾਨ 21 ਮਾਰਚ, 1747 ਈ: ਨੂੰ ਲਾਹੌਰ ਦਾ ਵੀ ਸੂਬੇਦਾਰ ਬਣ ਗਿਆ। ਉਸ ਨੇ ਗੱਦੀ 'ਤੇ ਬੈਠਦਿਆਂ ਹੀ ਕੌੜਾ ਮੱਲ ਨੂੰ ਲਾਹੌਰ ਦਾ ਦੀਵਾਨ ਬਣਾ ਦਿੱਤਾ। 11 ਜਨਵਰੀ, 1748 ਈ: ਨੂੰ ਅਹਿਮਦ ਸ਼ਾਹ ਦੁਰਾਨੀ ਨੇ ਲਾਹੌਰ 'ਤੇ ਕਬਜ਼ਾ ਕੀਤਾ ਪਰ ਛੇਤੀ ਹੀ 11 ਮਾਰਚ, 1748 ਨੂੰ ਸਰਹਿੰਦ ਨੇੜੇ ਹਾਰ ਖਾ ਕੇ ਮੁੜ ਆਪਣੇ ਮੁਲਕ ਨੂੰ ਭੱਜ ਗਿਆ। ਅਹਿਮਦ ਸ਼ਾਹ ਦੁਰਾਨੀ ਦੇ ਤੀਜੇ ਹਮਲੇ ਸਮੇਂ ਮੀਰ ਮਨੂੰ ਨੇ ਇਸ ਨੂੰ ਮੁਲਤਾਨ ਤੋਂ ਬੁਲਾ ਕੇ ਲਾਹੌਰ ਵਿਖੇ ਹੋ ਰਹੇ ਘਮਸਾਨ ਦੇ ਯੁੱਧ ਦੀ ਜ਼ਿੰਮੇਵਾਰੀ ਸੌਂਪੀ ਪਰ ਮੁਹੰਮਦ ਬੂਟੀ ਦੀ ਲੜਾਈ ਸਮੇਂ 6 ਮਾਰਚ, 1752 ਈ: ਨੂੰ ਦੀਵਾਨ ਕੌੜਾ ਮੱਲ ਨੂੰ ਜਲੰਧਰ ਦੇ ਫੌਜਦਾਰ ਆਦੀਨਾ ਬੇਗ ਨੇ ਆਪਣੀ ਪੁਰਾਣੀ ਦੁਸ਼ਮਣੀ ਦੀ ਕਿੜ ਕੱਢਣ ਲਈ ਕਾਸੂਰ ਦੇ ਬਾਜ਼ੀਦ ਖਾਨ ਤੋਂ ਗੋਲੀ ਮਰਵਾ ਕੇ ਇਸ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਇਸ ਤਰ੍ਹਾਂ ਮੁਗਲ ਹਕੂਮਤ ਸਮੇਂ ਇਕ ਸਿੱਖ-ਹਿਤੈਸ਼ੀ ਪ੍ਰਸ਼ਾਸਕ ਦਾ ਦੁਖਦਾਈ ਅੰਤ ਹੋਇਆ।

ਭਗਵਾਨ ਸਿੰਘ ਜੌਹਲ

No comments: