www.sabblok.blogspot.com
|
ਪਿੰਡ ਘੁੱਦੂਵਾਲਾ ਵਿਖੇ ਹੋਏ ਸਨਮਾਨ ਸਮਾਰੋਹ ਦੀ ਝਲਕ। ਅਜੀਤ ਤਸਵੀਰ |
ਸਾਦਿਕ, 4 ਮਾਰਚ
(ਗੁਰਭੇਜ ਸਿੰਘ ਚੌਹਾਨ)- ਭਗਵਾਨ ਵਾਲਮੀਕ ਮੇਲਾ ਕਮੇਟੀ ਘੁੱਦੂ ਵਾਲਾ ਵੱਲੋਂ ਗ੍ਰਾਮ
ਪੰਚਾਇਤ ਤੇ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 6ਵਾਂ ਸਲਾਨਾ
ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਜਿਸ ਦਾ ਉਦਘਾਟਨ ਜੱਗਾ ਸ਼ਿਮਰੇਵਾਲਾ, ਗੀਤਕਰ ਪੰਮਾ ਡੋਡ
ਤੇ ਰਾਜ ਕਲੇਰ ਨੇ ਸਾਂਝੇ ਤੌਰ 'ਤੇ ਕੀਤਾ। ਮੇਲੇ ਦੌਰਾਨ ਜਲੰਧਰ ਦੂਰਦਰਸ਼ਨ ਦੇ ਗੀਤ ਸੰਗੀਤ
ਦੇ ਪ੍ਰੋਗਰਾਮ “ਮੇਲੇ ਮਿੱਤਰਾਂ ਦੇ ” ਲਈ ਗਾਇਕ ਜੋੜੀ ਬਾਈ ਰਿੰਕਾ ਤੇ ਪ੍ਰੀਤ ਕਮਲ ਅਤੇ
ਤਾਰੀ ਗੋਲੇਵਾਲੀਆ ਦੇ ਗੀਤਾਂ ਦੀ ਰਿਕਾਰਡਿੰਗ ਕੀਤੀ ਗਈ। ਇਸਤੋਂ ਇਲਾਵਾ ਇਸ ਮੇਲੇ ਵਿੱਚ
ਦੋਗਾਣਾ ਜੋੜੀ ਸਾਬਰ ਖਾਨ ਤੇ ਲਵਜੋਤ ਰਾਣੀ, ਸ਼ੇਰਾ ਬੋਹੜਾਂ ਵਾਲੀਆ, ਅਨੰਤਪਾਲ ਬਿੱਲਾ,
ਮਿਸ ਪਾਲੀ, ਚੰਨੀ ਘੁੱਦੂਵਾਲੀਆ, ਲਖਵਿੰਦਰਜੀਤ ਸਾਦਿਕ ਆਦਿ ਕਲਾਕਾਰਾਂ ਨੇ ਆਪਣੇ ਗੀਤਾਂ
ਰਾਂਹੀ ਦਰਸ਼ਕਾਂ ਭਰਪੂਰ ਮਨੋਰੰਜਨ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਹਰਚਰਨ ਸਿੰਘ
ਰਾਮੂੰਵਾਲੀਆ ਸਨ। ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਚ ਨਾਮ ਕਮਾਉਣ ਵਾਲੀਆਂ ਹਸਤੀਆਂ ,
ਪਰਮਜੀਤ ਸੋਨੀ, ਗੁਰਭੇਜ ਸਿੰਘ ਚੌਹਾਨ, ਪੱਪੀ ਕੰਮੇਆਣਾ, ਅਨੰਤਪਾਲ ਬਿੱਲਾ, ਸ਼ਮਸ਼ੇਰ ਸਿੰਘ
ਬਰਾੜ ਅਗਾਂਹ ਵਧੂ ਕਿਸਾਨ, ਬਲਦੇਵ ਸਿੰਘ ਸਫਲ ਅਧਿਆਪਕ ਤੇ ਤਾਰੀ ਗਾਇਕ ਨੂੰ ਸਨਮਾਨਿਤ
ਕੀਤਾ ਗਿਆ। ਮੇਲਾ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਆਏ ਮਹਿਮਾਨਾਂ ਦਾ ਧੰਨਵਾਦ
ਕੀਤਾ ਅਤੇ ਮੇਲਾ ਕਮੇਟੀ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ
ਮੌਕੇ ਗੁਰਟੇਕ ਸਿੰਘ ਸਿੱਧੂ, ਸਰਪੰਚ ਗੁਰਜੰਟ ਸਿੰਘ ਬਰਾੜ, ਬੋਹੜ ਸਿੰਘ ਥਿੰਦ, ਸਿਮਰਜੀਤ
ਸਿੰਘ ਘੁੱਦੂਵਾਲਾ, ਬਲਤੇਜ ਮਚਾਕੀ, ਹਰਜੀਤ ਸਿੰਘ ਭੰਗੂ, ਦਲਜੀਤ ਢਿੱਲੋਂ, ਗੁਰਮੀਤ ਸਿੰਘ
ਸੰਧੂ,ਬਲਰਾਜ ਸਿੰਘ ਰੁਪੱਈਆਂ ਵਾਲਾ, ਅਮਨਪ੍ਰੀਤ ਸਿੰਘ ਸਿੱਧੂ, ਪ੍ਰਿੰਸੀਪਲ ਜਗਦੀਸ਼ ਰਾਏ
ਸ਼ਰਮਾ, ਗੁਰਟੇਕ ਸਿੰਘ ਸਿੱਧੂ, ਹਰਬੰਸ ਸਿੰਘ ਜ਼ੈਲਦਾਰ, ਗੁਰਜੰਟ ਸਿੰਘ ਚੰਨੀਆਂ, ਲਾਲ ਸਿੰਘ
ਲਾਲ,ਸਿਮਰਜੀਤ ਸਿੰਘ ਬਰਾੜ, ਹਰਇੰਦਰ ਸਿੰਘ ਏ.ਐਸ.ਆਈ, ਬਲਦੇਵ ਸਿੰਘ ਸਰਪੰਚ ਵੀਰੇਵਾਲਾ,
ਹਰਨੀਤ ਸਿੰਘ ਆਦਿ ਪਤਵੰਤੇ ਹਾਜ਼ਰ ਸਨ।
No comments:
Post a Comment