www.sabblok.blogspot.com
ਗੁਰਭੇਜ ਸਿੰਘ ਚੌਹਾਨ
98143 06545
ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਕਦੇ ਜੈ ਜਵਾਨ ਜੈ ਕਿਸਾਨ ਦਾ ਨਾਹਰਾ ਲਗਾਇਆ ਸੀ। ਪਰ ਉਸਤੋਂ ਬਾਅਦ ਜਿਵੇਂ ਜਿਵੇਂ ਸਰਕਾਰਾਂ ਆਈਆਂ ਭਾਵੇਂ ਕੇਂਦਰ ਦੀ ਤੇ ਭਾਵੇਂ ਸੂਬਾ ਪੰਜਾਬ ਦੀ ਕਿਸਾਨ ਨੂੰ ਕਿਸੇ ਨਾਂ ਕਿਸੇ ਬਹਾਨੇ ਲੁੱਟਿਆ ਗਿਆ, ਭਾਵੇਂ ਇਹ ਮੰਡੀ ਦੀ ਲੁੱਟ ਸੀ, ਖਾਦਾਂ ਦਵਾਈਆਂ ਦੀ ਲੁੱਟ ਸੀ। ਹਰੇ ਇਨਕਲਾਬ ਨੇ ਦੇਸ਼ ਨੂੰ ਠੂਠਾ ਫੜ•ਕੇ ਤਾਂ ਮੰਗਣੋ ਹਟਾਤਾ ਪਰ ਅੰਨਦਾਤੇ ਦੇ ਹੱਥ ਠੂਠਾ ਫੜਾਕੇ ਕੰਗਾਲੀ ਦੇ ਰਾਹ ਪਾਤਾ ਅਤੇ ਇਸਦੇ ਨਾਲ ਹੀ ਸਹੇੜ ਲਈਆਂ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ। ਕਰਜ਼ੇ ਦੀ ਪੰਡ ਐਨੀ ਭਾਰੀ ਹੋ ਗਈ ਕਿ ਚੁੱਕ ਕੇ ਤੁਰਨਾਂ ਮੁਸ਼ਕਿਲ ਹੋ ਗਿਆ ਤੇ ਹਫੇ ਹੰਭੇ ਨੇ ਮੌਤ ਨੂੰ ਗਲੇ ਲਗਾਕੇ ਆਪਣਾ ਆਪ ਮੁਕਾਉਣਾ ਸ਼ੁਰੂ ਕਰ ਦਿੱਤਾ। ਗੈਰ ਸਰਕਾਰੀ ਅੰਕੜਿਆਂ ਅਨੁਸਾਰ 40 ਹਜ਼ਾਰ ਤੋਂ ਉੱਪਰ ਕਿਸਾਨ ਖੁਦਕਸ਼ੀਆਂ ਕਰਕੇ ਆਪਣੀ ਜੀਵਨ ਲੀਲ•ਾ ਖਤਮ ਕਰ ਚੁੱਕੇ ਹਨ ਪਰ ਕਿਸੇ ਨੇ ਇਸਦੀ ਤਰਾਸਦੀ ਵੱਲ ਅੱਖ ਚੁੱਕਕੇ ਨਹੀਂ ਵੇਖਿਆ। ਕਿਸਾਨਾਂ ਨੇ ਸਰਕਾਰਾਂ ਦੇ ਕਹਿਣ ਦੇ ਹਰੇ ਇਨਕਲਾਬ ਤੋਂ ਬਾਅਦ, ਚਿੱਟਾ ਇਨਕਬਾਬ, ਮਿੱਠਾ ਇਨਕਬਾਬ, ਨੀਲਾ ਇਨਕਲਾਬ, ਮੁਰਗੀ ਪਾਲਣ, ਫਸਲੀ ਵਿਭਿੰਨਤਾ ਹਰ ਤਰਾਂ ਦੇ ਉਪਰਾਲੇ ਕਰਕੇ ਹੱਥ ਪੈਰ ਮਾਰਕੇ ਵੇਖ ਲਏ ਪਰ ਇਸਦੇ ਗਲੋਂ ਕੰਗਾਲੀ ਦੀਆਂ ਲੀਰਾਂ ਨਹੀਂ ਲੱਥੀਆਂ। ਹੁਣ ਕਿਸਾਨ ਕੋਲ ਸਿਰਫ ਦੋ ਹੀ ਫਸਲਾਂ, ਕਣਕ , ਝੋਨਾਂ ਹਨ ਜਿਸਦੇ ਚੱਕਰ ਚੋਂ ਉਹ ਚਾਹੁੰਦਾ ਹੋਇਆ ਵੀ ਨਹੀਂ ਨਿੱਕਲ ਸਕਦਾ। ਇਸਦਾ ਕਾਰਨ ਕਿਸੇ ਕਿੱਤੇ ਦੀ ਸ਼ੁਰੂਆਤ ਤੋਂ ਪਹਿਲਾਂ ਉਸਦੀ ਮਾਰਕੀਟ ਦਾ ਪ੍ਰਬੰਧ ਨਾ ਹੋਣਾ ਹੀ ਮੁੱਖ ਕਾਰਨ ਬਣਿਆ ਆ ਰਿਹਾ ਹੈ। ਕਣਕ, ਝੋਨੇ ਦੀ ਖੇਤੀ ਲਈ ਜਿਆਦਾ ਪਾਣੀ ਦੀ ਜਰੂਰਤ ਪੈਂਦੀ ਹੈ ਪਰ ਨਹਿਰੀ ਪਾਣੀ ਦੀ ਵੀ ਲੋੜ ਅਨੁਸਾਰ ਪੂਰਤੀ ਨਹੀਂ ਹੁੰਦੀ, ਜਿਸ ਕਰਕੇ ਕਿਸਾਨੀ ਦੀ ਸਮੁੱਚੀ ਨਿਰਭਰਤਾ ਪਾਵਰ ਟਿਊਬਵੈੱਲਾਂ ਤੇ ਹੋ ਗਈ ਹੈ। ਕਿਸਾਨਾਂ ਨੂੰ ਮੰਗ ਅਨੁਸਾਰ ਅਤੇ ਮੂੰਹ ਮੰਗੇ ਖਰਚ ਕਰਵਾਕੇ ਵੀ ਮੋਟਰਾਂ ਦੇ ਕੁਨੈਕਸ਼ਨ ਨਹੀਂ ਮਿਲਦੇ। ਜਲਦੀ ਕੁਨੈਕਸ਼ਨ ਲੈਣ ਲਈ ਜਾਂ ਸਹਾਇਕ ਧੰਦਿਆਂ ਲਈ ਕਿਸਾਨਾਂ ਨੂੰ ਟੋਕਾ ਕੁਨੈਕਸ਼ਨ, ਮੱਛੀ ਪਾਲਣ, ਫੁਹਾਰਾ ਸਿਸਟਮ ਆਦਿ ਕੈਟਾਗਿਰੀਆਂ ਰਾਹੀਂ ਪਾਵਰਕਾਮ ਨੇ ਕੁਨੈਕਸ਼ਨ ਜਾਰੀ ਕੀਤੇ। ਜਿਨ•ਾਂ ਦੇ ਕਿਸਾਨ ਬਕਾਇਦਾ ਬਿੱਲ ਭਰਦੇ ਹਨ ਜਦੋਂ ਕਿ ਖੇਤੀ ਸੈਕਟਰ ਲਈ ਬਿਜਲੀ ਮੁਫਤ ਹੈ ਅਤੇ ਇਹ ਧੰਦੇ ਵਪਾਰਕ ਨਾ ਹੋ ਕੇ ਖੇਤੀ ਸਹਾਇਕ ਧੰਦੇ ਹਨ ਤਾਂ ਜੋ ਕਿਸਾਨ ਨੂੰ ਖੇਤੀ ਦੇ ਨਾਲ ਥੋੜ•ੀ ਆਰਥਿਕ ਮਦਦ ਮਿਲਦੀ ਰਹੇ ਤੇ ਗੁਜ਼ਾਰਾ ਚੱਲਦਾ ਰਹੇ। ਪਰ ਹੋਇਆ ਕੀ ਪਿਛਲੇ ਕੁੱਝ ਸਮੇਂ ਤੋਂ ਪਾਵਰਕਾਮ ਦੇ ਅਧਿਕਾਰੀਆਂ ਨੇ ਕਿਸਾਨਾਂ ਦੇ ਇਨ•ਾਂ ਕੈਟਾਗਿਰੀਆਂ ਵਾਲੇ ਕੁਨੈਕਸ਼ਨਾਂ ਦੀ ਲਿਸਟ ਲੈ ਕੇ ਖੇਤਾਂ ਵਿਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਅਤੇ ਵੱਡੇ ਜੁਰਮਾਨੇ ਪਾਏ। ਜਿਸਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਅਤੇ ਹੋਰ ਕਿਸਾਨ ਜੱਥੇਬੰਦੀਆਂ ਨੇ ਸਖਤ ਵਿਰੋਧ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਦੀਆਂ ਸਬਜ਼ੀਆਂ ਦਾ ਕਿੱਤਾ, ਡੇਅਰੀ ਫਾਰਮਿੰਗ ਦਾ ਕਿੱਤਾ, ਬਾਗਬਾਨੀ ਦਾ ਕਿੱਤਾ, ਮੱਛੀ ਪਾਲਣ, ਮੁਰਗੀ ਪਾਲਣ ਸਭ ਫੇਲ• ਹੋ ਚੁੱਕੇ ਹਨ ਅਤੇ ਕਿਸਾਨਾਂ ਨੇ ਇਸ ਕੰਮ ਲਈ ਜੋ ਕੁਨੈਕਸ਼ਨ ਲਏ ਹਨ, ਉਸਦੇ ਬਿੱਲ ਭਰਦੇ ਹਨ ਇਸ ਲਈ ਕਿਸਾਨ ਉਸਨੂੰ ਖੇਤੀ ਸੈਕਟਰ ਵਿਚ ਹੀ ਵਰਤ ਰਿਹਾ ਹੈ। ਇਸ ਲਈ ਇਹ ਧੱਕੇਸ਼ਾਹੀ ਬੰਦ ਕਰਕੇ ਇਨ•ਾਂ ਕੁਨੈਕਸ਼ਨਾਂ ਨੂੰ ਜਨਰਲ ਵਿਚ ਬਦਲ ਦਿੱਤਾ ਜਾਵੇ। ਜੇਕਰ ਇਸ ਤਰਾਂ ਹੀ ਕਿਸਾਨੀ ਦੀ ਲੁੱਟ ਜਾਰੀ ਰਹੀ ਤਾਂ ਕਿਸਾਨ ਸੰਘਰਸ਼ ਲਈ ਮਜ਼ਬੂਰ ਹੋਣਗੇ।

No comments:
Post a Comment