www.sabblok.blogspot.com
ਨਕੋਦਰ , --- ਮਾਰਚ (ਟੋਨੀ/ਬਿੱਟੂ)-ਭਿਆਨਕ ਹਾਦਸੇ ਦਾ ਖੌਫ ਤੇ ਅਖਬਾਰਾਂ 'ਚ ਲੱਗੀਆਂ ਖਬਰਾਂ ਦੀ ਸਿਆਹੀ ਅਜੇ ਸੁਕੀ ਵੀ ਨਹੀਂ ਸੀ ਕਿ ਅੱਜ ਦੁਪਹਿਰ ਇਕ ਹੋਰ ਬੱਚਿਆਂ ਨਾਲ ਭਰੀ ਸਕੂਲ ਦੀ ਬੱਸ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਹਾਦਸਾਗ੍ਰਸਤ ਹੋਣ ਤੋਂ ਬਚ ਗਈ ਅਤੇ ਮਾਸੂਮ ਬੱਚੇ ਵੀ ਵਾਲ-ਵਾਲ ਬਚ ਗਏ | ਜਾਣਕਾਰੀ ਅਨੁਸਾਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਦੀ ਬੱਸ ਪੀ.ਬੀ.08ਏ.ਐਕਸ-7950 ਦੁਪਹਿਰ 2 ਵਜੇ ਦੇ ਕਰੀਬ ਘਰਾਂ ਵਿਚ ਬੱਚੇ ਛੱਡਣ ਜਾ ਰਹੀ ਸੀ | ਜਿਸ ਨੂੰ ਸਰਬਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਰਹੀਮਪੁਰ ਚਲਾ ਰਿਹਾ ਸੀ |ਹਾਦਸੇ ਦੀ ਖਬਰ ਇਲਾਕੇ 'ਚ ਅੱਗ ਵਾਂਗ ਫੈਲ ਗਈ ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਖੌਫ ਵਿਚ ਆ ਗਏ। ਆਪਣੇ ਜਿਗਰ ਦੇ ਟੁਕੜਿਆਂ ਨੂੰ ਸਹੀ ਸਲਾਮਤ ਵੇਖ ਉਨ੍ਹਾਂ ਦੇ ਸਾਹ 'ਚ ਸਾਹ ਆਇਆ ਪਿੰਡ ਦੇ ਕੱਚੇ ਰਸਤੇ 'ਤੇ ਇਕ ਟਰੈਕਟਰ ਟਰਾਲੀ ਨੂੰ ਪਾਰ ਕਰਦੇ ਸਮੇਂ ਬੱਸ ਖੇਤਾਂ ਵਿਚ ਟੇਢੀ ਹੋ ਗਈ ਪਰ ਪਲਟੀ ਨਹੀਂ ਜਿਸ ਕਾਰਨ ਬੱਚਿਆਂ ਦਾ ਬਚਾਅ ਹੋ ਗਿਆ | ਬੱਸ ਵਿਚ 35 ਦੇ ਕਰੀਬ ਬੱਚੇ ਸਵਾਰ ਸਨ | ਇਸ ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਬੱਚੇ ਬੱਸ ਵਿਚ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਨਜ਼ਦੀਕੀ ਪੈਂਦੇ ਪਿੰਡ ਵਾਸੀਆਂ ਨੇ ਬੱਚਿਆਂ ਨੂੰ ਸੁਰੱਖਿਆ ਬੱਸ ਵਿਚ ਬਾਹਰ ਕੱਢਿਆ ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਵਾਰਸ ਆ ਕੇ ਘਰਾਂ ਨੂੰ ਲੈ ਗਏ | ਘਟਨਾ ਦੀ ਸੂਚਨਾ ਮਿਲਦੇ ਡੀ. ਐੱਸ. ਪੀ. ਨਕੋਦਰ ਹਰਮੀਤ ਹੁੰਦਲ, ਚੌਕੀ ਇੰਚਾਰਜ ਰਘਵੀਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਦੀ ਜਾਂਚ ਕੀਤੀ। |
No comments:
Post a Comment