www.sabblok.blogspot.com
ਖਰੜ
(ਡਾ. ਅਭੇਪੁਰੀਆ) - ਸ਼ਿਵ ਸੈਨਾ ਜ਼ਿਲਾ ਮੋਹਾਲੀ ਦੇ ਪ੍ਰਧਾਨ ਅਮਿਤ ਭਾਰਗਵ ਨੇ ਕਿਹਾ ਹੈ
ਕਿ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਸਾਡਾ ਹੱਕ' ਵਿਚ ਜੇਕਰ ਕੁਝ ਵੀ
ਭੜਕਾਊ ਹੋਇਆ ਤਾਂ ਸ਼ਿਵ ਸ਼ੈਨਾ ਪੰਜਾਬ ਵਲੋਂ ਇਸ ਦਾ ਵੱਡੀ ਪੱਧਰ 'ਤੇ ਵਿਰੋਧ ਕੀਤਾ
ਜਾਵੇਗਾ ਅਤੇ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਬੰਧੀ ਸ਼ਿਵ ਸ਼ੈਨਾ
ਵਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਜੋ ਪ੍ਰੋਮੋ ਇਸ ਫਿਲਮ ਦਾ
ਦਿਖਾਇਆ ਜਾ ਰਿਹਾ ਹੈ, ਉਸ ਤੋਂ ਇਹ ਲੱਗ ਰਿਹਾ ਹੈ ਕਿ ਇਸ ਫਿਲਮ ਵਿਚ ਵੱਖਵਾਦੀਆਂ ਨੂੰ
ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਹੈ ਅਤੇ ਹਿੰਦੂਆਂ ਪ੍ਰਤੀ ਇਤਰਾਜ਼ਯੋਗ ਰੁਖ ਅਪਣਾਇਆ ਗਿਆ
ਹੈ। ਸ਼੍ਰੀ ਭਾਰਗਵ ਨੇ ਕਿਹਾ ਹੈ ਕਿ ਸੈਂਸਰ ਬੋਰਡ ਨੂੰ ਅਜਿਹੀਆਂ ਫਿਲਮਾਂ ਬਾਰੇ ਅਤੇ
ਉਨ੍ਹਾਂ ਨੂੰ ਪਾਸ ਕਰਨ ਸਮੇਂ ਬਹੁਤ ਹੀ ਸੋਚ-ਸਮਝ ਕੇ ਫੈਸਲਾ ਕਰਨਾ ਚਾਹੀਦਾ ਹੈ ਅਤੇ
ਭੜਕਾਹਟ ਪੈਦਾ ਕਰਨ ਵਾਲੇ ਦ੍ਰਿਸ਼ ਨੂੰ ਹਟਾ ਦੇਣਾ ਚਾਹੀਦਾ ਹੈ।
No comments:
Post a Comment