ਫੋਟੋ --- ਗੁਰਪ੍ਰੀਤ ਸਿੰਘ ਚੰਦਬਾਜਾ |
ਗੁਰਭੇਜ ਸਿੰਘ ਚੌਹਾਨ
ਫਰੀਦਕੋਟ 22 ਮਾਰਚ
ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫਰੀਦਕੋਟ (ਪੰਜਾਬ ) ਜੋ ਦਿਨ ਰਾਤ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਵਿਚ ਸਮਰਪਿਤ ਹੈ, ਇਸ ਵੱਲੋਂ ਪਿਛਲੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਸੰਬੰਧਤ ਕਈ ਗੁਣਾ ਵੱਧ ਰੇਟ ਤੇ ਵਿਕਦੀਆਂ ਦਵਾਈਆਂ ਵਿਰੁੱਧ ਸੰਘਰਸ਼ ਵਿੱਢਿਆ ਹੋਇਆ ਸੀ ਅਤੇ ਕੇਂਦਰ ਦੇ ਸਾਰੇ ਮੰਤਰੀਆਂ, ਮਨੁੱਖੀ ਅਧਿਕਾਰ ਕਮਿਸ਼ਨ, ਸਮਾਜ ਸੇਵੀ ਜੱਥੇਬੰਦੀਆਂ ਅਤੇ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ,ਰਾਜਪਾਲ ਆਦਿ ਤੱਕ ਪੱਤਰ ਲਿਖਕੇ ਕੈਂਸਰ ਦੇ ਮਰੀਜ਼ਾਂ ਦੀ ਦਵਾਈਆਂ ਦੀਆਂ ਕੰਪਨੀਆਂ , ਕੈਮਿਸਟਾਂ ਅਤੇ ਡਾਕਟਰਾਂ ਦੀ ਮਿਲੀ ਭੁਗਤ ਨਾਲ ਹੋ ਰਹੀ ਲੁੱਟ ਨੂੰ ਧਿਆਨ ਵਿਚ ਲਿਆਂਦਾ ਸੀ ਪਰ ਕਿਸੇ ਵੀ ਮੰਤਰੀ,ਲੀਡਰ, ਸਮਾਜ ਸੇਵੀ ਜੱਥੇਬੰਦੀ, ਕਿਸਾਨ ਮੁਲਾਜ਼ਮ ਜੱਥੇਬੰਦੀਆਂ ਨੇ ਇਸ ਵਿਰੁੱਧ ਆਵਾਜ਼ ਨਹੀਂ ਉਠਾਈ। ਪਰ ਇਸ ਵਿਧਾਨ ਸਭਾ ਦੇ ਸ਼ੈਸ਼ਨ ਵਿਚ ਕਾਂਗਰਸ ਦੇ ਨਿਹਾਲ ਸਿੰਘ ਵਾਲਾ ਤੋਂ ਐਮ ਐਲ ਏ ਸ: ਮਹੇਸ਼ਇੰਦਰ ਸਿੰਘ ਨੇ ਵੱਧ ਐਮ ਆਰ ਪੀ ਦੇ ਮਸਲੇ ਤੇ ਬੋਲਣ ਦਾ ਹੌਸਲਾ ਕਰਕੇ ਪਹਿਲ ਕਰਦਿਆਂ ਸੁਸਾਇਟੀ ਵੱਲੋਂ ਉਠਾਏ ਮੁੱਦੇ ਨੂੰ ਉਭਾਰਿਆ ਹੈ, ਜਿਸਦਾ ਭਾਈ ਘਨ•ੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫਰੀਦਕੋਟ ਪੰਜਾਬ ਦੇ ਪ੍ਰਧਾਨ ਸ: ਗੁਰਪ੍ਰੀਤ ਸਿੰਘ ਚੰਦਬਾਜਾ ਨੇ ਧੰਨਵਾਦ ਕੀਤਾ ਹੈ ਅਤੇ ਸ: ਮਹੇਸ਼ਇੰਦਰ ਸਿੰਘ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ। ਇਸਤੋਂ ਪਹਿਲਾਂ ਇਹ ਮਸਲਾ ਮਾਨਯੋਗ ਹਾਈਕੋਰਟ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਜਿਸ ਤੇ ਮਾਨਯੋਗ ਹਾਈਕੋਰਟ ਦੇ ਜਸਟਿਸ ਸੀਕਰੀ ਸਾਹਿਬ ਅਤੇ ਜਸਟਿਸ ਜੈਨ ਸਾਹਿਬ ਨੇ ਤੁਰੰਤ ਐਕਸ਼ਨ ਲੈਂਦਿਆਂ ਪੰਜਾਬ ਸਰਕਾਰ ਨੂੰ ਕੋਰਟ ਵਿਚ ਤਲਬ ਕਰ ਲਿਆ ਹੈ ਅਤੇ ਇਸ ਕੇਸ ਨੂੰ ਨਜਿੱਠਣ ਲਈ ਪ੍ਰਸਿੱਧ ਐਡਵੋਕੇਟ ਐਚ ਸੀ ਅਰੋੜਾਂ ਨੂੰ ਨਾਮਜ਼ਦ ਕਰ ਦਿੱਤਾ ਹੈ। ਇਸ ਕੇਸ ਦੀ ਸੁਣਵਾਈ ਕੱਲ• 21 ਮਾਰਚ ਨੂੰ ਸ਼ੁਰੂ ਹੋਈ ਹੈ। ਜਿਸ ਵਿਚ ਪੰਜਾਬ ਸਰਕਾਰ ਨੇ ਮੰਨਿਆਂ ਹੈ ਕਿ ਉਨ•ਾਂ ਨੇ 72 ਕੈਂਸਰ ਨਾਲ ਸੰਬੰਧਤ ਦਵਾਈਆਂ ਦੇ ਐਮ ਆਰ ਪੀ ਤੇ ਕੰਟਰੋਲ ਕਰਨ ਦਾ ਕੰਮ ਮੁਕੰਮਲ ਕਰ ਲਿਆ ਹੈ ਅਤੇ 1 ਅਪ੍ਰੈਲ ਤੋਂ ਇਹ ਕੀਮਤਾਂ ਲਾਗੂ ਹੋ ਜਾਣਗੀਆਂ, ਜੋ ਕੈਂਸਰ ਨਾਲ ਸੰਬੰਧਤ ਹਨ। ਮਾਨਯੋਗ ਹਾਈਕੋਰਟ ਨੇ ਅਗਲੀ ਪੇਸ਼ੀ ਤੇ ਕੇਂਦਰ ਸਰਕਾਰ ਨੂੰ ਵੀ ਤਲਬ ਕਰ ਲਿਆ ਹੈ,ਹੁਣ ਅਗਲੀ ਸੁਣਵਾਈ ਦੀ ਤਾਰੀਖ 7 ਮਈ ਪਾਈ ਗਈ ਹੈ।
No comments:
Post a Comment