www.sabblok.blogspot.com
ਨਕੋਦਰ,
(ਟੋਨੀ/ਬਿੱਟੂ )-ਇਥੋਂ ਦੇ ਨੇੜਲੇ ਪਿੰਡ ਮਾਲੜੀ ਵਿਖੇ ਕਰੰਟ ਲੱਗਣ ਕਾਰਨ ਨੌਜਵਾਨ ਦੀ
ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸ਼ਾਹ ਹੂਸੈਨ (16) ਦੇ ਪਿਤਾ ਤਾਲਿਬ ਹੂਸੈਨ ਨੇ
ਦੱਸਿਆ ਕਿ ਉਸ ਦਾ ਲੜਕਾ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਗਰਾਊਂਡ ਵਿਖੇ ਖੇਡ ਰਿਹਾ
ਸੀ ਕਿ ਅਚਾਨਕ ਗਰਾਊਂਡ ਵਿਚੋਂ ਲੰਘਦੀ ਬਿਜਲੀ ਦੀ ਨੀਵੀਂ ਤਾਰ ਤੋਂ ਉਸ ਨੂੰ ਕਰੰਟ ਪੈ
ਗਿਆ। ਕਰੰਟ ਲੱਗਣ ਕਾਰਨ ਸ਼ਾਹ ਹੂਸੈਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਜ਼ਦੂਰ ਆਗੂ ਹਰਮੇਸ਼
ਮਾਲੜੀ ਤੇ ਹਰਪਾਲ ਬਿੱਟੂ ਨੇ ਇਸ ਘਟਨਾ ਸਬੰਧੀ ਪਾਵਰਕਾਮ ਵਿਭਾਗ ਨੂੰ ਜ਼ਿੰਮੇਦਾਰ
ਠਹਿਰਾਉਂਦਿਆਂ ਕਿਹਾ ਕਿ ਬਿਜਲੀ ਦੀ ਤਾਰ ਨੀਵੀਂ ਹੋਣ ਸਬੰਧੀ ਕਰੀਬ 4 ਮਹੀਨੇ ਪਹਿਲਾਂ
ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ। ਮਜ਼ਦੂਰ ਆਗੂਆਂ ਨੇ ਕਿਹਾ ਕਿ ਵਿਭਾਗ
ਨੇ ਇਸ ਨੂੰ ਗੰÎਭੀਰਤਾ ਨਾਲ ਨਹੀਂ ਲਿਆ ਤੇ ਤਾਰ ਜਿਉਂ ਦੀ ਤਿਉਂ ਹੀ ਰਹੀ। ਸਿਟੀ ਪੁਲਸ ਦਾ
ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਕੋਈ ਸੂਚਨਾ ਨਹੀਂ ਮਿਲੀ। ਮਜ਼ਦੂਰ ਆਗੂਆਂ ਨੇ
ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਉਚਿੱਤ ਮੁਆਵਜ਼ਾ ਦਿੱਤਾ ਜਾਵੇ।
No comments:
Post a Comment