www.sabblok.blogspot.com
ਜਲੰਧਰ: ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਨੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ 'ਚ ਚੱਲ ਰਹੀ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਦੀ ਲੜੀ ਵਜੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਅੰਦਰ 'ਕਾਫ਼ਲਾ: ਗ਼ਦਰ ਦੀ ਗੂੰਜ' ਤੋਰਨ ਦਾ ਫੈਸਲਾ ਲਿਆ ਹੈ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਇਹ ਕਾਫ਼ਲਾ ਉਚੇਚੇ ਤੌਰ 'ਤੇ ਆਪਣੀ ਮੁਹਿੰਮ ਗ਼ਦਰੀ ਦੇਸ਼ ਭਗਤਾਂ ਦੇ ਪਿੰਡਾਂ ਅਤੇ ਲੋਕ ਜੱਥੇਬੰਦੀਆਂ ਦੇ ਕੰਮ-ਖੇਤਰਾਂ ਵਿੱਚ ਕੇਂਦਰਤ ਕੀਤੀ ਜਾ ਰਹੀ ਹੈ।
ਇਸ ਮੁਹਿੰਮ 'ਚ ਨਾਟਕ, ਨੁੱਕੜ ਨਾਟਕ, ਗੀਤ-ਸੰਗੀਤ, ਵਿਚਾਰ-ਚਰਚਾਵਾਂ, ਜਨਤਕ ਇਕੱਤਰਤਾਵਾਂ, ਜਾਗੋਆਂ ਅਤੇ ਪ੍ਰਭਾਤ ਫੇਰੀਆਂ ਦੇ ਰੂਪ ਸ਼ਾਮਲ ਹੋਣਗੇ। ਇਹ ਮੁਹਿੰਮ ਵਿਦਿਅਕ ਅਦਾਰਿਆਂ ਵਿੱਚ ਵੀ ਵਿਸ਼ੇਸ਼ ਤੌਰ 'ਤੇ ਜਾਏਗੀ।
ਉਨ•ਾਂ ਦੱਸਿਆ ਕਿ ਬੀਤੇ 29 ਵਰੇ• ਤੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਪਲਸ ਮੰਚ ਵੱਲੋਂ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਇਸ ਵਾਰ ਗ਼ਦਰ ਸ਼ਤਾਬਦੀ ਨੂੰ ਸਮਰਪਤ ਹੋਏਗੀ। ਜਿਸ ਵਿੱਚ ਡਾ. ਸਾਹਿਬ ਸਿੰਘ ਦੁਆਰਾ ਪੇਸ਼ ਨਾਟਕ 'ਯੁੱਧ ਅਤੇ ਬੁੱਧ' ਤੋਂ ਇਲਾਵਾ ਗ਼ਦਰ ਲਹਿਰ ਨੂੰ ਸਮਰਪਤ ਵਿਸ਼ੇਸ਼ ਨਾਟਕ, ਉਪੇਰੇ ਅਤੇ ਗੀਤ ਪੇਸ਼ ਕੀਤੇ ਜਾਣਗੇ।
ਪਲਸ ਮੰਚ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ 1 ਨਵੰਬਰ 2013 ਨੂੰ ਮੁਹਿੰਮ ਦੇ ਸਿਖਰ 'ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ ਕੀਤੇ ਜਾਣ ਵਾਲੇ ਸਮਾਗਮਾਂ 'ਚ ਆਪਣੀਆਂ ਕਲਾ ਕਿਰਤਾਂ ਅਤੇ ਸ਼ਮੂਲੀਅਤ ਪੱਖੋਂ ਭਰਵਾਂ ਯੋਗਦਾਨ ਪਾਏਗਾ।

No comments:
Post a Comment