jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 31 March 2013

'ਏਕ ਹਾਦਸਾ' ਨਾਟਕ ਨੇ ਛੱਡਿਆ ਜਾਦੂਮਈ ਅਸਰ

www.sabblok.blogspot.com
ਜਲੰਧਰ:    ਇਟਾਲੀਅਨ ਨਾਟਕਕਾਰ ਦਾਰੀਓ ਫੋ ਦਾ ਵਿਸ਼ਵ ਪ੍ਰਸਿੱਧ ਨਾਟਕ 'ਐਕਸੀਡੈਂਟਲ ਡੈਥ ਆਫ਼ ਐਨ ਅਨਾਰਕਿਸਟ' ਦਾ ਹਿੰਦੀ ਰੁਪਾਂਤਰਣ 'ਏਕ ਹਾਦਸਾ' ਯੁਵਾ ਥੀਏਟਰ ਵੱਲੋਂ ਡਾ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ 'ਚ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਖੇਡਿਆ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਉਘੇ ਨਾਟਕਕਾਰ, ਦੂਰਦਰਸ਼ਨ ਦੇ ਸਾਬਕਾ ਸਹਾਇਕ ਡਾਇਰੈਕਟਰ ਹਰਜੀਤ ਸਿੰਘ ਨੇ ਨਾਟਕ ਦੇ ਆਗਾਜ਼ ਮੌਕੇ ਸ਼ਮ•ਾ ਰੌਸ਼ਨ ਕੀਤੀ।
ਡਾ. ਰਘਬੀਰ ਕੌਰ ਨੇ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਇਕ ਨਵੰਬਰ ਨੂੰ ਹੋਣ ਵਾਲੇ 'ਮੇਲਾ ਗ਼ਦਰ ਸ਼ਤਾਬਦੀ ਦਾ' ਦੀ ਸਫ਼ਲਤਾ ਲਈ ਸਾਲ ਭਰ ਹਰ ਮਹੀਨੇ ਨਾਟਕ ਅਤੇ ਸੈਮੀਨਾਰ ਲੜੀ ਬਾਰੇ ਜਾਣਕਾਰੀ ਦਿੰਦਿਆਂ ਸਮੂਹ ਹਾਜ਼ਰੀਨ ਨੂੰ ਇਸ ਲੜੀ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।
ਹਰਜੀਤ ਸਿੰਘ ਨੇ ਆਪਣੇ ਸੰਬੋਧਨ 'ਚ ਜਿੱਥੇ ਜਲੰਧਰ ਸ਼ਹਿਰ ਅੰਦਰ ਨਾਟ ਸਰਗਰਮੀਆਂ ਦੀ ਨਿਰੰਤਰਤਾ ਤੇ ਮੁਬਾਰਕਵਾਦ ਦਿੱਤੀ ਉਥੇ ਉਨ•ਾਂ ਨੇ ਬਹੁਤ ਹੀ ਭਾਵ-ਪੂਰਕ ਨਜ਼ਮ ਰਾਹੀਂ ਸੁਨੇਹਾ ਦਿੱਤਾ ਕਿ ਸਿਦਕ ਦਾ ਸਫ਼ਰ ਆਪਣੀ ਮੰਜ਼ਲ ਦੀ ਪੂਰਤੀ ਲਈ ਸਦਾ ਜਾਰੀ ਰਹਿੰਦਾ ਹੈ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਵਿਸ਼ਵ ਰੰਗ ਮੰਚ ਦਿਹਾੜੇ 'ਤੇ ਜਾਰੀ ਹੋਇਆ ਦਾਰੀਓ ਫੋ ਦਾ ਕੌਮਾਂਤਰੀ ਸੁਨੇਹਾ ਦਿੱਤਾ।  ਸੁਨੇਹੇ 'ਚ ਕਿਹਾ ਗਿਆ ਕਿ ਹਰ ਯੁੱਗ ਅੰਦਰ ਸਥਾਪਤੀ ਨੇ ਰੰਗ ਮੰਚ ਨੂੰ ਤਬਾਹ ਕਰਨ ਲਈ ਕੋਈ ਕਸਰ ਨਹੀਂ ਛੱਡੀ, ਹੁਣ ਅਖੌਤੀ ਸੁਧਾਰਾਂ ਦੇ ਦੌਰ 'ਚ ਹੋਰ ਵੀ ਵਿਆਪਕ ਹੱਲਾ ਵਿੱਢਿਆ ਹੈ, ਜਿਸ ਖਿਲਾਫ਼ ਸਮੂਹ ਰੰਗ ਕਰਮੀਆਂ ਨੂੰ ਡਟਣ ਦੀ ਲੋੜ ਹੈ।
ਡੇਢ ਘੰਟਾ ਲੰਮੇ ਨਾਟਕ 'ਏਕ ਹਾਦਸਾ' ਨੇ ਸਮਾਂ ਬੰਨ ਦਿੱਤਾ।  ਤਾੜੀਆਂ ਦੀ ਗੂੰਜ਼ ਨਾਲ ਇਕ ਇਕ ਪਲ ਦਰਸ਼ਕ, ਕਲਾਕਾਰਾਂ ਦੀ ਅਦਾ ਦੀ ਦਾਦ ਦਿੰਦੇ ਰਹੇ।
ਨਾਟਕ ਨੇ ਬਹੁਤ ਹੀ ਅਰਥ ਭਰਪੂਰ ਸੁਨੇਹਾ ਦਿੰਦਿਆ ਕਿਹਾ ਕਿ ਦੁਨੀਆਂ ਅੰਦਰ ਲੋਕ ਹਮੇਸ਼ਾ ਕਿਰਤ ਦੇ ਕਦਰਦਾਨ, ਇਨਸਾਫ਼ ਅਤੇ ਜਮਹੂਰੀਅਤ ਨੂੰ ਪਿਆਰ ਕਰਦੇ ਹਨ।  ਲੋਕਾਂ ਉਪਰ ਰਾਜ ਕਰਦੇ ਲੋਕ-ਦੋਖੀ ਪ੍ਰਬੰਧ ਦੇ ਰਖੇਲ ਦੀ ਸਮਾਜ ਅੰਦਰ ਅਲਾਮਤਾਂ ਪੈਦਾ ਕਰਦੇ ਹਨ।
ਰਹੱਸਮਈ ਅੰਦਾਜ਼ 'ਚ ਇਕ ਅਨਾਰਕਿਸਟ ਦੀ ਹੋਈ ਮੌਤ ਦੀ ਛਾਣ-ਬੀਣ ਦੁਆਲੇ ਘੁੰਮਦੀ 'ਏਕ ਹਾਦਸਾ' ਦੀ ਕਹਾਣੀ ਦਰਸਾਉਂਦੀ ਹੈ ਕਿ ਰਾਜ ਭਾਗ ਦੇ ਪ੍ਰਸਾਸ਼ਨਕ ਅਦਾਰੇ ਅਜੇਹੇ ਹਾਦਸਿਆਂ ਮੌਕੇ ਝੂਠੀ ਮੂਠੀ ਕਹਾਣੀ ਘੜਨ ਲੱਗੇ ਅਜੇਹਾ ਕੁਝ ਕਦੇ ਨਹੀਂ ਜਚਾ ਸਕਦੇ ਜਿਸ ਨਾਲ ਲੋਕ ਉਹਨਾਂ ਦੇ ਫੈਲਾਏ ਭਰਮ ਜਾਲ ਵਿਚ ਫਸ ਜਾਣ।
ਨਾਟਕ ਦਰਸਾਉਂਦਾ ਹੈ ਕਿ ਕੋਈ ਨਾ ਕੋਈ ਨਿੱਕ ਨਵਾਂ ਘਪਲਾ, ਮਸਲਾ ਖੜ•ਾ ਕਰਕੇ ਲੋਕਾਂ ਨੂੰ ਉਸ ਵਿਚ ਪਰਚਾਇਆ ਜਾਂਦਾ ਹੈ ਅਤੇ ਏਸੇ ਰਾਮ ਰੌਲੇ 'ਚ ਹੁਕਮਰਾਨ ਆਪਣੀਆਂ ਨੀਤੀਆਂ ਲਾਗੂ ਕਰਦੇ ਰਹਿੰਦੇ ਹਨ।  ਹੁੰਦਾ ਕੀ ਹੈ; ਰੈਲੀ, ਮੁਜ਼ਾਹਰਾ, ਲਾਠੀਚਾਰਜ ਫਿਰ ਕੋਈ ਹੋਰ ਮਸਲਾ ਖੜ•ਾ ਕਰਕੇ, ਚੱਕਰ ਚੱਲਦਾ ਰਖਿਆ ਜਾਂਦਾ ਹੈ।





ਨਾਟਕ ਚਰਮਸੀਮਾ 'ਤੇ ਤੱਤ ਕੱਢਦਾ ਹੈ ਕਿ ਜਦੋਂ ਰਾਜ-ਭਾਗ, ਪ੍ਰਸਾਸ਼ਨ ਅਤੇ ਵੱਖ-ਵੱਖ ਅੰਗਾਂ ਦਾ ਭ੍ਰਿਸ਼ਟ ਤੰਤਰ ਆਪੋ ਵਿਚ ਘਿਓ-ਖਿਚੜੀ ਹੋ ਕੇ ਚੱਲਦਾ ਫੜਿਆ ਜਾਏ ਜਦੋਂ ਇਹ ਪ੍ਰਬੰਧ ਹਥਿਆਰਾਂ ਦੇ ਜੋਰ ਸਮਾਜ ਦਾ ਨੱਕ 'ਚ ਦਮ ਕਰਕੇ ਰੱਖੇ, ਜੇ ਵੋਟ-ਪਰਚੀ ਨਾਲ ਹੋਈ ਤਬਦੀਲੀ ਲੋਕਾਂ ਨੂੰ ਇਨਸਾਫ਼ ਨਾ ਦੇ ਸਕੇ ਫਿਰ ਵੀ ਇਨਸਾਫ਼ ਪਸੰਦ ਲੋਕ ਆਪਣੀ ਭੂਮਿਕਾ ਅਦਾ ਕਰਨੀ ਜਾਰੀ ਰੱਖਦੇ ਹਨ।

No comments: