www.sabblok.blogspot.com
ਲੁਧਿਆਣਾ-ਰੇਪ, ਅਸ਼ਲੀਲ ਐਮ. ਐਮ. ਐਸ. ਅਤੇ ਬਲੈਕ ਮੇਲਿੰਗ ਦੇ ਮਾਮਲੇ 'ਚ ਉਲਝੇ ਪੰਜਾਬੀ ਗਾਇਕ ਨਛੱਤਰ ਗਿੱਲ ਮੰਗਲਵਾਰ ਸ਼ਾਮ ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਕੰਧ ਟੱਪ ਗਏ। ਉਹ ਉਥੇ ਏ. ਸੀ. ਪੀ. (ਵੈਸਟ) ਦੇ ਦਫਤਰ 'ਚ ਬਿਆਨ ਦਰਜ ਕਰਵਾਉਣ ਲਈ ਹਾਜ਼ਰ ਹੋਏ ਸਨ। ਪੁਲਸ ਸੂਤਰਾਂ ਤੋਂ ਪਤਾ ਲੱਗਾ ਕਿ ਜਾਂਚ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਤੈਅ ਸਮੇਂ 'ਤੇ ਨਹੀਂ ਪਹੁੰਚੇ। ਸ਼ਾਮ ਸਾਢੇ ਤਿੰਨ ਵਜੇ ਪੁਲਸ ਨੇ ਉਨ੍ਹਾਂ ਨੂੰ ਫੋਨ ਕੀਤਾ। ਜਿਸ 'ਤੇ ਸ਼ਾਮ ਸਾਢੇ ਚਾਰ ਵਜੇ ਉਹ ਆਪਣੇ ਸਮਰਥਕਾਂ ਅਤੇ ਸਾਥੀ ਕਲਾਕਾਰਾਂ ਨਾਲ ਉਥੇ ਪਹੁੰਚੇ। 7 ਵਜੇ ਜਦੋਂ ਮੀਡੀਆ ਏ. ਡੀ. ਸੀ. ਪੀ. ਨਾਲ ਗੱਲ ਕਰ ਰਹੀ ਸੀ, ਤਾਂ ਉਹ ਪਿੱਛੇ ਦੀ ਕੰਧ ਨਾਲ ਕੁਰਸੀ ਲਗਾ ਕੇ ਨਿਕਲ ਗਏ। ਜ਼ਿਕਰਯੋਗ ਹੈ ਕਿ ਨਛੱਤਰ ਗਿੱਲ ਜਿਸ ਗੱਡੀ 'ਚ ਆਏ ਸਨ ਉਸ ਗੱਡੀ ਦੇ ਸ਼ੀਸ਼ੇ ਵੀ ਕਾਲੇ ਸਨ ਜਦੋਂ ਮੀਡੀਆ ਨੇ ਪੁਲਸ ਤੋਂ ਗੱਡੀ ਬਾਰੇ ਪੁਛਣਾ ਚਾਹਿਆ ਤਾਂ ਕੋਈ ਵੀ ਕੈਮਰੇ ਅੱਗੇ ਨਹੀਂ ਆਇਆ।
ਪੁਲਸ ਵੀ ਇਸ ਮਾਮਲੇ ਨੂੰ ਬਲਾਤਕਾਰ ਦਾ ਨਾ ਮੰਨਦੇ ਹੋਏ ਛੇੜਛਾੜ ਦਾ ਦੱਸ ਕੇ ਗੋਲ ਕਰਦੀ ਨਜ਼ਰ ਆਈ। ਮਾਮਲੇ ਦੀ ਜਾਂਚ ਕਰ ਰਹੀ ਏ. ਡੀ. ਸੀ. ਪੀ.-1 ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਛੇੜਛਾੜ ਦਾ ਉਕਤ ਮਾਮਲਾ ਤਕਰੀਬਨ 5 ਸਾਲ ਪੁਰਾਣਾ ਹੈ। ਇਸ ਦੀ ਜਾਂਚ ਲਈ ਗਾਇਕ ਨਛੱਤਰ ਗਿੱਲ ਨਾਲ ਤਿੰਨ ਹੋਰ ਲੋਕਾਂ ਨੂੰ ਬੁਲਾਇਆ ਗਿਆ ਹੈ। ਸਭ ਦੇ ਬਿਆਨ ਦਰਜ ਕਰਨ ਤੋਂ ਬਾਅਦ ਰਿਪੋਰਟ ਬਣਾ ਕੇ ਕਮਿਸ਼ਨਰ ਪੁਲਸ ਨੂੰ ਭੇਜੀ ਜਾ ਰਹੀ ਹੈ। ਇਸ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਕੈਮਰੇ ਅੱਗੇ ਨਾ ਆਉਣ ਦੀ ਗੱਲ ਕਹਿ ਕੇ ਪੀੜਤ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਇਕ ਮਸ਼ਹੂਰ ਪੰਜਾਬੀ ਗਾਇਕ ਦੀ ਮਦਦ ਨਾਲ ਉੱਚ ਪੁਲਸ ਅਧਿਕਾਰੀ ਨੂੰ ਪਾ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲ ਕਰਨ 'ਤੇ ਉਕਤ ਪੁਲਸ ਅਧਿਕਾਰੀ ਨੇ ਮਾਮਲੇ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਇਲਾਕਾ ਕਿਉਂਕਿ ਉਨ੍ਹਾਂ ਦੇ ਕਾਰਜ ਖੇਤਰ 'ਚ ਆਉਂਦਾ ਹੈ, ਇਸ ਲਈ ਉਹ ਬਿਆਨ ਦਰਜ ਹੋਣ ਦੇ ਸਮੇਂ ਉਥੇ ਗਏ ਸਨ। ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜ਼ਿਕਰਯੋਗ ਹੈ ਕਿ ਹੈਬੋਵਾਲ ਇਲਾਕੇ ਦੀ ਇਕ ਮਾਡਲ ਨੇ ਗਾਇਕ ਨਛੱਤਰ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਇਸ ਦੇ ਮੁਤਾਬਕ ਮਾਡਲ ਦੀ 2006 'ਚ ਜਲੰਧਰ 'ਚ ਆਯੋਜਿਤ ਪੰਜਾਬੀ ਬਿਊਟੀ ਕਾਨਟੈਸਟ 'ਚ ਗਾਇਕ ਨਾਲ ਮੁਲਾਕਾਤ ਹੋਈ ਸੀ। ਉਸੇ ਦੌਰਾਨ ਗਾਇਕ ਨੇ ਮਾਡਲਿੰਗ 'ਚ ਬਿਹਤਰ ਭਵਿੱਖ ਬਣਾਉਣ ਦਾ ਝਾਂਸਾ ਦੇ ਕੇ ਉਸ ਦਾ ਨੰਬਰ ਲੈ ਲਿਆ ਅਤੇ ਦੋਹਾਂ ਦੀ ਮੁਲਾਕਾਤ ਹੋਣ ਲੱਗੀ। ਫਿਰ ਚੰਡੀਗੜ੍ਹ ਦੇ ਇਕ ਹੋਟਲ 'ਚ ਨਸ਼ੀਲਾ ਪਦਾਰਥ ਦੇ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ ਅਤੇ ਉਸ ਤੋਂ ਬਾਅਦ ਕਈ ਵਾਰ ਰੇਪ ਕੀਤਾ ਗਿਆ।
No comments:
Post a Comment