www.sabblok.blogspot.com
ਮੋਗਾ 4 ਮਾਰਚ (ਪੀ. ਐਮ. ਆਈ.):- ਈ. ਵੀ. ਐੱਮ. ਮਸ਼ੀਨਾਂ ਵਿਚ ਹੋਈ ਵੱਡੇ ਪੱਧਰ 'ਤੇ
ਘਪਲੇਬਾਜ਼ੀ ਕਾਰਨ ਸੱਤਾਧਾਰੀ ਪਾਰਟੀ ਨੇ ਚੋਣ ਜਿੱਤੀ ਹੈ। ਪੀਪਲਜ਼ ਪਾਰਟੀ ਜਲਦੀ ਹੀ
ਮਸ਼ੀਨਾਂ 'ਚ ਹੁੰਦੀ ਘਪਲੇਬਾਜ਼ੀ ਦਾ ਸਬੂਤ ਮੀਡੀਆ ਸਾਹਮਣੇ ਵੀ ਪੇਸ਼ ਕਰੇਗੀ। ਇਹ ਦਾਅਵਾ
ਅੱਜ ਇਥੇ ਰੱਖੀ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਸੂਬਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ
ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਸ਼੍ਰੀ ਬਾਦਲ ਨੇ ਕਿਹਾ ਮਸ਼ੀਨਾਂ ਵਿਚ
ਹੋਈ ਕਥਿਤ ਘਪਲੇਬਾਜ਼ੀ ਕਾਰਨ ਸਾਂਝੇ ਮੋਰਚੇ ਦੀ ਹਰ ਦੂਜੀ ਵੋਟ ਸੱਤਾਧਾਰੀ ਪਾਰਟੀ ਨੂੰ ਗਈ
ਹੈ, ਜਿਸ ਕਾਰਨ ਸਾਂਝੇ ਮੋਰਚੇ ਨੂੰ 7500 ਵੋਟ ਪਈ, ਜਦੋਂਕਿ ਮੋਰਚੇ ਦੀ ਹਲਕੇ ਵਿਚ
15000 ਵੋਟ ਹੈ।
No comments:
Post a Comment